ਤੇਰੇ ਕੋਲ ਰਹਾਂ, ਤੈਨੂੰ ਛੱਡ ਕਿਤੇ ਨਾਂ ਜਾਂਵਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕੋਇਲ ਹੋਵਾਂ, ਅੰਬ ਖਾਂਵਾਂ, ਮਿੱਠੇ ਗੀਤ ਗਾਵਾਂ।
ਮੱਛਲੀ ਹੋਵਾਂ, ਜਲ ਮੇ ਵੱਸਾਂ, ਜਲ ਵਿੱਚ ਨਾਵਾਂ।
ਹਰਨੀ ਹੋਵਾਂ, ਬੰਣ ਵਿੱਚ ਵੱਸਾਂ, ਕੰਦ ਮੂਲ ਖਾਂਵਾਂ।
ਚਕੌਰ ਹੋਵਾਂ, ਤੇਰੇ ਪਾਸ ਰਹਾਂ, ਚੰਨਾਂ ਰੀਜ਼ ਜਾਂਵਾਂ।
ਨਾਗਨ ਹੋਵਾਂ, ਧਰਤ ਵਿੱਚ ਵੱਸਾਂ, ਮਿੱਟੀ ਨੂੰ ਖਾਂਵਾਂ।
ਜੋਗੀ ਹੋਵਾਂ, ਜੋਗ ਲਵਾਂ, ਸੋਹਣੀ ਨਾਗਨ ਨੂੰ ਚਾਂਵਾਂ।
ਸਤਵਿੰਦਰ ਤੇਰੀ ਹੋਵਾਂ, ਰੱਬਾ ਰੂਪ ਤੇ ਮਰ ਜਾਂਵਾਂ।
ਸੱਤੀ ਤੇਰੇ ਕੋਲ ਰਹਾਂ, ਤੈਨੂੰ ਛੱਡ ਕਿਤੇ ਨਾਂ ਜਾਂਵਾਂ।

Comments

Popular Posts