ਮਨ ਸਾਊ, ਮਨ ਸੱਜਣ, ਮਨ ਠੱਗ ਵੀ ਹੋ ਜਾਏ।
ਮਨ ਮੋਹਦਾ, ਮਨ ਸੋਹਦਾ, ਮਨ ਮੋਹਤ ਹੋ ਜਾਏ।
ਮਨ ਹੱਠੀ, ਮਨ ਰੁਸਦਾ, ਮਨ ਸਾਧ ਵੀ ਹੋ ਜਾਏ।
ਮਨ ਜੋਗੀ, ਮਨ ਭੋਗੀ, ਮਨ ਲਾਲਚੀ ਹੋ ਜਾਏ।
ਮਨ ਕੁੱਤਾ, ਮਨ ਸੁੱਤਾ, ਮਨ ਢੋਈ ਉਕਾ ਨਾ ਦੇ।
ਮਨ ਮੁੱਖ, ਮਨ ਗੁਰ ਮੁੱਖ, ਮਨ ਮੇਰਾ ਮੂਰਖ ਹੋਏ।
ਮਨ ਦਿਆਲ, ਮਨ ਚੋਰ, ਮਨ ਨਿਰਦੇਈ ਹੋ ਜਾਏ।
ਮਨ ਬਾਦਸ਼ਾਹ, ਮਨ ਭਿਕਾਰੀ, ਮਨ ਸੱਤੀ ਦਾ ਖਾਏ।
ਮਨ ਮੇਰਾ, ਮਨ ਤੇਰਾ, ਮਨ ਦਾ ਸਤਵਿੰਦਰ ਹੋਏ।
ਗੁਰੂ ਸਤਿਗੁਰੂ, ਗੁਰੂ ਵਾਹਿਗੁਰੂ, ਗੁਰੂ ਲਵੇ ਸਾਰ।
ਗੁਰੂ ਜਿਉਂਦਾ, ਗੁਰੂ ਜਾਗਦਾ ਗੁਰੂ ਰਹੇ ਦਿਲ ਨਾਲ।
ਗੁਰੂ ਨਿਰਮਲ, ਗੁਰੂ ਉਜਲਾ, ਗੁਰੂ ਕਰਦਾ ਪਿਆਰ।
ਗੁਰੂ ਅਮਰ, ਗੁਰੂ ਹੰਸ, ਗੁਰੂ ਦਿੰਦਾ ਹੱਥ ਸਿਰ ਧਰ।
ਗੁਰੂ ਸੱਚਾ, ਗੁਰੂ ਵੱਡ ਦਾਤਾ, ਗੁਰੂ ਅੱਗੇ ਅਰਦਾਸ ਕਰ ।
ਗੁਰੂ ਅੰਮ੍ਰਿਤ, ਗੁਰੂ ਸਬਦ, ਗੁਰੂ ਪੁੱਛ ਸਤਵਿੰਦਰ ਬਿਚਾਰ
ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਯਾਦ ਕਰ।
ਗੁਰੂ ਰਾਮਦਾਸ, ਗੁਰੂ ਅਰਜਨ, ਗੁਰੂ ਹਰਗੋਬਿੰਦ ਸੋਚ ਧਰ।
ਗੁਰੂ ਹਰਿਰਾਏ, ਗੁਰੂ ਕ੍ਰਿਸ਼ਨ, ਗੁਰੂ ਤੇਗਬਹਾਦਰ ਸੀਸ ਧਰ।
ਗੁਰੂ ਗੋਬਿੰਦ, ਗੁਰੂ ਸ੍ਰੀ ਗੁਰੂ ਗ੍ਰੰਥਿ ਸੱਤੀ ਨਿੱਤ ਰੱਜ ਰੱਜ ਪੜ੍ਹ।
ਗੁਰੂ ਅਧਾਰ, ਗੁਰੂ ਵਣਯਾਰਾ, ਗੁਰੂ ਵਿਪਾਰੀ, ਗੁਰੂ ਲੈਂਦਾ ਸਾਰ।
ਸਤਿਗੁਰ ਦੀ ਸੇਵਾ ਗਾਖੜੀ ਮਨੋਂ ਪਿਆਰ ਕਰਾ।
ਸਤਿਗੁਰ ਪੂਰੇ ਭਾਗ ਮਿਲੇ, ਮੈਂ ਅੰਤ ਮਿਲਾਪ ਕਰਾਂ।
ਸਤਿਗੁਰ ਪਿਆਰ ਦੇਖਿਆ, ਮੈਂ ਮਨ ਤ੍ਰਿਪਤ ਕਰਾਂ।
ਸਤਿਗੁਰ ਸੁਖ ਮਿਲਾਇਆ, ਮੈਂ ਪਿਆਰ ਉਸੇ ਕਰਾਂ
ਵਾਹਿਗੁਰੂ ਘਰ ਆਇਆ, ਯਾਰ ਦਿਲ ਨੁੰ ਖੁਸ਼ ਕਰਾਂ
ਰੱਬ ਮਿਲੇ ਡਰ ਉਠਿਆ, ਜੱਗ ਤੋਂ ਨਿਡਰ ਹੋ ਕੇ ਰਹਾਂ।
ਸੱਤੀ ਪੂਰੇ ਭਾਗ ਰੱਬ ਆਇਆ। ਮਨ ਵਿੱਚ ਲੁਕੋ ਰਹਾਂ।
ਸਤਵਿੰਦਰ ਮਿਲਇਆ ਤਾਂ ਯਾਂਰ ਕੋਲ ਉਸ ਦੇ ਰਹਾਂ।
ਕਿਰਪਾ ਕਰੇ ਗੁਰ ਪਾਇਆ, ਉਸ ਨਾਲ ਮਿਲ ਰਹਾਂ।
Comments
Post a Comment