ਬਾਗੋਬਾਗ ਸਾਨੂੰ ਨਿਹਾਲ ਕਰਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਰੱਬਾ ਮੇਰੇ ਦੁੱਖ ਪੂਰੇ ਕੱਟਦੇ। ਦਰਦਾਂ ਦੀ ਮੁੱਕਤੀ ਕਰਦੇ।
ਦਰ ਤੇਰੇ ਖੜ੍ਹੇ ਝੋਲੀ ਅੱਡਦੇ। ਸੁੱਖਾਂ ਦੇ ਨਾਲ ਝੋਲੀਆਂ ਭਰਦੇ।
ਝੋਲੀ ਵਿੱਚ ਖੈਰ ਮਾਲਕਾ ਭਰਦੇ। ਮਨ ਦੀ ਮੁਰਾਦ ਪੂਰੀ ਕਰਦੇ।
ਰੱਬਾ ਤੇਰੇ ਦੁਆਰ ਖੜ੍ਹੇ ਮੰਗਦੇ। ਆਪੇ ਮੰਗਣ ਦੇ ਵਲ ਦੱਸਦੇ।
ਬੇੜਾ ਮੇਰਾ ਤੂੰ ਆਪੇ ਪਾਰ ਕਰਦੇ। ਦਰਸ਼ਨ ਖੁੱਲੇ ਸਾਨੂੰ ਕਰਦੇ।
ਪਿਆਰ ਦੇ ਨਾਲ ਝੋਲੀਆਂ ਭਰਦੇ। ਭਿੱਖਾਰੀ ਸਤਵਿੰਦਰ ਤੇਰੇ ਦਰਦੇ।
ਆ ਕੇ ਅਸੀਂ ਤੇਰੇ ਦਰ ਉਤੇ ਖੜਦੇ। ਸਾਨੂੰ ਆਪਣੇ ਦਰ ਖੋਲੇ ਰੱਖਦੇ।
ਸੱਤੀ ਦੀ ਮੁਰਾਦ ਸਾਰੀ ਪੂਰੀ ਕਰਦੇ। ਵਾਹਿਗੁਰੂ ਪੂਰੀ ਖੁਸ਼ ਤੂੰ ਕਰਦੇ।
ਬਾਗੋਬਾਗ ਸਾਨੂੰ ਨਿਹਾਲ ਕਰਦੇ। ਧੰਨ-ਧੰਨ ਅੱਜ ਸਤਿਗੁਰੂ ਕਰਦੇ।

Comments

Popular Posts