ਕਈ ਨਸ਼ੇ ਲੈਣ ਨੂੰ ਵਿਕਦੇ। ਕਈ ਮਨ ਦੇਣ ਨੂੰ ਵਿਕਦੇ।
ਕਈ ਮਨ ਲੈਣ ਨੂੰ ਵਿਕਦੇ। ਕਈ ਜ਼ਮੀਰ ਲੈਣ ਨੂੰ ਵਿਕਦੇ।
ਕਈ ਜੀਵਨ ਲੈਣ ਨੂੰ ਵਿਕਦੇ। ਕਈ ਧੇਲੇ ਲੈਣ ਨੂੰ ਵਿਕਦੇ।
ਕਈ ਸੱਤੀ ਨਸ਼ੇ ਲੈਣ ਨੂੰ ਵਿਕਦੇ। ਦਿਲਦਾਰ ਲੈਣ ਨੂੰ ਵਿਕਦੇ।
ਸਤਵਿੰਦਰ ਕਈ ਰੱਬ ਵੇਚਣ ਨੂੰ ਵਿਕਦੇ। ਸੱਤੀ ਰੱਬ ਲੈਣ ਨੂੰ ਵਿਕਦੇ।
ਰੱਬ ਨਾਂਮ ਲੈਣ ਨੂੰ ਵਿਕਦੇ। ਰੱਬ ਦਿਲਦਾਰ ਕੋਲ ਵਿਕਦੇ।
ਸਤਿਗੁਰ ਆਪਣਾਂ ਸਦਾ ਸੇਵੇ, ਬ੍ਰਹਿਮ ਗਿਆਨ ਸਬ ਹੋ ਜਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਸੱਚਾ ਪਾਤਸਾਹ ਦੇਵੇ ਮਿਲਾਏ।
ਸਤਿਗੁਰ ਆਪਣਾਂ ਸਦਾ ਸੇਵੇ, ਦੁੱਖਾਂ-ਭੁੱਖ ਗੁਰੂ ਨਾਸ ਕਰਾਵੇ।।
ਸਤਿਗੁਰ ਆਪਣਾਂ ਸਦਾ ਸੇਵੇ, ਨਿਰਭਾਉ ਪਦਵੀ ਸੱਤੀ ਪਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਸਤਵਿੰਦਰ ਜੀ ਅੱਲਖ ਜਗਾਵੇ।
ਸਤਿਗੁਰ ਆਪਣਾਂ ਸਦਾ ਸੇਵੇ, ਇੱਕ ਪਲ ਪਿਆਰਾ ਚਿਤੇ ਆਵੇ
ਸਤਿਗੁਰ ਆਪਣਾਂ ਸਦਾ ਸੇਵੇ, ਜੋੜ ਜੋਤ ਸੁਖ-ਸ਼ਾਂਤ ਮਿਲ ਜਾਵੇ।
ਮੱਖਣ ਸ਼ਾਹ ਜਹਾਜ ਸਣੇ ਨੇ ਸਮੁੰਦਰ ਵਿਚ ਫਸਗੇ।
ਗੁਰੂ ਤੇਗਬਹਾਦਰ ਜੀ ਨੂੰ ਬੈਠੇ ਨੇ ਯਾਦ ਕਰਦੇ।
ਗੁਰੂ ਜੀ ਤੂੰ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।
ਬੇੜਾ ਹੋਇਆ ਪਾਰ ਮੱਖਣ ਸ਼ਾਹ ਫਿਰਦੇ ਨੇ ਭਾਲਦੇ।
ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਦੇ।
ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।
ਗੁਰੂ ਜੀ ਬਾਂਹ ਫੜ 500 ਮੋਹਰਾਂ ਦੀ ਯਾਦ ਦੁਵਾਉਂਦੇ।
ਗੁਰੂ ਪਿਆਰੇ ਮੱਖਣ ਸ਼ਾਹ ਅੱਗੇ ਆਪ ਨੂੰ ਪ੍ਰਗਟ ਕਰਦੇ।
ਆ ਕੇ, ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।
ਲ਼ਾਂਵੇਂ ਸਾਡੇ ਜੇਨਊ ਗੁਰੂ ਜੀ ਹਿੰਦੂ ਧਰਮ ਖਤਰੇ ਤੋਂ ਬਚਾਦੇ।
ਜਾ ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਦੇ।
ਕਰ ਪੰਜਰੇ ਵਿਚ ਗੁਰੂ ਜੀ ਬੰਦ ਔਰਗਜ਼ੇਬ ਨੇ ਕਰਲੇ।
ਗੁਰੂ ਤੇਗਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਦੇ।
ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।
ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।
ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।
ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।
ਹਮ ਐਸੇ ਗੁਰੂ ਦੇ ਚਰਨੀ ਸੀਸ ਧਰਦੇ।
ਤਾਂਹੀਂ ਤਾਂ ਸਾਨੂੰ ਰੋਜ਼ ਹੀ ਖੱਤ ਲਿਖਣਾਂ ਪੈਂਦਾ।
ਮਾਂ ਬੋਲੀ ਦਾ ਸਾਨੂੰ ਬਹੁਤ ਹੀ ਮੋਹ ਆਉਂਦਾ।
ਰੱਬ ਆਪ ਸਾਨੂੰ ਲਿਖਣ ਲਈ ਕੋਲ ਬੈਠਾਉਂਦਾ।
ਜੰਮਣ ਵਾਲੀ ਧਰਤੀ ਦਾ ਬੜਾ ਚੇਤਾ ਆਉਂਦਾ।
ਰੱਬ ਕਦੋਂ ਪਾਲਣ-ਪੋਸਣ ਵਾਲੀ ਦੇਖਾਉਂਦਾ।
ਸਤਵਿੰਦਰ ਦਾ ਜੀਅ ਸੁਪਨੇ ਵਿੱਚ ਪਿੰਡ ਜਾਂਦਾ।
ਯਾਰ ਸੱਤੀ ਦਾ ਅੱਜ ਕੱਲ ਪੰਜਾਬ ਰਹਿੰਦਾ।
ਇੰਡੀਆ ਦਾ ਅੰਨ-ਜਲ ਲੱਗਦਾ ਬੱਣਦਾ।
ਮੇਰਾ ਵਿਆਹ ਵਿੱਚ ਨੱਚਣ ਨੂੰ ਜੀਅ ਕਰਦਾ।
ਬਾਬਰ ਦੇ ਗੁਰੂ ਨੇ ਮਾਇਆ ਦੇ ਨਸ਼ੇ ਉਤਰਤੇ।
ਕੌਡੇ ਰਾਕਸ਼ ਹੁਣੀ ਗੁਰੂ ਨਾਨਕ ਜੀ ਨੇ ਤਾਰਤੇ।
ਮਾਲਕ ਭਾਗੋਂ ਦੀ ਰੋਟੀ ਵਿਚੋਂ ਰੱਤ ਨਿਕਾਲਤੇ।
ਭਾਈ ਲਾਲੋਂ ਦੀ ਰੋਟੀ ਵਿਚੋਂ ਦੁੱਧ ਦਿਖਾਲਤੇ।
ਲੋਕਾਂ ਨੂੰ ਠੱਗਣ ਵਾਲੇ ਸੱਜਣ ਪਿਆਰੇ ਬਣਾਤੇ।
ਸਤਵਿੰਦਰ ਤਾਂ ਨਾਨਕ ਜੀ ਦੇ ਦਿਵਾਨੇ ਬਣਾਤੇ।
ਸੱਚੀ ਧੁਰਕੀ ਬਾਣੀ ਦੇ ਮਿੱਠੇ ਸ਼ਬਦ ਨੇ ਉਚਾਰਤੇ।
ਸੱਤੀ ਗੁਰੂ ਨਾਨਕ ਜੀ ਤੋਂ ਜਿੰਦਗੀ ਨੇ ਵਾਰਦੇ।
ਦੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ।
ਗੁਰੂ ਨਾਨਕ ਜੀ ਫਿਰਦੇ ਦੁਨੀਆਂ ਤਾਰਦੇ।
ਟੁੱਟੀ ਮਾਤਾ ਭਾਗੋਂ ਗੰਢ ਜੋੜ ਗਏ। ਚਾਲੀਆਂ ਨੂੰ ਜਦੋਂ ਮਾਤਾ ਭਾਗੋਂ ਲਾਲਕਾਰ ਗਏ।
ਹੋਈ ਗਲ਼ਤੀ ਦਾ ਅਹਿਸਾਸ ਕਰਾ ਗਏ। ਮਾਤਾਂ ਜੀ ਗੁਰੂ ਜੀ ਦੇ ਮੁੜ ਲੜ ਲਾ ਗਏ।
ਚਾਲੀ ਮੁਕਤੇ ਗੁਰੂ ਜੀ ਨੂੰ ਸਭ ਤੋਂ ਪਿਆਰੇ। ਗੁਰੂ ਚੇਲਿਆਂ ਦਾ ਪਿਆਰ ਬਚਾ ਗਏ।
ਤਾਂਹੀਂ ਪਿਆਰੇ ਮੁੜ ਗੁਰੂ ਕੋਲ ਆਗੇ। ਗੁਰੂ ਜੀ ਨੇ ਸਭ ਗਲੇ ਨਾਲ ਲਾ ਲੇ।
ਸਤਵਿੰਦਰ 40 ਹੀ ਮੁਕਤੀ ਨੂੰ ਪਾਗੇ। ਮੁਕਤਸਰ ਧਰਤੀ ਨੂੰ ਭਾਗ ਲਾਗੇ।
ਜੱਗ ਤੇ ਜੋੜ ਮੇਲੇ ਸੰਗਤਾਂ ਲਈ ਲਾਗੇ। ਗੁਰੂ ਮਾਗੀ ਦੇ ਮੇਲੇ ਸੱਜਣ ਲਾਗੇ।
Comments
Post a Comment