ਸਾਨੂੰ ਕਾਬੇ ਵਾਲਾ ਤਾਪ ਚੜ੍ਹਾ ਠੰਡ ਲੁਆ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੁਸੀਂ ਆਪ ਨਹੀਂ ਦਿਸੇ ਮੈੂਂ ਬੜਾ ਯਾਦ ਕੀਤਾ।
ਸੋਹਣਿਆਂ ਨੇ ਦਿਖਾ ਕੇ ਮੁੱਖੜਾ ਜਾਂ ਛੁੱਪਾ ਲਿੱਤਾ।
ਸਾਡਾ ਤਾਂ ਤੁਸੀਂ ਹਾਲ ਤੋਂ ਬੇਹਾਲ ਹੈ ਕਰ ਦਿੱਤਾ।
ਦਿਨ ਰਾਤ ਅਸੀਂ ਤਾਂ ਤੁਹਾਡੇ ਵਿੱਚ ਖਿਆਲ ਕੀਤਾ
ਤੂੰ ਲਾ ਕੇ ਅੱਖ ਸਾਡੇ ਨਾਲ ਮੋਜ਼ ਨਾਲ ਸੌ ਗਿਆ।
ਤੂੰ ਸਾਰੀ ਰਾਤ ਠੰਡ ਵਿੱਚ ਨੀਂਦਰੇ ਮਾਰ ਗਿਆ।
ਨੀਂਦ ਨਾਲ ਐਨਾਂ ਹੀ ਪਿਆਰ ਪਾ ਬਹਿ ਗਿਆ ।
ਸਾਨੂੰ ਕਹਤੋਂ ਝੂਠਿਆ ਲਾਰਾ ਲਾ ਕੇ ਸੌਂ ਗਿਆ।
ਸਾਨੂੰ ਬਰਫ਼ ਵਿੱਚ ਦੰਦ ਵੱਜਣੇ ਨੂੰ ਬੈਠਾ ਗਿਆ।
ਸਾਨੂੰ ਕਾਬੇ ਵਾਲਾ ਤਾਪ ਚੜ੍ਹਾ ਠੰਡ ਲੁਆ ਗਿਆ
ਸੱਤੀ ਨੇ ਤੇਰੇ ਨਾਲ ਪਿਆਰ ਬਹੁਤ ਪਾ ਲਿਆ।
ਸਤਵਿੰਦਰ ਤੁਸੀਂ ਨਾਲ ਆਪ ਨੂੰ ਮਿਲਾ ਲਿਆ।

Comments

Popular Posts