ਦੋਸਤ ਯਾਰ ਮੇਰੇ ਆਪਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਇਹ ਲੋਕ ਮੇਰੇ ਆਪਣੇ ਨੇ।
ਜੋ ਮੈਨੂੰ ਨਿੱਤ ਝੱਲਦੇ ਨੇ।
ਮੇਰੀ ਹਰ ਗੱਲ ਮੰਨਦੇ ਨੇ।
ਸਬ ਲਿਖਤਾਂ ਪੜ੍ਹਦੇ ਨੇ।
ਥੱਮ ਅੱਪ ਵੀ ਕਰਦੇ ਨੇ।
ਟੌਪਕ ਵੀ ਨਵੇਂ ਘੱਲਦੇ ਨੇ।
ਸ਼ਬਾਸ਼ੇ ਫੇਸਬੁਕ ਤੇ ਲਿਖਦੇ ਨੇ।
ਪੇਪਰ ਤੇ ਲੇਖ ਵੀ ਛੱਪਦੇ ਨੇ।
ਲੇਖ ਰੋਜ਼ ਤਾਜ਼ੇ ਲੱਗਦੇ ਨੇ।
ਸਾਡੇ ਸੀਸ ਵੀ ਝੁੱਕਦੇ ਨੇ।
ਜੋ ਮਿਲ ਕੇ ਸੱਤੀ ਚੱਲਦੇ ਨੇ।
ਸਤਵਿੰਦਰ ਦੇ ਆਪਦੇ ਨੇ।
ਤਾਂਹੀਂ ਸਾਂਝੇ ਪੜਦੇ ਨੇ।
ਜਿੰਦਗੀ ਦੇ ਤਜ਼ਰਬੇ ਨੇ।
ਸੱਤੀ ਜਾਹਰ ਕਰਦੇ ਨੇ।
ਹਰ ਇੱਕ ਗੱਲ ਦੱਸਦੇ ਨੇ।
ਉਹਲਾ ਸੱਤੀ ਨਾਂ ਰੱਖਦੇ ਨੇ।
ਦੋਸਤ ਯਾਰ ਮੇਰੇ ਆਪਦੇ ਨੇ।

Comments

Popular Posts