ਪੰਜਾਬ ਦਾ ਕੀ ਸਨੇਹਾ ਲੈ ਕੇ ਆਏਂ ਹੋ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਪੰਜਾਬ ਤੋਂ ਹੁਣੇ ਤੁਸੀਂ ਜੋ ਹੋ ਕੇ ਆਏਂ ਹੋ।
ਪੰਜਾਬ ਦਾ ਕੀ ਸਨੇਹਾ ਲੈ ਕੇ ਆਏਂ ਹੋ?
ਤੁਸੀਂ ਤਾਂ ਪੰਜਾਬ ਨੂੰ ਅੱਖੀ ਦੇਖ ਕੇ ਆਏਂ ਹੋ।
ਪੰਜਾਬੀਆਂ ਨੂੰ ਮੇਹਨਤ ਕਰਦੇ ਦੇਖ ਆਏਂ ਹੋ।
ਵੱਡੀਆਂ ਉਚੀਆਂ ਕੋਠੀਆਂ ਰਹਿ ਕੇ ਆਏਂ ਹੋ।
ਪੰਜਾਬ ਹੱਸਦੇ-ਖੇਡਦੇ ਖੁਸ਼ ਨੂੰ ਵੀ ਦੇਖ ਆਏਂ ਹੋ।
ਕੁੜੀਆਂ ਕੁੱਖਾਂ ਵਿੱਚ ਨਾਂ ਮਾਰਨ ਨਾਹਰਾ ਲਾ ਆਏਂ ਹੋ।
ਕੀ ਕਰਜ਼ਾਈ ਲੋਕਾਂ ਤੇ ਝਾਤ ਪਾ ਕੇ ਵੀ ਆਏਂ ਹੋ।
ਕੀ ਗਰੀਬਾਂ ਦੇ ਘਰਾਂ ਅੰਦਰ ਵੀ ਜਾ ਕੇ ਆਏਂ ਹੋ।
ਕੀ ਜ਼ਹਿਰ ਖਾ ਕੇ ਮਰਦੇ ਪੰਜਾਬੀ ਦੇਖ ਕੇ ਆਏਂ ਹੋ।
ਜਾਂ ਸਤਵਿੰਦਰ ਪੰਜਾਬ ਸਿਰਫ਼ ਸੈਰ ਕਰ ਆਏਂ ਹੋ।
ਜਾਂ ਸੱਤੀ ਪੰਜਾਬ ਵਿੱਚ ਸਭ ਠੀਕ ਹੈ ਮੰਨ ਆਏਂ ਹੋ।

Comments
Post a Comment