ਬਖ਼ਸ ਸ਼ਕਤੀਆਂ ਆਪਣੀਆਂ ਹੱਥੀ ਪਵੇ ਤਾਜ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਰਾਜੇ ਤੋਂ ਰੰਕ ਕਰੇ, ਤੂੰ ਰੰਕੋ ਕਰਾਏ ਰਾਜ। ਭਿਖਾਰੀ ਤੋਂ ਰਾਜੇ ਕਰੇ, ਆਪ ਕਰਾਏ ਰਾਜ।
ਆਪ ਤੂੰ ਬੱਣਾਏ ਭਿਖਾਰੀ, ਤੂੰਹੀਂ ਦੇਵੇ ਰਾਜ। ਦੁਰਯੋਧਨ ਨੂੰ ਮਾਰ-ਮੁੱਕ ਖੋਹ ਲੈਂਦਾ ਰਾਜ।
ਹਰਨਾਖ਼ਸ਼ ਤਬਾਅ ਕਰ ਮੁੱਕਾ ਦਿੰਦਾ ਰਾਜ। ਰਾਜੇ-ਰਾਣੇ ਮਿਲਾ ਮਿੱਟੀ ਖੋਹ ਲੈਂਦਾ ਰਾਜ।
ਸਤਵਿੰਦਰ ਰੱਬ ਥਾਪ ਹੱਥੀ ਦਿੰਦਾ ਰਾਜ। ਸੱਤੀ ਬੱਣਾ ਦਿਲਾਂ ਦੀ ਰਾਣੀ ਕਰਾਉਂਦਾ ਰਾਜ।
ਅਚਿੰਤ ਕਰਕੇ ਦੁਨੀਆਂ ਤੋਂ ਦਿੰਦਾ ਰਾਜ। ਬਖ਼ਸ ਸ਼ਕਤੀਆਂ ਆਪਣੀਆਂ ਹੱਥੀ ਪਵੇ ਤਾਜ।
ਅਚਿੰਤ ਕਰਕੇ ਦੁਨੀਆਂ ਤੋਂ ਦਿੰਦਾ ਰਾਜ। ਬਖ਼ਸ ਸ਼ਕਤੀਆਂ ਆਪਣੀਆਂ ਹੱਥੀ ਪਵੇ ਤਾਜ।
Comments
Post a Comment