ਹਰ ਕੋਈ ਨਵੇਂ ਸਾਲ ਦੀਆਂ ਮੁਬਰਕਾਂ ਦਿੰਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਹਰ ਕੱਤੀ ਦਸਬੰਰ ਪਿਛੋਂ ਨਵਾਂ ਸਾਲ ਹੈ ਆਉਦਾ। ਪਹਿਲੀ ਜਨਵਰੀ ਨੂੰ ਨਵਾਂ ਸਾਲ ਆਉਦਾ।
ਹਰ ਕੋਈ ਦੂਜੇ ਨੂੰ ਹੈਪੀ ਨਿਊਜ਼ੀਅਰ ਕਹਿੰਦਾ। ਹਰ ਕੋਈ ਨਵੇਂ ਸਾਲ ਦੀਆਂ ਮੁਬਰਕਾਂ ਦਿੰਦਾ।
ਕੋਈ ਪਹਿਨ ਪੱਚਰ ਸੱਜ ਕੇ ਹੈ ਘੁੰਮਦਾ। ਕੋਈ ਮਸਤ ਮਲੰਗ ਰੱਬ ਦੀ ਰਜ਼ਾਂ ਵਿੱਚ ਜਿਉਂਦਾ।
ਕਈਆਂ ਲਈ ਹਰ ਦਿਨ ਨਵਾਂ ਹੁੰਦਾ। ਕਈਆਂ ਲਈ ਹਰ ਪਲ ਦੁੱਖਾਂ ਬਿਪਤਾ ਵਿੱਚ ਲੰਘਦਾ।
ਖਾਣ-ਪੀਣ ਪਾਰਟੀਆਂ ਦਾ ਮਹੌਲ ਚੱਲਦਾ। ਹਰ ਕੋਈ ਯਾਰਾਂ-ਦੋਸਤਾਂ ਨੂੰ ਇਨਵਾਈਟ ਕਰਦਾ।
ਕਨੇਡਾ ਵਿੱਚ ਹੌਲੀਡੇ ਦਾ ਹਫ਼ਤਾ ਚੱਲਦਾ। ਕੋਈ ਓਵਰ ਟਾਇਮ ਕਰਨੋਂ ਨਹੀਂ ਪਿਛੇ ਹੱਟਦਾ।
ਸੱਤੀ ਅਮੀਰ ਪੈਸਿਆਂ ਨਾਲ ਨਹੀਂ ਹੈ ਰੱਜਦਾ। ਮਜ਼ਦੂਰ ਮੇਹਨਤ ਕਰਕੇ ਵੀ ਗਰੀਬੀ ਕੱਟਦਾ।
ਸਤਵਿੰਦਰ ਨਵਾਂ ਸਾਲ ਹਰ ਬਾਰ ਚੜ੍ਹਦਾ। ਕੀ ਕਦੇ ਕਿਸੇ ਦਾ ਪੁਰਾਣਾਂ ਬਿਚਾਰ ਵੀ ਬਦਲਦਾ?

Comments

Popular Posts