ਦਾਤਾ ਰੱਖ ਕੋਲ ਚਰਨਾਂ ਦੇ ਨਾਲ ਚਰਨਾਂ ਦੀ ਮੌਜ਼ ਬੜੀ।
ਸਤਿਗੁਰੂ-ਵਾਹਿਗੁਰੂ ਰਹਿ ਕਰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਕਰਨੀ ਵਾਲਾ ਆਪ ਨੂੰ ਸਾਧ ਦਸਦਾ।
ਆਪ ਨੂੰ ਤਾਂ ਵੱਡਾ ਬ੍ਰਹਿਮ ਗਿਆਨੀ ਦਸਦਾ।
ਹੱਥ ਵਿੱਚ ਟਾਹਣੀ ਨਾਲੋ ਤੋੜ ਫੁੱਲ ਰੱਖਦਾ।
ਕਹਿੰਦਾ ਜੀਵ ਹੱਤਿਆ ਨਾਂ ਕਰੋ ਪਾਪਾ ਲੱਗਦਾ।
ਤੋੜ ਟਹਿੱਕਦੇ ਫੁੱਲਾਂ ਨੂੰ ਪੈਰਾਂ ਥੱਲੇ ਮਿਧਦਾ।
ਆਪ ਖੁਸ਼ ਰਹਿੱਣ ਦਾ ਲੋਕਾਂ ਨੂੰ ਪ੍ਰਚਾਰ ਕਰਦਾ।
ਕਹੇ ਆਂਡਾ-ਮੀਟ ਨਾਂ ਖਾਵੋਂ ਦੋਸ਼ ਬਹੁਤ ਵੱਡਾ ਲੱਗਦਾ।
ਆਪ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਡਕਾਰਦਾ।
ਜੇ ਕੋਈ ਅੜੇ ਸੀਸ ਧੜ ਨਾਲੋਂ ਅਲਗ ਝੱਟ ਕਰਦਾ।
ਚਿੱਟੇ ਕੱਪੜੇ ਬਗ਼ਲਾ ਚਿੱਟਾ ਸਾਧ ਚਿੱਟਾ ਕੋਰਾ ਹੰਸ ਲੱਗਦਾ।
ਕਹੇ ਲੋਕੋ ਥੋਨੂੰ ਧੰਨ ਦਾ ਮੋਹ ਹੈ। ਆਪ ਹਰ ਥਾਂ ਝੌਲੀ ਅੱਡੀ ਰੱਖਦਾ।
ਕਹੇ ਬੰਦਿਆ ਤੂੰ ਘਰ ਛੱਡ ਕੇ, ਸਤਿਗੁਰੂ-ਵਾਹਿਗੁਰੂ ਰਹਿ ਕਰਦਾ।

Comments

Popular Posts