ਭਾਗ 1-16ਜ਼ਿੰਦਗੀ ਜੀਨੇ ਦਾ ਨਾਮ  ਹੱਥ ਵਿੱਚੋਂ ਪੁੱਤਰ ਰੋਟੀ ਨਾਂ ਖੋ ਲਵੇ  ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈ ਮਰਦ ਫੇਸ ਬੁੱਕ ਸਾਈਡ ਤੇ ਇਹ ਪੋਸਟ ਲਗਾਉਂਦੇ ਹਨ। ਕਿ ਅੰਗਰੇਜ਼ੀ ਜਿੰਨੀ ਵੀ ਆਉਂਦੀ ਹੋਵੇ। ਗਾਲ਼ ਕੱਢਣ ਦਾ ਸੁਆਦ ਪੰਜਾਬੀ ਵਿੱਚ ਆਉਂਦਾ ਹੈ। ਕਈ ਤਾਂ ਪੰਜਾਬੀ ਭਾਸ਼ਾ ਗਾਲ਼ਾਂ ਕੱਢਣ ਨੂੰ ਸਿੱਖਦੇ ਹਨ। ਹੋਰ ਕਲਚਰ ਵਾਲਿਆਂ ਨੂੰ ਪੰਜਾਬੀ ਵਿੱਚ ਗਾਲ਼ਾਂ ਕੱਢਣੀਆਂ ਸਿਖਾਉਂਦੇ ਹਨ। ਔਰਤਾਂ ਦੇ ਅੰਗ ਗਿਣਦੇ ਹਨ। ਪੰਜਾਬੀ ਦੀਆਂ ਗਾਲ਼ਾਂ ਕੱਢਣ ਵਾਲੇ ਬੰਦੇ ਬਣ ਕੇ ਸਮਝ ਜਾਵੋ। ਉਨੀ ਹੀ ਜ਼ੁਬਾਨ ਔਰਤਾਂ ਦੇ ਲੱਗੀ ਹੈ। ਜਿਸ ਦਿਨ ਔਰਤਾਂ ਲੰਬੀਆਂ ਚੌੜੀਆਂ ਗਾਲ਼ਾਂ ਕੱਢਣ ਲੱਗ ਗਈਆਂ। ਮਰਦਾਂ ਦੀ ਮਾਂ-ਭੈਣ ਇੱਕ ਕਰਨ ਲੱਗ ਗਈਆਂ। ਡਰਦੇ ਲੁਕਦੇ ਫਿਰੋਗੇ। ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਸਬ ਖਾਦੀ-ਪੀਤੀ ਲਹਿ ਜਾਵੇਗੀ। ਸਾਰਾ ਘਮੰਡ ਨਿਕਲ ਜਾਵੇਗਾ। ਆਪਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਸੰਭਲ ਜਾਵੋ। ਜੈਸੀ ਇੱਜ਼ਤ ਦੂਜਿਆਂ ਦੀ ਕਰਨੀ ਹੈ। ਵੈਸੀ ਹੀ ਦੂਜੇ ਨੇ ਆਉ-ਭਗਤ ਕਰਨੀ ਹੈ। ਹੱਥਾਂ ਨੂੰ ਹੱਥ ਇੱਕੋ ਜਿਹੇ ਹਨ। ਸੋਹਣਾ ਮਿੱਠਾ ਬੋਲੋ, ਵੈਸਾ ਹੀ ਸੁਣਨ ਨੂੰ ਮਿਲੇਗਾ। ਊਚੀ ਗੰਦਾ ਬੋਲ ਕੇ, ਕਿਸੇ ਨੂੰ ਡਰਾ ਨਹੀਂ ਸਕਦੇ। ਭਟਕਾ ਜ਼ਰੂਰ ਸਕਦੇ ਹੋ। ਦੂਜੇ ਨੂੰ ਆਪਦੇ ਖ਼ਿਲਾਫ਼ ਕਰ ਸਕਦੇ ਹੋ। ਅਗੱਲੇ ਨੂੰ ਆਪਦਾ ਬਣਾਉਣ ਨੂੰ ਪਿਆਰ ਦੀਆਂ ਤਰੰਗਾਂ ਉਸ ਵੱਲ ਭੇਜਣੀਆਂ ਪੈਣੀਆਂ ਹਨ।

ਕੈਲੋ ਦਾ ਮੁੰਡਾ ਰਿੱਕੀ, ਅੱਜ ਫਿਰ ਨਹੀਂ ਸੁੱਤਾ ਸੀ। ਉਸ ਦੀ ਇੱਕ ਬੋਤਲ ਸੋਫ਼ੇ ਦੇ ਉਹਲੇ ਪਈ ਸੀ। ਦੂਜੀ ਉਸ ਦੀ ਪਿੰਟ ਦੀ ਜ਼ਿਪ ਦੇ ਨੇਫ਼ੇ ਕੋਲ ਡੱਬ ਵਿੱਚ ਦਿੱਤੀ ਹੋਈ ਸੀ। ਉਸ ਦਾ ਦਾਦਾ ਮਿਹਰੂ ਕੋਲ ਬੈਠਾ ਸੀ। ਕੈਲੋ ਨੌਕਰੀ ਤੋਂ ਆਈ ਸੀ। ਅਜੇ ਦਰਾਂ ਵਿੱਚ ਜੁੱਤੀ ਲਾਹ ਰਹੀ ਸੀ। ਉਸ ਦੇ ਕੰਨਾਂ ਵਿੱਚ ਆਵਾਜ਼ ਪਈ। ਮਿਹਰੂ ਕਹਿ ਰਿਹਾ ਸੀ, “ ਤੇਰੀ ਮਾਂ ਆਉਣ ਵਾਲੀ ਹੈ। ਦੇਖਦੇ ਹਾਂ। ਅੱਜ ਰੋਟੀ ਕਾਹਦੇ ਨਾਲ ਦੇਵੇਗੀ। ਰਿੱਕੀ ਨੇ ਕਿਹਾ, ਉਹ ਨੇ ਸਾਲੀ ਨੇ ਕੀ ਬਣਾਉਣਾ ਹੈ? ਮੂੰਗੀ ਮਸਰੀ ਉਬਾਲ ਕੇ ਮੂਹਰੇ ਰੱਖ ਦੇਵੇਗੀ। ਪਾਪਾ ਤੁਸੀਂ ਮੈਨੂੰ ਕੁੱਤੀ ਜ਼ਨਾਨੀ ਬਾਰੇ ਤੇਰੀ ਮਾਂ- ਤੇਰੀ ਮਾਂ ਨਾ ਕਿਹਾ ਕਰੋ। ਮੈਂ ਉਸ ਦੀ ਸ਼ਕਲ ਨਹੀਂ ਦੇਖਣੀ ਚਾਹੁੰਦਾ। “ “ ਜੇ ਮੈਂ ਕੈਨੇਡਾ ਵਿੱਚੋਂ ਪੈਨਸ਼ਨ ਨਾਂ ਲੈਂਦਾ ਹੁੰਦਾ। ਕਦੇ ਕੈਨੇਡਾ ਮੁੜ ਕੇ ਨਾਂ ਆਉਂਦਾ। ਪੈਨਸ਼ਨ ਦਾ ਸਿਆਪਾ ਕਰਨ ਆਉਣਾ ਪੈਂਦਾ ਹੈ। ਦੋ ਰੋਟੀਆਂ ਖਾਣ ਨੂੰ ਇਸ ਤੀਵੀਂ ਦੇ ਹੱਥਾਂ ਵੱਲ ਦੇਖਣਾ ਪੈਂਦਾ ਹੈ। “ “ ਇਹ ਮੇਰੀ ਮਾਂ ਹੈ। ਇਸ ਲਈ ਇਸ ਦੇ ਮੱਥੇ ਲੱਗਣਾ ਪੈਂਦਾ ਹੈ। ਮੇਰਾ ਬੱਸ ਚੱਲੇ, ਐਸੀ ਜ਼ਨਾਨੀ ਨੂੰ ਗੁੱਤੋਂ ਫੜ ਕੇ ਦਰੋਂ ਬਾਹਰ ਕਰ ਦੇਵਾਂ। “ “ ਚੁੱਪ ਕਰ ਜਾ  ਉਹ ਆਉਣ ਵਾਲੀ ਹੈ। ਸਿਆਪਾ ਪਾ ਲਵੇਗੀ। ਲਿਆ ਮੈਨੂੰ ਵੀ ਮੋਟਾ ਜਿਹਾ ਪਿਗ ਪਾ ਦੇ। “ “ ਦਾਦਾ ਤੇਰੇ ਕੋਲ ਤਾਂ ਦੇਸੀ ਹੈ। ਸਗੋਂ ਮੈਨੂੰ ਵੀ ਦੇਸੀ ਵਿੱਚੋਂ ਇੱਕ ਸ਼ਾਟ ਲਿਆਂਦੇ। ਇੰਨਾ ਦੋ ਬੋਤਲਾਂ ਨਾਲ ਮੇਰੀ ਹੀ ਰਾਤ ਮਸਾਂ ਨਿਕਲਣੀ ਹੈ। “ “ ਤੂੰ ਵੀ ਬੜਾ ਵੱਡਾ ਪਤੰਦਰ ਹੈ। ਹੁਣ ਰੋਟੀ ਖਾ ਕੇ ਪੈ ਜਾਵੀਂ। ਤੇਰੀ ਮਾਂ ਨੂੰ ਪੀਤੀ ਦਾ ਪਤਾ ਲੱਗ ਗਿਆ ਤਾਂ ਖੋਰੂ ਪਾ ਦੇਵੇਗੀ। 90 ਸਾਲਾਂ ਦਾ ਬੁੱਢਾ ਸ਼ਰਾਬ ਦੇ ਚਾਰ ਪੈੱਗ ਰੋਜ਼ ਪੀਂਦਾ ਸੀ। ਅਜੇ ਵੀ ਲਾਲ ਸੂਹਾ ਰੰਗ ਦਗਦਾ ਸੀ। 26 ਸਾਲਾਂ ਦਾ ਰਿੱਕੀ ਦਾ ਸਰੀਰ ਪਹਾੜੀ ਕਾਂ ਵਰਗਾ ਹੋ ਗਿਆ ਸੀ। ਜਾਭਾਂ ਵਿੱਚ ਵੜੀਆਂ ਪਈਆਂ ਸਨ। ਹੱਡ ਨਿਕਲੇ ਹੋਏ ਸਨ। ਹੱਡੀਆਂ ਦੀ ਮੁੱਠ ਬਣ ਗਿਆ ਸੀ।

ਕੈਲੋ ਦੀ ਨਿਗ੍ਹਾ, ਘੜੀ ਦੀਆਂ ਸੂਈਆਂ ਉੱਤੇ ਗਈ। ਹਰ ਰੋਜ਼ ਦੀ ਤਰਾਂ ਇਸ ਨੂੰ ਕੰਮ ਤੋਂ ਘਰ ਆਉਂਦੀ ਨੂੰ ਰਾਤ ਦੇ 9 ਵੱਜ ਜਾਂਦੇ ਸਨ। ਉਹ ਪਾਣੀ ਦਾ ਗਿਲਾਸ ਲੈ ਕੇ, ਦਾਦੇ-ਪੋਤੇ ਕੋਲ ਬੈਠ ਗਈ। ਰਿੱਕੀ ਨੇ ਮਾਂ ਨੂੰ ਕਿਹਾ, “ ਤੈਨੂੰ ਸ਼ਰਮ ਨਹੀਂ ਆਉਂਦੀ, ਮੇਰਾ ਸਵੈਟਰ ਪਾਈ ਫਿਰਦੀ ਹੈ। “ “ ਪੁੱਤ ਤੂੰ ਤਾਂ ਇਹ ਨਵਾਂ ਸਵੈਟਰ ਕੂੜੇ ਵਿੱਚ ਸਿੱਟ ਦਿੱਤਾ ਸੀ। ਮੈਂ ਸਿੱਟਿਆਂ ਹੋਇਆ ਗਰਬੇਜ਼ ਵਿਚੋਂ ਚੱਕਿਆਂ ਹੈ। ਕੰਮ ਤੇ ਬਹੁਤ ਠੰਢ ਹੁੰਦੀ ਹੈ। ਵੱਡਾ ਦਰ ਖੁੱਲਦਾ ਰਹਿੰਦਾ ਹੈ। ਥੱਲੇ ਦੀ ਪਾਇਆ ਕੀ ਕਹਿੰਦਾ ਹੈ? “ ਕੈਲੋ ਲੜਨ ਦੇ ਮੂਡ ਵਿੱਚ ਨਹੀਂ ਸੀ। ਉਸ ਨੂੰ ਦਿਸ ਰਿਹਾ ਸੀ। ਇਹ ਫਿਰ ਸ਼ਰਾਬੀ ਹਨ। ਜੇ ਮੈਂ ਕੁੱਝ ਕਹਿ ਦਿੱਤਾ। ਸਾਰੀ ਰਾਤ ਖ਼ਰਾਬ ਕਰਨਗੇ। ਭੜਥੂ ਪਾਉਣਗੇ, ਮੈਨੂੰ ਵੀ ਸੌਣ ਨਹੀਂ ਦੇਣਗੇ। ਰਿੱਕੀ ਬਾਥਰੂਮ ਚਲਾ ਗਿਆ। ਉਹ ਡਿਗਦਾ ਹੋਇਆ. ਡਿੱਕ-ਡੋਲੇ ਖਾਂਦਾ ਤੁਰ ਰਿਹਾ ਸੀ। ਉਸ ਨੂੰ ਆਪ ਦੇ ਪੈਰ ਦਿਖਾਈ ਨਹੀਂ ਦੇ ਰਹੇ ਸਨ। ਕੈਲੋ ਨੇ ਆਪ ਦੇ ਸਹੁਰੇ ਮਿਹਰੂ ਨੂੰ ਬਗੈਰ ਬੋਲਣ ਤੋਂ ਹੀ ਅੰਗੂਠਾ ਖੜ੍ਹਾ ਕਰ ਕੇ, ਅੰਗੂਠਾ ਮੂੰਹ ਨੂੰ ਲਾ ਕੇ, ਇਸ਼ਾਰਾ ਕੀਤਾ। ਮਿਹਰੂ ਸਮਝ ਗਿਆ। ਮਿਹਰੂ ਨੇ ਪੁੱਛਿਆ, “ ਕੀ ਤੈਨੂੰ ਵਾਸ਼ਨਾ ਆ ਗਈ ਹੈ? ਮੈਂ ਸਵੇਰ ਦਾ ਇਸ ਦੀ ਰਾਖੀ ਬੈਠਾਂ ਹਾਂ। ਮੇਰੇ ਸਾਹਮਣੇ ਇਸ ਨੇ ਘੁੱਟ ਨਹੀਂ ਪੀਤੀ। ਰਿੱਕੀ ਨੇ ਆ ਕੇ ਪੁੱਛਿਆ, “ ਪਾਪਾ ਕੀ ਇਹ ਕੁੱਝ ਤੁਹਾਨੂੰ ਕਹਿੰਦੀ ਸੀ? ਦੱਸ ਮੈਨੂੰ ਕੀ ਕਹਿੰਦੀ ਸੀ? ਮੈਂ ਇਸ ਦੇ ਦੰਦ ਹੁਣੇ ਭੰਨ ਦਿੰਦਾ ਹਾਂ। ਤੇਰੀ ਮਾਂ  ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਪਾਪਾ ਤੂੰ ਪ੍ਰਵਾਹ ਨਾਂ ਕਰ, ਇਹ ਇਸੇ ਤਰਾਂ ਭੌਂਕਦੀ ਰਹਿੰਦੀ ਹੈ। ਕੈਲੋ ਰਸੋਈ ਵਿੱਚ ਚਲੀ ਗਈ। ਉਸ ਨੇ ਸਬਜ਼ੀ ਬਣਾਈ। ਪਹਿਲੀ ਰੋਟੀ ਰਾੜ ਕੇ, ਦੋਨਾਂ ਨੂੰ ਹਾਕ ਮਾਰ ਦਿੱਤੀ, “ ਰਿੱਕੀ ਪਾਪਾ ਜੀ ਰੋਟੀ ਬਣ ਗਈ ਹੈ। ਆ ਕੇ ਖਾ ਲਵੋ। ਮਿਹਰੂ ਪਹਿਲਾਂ ਰਸੋਈ ਵਿੱਚ ਆ ਗਿਆ। ਉਸ ਨੇ ਕਿਹਾ, “ ਪਲੇਟਾਂ, ਕੌਲੀਆਂ ਕਿਥੇ ਹਨ? “ ਕੈਲੋ ਨੇ ਕਿਹਾ, “ ਰਿੱਕੀ ਆ ਕੇ ਪਲੇਟਾਂ ਕੌਲੀਆਂ ਟੇਬਲ ਤੇ ਰੱਖ ਲੈ। ਸਬਜ਼ੀ-ਰੋਟੀ ਠੰਢੀ ਹੋ ਰਹੀ ਹੈ।

ਰਿੱਕੀ ਹੋਰ ਦਾਰੂ ਦਾ ਪਿਗ ਪੀਣ ਲੱਗ ਗਿਆ ਸੀ। ਮਿਹਰੂ ਨੇ ਟੇਬਲ ਤੇ ਪਈਆਂ ਪਲੇਟਾਂ ਦੇ ਢੇਰ ਵਿੱਚੋਂ ਪਲੇਟ ਕੋਲੇ ਨੂੰ ਕਰ ਲਈ ਸੀਕੌਲੀ ਅਲਮਾਰੀ ਵਿਚੋਂ ਲੈ ਲਈ। ਰਿੱਕੀ ਲਈ ਵੀ ਭਾਂਡੇ ਰੱਖ ਦਿੱਤੇ। ਕੈਲੋ ਨੇ ਵਿੱਚਕਾਰ ਸਬਜ਼ੀ ਵਾਲਾ ਪਤੀਲਾ ਰੱਖ ਦਿੱਤਾ ਸੀ। ਦੋਨਾਂ ਦੀਆਂ ਪਲੇਟਾਂ ਵਿੱਚ ਇੱਕ-ਇੱਕ ਰੋਟੀ ਰੱਖ ਦਿੱਤੀ ਸੀ। ਕੈਲੋ ਆਪ ਅਨ ਚੋਪੜੀ ਰੋਟੀ ਖਾਂਦੀ ਸੀ। ਮਿਹਰੂ ਵੀ ਅਨ ਚੋਪੜੀ ਰੋਟੀ ਖਾਂਦਾ ਸੀ। ਪਰ ਮਿਹਰੂ ਦਾਲ-ਸਬਜ਼ੀ ਤੇ ਤੱਤੇ ਦੁੱਧ ਵਿੱਚ ਵੀ ਦੇਸੀ ਘਿਉ ਦਾ ਚਮਚਾ ਪਾਉਂਦਾ ਸੀ। ਘਿਉ ਦਾ 2 ਕਿੱਲੋ ਦਾ ਡੱਬਾ ਤੇ ਅਚਾਰ ਡੈਨਿੰਗ ਟੇਬਲ ਦੇ ਉੱਤੇ ਹੀ ਪਏ ਰਹਿੰਦੇ ਸਨ। ਕੈਲੋ ਨੇ ਕਿਹਾ, “ ਟੇਬਲ ਉੱਤੇ ਘਿਉ ਪਿਆ ਹੈ। ਰਿੱਕੀ ਤੂੰ ਆਪਦੀ ਰੋਟੀ ਚੋਪੜ ਲੈ। ਮੇਰੀ ਇੱਕ ਰੋਟੀ ਤਵੇ ਤੇ ਪਾਈ ਹੈ। ਦੂਜੀ ਰੋਟੀ ਫੁਲ ਰਹੀ ਹੈ। ਰੋਟੀ ਮੱਚ ਜਾਵੇਗੀ। ਬੁੱਢੇ ਨੇ ਗੱਲ ਫਿਰ ਦੁਹਰਾਈ। ਤੇਰੀ ਮਾਂ ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। ਰਿੱਕੀ ਨੇ ਕਿਹਾ, ਅੱਗੇ ਮੈਂ ਆਪ ਰੋਟੀ ਚੋਪੜਦਾ ਹਾਂ। ਤੇਰੀ ਮਾਂ ਦੀ....। ਉਸ ਨੇ ਟੇਬਲ ਮੂਧਾ ਮਾਰ ਦਿੱਤਾ ਸੀ। ਰੋਟੀਆਂ ਸਬਜ਼ੀ, ਪਲੇਟਾਂ, ਕੌਲੀਆਂ ਭੁੰਜੇ ਢਿਗ ਗਏ ਸਨ। ਕਈ ਭਾਂਡੇ ਟੁੱਟ ਗਏ ਸਨ। ਬੁੱਢਾ ਤੇ ਮੁੰਡਾ ਉੱਠ ਕੇ ਸੋਫਿਆਂ ਵੱਲ ਚਲੇ ਗਏ ਸਨ।

ਮੁੰਡਾ ਸ਼ਾਇਦ ਹੋਰ ਪਿਗ ਪੀਣ ਲੱਗ ਗਿਆ ਸੀ। ਮਿਹਰੂ ਨੇ ਪਹਿਲਾਂ ਹੀ ਰੋਟੀ ਖਾ ਕੇ ਢਿੱਡ ਭਰ ਲਿਆ ਸੀ। ਸੋਫ਼ੇ ਤੇ ਲੰਬਾ ਪੈ ਗਿਆ ਸੀ। ਉਸ ਨੇ ਕਿਹਾ, “ ਕੁੜੇ ਕੈਲੋ ਮੈਨੂੰ ਦੁੱਧ ਦਾ ਕੱਪ ਤੱਤਾ ਕਰਦੇ। ਕੈਲੋ ਨੇ ਤੱਤੇ ਦੁੱਧ ਦਾ ਗਿਲਾਸ ਭਰ ਲਿਆ। ਉਸ ਨੇ ਕੋਲ ਜਾ ਕੇ ਕਿਹਾ, “ ਪਾਪਾ ਜੀ ਦੁੱਧ ਦਾ ਗਿਲਾਸ ਤੁਹਾਡੇ ਸਿਰਹਾਣੇ ਟੇਬਲ ਉੱਤੇ ਰੱਖ ਦਿੱਤਾ ਹੈ। ਠੰਢਾ ਨਾਂ ਹੋ ਜਾਵੇ। ਗਰਮ-ਗਰਮ ਪੀ ਲਵੋ। ਚੁਟਕੀ ਖ਼ਸ-ਖ਼ਸ ਦੀ ਲੈ ਲਿਉ, ਜ਼ੁਕਾਮ ਨੂੰ ਆਰਾਮ ਆ ਜਾਵੇਗਾ। “ “ ਕੁੜੇ ਟੁੱਟੇ ਭਾਂਡੇ ਚੱਕ ਦੇਵੀ। ਸਵੇਰੇ ਪੈਰਾਂ ਵਿੱਚ ਵੱਜਣਗੇ। ਟੇਬਲ ਸਿੱਧਾ ਕਰ ਦੇਵੀ। ਹੋਰ ਨਾਂ ਸਾਰਾ ਕੁੱਝ ਕਲ ਨੂੰ ਪੂਰਾ ਦਿਨ ਪਿਆ ਰਹੇ। ਤੂੰ ਹੀ ਖਿਲਾਰਾ ਚੁੱਕਣਾ ਹੈ। ਹਾਂ ਜੀ, ਮੈਂ ਸਾਰਾ ਕੁੱਝ ਠੀਕ ਕਰ ਦਿੱਤਾ ਹੈ। ਮੈਂ ਵੀ ਰੋਟੀ ਖਾਂ ਲਵਾਂ। ਉਸ ਨੇ ਪਲੇਟ ਵਿੱਚ ਰੋਟੀ ਪਾ ਲਈ। ਬੈਠ ਕੇ ਖਾਣ ਲੱਗ ਗਈ। ਰਿੱਕੀ ਆ ਗਿਆ ਸੀ। ਉਸ ਨੇ ਕਿਹਾ, “ ਸਾਲੀ ਆਪ ਰੋਟੀ ਖਾ ਰਹੀ ਹੈ। ਮੈਂ ਤਾਂ ਤੇਰੀ ਰੋਟੀ ਬਣੀ ਉੱਤੇ ਥੁੱਕਦਾ ਹਾਂ। ਉਸ ਨੇ ਆਪ ਦੀ ਮਾਂ ਦੀ ਥਾਲ਼ੀ ਵਿੱਚ ਥੁੱਕ ਦਿੱਤਾ। ਕੈਲੋ ਨੂੰ ਪੂਰੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਕੰਮ ਉੱਤੇ ਸੇਬ, ਕੇਲਾ ਹੀ ਲੈ ਕੇ ਜਾਂਦੀ ਸੀ। 10 ਘੰਟੇ ਬਾਦ ਰੋਟੀ ਮਿਲੀ ਸੀ। ਉਸ ਨੇ ਸੋਚਿਆ, ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਮੇਰਾ ਆਪ ਦਾ ਜੰਮਿਆਂ ਪੁੱਤ ਹੈ। ਜੇ ਉਸ ਨੇ ਥੁੱਕ ਦਿੱਤਾ, ਫਿਰ ਕੀ ਹੈ? ਉਸ ਨੇ ਫਟਾਫਟ ਰੋਟੀ ਖਾ ਲਈ। ਬਈ ਕਿਤੇ ਮੇਰੇ ਹੱਥ ਵਿੱਚੋਂ ਰੋਟੀ ਨਾਂ ਖੋ ਲਵੇ। ਉਸ ਨੂੰ ਯਾਦ ਆਇਆ। ਜਦੋਂ ਉਹ ਮਿਰਚਾਂ ਵਾਲੀ ਸਬਜ਼ੀ ਵਿੱਚੋਂ ਆਲੂ ਕੱਢ ਕੇ, ਧੋ-ਧੋ ਕੇ ਆਪਦੇ ਪੁੱਤ ਨੂੰ ਖੁਆਉਂਦੀ ਸੀ। ਉਸ ਦੇ ਅੱਖਾਂ ਵਿਚੋਂ ਹੂੰਝੂ ਨਿਕਲ ਆਏ। ਗਲਾ ਸੰਘ ਵਿਚੋਂ ਉੱਤਰੇ ਪਾਣੀ ਨਾਲ ਭਰ ਗਿਆ। ਉਸ ਨੂੰ ਹੱਥੂ ਆ ਗਿਆ।

 

ਭਾਗ 2 ਘਰਦਿਆਂ ਨੂੰ ਤਾਂ ਖੁੰਝੇ ਲਾ ਕੇ ਰੱਖਣਾ ਚਾਹੀਦਾ ਹੈ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰਿੱਕੀ ਨੇ ਆਪ ਦੇ ਦੋਸਤ ਜੱਸ ਨੂੰ ਫ਼ੋਨ ਕੀਤਾ। ਉਸ ਨੇ ਕਿਹਾ, “ ਅੱਜ ਮੇਰੇ ਘਰ ਵੀ ਉਹੀ ਕੰਮ ਹੋ ਗਿਆ। ਜੋ ਪਿਛਲੇ ਹਫ਼ਤੇ ਤੇਰੇ ਘਰ ਹੋਇਆ ਸੀ। ਮੈਂ ਵੀ ਫੱਟੇ ਚੱਕ ਦਿੱਤੇ ਹਨ। ਲੱਗਦਾ ਹੈ, ਹੁਣ ਚਾਰ ਦਿਨ ਸੌਖੇ ਲੰਘ ਜਾਣਗੇ। ਮਾਂ ਦੀ ਕੋਈ ਰੋਕ-ਟੋਕ ਨਹੀਂ ਕਰੇਗਾ। ਘਰਦਿਆਂ ਨੂੰ ਤਾਂ ਖੁੰਝੇ ਲਾ ਕੇ ਰੱਖਣਾ ਚਾਹੀਦਾ ਹੈ। ਬੁੜ੍ਹੀ ਨਾਲੇ ਕਮਾਈ ਕਰ ਕੇ, ਲਿਆ ਕੇ ਦਿੰਦੀ ਹੈ। ਅਸੀਂ ਦਾਦਾ, ਪੋਤਾ, ਪਿਉ ਉਸ ਦੀ ਬੋਲਤੀ ਬੰਦ ਕਰ ਕੇ ਰੱਖਦੇ ਹਾਂ। ਜੁੱਤੀ ਥੱਲੇ ਲਾਹ ਕੇ ਰੱਖਦੇ ਹਾਂ। ਔਰਤਾਂ ਨੂੰ ਦਬਾ ਕੇ ਹੀ ਰੱਖਣਾ ਚਾਹੀਦਾ ਹੈ। ਮੇਰੀ ਮਾਂ ਬਹੁਤ ਡਰ ਗਈ ਹੈ। ਮੇਰੇ ਮੂਹਰੇ ਕੁਸਦੀ ਨਹੀਂ ਹੈ। ਜੱਸ ਨੇ ਕਿਹਾ, ਮੈਂ ਯਾਰ ਆਪ ਦੇ ਡੈਡੀ ਨਾਲ ਤਾਂ ਲੜਿਆ ਸੀ। ਉਹ ਮੈਨੂੰ ਆਪ ਦੀ ਦਾਰੂ ਵਾਲੀ ਬੋਤਲ ਨਹੀਂ ਦਿੰਦਾ ਸੀ। ਸਿਗਰਟਾਂ ਵੀ ਮੇਰੇ ਕੋਲੋਂ ਲੁਕੋ ਕੇ ਰੱਖਣ ਲੱਗ ਗਿਆ। ਇਸੇ ਲਈ ਮੈਂ ਲੜ ਕੇ, ਤੇਰੇ ਘਰ ਆ ਗਿਆ ਸੀ। ਉਸ ਦਿਨ ਪੀਤੀ ਵਿੱਚ ਮੈਂ ਦੋਨੇਂ ਕਾਰਾਂ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਸਨ। ਦੋ ਦਿਨ ਪਹਿਲਾਂ ਸ਼ੀਸ਼ੇ ਪਵਾਏ ਹਨ। ਮਸਾਂ ਘਰਦਿਆਂ ਨਾਲ ਸਮਝੌਤਾ ਹੋਇਆ ਹੈ। “ “ ਕੀ ਤੂੰ ਕਾਰ ਲੈ ਕੇ, ਹੁਣੇ ਮੈਨੂੰ ਚੁੱਕਣ ਨਹੀਂ ਆ ਸਕਦਾ? ਜੇ ਨਹੀਂ ਆ ਸਕਦਾ, ਸਮਝ ਲੈ ਆਪਣੀ ਯਾਰੀ ਟੁੱਟ ਗਈ। “ “ ਮੇਰੀ ਵੀ ਪੀਤੀ ਹੋਈ ਹੈ। ਥੋੜੇ ਸਮੇਂ ਲਈ ਤੈਨੂੰ ਡਰਾਈਵ ਰਾਊਡ ਕਰਾ ਦਿੰਦਾ ਹਾਂ। ਜੇ ਕਿਤੇ ਜਾਣਾ ਹੈ। ਕਿਸੇ ਦੇ ਘਰ ਛੱਡ ਦਿੰਦਾ ਹਾਂ। ਮੈਨੂੰ ਆਪ ਦੇ ਘਰ 11 ਵਜੇ ਤੋਂ ਪਹਿਲਾਂ ਮੁੜਨਾ ਪੈਣਾ ਹੈ। ਜੇ ਲੇਟ ਹੋ ਗਿਆ। ਕਿਸੇ ਨੇ ਬਾਰ ਨਹੀਂ ਖਲੋਣਾ। “ “ ਠੀਕ ਹੈ, ਮੈਨੂੰ ਮੇਰੇ ਡੈਡੀ ਦੇ ਦੋਸਤ ਨੰਬਰਦਾਰ ਦੇ ਘਰ ਛੱਡ ਦੇ। ਉਸ ਘਰ ਵਿੱਚ ਕੋਈ ਜ਼ਨਾਨੀ ਵੀ ਨਹੀਂ ਹੈ। ਉੱਥੇ ਹੋਰ ਯਾਰ ਦੋਸਤ ਵੀ ਹੁੰਦੇ ਹਨ। ਉਮਰਾਂ ਵਿੱਚ ਕੀ ਰੱਖਿਆ ਹੈ? ਜਿਹੜਾ ਆਪਣੇ ਨਾਲ ਪੈੱਗ ਟੱਕਰਾਵੇ ਉਹੀ ਆਪਣਾ ਯਾਰ ਹੈ।

ਜੱਸ ਨੇ ਰਿੱਕੀ ਨੂੰ ਆਪ ਦੀ ਕਾਰ ਵਿੱਚ ਬੈਠਾ ਲਿਆ ਸੀ। ਉਸ ਦੇ ਘਰੋ ਕਾਰ ਵਿੱਚ ਰਾਈਡ ਦੇ ਦਿੱਤੀ ਸੀ। ਦੋਨਾਂ ਨੇ ਬੋਤਲ ਠੇਕੇ ਤੋਂ ਚੱਕੀ। ਦੋਨਾਂ ਨੇ ਬੋਤਲ 20 ਕੁ ਮਿੰਟਾਂ ਵਿੱਚ ਖ਼ਤਮ ਕਰ ਦਿੱਤੀ। ਨੰਬਰਦਾਰ ਦੇ ਘਰ ਮੂਹਰੇ ਸੜਕ ਤੇ ਉਤਾਰ ਦਿੱਤਾ। ਉਸ ਨੇ ਨੰਬਰਦਾਰ ਦੇ ਘਰ ਦੇ ਡੋਰ ਦੀ ਘੰਟੀ ਮਾਰੀ। ਨੰਬਰਦਾਰ ਦਾ ਬਾਪ ਘਰ ਸੀ। ਉਸ ਨੇ ਦਰਵਾਜ਼ਾ ਖ਼ੋਲ ਦਿੱਤਾ। ਰਿੱਕੀ ਨੂੰ ਲੜਖੜਾਉਂਦੇ ਨੂੰ ਦੇਖ ਕੇ, ਉਹ ਸਮਝ ਗਿਆ। ਅੱਜ ਰਾਤ ਇੱਥੇ ਹੀ ਕੱਟੇਗਾ। ਭਾਵੇਂ ਸਾਰੇ ਬੁੱਢੇ ਹੀ ਘੁੱਟ-ਘੁੱਟ ਪੀਂਦੇ ਹਨ। ਰੋਟੀ ਖਾਣ ਸੌਣ ਵੇਲੇ ਤੱਕ ਮੂੰਹ ਵਿੱਚੋਂ ਲਾੜਾ ਸਿੱਟਣ ਲੱਗ ਜਾਂਦੇ ਹਨ। ਰੋਟੀ ਖਾਂਦੇ ਚਿੱਟੀ ਦਾੜ੍ਹੀ, ਮੁੱਛਾਂ ਦਾਲ ਸਬਜ਼ੀ ਨਾਲ ਲਿਬੇੜ ਲੈਂਦੇ ਹਨ। ਅਸਲ ਵਿੱਚ ਇਹ ਬੁੱਢਾ ਪਿੰਡ ਨੰਬਰਦਾਰ ਸੀ। ਨੰਬਰਦਾਰ ਦੇ ਪੁੱਤ ਨੂੰ ਲੋਕ ਨੰਬਰਦਾਰ ਹੀ ਕਹਿੰਦੇ ਹਨ। ਦਿਮਾਗ਼ ਤਾਂ ਪੰਜਾਬੀਆਂ ਦੇ ਪੰਜਾਬ ਵਾਲੇ ਹੀ ਹਨ। ਪੰਜਾਬ ਵਾਂਗ ਉਨ੍ਹਾਂ ਨਾਮਾਂ ਨਾਲ ਹੀ ਕੈਨੇਡਾ ਵਿੱਚ ਵੀ ਬੁਲਾਉਂਦੇ ਹਨ। ਇਸ ਘਰ ਵਿੱਚ ਛੜਿਆਂ ਦਾ ਮੇਲਾ ਲੱਗਾ ਰਹਿੰਦਾ ਹੈ। ਨੰਬਰਦਾਰ ਦੇ ਘਰੋਂ ਮਰ ਗਈ ਹੈ। 50 ਸਾਲਾਂ ਦੀ ਨੂੰਹ ਨੂੰ 2 ਸਾਲ ਪਹਿਲਾਂ ਨੰਬਰਦਾਰ ਦੇ ਪੁੱਤਰ ਨੇ ਤਲਾਕ ਦੇ ਦਿੱਤਾ ਸੀ। 16 ਸਾਲਾਂ ਦੀ ਪੋਤੀ, 9 ਸਾਲਾਂ ਦਾ ਪੋਤਾ ਮਾਂ ਕੋਲ ਛੱਡ ਦਿੱਤੇ। ਅਜੇ ਉਹ ਆਪਣਾ-ਆਪ ਚੁੱਕਣ ਜੋਗੇ ਨਹੀਂ ਸਨ। ਇਸ ਲਈ ਮਾਂ ਤੇ ਹੋਰ ਭਾਰ ਸਿੱਟ ਕੇ ਰੱਖਣਾ ਸੀ। ਵੱਡਾ 19 ਸਾਲਾਂ ਦਾ ਪੋਤਾ ਆਪਦੇ ਨਾਲ ਰੱਖ ਲਿਆ। ਉਹ ਕੰਮ ਕਦੇ-ਕਦੇ ਕਰਦਾ ਸੀ। ਉਸ ਨੂੰ ਡਰੱਗ ਵੇਚਦੇ ਨੂੰ ਪੁਲੀਸ ਨੇ ਫੜ ਲਿਆ। 3 ਸਾਲਾਂ ਲਈ ਜੇਲ੍ਹ ਹੋ ਗਈ ਸੀ। ਉਹ ਰਿੱਕੀ ਦਾ ਕਲਾਸ ਫੈਲੋ ਵੀ ਸੀ।

ਨੰਬਰਦਾਰ ਬੁੱਢੇ ਨੇ ਰਿੱਕੀ ਦੇ ਦਾਦੇ ਨੂੰ ਫ਼ੋਨ ਕੀਤਾ। ਅਸਲ ਵਿੱਚ ਇਹ ਵੀ ਬੁੱਢੇ ਵੀ ਆੜੀ ਹਨ। ਕੋਈ 100 ਕੁ ਬੁੱਢੇ ਇਕੱਠੇ ਹੋ ਕੇ ਸੋਸਾਇਟੀ ਬਣਾਈਂ ਫਿਰਦੇ ਹਨ। ਜਿੱਥੇ ਇਹ ਰਲ-ਮਿਲ ਕੇ, ਲੋਕਾਂ ਤੇ ਆਪ ਦੀਆਂ ਨੂੰਹਾਂ-ਧੀਆਂ ਦੀਆਂ ਐਸੀਆਂ ਗੱਲਾਂ ਕਰਦੇ ਹਨ। ਕੰਨਾਂ ਦਾ ਸੇਕ ਨਿਕਲ ਜਾਂਦਾ ਹੈ। ਹਰ ਬੁੱਢਾ ਹਰ ਦਿਨ ਨਵੀਂ ਗੱਲ ਲੱਭ ਕੇ ਲੈ ਕੇ ਜਾਂਦਾ ਹੈ। ਉਸ ਨੇ ਕਿਹਾ, “ ਰਿੱਕੀ ਸਾਡੇ ਘਰ ਆ ਗਿਆ ਹੈ। ਇਸ ਨੂੰ ਇੱਥੇ ਹੀ ਸੌਣ ਨੂੰ ਕਹਿ ਦਿੰਦੇ ਹਾਂ। ਜਾਂ ਇਸ ਨੂੰ ਆ ਕੇ ਲੈ ਜਾਵੋ। ਮਿਹਰੂ ਨੇ ਜੁਆਬ ਦਿੱਤਾ, “ ਇਸ ਨੂੰ ਘਰ ਨਾਂ ਰੱਖੀ। ਬਾਹਰ ਕਰ ਦੇ। ਮੇਰੇ ਕੋਲੋਂ ਹੁਣ ਕਾਰ ਨਹੀਂ ਚੱਲਣੀ। ਮੇਰੀ ਸ਼ਰਾਬ ਪੀਤੀ ਹੋਈ ਹੈ। ਜਿਵੇਂ ਗਿਆ ਹੈ। ਉਵੇਂ ਆ ਜਾਵੇਗਾ। “  ਮਿਹਰੂ ਨੂੰ ਲੱਗਾ ਮਾਮਲਾ ਠੰਢਾ ਪੈਂਦਾ ਜਾ ਰਿਹਾ ਹੈ। ਰਿੱਕੀ ਘਰ ਆ ਜਾਵੇ। ਘਰ ਵਾਪਸ ਆ ਜਾਵੇ ਤਾਂ ਮਾਂ ਨਾਲ ਹੋਰ ਛਿੱਤਰ-ਪਤਾਣ ਕਰੇ। ਐਤਕੀਂ ਨੂੰਹ ਤੱਕਲ਼ੇ ਵਰਗੀ ਸਿੱਧੀ ਕਰ ਦੇਣੀ ਹੈ। ਮਿਹਰੂ ਨੇ ਫ਼ੋਨ ਰੱਖ ਦਿੱਤਾ ਸੀ। ਨਾਲੇ ਤਾੜੀ ਮਾਰ ਕੇ ਹੱਸਿਆ। ਸੁਆਦ ਹੁਣ ਆਵੇਗਾ। ਜਦੋਂ ਰਿੱਕੀ ਮੁੜ ਕੇ ਆ ਕੇ ਦਰ ਭੰਨੇਗਾ।

ਮਿਹਰੂ ਆਪ ਕੰਬਲ ਲੈ ਕੇ ਪੈ ਗਿਆ। ਬਾਹਰ -20 ਡਿਗਰੀ ਸੀ। 10 ਮਿੰਟਾਂ ਵਿੱਚ ਠੰਢ ਨਾਲ ਬੰਦੇ ਦੀ ਬੱਸ ਹੋ ਜਾਂਦੀ ਹੈ। ਮਿਹਰੂ ਦੇ ਸੈਲਰ ਉੱਤੇ ਰਿੱਕੀ ਨੇ ਫ਼ੋਨ ਕੀਤਾ। ਉਸ ਨੇ ਕਿਹਾ, “ ਪਾਪਾ ਮੈਨੂੰ ਆ ਕੇ ਲੈ ਜਾ। “ “ ਤੂੰ ਆਪ ਦੀ ਮਾਂ ਨੂੰ ਫ਼ੋਨ ਕਰ ਕੇ ਸੱਦ ਲੈ। ਮੇਰੇ ਬੁੱਢੇ ਹੱਡਾਂ ਤੋਂ ਉੱਠਿਆ ਨਹੀਂ ਜਾਂਦਾ। ਮੇਰੀ ਪੀਤੀ ਵੀ ਹੋਈ ਹੈ। “ “ ਮੈਂ ਉਸ ਨਾਲ ਕਾਰ ਵਿੱਚ ਨਹੀਂ ਬੈਠਣਾ। ਦਾਦੇ ਨੇ ਫ਼ੋਨ ਕੱਟ ਦਿੱਤਾ। ਪੋਤੇ ਨੇ 20 ਬਾਰ ਫ਼ੋਨ ਦੀਆ ਘੰਟੀਆਂ ਮਾਰੀਆਂ। ਹਾਰ ਕੇ ਉਹ 15 ਕੁ ਮਿੰਟ ਵਿੱਚ ਤੁਰ ਕੇ ਘਰ ਆ ਗਿਆ। ਆ ਕੇ ਘਰ ਦਾ ਦਰਵਾਜ਼ਾ ਖੜਕਾਉਣ ਲੱਗ ਗਿਆ। ਕੈਲੇ ਨੇ ਸੋਚਿਆ 2 ਘੰਟੇ ਪਿੱਛੋਂ ਮੁੜ ਕੇ ਆਇਆ ਹੈ। ਹਵਾ ਲੱਗ ਕੇ, ਥੱਕ ਕੇ ਢੈਲ਼ਾ ਹੋ ਗਿਆ ਹੋਣਾ ਹੈ। ਰਾਤ ਦਾ ਇੱਕ ਵੱਜਦਾ ਹੈ। ਹੁਣ ਗ਼ੁੱਸਾ ਵੀ ਹੌਲਾ ਹੋ ਗਿਆ ਹੋਣਾ ਹੈ। ਸੌ ਜਾਵੇਗਾ। ਕੈਲੋ ਨੇ ਡੋਰ ਖ਼ੋਲ ਦਿੱਤਾ। ਰਿੱਕੀ ਥੋੜੇ ਸਮੇਂ ਲਈ ਸੋਫ਼ੇ ਤੇ ਬੈਠਾ। ਉਸ ਨੇ ਕਿਹਾ, “ ਤੇਰੀ ਖ਼ਬਰ ਫਿਰ ਲੈਂਦਾ ਹਾਂ। ਪਹਿਲਾਂ ਇਸ ਬੁੱਢੇ ਨਾਲ ਨਿਪਟ ਲਵਾਂ। ਉਹ ਮਿਹਰੂ ਦੇ ਸਿਰਹਾਣੇ ਜਾ ਖੜ੍ਹਾ। ਉਸ ਨੇ ਕਿਹਾ, “ ਮੈਂ ਬਰਫ਼ ਵਿੱਚ ਤੁਰ ਕੇ ਘਰ ਆਇਆਂ ਹਾਂ। ਮੈਨੂੰ ਕਾਰ ਵਿੱਚ ਰਾਈਡ ਨਹੀਂ ਦਿੱਤੀ। ਤੂੰ ਆਪ ਘਰ ਹੀਟ ਵਿੱਚ ਸੁੱਤਾਂ ਪਿਆ ਹੈ। ਲਿਆ ਟਰੱਕ ਦੀਆਂ ਚਾਬੀਆਂ। ਇਹ ਟਰੱਕ ਮੇਰੇ ਡੈਡੀ ਦਾ ਹੈ। “  ਮਿਹਰੂ ਨੇ ਕਿਹਾ, ਤੂੰ ਚਾਬੀਆਂ ਕੀ ਕਰਨੀਆਂ ਹਨ? ਜੇ ਤੂੰ ਪੀਤੀ ਵਿੱਚ ਕਾਰ ਚਲਾਈ, ਤਾਂ ਤੈਨੂੰ ਪੁਲੀਸ ਵਾਲੇ ਫੜ ਲੈਣਗੇ। ਇਸੇ ਕਰਕੇ ਤੂੰ ਪਹਿਲਾਂ ਵੀ ਲਾਇਸੈਂਸ ਸਸਪਿੰਡ ਕੈਂਸਲ ਕਰਾ ਲਿਆ ਹੈ। ਰਾਤ ਬਹੁਤ ਵੱਡੀ ਹੋ ਗਈ ਹੈ। ਸੌ ਜਾ। “ “ ਸਾਲਾ ਵੱਡਾ ਗਾਂਡੂ ਤੂੰ ਹੀ ਹੈ। ਤੂੰ ਗਿਰਗਟ ਵਾਂਗ ਰੰਗ ਬਲਦਾਂ ਹੈ। ਜਦੋਂ ਮੇਰੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ। ਉਦੋਂ ਤੇਰੀਆਂ ਹੋਰ ਗੱਲਾਂ ਹੁੰਦੀਆਂ ਹਨ। ਚਾਬੀ ਮੈਨੂੰ ਦੇਂਦੇ। ਮੈਂ ਟਰੱਕ ਦੇ ਸ਼ੀਸ਼ੇ ਭੰਨ ਦੇਣੇ ਹਨ। ਟਾਇਰ ਪਾੜ ਦੇਣੇ ਹਨ। ਉਸ ਨੇ ਦਾਦੇ ਉੱਤੇ ਉੱਲਰ ਕੇ ਜੇਬ ਨੂੰ ਹੱਥ ਪਾ ਲਿਆ। ਚਾਬੀਆਂ ਉਸ ਦੇ ਹੱਥ ਲੱਗ ਗਈਆਂ। ਉਹ ਚਾਬੀਆਂ ਲੈ ਕੇ ਬਾਹਰ ਨਿਕਲਣ ਹੀ ਲੱਗਾ ਸੀ। ਉਸ ਦੀ ਭੈਣ ਗੋਪੀ ਨੇ ਉਸ ਦੇ ਹੱਥ ਵਿੱਚੋਂ ਚਾਬੀਆਂ ਖੋਹ ਲਈਆਂ। ਉਸ ਨੇ ਕਿਹਾ, “ ਤੂੰ ਗੱਡੀ ਨਹੀਂ ਚਲਾ ਸਕਦਾ। ਤੇਰੀ ਸ਼ਰਾਬ ਪੀਤੀ ਹੈ। ਤੇਰੇ ਕੋਲ ਲਾਇਸੈਂਸ ਨਹੀਂ ਹੈ। ਤੇਰੇ ਉੱਤੇ ਅੱਗੇ ਵੀ ਕਿੰਨੇ ਪੀਤੀ ਵਿੱਚ ਕੇਸਾਂ ਦੇ ਚਾਰਜ ਲੱਗੇ ਹਨ। “ “ ਤੂੰ ਮੇਰੇ ਤੋਂ ਛੋਟੀ ਹੋ ਕੇ ਮੈਨੂੰ ਮੱਤਾਂ ਦਿੰਦੀ ਹੈ। ਤੇਰੀ ਇੰਨੀ ਹਿੰਮਤ ਮੇਰੇ ਕੋਲੋਂ ਚਾਬੀਆਂ ਖੋ ਲਈਆਂ। ਉਸ ਨੇ ਆਪਣੀ ਭੈਣ ਗੋਪੀ ਦੀਆਂ ਦੋਨੇਂ ਬਾਂਹਾਂ ਫੜ ਲਈਆਂ। ਗੋਪੀ ਨੇ ਚਾਬੀਆਂ ਦਾ ਗੁੱਛਾ ਮਾਂ ਵੱਲ ਸਿੱਟ ਦਿੱਤਾ। ਗੋਪੀ ਦੀਆਂ ਬਾਂਹਾਂ ਤੇ ਨੂੰਹ ਲੱਗਣ ਨਾਲ ਖ਼ੂਨ ਨਿਕਲਣ ਲੱਗਾ ਸੀ। ਕੈਲੋ ਨੇ ਗੋਪੀ ਦੀਆਂ ਬਾਵਾ ਮਸਾਂ ਛਡਾਈਆਂ। ਰਿੱਕੀ ਨੇ ਕੈਲੋ ਨੂੰ ਗੁੱਤੋਂ ਫੜ ਲਿਆ ਸੀ। ਦੋਨੇਂ ਹੱਥਾਂ ਨਾਲ ਗੁੱਤ ਨੂੰ ਮਰੋੜਾ ਦੇ ਦਿੱਤਾ ਸੀ। ਉਸ ਦੀਆਂ ਚੀਕਾਂ ਨਿਕਲ ਗਈਆਂ। ਕੈਲੋ ਲਈ ਪਿਛੇ ਤੋਂ ਗੁਤ ਛੱਡਾਉਣੀ ਮੁਸ਼ਕਲ ਸੀ।

ਭਾਗ 3 ਬੁੜੀਆਂ ਨੂੰ ਕਿਵੇਂ ਕਾਬੂ ਕਰਨਾਂ ਹੈ? ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਵਾਲਾਂ ਨੂੰ ਵਧਾਉਣ ਲਈ ਸਿੱਖ ਧਰਮ ਵਿੱਚ ਪ੍ਰਚਾਰ ਜ਼ੋਰਾਂ ਉੱਤੇ ਹੈ। ਸਿੱਖ ਦੇ ਘਰ ਜਾਂ ਪਿੰਡ ਵਿੱਚ ਕਿਸੇ ਔਰਤ ਦੀ ਗੁੱਤ ਮੁੰਨੀ ਹੋਵੇ। ਲੋਕ ਉਸ ਨੂੰ ਸਿੱਧੇ ਲਫ਼ਜ਼ਾਂ ਵਿੱਚ ਸਿਰ ਮੁੰਨੀ ਕਹਿੰਦੇ ਹਨ। ਭਾਵ ਇੱਜ਼ਤ ਨਾਲ ਨਹੀਂ ਦੇਖਿਆਂ ਜਾਂਦਾ। ਅੱਜ ਕਲ ਸੋਹਣਾ ਲੱਗਣ ਨੂੰਸਿਰ ਤਾਂਹੀਂ ਮਨਾਏ ਜਾਂਦੇ ਹਨ। ਵਾਲਾਂ ਦਾ ਭਾਰ ਬਹੁਤ ਲੱਗਦਾ ਹੋਣਾ ਹੈ। ਕੋਈ ਛੱਕ ਨਹੀਂ ਸਿੱਖ ਔਰਤਾਂ ਲੰਬੇ ਵਾਲ ਰੱਖਦੀਆਂ ਹਨ। ਇੰਨਾ ਦੇ ਮਰਦ 30% ਅੰਮ੍ਰਿਤਧਾਰੀ ਵੀ ਹਨ। ਜਿੰਨਾ ਦਾ ਕਹਿਣਾ ਹੈ, “ ਵਾਲਾਂ-ਕੇਸਾਂ ਦੀ ਬੇਅਦਬੀ ਨਾਂ ਕਰੋ। ਇਹ ਮਰਦ ਵੀ ਦੂਜਿਆਂ ਮਰਦਾਂ ਦੀ ਤਰਾਂ ਔਰਤ ਦੀ ਗੁੱਤ ਨੂੰ ਹੱਥ ਪਾ ਲੈਂਦੇ ਹਨ। ਲੋਕਲ ਗੁਰਦੁਆਰੇ ਦਾ 10 ਸਾਲਾਂ ਤੋਂ ਟੁੰਡਾ ਪ੍ਰਧਾਨ, ਖ਼ਜ਼ਾਨਚੀ ਹੈ। ਭਾਵੇਂ ਉਹ ਆਪ ਅੰਮ੍ਰਿਤਧਾਰੀ ਹੈ। ਉਹ ਗੁਰਦੁਆਰੇ ਵਿੱਚ ਇੱਕ ਅੰਮ੍ਰਿਤਧਾਰੀ ਬੀਬੀ ਨਾਲ ਸੌਂਕਣਾਂ ਵਾਂਗ ਬਹਿਸ ਰਿਹਾ ਸੀ। ਮੇਹਣੋ-ਮੇਹਣੀ ਹੋਣ ਵਿੱਚ ਔਰਤਾਂ ਨੂੰ ਕੋਈ ਜਿੱਤ ਨਹੀਂ ਸਕਦਾ। ਔਰਤਾਂ ਦਾ ਦਿਮਾਗ਼ ਬਹੁਤ ਤੇਜ਼ ਹੁੰਦਾ ਹੈ। ਔਰਤਾਂ ਚਾਰੇ ਪਾਸੇ ਦੀ ਜਾਣਕਾਰ ਰੱਖਦੀਆਂ ਹਨ। ਉਸ ਨੇ ਕਿਹਾ, “ ਤੈਨੂੰ ਗੁੱਤੋਂ ਫੜ ਕੇ, ਗੁਰਦੁਆਰੇ ਵਿੱਚੋਂ ਬਾਹਰ ਕਰਦਾਂ ਹਾਂ। ਕਿਸੇ ਦੂਜੇ ਕੋਲੋ ਗੁੱਤਾਂ ਨਾਂ ਪੁਟਵਾਈਆਂ ਜਾਣ, ਇਸੇ ਲਈ ਹਰ ਪਾਸੇ ਔਰਤਾਂ ਆਪੇ ਵਾਲ ਕਟਾਈ ਫਿਰਦੀਆਂ ਹਨ। ਅੱਛਾ ਹੈ, ਜਣਾਂ-ਖਾਣਾ ਗੁੱਤ ਨੂੰ ਹੱਥ ਨਹੀਂ ਪਾਉਂਦਾ। ਜੇ ਕੇਸ ਲੰਬੇ ਹੋਣ, ਪਿਉ, ਭਾਈ, ਪਤੀ, ਪੁੱਤਰ ਤੇ ਹੋਰ ਕੌਣ-ਕੌਣ ਔਰਤਾਂ ਵਿੱਚੋਂ ਵੀ ਦਾੜ੍ਹੀਆਂ ਜਾ ਗੁੱਤਾਂ ਪੱਟ ਦੇ ਹਨ? ਉਹ ਆਪ ਹੀ ਜਾਣਦੇ ਹਨ। ਗੁਰਦੁਆਰੇ ਵਿੱਚ ਇੱਕ ਦੂਜੇ ਦੀਆਂ ਦਾੜ੍ਹੀਆਂ, ਗੁੱਤਾਂ ਆਮ ਹੀ ਧਰਮੀਆਂ ਦੇ ਹੱਥਾਂ ਵਿੱਚ ਹੁੰਦੀਆਂ ਹਨ।

ਕੈਲੋ ਦੇ ਵਾਲਾਂ ਨੂੰ ਉਸ ਦੇ ਮੁੰਡੇ ਨੇ ਦੋਨਾਂ ਹੱਥਾਂ ਨਾਲ ਲਪੇਟਾ ਪਾਇਆ ਹੋਇਆ ਸੀ। ਰਿੱਕੀ ਨੂੰ ਦਾਰੂ ਪੀਤੀ ਕਰਕੇ ਐਡੀ ਵੀ ਬੇਹੋਸ਼ੀ ਨਹੀਂ ਸੀ। ਕਿ ਉਸ ਨੇ ਮਾਂ ਦੇ ਵਾਲ ਫੜੇ ਹੋਏ ਹਨ। ਉਸ ਨੂੰ ਇਸ ਦਾ ਪਤਾ ਨਾ ਹੋਵੇ। ਸਬ ਕੁੱਝ ਜਾਣ ਬੁੱਝ ਕੇ ਕਰ ਰਿਹਾ ਸੀ। ਮਾਂ ਨੂੰ ਡਰਾ ਕੇ ਆਪਦੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ। ਉਹ ਨੰਬਰਦਾਰ ਦੇ ਘਰੋਂ, ਡੇਢ ਕਿੱਲੋਮੀਟਰ ਤੁਰ ਕੇ ਆਇਆ ਸੀ। ਉਸ ਨੂੰ ਪਤਾ ਸੀ। ਮੇਰਾ ਡੈਡੀ 40 ਸਾਲਾਂ ਤੋਂ ਮੇਰੀ ਮਾਂ ਦੀ ਗੁੱਤ ਪੱਟਦਾ ਆਇਆ ਹੈ। ਇਹ ਅੱਜ ਤੱਕ ਉਸ ਨੂੰ ਕੁੱਝ ਨਹੀਂ ਕਰ ਸਕੀ। ਡੈਡੀ ਤੇ ਮੰਮੀ ਦਾ ਹਰ ਦੂਜੇ ਤੀਜੇ ਦਿਨ ਖ਼ੂਬ ਇਸੇ ਤਰਾਂ ਧੂਤਕੜਾ ਪੈਂਦਾ ਹੈ। ਗੋਪੀ ਨੇ ਮਸਾਂ ਉਸ ਦੇ ਹੱਥਾਂ ਵਿਚੋਂ ਵਾਲ ਛੁਡਵਾਏ। ਦਾਦਾ ਸੋਫ਼ੇ ਉੱਤੇ ਲੱਤਾਂ ਚੌੜੀਆਂ ਕਰੀ ਬੈਠਾਂ ਤਮਾਸ਼ਾ ਦੇਖ ਰਿਹਾ ਸੀ। ਐਸੇ ਬੁੱਢਿਆਂ ਨੂੰ ਘਰ ਰੱਖ ਕੇ, ਦੁੱਧ ਘਿਉ ਚਾਰ ਕੇ, ਕੀ ਸੇਵਾ ਕਰਨੀ ਚਾਹੀਦੀ ਹੈ? ਜੋ ਆਪਦੇ ਪੋਤਿਆਂ ਨੂੰ ਸ਼ਰਾਬ ਪੱਲਾ ਕੇ, ਮਾਂ ਦੇ ਜੁੰਡੇ ਪੱਟਾਵੇ। ਬੱਚਿਆਂ ਨੂੰ ਸਿਧੇ-ਪੁੱਠੇ ਕੰਮ ਕਰਨ ਨੂੰ ਘਰ ਦੇ ਵੱਡੇਰੇ ਹੀ ਟ੍ਰੇਨਿੰਗ ਦਿੰਦੇ ਹਨ।

ਗੋਪੀ ਤੇ ਕੈਲੋ ਆਪਦੇ ਕਮਰਿਆਂ ਵਿੱਚ ਵੜ ਗਈਆਂ ਸਨ। ਰਿੱਕੀ ਸਾਰੀ ਰਾਤ ਮਾਂ-ਭੈਣ ਨੂੰ ਗਾਲ਼ਾ ਕੱਢਦਾ ਰਿਹਾ। ਨਸ਼ੇ ਖਾਣ ਵਾਲੇ ਲੋਕ ਸੌਂਦੇ ਵੀ ਬਹੁਤ ਘੱਟ ਹਨ। ਜਦੋਂ ਵੀ ਹੋਰ ਨਸ਼ੇ ਖਾਣ ਦੀ ਤੋੜ ਲੱਗਦੀ ਹੈ। ਇੰਨਾ ਦੀ ਅੱਖ ਬਿੰਦੇ-ਬਿੰਦੇ ਖੁੱਲ੍ਹਦੀ ਹੈ। ਨਸ਼ਾਂ ਹੋਰ ਖਾਂਦੇ-ਪੀਂਦੇ ਹਨ। ਫਿਰ ਸ਼ੌ ਜਾਂਦੇ ਹਨ। ਰਿੱਕੀ ਕੁੱਝ ਸਮੇਂ ਲਈ ਸੋਫ਼ੇ ਉੱਤੇ ਸੌ ਗਿਆ ਸੀ। ਉਸ ਵਿੱਚ ਇੰਨੀ ਹਿੰਮਤ ਨਹੀਂ ਸੀ। ਉਹ ਬਾਥਰੂਮ ਵਿੱਚ ਜਾਵੇ। ਉਸ ਨੇ ਪਿੰਟ ਵਿੱਚ ਹੀ ਸੋਫ਼ੇ ਉੱਤੇ ਪਿਸ਼ਾਬ ਕਰ ਦਿੱਤਾ ਸੀ। ਪਿੰਟ ਗਿੱਲੀ ਹੋਣ ਨਾਲ ਉਸ ਦੀ ਅੱਖ ਖੁੱਲ ਗਈ ਸੀ। ਉਸ ਨੇ ਪਿੰਟ ਲਾਹ ਕੇ ਪਰੇ ਮਾਰੀ। ਨੰਗਾ ਹੀ ਪਿਆ ਰਿਹਾ। ਜਦੋਂ ਨਸ਼ਾ ਟੁੱਟਣ ਲੱਗਾ ਫਿਰ ਜਾਗ ਗਿਆ। ਉਸ ਨੇ ਕਿਹਾ, “ ਕਿਹੜੇ ਭੈਣ..... ਮੇਰੀ ਬੋਤਲ ਚੱਕ ਲਈ ਹੈ। ਮੇਰੀ ਬੋਤਲ ਦੇ ਦੇਵੋ। ਤੁਹਾਡਾ ਸਾਰਾ ਕੁੱਝ ਤੋੜ ਦੇਵਾਂਗਾ। ਦਾਦੇ ਨੇ ਜੇਬ ਵਿੱਚੋਂ ਕੱਢ ਕੇ, ਬੋਤਲ ਫੜਾ ਦਿੱਤੀ। ਉਸ ਨੇ ਕਿਹਾ, “ ਤੇਰੀ ਮਾਂ ਨੂੰ ਪਤਾ ਨਾਂ ਲੱਗ ਜਾਵੇ। ਹੌਲੀ ਜਿਹੇ ਚੁੱਪ ਕਰਕੇ ਪੀ ਕੇ ਸੌਂ ਜਾ। ਤੜਕੇ ਚਾਰ ਵਜੇ ਜਦੋਂ ਜਵਾਨ ਗੱਭਰੂ ਦੁੱਧ, ਲੱਸੀ, ਦਹੀਂ ਪੀਂਦੇ ਹਨ। ਇਹ ਦਾਦਾ ਆਪਣੇ ਪੋਤੇ ਨੂੰ ਸ਼ਰਾਬ ਦਿੰਦਾ ਹੈ। ਮਿਹਰੂ ਨੇ ਮਾਂ ਦਾ ਨਾਮ ਲੈ ਕੇ ਰਿੱਕੀ ਨੂੰ ਫਿਰ ਚਿੜਾ ਦਿੱਤਾ। 

ਉਹ ਕੈਲੋ ਦੇ ਰੂਮ ਮੂਹਰੇ ਜਾ ਖੜ੍ਹਾ। ਉਸ ਨੇ ਡੋਰ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ ਤੂੰ ਮੇਰਾ ਸਮਾਨ ਲੁਕੋ ਲਿਆ ਹੈ। ਮੇਰੀ ਜੀਨ, ਬਟੂਆ, ਸੈਲਰ ਫ਼ੋਨ, ਨਹੀਂ ਲੱਭ ਰਹੇ। ਤੇਰੇ ਕੋਲ ਹਨ।  ਕੈਲੋ 2 ਘੰਟੇ ਅੱਖਾਂ ਮੀਚ ਕੇ ਪੈਣਾ ਚਾਹੁੰਦੀ ਸੀ। ਸਾਰੀ ਰਾਤ ਬਿਪਤਾ ਵਿੱਚ ਲੰਘ ਗਈ ਸੀ। ਉਸ ਨੇ ਸੋਚਿਆ, ਜੇ ਮੈਂ ਕੁੱਝ ਬੋਲੀ। ਇਹ ਮੇਰੀ ਮਾਂ-ਭੈਣ ਇੱਕ ਕਰੇਗਾ।  ਰਿੱਕੀ ਨੇ ਫਿਰ ਕਿਹਾ, ਡੋਰ ਖੇਲੇਗੀ ਜਾਂ ਕੀ ਮੈ ਦਰ ਤੋੜ ਕੇ ਅੰਦਰ ਆ ਜਾਵਾਂ? “ “ ਪੁੱਤ ਮੈਂ ਤੇਰਾ ਬਟੂਆ, ਸੈਲਰ ਫ਼ੋਨ, ਤੇਰੀ ਜੀਨ ਦੀ ਪਿੰਟ ਕੀ ਕਰਨਾ ਹੈ? ਮੇਰੇ ਕੋਲ ਨਹੀਂ ਹੈ। “ “ ਤੂੰ ਤਾਂ ਮੇਰੇ ਡੈਡੀ ਦਾ ਵੀ ਬਟੂਆ, ਚੱਕ ਲੈਂਦੀ ਸੀ। “  “ ਉਸ ਨੇ ਸਾਰੀ ਉਮਰ ਕੰਮ ਨਹੀਂ ਕੀਤਾ। ਉਸ ਦੇ ਬਟੂਏ ਵਿੱਚ ਕੀ ਹੁੰਦਾ ਸੀ? ਕਿਤੇ ਨਾਂ ਕਿਤੇ ਪੀਤੀ ਵਿੱਚ ਸਿੱਟ ਆਉਂਦਾ ਸੀ। “ “ ਮੈਂ ਕਿਹਾ, ਮੇਰਾ ਬਟੂਆ ਤੇ ਸੈਲਰ ਦੇਂਦੇ। ਤੇਰੇ ਕੋਲ ਹੀ ਹੈ। ਕੈਲੋ ਨੇ ਬਾਰ ਖ਼ੋਲ ਦਿੱਤਾ। ਉਹ ਉਸ ਨੂੰ ਘੁਸਨ ਮਾਰਨ ਆਇਆ। ਕੈਲੋ ਪਾਸੇ ਤੋ ਦੀ ਲੰਘ ਕੇ, ਸੋਫ਼ੇ ਕੋਲ ਚਲੀ ਗਈ। ਜੀਨ ਦੀ ਪਿੰਟ ਪਿਸ਼ਾਬ ਨਾਲ ਗਿੱਲੀ ਹੋਈ ਪਈ ਸੀ। ਬਟੂਆ, ਸੈਲਰ ਫ਼ੋਨ, ਜੀਨ ਦੀ ਪਿੰਟ ਵਿੱਚ ਸਨ। ਕੈਲੋ ਨੇ ਚੱਕ ਕੇ ਫੜਾ ਦਿੱਤੇ। ਉਹ ਜਾ ਕੇ ਫਿਰ ਬੈੱਡ ਉੱਤੇ ਲੰਬੀ ਪੈ ਗਈ। ਕਲ਼ੇਸ ਵਿੱਚ ਨੀਂਦ ਉੱਡ ਜਾਂਦੀ ਹੈ। ਰਿੱਕੀ ਫਿਰ ਕਮਰੇ ਦਾ ਦਰ ਖੜਕਾ ਰਿਹਾ ਸੀ। ਉਸ ਨੇ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨਰਿੱਕੀ ਨੇ ਕਿਹਾ,  “ ਕੁੱਤੀ ਤੀਵੀਂ ਆਪ ਸੌਂ ਗਈ ਹੈ। ਮੇਰੀਆਂ ਐਨਕਾਂ ਕਿਥੇ ਹਨ? “ ਉਹ ਲਗਾਤਾਰ ਬੂਹੇ ਉੱਤੇ ਠੱਕ-ਠੱਕ ਕਰੀ ਜਾਂਦਾ ਸੀ। ਗੋਪੀ ਦੂਜੇ ਕਮਰੇ ਵਿੱਚੋਂ ਬਾਹਰ ਆ ਗਈ। ਉਸ ਨੇ ਕਿਹਾ, “ ਤੇਰੀ ਪ੍ਰਾਬਲਮ ਕੀ ਹੈ? ਆਪੇ ਲੱਭ ਲੈ। “ “ ਮੈਂ ਤੇਰੇ ਘੁਸਨ ਮਾਰ ਕੇ ਦੰਦ ਬਾਹਰ ਕਰ ਦਿਆਂਗਾ। ਮੈਨੂੰ ਪਤਾ ਹੈ, ਬੁੜੀਆਂ ਨੂੰ ਕਿਵੇਂ ਕਾਬੂ ਕਰਨਾ ਹੈ? ਤੂੰ ਵੀ ਮੰਮੀ ਨਾਲ ਰਲੀ ਹੋਈ ਹੈ। ਦੋਨੇਂ ਕੰਮ ਤੇ ਚਲੀਆਂ ਜਾਂਦੀਆਂ ਹਨ। ਫਿਰ ਘਰ ਆ ਕੇ ਸੁੱਤੀਆਂ ਰਹਿੰਦੀਆਂ ਹਨ। ਮਾਂ-ਧੀ ਨੂੰ ਹੋਰ ਕੋਈ ਕੰਮ ਨਹੀਂ ਹੈ। “ ਤੂੰ ਚਾਹੁੰਦਾ ਕੀ ਹੈ? ਕੀ ਮੈਂ ਤੇ ਮੰਮੀ ਵੀ ਨਸ਼ੇ ਖਾਣ ਲੱਗ ਜਾਈਏ? “ “ ਤੂੰ ਵੀ ਮਾਂ ਵਰਗੀ ਹੈ। ਜਾ ਦਫਾ ਹੋ ਜਾ। ਮੈਂ ਬੁੜੀਆਂ ਦੇ ਮੱਥੇ ਨਹੀਂ ਲੱਗਦਾ। “

 
ਭਾਗ 4 ਤੂੰ ਵੀ ਨਿਕਲ ਬਾਹਰ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਹਰ ਬੰਦਾ ਇੱਕ ਦੂਜੇ ਤੋਂ ਵੀ ਵੱਧ ਕੇ, ਬਹੁਤ ਸਿਆਣਾਂ ਹੈ। ਅੱਜ ਕਲ ਤਾਂ ਬੱਚੇ ਮਾਂ-ਬਾਪ ਦੀ ਸੁਣਦੇ ਕਿਥੇ ਹਨ? ਜ਼ਿਆਦਾ ਤਰ ਬਾਹਰ ਵਾਲਿਆਂ ਦੀ ਗੱਲ ਸੁਣ ਕੇ, ਅਸਰ ਕੀਤਾ ਜਾਂਦਾ ਹੈ। ਕੈਲੋ ਨੂੰ ਪਤਾ ਸੀ। ਰਿੱਕੀ ਸ਼ਰਾਬ ਤਾਂ ਰੋਜ਼ ਹੀ ਰੱਜ ਕੇ ਪੀਂਦਾ ਹੈ। ਦੁਲੱਤੇ ਉਸੇ ਦਿਨ ਮਾਰਦਾ ਹੈ। ਜਿਸ ਦਿਨ ਕਿਸੇ ਭੂਆ ਨੂੰ ਮਿਲ ਕੇ ਆਉਂਦਾ ਹੈ। ਭੂਆ ਦੇ ਬਾਰੇ ਸਾਰੇ ਜਾਣਦੇ ਹਨ। ਜਿਸ ਪੇਕੇ ਘਰ ਪਹਿਲਾਂ ਕਬਜ਼ਾ ਹੁੰਦਾ ਸੀ। ਉਹ ਘਰ ਆ ਕੇ ਭਰਜਾਈ ਨੇ, ਮੁੱਠੀ ਵਿੱਚ ਕਰ ਲਿਆ ਹੁੰਦਾ ਹੈ। ਉਸੇ ਘਰ ਵਿੱਚ ਭਰਜਾਈ ਦੀ ਸਬ ਪੁੱਗਦੀ ਹੈ। ਬਿੱਲੀ ਦੇ ਕੋਲੋਂ ਰੋਟੀ ਖੋਹਣ ਵਾਂਗ, ਕਈ ਨਹੁੰਦਰਾਂ ਮਾਰਨ ਜੋਗੀਆਂ ਰਹਿ ਜਾਂਦੀਆਂ ਹਨ। ਭੂਆ ਪਿੰਡ ਵਿੱਚ ਇੱਕ ਵੱਸਦੀ ਹੋਵੇ। ਸਾਰੇ ਪਿੰਡ ਨੂੰ ਪੱਟ ਦਿੰਦੀ ਹੈ। ਸਬ ਛੜਿਆ ਦਾ ਡੰਗ ਸਰ ਜਾਂਦਾ ਹੈ। ਮਿਹਰੂ ਨੇ ਕਿਹਾ, “ ਇਸ ਨੂੰ ਮੈਂ ਕਲ ਛੋਟੀ ਭੂਆ ਦੇ ਲੈ ਕੇ ਗਿਆ ਸੀ। ਉਸ ਨੇ ਇਸ ਨੂੰ ਬਹੁਤ ਸਮਝਾਇਆ। ਕੈਲੋ ਦਾ ਮੱਥਾ ਠਣਕਿਆ। ਉਹ ਕਹਿਣਾ ਚਾਹੁੰਦੀ ਸੀ, “ ਇਹ ਅੱਗ ਉਸੇ ਨੇ ਲਾਈ ਹੈ। ਉਸ ਸਮਝਾਉਣ ਵਾਲੀ ਨੂੰ ਮੈਂ ਜਾਣਦੀ ਹਾਂ। ਜਦੋਂ ਭੂਆ ਨੇ ਆਪ ਦੇ ਬੱਚਿਆਂ ਦੀ ਬੇਬੀ-ਸੀਟਿੰਗ ਕਰਵਾਉਣੀ ਸੀ। ਉਦੋਂ ਮਾਂ-ਪਿਉ ਨੂੰ ਆਪ ਦੇ ਘਰ ਲੈ ਗਈ। ਜਦੋਂ ਰੋਟੀਆਂ ਪਕਾਉਣ ਵਾਲੀ ਮਾਂ ਮਰ ਗਈ, ਤਾਂ ਪਿਉ ਨੂੰ ਭਰਜਾਈ ਕੋਲ ਤੋਰ ਦਿੱਤਾ। ਰਿੱਕੀ 9 ਸਾਲਾਂ ਦਾ ਗੋਪੀ 7 ਸਾਲਾਂ ਦੀ ਇਕੱਲੇ ਘਰ ਹੁੰਦੇ ਸਨ। ਮੈਨੂੰ ਤੇ ਮੇਰੇ ਪਤੀ ਪ੍ਰੇਮ ਨੂੰ ਨੌਕਰੀ ਕਰਨ ਜਾਣਾ ਪੈਂਦਾ ਸੀ। ਉਹ ਵੀ ਲੰਘੇ ਡੰਗ ਕੰਮ ਕਰਦਾ ਸੀ। ਸਾਰੇ ਪੈਸਿਆਂ ਦੀ ਸ਼ਰਾਬ ਤੇ ਸਿਗਰਟਾਂ ਪੀਦਾ ਸੀ।

ਜਦੋਂ ਰੋਟੀਆਂ ਪਕਾਉਣ ਵਾਲੀ ਮਾਂ ਮਰ ਗਈ। ਧੀ ਨੂੰ ਉਦੋਂ ਪਿਉ ਵੀ ਵਾਧੂ ਲੱਗਣ ਲੱਗ ਗਿਆ। ਉਸ ਨੂੰ ਘਰੋਂ ਧੱਕ ਦਿੱਤਾ। ਨੂੰਹਾਂ ਨਾਲੋਂ ਧੀਆਂ ਮਾਪਿਆਂ ਨੂੰ ਪਿਆਰੀਆਂ ਹੁੰਦੀਆਂ ਹਨ। ਨੂੰਹਾਂ ਚਾਹੇ ਘਿਉ ਵਿੱਚ ਚੂਰੀ ਕੁੱਟ ਕੇ ਦੇਣ, ਕੱਪੜੇ ਧੋ ਕੇ ਦੇਣ। ਉਸ ਨੂੰ ਸੱਸ ਸਹੁਰਾ ਲੋਕਾਂ ਕੋਲ ਪਿੱਟਦੇ ਹਨ। ਘਰ ਦੀਆਂ ਕਾਰ-ਮੁੱਖ-ਤਿਆਰਨਾਂ ਧੀਆਂ ਨੂੰ ਹੀ ਬਣਾਉਂਦੇ ਹਨ। ਜੋ ਵੀ ਕਾਗ਼ਜ਼ ਪੇਪਰ ਹਨ। ਬੈਂਕ ਦੀਆਂ ਕਾਪੀਆਂ, ਕਾਡ, ਪਾਸਪੋਰਟ ਧੀਆਂ ਕੋਲ ਰੱਖੇ ਹੋਏ ਹੁੰਦੇ ਹਨ। ਨੂੰਹ ਦੀ ਹਿੱਕ ਵਿੱਚ ਗੋਡਾ ਦੇ ਕੇ ਮੁਫ਼ਤ ਦੀਆਂ ਰੋਟੀਆਂ ਖਾਂਦੇ ਹਨ। ਪੈਨਸ਼ਨ ਨੂੰ ਧੀਆਂ ਹੁੰਝਾ ਮਾਰੀ ਜਾਂਦੀਆਂ ਹਨ।

ਕੈਲੋ ਨੇ ਰਿੱਕੀ ਦੀ ਭੂਆ ਨੂੰ ਫ਼ੋਨ ਕਰ ਦਿੱਤਾ। ਉਸ ਨੇ ਕਿਹਾ, “ ਆਪ ਦੇ ਚਹੇਤਿਆਂ ਨੂੰ ਆ ਕੇ ਲੈ ਜਾ। ਰਿੱਕੀ ਨੂੰ ਹੋਰ ਚੰਗੀ ਤਰਾਂ ਟਰੇਨਿੰਗ ਦੇਂਦੇ। ਅਜੇ ਮੇਰੇ ਇੰਨੇ ਮਾੜੇ ਦਿਨ ਨਹੀਂ ਆਏ। ਮੁੰਡੇ ਤੋਂ ਜੁੱਤੀਆਂ ਖਾਵਾਂ। ਬਹੁਤ ਜਲਦੀ ਤੁਹਾਡੇ ਜੁੰਡੇ ਪੱਟਣ ਵਾਲਾ ਹੈ। ਦਾਦੇ ਨੂੰ ਤਾਂ ਦਾਖੂ ਦਾਣਾ ਦੇਣ ਲੱਗ ਗਿਆ ਹੈ।  ਮੈਂ ਇਸ ਨੂੰ ਕੁੱਝ ਨਹੀਂ ਸਿਖਾਇਆ। ਮੈਂ ਸੱਚ ਕਹਿੰਦੀ ਹਾਂ। ਜੇ ਇਹ ਮੇਰੇ ਘਰ ਆ ਕੇ ਰਹਿਣਗੇ। ਮੇਰਾ ਪਤੀ ਮੈਨੂੰ ਘਰੋਂ ਕੱਢ ਦੇਵੇਗਾ। ਇਹ ਦੋਨੇਂ ਸ਼ਰਾਬੀ ਸੰਭਾਲਣੇ ਬਹੁਤ ਔਖੇ ਹਨ। ਅਜੇ ਤੀਜਾ ਮੇਰਾ ਭਰਾ ਨਾਲ ਨਹੀਂ ਹੈ। ਉਹ ਇੰਡੀਆ ਬੈਠਾ ਹੈ। ਕੈਲੋ ਦੇ ਹੱਥੋਂ ਰਿੱਕੀ ਨੇ ਫ਼ੋਨ ਫੜ ਕੇ, ਕੱਟ ਦਿੱਤਾ ਸੀ। ਕੈਲੋ ਦੀ ਗੁੱਤ ਫਿਰ ਉਸ ਦੇ ਹੱਥ ਵਿੱਚ ਸੀ। ਇਸ ਬਾਰ ਕੈਲੋ ਨੇ ਗੁੱਤ ਛੁਡਵਾਉਣਾ ਦੀ ਕੋਸ਼ਿਸ਼ ਨਹੀਂ ਕੀਤੀ। ਰਿੱਕੀ ਦਾ ਧਿਆਨ ਵਾਲਾਂ ਵੱਲ ਸੀ। ਕੈਲੋ ਦਾ ਮੂੰਹ ਧਰਤੀ ਵੱਲ ਸੀ। ਕੈਲੋ ਦੇ ਹੱਥ ਕਿਸੇ ਵੀ ਤਰਾਂ, 6 ਫੁੱਟ ਦੇ ਰਿੱਕੀ ਵੱਲ ਉੱਪਰ ਨਹੀਂ ਉੱਠ ਰਹੇ ਸਨ। ਉਸ ਦਾ ਸਿਰ ਰਿੱਕੀ ਦੇ ਢਿੱਡ ਨਾਲ ਲੱਗ ਗਿਆ। ਕੈਲੋ ਨੇ ਇੰਨੀ ਜ਼ੋਰ ਦੀ ਸਿਰ ਨਾਲ, ਉਸ ਨੂੰ ਧੱਕਣਾ ਸ਼ੁਰੂ ਕੀਤਾ। ਉਸ ਨੂੰ ਬਾਹਰ ਦਾ ਦਰਵਾਜ਼ਾ ਟੱਪਾ ਦਿੱਤਾ। ਆਪ ਅੰਦਰ ਆ ਕੇ, ਬਾਰ ਬੰਦ ਕਰ ਲਿਆ। ਬਾਹਰ ਜਾਂਦਿਆਂ ਹੀ ਰਿੱਕੀ ਨੂੰ ਸੁਰਤ ਆ ਗਈ। ਉਸ ਨੇ ਕਿਹਾ, “ ਤੂੰ ਮੈਨੂੰ ਘਰੋਂ ਕੱਢ ਦਿੱਤਾ ਹੈ। ਕੈਲੋ ਨੇ ਕਿਹਾ, “ ਤੁਹਾਡਾ ਹੁਣ ਇਹੀ ਇਲਾਜ ਹੈ। ਤੁਸੀਂ ਪੁਲਿਸ ਤੋਂ ਨਹੀਂ ਡਰਦੇ। ਘਰਾਂ ਦੀ ਲੜਾਈ ਵਿੱਚ ਨਾਂ ਹੀ ਪੁਲਿਸ ਵਾਲੇ ਕੁੱਝ ਕਰਦੇ ਹਨ। ਪੁਲਿਸ ਵਾਲੇ ਵੀ ਟਾਈਮ ਪਾਸ ਕਰਦੇ ਫਿਰਦੇ ਹਨ। ਕੈਨੇਡਾ ਪੁਲਿਸ ਵਾਲੇ ਸਹੀਂ ਅਰਥਾਂ ਵਿੱਚ ਕੰਮ ਨੂੰ ਲੈ ਕੇ ਇਮਾਨਦਾਰ ਨਹੀਂ ਹਨ। ਮਾੜੀ ਜਿਹੀ ਗੱਲ ਹੋਵੇ 10 ਪੁਲਿਸ ਵਾਲੇ ਆ ਜਾਂਦੇ ਹਨ। ਹੋਰ ਪਾਸੇ ਭਾਵੇਂ ਬੰਦੇ ਦਾ ਕੱਤਲ ਹੋ ਜਾਵੇ। ਬਹੁਤੇ ਤਾਂ 24 ਘੰਟੇ ਟਿਮ-ਹੋਟਨ ਕੌਫੀ ਸ਼ਾਪ ਵਿੱਚ ਬੈਠੇ ਕੌਫ਼ੀ ਹੀ ਪੀਂਦੇ ਰਹਿੰਦੇ ਹਨ। ਜਿਵੇਂ ਪਬਲਿਕ ਲਈ ਨਹੀਂ, ਟਿਮ-ਹੋਟਨ ਕੌਫ਼ੀ ਸ਼ਾਪ ਦੀ ਰੱਖਿਆ ਲਈ ਕੈਨੇਡਾ ਪੁਲਿਸ ਵਾਲੇ ਨੌਕਰੀ ਉੱਤੇ ਰੱਖੇ ਹੋਣ। ਨਗਰ ਕੀਰਤਨ ਵਿੱਚ 200 ਦੇ ਕਰੀਬ ਪੁਲਿਸ ਵਾਲੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਕੋਈ ਬਹੁਤ ਵੱਡੀ ਤੇ ਭਾਰੀ ਗਿਣਤੀ ਵਿੱਚ ਮੁਜਰਮਾਂ ਨੂੰ ਫੜਨਾ ਹੋਵੇ। ਸ਼ਰਧਾਲੂਆਂ ਤੋਂ ਵੱਧ ਪੁਲਿਸ ਦੀਆਂ ਕਾਰਾਂ, ਪੁਲੀਸ ਵਾਲੇ ਡਗਮਗਾ ਰਹੇ ਸਨ। ਨਗਰ ਕੀਰਤਨ ਵਿੱਚ ਪਬਲਿਕ ਰਹਾਇਸ਼, ਬਿਜ਼ਨਸ ਵਾਲੀਆਂ 20 ਤੋਂ ਵੱਧ ਬਹੁਤ ਸਾਰੀਆਂ ਸੜਕਾਂ ਬੰਦ ਸਨ। ਆਵਾਜਾਈ ਬੰਦ ਕਰਨ ਵਿੱਚ ਕੈਨੇਡਾ ਪੁਲਿਸ ਵਾਲੇ 200 ਦੇ ਕਰੀਬ ਸਾਥ ਦੇ ਰਹੇ ਸਨ। ਸੜਕਾਂ ਬੰਦ ਹੋਣ ਨਾਲ ਰੈਜ਼ੀਡੈਂਟ ਏਰੀਏ ਦੀ ਆਵਾਜਾਈ ਰੁਕੀ ਹੋਈ ਸੀ। ਬਿਮਾਰ ਜਾਂ ਮਰੇ ਬੰਦੇ ਨੂੰ ਵੀ ਲੰਘਣ ਦੀ ਇਜਾਜ਼ਤ ਨਹੀਂ ਸੀ।

ਕੈਲੋ ਨੇ ਰਿੱਕੀ ਦਾ ਸਾਰਾ ਸਮਾਨ ਗੇਟ ਤੋਂ ਬਾਹਰ ਰੱਖ ਦਿੱਤਾ। ਉਸ ਨੇ ਆਪ ਦੇ ਸਹੁਰੇ ਮਿਹਰੂ ਨੂੰ ਕਿਹਾ, “ ਪਾਪਾ ਜੀ ਤੁਹਾਡੇ ਐਟਚੀ ਰੂਮ ਵਿੱਚ ਨਹੀਂ ਹਨ। ਪਹਿਲਾਂ ਹੀ ਇੰਤਜ਼ਾਮ ਕਰ ਲਿਆ ਲੱਗਦਾ ਹੈ। ਜੋ ਚਾਰ ਕੁੜਤੇ ਪਜਾਮੇ ਹਨ। ਚੱਕ ਕੇ ਤੁਸੀਂ ਵੀ ਜਾਵੋ। ਜਿੱਥੇ ਤੁਹਾਨੂੰ ਦਾਰੂ ਪੀ ਕੇ, ਐਸਾ ਕੰਜ਼ਰਖਾਨਾਂ ਕਰਨ ਨੂੰ ਥਾਂ ਮਿਲਦੀ ਹੈ। ਰਿੱਕੀ ਬਾਹਰੋਂ ਬੋਲਦਾ ਸੁਣ ਰਿਹਾ ਸੀ, “ ਪਾਪਾ ਤੂੰ ਆਪ ਅੰਦਰ ਬੈਠਾ ਹੈਂ। ਤੈਨੂੰ ਸ਼ਰਮ ਨਹੀਂ ਆਉਂਦੀ। ਤੇਰੇ ਪੋਤੇ ਨੂੰ ਬਾਹਰ ਕੱਢ ਦਿੱਤਾ ਹੈ। ਤੂੰ ਵੀ ਨਿਕਲ ਬਾਹਰ, ਅੰਦਰ ਕੀ ਆਂਡਿਆਂ ਉੱਤੇ ਬੈਠਾ ਹੈ? ਮਿਹਰੂ ਨੇ ਦੇਖਿਆ, ਬਾਜ਼ੀ ਉਲਟੀ ਪੈ ਗਈ ਹੈ। ਉਸ ਨੇ ਬਾਂਦਰ ਦੀ ਚਾਲ ਚੱਲੀ। ਉਸ ਨੇ ਕਿਹਾ, “ ਕੁੜੇ ਮੈਂ ਤਾਂ ਤੈਨੂੰ ਕੁੱਝ ਨਹੀਂ ਕਿਹਾ। ਮੈਨੂੰ ਕਿਉਂ ਘਰੋਂ ਕੱਢਦੀ ਹੈ? ” “ ਇਹ ਜੋ 40 ਸਾਲਾਂ ਦਾ ਕੁੱਤਪੁਣਾ ਘਰ ਵਿੱਚ ਹੋ ਰਿਹਾ ਹੈ। ਤੇਰੀ ਮਿਹਰਬਾਨੀ ਹੈ। ਪਹਿਲਾਂ ਤੂੰ ਆਪ ਦਾ ਪੁੱਤ ਵਿਗਾੜਿਆ ਹੈ। ਉਸ ਨੂੰ ਕੰਮ ਕਰਨ ਨੂੰ ਨਹੀਂ ਕਿਹਾ। ਨੂੰਹ ਤਿੰਨ ਕੰਮ ਕਰ ਕੇ ਘਰ ਚਲਾਉਂਦੀ ਹੈ। ਸਵੇਰੇ ਜਾਂਦੀ ਹਾਂ। ਸ਼ਾਮ ਨੂੰ ਹੋਰ ਕੰਮ ਕਰਦੀ ਹਾਂ। ਵਾਰ-ਐਤਵਾਰ ਨੂੰ ਤੀਜਾ ਕੰਮ ਕਰਦੀ ਹਾਂ। ਕੰਮ ਕਰਨ ਨੂੰ ਇੰਨਾ ਦੇ ਗੋਲ਼ੀ ਵੱਜੀ ਹੈ। ਹੁਣ ਤੂੰ ਮੇਰੇ ਮੁੰਡੇ ਨੂੰ ਵਿਹਲੇ ਬੈਠੇ ਨੂੰ ਪੈਸੇ ਦੇਈਂ ਜਾਂਦਾ ਹੈ। ਇਹ ਗੱਭਰੂ ਪਿਉ-ਪੁੱਤ ਨੂੰ ਤੂੰ ਸ਼ਰਾਬ ਪਿਲਪਿਲਾ ਕੇ, ਆਰੀ ਕਰ ਦਿੱਤੇ ਹਨ। ਹੋਰ ਕਿਸ ਦਾ ਕਸੂਰ ਹੈ? ਤੇਰਾ ਸਿਆਪਾ ਵਿੱਚ ਨਾਂ ਹੋਵੇ। ਇਹ ਕੰਮ ਕਰ ਕੇ, ਰੋਟੀ ਖਾਣ। ਇਹ ਤੇਰੀ ਜੜ੍ਹ ਲਾਈ ਹੈ। ਤੇਰੇ ਬਗੈਰ ਇਹ ਮੁੰਡਾ ਕਿਥੇ ਜਾਣ ਜੋਗਾ ਹੈ? ਤੂੰ ਇਸ ਦਾ ਡੋਲਾ ਜਿੱਥੇ ਰੱਖਣਾ ਹੈ, ਰੱਖ ਲੈ। ਮੇਰਾ ਜ਼ਨਾਨੀ ਦਾ ਖਹਿੜਾ ਛੱਡੋ। “ “ ਮੈਂ ਤਾਂ ਤੈਨੂੰ ਖ਼ਰਚਾ ਦੇਣਾ ਸੀ। ਦੱਸ ਕਿੰਨੇ ਪੈਸੇ ਦੇਵਾਂ? ਬਾਬਾ ਤੁਹਾਡੇ ਮੂਹਰੇ ਹੱਥ ਬੰਨੇ। ਮੈਨੂੰ ਇੱਕ ਦੁਆਨੀ ਨਹੀਂ ਚਾਹੀਦੀ। 20 ਸਾਲ 1800 ਡਾਲਰ ਪੈਨਸ਼ਨ ਲੱਗੀ ਨੂੰ ਹੋ ਗਏ। ਕਦੇ ਇੱਕ ਪੈਸਾ ਘਰ ਨਹੀਂ ਦਿੱਤਾ। ਸ਼ਰਾਬਾਂ ਹੀ ਪੀਤੀਆਂ ਹਨ। ਹੁਣ ਮੈਨੂੰ ਕੋਈ ਤੇਰੇ, ਤੇਰੇ ਮੁੰਡੇ, ਤੇਰੇ ਪੋਤੇ ਤੋਂ ਕੋਈ ਆਸ ਨਹੀਂ ਹੈ। ਮੈਂ ਆਪਣਾ ਗੁਜ਼ਾਰਾ ਕਰ ਸਕਦੀ ਹਾਂ। ਚੱਲੋ ਬਾਹਰ ਨਿਕਲੋ, ਮੈਂ ਦਰਵਾਜ਼ਾ ਅੰਦਰੋਂ ਬੰਦ ਕਰਨਾ ਹੈ। ਐਸੇ ਕੰਜਰ ਬੁੱਢੇ ਦੀ ਮੈਥੋਂ ਸੇਵਾ ਨਹੀਂ ਹੁੰਦੀ। ਜਿਸ ਨੇ ਪੁੱਤ, ਪੋਤੇ ਦੀ ਜ਼ਿੰਦਗੀ ਗਾਲ਼ ਦਿੱਤੀ ਹੈ।


 ਭਾਗ 5 ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

 

ਮਿਹਰੂ ਨੂੰ ਜ਼ਕੀਨ ਨਹੀਂ ਸੀ। ਉਸ ਨਾਲ ਐਸਾ ਹੋ ਸਕਦਾ ਹੈ। ਉਸ ਨੇ ਸੋਚਿਆ ਸੀ। ਰਿੱਕੀ ਨਾਲ ਹੀ ਮੱਥਾ ਮਾਰ ਕੇ, ਕੈਲੋ ਠੰਢੀ ਹੋ ਕੇ ਬੈਠ ਜਾਵੇਗੀ। ਕੈਲੋ ਕੰਮ ‘ਤੇ ਜਾਣ ਵਾਲੀ ਹੀ ਸੀ। ਕੈਲੋ ਦੇ ਕੰਮ ਤੇ ਜਾਣ ਤੋਂ ਪਿੱਛੋਂ ਬਾਰ ਖ਼ੋਲ ਕੇ, ਹਮੇਸ਼ਾ ਦੀ ਤਰਾਂ ਰਿੱਕੀ ਨੂੰ ਅੰਦਰ ਵਾੜ ਲਵੇਗਾ। ਫਿਰ ਕੈਲੋ ਸ਼ਰਾਬੀ ਨੂੰ ਬਾਹਰ ਕੱਢ ਨਹੀਂ ਸਕਦੀ। ਜੇ ਕੋਈ ਪੰਗਾ ਲਵੇਗੀ। ਆਪੇ ਗੁੱਤ ਪੁਟਾਏਗੀ। ਮਿਰਹੂ ਨੂੰ ਹੋਰ ਕੋਈ ਰਸਤਾ ਨਾਂ ਦਿਸਿਆ। ਉਸ ਨੇ ਐਸੀਆਂ ਗੰਦੀਆਂ ਗਾਲ਼ਾਂ ਆਪਦੀ ਨੂੰਹ ਨੂੰ ਕੱਢੀਆਂ। ਧੀ, ਮਾਂ, ਭੈਣ ਦੇ ਪ੍ਰਾਈਵੇਟ ਥੋਕ ਦੇ ਸਬ ਨਾਮ ਗਿਣ ਦਿੱਤੇ। ਪੰਜਾਬੀ ਮਰਦ ਹੋਣ ਦਾ ਪੱਕਾ ਸਬੂਤ ਦੇ ਦਿੱਤਾ। ਕਈ ਪੰਜਾਬੀ ਜੱਟ ਮਰਦ ਜੇ ਗੱਲ ਕਰਨ ਲੱਗੇ ਤੇਰੀ ਧੀ, ਤੇਰੀ ਮਾਂ, ਤੇਰੀ ਭੈਣ ਕਹਿ ਕੇ ਪ੍ਰਾਈਵੇਟ ਥੋਕ ਦੇ ਨਾਮ ਨਾਂ ਗਿਣਨ ਤਾਂ ਉਹ ਅਸਲੀ ਮਾਂ-ਬਾਪ ਦੇ ਆਪਣੇ ਆਪ ਨੂੰ ਨਹੀਂ ਮੰਨਦੇ। ਕਈਆਂ ਮਰਦਾਂ ਦਾ ਕਹਿਣਾ ਹੈ, “ ਧੀ, ਮਾਂ, ਭੈਣ ਨੂੰ ਜੋ ਮਰਦ ਗਾਲ਼ ਨਹੀਂ ਕੱਢਦਾ। ਉਸ ਦੀ ਨਸਲ ਅਸਲੀ ਨਹੀਂ ਹੈ। ਪੰਜਾਬੀ ਨਹੀਂ ਮੰਨਦੇ। ਆਪ ਨੂੰ ਹਰਾਮੀ ਸਮਝਦੇ ਹਨ। ਜੋ ਰਿੱਕੀ ਨੇ ਸਾਰੀ ਰਾਤ ਵਿੱਚ ਕਸਰ ਛੱਡੀ ਸੀ। ਉਹ ਚਿੱਟੀ ਦਾੜ੍ਹੀ ਵਾਲੇ 90 ਸਾਲਾ ਬੁੱਢੇ ਨੇ ਗਾਲ਼ਾਂ ਕੱਢ ਕੇ ਕਸਰ ਪੂਰੀ ਕਰ ਦਿੱਤੀ ਸੀ। ਗਰਮੀ ਬਹੁਤ ਹੋਣ ਕਰਕੇ, ਘਰ ਦੀਆਂ ਬਾਰੀਆਂ ਖੁੱਲ੍ਹੀਆਂ ਸਨ। ਆਵਾਜ਼ਾਂ ਬਾਹਰ ਜਾਂਦੀਆਂ ਸਨ। ਕੋਲੇ ਇੰਨਾ ਅੱਕ ਗਈ ਸੀ। ਜੇ ਉਸ ਨੂੰ ਕੋਈ ਹਥਿਆਰ ਦਿਸ ਪੈਂਦਾ, ਬੁੱਢੇ ਦਾ ਭੋਗ ਪੈ ਜਾਣਾ ਸੀ। ਉਸ ਨੂੰ ਸੋਫ਼ੇ ਦੀ ਗੱਦੀ ਦਿਸ ਪਈ। ਉਸ ਨੇ ਦੋਨੇਂ ਹੱਥਾਂ ਨਾਲ ਮੂੰਹ ਉੱਤੇ ਰੱਖ ਕੇ ਗੱਦੀ ਨੂੰ ਦੱਬ ਦਿੱਤਾ। ਬੁੱਢਾ ਫਿਰ ਵੀ ਉੜਲ-ਉੜਲ ਕਰਨੋਂ ਨਹੀਂ ਹਟਿਆ। ਗੋਪੀ ਨੇ ਆ ਕੇ, ਕੈਲੋ ਦੇ ਹੱਥੋਂ ਗੱਦੀ ਖੋਹੀ। ਉਸ ਨੇ ਕਿਹਾ, “ ਮੰਮ ਕੀ ਕਰਦੀ ਹੈ? ਕੰਟਰੋਲ ਕਰ। ਇਸ ਨੂੰ ਮੈਂ ਬਾਹਰ ਜਾਣ ਲਈ ਕਹਿ ਦਿੰਦੀ ਹਾਂ। “ “ ਗੋਪੀ ਮੈਨੂੰ ਇਹ ਪ੍ਰੇਤ ਵਰਗਾ ਲੱਗਦਾ ਹੈ। ਇਹ ਆਪ ਤਾਂ ਵਿਗੜਿਆ ਹੋਇਆ ਖੂਸਟ ਸੀ। ਇਸ ਨੇ ਘਰ ਦੇ ਦੋ ਮਰਦ ਹੋਰ ਨਿਕਾਰਾ ਕਰ ਦਿੱਤੇ ਹਨ। ਮੈਂ 40 ਸਾਲ ਬਰਦਾਸ਼ਤ ਕਰ ਲਏ ਹਨ। ਹੁਣ ਪਾਣੀ ਸਿਰ ਦੇ ਉੱਤੋਂ ਦੀ ਲੰਘ ਗਿਆ ਹੈ। ਇਸ ਕੋਲੋਂ ਘਰ ਦੀ ਚਾਬੀ ਵੀ ਮੰਗ ਲੈ। ਮਿਹਰੂ ਫੁੱਲ ਵਰਗਾ ਹੌਲਾ ਹੋ ਗਿਆ ਸੀ। ਸਹੁਰੇ ਦਾ ਛਤਰ ਸਿਰ ਤੋਂ ਉੱਤਰ ਗਿਆ ਸੀ। ਸੱਸ-ਸਹੁਰਾ ਚਾਹੇ ਨੂੰਹ ਦੀ ਐਸੀ ਕੀ ਤੈਸੀ ਕਰ ਦੇਣ। ਅੱਗਾ-ਪਿੱਛਾ ਛਾਣ ਦੇਣ। ਜੇ ਨੂੰਹ ਕੁੱਝ ਕਹਿ ਦੇਵੇ। ਲੋਕਾਂ ਦੇ ਵੀ ਹਜ਼ਮ ਨਹੀਂ ਹੁੰਦਾ। ਇੰਨਾ ਲੋਕਾਂ ਨੇ ਵੀ ਆਖ਼ਰ ਸੱਸ-ਸਹੁਰੇ ਬਣਨਾ ਹੈ। ਇੰਨਾ ਦੀ ਵੀ ਬਾਰੀ ਆ ਸਕਦੀ ਹੈ। 

ਨਖੱਟੂ ਪੁੱਤ ਜੰਮ ਕੇ, ਕਮਾਊ ਨੂੰਹ ਘਰ ਲਿਆਂਦੀ ਸੀ। ਕੈਲੋ ਲੋਕਾਂ ਦੇ ਡਰੋਂ, ਸ਼ਰਮ ਦੀ ਮਾਰੀ ਘੇਸਲ ਵੱਟੀ ਸ਼ਰਾਬੀਆਂ ਨਾਲ ਦਿਨ ਕੱਟ ਰਹੀ ਸੀ। ਮਾਪੇ ਧੀ ਦਾ ਵਿਆਹ ਕਿਸੇ ਵੀ ਮਰਦ ਨਾਲ ਕਰਕੇ, ਧੱਕਾ ਦੇਣ ਦੀ ਕਰਦੇ ਹਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ। ਧੀ ਕਿਤੇ ਆਪੇ ਖ਼ਸਮ ਨਾਂ ਲੱਭ ਲਵੇ। ਫਿਰ ਇੰਨਾ ਦੀ ਇੱਜ਼ਤ ਨਹੀਂ ਰਹਿਣੀ। ਜਿਵੇਂ ਮਾਪਿਆਂ ਨੇ, ਉਸ ਨਾਲ ਆਪ ਵੱਸਣਾ ਹੁੰਦਾ ਹੈ। ਮਾਪੇਂ ਆਪਦੀ ਮਰਜ਼ੀ ਦਾ ਸਾਥੀ ਲੱਭਦੇ ਹਨ। ਮਾਪਿਆਂ ਤੇ ਲੋਕਾਂ ਨੂੰ ਜਵਾਨ ਮੁੰਡਾ-ਕੁੜੀ ਕਾਮ ਦਾ ਭੂਤ ਲੱਗਦੇ ਹਨ। ਇਸੇ ਲਈ ਕੋਈ ਵੀ ਮੁੰਡਾ-ਕੁੜੀ ਸਹੇੜਨ ਦੀ ਕਰਦੇ ਹਨ। ਕਾਮ ਦੀ ਅੱਗ ਬੁਝਾਉਣ ਵਾਲਾ ਹਥਿਆਰ ਚਾਹੀਦਾ ਹੈ। ਬੱਚੇ ਜੰਮ ਕੇ ਬਲਦ ਵਾਂਗ ਸਾਰੀ ਉਮਰ ਹੱਲ ਜੋਤੀ ਜਾਣ। ਮਰਦ ਦਾ ਮੂੰਹ, ਮੱਥਾ, ਅਕਲ, ਸ਼ਕਲ ਕੈਸੀ ਵੀ ਹੋਵੇ। ਜਿੱਥੇ ਕਾਮ, ਸੰਭੋਗ ਦੀ ਕਸਰ ਪੂਰੀ ਹੁੰਦੀ ਹੈ। ਮਰਦ-ਔਰਤ ਉਸ ਦੇ ਗ਼ੁਲਾਮ ਹੋ ਜਾਂਦੇ ਹਨ। ਭਾਵੇਂ ਉਹ ਨਸ਼ੇੜੀ, ਸ਼ਰਾਬੀ, ਜਾਂ ਬਾਜ਼ਾਰ ਵਿੱਚ ਬੈਠੀ ਰੰਡੀ ਹੀ ਹੋਵੇ। ਅਸਲ ਮਕਸਦ ਕਾਮ ਨੂੰ ਠੰਢਾ ਕਰਨਾ ਹੈ। ਕਈ ਔਰਤਾਂ ਝੁੱਡੂ ਜਿਹੇ ਦੇ ਘਰ ਵਸੀ ਜਾਂਦੀਆਂ ਹਨ। ਦਿਲ ਹੋਲਾ ਕਿਸੇ ਗੁਆਂਢੀ ਅਮਲੀ ਜਾਂ ਛੜੇ ਦਾ ਕਰਦੀਆਂ ਹਨ। ਉਹੀ ਹਾਲ ਮਰਦਾਂ ਦਾ ਹੈ। ਵਿਆਹ ਕੇ ਐਸੀ ਕੈਸੀ ਲੈ ਆਉਂਦੇ ਹਨ। ਆਮ ਹੀ ਲੋਕ ਕਹਿੰਦੇ ਸੁਣੇ ਗਏ ਹਨ, “ ਮੈਨੂੰ ਅਕਲ ਤਾਂ ਹੁਣ ਆਈ ਹੈ। ਵਿਆਹ ਤਾਂ ਮਾਪਿਆਂ ਤੇ ਲੋਕਾਂ ਨੇ ਕਰ ਦਿੱਤਾ। ਐਸੇ ਲੋਕਾਂ ਨੂੰ ਕੋਈ ਪੁੱਛੇ, “ ਸੁਹਗਰਾਤ ਵੀ ਕੀ ਮਾਪਿਆਂ ਤੇ ਲੋਕਾਂ ਨੇ ਮਨਾਈ ਸੀ? ਉਦੋਂ ਤਾਂ ਅੰਦਰ ਦੀ ਕੁੰਢੀ ਤੂੰਹੀਂ ਲਾਈ ਸੀ। ਇਕੱਲੇ ਨੇ ਹੀ ਰੰਗ ਰਲੀਆਂ ਮਾਣੀਆਂ ਸੀ। ਉਦੋਂ ਤਾਂ ਦਿਨ-ਰਾਤ ਦਾ ਵੀ ਪਤਾ ਨਹੀਂ ਲੱਗਦਾ ਸੀ। ਵਿਆਹੇ ਮਰਦ ਵਿਆਹ ਦਾ ਚਾਅ ਠੰਢਾ ਹੁੰਦੇ ਹੀ ਕਈ ਮਰਦ ਆਲੇ-ਦੁਆਲੇ ਵਿਧਵਾ ਜਾਂ ਹੋਰ ਲੋੜ ਬੰਦ ਦੀ ਵੀ ਗਰਜ਼ ਸਾਰ ਕੇ ਪੁੰਨ ਖੱਟੀ ਜਾਂਦੇ ਹਨ। ਜੇ ਉੱਤੋਂ ਫੜੇ ਜਾਣ ਜੁੱਤੀਆਂ ਮਾਰਨ ਵਾਲੇ ਵੀ ਇੰਨਾ ਸ਼ਰੀਫ਼ ਜਾਂਦਿਆਂ ਵਿੱਚੋਂ ਹੁੰਦੇ ਹਨ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਮਰਨ ਵੇਲੇ ਤੱਕ, ਹਰ ਕੋਈ ਸਰੀਰਕ ਅਨੰਦ ਲੈਣ ਦੇ ਸੁਪਨੇ ਦੇਖਦਾ ਹੈ।

ਕੈਲੋ ਗੋਰੀ ਚਿੱਟੀ ਬਹੁਤ ਸੀ। ਹਰ ਆਏ ਦਿਨ ਹੋਰ ਲੰਬੀ ਹੋਈ ਜਾਂਦੀ ਸੀ। ਜੋ ਵੀ ਕੱਪੜੇ ਪਾਉਂਦੀ ਸੀ। ਸਬ ਕੁੱਝ ਸਮੇਂ ਵਿੱਚ ਹੀ ਛੋਟੇ ਹੋਈ ਜਾਂਦੇ ਸਨ। ਹੁਣ ਤਾਂ ਮਾਂ-ਧੀ ਦੇ ਸੂਟਾਂ ਤੇ ਜੁੱਤੀਆਂ ਦਾ ਮੇਚਾ ਇੱਕੋ ਹੋ ਗਿਆ ਸੀ। ਉਸ ਉੱਤੇ ਰੂਪ ਇੰਨਾ ਚੜ੍ਹਿਆ ਹੋਇਆ ਸੀ। ਲੋਕ ਉਸ ਦੇ ਸੁਹੱਪਣ ਦੀਆਂ ਉਦਾਹਰਨਾਂ ਦਿੰਦੇ ਸਨ। ਉਸ ਨੂੰ ਦੇਖਣ ਵਾਲਾ ਆਪਣੇ ਘਰ ਦੀ ਮਾਲਕਣ ਬਣਾਉਣਾ ਚਾਹੁੰਦਾ ਸੀ। ਔਰਤ ਕਾਮ ਬੁਝਾਉਣ ਵਾਲੀ ਬੱਚੇ ਜੰਮਣ ਪਾਲਨ ਵਾਲੀ, ਕੰਮ ਕਰਨ ਵਾਲੀ ਨੌਕਰਾਣੀ ਹੀ ਬਣ ਕੇ ਰਹਿ ਜਾਂਦੀ ਹੈ। ਕੈਲੋ 15 ਕੁ ਸਾਲਾਂ ਦੀ ਸੀ। ਜਦੋਂ ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਜਦੋਂ ਉਸ ਦੇ ਮਾਪੇ, ਕਿਸੇ ਮੁੰਡੇ ਦੀ ਗੱਲ ਕਰਦੇ ਸਨ। ਕੈਲੋ ਸ਼ਰਮ ਨਾਲ ਲਾਲ ਹੋ ਜਾਂਦੀ ਸੀ। ਉਹ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਜਾਂਦੀ ਸੀ। ਉਹ ਕੰਨ ਲਾ ਕੇ, ਫਿਰ ਵੀ ਸਾਰੀ ਗੱਲ ਸੁਣਦੀ ਸੀਕਿਸੇ ਮੁੰਡੇ ਦਾ ਆਪਦੇ ਨਾਲ ਨਾਮ ਜੁੜਦਾ ਸੁਣ ਕੇ, ਉਸ ਦਾ ਅੰਗ-ਅੰਗ ਨਸ਼ਿਆਇਆ ਜਾਂਦਾ ਸੀ। ਸਰੀਰ ਅੰਗੜਾਈਆਂ ਲੈਣ ਲੱਗਦਾ ਸੀ।



 
ਭਾਗ 6 ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com

ਲੋਕ ਕਹਿੰਦੇ ਹਨ, “ ਰੱਬ ਜੋੜੀਆਂ ਉੱਤੋਂ ਬਣਾਂ ਕੇ ਭੇਜਦਾ ਹੈ। ਕਈਆਂ ਦਾ ਇਹ ਵੀ ਕਹਿਣਾ ਹੈ, “ ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ। ਕਈ ਐਸੀਆਂ ਜੋੜੀਆਂ ਹਨ। ਜਿੰਨਾ ਦਾ ਕੋਈ ਜੋੜ ਨਹੀਂ ਹੈ। ਸਾਢੇ ਛੇ ਫੁੱਟ ਦੇ ਬੰਦੇ ਦੇ ਗਲ਼ ਚਾਰ ਫੁੱਟ ਦੀ ਜ਼ਨਾਨੀ ਪਈ ਹੁੰਦੀ ਹੈ। 50 ਕਿੱਲੋ ਦੇ ਬੰਦੇ ਦੇ ਸਕੂਟਰ ਤੇ ਤਿੰਨ ਕੁਵਿੰਟਲ ਦੀ ਔਰਤ ਬੈਠੀ ਹੁੰਦੀ ਹੈ। ਬੰਦਾ ਕਬਜ਼ ਹੋਈ ਵਾਂਗ ਦੋਨੇਂ ਹੈਂਡਲਾਂ ਨੂੰ ਫੜੀ, ਆਕੜਿਆ ਬੈਠਾ ਹੁੰਦਾ ਹੈ। ਐਡਾ ਜਗਾੜ ਪਤਾ ਨਹੀਂ ਕਿਵੇਂ ਸੰਭਾਲਦਾ ਹੋਵੇਗਾ? ਕਈ ਜੋ ਹਰ ਰੋਜ਼ ਨਵੇਂ ਥਾਂ ਤੋਪਾ ਗੰਢ ਲੈਂਦੇ ਹਨ। ਪਤੀ-ਪਤਨੀ ਤੋਂ ਵੀ ਵੱਧ ਕੇ, ਕੜ੍ਹੀ ਘੋਲਦੇ ਹਨ। ਲੁੱਕ-ਛੁਪ ਕੇ ਸਰੀਰਕ ਰਿਸ਼ਤੇ ਬਣਾਉਂਦੇ ਹਨ। ਬਲਾਤਕਾਰ ਜਾ ਰਜਾ ਮੰਦੀ ਨਾਲ ਜੋ ਕਰਦੇ ਹਨ। ਕੀ ਉਹ ਜੋੜੀਆਂ ਤੋਂ ਵੱਖਰਾ ਕਰਦੇ ਹਨ? ਮਕਸਦ ਤਾਂ ਸਬ ਦਾ ਇੱਕੋ ਹੈ। ਸਰੀਰਕ ਸੰਤੁਸ਼ਟੀ ਕਰਨਾ। ਉਹ ਚਾਹੇ ਬੰਦੇ ਨਾਲ ਜਾਂ ਜਾਨਵਰ ਨਾਲ ਕਰ ਲੈਣ। ਕੋਈ ਫ਼ਰਕ ਨਹੀਂ ਹੈ।

ਵੈਸੇ ਵੀ ਮਰਦ ਪਤਨੀ-ਪ੍ਰੇਮਿਕਾ, ਰੰਡੀ ਤੇ ਹੋਰ ਔਰਤਾਂ ਨੂੰ ਇੰਨਾ ਬੇਵਕੂਫ਼ ਸਮਝਦੇ ਹਨ। ਐਸੀ ਹਾਲਤ ਕਰਦੇ ਹਨ। ਔਰਤਾਂ ਨੂੰ ਕਿਸੇ ਜਾਨਵਰ ਤੋਂ ਘੱਟ ਨਹੀਂ ਸਮਝਦੇ। ਔਰਤਾਂ ਮਰਦਾਂ ਨੂੰ ਚੰਗੀ ਤਰਾਂ ਜਾਣਦੀਆਂ ਹਨ। ਫਿਰ ਵੀ ਔਰਤਾਂ ਮਰਦਾਂ ਦੀਆਂ ਇੰਨੀਆਂ ਗ਼ੁਲਾਮ ਬਣ ਗਈਆਂ ਹਨ। ਮਰਦ ਤੋਂ ਬਗੈਰ ਜਿਉ ਨਹੀਂ ਸਕਦੀਆਂ। ਔਰਤਾਂ ਨੂੰ ਆਪਦੀ ਹਾਲਤ ਆਪ ਨਹੀਂ ਦਿਸਦੀ। ਬਾਪ, ਭਰਾ, ਪਤੀ, ਪੁੱਤਰ ਤੇ ਹੋਰ ਮਰਦਾਂ ਮੂਹਰੇ ਤਿਲ-ਤਿਲ ਕਰਕੇ ਜੂਨੀ ਭੋਗ ਰਹੀਆਂ ਹਨ। ਇਸ ਦਾ ਮੱਤਲੱਭ ਇਹ ਨਹੀਂ ਹੈ। ਕੇ ਇੱਕ ਔਰਤ ਮਾਂ ਨੇ ਆਪ ਮਾੜੀ ਜੂਨ ਭੋਗ ਲਈ ਹੈ। ਮਰਦਾਂ ਦੇ ਅੱਤਿਆਚਾਰ ਦਾ ਸਿਲਸਿਲਾ ਖ਼ਤਮ ਹੋ ਗਿਆ। ਐਸੀਆਂ ਔਰਤਾਂ ਆਪਦੀਆਂ ਧੀਆਂ, ਹੋਰ ਜੰਮਣ ਵਾਲੀਆਂ ਕੁੜੀਆਂ ਲਈ ਕੰਡੇ ਹੋਰ ਤਿੱਖੇ ਕਰ ਰਹੀਆਂ ਹਨ। ਜੇ ਅੱਜ ਦੀ ਔਰਤ ਇੰਨਾ ਕੰਢਿਆਂ ਨੂੰ ਭੋਰ ਨਹੀਂ ਸਕਦੀ। ਮਰਦ ਦੀ ਤਾਨਾਸ਼ਾਹੀ ਦਾ ਮੂੰਹ ਤੋੜਵਾਂ ਜੁਆਬ ਨਹੀਂ ਦੇ ਸਕਦੀ। ਉਸ ਦੇ ਦੂਜਿਆਂ ਲਈ ਕਿਤੇ ਪਰ-ਉਪਕਾਰ ਗੋਲਪੁਣਾਂ ਕਰਨ ਦਾ ਕੀ ਫ਼ਾਇਦਾ ਹੈ? ਜੇ ਆਪ ਪਿੰਡੇ ਉੱਤੇ ਦੁੱਖ-ਦਰਦ ਹੰਢਾਉਂਦੀ ਹੈ। ਜੰਮਣ ਵਾਲੀਆਂ ਕੁੜੀਆਂ ਇਹੀ ਕੁੱਝ ਸਹਿੰਦੀਆਂ ਮਰ ਜਾਣਗੀਆਂ। ਔਰਤ-ਮਰਦ ਦੋਨਾਂ ਨੂੰ ਐਸਾ ਕੋਈ ਹੱਕ ਨਹੀਂ ਹੈ। ਸੁਖ ਦੇ ਪਲ਼ ਬਿਤਾਉਣ ਲਈ ਸੈਕਸ ਲਈ ਔਰਤਾਂ-ਮਰਦ ਨੂੰ ਵਰਤ ਲਿਆ ਜਾਵੇ। ਬਾਅਦ ਵਿੱਚ ਅਗਲੇ ਨੂੰ ਟੌਰਚਰ, ਖੱਜ਼ਲ-ਖੁਆਰ ਕਰਦੇ ਰਹਿਣ। ਅਗਲੇ ਦੀ ਜਾਨਵਰਾਂ ਵਾਲੀ ਹਾਲਤ ਕਰ ਦਿੰਦੇ ਹਨਕਈ ਮਰਦਾਂ ਨਾਲ ਵੀ ਔਰਤਾਂ ਵੱਲੋਂ ਬਹੁਤ ਬੁਰਾ ਸਲੂਕ ਹੁੰਦਾ ਹੈ। ਰਿਸ਼ਤਾ ਕਰਨ ਵੇਲੇ ਲੋਕ ਵੱਧ ਤੋਂ ਵੱਧ ਮਾਪਿਆ, ਭੈਣਾਂ-ਭਰਾਵਾਂ ਤੇ ਘਰ-ਜ਼ਮੀਨ ਬਾਰੇ ਹੀ ਜਾਣਕਾਰੀ ਹਾਸਲ ਕਰਦੇ ਹਨ। ਪਿੰਡ ਦਾ ਨਾਮ ਪੁੱਛ ਲੈਂਦੇ ਹਨ। ਜਦ ਕਿ ਚਾਹੀਦਾ ਤਾਂ ਇਹ ਹੈ। ਕੁੜੀ-ਮੁੰਡੇ ਦੀ ਸ਼ਕਲ ਦੇਖਣ ਦੀ ਥਾਂ, ਉਸ ਦੇ ਕੰਮ ਦੇਖੇ ਜਾਣ। ਕਈ ਪੜ੍ਹੇ-ਲਿਖੇ ਵੀ ਹੜ੍ਹੇ ਹੁੰਦੇ ਹਨ। ਕਿਤਾਬਾ ਹੀ ਪੜ੍ਹਦੇ ਰਹਿੰਦੇ ਹਨ। ਹੱਥੀਂ ਕੰਮ ਕਰਨਾ ਨਹਿਂ ਸਿੱਖਦੇ। ਖਾਣਾਂ ਬਣਾਉਣਾ ਨਹੀਂ ਆਉਂਦਾ। ਗਿਲਾਸ ਵਿੱਚ ਪਾਣੀ ਪਾ ਕੇ ਨਹੀਂ ਪੀ ਸਕਦੇ। ਹੋਰ ਕੰਮ ਕਰਨੇ, ਬਹੁਤ ਔਖੀ ਖੇਡ ਹੈ।

ਕੈਲੋ ਦਾ ਰਿਸ਼ਤਾ, ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਕਰਾਇਆ ਸੀ। ਇਹੀ ਗੱਲ ਪਿੱਛੇ ਰਿਸ਼ਤਾ ਹੋ ਗਿਆ ਸੀ। ਮੁੰਡਾ ਕੈਨੇਡਾ ਤੋਂ ਆਇਆ ਹੈ। ਅਜੇ ਮੁੰਡਾ ਦੇਖਿਆ ਹੀ ਨਹੀਂ ਸੀ। ਪਹਿਲਾਂ ਹੀ ਕੈਲੋ ਦੇ ਡੈਡੀ ਨੇ ਰਿਸ਼ਤੇਦਾਰ ਸਾਂਢੂ ਨੂੰ ਕਹਿ ਦਿੱਤਾ ਸੀ, “ ਜੇ ਤੁਸੀਂ ਸਾਕ ਕਰਾਉਂਦੇ ਹੋ। ਮੈਨੂੰ ਤਸੱਲੀ ਹੈ। ਤੁਸੀਂ ਕੋਈ ਮਾੜਾ ਥਾਂ ਕੈਲੋ ਲਈ ਥੋੜ੍ਹੀ ਲੱਭਣ ਲੱਗੇ ਹੋ। “ “ ਤਾਂਹੀਂ ਤਾਂ ਅਸੀਂ ਦੱਸ ਪਾਈ ਹੈ। ਕੈਨੇਡਾ ਤੋਂ ਸਾਡੇ ਪਿੰਡ ਦੇ ਬੰਦੇ ਆਏ ਹੋਏ ਹਨਮੈਂ ਉਨ੍ਹਾਂ ਨੂੰ ਕਿਹਾ, “ ਕੁੜੀ ਤਾਂ ਸਾਡੇ ਘਰ ਹੀ ਹੈਗੀ ਹੈ। ਘਰਵਾਲੀ ਦੀ ਸਕੀ ਭਾਣਜੀ ਹੈ। ਦੇਖ ਕੇ ਕੋਈ ਨਿੰਦ ਨਹੀਂ ਸਕਦਾ। ਇਸੇ ਲਈ ਉਨ੍ਹਾਂ ਨੂੰ ਨਾਲ ਹੀ ਲੈ ਆਇਆਂ ਹਾਂ। ਕੈਲੋ ਦੀ ਮਾਂ ਨੇ ਕਿਹਾ, “ ਉਨ੍ਹਾਂ ਨੂੰ ਘਰ ਦੇ ਅੰਦਰ ਲੈ ਆਵੋ। ਬਾਹਰ ਕਾਰ ਵਿੱਚ ਕਿਉਂ ਬੈਠਾ ਰੱਖਿਆਂ ਹੈ? ਇਹ ਵੱਸਦਾ ਘਰ ਹੈ। ਕੋਈ ਵੀ ਘਰ ਆ ਜਾਵੇ। ਉਸ ਨੂੰ ਹੱਥੀਂ ਛਾਵਾਂ ਕਰਦੇ ਹਾਂ। ਰੋਟੀ, ਚਾਹ, ਪਾਣੀ ਨਾਲ ਸੇਵਾ ਕਰਦੇ ਹਾਂ। ਇਹ ਤਾਂ ਆਪਣੀ ਕੈਲੋ ਨੂੰ ਦੇਖਣ ਆਏ ਹਨ। ਕੈਲੋ ਦੇ ਮਾਸੜ ਨੇ ਕੈਨੇਡਾ ਵਾਲੇ ਬੰਦੇ ਘਰ ਅੰਦਰ ਲਿਆਂਦੇ। ਉਹ ਚਾਰ ਜਾਣੇ ਸਨ। ਮੁੰਡਾ ਉਸ ਦਾ ਡੈਡੀ, ਭੈਣ ਤੇ ਜੀਜਾ ਸਨ। ਚਾਰੇ ਕੈਨੇਡਾ ਤੋਂ ਆਏ ਹੋਏ ਸਨ। ਚਾਹ ਪੀਣ ਪਿੱਛੋਂ ਕੈਲੋ ਦੀ ਮਾਸੀ ਉਸ ਨੂੰ ਲੈ ਕੇ ਆ ਗਈ। ਮੁੰਡੇ-ਕੁੜੀ ਦਾ ਕੱਦ-ਕਾਠ, ਰੂਪ, ਰੰਗ ਦੇਖ ਕੇ ਹੀ ਗੱਲ ਪੱਕੀ ਹੋ ਗਈ। ਸਾਰੇ ਇੱਕ ਦੂਜੇ ਨੂੰ ਕਹਿਣ ਲੱਗੇ, “ ਮੂੰਹ ਮਿੱਠਾ ਕਰੋ। ਸਬ ਕੁੱਝ ਠੀਕ ਹੈ। ਠੀਕ ਪਤਾ ਨਹੀਂ ਕੀ ਸੀ? ਪਾਸਪੋਰਟ, ਕੈਨੇਡਾ ਦਾ ਵੀਜ਼ਾ ਨਹੀਂ ਦੇਖਿਆ ਸੀ। ਕਿਸੇ ਨੂੰ ਪੜ੍ਹਾਈ ਨਹੀਂ ਪੁੱਛੀ ਸੀ। ਨਾਂ ਹੀ ਕੈਨੇਡਾ ਵਾਲਿਆਂ ਤੋਂ ਨੌਕਰੀਆਂ ਬਾਰੇ ਪੁੱਛਿਆ ਸੀ। ਬਈ ਤੁਹਾਡਾ ਕੈਨੇਡਾ ਵਿੱਚ ਕਾਹਦਾ ਬਿਜ਼ਨਸ ਹੈ? ਮੁੰਡੇ ਦੀ ਭੈਣ ਨੇ ਕਿਹਾ, “ ਸਾਨੂੰ ਵਿਆਹ ਪੰਜਾਂ ਦਿਨਾਂ ਤੇ ਚਾਹੀਦਾ ਹੈ। ਸਾਡੀ ਛੁੱਟੀ ਥੋੜ੍ਹੀ ਹੈ। ਕੈਲੋ ਦੀ ਮਾਂ ਨੇ ਕਿਹਾ, “ ਅਸੀਂ ਤਾਂ ਉਸੇ ਦਿਨ ਲਾਮਾ ਦੇ ਦੇਣੀਆਂ ਹਨ। ਜਦੋਂ ਤੁਸੀਂ ਕਹੋਗੇ। “ “ ਕੇਲੋ ਨੇ ਚੋਰ ਅੱਖ ਨਾਲ ਮੁੰਡੇ ਵੱਲ ਦੇਖਿਆ। ਉਹ ਉਸ ਵੱਲ ਦੇਖ ਕੇ ਹੱਸ ਰਿਹਾ ਸੀ। ਕੇਲੋ ਨੂੰ ਉਸ ਦੇ ਦੰਦ ਪੀਲੇ ਲੱਗੇ। ਕੈਲੋ ਨੂੰ ਧੁੜਧੁੜੀ ਜਿਹੀ ਆਈ। ਉਸ ਨੂੰ ਪਤਾ ਸੀ। ਪੀਲੇ ਦੰਦ ਤੰਬਾਕੂ ਖਾਣ ਵਾਲਿਆਂ ਦੇ ਹੁੰਦੇ ਹਨ। ਉਸ ਦਾ ਮਨ ਕੀਤਾ ਆਪਦੇ ਮੰਮੀ-ਡੈਡੀ ਨੂੰ ਕਹਿ ਦੇਵੇ, “ ਐਸੇ ਗੰਦੇ ਦੰਦਾਂ ਵਾਲੇ ਬੰਦੇ ਨਾਲ, ਮੈਂ ਵਿਆਹ ਨਹੀਂ ਕਰਾ ਸਕਦੀਜਿਸ ਦੇ ਦੰਦ ਇੰਨੇ ਗੰਦੇ ਹਨ। ਮੂੰਹ ਵਿੱਚੋਂ ਮੁਸ਼ਕ ਵੀ ਮਾਰਦਾ ਹੋਣਾ ਹੈ। ਗੱਲ ਮੂੰਹ ਵਿੱਚ ਆਈ ਹੀ ਸੀ। ਮਾਸੀ ਨੇ ਕਹਿ ਦਿੱਤਾ, “ ਆਉਂਦੇ ਐਤਵਾਰ ਦਾ ਵਿਆਹ ਪੱਕਾ ਹੈ। ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਗਏ। ਕੈਲੋ ਦੀ ਗੱਲ ਵਿੱਚੇ ਦੱਬ ਗਈ। ਜੇ ਕੈਲੋ ਇਹ ਕਹਿ ਵੀ ਦਿੰਦੀ। ਉਸ ਦੀ ਗੱਲ ਸੁਣਨੀ ਕਿਨ੍ਹੇ ਸੀ? ਸਾਰੇ ਉਸ ਤੋਂ ਸਿਆਣੇ ਬੈਠੇ ਸਨ। ਸਿਆਣਿਆਂ ਦਾ ਇਹੀ ਕਹਿਣਾ ਹੈ, ਮੁਫ਼ਤ ਦੀ ਗਾਂ ਦੇ ਦੰਦ ਨਹੀਂ ਗਿਣੀਦੇ, ਥਾਪੀ ਦੇ ਕੇ ਚੋਣ ਦੀ ਕਰੀਦੀ ਹੈ। ਕੈਨੇਡਾ ਵਾਲਾ ਮੁੰਡਾ ਘਰ ਆ ਗਿਆ ਸੀ। ਪੂਰੇ ਟੱਬਰ ਦੀ ਕੈਨੇਡਾ ਜਾਂਣ ਦੀ ਲਾਟਰੀ ਲੱਗ ਗਈ ਸੀ। ਮਰਦਾਂ ਨਾਲ ਵੀ ਕੁੱਝ ਐਸਾ ਹੀ ਹੁੰਦਾ ਹੈ। ਧੱਕੇ ਨਾਲ ਵਿਆਹ ਕਰਾਏ ਜਾਂਦੇ ਹਨ। ਵਿਚੋਲਿਆ ਦੇ ਕਰਾਏ ਰਿਸ਼ਤੇ ਵਿੱਚ ਕਿਸੇ ਵਿਆਹ ਵਾਲੇ ਮੁੰਡੇ-ਕੁੜੀ ਦੀ ਪਸੰਧ ਪੁੱਛੀ ਨਹੀਂ ਜਾਂਦੀ। ਰਿਸ਼ਤੇਦਾਰ ਆਪਦੀ ਪਸੰਧ ਦੇਖਦੇ ਹਨ। ਰੱਬ ਜਾਣੇ ਮਰਦ ਤੇ ਔਰਤ ਵਿੱਚੋਂ ਕੌਣ ਕੀਹਨੂੰ ਚਾਰਦਾ ਹੈ?


ਭਾਗ 7 ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com   

ਕੈਲੋ ਦੇ ਵਿਆਹ ਦਾ ਸਾਰੇ ਪਰਿਵਾਰ ਨੂੰ ਬਹੁਤ ਚਾਅ ਸੀ। ਹਰ ਕੋਈ ਉਸੇ ਲਈ ਤਿਆਰੀਆਂ ਕਰ ਰਿਹਾ ਸੀ। ਬਿਊਟੀ ਪਾਰਲਰ ਕੈਲੋ ਦਾ ਮੂੰਹ ਮੱਥਾ ਚਮਕਾਉਣ ਤੇ ਲੱਗੀ ਹੋਈ ਸੀ। ਹੱਥਾਂ-ਪੈਰਾਂ ਨੂੰ ਮਹਿੰਦੀ ਨਾਲ ਰੰਗਿਆ ਗਿਆ ਸੀ। ਕੋਲੇ ਦਾ ਪਤੀ ਪ੍ਰੇਮ ਪੰਜਾਬ ਵਿੱਚ ਵਿਆਹ ਇਸੇ ਲਈ ਕਰਾਉਣ ਆਇਆ ਸੀ। ਉਸ ਨੂੰ ਭੋਲੀ-ਭਾਲੀ ਕੁੜੀ ਚਾਹੀਦੀ ਸੀ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਨੌਕਰਾਣੀਆਂ ਵਾਂਗ ਕੰਮ ਕਰਨ ਵਿੱਚ ਪਿੱਛੇ ਨਾਂ ਹਟੇ। ਇਸ ਨੇ ਸੁਣਿਆ ਹੋਇਆ ਸੀ, “ ਪੇਡੂ ਕੁੜੀਆਂ ਨੂੰ ਸਿਰਫ਼ ਪਿੰਡ ਦਾ ਹੀ ਰਸਤਾ ਪਤਾ ਹੁੰਦਾ ਹੈ। ਇਹ ਪਾਲਤੂ ਜਾਨਵਰਾਂ ਵਾਂਗ, ਰੱਸਾ ਤੁੜਾ ਕੇ ਦੂਰ ਨਹੀਂ ਭੱਜਦੀਆਂ। ਵੱਧ ਤੋਂ ਵੱਧ ਪੇਕੇ ਘਰ ਤੱਕ ਦੌੜ ਸਕਦੀਆਂ ਹਨ। ਪੇਕੇ ਘਰ ਭੱਜ ਕੇ ਵੀ ਪਤੀ ਦੇ ਘਰ ਵਾਪਸ ਆ ਜਾਂਦੀਆਂ ਹਨ। ਪਰ ਅੱਜ ਕਲ ਭਜਾਉਣ ਵਾਲੇ ਬਹੁਤ ਟੱਕਰ ਜਾਂਦੇ ਹਨ। ਰਾਹ ਤੋਂ ਭਟਕਾ ਕੇ, ਕੁਰਾਹੇ ਪਾ ਕੇ ਆਪ ਡੰਡੀ ਫੜਦੇ ਹਨ।

ਪ੍ਰੇਮ ਆਮ ਹੀ ਰੱਜ ਕੇ ਸ਼ਰਾਬ ਪੀਂਦਾ ਸੀ। ਇਹ ਸ਼ਰਾਬ ਨਾਲ ਨਹਾਉਂਦਾ ਸੀ। ਇਸ ਦਾ ਡੈਡੀ ਆਪ ਸ਼ਰਾਬ ਪੀਂਦਾ ਸੀ। ਜਵਾਨ ਮੁੰਡੇ ਨੂੰ ਰੋਕ ਵੀ ਨਹੀਂ ਸਕਦਾ ਸੀ। ਹੌਲੀਡੇ ਮਨਾਉਣ ਪੰਜਾਬ ਗਏ ਸਨ। ਘਰ ਵਿਆਹ ਰੱਖਿਆ ਸੀ। ਪੰਜਾਬੀਆਂ ਦੇ ਸ਼ਰਾਬ ਪੀਤੀ ਬਗੈਰ ਸ਼ਗਨ ਨਹੀਂ ਹੁੰਦੇ। ਮਹਿਮਾਨਾਂ ਦੀ ਸੇਵਾ ਨਹੀਂ ਹੁੰਦੀ। ਕਈ ਐਸੇ ਵੀ ਹੁੰਦੇ ਹਨ। ਜੇ ਪੀਣ ਨੂੰ ਨਾਂ ਸ਼ਰਾਬ ਨਾਂ ਮਿਲੇ। ਜੁਆਕਾਂ ਵਾਂਗ ਰੁੱਸ ਜਾਂਦੇ ਹਨ। ਪ੍ਰੋਗਰਾਮ ਵਿਆਹ ਵਿੱਚੇ ਛੱਡ ਕੇ ਚਲੇ ਜਾਂਦੇ ਹਨ। ਪ੍ਰੇਮ ਤੇ ਉਸ ਦੇ ਡੈਡੀ ਕੋਲ ਹਰ ਸ਼ਾਮ ਨੂੰ ਪਿੰਡ ਦੇ ਜਾਣ-ਪਛਾਣ ਵਾਲੇ, ਸਰਪੰਚ ਤੇ ਗੁਆਂਢੀ ਆ ਜਾਂਦੇ ਹਨ। ਜਿੰਨਾ ਚਿਰ ਧਰਤੀ ਤੇ ਡਿਗਦੇ ਨਹੀਂ ਸਨ। ਉਨ੍ਹਾਂ ਚਿਰ ਪੀਣੋਂ ਨਹੀਂ ਹਟਦੇ ਸਨ। ਕਈ ਤਾਂ ਸਰਪੰਚ ਵਰਗੇ ਵੀ ਬੋਤਲ ਨੇਫ਼ੇ ਵਿੱਚ ਟੰਗ ਕੇ ਲੈ ਜਾਂਦੇ। ਪ੍ਰੇਮ ਵੀ ਮੂਧੇ ਮੂੰਹ ਡਿਗ ਕੇ ਬੱਸ ਕਰਦਾ ਸੀ। ਪ੍ਰੇਮ ਦੇ ਘਰ ਕੋਈ ਬਹੁਤੀ ਰੌਣਕ ਨਹੀਂ ਸੀ। ਅਸਲ ਮੇਲਾ ਤਾਂ ਕੁੜੀਆਂ ਵਾਲਿਆਂ ਦੇ ਘਰ ਲੱਗਦਾ ਹੈ। ਮੁੰਡੇ ਨੂੰ ਨਹਾ ਕੇ ਲੈ ਜਾਂਦੇ ਹਨ। ਮਰਦ ਔਰਤਾਂ ਵਾਂਗ ਆਪਣੇਆਪ ਨੂੰ ਨਹੀਂ ਸਿੰਗਾਦੇ। ਕਹਿੰਦੇ ਨੇ, “ ਸ਼ੇਰਾਂ ਦੇ ਮੂੰਹ ਕੋਈ ਨਹੀਂ ਧੋਂਦਾ। ਜੇ ਔਰਤ ਮਾਂ ਦੇ ਰੂਪ ਵਿੱਚ ਨਿੱਕੇ ਹੁੰਦਿਆਂ ਨੂੰ ਨਾਂ ਨਹਾਵੇ। ਔਰਤਾਂ ਹੀ ਵਿਆਹ ਵਾਲੇ ਦਿਨ ਨ੍ਹਾਈ-ਧੋਈ ਕਰਾਉਂਦੀਆਂ ਹਨ। ਜੇ ਵਿਆਹ ਵਾਲੇ ਦਿਨ ਔਰਤਾਂ ਨਾਂ ਨਹਾਉਣ, ਮਰਦਾਂ ਬਿਚਾਰਿਆ ਦਾ ਕੀ ਹੋਵੇ? ਬਗੈਰ ਨਹਾਤੇ ਹੀ ਸੁੱਤੇ ਉੱਠਦੇ ਅੰਨਦਾ ਤੇ ਜਾ ਕੇ ਬੈਠ ਜਾਣ। ਫਿਰ ਸਾਰੀ ਉਮਰ ਪਤਨੀ ਨਹਾਉਣ ਦੀ ਯਾਦ ਦਿਵਾਉਂਦੀ ਰਹਿੰਦੀ ਹੈ।

ਗੁਆਂਢਣਾਂ ਭਾਬੀਆਂ ਪ੍ਰੇਮ ਦੇ ਦੁਆਲੇ ਇਕੱਠੀਆਂ ਹੋ ਗਈਆਂ ਸਨ। ਉਸ ਨੂੰ ਹਲਦੀ, ਵੇਸਣ, ਤੇਲ ਦੀ ਬਣੀ ਲੇਟੀ ਦਾ ਵਟਣਾ ਮਲਣ ਲਈ ਇਕੱਠੀਆਂ ਹੋਈਆਂ ਸਨ। ਬਾਰੀ-ਬਾਰੀ ਇਹ ਉਸ ਨੂੰ ਵਟਣਾ ਮੱਲ ਕੇ, ਹੋਰ ਨਿਖਾਰ ਰਹੀਆਂ ਸਨ। ਉਸ ਦੇ ਪਿੰਡੇ ਨੂੰ ਟੋਹ-ਟੋਹ ਕੇ ਦੇਖ ਰਹੀਆਂ ਸਨ। ਪ੍ਰੇਮ ਦੇ ਗੁਦ-ਗਦੀਆਂ ਹੋ ਰਹੀਆਂ ਸਨ। ਬੇਗਾਨੇ ਮਰਦ ਨੂੰ ਛੇੜਨ ਦਾ। ਔਰਤਾਂ ਤੋਂ ਮਾਲਸ਼ ਕਰਾ ਕੇ ਨਹਾਉਣ ਦਾ, ਅੱਜ ਹੀ ਆਖ਼ਰੀ ਮੌਕਾ ਸੀ। ਅੱਗੇ ਭਾਵੇਂ ਪ੍ਰੇਮ ਕੋਲੋਂ ਇਹੀ ਗੁਆਂਢਣਾਂ ਭਾਬੀਆਂ ਅੱਖ ਬੱਚਾ ਕੇ ਲੰਘ ਜਾਂਦੀਆਂ ਸਨ। ਮਰਦ ਦਾ ਕੁੱਝ ਪਤਾ ਨਹੀਂ ਹੈ। ਕਦੋਂ ਨੀਅਤ ਬਿਗੜ ਜਾਵੇ। ਐਸਾ ਮੌਕਾ ਕਦੇ ਹੀ ਥਿਉਂਦਾ ਹੈ। ਪਬਲਿਕ ਦੇ ਵਿੱਚ ਕਿਸੇ ਮਰਦ ਨੂੰ ਨੰਗਾ ਕਰਕੇ, ਸਬ ਦੇ ਸਾਹਮਣੇ ਨੰਗਾ ਕਰਕੇ, ਮਲ-ਮਲ ਕੇ, ਹਲਦੀ ਵੇਸਣ ਮੱਲ-ਮੱਲ ਕੇ ਨੁਹਾਇਆ ਜਾਵੇ। ਸੁਆਦ ਲੈਣ ਨੂੰ ਮਰਦ ਦਿਲ ਵਿੱਚ ਤਾਂ ਸੋਚਦੇ ਹੋਣੇ ਹਨ। ਹਰ ਰੋਜ਼ ਭਰਜਾਈਆਂ ਐਸੇ ਹੀ ਨਹਾਉਂਦੀਆਂ ਰਹਿਣ। ਪਿੰਡੇ ਦੀ ਮਾਲਸ਼, ਸੇਵਾ ਕਰਦੀਆਂ ਰਹਿਣ। ਬਾਰ-ਬਾਰ ਬਰਾਤ ਚੜ੍ਹਦੇ ਰਹੀਏ। ਪਿੱਛੋਂ ਭਾਵੇਂ ਵਿਆਹੀਆਂ ਜ਼ਨਾਨੀਆਂ ਸੰਭਾਲੀਆਂ ਨਾਂ ਜਾਣ। ਕੋਈ ਹੋਰ ਲੈ ਜਾਵੇ। ਪ੍ਰੇਮ ਦਾ ਦਾਦਾ ਚੌਧਰੀ ਕਹਾਉਂਦਾ ਸੀ। ਕਈ ਮਾਪੇ ਹੀ ਆਪਦੀਆਂ ਧੀਆਂ ਨੂੰ ਉਸ ਦੇ ਗਲ਼ ਪਾ ਜਾਂਦੇ ਹਨ। ਕਈ ਔਰਤਾਂ ਦਾਦੇ ਦੀ ਟੌਹਰ ਤੇ ਚੜ੍ਹਤ ਦੇਖ ਕੇ, ਜਾਣ ਬੁੱਝ ਕੇ, ਉਸ ਦੇ ਮਗਰ ਲੱਗ ਜਾਂਦੀਆਂ ਸਨ। ਆਖ਼ਰ ਉਹ ਵੀ ਬੰਦਾ ਸੀ। ਕੋਈ ਸਾਨ੍ਹ ਥੋੜ੍ਹੀ ਸੀ। ਉਹੀ ਔਰਤਾਂ ਭਈਏ ਤੇ ਸੀਰੀਆਂ ਦੇ ਕੰਮ ਆ ਜਾਂਦੀਆਂ ਸਨ। ਅਮੀਰਾਂ ਦੇ ਤਾਂ ਕੁੱਤੇ ਵੀ ਬੋਟੀਆਂ ਖਾਂਦੇ ਹਨ। ਨੌਕਰਾਂ ਨੇ ਵੀ ਹਰ ਤਰਾਂ ਦੀ ਝੂਠ ਵਿੱਚ ਮੂੰਹ ਮਾਰਨਾ ਹੁੰਦਾ ਹੈ।

   
ਭਾਗ 8 ਮਜ਼ਦੂਰਾਂ ਦਾ ਹੱਕ ਰੱਖਣ ਦਾ ਧੱਕਾ, ਹਰ ਕੌਮ ਦੇ ਲੋਕਾਂ ਵਿੱਚ ਹੁੰਦਾ ਹੈ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com   

ਕੈਲੋ ਤੇ ਪ੍ਰੇਮ ਦੇ ਘਰਾਂ ਵਿੱਚ ਕੜਾਹੀ ਚੜ੍ਹ ਗਈ ਸੀ। ਖਾਣ-ਪੀਣ ਲਈ ਮਿੱਠੀਆਂ ਚੀਜ਼ਾਂ, ਮਿਠਾਈਆਂ ਨਮਕੀਨ ਵਾਲੀਆਂ ਚੀਜ਼ਾਂ ਬਣਨ ਲੱਗ ਗਈਆਂ ਸਨ। ਕੰਮ ਕਰਨ ਵਾਲੇ ਵੀ ਜਾਣਦੇ ਹੁੰਦੇ ਹਨ। ਕੀਹਦੇ ਕੋਲੋਂ ਮਜ਼ਦੂਰੀ ਦੇ ਪੈਸੇ ਮਿਲਣੇ ਹਨ? ਕੀਹਦੇ ਕੋਲੋਂ ਪਹਿਲਾਂ ਹੀ ਐਡਵਾਂਸ ਫੜ ਕੇ ਕੰਮ ਕਰਨਾ ਹੈ? ਵਿਆਹ ਵਿੱਚ ਕੰਮ ਕਰਨ ਵਾਲਿਆਂ ਨੂੰ, ਕਿਸੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਬਾਹਰਲੇ ਲੋਕ ਵੀ ਕਈ ਕੰਮ ਤੇ ਬੰਦਾ ਰੱਖ ਲੈਂਦੇ ਹਨ। ਫਿਰ ਕੁੱਝ ਦਿਨ ਕੰਮ ਕਰਾ ਲੈਂਦੇ ਹਨ। ਬਹਾਨੇ ਬਣਾਂ ਕੇ, ਕੰਮ ਵਿੱਚ ਨੁਕਸ ਕੱਢ ਕੇ, ਹਟਾ ਦਿੰਦੇ ਹਨ। ਕੰਮ ਕੀਤੇ ਦੇ ਪੈਸੇ ਨਹੀਂ ਦਿੰਦੇ। ਇਸ ਤਰਾਂ ਵਿਚਾਰਾ ਮਜ਼ਦੂਰ ਘਰ ਦੇ ਖ਼ਰਚੇ ਕਿਵੇਂ ਚਲਾਵੇ? ਕਈਆਂ ਦੇ ਘਰ ਵਿੱਚ ਇੱਕੋ ਜਾਣਾ ਕੰਮ ਕਰਨ ਵਾਲਾ ਹੁੰਦਾ ਹੈ। ਸਾਰਾ ਟੱਬਰ ਉਸ ਦੇ ਹੱਥਾਂ ਵੱਲ ਦੇਖਦਾ ਹੈ। ਪ੍ਰੇਮ ਨਵੇਂ ਬਿਚਾਰਾਂ ਦਾ ਨੌਜਵਾਨ ਸੀ। ਉਹ ਹਰ ਮੰਗਣ ਵਾਲੇ ਨੂੰ ਜੇਬ ਵਿਚੋਂ ਪੈਸੇ ਕੱਢ ਕੇ, ਸੌ-ਦੋ ਸੌ ਦੇ ਦਿੰਦਾ ਸੀ। ਪ੍ਰੇਮ ਦਾ ਡੈਡੀ ਪੱਕਾ ਬਿਜ਼ਨਸ ਮੈਨ ਸੀ। ਟਰੱਕ ਡਰਾਈਵਰਾਂ ਦੀ ਤਨਖ਼ਾਹ ਕਈ-ਕਈ ਮਹੀਨਿਆਂ ਦੀ ਇਸ ਵੱਲ ਚੱਲਦੀ ਸੀ। ਅਗਲਾ ਪਿਛਲੀ ਤਨਖ਼ਾਹ ਲੈਣ ਦਾ ਮਾਰਾ ਹੋਰ ਕੰਮ ਕਰੀ ਜਾਂਦਾ ਸੀ। ਕਈਆਂ ਨੂੰ ਤਾਂ ਚਾਹ, ਦਾਲ-ਰੋਟੀ ਤੇ ਹੀ ਰੱਖਦਾ ਸੀ। ਜਦੋਂ ਜੀਅ ਕਰਦਾ ਸੀ। ਛਿੱਤਰ ਮਾਰ ਕੇ ਗੱਡੀ ਤੋਂ ਰਸਤੇ ਵਿਚਕਾਰ ਹੀ ਲਾਹ ਦਿੰਦਾ ਸੀ। ਟਰੱਕ, ਟੈਕਸੀ ਡਰਾਈਵਰਾਂ ਦੀ ਕਿਹੜਾ ਲੇਬਰ ਬੋਰਡ ਮਜ਼ਦੂਰ ਯੂਨੀਅਨ ਹੈ? ਜੋ ਮਜ਼ਦੂਰਾ ਦੇ ਹੱਕਾਂ ਲਈ ਲੜਨਗੇ। ਲੇਬਰ ਬੋਰਡ ਵੀ ਮਾਲਕਾਂ ਤੇ ਮਜ਼ਦੂਰਾ ਦੋਨਾਂ ਨੂੰ ਖਾਂਦੇ ਹਨ।

ਜੋ ਪੈਸਾ ਵੱਧ-ਘੱਟ ਕੰਮਾਂ ਰਹੇ ਹਨ। ਗੌਰਮਿੰਟ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਸਮਝਦੇ। ਮਾਲਕ ਪੈਸਿਆਂ ਵਾਂਗ ਮਜ਼ਦੂਰ ਦੀਆਂ ਬੋਟੀਆਂ ਵੀ ਖਾ ਜਾਣੀਆਂ ਚਾਹੁੰਦੇ ਹਨ। ਕੈਨੇਡਾ ਵਿੱਚ ਲੇਬਰ ਬੋਰਡ, ਮਜ਼ਦੂਰ ਦੀ ਸਹਾਇਤਾ ਲਈ ਬਣਾਈ ਗਈ ਸੰਸਥਾ ਹੈ। ਮਜ਼ਦੂਰ ਯੂਨੀਅਨ ਮਜ਼ਦੂਰਾਂ ਤੋਂ ਰਿਪੋਰਟ ਲਿਖਾ ਕੇ, ਫੈਇਲਾ ਦੇ ਥੱਲੇ ਸਾਲ ਭਰ ਲਈ ਦੱਬ ਦਿੰਦੇ ਹਨ। ਫਿਰ ਏਜੰਟਾਂ ਨੂੰ ਪੈਸਾ ਲੈਣ ਲਈ ਕੇਸ ਦੇ ਦਿੰਦੇ ਹਨ। ਉਹ ਕਿਹੜਾ ਠਾਣੇਦਾਰ ਲੱਗੇ ਹਨ? ਜੋ ਡਾਂਗ ਫੇਰ ਕੇ, ਪੈਸੇ ਦੁਆ ਦੇਣਗੇ। ਕਈ ਮਾਲਕ ਉਦੋਂ ਹੀ ਕੰਪਨੀ ਦਾ ਘਾਟਾ ਦਿਖਾ ਕੇ, ਕੰਪਨੀ ਦਾ ਨਾਮ ਬਦਲ ਕੇ ਹੋਰ ਖੋਲ ਲੈਂਦੇ ਹਨ। ਜਾਂ ਕੰਪਨੀ ਵੇਚ ਦਿੰਦੇ ਹਨ। ਆਪ ਵੀ ਅਲੋਪ ਹੋ ਜਾਂਦੇ ਹਨ। ਫ਼ੋਨ ਨੰਬਰ, ਐਡਰੈੱਸ, ਟਿੱਕਾਂਣਾਂ, ਸੂਬਾ ਬਦਲ ਲੈਂਦੇ ਹਨ। ਮਜ਼ਦੂਰਾਂ ਦੀ ਮਦਦ ਲਈ ਗੌਰਮਿੰਟ ਜਾਂ ਹੋਰ ਜਥੇਬੰਦੀ ਕੁੱਝ ਖ਼ਾਸ ਨਹੀਂ ਕਰ ਰਹੇ। ਮਜ਼ਦੂਰੀ ਕਰਨ ਵਾਲਾ ਅੱਜ ਵੀ ਭੁੱਖਾ ਮਰ ਰਿਹਾ ਹੈ। ਗ਼ਰੀਬੀ ਵਿੱਚ ਦਿਨ ਕੱਟਦਾ ਹੈ। ਮਜ਼ਦੂਰ ਨੂੰ ਜਾਗਣ ਦੀ ਲੋੜ ਹੈ।

 ਜੇ ਕਿਸੇ ਵੱਲ ਪੈਸੇ ਨਿਕਲਦੇ ਹਨ। ਬਹਾਨੇ ਬਣਾਂ ਕੇ ਪੈਸੇ ਲੈਣ ਦੀ ਗੱਲ ਕਰੋ। ਜੇ ਲੱਗਦਾ ਹੈ, ਮਾਲਕ ਜਾਂ ਬੋਸ ਤਨਖ਼ਾਹ ਦੇਣ ਵਿੱਚ ਘੌਲ ਜਾਂ ਚਲਾਕੀ ਕਰਦਾ ਹੈ। ਉਸ ਦਾ ਪਿੱਛਾ ਨਾਂ ਛੱਡੋ। ਮੌਕਾ ਮਿਲਦੇ ਹੀ ਉਸ ਨੂੰ ਯਾਦ ਕਰਾਉਂਦੇ ਰਹੋ। ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸ ਦੇਵੇ। ਪਰ ਐਸੇ ਲੋਕਾਂ ਨੂੰ ਹੋਰਾਂ ਦੀ ਕੋਈ ਸ਼ਰਮ ਨਹੀਂ ਹੁੰਦੀ। ਸ਼ਰਮ ਕਰਨ ਵਾਲਾ ਬਿਜ਼ਨਸ ਮੈਨ ਨਹੀਂ ਬਣ ਸਕਦਾ। ਇਹ ਵੀ ਕੋਈ ਹੱਲ ਨਹੀਂ ਹੈ। ਐਸੇ ਬੰਦਿਆਂ ਨਾਲ ਨੌਕਰੀ ਹੀ ਨਾਂ ਕਰੋ। ਜੇ ਮਜ਼ਦੂਰ ਇੰਨੇ ਕਮਜ਼ੋਰ ਹੋ ਗਏ। ਐਸੇ ਮਜ਼ਦੂਰ ਦਾ ਹੱਕ ਖਾਣ ਵਾਲੇ ਬੰਦਿਆਂ ਨੂੰ ਨੱਥ ਕੌਣ ਪਾਵੇਗਾ? ਹੱਕ ਲੜ ਕੇ ਮਿਲਦੇ ਹਨ। ਕਿਸੇ ਦਾ ਸਿਰ ਪਾੜਨ ਤੇ ਗਾਲ਼ਾਂ ਕੱਢਣ ਦੀ ਲੋੜ ਨਹੀਂ ਹੈ। ਐਸੇ ਪੰਗੇ ਲੈਣ ਨਾਲ ਗੱਲ ਦਾ ਖਿਲਾਰਾ ਪੈ ਜਾਂਦਾ ਹੈ। ਹੋਰ ਮੁਸੀਬਤਾਂ, ਝਮੇਲੇ ਖੜ੍ਹੇ ਹੋ ਜਾਂਦੇ ਹਨ। ਸਿਰਫ਼ ਪਿਆਰ ਤੇ ਨਰਮੀ ਨਾਲ ਸ਼ਬਦਾਂ ਦਾ ਬਿਚਾਰ ਵੰਟਦਰਾ ਕਰਨਾ ਹੈ। ਮੀਡੀਏ ਰਾਹੀ ਪ੍ਰਚਾਰ ਕਰਕੇ, ਐਸੇ ਲੋਕਾਂ ਨੂੰ ਨੱਥ ਪੈ ਸਕਦੀ ਹੈ। ਅੱਜ ਕਲ ਲੋਕ ਪੁਲੀਸ ਤੇ ਅਦਾਲਤ ਤੋਂ ਨਹੀਂ ਡਰਦੇ। ਮੀਡੀਏ ਤੋਂ ਡਰਦੇ ਹਨ। ਅੱਖ ਝਪਕ ਨਾਲ ਖ਼ਬਰ ਫ਼ੋਟੋਆਂ, ਫ਼ਿਲਮਾਂ ਸਣੇ, ਦੁਨੀਆ ਭਰ ਵਿੱਚ ਪਹੁੰਚ ਜਾਂਦੀ ਹੈ। ਮਜ਼ਦੂਰ ਦਾ ਹੱਕ ਰੱਖਣ ਦਾ ਧੱਕਾ ਪਿੰਡਾਂ, ਸ਼ਹਿਰਾਂ ਤੇ ਹਰ ਦੇਸ਼, ਹਰ ਕੌਮ ਦੇ ਲੋਕਾਂ ਵਿੱਚ ਹੁੰਦਾ ਹੈ। ਜਿੰਨਾ ਚਿਰ ਮਜ਼ਦੂਰ ਸਹਿੰਦੇ ਰਹਿਣਗੇ। ਇਹ ਪੂੰਜੀਵਾਦ ਲੋਕ ਹੱਕ ਖੋਂਹਦੇ ਰਹਿਣਗੇ। ਕੈਨੇਡਾ ਵਿੱਚ ਹੀ ਐਸੇ ਬਹੁਤ ਲੋਕ ਕਰਦੇ ਹਨ। ਇਹੀ ਕੰਮ ਰੈਸਟੋਰੈਂਟ ਤੇ ਹੋਰ ਕਈ ਪੰਜਾਬੀਆਂ ਤੇ ਗੋਰਿਆ, ਕਾਲਿਆਂ ਸਬ ਲੋਕਾਂ ਦਾ ਹੈ। ਖ਼ਾਸ ਕਰਕੇ ਪੰਜਾਬੀ ਵੀ ਮਜ਼ਦੂਰਾਂ ਦਾ ਹੱਕ ਮਾਰਨ ਵਿੱਚ ਪਿੱਛੇ ਨਹੀਂ ਹਨ। ਤਨਖ਼ਾਹ ਸਮੇਂ ਸਿਰ ਨਹੀਂ ਦਿੰਦੇ। ਤਨਖ਼ਾਹ ਘੱਟ ਦਿੰਦੇ ਹਨ। ਤਨਖ਼ਾਹ ਦੱਬ ਵੀ ਲੈਂਦੇ ਹਨ। ਵੱਡੀਆਂ ਕੰਪਨੀਆਂ ਤਾਂਹੀਂ ਬਣਦੀਆਂ ਹਨ। ਕਈ ਲੋਕਾਂ ਤੋਂ ਨੌਕਰਾਣੀਆਂ, ਭਈਆਂ ਦੀ ਮਜ਼ਦੂਰੀ ਦਿੱਤੀ ਹੀ ਨਹੀਂ ਜਾਂਦੀ।





ਭਾਗ 9 ਜੈਸੀ ਕਿਸਮਤ ਦੀ ਖੇਡ ਹੁੰਦੀ ਹੈ, ਤੈਸਾ ਜੀਵਨ ਮਿਲਦਾ ਹੈ  ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕਾਂ ਨੂੰ ਕਿਸੇ ਤੀਜੇ ਬੰਦੇ ਦੇ ਵਿਆਹ ਦਾ ਸੱਚੀਂ ਚਾਅ ਹੁੰਦਾ ਹੈ। ਜਾਂ ਖਾਣ-ਪੀਣ ਜੀਭ ਦੇ ਸੁਆਦ ਨੂੰ ਪੂਰਾ ਕਰਨ ਲਈ ਥਾਂ-ਥਾਂ ਤੁਰੇ ਫਿਰਦੇ ਹਨ। ਸੌਦਾ ਕੋਈ ਮਹਿੰਗਾ ਨਹੀਂ ਹੈ। ਚਾਹੇ ਦਸ ਰੁਪੀਏ ਸ਼ਗਨ ਦੇ ਦੇਵੋ। ਭਾਵੇਂ ਨਾਂ ਹੀ ਦੇਵੋ, ਖਾ-ਪੀ ਕੇ ਖਿਸਕ ਜਾਵੋ। ਇੰਨੇ ਇਕੱਠ ਵਿੱਚ ਕੀ ਪਤਾ ਚੱਲਦਾ ਹੈ? ਕੌਣ ਦੇਖਦਾ ਹੈ? ਕਿਹੜਾ ਸ਼ਗਨ ਦੇ ਗਿਆ? ਕਿਹੜਾ ਹੌਲੀ ਦੇ ਕੇ ਖਿਸਕ ਗਿਆ ਹੈ? ਕਈ ਐਸੇ ਵੀ ਪੇਟੂ ਹੁੰਦੇ ਹਨ। ਬਗੈਰ ਸੱਦੇ ਪਹੁੰਚ ਜਾਂਦੇ ਹਨ। ਕੈਲੋ ਤੇ ਪ੍ਰੇਮ ਦੇ ਘਰ ਨਾਨਕੇ, ਭੂਆ, ਫੁੱਫੜ, ਮਾਸੀਆਂ, ਮਾਸੜ ਆ ਗਏ ਸਨ। ਸਾਰਾ ਸ਼ਰੀਕਾ-ਕਬੀਲਾ ਆਇਆ ਬੈਠਾ ਸੀ। ਇੰਨਾਂ ਬਗੈਰ ਵਿਆਹ ਨਹੀਂ ਸੱਜਣਾਂ ਸੀ। ਇਸੇ ਲਈ ਇਹ ਆਪਦੇ ਜ਼ਰੂਰੀ ਕੰਮ ਰੱਦ ਕਰਕੇ ਪਹੁੰਚ ਗਏ ਸਨ। ਰੌਣਕਾਂ ਲਾ ਦਿੱਤੀਆਂ ਸਨ। ਘਰ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਹੋ ਰਿਹਾ ਸੀ। ਸਾਰੇ ਰਿਸ਼ਤੇਦਾਰ ਖ਼ੁਸ਼ ਦਿਖਾਈ ਦੇ ਰਹੇ ਸਨ। ਜੇ ਕੋਈ ਆਪਦੀ ਮਰਜ਼ੀ ਨਾਲ ਜੀਵਨ ਸਾਥੀ ਦੀ ਚੋਣ ਕਰਦਾ ਹੈ। ਸਾਰੇ ਉਸ ਨੂੰ ਬੁਰਾ ਕਹਿੰਦੇ ਹਨ। ਕਿਆ ਮਜ਼ੇ ਦੀ ਬਾਤ ਹੈ। ਅਗਲੇ ਨੇ ਜ਼ਿੰਦਗੀ ਆਪਦੀ ਕੱਢਣੀ ਹੈ। ਉਹ ਚਾਹੇ ਕਿਸੇ ਨਾਲ ਵੀ ਵਿਆਹ ਕਰਾਵੇ। ਲੋਕਾਂ ਦਾ ਕੀ ਢਿੱਡ ਦੁਖਦਾ ਹੈ? ਅਸਲ ਵਿੱਚ ਜੋ ਮਨ-ਮਰਜ਼ੀ ਲੋਕ ਨਹੀਂ ਕਰ ਸਕੇ। ਉਹ ਦੂਜੇ ਨੂੰ ਕਿਵੇਂ ਕਰਨ ਦੇਣਗੇ? ਪ੍ਰੇਮ ਦੀ ਰਾਏ ਘਰਦਿਆਂ ਤੇ ਗੁਆਂਢੀਆਂ ਨਾਲ ਸੀ। ਕੈਲੋ ਦੀ ਰਜ਼ਾ ਮੰਦੀ ਮਾਪਿਆਂ ਤੇ ਮਾਸੀ ਨਾਲ ਸੀ। ਕੋਈ ਐਸਾ ਕਾਰਨ ਨਹੀਂ ਸੀ। ਕੋਈ ਵੀ ਰਿਸ਼ਤੇਦਾਰ ਗ਼ੁੱਸਾ ਜ਼ਾਹਿਰ ਕਰੇ।

ਪ੍ਰੇਮ ਦੇ ਡੈਡੀ ਨੇ, ਬਰਾਤ ਵਾਲੀਆਂ ਕਾਰਾਂ ਦਾ ਹੀ ਖ਼ਰਚਾ ਕੀਤਾ ਸੀ। ਕਈ ਬਰਾਤੀਆਂ ਕੋਲ ਆਪੋ-ਆਪਣੀਆਂ ਕਾਰਾਂ ਸਨ। ਕਈ ਉਵੇਂ ਹੀ ਨਿਰਨੇ ਕਾਲਜੇ ਆ ਗਏ ਸਨ। ਵਿਆਹ ਵਾਲੇ ਦਿਨ ਮਿਹਰੂ ਨੇ, ਕਿਸੇ ਨੂੰ ਇੱਕ ਗਲਾਸ ਚਾਹ ਦਾ ਨਹੀਂ ਪਿਆਇਆ ਸੀ। ਦਰਾਂ ਵਿੱਚ ਖੜ੍ਹਾ ਹੀ ਸਬ ਨੂੰ ਕਹੀ ਜਾਂਦਾ ਸੀ, “ ਲੇਟ ਹੋ ਰਹੇ ਹਾਂ। ਕਾਰਾਂ ਵਿੱਚ ਬੈਠੋ। ਪਤਾ ਸੀ ਕੁੜੀ ਵਾਲਿਆਂ ਦੇ ਘਰ ਦਾਅਵਤ ਹੈ। ਵਿਆਹ ਦਾ ਭੋਜਨ ਖਾਣ ਲਈ ਇੱਕ ਡੰਗ ਤਾਂ ਭੁੱਖੇ ਰਹਿਣਾ ਚਾਹੀਦਾ ਹੈ। ਤਾਂਹੀਂ ਰੱਜ ਕੇ ਖਾ ਹੋਵੇਗਾ। ਅਜੇ ਔਰਤਾਂ ਪ੍ਰੇਮ ਦੇ ਸੁਰਮਾ ਪਾ ਰਹੀਆਂ ਸਨ। ਅੱਗੇ ਕਦੇ ਇਸ ਨੇ ਸੁਰਮਾ ਨਹੀਂ ਪਾਇਆ ਸੀ। ਅੱਜ ਪੰਜ ਬਾਰ ਭਾਬੀਆਂ ਨੇ, ਸੁਰਮਾ ਪਾ ਦਿੱਤਾ ਸੀ। ਔਰਤਾਂ ਦੁਲਹੇ ਦਾ ਮੂੰਹ-ਸਿਰ ਸਿਹਰੇ ਨਾਲ ਢੱਕ ਰਹੀਆਂ ਸਨ। ਜਿਵੇਂ ਡਾਕਾ ਮਾਰਨ ਵਾਲੇ ਮੂੰਹ-ਸਿਰ ਲੁਕਾਉਂਦੇ ਹਨ। ਵਿਆਹ ਵਾਲੇ ਦਿਨ ਲਾੜੇ ਦੀ ਨੁਮਾਇਸ਼ ਕਰਨੀ ਹੀ ਚਾਹੀਦੀ ਹੈ। ਉਹ ਸ਼ਰੇਆਮ ਇੰਨੇ ਲੋਕਾਂ ਦੇ ਸਾਹਮਣੇ ਕਿਸੇ ਕੁੜੀ ਨੂੰ ਲੈਣ ਆਉਂਦਾ ਹੈ। ਲੋਕ ਖ਼ੁਸ਼ ਹੋ ਕੇ, ਰਜ਼ਾਮੰਦੀ ਨਾਲ ਤੋਰ ਦਿੰਦੇ ਹਨ। ਊਦਾ ਜੇ ਕਿਸੇ ਦੀ ਕੁੜੀ ਨੂੰ ਕੋਈ ਛੇੜੇ ਵੀ ਲੋਕ ਡਾਂਗਾਂ ਨਾਲ ਛਾਂਗ ਦਿੰਦੇ ਹਨ। ਦੋਨਾਂ ਤਰੀਕਿਆਂ ਨਾਲ ਮਰਦ ਨੇ ਕਰਨਾ ਉਹੀ ਹੁੰਦਾ ਹੈ। ਆਪਣੀਆਂ ਡਿੰਝਾ ਲੋਹੁਉਣੀਆਂ ਹੁੰਦੀਆਂ ਹਨ।

ਪ੍ਰੇਮ ਤਾਂ ਕੈਲੋ ਨੂੰ ਸ਼ਗਨਾਂ ਨਾਲ ਲੈਣ ਜਾ ਰਿਹਾ ਸੀ। ਕਾਰਾਂ ਦਾ ਕਾਫ਼ਲਾ ਤੁਰ ਪਿਆ ਸੀ। ਸਬ ਤੋਂ ਅੱਗੇ ਪ੍ਰੇਮ ਦੀ ਕਾਰ ਸੀ। ਬਰਾਤੀਆਂ ਦੇ ਜਾਂਦਿਆਂ ਨੂੰ ਅੱਗੇ ਕੈਲੋ ਦੇ ਮਾਪੇ ਸਾਰੇ ਰਿਸ਼ਤੇਦਾਰ ਹੱਥ ਬੰਨੀ ਖੜ੍ਹੇ ਸਨ। ਜਿਵੇਂ ਕਹਿ ਰਹੇ ਹੋਣ, “ ਤੁਹਾਡੇ ਮੂਹਰੇ ਹੱਥ ਬੰਨੇ, ਇਸ ਨੂੰ ਸਾਡੇ ਕੋਲੋਂ ਲੈ ਜਾਵੋ। ਸਾਡਾ ਪਿੱਛਾ ਛੁੱਡਾਵੋ। ਆਪਦੇ ਗਲ਼ ਪਾ ਲਵੋ। ਹੁੰਦਾ ਵੀ ਐਸਾ ਹੀ ਹੈ। ਮਾਪਿਆਂ ਦੀ ਜਾਨ ਛੁੱਟ ਜਾਂਦੀ ਹੈ। ਸਹੁਰਿਆਂ ਨੂੰ ਨੂੰਹਾਂ, ਜਮਾਈਆਂ ਨਾਲ ਔਖੇ-ਸੌਖੇ ਹੋ ਕੇ ਕੱਟਣੀ ਪੈਂਦੀ ਹੈ। ਚਾਹੇ ਡਾਡਾਂ ਖ਼ਸਮ ਹੋਵੇ ਜਾਂ ਤੀਵੀਂ ਕਈਆਂ ਦੇ ਵਿਆਹ ਕਰਾ ਕੇ ਚੰਗੇ ਦਿਨ ਆ ਜਾਂਦੇ ਹਨ। ਕਈਆਂ ਨਾਲ ਬਹੁਤ ਬੁਰੀ ਹੁੰਦੀ ਹੈ। ਕਿਸਮਤ ਦੀ ਖੇਡ ਹੈ। ਜੈਸੀ ਕਿਸਮਤ ਹੁੰਦੀ ਹੈ, ਤੈਸਾ ਜੀਵਨ ਮਿਲਦਾ ਹੈ। ਵਿਆਹ ਕਰਨ ਵੇਲੇ ਸਿਰਫ਼ ਮੁੰਡੇ ਕੁੜੀ ਦੀ ਸ਼ਕਲ ਤੇ ਨਸਲ ਦੇਖੀ ਜਾਂਦੀ ਹੈ। ਨਸਲ ਅੱਗੇ ਤੋਰਨੀ ਹੁੰਦੀ ਹੈ। ਬੱਚੇ ਪੈਦਾ ਕਰਨ ਲਈ ਸਾਰਾ ਢੋਗ ਕੀਤਾ ਜਾਂਦਾ ਹੈ।  ਖ਼ੁਸ਼ੀ ਤੇ ਸੁਖ ਦਾ ਭੋਰਾ ਖ਼ਿਆਲ ਨਹੀਂ ਰੱਖਿਆਂ ਜਾਂਦਾ।

ਪ੍ਰੇਮ ਦੇ ਪੈਰ ਅਨੰਦਾ ਤੇ ਵੀ ਥਿੜਕ ਰਹੇ ਸਨ। ਰਾਤ ਦੀ ਪੀਤੀ ਬਹੁਤ ਸੀ। ਪੀਣੀ ਤਾਂ ਬਣਦੀ ਹੀ ਸੀ। ਵਿਆਹ ਸੀ। ਨਾਲ ਹੌਲੀਡੇ ਵੀ ਸਨ। ਸ਼ਰਾਬ ਦੀਆਂ ਪਾਰਟੀਆਂ ਐਸੇ ਮੌਕਿਆਂ ਤੇ ਚੱਲਦੀਆਂ ਹੀ ਹਨ। ਅਨੰਦਾ ਤੋਂ ਪਿੱਛੋਂ ਤਾਂ ਪ੍ਰੇਮ ਨੇ ਆਪਦੇ ਕੋਲ ਬੋਤਲ ਹੀ ਰੱਖ ਲਈ ਸੀ। ਬੋਤਲ ਨੂੰ ਮੂੰਹ ਲਾ ਕੇ, ਗਟਾਗਟ ਕਰਕੇ ਪੀ ਰਿਹਾ ਸੀ। ਮਿਹਰੂ ਨੇ ਅਨੰਦਾਂ ਤੋਂ ਪਹਿਲਾਂ ਹੀ ਦੋ ਪਗ ਲਾ ਲਏ ਸਨ। ਚੜ੍ਹੀ ਹੋਈ ਉਮਰ ਵਾਲਿਆਂ ਤੇ ਲੋਕ ਛੱਕ ਵੀ ਨਹੀਂ ਕਰਦੇ। ਇਹੋ ਜਿਹੇ ਲੋਕ ਸਮਾਜ ਵਿੱਚ ਹਰ ਖੇਤਰ ਵਿੱਚ ਭੜਥੂ ਪਾਉਂਦੇ ਫਿਰਦੇ ਹਨ। ਡੋਲੀ ਦੇ ਤੋਰਨ ਵੇਲੇ ਤੱਕ ਸਾਰੀ ਬਰਾਤ ਸ਼ਰਾਬੀ ਹੋ ਕੇ ਡਿਗਦੀ ਫਿਰਦੀ ਸੀ। ਕੈਲੋ ਦਾ ਮਾਸੜ ਕਹਿ ਰਿਹਾ ਸੀ, “ ਜੋ ਬਹੁਤਾ ਸ਼ਰਾਬੀ ਹੋ ਗਿਆ ਹੈ। ਇੱਥੇ ਹੀ ਸੌਂ ਜਾਵੋ। ਘਰ ਦੀ ਗੱਲ ਹੈ। ਜਿੱਥੇ ਵਿਆਹ ਦੀ ਰੋਟੀ ਦੇ ਖ਼ਰਚੇ ਤੇ 60 ਹਜ਼ਾਰ ਰੁਪਿਆ ਲੱਗ ਗਿਆ ਹੈ। ਉੱਥੇ ਹੋਟਲ ਦਾ ਰਹਿਣ ਦਾ ਖ਼ਰਚਾ ਵੀ ਮੇਰਾ ਸਾਂਢੂ ਭਰ ਸਕਦਾ ਹੈ। ਸਾਂਢੂ ਨੇ ਕਿੱਲਾ ਜ਼ਮੀਨ ਦਾ ਗਹਿਣੇ ਰੱਖ ਕੇ ਵਿਆਹ ਕੀਤਾ ਸੀ। ਮਾਸੀ ਨੂੰ ਡਰ ਸੀ। ਉਸ ਦਾ ਘਰ ਵਾਲਾ ਵੀ ਕਿਤੇ ਇੱਥੇ ਹੀ ਨਾਂ ਡਿਗ ਜਾਵੇ। ਵਿਚੋਲਣ ਕਹਿ ਰਹੀ ਸੀ, “ ਕੁੜੀ ਨੂੰ ਵਿੱਦਿਆ ਕਰੋ। ਦਿਨ ਛਿਪ ਰਿਹਾ ਹੈ। ਵਿਆਹ ਤੋਂ ਪਹਿਲਾਂ ਵਿਚੋਲੇ ਤੋਂ ਬਗੈਰ ਬਰਾਤ ਸੁੰਨੀ ਲੱਗਦੀ ਹੈ। ਵਿਚੋਲੇ ਦੀ ਬਹੁਤੀ ਇੱਜ਼ਤ ਵਿਆਹ ਤੱਕ ਹੀ ਹੁੰਦੀ ਹੈ। ਵਿਆਹ ਹੋਣ ਵਿਚੋਲੇ ਨੂੰ ਕੋਈ ਨਹੀਂ ਪੁੱਛਦਾ। ਵਿਆਹ ਹੁੰਦੇ ਹੀ ਕੁੜੀਆਂ ਸਿੱਠਣੀਆਂ ਦੇਣ ਲੱਗ ਜਾਂਦੀਆਂ ਹਨ, “ ਕੁੜਮੋ-ਕੁੜਮੀ ਅੱਛੇ ਹੀ ਆ। ਵਿਚੋਲੇ ਦੀ ਢੂਹੀ ਤੇ ਤੇਲ ਚੋਇਆ।

 
ਭਾਗ 10 ਦੱਸ ਤੇਰੀ ਕੀ ਮਰਜ਼ੀ ਹੈ? ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਲੋਕੀ ਵਿਆਹ ਵਾਲੀਆਂ ਕਾਰਾਂ ਨੂੰ ਫੁੱਲਾਂ ਨਾਲ ਸਜਾਉਂਦੇ ਹਨ। ਇੱਕ ਤਾਂ ਫੁੱਲਾਂ ਦੀ ਬੇਅਦਬੀ ਕਰਦੇ ਹਨ। ਪੈਸਾ ਬੇਕਾਰ ਖ਼ਰਾਬ ਕਰਦੇ ਹਨ। ਜੇ ਕੋਈ ਸਜਾਵਟ ਨਹੀਂ ਕਰਦਾ, ਲੋਕੀ ਐਸੇ ਬੰਦਿਆਂ ਨੂੰ ਕੰਜੂਸ ਕਹਿੰਦੇ ਹਨ। ਮਿਹਰੂ ਨੇ ਇੱਕ ਪੈਸੇ ਦਾ ਕਾਗ਼ਜ਼ ਦਾ ਫੁੱਲ ਵੀ ਡੋਲੀ ਦੀ ਕਾਰ ਨੂੰ ਨਹੀਂ ਲਗਾਇਆ ਸੀ। ਪ੍ਰੇਮ ਤੇ ਮਿਹਰੂ ਪਿਉ-ਪੁੱਤ ਪੈਸੇ ਖ਼ਰਚਣ ਦੇ ਮਾਮਲੇ ਵਿੱਚ ਇੱਕੋ ਜਿਹੇ ਹੀ ਸਨ। ਜਿੰਨੇ ਦੇ ਕਾਰ ਤੇ ਫੁੱਲ ਲਗਾਉਣੇ ਸਨ। ਬੈਂਡ-ਵਾਜੇ ਵਾਲੇ ਸ਼ੋਰ ਪਾਉਣ ਨੂੰ ਲਿਆਉਣੇ ਸਨ। ਉਨੇ ਪੈਸਿਆਂ ਵਿੱਚ ਸ਼ਰਾਬ ਦੀਆਂ ਕਈ ਪੇਟੀਆਂ ਖ਼ਰੀਦ ਸਕਦੇ ਸਨ। ਸਬ ਦੀ ਆਪੋ ਆਪਣੀ ਸੋਚਣੀ ਹੈ। ਕਈ ਪੈਸੇ ਨਾਲ ਮਨ ਦਾ ਮਨੋਰੰਜਨ ਕਰਦੇ ਹਨ। ਕਈ ਸਰੀਰ ਲਈ ਚੰਗਾ ਭੋਜਨ ਖ਼ਰੀਦਦੇ ਹਨ।

ਔਰਤਾਂ ਨੇ ਗੀਤ ਗਾਏ, “ ਮੇਰੇ ਬਾਗ਼ਾਂ ਦੀ ਕੋਇਲ ਕਹਾਂ ਚੱਲੀ ਆ। “  ਕੈਲੋ ਨੂੰ ਡੋਲੀ ਵਿੱਚ ਬੈਠਾ ਦਿੱਤਾ। ਜਦੋਂ ਕੈਲੋ ਦੀ ਡੋਲੀ ਸਹੁਰੇ ਘਰ ਪਹੁੰਚੀ। ਘਰ ਦੇ ਹੀ ਬੰਦੇ-ਔਰਤਾਂ ਸਨ। ਰਿਸ਼ਤੇਦਾਰ ਕੰਮਾਂ ਦੇ ਕਰਕੇ ਆਪਦੇ ਘਰਾਂ ਨੂੰ ਮੁੜ ਗਏ ਸਨ। ਕੈਲੋ ਨੂੰ ਇਸ ਤਰਾਂ ਲੱਗਿਆ। ਜਿਵੇਂ ਗੁੱਡੇ-ਗੁੱਡੀ ਦਾ ਖੇਡ ਹੁੰਦਾ ਹੈ। ਪਾਣੀ ਵਾਰਨ ਵੇਲੇ ਕਿਸੇ ਨੇ ਗੀਤ ਨਹੀਂ ਗਾਇਆ। ਕਿਸੇ ਦੇ ਮੂੰਹ ਉੱਤੇ ਕੋਈ ਰੌਣਕ ਨਹੀਂ ਸੀ। ਕੈਲੋ ਨੂੰ ਮੰਜੇ ਉੱਤੇ ਬੈਠਾ ਦਿੱਤਾ। ਡਿੱਕ ਉੱਤੇ ਗਾਣਾ ਵੱਜ ਰਿਹਾ ਸੀ, “ ਸਹੁਰੇ ਦੀ ਲਾਲ ਮੂਰਤੀ ਨੇ, ਚੱਕਾ ਜਾਮ ਕਰਤਾ। ਦਾਜ ਵਿੱਚ ਮਿਲੀ, ਕਾਰ ਵਿਹੜੇ ਵਿੱਚ ਖੜ੍ਹੀ ਸੀ। ਪ੍ਰੇਮ ਕੋਲ ਕਈ ਬੰਦੇ ਆਏ। ਸਬ ਦੀ ਨਿਗ੍ਹਾ ਕਾਰ ਵਿੱਚ ਸੀ। ਉਹ ਵਿਆਹ ਦੀ ਖ਼ੁਸ਼ੀ ਵਿੱਚ ਸ਼ਰਾਬ ਪੀਣੀ ਚਾਹੁੰਦੇ ਸਨ। ਉਨ੍ਹਾਂ ਨੂੰ ਇੱਕ ਬੋਤਲ ਫੜਾ ਕੇ ਤੋਰ ਦਿੱਤਾ ਸੀ। ਦੋ ਜਾਣੇ ਰੁਕ ਗਏ ਸਨ। ਇੱਕ ਨੇ ਪ੍ਰੇਮ ਦੇ ਕੰਨ ਕੋਲ ਹੋ ਕੇ ਕਿਹਾ, “ ਯਾਰ ਤੂੰ ਤਾਂ ਚੱਜ ਦੀ ਪਾਰਟੀ ਵੀ ਨਹੀਂ ਕੀਤੀ। ਸੁੱਕਾ ਹੀ ਸਾਰ ਦਿੱਤਾ। ਸਰਪੰਚਾਂ ਦੇ ਮੁੰਡੇ ਦਾ ਵੀ ਸਵੇਰੇ ਵਿਆਹ ਹੈ। ਉੱਥੇ ਅੱਜ ਸਭਿਆਚਾਰ ਵਾਲਿਆਂ ਦਾ ਪ੍ਰੋਗਰਾਮ ਸਾਰੀ ਰਾਤ ਚਲਣਾਂ ਹੈ। ਤੂੰ ਵੀ ਸਾਡੇ ਨਾਲ ਚੱਲ। ਉਨ੍ਹਾ ਦੇ ਵਿਆਹ ਦਾ ਅਸਲੀ ਨਜ਼ਾਰਾ ਹੈ। ਪ੍ਰੇਮ ਨੇ ਕਿਹਾ,” ਮੈਂ ਕਿਸੇ ਤੋਂ ਕੀ ਲੈਣਾ ਹੈ? ਮੇਰਾ ਤਾਂ ਆਪਦਾਂ ਹੁਣੇ ਵਿਆਹ ਹੋਇਆ ਹੈ। ਇੱਕ ਨੇ ਕਿਹਾ, “ ਅੱਜ ਹੀ ਤੀਵੀਂ ਦਾ ਬਣ ਕੇ ਬੈਠ ਗਿਆ। ਸਾਰੀ ਉਮਰ ਉਸੇ ਦੇ ਗੋਡੇ ਮੂਡ ਬੈਠਣਾ ਹੈ। ਪ੍ਰੇਮ ਤੇਰੀ ਵਹੁਟੀ ਕਿਹੜਾ ਪਿੱਛੋਂ ਭੱਜਣ ਲੱਗੀ ਹੈ? ਅੱਜ ਸਭਿਆਚਾਰ ਵਾਲੀਆ ਨਾਲ ਪ੍ਰੋਗਰਾਮ ਮਨਾਂ। ਉਨ੍ਹਾਂ ਨੂੰ ਚਾਰ ਪੈਸੇ ਦਿਖਾਂ। ਮੌਜ-ਮਸਤੀ ਮਨਾ। ਇਹੀ ਕੁੜੀਆਂ ਆਪਣੇ ਪਿੰਡ ਬੜੀ ਬਾਰ ਆ ਚੁੱਕੀਆਂ ਹਨ। ਸਾਨੂੰ ਚੰਗੀ ਤਰਾਂ ਜਾਣਦੀਆਂ ਹਨ। ਉਸ ਨੇ ਬੁੱਲ੍ਹਾਂ ਉੱਤੇ ਜੀਭ ਫੇਰੀ। ਪ੍ਰੇਮ ਨਸ਼ੇ ਵਿੱਚ ਸੀ। ਉਨ੍ਹਾਂ ਨਾਲ ਚਲਾ ਗਿਆ। ਪ੍ਰੇਮ ਸਭਿਆਚਾਰ ਵਾਲੀਆ ਕੁੜੀਆਂ ਉੱਤੋਂ ਦੀ ਨੋਟ ਸਿੱਟਣ ਲੱਗਾ। ਇਹ ਕੁੜੀਆਂ ਦੀ ਨਿਗ੍ਹਾ ਥੱਲੇ ਆ ਗਿਆ। ਕੁੜੀਆਂ ਪ੍ਰੇਮ ਦਾ ਹੱਥ ਫੜ ਕੇ ਨੱਚਣ ਲੱਗੀਆਂ। ਪ੍ਰੇਮ ਨੋਟਾਂ ਦੇ ਜ਼ੋਰ ਤੇ ਉਨ੍ਹਾਂ ਕੁੜੀਆਂ ਉੱਤੇ ਹੱਕ ਸਮਝਣ ਲੱਗਾ ਸੀ। ਕੁੜੀਆਂ ਨੂੰ ਪੁੱਠੀਆਂ ਸਿੱਧੀਆਂ ਕਰਕੇ ਨਚਾ ਰਿਹਾ ਸੀ। ਪ੍ਰੇਮ ਅਜੇ ਉਨ੍ਹਾਂ ਨਾਲ ਕਲੋਲ ਕਰਨ ਹੀ ਲੱਗਿਆ। ਉੱਨੇ ਚਿਰ ਨੂੰ ਉਸ ਦਾ ਦਾਦਾ ਆ ਗਿਆ।

ਉਹ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦੇਣ ਆਇਆ ਸੀ। ਸਟੇਜ ਤੇ ਉਸ ਨੂੰ ਪ੍ਰੇਮ ਦਿਸ ਗਿਆ। ਦਾਦੇ ਨੇ ਹਾਕ ਮਾਰੀ। ਪ੍ਰੇਮ ਨੂੰ ਨਹੀਂ ਸੁਣੀ। ਦਾਦਾ ਸਟੇਜ ਤੇ ਚੜ੍ਹ ਗਿਆ। ਲੋਕ ਤਾੜੀਆਂ ਮਾਰਨ ਲੱਗ ਗਏ। ਬਈ ਦਾਦਾ-ਪੋਤਾ ਇੰਨਾ ਅੰਧ-ਨੰਗੀਆਂ ਔਰਤਾਂ ਨਾਲ ਨੱਚਣਗੇ। ਲੋਕ ਹਰ ਤਰਾਂ ਦਾ ਤਮਾਸ਼ਾ ਦੇਖਣ ਨੂੰ ਤਿਆਰ ਰਹਿੰਦੇ ਹਨ। ਦਾਦੇ ਨੇ ਪ੍ਰੇਮ ਦੀ ਬਾਂਹ ਫੜ ਕੇ ਕਿਹਾ, “ ਕੰਜਰਾਂ ਘਰੇ ਡੋਲਾ ਰੱਖ ਕੇ, ਇੱਥੇ ਇੰਨਾ ਨਚਾਰਾਂ, ਖੁਸਰਿਆਂ ਨਾਲ ਨੱਚਣ ਲੱਗਾਂ ਹੈ। ਦੋਨੇਂ ਘਰ ਆ ਗਏ। ਕੈਲੋ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਸੀ। ਘਰ ਦੇ ਅੱਧੇ ਕੁ ਮੈਂਬਰ ਇਸ ਗੱਲ ਵਿੱਚ ਰਜ਼ਾਮੰਦ ਸਨ। ਪ੍ਰੇਮ ਨੂੰ ਕੈਲੇ ਦੇ ਕੋਲ ਅੱਜ ਹੀ ਪੈਣ ਦਿੱਤਾ ਜਾਵੇ। ਕੈਲੋ ਦੇ ਕੰਨ ਵੀ ਖੜ੍ਹੇ ਹੋ ਗਏ। ਪ੍ਰੇਮ ਦੀ ਭੈਣ ਦੀਆਂ ਦੋ ਸਹੇਲੀਆਂ ਆ ਗਈਆਂ ਸਨ। ਭਾਵੇਂ ਉਨ੍ਹਾਂ ਦੀ ਰਿਸ਼ਤੇਦਾਰੀ ਉਸੇ ਪਿੰਡ ਵਿੱਚ ਸੀ। ਭੈਣ ਕਹਿ ਰਹੀ ਸੀ, “ ਤੁਸੀਂ ਇੱਥੇ ਹੀ ਸੌ ਜਾਵੋ। ਉਨ੍ਹਾਂ ਵਿੱਚ ਛੋਟੀ ਸ਼ਰਾਰਤੀ ਸੀ। ਉਸ ਨੇ ਕਿਹਾ, “ ਤੁਸੀਂ ਸਾਨੂੰ ਕਿਥੇ ਪਾਵੋਗੇ? ਇੱਕ ਕਮਰਾ ਤਾਂ ਪ੍ਰੇਮ ਤੇ ਵਹੁਟੀ ਨੂੰ ਚਾਹੀਦਾ ਹੈ। “ “ ਮੇਰੇ ਭਰਾ ਨੂੰ ਐਡੀ ਕੋਈ ਕਾਹਲੀ ਨਹੀਂ ਹੈ। ਅਸੀਂ ਐਡੇ ਲੁੱਚੇ ਨਹੀਂ ਹਾਂ। ਬਾਕੀ ਸ਼ਗਨਾਂ ਵਾਂਗ ਹੀ ਸਾਡੇ ਸੁਹਾਗ-ਰਾਤ ਦੂਜੇ ਦਿਨ ਹੀ ਹੁੰਦੀ ਹੈ। ਸਾਰਿਆਂ ਨੇ ਵੱਡੇ ਕਮਰੇ ਵਿੱਚ ਮੰਜੇ ਜੋੜ ਕੇ ਸੌਣਾ ਹੈ। “  ਪ੍ਰੇਮ ਨੇ ਚੋਰ ਅੱਖ ਨਾਲ ਕੈਲੋ ਵੱਲ ਦੇਖਿਆ। ਅੱਖਾਂ ਨਾਲ ਪੁੱਛ ਰਿਹਾ ਸੀ , “ ਦੱਸ ਤੇਰੀ ਕੀ ਮਰਜ਼ੀ ਹੈ? “ ਪਰ ਸਹੁਰੇ ਤਾਂ ਧੱਕਾ ਕਰਦੇ ਹਨ। ਮਰਜ਼ੀ ਕੌਣ ਪੁੱਛਦਾ ਹੈ? ਸਾਰੇ ਮੰਜੇ ਦਲਾਨ ਵਿੱਚ ਲੱਗ ਗਏ ਸਨ। ਭੈਣ ਰਾਖੀ ਲਈ ਦੋਨਾਂ ਦੇ ਵਿਚਾਲੇ ਪੈ ਗਈ ਸੀ।

 
ਭਾਗ 11 ਸਰੀਰਕ ਕਿਰਿਆ ਦੀ ਲੋੜ ਸਰੀਰ ਨੂੰ ਹੈ, ਅੱਖਰਾਂ, ਮੂਰਤਾਂ ਨੂੰ ਨਹੀਂ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਬਾਬੇ ਆਪ ਚਾਹੇ ਨਾਂ ਹੀ ਨਹਾਉਣ। ਪਰ ਦੂਜਿਆਂ ਨੂੰ ਨਹਾ ਕੇ ਛੱਡਦੇ ਹਨ। ਕਈ ਤਾਂ ਠੰਢੇ ਪਾਣੀ ਨਾਲ ਨਹਾਉਣ ਨੂੰ ਕਹਿੰਦੇ ਹਨ, “ ਤੱਤੇ ਖਾਈਏ, ਠੰਢੇ ਨ੍ਹਾਈਏ। ਕਦੇ ਡਾਕਟਰ ਕੋਲ ਨਾਂ ਜਾਈਏ। ਬਹੁਤੇ ਠੰਢੇ ਪਾਣੀ ਨਾਲ ਨਹਾ ਕੇ, ਜੇ ਬੰਦਾ ਡਾਕਟਰ ਕੋਲ ਜਾਣ ਜੋਗਾ ਬਚੇਗਾ, ਤਾਂ ਹੀ ਡਾਕਟਰ ਕੋਲ ਜਾਵੇਗਾ। ਹਰ ਥਾਂ ਦੇ ਪਾਣੀ ਤੇ ਧਰਤੀ ਦੇ ਤਾਪਮਾਨ ਦਾ ਅਸਰ, ਉੱਥੇ ਦੇ ਮੌਸਮ ਦੇ ਅਨੁਕੂਲ ਹੁੰਦਾ ਹੈ। ਬਰਫ਼ੀਲੀਆਂ ਥਾਵਾਂ ਤੇ ਠੰਢਾ ਪਾਣੀ ਬਰਫ਼ ਵਿੱਚ ਲਾ ਦਿੰਦਾ ਹੈ। ਗੱਲ ਬਾਬਿਆਂ ਦੇ ਨਹਾਉਣ ਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪਰਸ਼ਾਦਿਆਂ, ਖੀਰ, ਦੁੱਧ ਦਾ ਭੋਗ ਲੁਆਉਂਦੇ ਹਨ। ਭੋਗ ਖੁਆ ਕੇ, ਮਹਾਰਾਜ ਨੂੰ ਰਾਤ ਨੂੰ ਮੰਜੇ, ਬੈੱਡ ਉੱਤੇ ਆਰਾਮ ਸਰੀਰਕ ਕਿਰਿਆ ਦੀ ਲੋੜ ਸਰੀਰ ਨੂੰ ਹੈ, ਅੱਖਰਾਂ, ਮੂਰਤਾਂ ਨੂੰ ਨਹੀਂ ਕਰਨ ਸੌਣ ਨੂੰ ਅਰਦਾਸ ਕਰਕੇ ਕਹਿੰਦੇ ਹਨ। ਅੱਖਰਾਂ ਨੂੰ ਥਾਪੜਾ ਦੇ ਕੇ ਸੌਣ ਲਈ ਕਹਿਣ ਦੀ ਲੋੜ ਨਹੀਂ ਹੈ। ਅੱਖਰ ਤਾਂ ਆਪ ਲੋਕਾਂ ਦੀ ਅੱਖਾਂ ਖ਼ੋਲ ਕੇ ਗਿਆਨ ਦਿੰਦੇ ਹਨ। ਜੋ ਅੱਖਰਾਂ, ਮੂਰਤਾਂ ਨੂੰ ਰੱਬ ਮੰਨਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਰੱਬ ਸਬ ਨੂੰ ਖਾਣ ਨੂੰ ਦੇ ਰਿਹਾ ਹੈ। ਉਸ ਨੂੰ ਕੌਣ ਰਜ਼ਾ ਸਕਦਾ ਹੈ? ਖਾਣੇ ਦਾ ਥਾਲ਼ ਮੂਹਰੇ ਪਰੋਸ ਕੇ ਰੱਖਣ ਨਾਲ ਢਿੱਡ ਨਹੀਂ ਭਰਦਾ। ਸਿਰਫ਼ ਭੋਗ ਲਵਾਉਣ ਨੂੰ ਕਿਹਾ ਹੀ ਜਾਂਦਾ ਹੈ। ਰੋਟੀ ਦੀ ਬੁਰਕੀ ਤੋੜ ਕੇ, ਕੋਈ ਉਸ ਕੋਲ ਨਹੀਂ ਲੈ ਕੇ ਜਾਂਦਾ। ਪਤਾ ਹੈ ਉਸ ਨੇ ਖਾਣੀ ਨਹੀਂ ਹੈ। ਲੋਕਾਂ ਵਿੱਚ ਮਜ਼ਾਕ ਉੱਡੇਗਾ। ਜੇ ਕੋਈ ਹੋਰ ਧਰਮ ਦੇ ਲੋਕ ਪੱਥਰ ਦੀਆਂ ਮੂਰਤਾਂ ਨੂੰ ਖੁਆਉਂਦੇ ਹਨ। ਫਿਰ ਭੋਗ ਲੁਵਾਉਣ ਵਾਲੇ ਜ਼ਰੂਰ ਉਸ ਦਾ ਮਜ਼ਾਕ ਬਣਾਉਂਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਕਮਰੇ ਵਿੱਚ ਪੱਖਾ, ਏ ਸੀ, ਹੀਟਰ ਲਾ ਕੇ ਰਜਾਈ ਦੇ ਕੇ ਸੁਲ੍ਹਾ ਦਿੰਦੇ। ਖਾਣ, ਦੇਹ-ਸਰੀਰ ਨੂੰ ਖਾਣ, ਪੀਣ, ਸੌਣ, ਨਹਾਉਣ ਤੇ ਕੱਪੜਿਆਂ ਦੀ ਲੋੜ ਹੈ। ਪੀਣ, ਸੌਣ ਵਾਲੇ ਨੂੰ ਇਸ਼ਨਾਨ ਦੀ ਵੀ ਲੋੜ ਹੈ। ਬੰਦੇ ਕੋਲੋ ਮੁਸ਼ਕ ਮਾਰਨ ਲੱਗ ਜਾਂਦਾ ਹੈ। ਅੱਖਰਾਂ ਦੇ ਗਿਆਨ ਨੂੰ ਐਸੀ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਸ ਨੂੰ ਸਿਰਫ਼ ਪੜ੍ਹਨ ਵਾਲੇ ਚਾਹੀਦੇ ਹਨ। ਨਾਂ ਕੇ ਪੂਜਾ ਕਰਨ ਵਾਲੇ ਪਖੰਡੀ ਚਾਹੀਦੇ ਹਨ। ਅੰਗਰੇਜ਼ੀ ਦੀ ਏ ਬੀ ਸੀ ਨਹੀਂ ਆਉਂਦੀ। ਮਿਡਲ, ਮੈਟ੍ਰਿਕ ਫੇਲ ਗਿਆਨੀਆਂ ਵੱਲੋਂ ਐਸੀਆਂ ਵੀ ਸਾਖੀਆਂ ਸੁਣਾਈਆਂ ਜਾਂਦੀ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਪੜ੍ਹਨ ਵਾਲੇ ਨੂੰ ਊਚੀ ਵਿੱਦਿਆ ਦੀ ਲੋੜ ਨਹੀਂ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰਮੁਖੀ ਤੋਂ ਇਲਾਵਾ ਅੰਗਰੇਜ਼ੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਹੋਰ ਬਹੁਤ ਭਾਸ਼ਾਵਾਂ ਹਨ। ਲੋਕ ਇਸ ਉੱਪਰ ਪੀ ਐਚ ਡੀ ਕਰ ਰਹੇ ਹਨ।

ਗੁਰਦੁਆਰੇ ਸਾਹਿਬ ਦਾ ਮੁੱਖ ਗ੍ਰੰਥੀ ਸਵੇਰੇ ਚਾਰ ਵਜੇ ਮਹਾਰਾਜ ਪ੍ਰਕਾਸ਼ ਕਰਦਾ ਹੈ। ਇਹ ਗਿਆਨੀ ਇੰਨਾ ਕੁ ਅਨਪੜ੍ਹ ਹੈ। ਘੜੀ ਦਾ ਅਲਾਰਮ ਲਗਾਉਣ ਦੀ ਸੋਜ਼ੀ ਨਹੀਂ ਹੈ। ਹਰ ਰੋਜ਼ ਦੇ ਉੱਠਣ ਵਾਲੇ ਨਿੱਤਨੇਮੀ ਦੀ ਆਪੇ ਅੱਖ ਵੀ ਨਹੀਂ ਖੁੱਲ੍ਹਦੀ। ਪਬਲਿਕ ਦਾ ਰਾਸ਼ਨ ਖਾ ਕੇ, ਮੰਤਰੀਆਂ ਵਾਂਗ ਘੋੜੇ ਵੇਚ ਕੇ ਘੂਕ ਸੂਤਾ ਹੁੰਦਾ ਹੈ। ਜਿਹੜਾ ਬੰਦਾ ਮਿਹਰੂ ਸਾਰੀ ਰਾਤ ਗੁਰਦੁਆਰੇ ਸਾਹਿਬ ਦਾ ਪਹਿਰਾ ਦਿੰਦਾ ਹੈ। ਗੁਰਦੁਆਰੇ ਸਾਹਿਬ ਦੀ ਗੋਲਕ ਤੇ ਰਾਸ਼ਨ ਨੂੰ ਚੋਰ ਨਾਂ ਲੱਗ ਜਾਣ। ਚੋਰਾਂ ਤੋਂ ਰਾਖੀ ਕਰਦਾ ਹੈ। ਚੋਰੀ ਭੇਤ ਬਗੈਰ ਨਹੀਂ ਹੁੰਦੀ। ਉਸੇ ਦੀ ਮਜੂਦਗੀ ਵਿੱਚ ਉੱਥੇ ਦੇ ਪ੍ਰਬੰਧਕ, ਲਾਂਗਰੀ, ਮੁੱਖ ਸੇਵਾਦਾਰ ਹੀ ਪਿਛਲੇ ਦਰਵਾਜ਼ੇ ਵਿਚੋਂ ਦੀ ਮੋਟਾ ਮਾਲ ਲੈ ਜਾਂਦੇ ਹਨ। ਘਰ ਦਾ ਖਾਣ ਪੀਣ ਦਾ ਗੁਜਾਰਾ ਚੜ੍ਹਵੇਂ ਵਿਚੋਂ ਚਲਦਾ ਰਹਿੰਦਾ ਹੈ। ਇਹ ਸਾਰੇ ਕਦੇ ਵੀ ਕਿਸੇ ਸਟੋਰ ਵਿਚੋਂ ਸੌਦੇ ਖ਼ਰੀਦਣ ਨਹੀਂ ਜਾਂਦੇ। ਗੁਰਦੁਆਰੇ ਸਾਹਿਬ ਵਿਚੋਂ ਇੰਨਾ ਪ੍ਰਬਧਕਾਂ ਵਿਚੋਂ ਕੋਈ ਖ਼ਾਲੀ ਹੱਥ ਨਹੀਂ ਮੁੜਦਾ। ਸਾਂਝੇ ਬਾਬੇ ਦਾ ਘਰ ਹੈ। ਦੋਨੇਂ ਹੱਥਾਂ ਨਾਲ ਧੰਨ-ਮਾਲ ਲੁੱਟਦੇ ਹਨ। ਗੁਰਦੁਆਰੇ ਸਾਹਿਬ ਸੰਗਤ ਦੇ ਲੋਕ ਬਥੇਰੀਆਂ ਰਸਦਾ ਦੇ ਜਾਂਦੇ ਹਨ।

ਹਰ ਰੋਜ਼ ਪਹਿਰੇਦਾਰ, ਗ੍ਰੰਥੀ ਨੂੰ ਜਗਾਉਣ ਜਾਂਦਾ ਹੈ। ਪਹਿਲੀ ਬਾਰ ਜਗਾਉਣ ਤੇ ਉਹ ਨਹੀਂ ਉੱਠਦਾ। ਚੌਕੀਦਾਰ ਸਕਿਉਰਿਟੀ ਵਾਲਾ 20 ਕਿੱਲੋ ਦੀ ਗੋਗੜ ਵਾਲਾ ਹੈ। ਗੁਰਦੁਆਰੇ ਸਾਹਿਬ ਦਾ ਰਾਸ਼ਨ ਇੰਨਾ ਹੈਲਥੀ ਭਾਰਾ ਲੋਕਾਂ ਦੇ ਪਾਪਾਂ ਤੇ ਦੁੱਖਾਂ ਨਾਲ ਭਰਿਆ ਹੁੰਦਾ ਹੈ। ਜਿੰਨੇ ਵੀ ਇਸ ਨੂੰ ਖਾਂਦੇ ਹਨ। ਸਭ ਇਸ ਤਰਾਂ ਲੱਗਦੇ ਹਨ। ਜਿਵੇਂ ਜੌੜੇ ਜੁਆਕ ਜੰਮਣ ਵਾਲੇ ਹਨ। ਸਾਰੇ ਗ੍ਰੰਥੀ, ਕੀਰਤਨ ਕਰਨ ਵਾਲੇ, ਕਥਾ ਵਾਚਕ ਸਬ ਐਸੇ ਹੀ ਸਰੀਰਾਂ ਵਾਲੇ ਖਾਂਦੇ-ਪੀਂਦੇ ਹਨ। ਖੁੱਲ੍ਹੇ ਥਾਨਾਂ ਵਾਲੇ ਕੱਪੜੇ ਦੇ ਕੁੜਤੇ ਪਾਉਂਦੇ ਹਨ। ਇੰਨਾ ਦੀਆਂ ਸੇਵਾਦਾਰਨੀਆਂ ਤੇ ਔਰਤਾਂ ਵੀ ਇਸੇ ਹੁਲੀਏ ਦੀਆ ਹਨ। ਚੌਕੀਦਾਰ ਦੂਜੀ ਬਾਰ ਫਿਰ ਜਾਂਦਾ ਹੈ। ਮੂੰਹ ਵਿੱਚ ਬੁੜ-ਬੁੜ ਕਰਦਾ ਹੋਇਆ, ਪੌੜੀਆਂ ਉੱਤਰਦਾ ਚੜ੍ਹਦਾ ਹੈ, “ ਗਿਆਨੀ ਲੋਕਾਂ ਨੂੰ ਤੜਕੇ ਜਾਗਣ ਦਾ ਹੋਕਾ ਦਿੰਦੇ ਹਨ। ਆਪ ਸੁੱਤੇ ਨਹੀਂ ਜਾਗਦੇ। ਹਰ ਰੋਜ਼ ਗਿਆਨੀ ਦੀ ਪੱਗ ਢਿੱਲੀ ਜਿਹੀ ਹੋਈ ਹੁੰਦੀ ਹੈ। ਪੱਗ ਸਣੇ ਹੀ ਸੌਂਦਾ ਹੈ। ਇੰਨਾ ਨੇ ਦਿਨ-ਰਾਤ ਵਾਲ ਜਰਾ ਵੀ ਨੰਗੇ ਨਹੀਂ ਰੱਖਣੇ ਹੁੰਦੇ। ਹਵਾ ਨਹੀਂ ਲਗਾਉਣੀ ਹੁੰਦੀ। ਭਾਵੇਂ ਸਿਰ ਵਿੱਚ ਜੂਆ ਤੁਰੀਆਂ ਫਿਰਦੀਆਂ ਹੋਣ। ਮਾਂ ਦੇ ਪੇਟ ਵਿੱਚ ਤੇ ਜੰਮਣ ਵੇਲੇ ਵੀ ਕੀ ਇਸ ਦੇ ਸਿਰ ਤੇ ਕੱਪੜਾ ਹੋਣਾ ਹੈ? ਉਹ ਸੁੱਤਾ ਉੱਠਦਾ ਹੀ ਅੱਖਾਂ ਮੱਲਦਾ  ਹੋਇਆ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਅਰਦਾਸ ਕਰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਜਾਗਣ ਦਾ ਹੁਕਮ ਦਿੰਦਾ ਹੈ। ਮਹਾਰਾਜ ਨੂੰ ਆਪੇ ਚੱਕ ਕੇ ਸਿਰ ਉੱਤੇ ਰੱਖਦਾ ਹੈ। ਪੂਰੀ ਸਪੀਡ ਨਾਲ ਵਾਹੋ-ਦਾਹੀ ਇਕੱਲਾਦ ਹੀ ਭੱਜਦਾ ਹੈ। ਜਿਵੇਂ ਸੁੱਤੇ ਪਏ ਨੇ, ਕੋਈ ਮਾੜਾ ਸੁਪਨਾ ਦੇਖਿਆ ਹੋਵੇ। ਸਕਿਉਰਿਟੀ ਵਾਲਾ ਚੌਰ ਕਰਦਾ, ਮਗਰ-ਮਗਰ ਹੌਂਕਦਾ ਜਾਂਦਾ ਹੈ। ਹੋਰ ਤਿੰਨ ਸਿੰਘ ਜਾਣਦੀ, ਪੰਜ ਪੂਰੇ ਵੀ ਨਹੀਂ ਹੁੰਦੇ ਹਨ। ਦੋ ਹੀ ਕੰਮ ਸਾਰ ਲੈਂਦੇ ਹਨ। ਜਦੋਂ ਕਿਸੇ ਨੇ ਮਹਾਰਾਜ ਘਰ ਲੈ ਕੇ ਜਾਣਾ ਹੁੰਦਾ ਹੈ। ਇਹੀ ਗ੍ਰੰਥੀ ਤੇ ਪ੍ਰਬੰਧਕ ਰੱਟਾ ਪਾਈ ਖੜ੍ਹੇ ਹੁੰਦੇ ਹਨ, “  ਜੇ  ਸ੍ਰੀ ਗੁਰੂ ਗ੍ਰੰਥਿ ਸਾਹਿਬ ਲੈ ਕੇ ਜਾਣਾ ਹੈ। ਪੰਜ ਬੰਦੇ ਲੈ ਕੇ ਆਵੋ। ਅਗਲੇ ਪੁੱਛਦੇ ਹਨ, “ ਪੰਜ ਬੰਦੇ ਤਾਂ ਪੂਰੇ ਖ਼ਾਨਦਾਨ ਵਿੱਚ ਨਹੀਂ ਹਨ। ਕੀ ਬੱਚੇ ਔਰਤਾਂ ਇਕੱਠੇ ਕਰ ਲਈਏ? “ “ ਕੋਈ ਵੀ ਹੋਵੇ ਗਿਣਤੀ ਪੂਰੀ ਕਰੋ। ਅਸੀਂ ਪੰਜਾ ਤੋਂ ਘੱਟ ਬੰਦਿਆਂ ਨੂੰ ਮਹਾਰਾਜ ਨਹੀਂ ਦੇਣਾ। ਕੀ ਪੰਜਾਂ ਨੇ ਰਲ ਕੇ ਗੀਤ ਗਾਉਣੇ ਹਨ? ਇਹ ਇੱਕ-ਇੱਕ ਨੇ ਹੀ ਪੜ੍ਹਨਾ ਹੈ। ਕਿਸੇ ਘਰ ਵਿੱਚ ਪੰਜ ਬੰਦੇ ਮਹਾਰਾਜ ਦੇ ਸੌਣ ਜਗਾਉਣ ਨੂੰ ਨਹੀਂ ਹਨ। ਸਬ ਦੇ ਘਰ ਇੱਕ ਹੀ ਬੱਚਾ ਹੈ। ਕੀ ਗ੍ਰੰਥੀਆਂ ਤੇ ਪ੍ਰਬੰਧਕਾਂ ਦੇ ਪਿਉ ਦਾ ਮਹਾਰਾਜ ਮੁੱਲ ਖ਼ਰੀਦਿਆ ਹੈ? ਜੋ ਇੰਨਾ ਵਿਕਾਊ ਬੰਦਿਆਂ ਦੇ ਕਹੇ ਤੋਂ ਕਿਸੇ ਨਾਲ ਜਾਵੇਗਾ। ਇਹ ਇੱਕ-ਇੱਕ ਰੂਪੀਏ ਨੂੰ ਵਿਕਦੇ ਹਨ। ਪੈਸਾ-ਪੈਸਾ ਮੱਥਾ ਟੇਕਿਆ ਲੋਕਾਂ ਦਾ ਗੋਲਕਾਂ ਵਿੱਚੋਂ ਕੱਢ-ਕੱਢ ਕੇ, ਖਾ ਕੇ ਗੋਗੜਾਂ ਹੋਰ ਵਧਾਈ ਜਾਂਦੇ ਹਨ। ਚੰਗੀਆਂ ਕਾਰਾਂ ਵਿੱਚ ਘੁੰਮਦੇ ਹਨ। ਲੋਕਾਂ ਦੇ ਖ਼ੂਨ ਪਸੀਨੇ ਨਾਲ ਦਿੱਤੇ ਚੜ੍ਹਾਵੇ ਦੇ ਘਰ ਖ਼ਰੀਦਦੇ ਹਨ।

ਕਿਸੇ ਸ਼ਰਧਾਲੂ ਨੂੰ ਗੁਰਦੁਆਰੇ ਸਾਹਿਬ ਤੋਂ ਮਹਾਰਾਜ ਘਰ ਲਿਜਾਣ ਨੂੰ ਜੁਆਬ ਦੇ ਦਿੱਤਾ ਸੀ। ਇੱਕ ਹੋਰ ਬੰਦਾ ਮਹਾਰਾਜ ਤੇ ਗੁਟਕੇ ਰੱਬ ਦੇ ਪਿਆਰਿਆ ਨੂੰ ਮੁਫ਼ਤ ਤੇ ਡਾਲਰ ਲੈ ਕੇ ਵੇਚਦਾ ਸੀ। ਉਹ ਐਤਵਾਰ ਨੂੰ ਲੋਕਲ ਗੁਰਦੁਆਰੇ ਦੁਕਾਨ ਟਰੱਕ ਵਿੱਚ ਲਗਾਉਂਦਾ ਸੀ। ਉਸ ਨੇ ਉਸ ਦੇ ਘਰ ਮਹਾਰਾਜ ਛੱਡ ਆਂਦਾ। ਜਿਉਂ ਹੀ ਗੁਰਦੁਆਰੇ ਦੇ ਪ੍ਰਧਾਨ ਨੂੰ ਪਤਾ ਲੱਗਾ। ਉਸ ਨੇ ਉਸ ਬੰਦੇ ਦੀ ਦੁਕਾਨ ਮੁੜ ਕੇ ਗੁਰਦੁਆਰੇ ਲੱਗਣ ਨਹੀਂ ਦਿੱਤੀ।

ਗੱਲ ਬਾਬਿਆਂ ਦੇ ਨਹਾਉਣ ਦੀ ਹੈ। ਇਹ ਗ੍ਰੰਥੀ ਵੀ ਤੜਕੇ ਚਾਰ ਵਜੇ ਮਹਾਰਾਜ ਬੀੜ ਉੱਤੇ ਰੱਖ ਕੇ, ਬੇਸਮਿੰਟ ਵਿੱਚ ਲੰਗਰ ਵਿੱਚ ਚਲਾ ਜਾਂਦਾ ਹੈ। ਪਤਾ ਨਹੀਂ ਨਹਾਉਣ ਜਾਂਦਾ ਹੈ ਜਾਂ ਦੁੱਧ ਪੀਣ ਜਾਂਦਾ ਹੈ। 20 ਮਿੰਟਾਂ ਪਿੱਛੋਂ ਜਪੁਜੀ ਦਾ ਪਾਠ ਸ਼ੁਰੂ ਕਰਦਾ ਹੈ। ਜਪੁਜੀ ਤੇ ਅਨੰਦ ਸਾਹਿਬ ਪੂਰੀ ਸਪੀਡ ਨਾਲ ਪੜ੍ਹਦਾ ਹੈ। ਪਾਠ ਵਿੱਚੇ ਬੰਦ ਕਰਕੇ, ਫਿਰ ਲੰਗਰ ਹਾਲ ਵਿੱਚ ਜਾਂਦਾ ਹੈ। ਰੱਬ ਜਾਣੇ ਬਾਥਰੂਮ ਜਾਣ ਦਾ ਜ਼ੋਰ ਪਿਆ ਹੁੰਦਾ ਹੈ। ਜਾਂ ਅੱਖ ਖੁੱਲ ਗਈ ਹੁੰਦੀ ਹੈ। ਵਿਚਾਲੇ ਹੀ ਨਹਾਉਣ ਦਾ ਚੇਤਾ ਆ ਜਾਂਦਾ ਹੋਵੇਗਾ। ਸੁੱਤੇ ਹੋਏ, ਮਿਹਰੂ ਨੂੰ ਬਾਥਰੂਮ ਜਾਣ ਦਾ ਜ਼ੋਰ ਪਿਆ ਸੀ। ਉਸ ਨੇ ਸ਼ੁਕਰ ਕੀਤਾ ਪਿੰਡ ਹੀ ਸੀ। ਜੇ ਕੈਨੇਡਾ ਹੁੰਦਾ, ਐਨੀ ਦਾਰੂ ਪੀਣ ਪਿੱਛੋਂ ਵੀ ਗੁਰਦੁਆਰੇ ਸਾਹਿਬ ਪਹਿਰੇਦਾਰੀ ਕਰਨੀ ਪੈਣੀ ਹੈ। ਪੀਤੀ ਵਾਲੇ ਬੰਦੇ ਚੰਗਾ ਲਲਕਾਰਾ ਮਾਰ ਕੇ, ਚੌਕੀਦਾਰਾ ਕਰਦੇ ਹਨ।

 
ਭਾਗ 12 ਕੋਈ ਤਾਂ ਗੱਲ ਹੈ, ਜੋ ਇਨਾ ਔਰਤਾਂ-ਮਰਦਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁਰਦੁਆਰੇ ਸਾਹਿਬ ਵਿੱਚ ਗੁਰਬਾਣੀ ਪੜ੍ਹਨ, ਸੁਣਨ ਦੀ ਹੀ ਇੱਛਾ ਹੋਣੀ ਚਾਹੀਦੀ ਸੀ। ਪਰ ਇਹ ਬਿਜ਼ਨਸ ਬਣ ਗਏ ਹਨ। ਗੁਰਦੁਆਰੇ ਸਾਹਿਬ ਆਪਣੇ ਘਰ ਬਣਾਂ ਕੇ, ਡੇਰਿਆਂ ਨੂੰ ਉਸਾਰ ਕੇ ਕਮਾਊ ਪੁੱਤ ਬਣਾਂ ਲਿਆ ਗਿਆ ਹੈ। ਬਹੁਤੇ ਗੁਰਦੁਆਰੇ ਕਈ ਮੰਜ਼ਲਾਂ 5 ਸਟਾਰ ਬਣੇ ਦਿਸਦੇ ਹਨ। ਚੰਗੀ ਗੱਲ ਹੈ। ਜੇ ਗਰੀਬਾਂ ਦੇ ਰਹਿਣ ਲਈ ਵੱਡੀਆਂ ਬਿਲਡਿੰਗਾਂ, ਢਿੱਡ ਭਰਨ ਲਈ ਖੁੱਲ੍ਹੇ ਭੰਡਾਰੇ ਲਗਾਏ ਜਾਣ। ਗੁਰਦੁਆਰੇ ਸਾਹਿਬ ਵਿੱਚ ਮਿਹਰੂ ਵਰਗਿਆਂ ਦੀਆਂ ਨੌਕਰੀਆਂ ਜੁੜੀਆਂ ਹੋਈਆਂ ਹਨ। ਗੁਰਦੁਆਰੇ ਸਾਹਿਬ ਦੀ ਪਹਿਰੇਦਾਰੀ ਕਰਦੇ ਹਨ। ਜਿਸ ਤੋਂ ਤਿੰਨ ਕੁਵਿੰਟਲ ਆਪਣੀ ਹਾਥੀ ਵਰਗੀ ਦੇਹ ਚੱਕ ਕੇ, ਆਪ ਤੋਂ ਤੁਰਿਆ ਨਹੀਂ ਜਾਂਦਾ। ਸੰਗਤ ਦੇ ਮਾਲ ਦੁੱਧ, ਘਿੳ, ਲੰਗਰ, ਪ੍ਰਸ਼ਾਦ ਨਾਲ ਗੋਗੜ ਤਾਂ ਰੱਜ ਕੇ ਭਰ ਸਕਦਾ ਹੈ। ਉਹ ਚੋਰ ਪਿੱਛੇ ਕਿਵੇਂ ਭੱਜੇਗਾ? 60 ਸਾਲਾਂ ਦੇ ਦੀ ਨਿਗ੍ਹਾ ਘੱਟ ਜਾਂਦੀ ਹੈ। ਬੁੱਢੇ ਨੂੰ ਆਪਣਿਆਂ ਦੀ ਪਛਾਣ ਨਹੀਂ ਆਉਂਦੀ। ਜੇ ਨਸ਼ੇ ਖਾਣ, ਸ਼ਰਾਬਾਂ ਪੀਣ ਵਾਲੇ ਹੀ ਗੁਰਦੁਆਰਿਆਂ ਦੀ ਵਾਂਗ-ਡੋਰ ਸੰਭਾਲ ਲੈਣ। ਆਮ ਘਰਾਂ ਦਾ ਕੀ ਹਾਲ ਹੋਵੇਗਾ? ਇੱਥੇ ਹਰ ਤਰਾਂ ਦੇ ਬੰਦੇ ਆਪੋ-ਆਪਣੇ ਮਕਸਦ ਪੂਰੇ ਕਰਨ ਆਉਂਦੇ ਹਨ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ, ਪ੍ਰੋਗਰਾਮ ਗੁਰਦੁਆਰੇ ਸਾਹਿਬ ਵਿੱਚ ਹੁੰਦੇ ਹਨ। ਲੋਕ ਵਿਆਹ ਕਰਦੇ ਹਨ। ਮਰਗ ਦਾ ਭੋਗ ਪਾਉਂਦੇ ਹਨ। ਜਨਮ ਦਿਨ ਮਨਾਉਂਦੇ ਹਨ। ਹਰ ਪ੍ਰੋਗਰਾਮ ਕਰਨ ਦਾ ਵੱਖਰਾ-ਵੱਖਰਾ ਰੇਟ ਹੈ। ਅਖੰਡ ਪਾਠ ਜੋ ਤਿੰਨ ਦਿਨਾਂ ਵਿੱਚ 48 ਘੰਟੀ ਭੋਗ ਪੈਂਦਾ ਹੈ। ਉਸ ਦੇ 1000 ਡਾਲਰ ਹਨ। ਸਹਿਜ ਪਾਠ ਦਾ ਭੋਗ ਹਫ਼ਤੇ ਪਿੱਛੋਂ ਪੈਂਦਾ ਹੈ। ਜਦੋਂ ਸਮਾਂ ਲੱਗੇ, ਪਾਠੀ ਪਾਠ ਪੜ੍ਹਦਾ ਹੈ। 1430 ਪੱਤਰੇ, ਅੰਗ, ਪੇਜ ਹੀ ਉਲੱਦ ਕੇ, ਕਈ ਦਾਅ ਲੱਗਦੇ ਹੀ ਚੁਟਕੀ, ਥੱਬਾ ਅੱਗੇ ਕਰਕੇ, ਸਮਾਪਤੀ ਕਰ ਦਿੰਦੇ ਹਨ। ਪਾਠੀ ਦੀ ਸੌਖੀ ਜਾਨ ਛੁੱਟ ਜਾਂਦੀ ਹੈ। ਇਸ ਲਈ 700 ਕੀਮਤ ਹੈ। ਗੋਲਕ ਦਾ 40,000 ਤੋਂ ਉਤੇ ਅਲਗ ਹਫ਼ਤੇ ਦਾ ਕੱਢਦੇ ਹਨ। ਵਿਆਹ ਹੋਵੇ ਤਾਂ ਫਿਰ ਮੋਟੀ ਛਿੱਲ ਲਾਹੀ ਜਾਂਦੀ ਹੈ। 1500 ਡਾਲਰ ਕੰਨਿਆਂ ਦਾਨ ਕਰਨ ਵਾਲਿਆਂ ਤੋਂ ਖੱਟ ਲੈਂਦੇ ਹਨ। ਮੁੰਡੇ ਦੇ ਵਿਆਹ ਵਿੱਚ ਮੁੰਡੇ ਵਾਲਿਆਂ ਤੋਂ ਡਰਦੇ ਕੁੱਝ ਨਹੀਂ ਲੈਂਦੇ। ਉਹ ਉਝ ਹੀ ਪਾਠ ਕਰਨ ਦਾ ਕਿਰਾਇਆ ਦੇ ਦਿੰਦੇ ਹਨ। ਲੋਕਾਂ ਨੂੰ ਬਖ਼ਸ਼ਿਆ, ਮਰੇ ਦੇ ਭੋਗ ਤੇ ਵੀ ਨਹੀਂ ਜਾਂਦਾ। ਲੰਗਰ ਦੀ ਜ਼ੁੰਮੇਵਾਰੀ ਪ੍ਰੋਗਰਾਮ ਕਰਨ ਵਾਲਿਆਂ ਦੀ ਆਪਦੀ ਹੈ। ਆਪੋ ਆਪਣਾ ਲੰਗਰ ਚਲਾਵੋ। ਭਾਵੇਂ ਬੱਚਾ ਜਾਂ ਨੌਜਵਾਨ ਹੀ ਮਰ ਗਿਆ ਹੋਵੇ। ਮਹਾਰਾਜ ਨੂੰ ਭੋਗ ਤਾਂ ਲੁਆਉਣਾ ਪੈਣਾ ਹੈ। ਹੋਰ ਪ੍ਰਬੰਧਕ ਮਹਾਰਾਜ ਨੂੰ ਘਰੋਂ ਪੱਕਾ ਕੇ ਖੁਆਉਣ। ਪ੍ਰਬੰਧਕ ਗੁਰਦੁਆਰੇ ਸਾਹਿਬ ਦੀ ਦੇਖ-ਭਾਲ ਕਰਨ ਲਈ ਹੋਣੇ ਚਾਹੀਦੇ ਹਨ। ਜੰਨਤਾ ਦਾ ਪੈਸਾ ਗੋਲਕ ਸੰਭਾਲ ਕੇ, ਹਜ਼ਮ ਕਰ ਲੈਂਦੇ ਹਨ। ਗੋਲਕ ਦੀ ਐਡੀ ਜ਼ੁੰਮੇਵਾਰੀ ਇਕੱਲੇ ਚੱਕੀ ਜਾਂਦੇ ਹਨ। ਸਰਕਾਰ ਇਸ ਪਬਲਿਕ ਦੀ ਆਮਦਨੀ ਉੱਤੇ ਕੋਈ ਟੈਕਸ ਨਹੀਂ ਲਗਾਉਂਦੀ। ਸਗੋਂ ਸਰਕਾਰ ਵਲ਼ੋਂ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ।

ਗੁਰਦੁਆਰੇ ਸਾਹਿਬ ਵਿੱਚ ਬਹੁਤ ਤਰਾਂ ਦੇ ਜਥੇ ਬਣੇ ਹਨ। ਮੈਂਬਰਾਂ ਦਾ ਜੱਥਾ ਸਬ ਤੋਂ ਉੱਪਰ ਵਾਲੀ ਲਾਈਨ ਵਿੱਚ ਹੈ। ਇਹ ਜਿਧਰ ਨੂੰ ਉਂਗਲ਼ੀਂ ਕਰ ਦੇਣ ਉਹੀ ਕੰਮ ਹੁੰਦਾ ਹੈ। ਗ੍ਰੰਥੀ ਤੱਕ ਇੰਨਾ ਦੇ ਗੋਲੇ ਕਬੂਤਰ ਹਨ। ਇੰਨਾ ਦੇ ਇਸ਼ਾਰਿਆਂ ਤੇ ਨੱਚਦੇ ਹਨ। ਤਨਖ਼ਾਹ ਵੀ ਤਾਂ ਪ੍ਰਬੰਧਕਾਂ ਨੇ ਦੇਣੀ ਹੈ। ਇੱਕ ਤਾਂ ਗਿਆਨੀ ਦਾ ਜੱਥਾਂ ਹੋ ਗਿਆ। ਜੋ ਡੋਲਕੀਆਂ ਵਾਜੇ ਵਜਾ ਕੇ, ਉੱਚੇ ਲੰਬੇ ਸੁਰ ਗਾ ਲੈਂਦੇ ਹਨ। ਆਮ ਬੰਦੇ ਨੂੰ ਸਾ, ਦਾ, ਨੀ, ਪਾ ਦੀ ਕੀ ਸੋਜੀ ਹੈ? ਬਾਣੀ ਪੜ੍ਹਦੇ ਸਾ, ਦਾ, ਨੀ, ਪਾ ਦੀਆਂ ਸੁਰਾਂ ਕੱਢਣ ਲੱਗ ਜਾਂਦੇ ਹਨ। ਬਾਂਹਾਂ ਹੱਥ ਇਸ ਤਰਾਂ ਮਾਰਦੇ ਹਨ। ਜਿਵੇਂ ਡੂਮਣਾ ਲੜਿਆਂ ਹੋਵੇ। ਲੋਕ ਗੁਰਦੁਆਰੇ ਸਾਹਿਬ ਵਿੱਚ ਗੁਰਬਾਣੀ ਸੁਣਨ ਜਾਂਦੇ ਹਨ। ਜਾਂ ਕੀ ਲੋਕ ਮਿਊਜ਼ਿਕ ਦੀ ਕਾਲਸ ਲਗਾਉਣ ਜਾਂਦੇ ਹਨ? ਜੋ ਸਿਮਰਨ ਕਰਨ ਵਾਲਾ ਜੱਥਾ ਹੈ। ਉਸ ਨੇ ਕੀਰਤਨ ਨਹੀਂ ਸੁਣਨਾ ਹੁੰਦਾ। ਸਬ ਨੇ ਆਪੋ ਆਪਣੀ ਹੀ ਸੁਣਾਉਣੀ ਹੁੰਦੀ ਹੈ। ਇਹ ਜੱਥੇ ਇੱਕ ਦੂਜੇ ਦਾ ਕੀਰਤਨ, ਕਥਾ ਨਹੀਂ ਸੁਣਦੇ। ਸੇਵਾਦਾਰ ਆਪਦੀ ਪਾਰਟੀ ਬਣਾਈਂ ਫਿਰਦੇ ਹਨ। ਜੋ ਦੇਗ ਵੰਡਦਾ ਹੈ। ਉਸ ਨੇ ਭਾਂਡੇ ਨਹੀਂ ਮਾਜ਼ਣੇ। ਦੂਜੇ ਕਿਸੇ ਨੂੰ ਆਪਣੇ ਸਮੇਂ ਵਿੱਚ ਦੇਗ ਨਹੀਂ ਵੰਡਣ ਦੇਣੀ। ਜੋ ਭਾਂਡੇ ਮਾਜਣ ਦੀ ਸੇਵਾ ਕਰਦਾ ਹੈ। ਉਸ ਨੇ ਕਿਸੇ ਹੋਰ ਨੂੰ ਆਪਦੀ ਥਾਂ ਉੱਤੇ ਨਹੀਂ ਖੜ੍ਹਨ ਦੇਣਾ। ਲੰਗਰ ਵਿੱਚ ਸੇਵਾ ਕਰਨ ਵਾਲੇ ਨਵੇਂ ਕਿਸੇ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ। ਨਵੇਂ ਬੰਦੇ ਗੁਰਦੁਆਰੇ ਸਾਹਿਬ ਵਿੱਚ ਆਉਣ ਵਾਲੇ ਨਵੇਂ ਅੰਮ੍ਰਿਤ ਛੱਕੇ ਵਾਲੇ ਨੂੰ, ਨਵੇਂ ਗੁਰਦੁਆਰੇ ਸਾਹਿਬ ਵਿੱਚ ਆਉਣ ਵਾਲੇ ਸ਼ਰਧਾਲੂ ਨੂੰ ਕੱਚੀ ਪਹਿਲੀ ਦਾ ਬੱਚਾ ਸਮਝਦੇ ਹਨ ਜੇ ਨਿੱਤ ਦੇ ਸੇਵਾਦਾਰਾਂ ਦੇ ਉਹ ਅਸੂਲ ਨਹੀਂ ਮੰਨਦੇ। ਉਸ ਦਾ ਗੋਲ ਬਿਸਤਰਾ ਕਰਕੇ, ਗੁਰਦੁਆਰੇ ਸਾਹਿਬ ਵਿੱਚੋਂ ਚੱਕ ਕੇ, ਪੁਲਿਸ ਸੱਦ ਕੇ ਬਾਹਰ ਮਾਰਦੇ ਹਨ। ਕੈਨੇਡਾ ਪੁਲਿਸ ਨੂੰ ਵੀ ਗੁਰਦੁਆਰੇ ਦੇ ਮੈਂਬਰ, ਇੰਡੀਆ ਦੇ ਗੁੰਡਿਆਂ ਵਾਂਗ ਤਾਕਤ ਦੇ ਜ਼ੋਰ ਤੇ ਵਰਤਦੇ ਹਨ। ਕਿਉਂਕਿ ਪੁਲਿਸ ਵਿੱਚ ਵੀ ਹਰਪ੍ਰੀਤ ਵਰਗੇ ਪੰਜਾਬੀ ਹਨ। ਜੋ ਮੁਖੀਆਂ ਦਾ ਪੱਖ ਕਰ ਜਾਂਦੇ ਹਨ। ਆਮ ਸ਼ਰਧਾਲੂ ਨੂੰ ਮੁਜ਼ਰਮ ਕਰਾਰ ਦੇ ਦਿੰਦੇ ਹਨ। ਜੱਜ ਵੀ ਗੁਵਾਹੀਆਂ ਸੁਣਦਾ ਹੈ। ਐਸੇ ਗੋਲਕ ਖਾਣੇ ਪ੍ਰਬੰਧਕ ਤੇ ਸ਼ਰਧਾਲੂ ਸੈਕੜਿਆਂ ਦੀ ਗਿੱਣਤੀ ਵਿੱਚ ਝੂਠੀਆਂ ਗੁਵਾਹੀਆਂ ਭੁਗਤ ਜਾਂਦੇ ਹਨ। ਗੁਰਦੁਆਰੇ ਸਾਹਿਬ ਦਾ ਜੱਥਾ ਮਾੜੇ ਗਰੀਬ ਬੰਦੇ ਨੂੰ ਢਾਹ ਲੈਂਦਾ ਹੈ।

ਬਹੁਤੇ ਲੋਕ ਗੁਰਦੁਆਰੇ ਸਾਹਿਬ ਵਿੱਚ ਵੱਡੇ ਦਾਨੀ ਬੱਣਕੇ, ਦਾਨ ਕਰਨ, ਭੰਡਾਰ ਚਲਾਉਣ, ਹੋਰ ਜ਼ਿਆਦਾ ਮੰਗਣ, ਦੁੱਖ ਰੋਣ, ਪਾਪ ਲਾਹੁਣ ਜਾਂਦੇ ਹਨ। ਬਹੁਤੇ ਖਾਣ ਹੀ ਜਾਂਦੇ ਹਨ। ਔਰਤਾਂ-ਮਰਦਾਂ, ਨੌਜਵਾਨਾਂ ਨੂੰ ਬਗੈਰ ਹੱਥ ਹਿਲਾਏ, ਵਿਹਲਿਆਂ ਨੂੰ  ਪੱਕਿਆ-ਪਕਾਇਆ ਭੋਜਨ, ਲੰਗਰ ਮਿਲ ਜਾਂਦਾ ਹੈ। ਕਈ ਪੈਨਸ਼ਨਾਂ ਵਾਲੇ ਬੁੱਢੇ-ਬੁੱਢੀਆਂ, ਹੱਟੇ-ਕੱਟੇ ਔਰਤ-ਮਰਦ ਗੁਰਦੁਆਰੇ ਸਾਹਿਬ ਵਿੱਚ  ਹੀ ਤਿੰਨੇ ਸਮੇਂ ਚਾਹ, ਦੁੱਧ, ਜੂਸ, ਰੋਟੀਆਂ, ਕੜਾਹ, ਜਲੇਬੀਆਂ, ਮਿਠਿਆਈਆਂ ਛਕਦੇ ਹਨ। ਕਈ ਧੀਆਂ-ਪੁੱਤਾਂ, ਪਤੀਆਂ-ਪਤਨੀਆਂ ਨੇ ਘਰੋਂ ਕੱਢੇ ਹੋਏ ਹਨ। ਬੁੱਢੇ ਫਿਰ ਵੀ ਉਨ੍ਹਾਂ ਲਈ ਹੀ ਪੈਨਸ਼ਨਾਂ ਨਾਲ ਹੋਰ ਜ਼ਮੀਨਾਂ, ਘਰ ਖ਼ਰੀਦੀ ਜਾਂਦੇ ਹਨ। ਐਸੇ ਔਰਤਾਂ-ਮਰਦਾਂ ਨੂੰ ਨੌਕਰੀ ਕਰਕੇ ਖਾਣ ਦੀ ਕੀ ਲੋੜ ਹੈ? ਅੱਠ ਘੰਟੇ ਖੜ੍ਹ ਕੇ ਨੌਕਰੀ ਕਿਉਂ ਕਰਨੀ ਹੈ? ਜੇ ਡੇਰੇ ਗੁਰਦੁਆਰੇ ਸਾਹਿਬ ਵਿੱਚ 5, 10 ਕਿੱਲੋ ਆਟੇ ਦੀਆਂ ਰੋਟੀਆਂ ਪੱਕਾ ਕੇ, 10 ਮਿੰਟ ਭਾਂਡੇ ਮਾਂਜ ਕੇ, ਸਾਰਾ ਦਿਨ ਸਬਜ਼ੀਆਂ, ਦਾਲ, ਖੀਰ, ਕੜਾਹ, ਪੂਰੀਆਂ ਖਾਣ ਨੂੰ ਮਿਲਦੇ ਹਨ। ਗੁਰਦੁਆਰੇ ਵਿਚੋਂ ਖਾਣ ਦੀ ਜਿਸ ਨੂੰ ਆਦਤ ਪੈ ਜਾਂਦੀ ਹੈ। ਉਹ ਔਰਤ ਖ਼ਸਮ ਦੀਆਂ ਰੋਟੀਆਂ ਕਿਉਂ ਪਕਾਵਾਂਗੀ?

ਸੇਵਾਦਾਰਾਂ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ। ਜੋ ਮਰਜ਼ੀ ਘਾਲ਼ਾ-ਮਾਲ਼ਾ ਕਰੀ ਜਾਣ। ਜੇ ਕੋਈ ਕੁਸਕਦਾ ਹੈ। ਇੰਨਾ ਦਾ ਬਹੁਤ ਵੱਡਾ ਜੱਥਾ ਹੈ। ਛਿੱਤਰਾਂ ਨਾਲ ਕੁੱਟ ਦਿੰਦੇ ਹਨ। ਕੁੱਝ ਕੁ ਦਿਨ ਪਹਿਲਾਂ, ਢਾਡੀ ਔਰਤਾਂ ਦੇ ਜੱਥੇ ਦੀ ਆਗੂ ਤੇ ਕਥਾਵਾਚਕ ਦੇ ਜੱਫੀਆਂ ਪੱਪੀਆਂ ਕਰਦਿਆਂ ਦੇ ਕਾਰਟੂਨ ਅਖ਼ਬਾਰਾਂ ਵਿੱਚ ਲੱਗੇ ਸਨ। ਇਹ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਦੇ ਅੰਦਰ ਲਾਡੀਆਂ ਕਰ ਰਹੇ ਸਨ। ਜੇ ਐਸੇ ਲੋਕ ਘਰ-ਬਾਰ ਬਾਲ ਬੱਚਾ ਤਿਆਗ ਕੇ, ਛੜੇ ਬਣ ਕੇ, ਥਾਂ-ਥਾਂ ਭਟਕਦੇ ਹੋਏ ਧਾਰਮਿਕ ਪ੍ਰਚਾਰ ਕਰਕੇ, ਲੋਕਾਂ ਦੀ ਸੇਵਾ ਵਿੱਚ ਲੱਗੇ ਹਨ। ਜੇ ਛੜੇ ਨੌਜਵਾਨ ਬਾਬੇ, ਛੜੀਆਂ ਫਿਰਦੀਆਂ ਐਸੀਆਂ ਬੀਬੀਆਂ ਦੀ ਸੇਵਾ ਕਰਦੇ ਹਨ। ਇਹ ਅਖ਼ਬਾਰਾਂ ਵਾਲੇ ਰਿਪੋਰਟਾਂ ਦਾ ਵੀ ਮਨ ਮਚਲਦੇ ਹੋਣਾ ਹੈ। ਸਾਧਾ-ਸਾਧਣੀਆਂ ਦੀ ਮਿੱਟੀ ਪੱਟਦੇ ਹਨ। ਉਹ ਵੀ ਅਕਸਰ ਇਨਸਾਨ ਹਨ। ਧਾਰਮਿਕ ਪ੍ਰਚਾਰਕਾਂ ਦੇ ਵੀ ਤੁਹਾਡੇ ਵਾਲੇ ਅੰਗ ਲੱਗੇ ਹਨ। ਕੀ ਉਹ ਗਹਿਣੇ ਰੱਖ ਦੇਣ? ਆਪ ਭਾਵੇਂ ਰੱਜ ਕੇ ਮੌਜ ਲੁੱਟੀ ਜਾਵੋ। ਸਬ ਪਤੀ-ਪਤਨੀ, ਬੁਆਏ, ਗਰਲ ਫਰਿੰਡ ਬਣ ਕੇ, ਮਰਦ ਨਾਲ ਮਰਦ, ਔਰਤਾਂ ਨਾਲ ਔਰਤਾਂ, ਇੱਕ ਦੂਜੇ ਨਾਲ ਐਸ਼ ਕਰਦੇ ਹੋ। ਸਰੀਰ ਦਾ ਸੁਖ ਮਾਣਦੇ ਹੋ। ਐਸੇ ਧਾਰਮਿਕ ਪ੍ਰਚਾਰਕਾਂ ਨੇ, ਧਾਰਮਿਕ ਪ੍ਰਚਾਰਕਣਾਂ ਦਾ ਹੀ ਸੰਗ ਕਰਨਾ ਹੈ। ਸਬ ਨੂੰ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਇਨਸਾਨ ਆਪਦੇ ਮੇਚਦਾ, ਆਪਦੀ ਜਾਤ ਦਾ ਮਤਲਬ ਨੂੰ ਸੰਗ ਕਰਦਾ ਹੀ ਹੈ। ਧਾਰਮਿਕ ਪ੍ਰਚਾਰ ਤਿਆਗੀ ਬਣ ਕੇ ਜੂਨ ਕਿਉਂ ਕੱਢਣ? ਜਦੋਂ ਰੱਬ ਨੇ ਮਨੋਰੰਜਨ ਲਈ ਬੀਬੀਆਂ ਦਿੱਤੀਆਂ ਹਨ। ਬੀਬੀਆਂ ਬਗੈਰ ਰੌਣਕ ਨਹੀਂ ਲੱਗਦੀ। ਇਹ ਵੀ ਨਿੱਖਰ ਕੇ, ਬਾਬਿਆਂ ਦੁਆਲੇ ਅਪਸਰਾ ਵਾਂਗ ਡਗ ਮਗਾਉਂਦੀਆਂ ਹਨ। ਸਾਧਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀਆਂ ਹਨ। ਦੁੱਧ, ਘਿਉ ਤੇ ਤਾਕਤ ਵਾਲੇ ਰਾਸ਼ਨ ਚਾਰਦੀਆਂ ਹਨ। ਅੱਗ ਕੋਲ ਘਿਉ ਨੇ ਪਿਘਲਣਾ ਹੀ ਹੈ। ਤਾਂਹੀ ਤਾਂ ਮੁੰਡੇ-ਕੁੜੀਆਂ ਦੇ ਸਕੂਲ, ਕਾਲਜਾ, ਗੁਰਦੁਆਰੇ ਸਾਹਿਬ ਵਿੱਚ ਵੀ ਨਰ-ਮਾਦੇ ਦੀ ਦੂਰੀ ਦਾ ਇੰਨਾ ਫ਼ਰਕ ਰੱਖਦੇ ਹਨ। ਇਹ ਕਾਰਗੁਜ਼ਾਰੀ ਬਹੁਤੇ ਸਿਆਣੇ ਲੋਕਾਂ ਦੀ ਕਾਡ ਹੈ। ਅਗਲਿਆਂ ਨੇ ਦੇਖ ਪਰਖ ਹੰਢਾ ਕੇ ਸਾਰਾ ਇੰਤਜ਼ਾਮ ਕੀਤਾ ਹੈ। ਕੋਈ ਤਾਂ ਗੱਲ ਹੈ, ਜੋ ਇੰਨਾ ਔਰਤਾਂ-ਮਰਦਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਐਨੀ ਦੂਰੀ ਰੱਖੀ ਜਾਂਦੀ ਹੈ। ਕਈ ਗੁਰਦੁਆਰੇ ਸਾਹਿਬ ਵਿੱਚ ਵੀ ਔਰਤਾਂ ਤੋਂ ਬੰਬ ਵਾਂਗ ਡਰਦੇ ਹਨ। ਬਿਪਤਾ ਵਿੱਚ ਵੀ ਔਰਤਾਂ ਨੂੰ ਰਾਤ ਕੱਟਣ ਲਈ ਰਹਿਣ ਨਹੀਂ ਦਿੱਤਾ ਜਾਂਦਾ। ਇੱਕ ਦਿਨ ਮਿਹਰੂ ਨੇ ਛੁੱਟੀ ਵਾਲੇ ਦਿਨ ਜ਼ਿਆਦਾ ਦਾਰੂ ਪੀ ਲਈ। ਪੀਤੀ ਵਿੱਚ ਘਰ ਵਾਲੀ ਕੁੱਟ ਕੇ ਘਰੋਂ ਕੱਢ ਦਿੱਤੀ। ਉਸ ਨੇ ਸੋਚਿਆ ਮਿਹਰੂ ਗੁਰਦੁਆਰੇ ਚੌਕੀਦਾਰੇ ਦੀ ਡਿਊਟੀ ਕਰਦਾ ਹੈ। ਉਹ ਗੁਰਦੁਆਰੇ ਚਲੀ ਗਈ। ਉਸ ਨੇ ਪ੍ਰਬੰਧਕਾ ਨੂੰ ਕਿਹਾ, “ ਮੈਂ ਰਾਤ ਕੱਟਣੀ ਹੈ। ਮੈਨੂੰ ਮਿਹਰੂ ਨੇ ਘਰੋਂ ਕੱਢ ਦਿੱਤਾ। ਕਲ ਨੂੰ ਗੱਲ ਠੰਢੀ ਹੋ ਜਾਵੇਗੀ। ਕਲ ਮੈਂ ਘਰ ਚਲੀ ਜਾਵਾਂਗੀ। ਪ੍ਰਧਾਨ ਨੇ ਹੱਥ ਬੰਨ੍ਹ ਕੇ ਕਿਹਾ, “ ਬੀਬੀ ਅਸੀਂ ਤੈਨੂੰ ਗੁਰਦੁਆਰੇ ਵਿੱਚ ਸੌਣ ਨਹੀਂ ਦੇ ਸਕਦੇ। ਕੀ ਪਤਾ ਤੂੰ ਸਵੇਰੇ ਉੱਠ ਕੇ, ਪ੍ਰਬੰਧਕਾ ਜਾਂ ਗ੍ਰੰਥੀਆਂ ਸਿਰ ਕੋਈ ਇਲਜਾਮ ਲਾ ਦੇਵੇ? ਪੁਲਿਸ ਵਾਲਿਆਂ ਨੂੰ ਫ਼ੋਨ ਕਰ ਲੈ। ਉਹ ਤੈਨੂੰ ਕਿਤੇ ਰੱਖ ਲੈਣਗੇ। ਪ੍ਰਧਾਨ ਨੇ ਰਾਤ ਦੇ 12 ਵਜੇ, ਸਿੱਖ ਔਰਤ ਗੁਰਦੁਆਰੇ ਵਿਚੋਂ ਬਾਹਰ ਕੱਢ ਦਿੱਤੀ। ਪ੍ਰਚਾਰਕ ਤਰਜ਼ਾਂ ਕੱਢ ਕੇ ਗੀਤ ਗਾਉਂਦੇ ਹਨ। ਇਹ ਗ਼ਰੀਬਾਂ, ਮੁਜ਼ਲੂਮਾਂ ਦੀ ਰਾਖੀ ਕਰਦੇ ਹਨ। ਮੁਸਲਮਾਨਾਂ ਦੀਆਂ ਔਰਤਾਂ ਛੁੱਡਵਾਉਂਦੇ ਹਨ। ਕੀ ਕਦੇ ਕਿਸੇ ਗੁਰਦੁਆਰੇ ਦੇ ਪ੍ਰਬੰਧਕਾ ਜਾਂ ਪ੍ਰਧਾਨ ਨੇ, ਘਰਾਂ ਦੇ ਅੱਤਿਆਚਾਰ ਦੀਆਂ ਸਤਾਈਆਂ ਹੋਈਆਂ ਸਿੱਖ ਔਰਤਾਂ ਲਈ ਵੀ ਕੋਈ ਮਦਦ ਕਰਨ ਦਾ ਉਪਰਾਲਾ ਕੀਤਾ ਹੈ?

 
ਭਾਗ 13 ਭੂਤ, ਪ੍ਰੇਤ ਚੂੰਬੜਨ ਦਾ ਸਮਾਂ ਲੰਘ ਗਿਆ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੇ ਘੁੱਟ ਕੇ ਅੱਖਾਂ ਮਿਚੀ ਪਈ ਸੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਸ ਦੇ ਦੁਆਲੇ ਬਾਣ, ਨਿਵਾਰ ਦੇ ਮੰਜੇ ਡਹੇ ਹੋਏ ਸਨ। ਜਦੋਂ ਕੋਈ ਥੋੜ੍ਹਾ ਜਿਹਾ ਵੀ ਹਿੱਲਦਾ ਸੀ। ਮੰਜਿਆਂ ਦੀਆਂ ਚੂਲਾਂ ਚੂਕਣ ਲੱਗ ਜਾਂਦੀਆਂ ਸਨ। ਕੈਲੋ ਦੀਆਂ ਅੱਖ ਖੁੱਲ ਜਾਂਦੀ ਸੀ। ਫਿਰ ਉਹ ਸੌਣ ਦੀ ਕੋਸ਼ਿਸ਼ ਕਰਦੀ ਸੀ। ਮੰਜੇ ‘ਤੇ ਪਈ ਪਾਸੇ ਮਾਰੀ ਜਾਂਦੀ ਸੀ। ਇੰਨੇ ਬੰਦਿਆਂ ਵਿੱਚ, ਉਪਰੀ ਥਾਂ ਨੀਂਦ ਵੀ ਨਹੀਂ ਆਉਂਦੀ। ਉਸ ਤੋਂ ਵੱਧ ਨਣਦ ਉਸਲ ਵੱਟੇ ਲੈਂਦੀ ਸੀ। ਜੇ ਕੋਈ ਬੱਚਾ ਨਾਲ ਪਿਆ ਹੁੰਦਾ। ਉਸ ਕੋਲੇ ਵੀ  ਨੀਂਦ ਨਹੀਂ ਆਉਂਦੀ। ਨਣਦ ਤਾਂ ਤਿੰਨ ਜੁਆਕਾ ਦੀ ਮਾਂ ਪੁਰਾਣੇ ਜੁਮਾਨੇ ਦੀ ਨੈਣ ਵਾਂਗ ਰਾਖੀ ਲਈ ਪਈ ਸੀ। ਇੱਕ ਉਸ ਨੂੰ ਡਰ ਸੀ। ਪ੍ਰੇਮ ਸ਼ਰਾਬੀ ਹੈ। ਸ਼ਰਾਬ ਬੰਦੇ ਨੂੰ ਦਲੇਰ ਬਣਾਂ ਦਿੰਦੀ ਹੈ। ਸ਼ਰਾਬੀ ਕਿਸੇ ਕੋਲੋਂ ਨਹੀਂ ਡਰਦਾ। ਪ੍ਰੇਮ ਨੂੰ ਆਪਣੀ ਭੈਣ ਤੇ ਬਾਕੀ ਟੱਬਰ ਤੇ ਗ਼ੁੱਸਾ ਆ ਰਿਹਾ ਸੀ। ਸਾਰਾ ਟੱਬਰ ਇੱਕ ਥਾਂ ਤੇ ਘੁਸੜ ਕੇ ਪਿਆ ਸੀ। ਮਿਹਰੂ ਸ਼ਰਾਬੀ ਹੋਇਆ, ਇਕੱਲਾ ਨਾਲ ਵਾਲੇ ਕਮਰੇ ਵਿੱਚ ਪਿਆ ਸੀ। ਮੇਲਣਾਂ ਚੁਬਾਰੇ ਵਿੱਚ ਅਜੇ ਵੀ ਘੜਮੱਸ ਪਾ ਰਹੀਆਂ ਸਨ। ਉਹ ਸੋਚ ਰਿਹਾ ਸੀ। ਇੰਨਾ ਤੋਂ ਵਿਆਹ ਵਿੱਚ ਕੀ ਕਰਾਉਣਾ ਸੀ? ਇਹ ਤਾਂ ਸਾਰੇ ਖੌਰੂ ਪਾਉਣ ਨੂੰ ਸੱਦੇ ਹਨ। ਜੇ ਇੰਨਾ ਦਾ ਜੱਬ ਵਿਚਾਲੇ ਨਾਂ ਹੁੰਦਾ, ਅੱਜ ਮੇਰੇ ਤੇ ਕੈਲੋ ਵਿੱਚ ਰਾਈ ਜਿੰਨਾ ਵੀ ਫ਼ਾਸਲਾ ਨਹੀਂ ਹੋਣਾ ਸੀ। ਉਸ ਨੇ ਕੈਲੋ ਵੱਲ ਦੇਖਿਆ। ਮੱਧਮ ਬੱਤੀ ਵਿੱਚ ਉਸ ਨੂੰ ਕੈਲੋ ਦਾ ਮੂੰਹ ਵੀ ਨਹੀਂ ਦਿਸਿਆ। ਉਸ ਦਾ ਮੂੰਹ ਰਜਾਈ ਵਿੱਚ ਸੀ। ਉਸ ਨੇ ਕੋਲ ਪਿਆ ਪਾਣੀ ਦਾ ਜੱਗ ਪੀ ਲਿਆ। ਉਸ ਨੂੰ ਹੱਥੂ ਆ ਗਿਆ। ਉਹ ਜ਼ੋਰ-ਜ਼ੋਰ ਦੀ ਖੰਘਣ ਲੱਗਾ। ਪੂਰਾ ਖ਼ਾਨਦਾਨ ਜਾਗ ਗਿਆ। ਉਸ ਦੇ ਖੰਘਣ ਤੇ ਸ਼ਰਾਬ ਦੀ ਬਦਬੂ ਆਉਂਦੀ ਕਰਕੇ, ਭੈਣ ਤਾਂ ਉੱਠ ਕੇ, ਮੇਲਣਾਂ ਵਿੱਚ ਜਾ ਰਲ਼ੀ ਸੀ। ਮਿਹਰੂ ਨੇ, ਪ੍ਰੇਮ ਨੂੰ ਆਪਦੇ ਕੋਲ ਸੱਦ ਲਿਆ ਸੀ।

ਪਾਠੀ ਨੇ ਸਪੀਕਰ ਵਿੱਚ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਕੈਲੋ ਨੂੰ ਲੱਗਾ, ਭੂਤ, ਪ੍ਰੇਤ ਚੰਬੜਨ ਦਾ ਸਮਾਂ ਲੰਘ ਗਿਆ ਹੈ। ਉਸ ਦੀ ਅੱਖ ਲੱਗ ਗਈ। ਜਦੋਂ ਉਸ ਦੀ ਜਾਗ ਖੁੱਲ੍ਹੀ ਚਿੱਟਾ ਦਿਨ ਚੜ੍ਹ ਗਿਆ ਸੀ। ਉਹੀ ਇਕੱਲੀ ਕਮਰੇ ਵਿੱਚ ਸੀ। ਉਹ ਬਾਹਰ ਆਈ, ਸਾਰੇ ਖਾਣ-ਪੀਣ ਵਿੱਚ ਮਗਨ ਸਨ। ਪ੍ਰੇਮ ਤਾਂ ਡੈਡੀ ਨਾਲ ਸੁੱਤਾ ਪਿਆ ਸੀ। ਵਿਹੜੇ ਵਿੱਚ ਕੈਲੋ ਦੇ ਭਰਾ ਆਏ ਬੈਠੇ ਸਨ। ਰਾਤੋ-ਰਾਤ ਪੇਕੇ ਘਰ ਵਾਲੇ ਕੈਲੋ ਨੂੰ ਬੈਰਾਗ ਗਏ ਸਨ। ਉਦਾਂ ਚਾਹੇ ਸੋਚਦੇ ਹੋਣ, ਮਸਾਂ ਕੁੜੀ ਦਾ ਭਾਰ ਲਾਇਆ ਹੈ। ਜਵਾਨ ਧੀ ਬੋਝ ਬਣੀ ਸਿਰ ਤੇ ਬੈਠੀ ਸੀ। ਪਰ ਲੋਕ ਦਿਖਾਵੇ ਦੀਆਂ ਰਸਮਾਂ ਵੀ ਬਹੁਤ ਜ਼ਰੂਰੀ ਹਨ। ਭਰਾ ਪਗ ਫੇਰੀ, ਮੁੜਦੀ ਗੱਡੀ ਲਈ ਲੈਣ ਆਏ ਸਨ। ਪ੍ਰੇਮ ਵੀ ਉੱਠ ਕੇ ਆ ਗਿਆ ਸੀ। ਕੈਲੋ ਦੇ ਭਰਾਵਾਂ ਨੂੰ ਦੇਖ ਕੇ ਉਸ ਨੇ ਕਿਹਾ, “ ਸਾਡੀ ਤਾਂ ਨੀਂਦ ਵੀ ਪੂਰੀ ਨਹੀਂ ਹੋਈ। ਤੁਸੀਂ ਪਹਿਲਾਂ ਹੀ ਸਾਜ਼ਰੇ ਆਏ ਬੈਠੇ ਹੋ। ਜੇ ਤੁਹਾਡੀ ਕੁੜੀ ਦੇ ਸਹੁਰੇ ਨੇੜੇ ਹਨ। ਇਸ ਦਾ ਮਤਲਬ ਇਹ ਨਹੀਂ। ਸਵੇਰ ਦੀ ਚਾਹ ਤੁਸੀਂ ਸਾਡੇ ਘਰ ਆ ਕੇ ਪੀਵੋ। ਕੋਲੇ ਦੇ ਵੱਡੇ ਭਰਾ ਨੇ ਕਿਹਾ, “ ਤੁਹਾਨੂੰ ਸਭ ਨੂੰ ਲੈਣ ਆਏ ਹਾਂ। ਅਸੀਂ ਤਾਂ ਚਾਹ ਪੀ ਕੇ ਆਏ ਹਾਂ। ਤੁਹਾਨੂੰ ਅੱਜ ਦੀ ਚਾਹ ਸਾਡੇ ਘਰ ਪਲਾਉਣੀ ਹੈ। ਰੋਟੀ ਵੀ ਖੁਆਉਣੀ ਹੈ। ਕੈਲੋ ਦੀ ਸੱਸ ਨੇ ਕਿਹਾ, “ ਸਾਡੇ ਤਾਂ ਕਲ ਵਾਲੀਆਂ ਰੋਟੀਆਂ ਦਿਲ ਤੇ ਪਈਆਂ ਹਨ। ਅੱਜ ਤੁਹਾਡੇ ਘਰ ਜਾਣ ਦਾ ਸ਼ਗਨ ਕੈਲੋ ਤੇ ਪ੍ਰੇਮ ਦਾ ਹੈ। ਇਹ ਦੋਨੇਂ ਤੁਹਾਡੇ ਨਾਲ ਜਾਣਗੇ। ਵੈਸੇ ਵੀ ਇੰਨਾ ਨੇ, ਸ਼ਾਮ ਤੱਕ ਚੰਡੀਗੜ੍ਹ ਜਾਣਾ ਹੈ। ਪ੍ਰੇਮ ਨੇ ਕਿਹਾ, “ ਗੱਲ ਤਾਂ ਠੀਕ ਹੈ। ਚਾਹ ਸਹੁਰੀ ਜਾ ਕੇ ਹੀ ਪੀਵਾਂਗੇ। ਹੁਣੇ ਤੁਰ ਪੈਂਦੇ ਹਾਂ। ਛੇਤੀ ਵਿਹਲੇ ਹੋ ਜਾਵਾਂਗੇ। ਕੈਲੋ ਦੇ ਛੋਟੇ ਭਰਾ ਨੇ ਕਿਹਾ, “ ਕਾਰ ਦਰਾਂ ਮੂਹਰੇ ਖੜ੍ਹੀ ਹੈ। ਤੁਸੀਂ ਬੈਠ ਜਾਵੋ। ਇਹੀ ਕਾਰ ਚੰਡੀਗੜ੍ਹ ਲੈ ਜਾਣੀ। ਡਰਾਈਵਰ ਭੇਜ ਦੇਵਾਂਗੇ। “ “ ਨਾਂ ਜੀ, ਮੈਂ ਆਪਦੀ ਗੱਡੀ, ਆਪ ਚਲਾਕੇ ਲੈ ਕੇ ਆਉਂਦਾ ਹਾਂ। ਮੈਨੂੰ ਭੀੜ-ਭੜੱਕਾ ਪਸੰਦ ਨਹੀਂ ਹੈ। ਕਲ ਦੇ ਇਹੀ ਧੱਕੇ ਖਾਂਦੇ ਹਾਂ। ਅੱਜ ਮੈਨੂੰ ਇਕਾਂਤ ਚਾਹੀਦੀ ਹੈ। ਤੁਸੀਂ ਅੱਗੇ-ਅੱਗੇ ਚੱਲੋ। ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ।


ਭਾਗ 14 ਜੇ ਸੱਚੀ ਗੱਲ ਦੱਸ ਕੇ ਭਾਂਡਾ ਭੰਨ ਦਿੱਤਾ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਕੇ ਘਰ ਵੱਲ ਕਾਰਾਂ ਜਾਂਦੀਆਂ ਦੇਖ ਕੇ, ਉਸ ਦੀ ਬੀਹੀ ਦੀਆਂ ਔਰਤਾਂ ਨੂੰ ਪਤਾ ਲੱਗ ਗਿਆ ਸੀ। ਕੈਲੋ ਸਹੁਰਿਆਂ ਤੋਂ ਮੁੜ ਕੇ ਆਈ ਹੈ। ਉਹ ਪਹਿਲਾਂ ਹੀ ਪੂਰੀ ਤਿਆਰੀ ਕਰਕੇ, ਉਡੀਕ ਵਿੱਚ ਬੈਠੀਆਂ ਸਨ। ਪਾਠਕਾਂ ਵਾਂਗ ਉਨ੍ਹਾਂ ਨੂੰ ਵੀ ਪਤਾ ਕਰਨ ਦਾ ਚਸਕਾ ਸੀ। ਕੈਲੋ ਸਹੁਰਿਆਂ ਤੋਂ ਸੁਹਾਗ-ਰਾਤ ਮਨਾਂ ਕੇ ਆਈ ਹੈ। ਉਹ ਜਾਣਨ ਲਈ ਕਾਹਲ਼ੀਆਂ ਸਨ। ਰਾਤ ਕੀ-ਕੀ ਹੋਇਆ? ਭਾਵੇਂ ਆਪ ਹਰ ਰੋਜ਼ ਉਹੀ ਕੁੱਝ ਲੋਕ ਕਰਦੇ ਹਨ। ਦੂਜੇ ਦਾ ਖ਼ੁਲਾਸਾ ਹੋਣ ਦਾ ਹੋਰ ਹੀ ਸੁਆਦ ਹੈ। ਉਹ ਕੈਲੋ ਦੇ ਕਾਰ ਵਿਚੋਂ ਉੱਤਰਨ ਸਾਰ ਉਸ ਦੇ ਦੁਆਲੇ ਇਕੱਠੀਆਂ ਹੋ ਗਈਆਂ। ਕੈਲੋ ਤੇ ਪ੍ਰੇਮ ਵੱਲ ਲਲਚਾਈਆਂ ਅੱਖਾਂ ਨਾਲ ਦੇਖ ਕੇ ਮਸ਼ਕਰੀਆਂ ਹੱਸ ਰਹੀਆਂ ਸਨ। ਇਹ ਉਹੀ ਔਰਤਾਂ ਸਨ। ਜੋ ਇੱਧਰ-ਉੱਧਰ ਦੀਆਂ ਲੁੱਤਰ ਚਿੱਤੀਆਂ ਕਰਦੀਆਂ ਰਹਿੰਦੀਆਂ ਸਨ। ਕੈਲੋ ਦੀ ਮਾਂ ਨਾਲ ਇੰਨਾ ਨੇ ਜਦੋਂ ਕਿਸੇ ਪਿੰਡ ਦੇ ਮੁੰਡੇ-ਕੁੜੀ ਦੀ ਐਸੀ-ਵੈਸੀ ਗੱਲ ਕਰਨੀ ਹੁੰਦੀ ਸੀ। ਕੈਲੋ ਨੂੰ ਉੱਥੋਂ ਜਾਣ ਲਈ ਕਹਿ ਦਿੰਦੀਆਂ ਸਨ, “ ਕੁੜੀਏ ਤੂੰ ਦੂਜੇ ਕਮਰੇ ਵਿੱਚ ਚਲੀ ਜਾ। ਅਸੀਂ ਜ਼ਰੂਰੀ ਗੱਲ ਕਰਨੀ ਹੈ। ਕੈਲੋ ਦੀ ਮਾਂ ਵੀ ਕਹਿੰਦੀ, “ ਤੂੰ ਰਸੋਈ ਦਾ ਕੰਮ ਕਰ, ਜਾਂ ਪੜ੍ਹਾਈ ਕਰ ਲੈ। ਔਰਤਾਂ ਵਿੱਚ ਨਹੀਂ ਬੈਠੀਦਾ। ਕੈਲੋ ਦੇ ਕੰਨ ਉੱਧਰ ਹੀ ਹੁੰਦੇ ਸਨ। ਉਹ ਹੌਲੀ-ਹੌਲੀ ਗੱਲਾਂ ਕਰਦੀਆਂ। ਜ਼ਿਆਦਾਤਰ ਗੁਆਂਢੀਆਂ ਦੀ ਵੱਡੀ ਬਹੂ ਵੀ ਨਵੀਆਂ ਖ਼ਬਰਾਂ ਲੈ ਕੇ ਆਉਂਦੀ ਸੀ। ਇੱਕ ਬਾਰ ਉਹ ਧੀਮੀ ਜਿਹੀ ਅਵਾਜ਼਼ ਵਿੱਚ ਕਹਿੰਦੀ, “ ਬਹੁਤ ਮਾੜੀ ਖ਼ਬਰ ਹੈ। ਸਾਡੇ ਖੂਹ ਵਾਲਿਆਂ ਦੀ ਛੋਟੀ ਕੁੜੀ ਕਲ ਦੀ ਪੜ੍ਹਨ ਗਈ, ਮੁੜ ਕੇ ਨਹੀਂ ਆਈ। ਮੈਨੂੰ ਪਤਾ ਹੈ। ਕਿਹੜੇ ਕਸਮ ਨਾਲ ਨਿਕਲੀ ਹੈ? ਮਸ਼ੀਨ ਵਾਲਿਆਂ ਦਾ ਮੁੰਡਾ ਆਥਣ ਸਵੇਰ ਉੱਧਰ ਹੀ ਗੇੜੇ ਲਗਾਉਂਦਾ ਰਹਿੰਦਾ ਹੈਕਲ ਦਾ ਉਹ ਵੀ ਨਹੀਂ ਦੇਖਿਆ।

ਕੈਲੋ ਦੀ ਮਾਂ ਨੇ ਕਿਹਾ, “ ਜ਼ਮਾਨੇ ਤੋਂ ਬਹੁਤ ਡਰ ਲੱਗਦਾ ਹੈ। ਗੱਲ ਕਿਸੇ ਨੂੰ ਦੱਸਣ ਵਾਲੀ ਨਹੀਂ। ਭੋਰਾ-ਭੋਰਾ ਮੁੰਡੇ ਕੁੜੀਆਂ ਨੂੰ ਅੱਗ ਲੱਗੀ ਹੋਈ ਹੈ। ਸਾਡੀ ਗੋਹੇ ਕੂੜੇ ਵਾਲੀ ਦੀ ਕੁੜੀ ਨਹੀਂ ਮਾਨ। ਉਸ ਦੀ ਮਾਂ ਬਿਮਾਰ ਹੈ। ਉਹ ਆਪਦੀ 16 ਕੁ ਸਾਲਾਂ ਦੀ ਕੁੜੀ ਨੂੰ ਕੰਮ ਕਰਨ ਨੂੰ ਭੇਜਣ ਲੱਗ ਗਈ। ਕੈਲੋ ਦੇ ਡੈਡੀ ਨਾਲ ਹੀ ਦੰਦੀਆਂ ਕੱਢੀ ਜਾਂਦੀ ਰਹਿੰਦੀ ਹੈ। ਇਸੇ ਨੂੰ ਗੋਹੇ ਦਾ ਕੜਾਹੀਆ ਚੁਕਵਾਉਣ ਨੂੰ ਹਾਕ ਮਾਰਦੀ ਹੈ। ਉਸ ਦੇ ਆਉਣ ਤੋਂ ਪਹਿਲਾਂ ਹੀ ਇਹ ਡੰਗਰਾਂ ਵਿੱਚ ਫਿਰਨ ਲੱਗ ਜਾਂਦਾ ਹੈ। ਜੇ ਉਹ ਕੁੜੀ ਭੋਰਾ ਲੇਟ ਹੋ ਜਾਂਦੀ ਹੈ। ਇਹ ਬਿੜਕਾਂ ਲੈਂਦਾ ਫਿਰਦਾ ਹੈ। ਕਹਿੰਦਾ ਹੈ, “ ਕਿਤੇ ਕੁੜੀ ਵੀ ਬਿਮਾਰ ਨਾਂ ਹੋ ਗਈ ਹੋਵੇ? ਮੈਂ ਜਾ ਕੇ ਪਤਾ ਲੈ ਕੇ ਆਉਂਦਾ ਹਾਂ। ਤੂੰ ਦੱਸ ਇਹ ਸਰਦਾਰ ਦਾੜ੍ਹੀ ਵਾਲਾ ਇਹ ਕੁੱਝ ਕਰਦਾ ਚੰਗਾ ਲੱਗਦਾ ਹੈ। ਪੁੱਛੋ ਨਾਂ ਦੁਨੀਆ ਦਾ ਬੰਨ੍ਹ-ਸੁਬ ਟੁੱਟਿਆ ਫਿਰਦਾ ਹੈ। ਇੱਕ ਹੋਰ ਔਰਤ, ਉਨ੍ਹਾਂ ਦੇ ਨੇੜੇ ਨੂੰ ਹੋ ਕੇ ਕਹਿੰਦੀ ਹੈ, “ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਹੈ। ਸਾਡੇ ਘਰ ਵਿੱਚ ਹੀ ਦੇਖ ਲੈ। ਮੈਨੂੰ ਵਿਆਹ ਨੂੰ 10 ਸਾਲ ਹੋ ਗਏ ਹਨ। ਮੇਰੀ ਨਣਦ ਹਰ ਰੋਜ਼ ਨਿੱਖਰ ਕੇ ਸਵੇਰੇ ਘਰੋਂ ਚੱਲੀ ਜਾਂਦੀ ਹੈ। ਕਈ ਬਾਰ ਤਾਂ ਕਈ ਦਿਨ ਘਰ ਨਹੀਂ ਆਉਂਦੀ। ਪਤਾ ਨਹੀਂ ਪੜ੍ਹਦੀ ਹੈ ਜਾਂ ਪੜ੍ਹਾਉਂਦੀ ਹੈ? ਵਿਆਹੀ ਜਾਂ ਕੁਆਰੀ ਮੈਨੂੰ ਸਮਝ ਨਹੀਂ ਲੱਗਦੀ। ਸੱਸ ਸਹੁਰਾ ਮੈਨੂੰ ਘਰ ਵਿੱਚ ਸਾਹ ਨਹੀਂ ਲੈਣ ਦਿੰਦੇ। ਦੂਜੀਆਂ ਔਰਤਾਂ ਤਾੜੀ ਮਾਰ ਕੇ ਹੱਸਦੀਆਂ ਹਨ। ਜੁਆਬ ਵਿੱਚ ਕੋਈ ਕਹਿੰਦੀ, “ ਤੇਰੇ ਕੀ ਘੁੰਗਰੂ ਲਹਿੰਦੇ ਹਨ? ਰਾਤਾਂ ਅਗਲੀ ਬਾਹਰ ਕੱਟ ਕੇ ਆਉਂਦੀ ਹੈ। ਤੇਰੇ ਵਰਗੀ ਥੋੜ੍ਹੀ ਹੈ। ਇਸੇ ਛਪਰੀ ਵਿੱਚ ਰੋਜ਼ ਰਾਤ ਕੱਟੇ। ਅਗਲੀ ਨੂੰ ਰਾਤ ਕਟਾਉਣ ਵਾਲੇ ਲੱਭਦੇ ਹਨ। ਤੇਰੇ ਕਿਉਂ ਮੱਛ ਲੜਦੀ ਹੈ? “

ਉਹੀ ਔਰਤਾਂ ਅੱਜ ਕੈਲੋ ਦੇ ਦੁਆਲੇ ਹੋਈਆਂ ਸਨ। ਪ੍ਰੇਮ ਚੋਰ ਅੱਖ ਨਾਲ ਉੱਧਰ ਦੇਖ ਰਿਹਾ ਸੀ। ਇੱਕ ਨੇ ਕਿਹਾ, “ ਕੈਲੋ ਤੇਰਾ ਮੂੰਹ ਕੁਮਲਾਇਆ ਪਿਆ ਹੈ। ਜਿਵੇਂ ਸਾਰੀ ਨੂੰ ਇੱਕੋ ਰਾਤ ਵਿੱਚ ਸੂਤ ਲਿਆ ਹੋਵੇ। ਕੀ ਗੱਲ ਸਹੁਰਿਆਂ ਨੇ ਖ਼ੁਰਾਕ ਨਹੀਂ ਦਿੱਤੀ? “ ਗੁਆਂਢੀਆਂ ਦੀ ਵੱਡੀ ਬਹੂ ਨੇ ਕਿਹਾ, “ ਮੈਨੂੰ ਤਾਂ ਇਸ ਦਾ ਰੰਗ ਨਿੱਖਰਿਆਂ ਲੱਗਦਾ ਹੈ। ਗੱਲਾਂ ਗੁਲਾਬੀ ਨਿਕਲ ਆਈਆਂ ਹਨ। ਨੀ ਰੰਗ ਬਦਲ ਗਿਆ। ਸਹੁਰੀ ਮੁਕਲਾਵੇ ਜਾ ਕੇ। ਹੋਰ ਦੱਸ ਕੈਲੋ ਤੇਰੇ ਪੁਰਾਂਉਣੇ ਨੇ ਕੀ ਕੀਤਾ? ਪਹਿਲਾਂ ਤਾਂ ਚੂੰਡੀ ਵੱਡੀ ਹੋਣੀ ਹੈ। ਕੈਲੋ ਦੀ ਮਾਮੀ ਨੇ ਕਿਹਾ, “ ਕੁੜੀ ਦੀ ਤੋਰ ਹੀ ਬਦਲ ਗਈ ਹੈ। ਗਹਿਣੇ, ਲੀੜੇ ਪਾਏ ਵੀ ਫਬਦੇ ਹਨ। ਕੁੜੇ ਕੈਲੋ ਕੀ ਇਹ ਬਰੀ ਦਾ ਸੂਟ ਹੈ? ਜਾਂ ਪੇਕਿਆਂ ਦਾ ਹੀ ਪਾ ਕੇ ਤੋਰ ਦਿੱਤੀ ਕੈਲੋ ਦੀ ਇੱਕ ਸਹੇਲੀ ਪਿਛਲੇ ਮਹੀਨੇ ਹੀ ਵਿਆਹੀ ਸੀ। ਉਸ ਨੇ ਕਿਹਾ, “ ਕੈਲੋ ਤੇਰੀ ਧੋਣ ਤੇ ਨੀਲ ਪਿਆ ਹੋਇਆ ਹੈ। ਦੰਦੀ ਵੱਡੀ ਲੱਗਦੀ ਹੈ। ਕੈਲੋ ਦੀ ਸਮਝ ਤੋਂ ਸਬ ਕੁੱਝ ਬਾਹਰ ਸੀ। ਉਸ ਨੇ ਝੱਟ ਕਹਿ ਦਿੱਤਾ, “ ਹਾਂ ਰਾਤ ਮੱਛਰ ਨੇ ਦੰਦੀ ਵੱਡੀ। ਰਾਤ ਦਲਾਨ ਵਿੱਚ ਹੀ ਪਏ ਸੀ। ਕਿਸੇ ਨੇ ਕਿਹਾ, “ ਮੱਛਰ ਐਡੀ ਦੰਦੀ ਵੱਢ ਗਿਆ? ਮੱਛਰ ਕੁੱਝ ਜ਼ਿਆਦਾ ਹੀ ਵੱਡਾ ਹੋਣਾ ਹੈ। ਜੇ ਮੱਛਰ ਹੀ ਦਿੰਦੀਆਂ ਵੱਢਦੇ ਰਹੇ। ਪ੍ਰੇਮ ਨੇ ਕੀ ਕੀਤਾ? ਇਹ ਮੱਛਰ ਮਾਰਨ ਲੱਗਾ ਹੋਣਾ ਹੈ।  ਪ੍ਰੇਮ ਨੂੰ ਸਾਰਾ ਕੁੱਝ ਸੁਣ ਰਿਹਾ ਸੀ। ਉਹ ਇੰਨਾ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ। ਡਰ ਵੀ ਰਿਹਾ ਸੀ। ਉਸ ਨੇ, ਜੇ ਸੱਚੀ ਗੱਲ ਦੱਸ ਕੇ ਭਾਂਡਾ ਭੰਨ ਦਿੱਤਾ, “ ਉਝ ਹੀ ਨੀਂਦਰੇ ਮਰ ਗਏ। ਨਾਂ ਸੁੱਤੀ ਨਾਂ ਕੱਤਿਆ। ਇੰਨਾ ਔਰਤਾਂ ਨੇ ਕੈਲੋ ਦਾ ਪਿੱਛਾ ਨਹੀਂ ਛੱਡਣਾਂ। ਉਹ ਵੀ ਇੰਨਾ ਕੋਲੇ ਆ ਗਿਆ। ਪ੍ਰੇਮ ਨੇ ਕਿਹਾ, “ ਅੱਜ ਅਸੀਂ ਹਨੀਮੂਨ ਤੇ ਚੱਲੇ ਹਾਂ। ਸੁਹਾਗ-ਰਾਤ ਕਦੇ ਫਿਰ ਸੁਣ ਲਿਉ। ਹਨੀਮੂਨ ਦੀ ਮੌਜ-ਮਸਤੀ ਦੇਖਣੀ ਰਹਿੰਦੀ ਹੈ। ਕਈ ਔਰਤਾਂ ਦੀ ਆਵਾਜ਼ ਆਈ, “ ਕੋਲੋ ਤੇਰਾ ਪੁਰਾਂਉਣਾਂ ਤੈਨੂੰ ਉੱਧਰ ਗਿਆ ਹੈ। ਇਸ ਵਿਚਾਰੇ ਨੂੰ ਵੀ ਚਾਹ ਪਾਣੀ ਪਿਲਾ ਦੇ। ਰਾਤ ਦਾ ਥੱਕਿਆ ਲੱਗਦਾ ਹੈ। ਅੱਖਾਂ ਲਾਲ ਹਨ। ਅਜੇ ਤਾਂ ਸੁਹਾਗ-ਰਾਤ ਹੋਈ ਹੈ। ਹਨੀਮੂਨ ਤੇ ਜਾ ਕੇ ਪਤਾ ਲੱਗੂ। ਮੌਜ-ਮਸਤੀ ਹੁੰਦੀ ਹੈ। ਜਾਂ ਸੁਰਤ ਬੌਂਦਲਦੀ ਹੈ।


ਭਾਗ 15 ਮੁੰਡੇ-ਕੁੜੀਆਂ ਦੇ ਖ਼ਿਲਾਫ਼ ਡਰਾ-ਡਰਾ ਕੇ ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਤ੍ਰਰਾਹ ਕੱਢਿਆ ਪਿਆ ਹੁੰਦਾ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਬੰਦੇ ਦਾ ਪਿੱਛਾ ਲਿਆ ਕੇ ਹਟਦੇ ਹਨ। ਜੇ ਕਿਸੇ ਦੇ ਮਗਰ ਪੈ ਜਾਣ, ਉਸ ਦੀ ਦਾਲ ਰੋਟੀ ਬੰਦ ਕਰ ਦਿੰਦੇ ਹਨ। ਦੂਜੇ ਬੰਦੇ ਦਾ ਬਹੁਤ ਖ਼ਿਆਲ ਰੱਖਦੇ ਹਨ। ਅਗਲੇ ਦੇ ਕੀ ਪਾਇਆ ਹੈ? ਦੂਜੇ ਦੇ ਸਰੀਰ ਦੀ ਹਾਲਤ ਕੀ ਹੈ? ਉਸ ਵਿੱਚ ਕਿਉਂ ਕਮੀ ਹੈ? ਫਲਾਣੇ ਕਾਮ ਵੱਲ ਸੁਰਤੀ ਇੰਨੀ ਕਿਉਂ ਹੈ? ਫਲਾਣੇ ਦੇ ਬੱਚਾ ਕਿਉਂ ਨਹੀਂ ਹੁੰਦਾ?ਜਿਸ ਦੀ ਕਾਮ ਵੱਲ ਸੁਰਤੀ ਨਹੀਂ ਹੈ। ਉਸ ਨੂੰ ਪੁੱਛਣ ਤੱਕ ਜਾਂਦੇ ਹਨ। ਇਹ ਤੇਰੀ ਪਾਵਰ ਕਿਵੇਂ ਮੁੱਕ ਗਈ? ਇਸ ਦਾ ਇਲਾਜ ਕਰਾ। ਇਸ ਵੈਦ ਕੋਲ ਜਾ। ਉਹ ਤੇਰੀ ਪਸੂ ਵ੍ਰਿਤੀ ਦੀ ਊਰਜਾ ਵਧਾਉਣ ਦੀਆਂ ਦਵਾਈਆਂ ਦੇਵੇਗਾ। ਕਈ ਸਾਧ, ਜੋਗੀ, ਸਿਆਣੇ ਲੋਕ, ਕਾਮ ਨੂੰ ਸਰੀਰਕ ਦੁਸ਼ਮਣ ਮੰਨਦੇ ਹਨ। ਉਹ ਇਸ ਨੂੰ ਦੱਬਾ ਕੇ ਰੱਖਦੇ ਹਨ। ਇਸ ਨਾਲ ਸਰੀਰ ਦੀ ਤਾਕਤ ਘਟਦੀ ਹੈ। ਜੇ ਕੋਈ ਐਸਾ ਕੰਮ ਕਿਸੇ ਨਾਲ ਕਰਦਾ, ਉੱਤੋਂ ਦੀ ਫੜਿਆ ਜਾਂਦਾ ਹੈ। ਲੋਕ ਉਸ ਨੂੰ ਲਾਹਨਤਾਂ ਪਾਉਣੋਂ ਨਹੀਂ ਹਟਦੇ। ਜ਼ਿਆਦਾ-ਤਰ ਮੁੰਡੇ-ਕੁੜੀਆਂ ਦੇ ਵਿਆਹ ਇਸੇ ਗੱਲੋਂ ਜਲਦੀ ਕੀਤੇ ਜਾਂਦੇ ਹਨ। ਬਈ ਉਹ ਕੰਧਾਂ ਕੋਠੇ ਟੱਪਦੇ ਫਿਰਦੇ ਹਨ। ਜੇ ਲੋਕਾਂ ਦੀ ਇਜਾਜ਼ਤ ਬਗੈਰ ਕੋਈ ਸਰੀਰ ਸਬੰਧ ਕਰ ਲਵੇ। ਉਝ ਹੀ ਮੁੰਡੇ-ਕੁੜੀਆਂ ਨੂੰ ਗੱਲਾਂ ਕਰਦਿਆਂ ਲੋਕ ਜਾਂ ਮਾਪੇਂ ਦੇਖ ਲੈਣ। ਕਈਆਂ ਨੂੰ ਪਿੰਡ, ਸ਼ਹਿਰ ਵਿਚੋਂ ਦੇਸ਼ ਨਿਕਾਲ਼ਾ ਦੇ ਦਿੰਦੇ ਹਨ। ਮੁੰਡਿਆਂ ਤੋਂ ਕੁੜੀਆਂ ਨੂੰ ਛੁਪਾ ਕੇ ਰੱਖਦੇ ਹਨ। ਮੁੰਡੇ-ਕੁੜੀਆਂ ਕੋਲ ਖੜ੍ਹਨ ਉੱਤੇ ਵੀ ਇਤਰਾਜ਼ ਕਰਦੇ ਹਨ। ਸਾਡੇ ਧਰਮਕਿ ਪ੍ਰਚਾਰਕ ਪ੍ਰਚਾਰ ਕਰਦੇ ਹਨ, “ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੀ ਉਮਰ ਵਿੱਚ ਕੁੜੀਆਂ ਦੇ ਸਿਰਾਂ ਤੇ ਚੱਕੇ ਪਾਣੀ ਦੇ ਘੜੇ ਗ਼ੁਲੇਲੇ ਮਾਰ ਕੇ ਤੋੜ ਦਿੰਦੇ ਸਨ। ਐਸੀ ਗੱਲਾਂ ਕਰਕੇ ਕੇ ਢਾਢੀ ਸੁਆਦ ਲੈਂਦੇ ਹਨ। ਪਾਣੀ ਸਰੀਰ ਉੱਤੇ ਪੈ ਜਾਵੇ। ਕੱਪੜੇ ਭਿੱਜ ਜਾਂਦੇ ਹਨ। ਸਰੀਰ ਦੇ ਕੱਪੜੇ ਨਾਲ ਲੱਗਣ ਤੇ ਅੰਗ-ਅੰਗ ਦਿਸਦਾ ਹੈ। ਇਹੀ ਲੋਕ ਐਸੇ ਪ੍ਰਚਾਰਕਾਂ ਦੇ ਸੋਹਲੇ ਵੀ ਸੁਣਦੇ ਹਨ। ਉਨ੍ਹਾਂ ਨੂੰ ਪੈਸੇ ਵੀ ਮੱਥੇ ਟੇਕਦੇ ਹਨ। ਕੋਈ ਪ੍ਰਚਾਰਕਾਂ ਨੂੰ ਇਹ ਨਹੀਂ ਕਹਿੰਦਾ, “ ਇਹ ਮਨ ਘੜਤ ਕਹਾਣੀਆਂ ਬਕਵਾਸ ਹਨ।

ਕੋਈ ਵੀ ਬੰਦਾ ਆਪਦੀ ਕਦੇ ਕੋਈ ਹਾਲਤ ਨਹੀਂ ਦੱਸਦਾ। ਆਪਦੇ ਅੰਦਰ ਕੀ ਗੁਜ਼ਰਦੀ ਹੈ? ਆਪ ਜ਼ਿੰਦਗੀ ਵਿੱਚ ਕਿਆ ਗੁੱਲ ਖਿਲਾਰੇ ਹਨ? ਇੱਕ ਦੂਜੇ ਦੀ ਮਿੱਟੀ ਬਥੇਰੀ ਪੱਟੀ ਜਾਂਦੇ ਹਨ। ਇਹੀ ਲੋਕ ਆਪਦੇ ਘਰ ਦੇ ਕੁਆਰੇ ਮੁੰਡੇ-ਕੁੜੀਆਂ ਦੇ ਅੱਖਾਂ ਤੇ ਕੰਨ ਮੁੰਦ ਕੇ ਰੱਖਦੇ ਹਨ। ਕਿਤੇ ਇੰਨਾ ਨੂੰ ਆਪਣੇ ਸਰੀਰ ਦਾ ਗਿਆਨ ਨਾ ਹੋ ਜਾਵੇ? ਕਿੰਨੀ ਬੇਵਕੂਫ਼ੀ ਦੀ ਬਾਤ ਹੈ? ਜੋ ਸਰੀਰ ਦੇ ਅੰਗ ਬੰਦੇ ਦੇ ਹਨ। ਬੰਦੇ ਦੇ ਆਪਦੇ ਅੰਗ ਹਨ। ਆਪਦਾ ਨਗੇਜ ਬੰਦਾ ਖੁਦ ਦੇਖਦਾ ਹੈ। ਜੋ ਦੁਨੀਆਂ ‘ਤੇ ਬੰਦਾ ਤੇ ਚੀਜ਼ ਬਣੇ ਹੋਏ ਹਨ। ਉਸ ਦਾ ਇਸਤੇਮਾਲ ਹੋਣਾ ਹੀ ਹੋਣਾ ਹੈ। ਸੈਕਸ ਦਾ ਗਿਆਨ ਤਾਂ ਜਾਨਵਰ, ਪਸ਼ੂਆਂ ਨੂੰ ਵੀ ਹੈ। ਜਾਨਵਰ, ਪਸ਼ੂ, ਬੰਦੇ ਵਿਚੋਂ ਇਕੋ ਜਿਹੀ ਸਮਾਟ ਆਤਮਾਂ ਹੈ। ਹਰ ਆਤਮਾਂ ਨੂੰ ਖਾਣ, ਪੀਣ, ਸੌਣ, ਸੈਕਸ ਤੇ ਬੱਚੇ ਜੰਮਣ, ਪਾਲਣ ਦੀ ਸੋਜੀ ਹੁੰਦੀ ਹੈ।

ਅੱਜ ਤੱਕ ਕੈਲੋ ਨੂੰ ਹਰ ਗਲੀ ਮਹੱਲੇ ਦੇ ਮੁੰਡਿਆਂ ਤੋਂ ਦੂਰ ਰੱਖਿਆ ਗਿਆ ਸੀ। ਜਿਵੇਂ ਇਹ ਕੁੜੀ ਨਹੀਂ ਖੰਡ ਦੀ ਪੂੜੀ ਹੋਵੇ। ਕੋਈ ਵੀ ਮੁੰਡਾ ਕੈਲੋ ਨੂੰ ਫੱਕਾ ਮਾਰ ਲਵੇਗਾ। ਕੈਲੋ ਨੂੰ ਪੰਜਵੀਂ ਕਲਾਸ ਕਰਨ ਪਿੱਛੋਂ, ਕੰਨਿਆ ਕੁਆਰੀ ਸਕੂਲ ਵਿੱਚ ਪੜ੍ਹਨ ਲਾ ਦਿੱਤਾ ਸੀ। ਮੁੰਡਿਆਂ ਦਾ ਸਕੂਲ ਅਲੱਗ ਸੀ। ਐਸੇ ਮਾਪਿਆਂ ਤੇ ਸਮਾਜ ਨੂੰ ਕੋਈ ਪੁੱਛੇ, ਕੀ ਕਲਾਸ ਵਿੱਚ ਇਸ਼ਕ ਫ਼ਰਮਾਉਣ ਦਾ ਸਮਾਂ ਲੱਗਦਾ ਹੈ? ਕੀ ਸਕੂਲ, ਕਾਲਜ ਦੀ ਬਿਲਡਿੰਗ ਵਿੱਚ ਕੁੜੀਆਂ-ਮੁੰਡੇ ਕੋਈ ਪੁੱਠਾ ਸਿੱਧਾ ਹੱਥ-ਪੱਲਾ ਮਾਰ ਸਕਦੇ ਹਨ? ਇਹ ਸਬ ਕੁੱਝ ਕਲਾਸ-ਰੂਮ ਤੋਂ ਬਾਹਰ, ਕਣਕਾਂ, ਕਮਾਦਾਂ, ਘਰਾਂ, ਹੋਟਲਾਂ ਵਿੱਚ ਹੀ ਹੁੰਦਾ ਹੈ। ਕੈਲੋ ਦਾ ਪੰਜਵੀਂ ਕਲਾਸ ਵਾਲੇ ਤੇ ਬੀਹੀ ਦੇ ਮੁੰਡੇ-ਕੁੜੀਆਂ ਦੇ ਨਾਲ ਖੇਡਣਾ, ਬੋਲਣਾ ਬੰਦ ਹੋ ਗਿਆ ਸੀ। ਹੈਰਾਨੀ ਦੀ ਗੱਲ ਹੈ। ਜੋ ਮੁੰਡੇ-ਕੁੜੀਆਂ ਰਲ ਕੇ, ਪੰਜਵੀ ਜਾਂ ਅੱਠਵੀਂ, ਦਸਵੀਂ ਤੱਕ ਪੜ੍ਹਦੇ ਹੁੰਦੇ ਹਨ। ਉਨ੍ਹਾਂ ਦੇ ਮਿਲਣ ਉੱਤੇ ਮਾਪੇ, ਅਧਿਆਪਕ ਇਸ ਤਰਾਂ ਪਾਬੰਦੀ ਲੱਗਾ ਦਿੰਦੇ ਹਨ। ਜਿਵੇਂ ਉਹ ਬਹੁਤ ਵੱਡੇ ਗੁਨਾਹ ਗਾਰ, ਦੁਸ਼ਮਣ ਹੋਣ। ਐਸੇ ਲੋਕਾਂ ਦਾ ਆਪਣਾ ਜੀਵਨ ਐਸਾ ਹੀ ਬੀਤਿਆ ਹੋਣਾ ਹੈ। ਜੋ ਦੁੱਧ ਦਾ ਫੂਕਿਆ ਹੁੰਦਾ ਹੈ। ਉਹ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ।

ਮੁੰਡੇ-ਕੁੜੀਆਂ ਦੀ ਲੋਕ ਕੈਲੋ ਦੀਆਂ ਗੁਆਂਢਣਾਂ ਵਾਂਗ ਬਹੁਤ ਵਫ਼ਾਦਾਰੀ ਨਾਲ ਰਾਖੀ ਕਰਦੇ ਹਨ। ਜੇ ਕਿਸੇ ਮੁੰਡੇ-ਕੁੜੀ ਨੂੰ ਲੋਕ ਇਕੱਠੇ ਖੜ੍ਹੇ ਹੀ ਦੇਖ ਲੈਣ। ਭੋਰਾਂ ਵੀ ਕੋਈ ਸੂਹ ਮਿਲਦੇ ਹੀ ਗੱਲਾਂ ਵਧਾ-ਚੜ੍ਹਾ ਕੇ, ਹੋਰਾਂ ਨੂੰ ਦੱਸਦੇ ਹਨ। ਕੈਲੋ ਵਿਆਹ ਵੇਲੇ ਤੱਕ ਐਸੀਆਂ ਖ਼ਤਰੇ ਦੀਆਂ ਘੰਟੀਆਂ ਤੋਂ ਬਚੀ ਰਹੀ ਸੀ। ਵਿਆਹ ਹੁੰਦੇ ਹੀ ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਸਣੇ, ਸਬ ਨੂੰ ਇਹੀ ਫ਼ਿਕਰ ਸੀ। ਕੀ ਪਤੀ-ਪਤਨੀ ਦੀ ਖੇਡ ਵਿੱਚ ਨਿਪੁੰਨ ਹੋ ਗਏ ਹਨ? ਇਸੇ ਲਈ ਜਾਣਕਾਰੀ ਲੈਣੀ ਚਾਹੁੰਦੇ ਸਨ। ਜਿਸ ਲਈ ਵਿਆਹ ਕੀਤਾ ਹੈ। ਕੀ ਉਸ ਕੰਮ ਕਰਨ ਵਿੱਚ ਦੋਨੇਂ ਨਿਪੁੰਨ ਹੋ ਗਏ ਹਨ? ਕਿਤੇ ਕੱਚੀਆਂ ਗੋਲੀਆਂ ਹੀ ਤਾਂ ਨਹੀਂ ਖੇਡ ਰਹੇ? ਇੰਨਾ ਨੂੰ ਕੋਈ ਪੁੱਛੇ ਨਵ-ਵਿਆਹੇ ਜੋੜੇ ਮੁੰਡੇ-ਕੁੜੀ ਨੂੰ ਲਾਮਾ, ਫੇਰਿਆਂ ਦੇ ਨਾਲ ਕੀ ਕੋਈ ਮੰਤਰ ਵੀ ਦਿੱਤਾ ਹੈ? ਜਿਸ ਨਾਲ ਉਹ ਤੁਹਾਡੀ ਸਬ ਦੀ ਮਨ ਭਾਉਂਦੀ ਪ੍ਰਕਿਰਿਆ ਸ਼ੁਰੂ ਕਰ ਦੇਣ। ਅੱਜ ਤੱਕ ਤਾਂ ਪਾਬੰਦੀਆਂ ਲਾਈ ਬੈਠੇ ਸੀ। ਮੁੰਡੇ-ਕੁੜੀਆਂ ਨੂੰ ਕੁੱਝ ਕਾਮ ਬਾਰੇ ਗਿਆਨ ਨਾਂ ਹੋ ਜਾਵੇ। ਕਾਂਮ ਦੀ ਹਵਾ ਨਾ ਲਗ ਜਾਵੇ। ਇਹ ਵੀ ਚਾਹੁੰਦੇ ਹੋ। ਪਹਿਲੀ ਵਿਆਹ ਦੀ ਰਾਤ ਨੂੰ ਹੀ ਬਿੱਲੀ ਮਾਰ ਲੈਣ। ਨਿਆਣਾ ਜਮਾ ਲੈਣ। ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਦੇ ਕਿਆ ਕਹਿਣੇ ਹਨ? ਜੇ ਬੰਦਾ ਅੱਗ ਤੋਂ ਡਰਦਾ ਹੈ। ਉਸ ਵਿੱਚ ਹੱਥ ਕਿਵੇਂ ਪਾਵੇਗਾ? ਮੁੰਡੇ-ਕੁੜੀਆਂ ਨੂੰ ਮੁੰਡੇ-ਕੁੜੀਆਂ ਦੇ ਖ਼ਿਲਾਫ਼ ਡਰਾ-ਡਰਾ ਕੇ ਮਾਪਿਆਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਨੇ ਤ੍ਰਰਾਹ ਕੱਢਿਆ ਪਿਆ ਹੁੰਦਾ ਹੈ। ਇੰਨਾ ਦੀ ਹੀ ਮਿਹਰਬਾਨੀ ਨਾਲ ਮੁੰਡੇ-ਕੁੜੀਆਂ ਇੱਕ ਦੂਜੇ ਨੂੰ ਜਾਨੀ ਦੁਸ਼ਮਣ, ਜ਼ਹਿਰ ਦੀ ਪੂੜੀ, ਬਲਾਤਕਾਰੀ ਸਮਝਣ ਲੱਗ ਜਾਂਦੇ ਹਨ। ਬਲਾਤਕਾਰੀ ਦੇ ਭਾਵੇਂ ਅਰਥ ਐਸੀ ਉਮਰ ਵਿੱਚ ਕਿਸੇ ਨੂੰ ਵੀ ਸਹੀ ਨਹੀਂ ਪਤਾ ਹੁੰਦੇ ਹਨ। ਮੁੰਡੇ-ਕੁੜੀਆਂ ਦੇ ਕੋਲ ਖੜ੍ਹਨ ਨੂੰ ਵੀ ਪਾਪ ਤੇ ਗੁਨਾਹ ਸਮਝਿਆ ਜਾਂਦਾ ਹੈ। ਜੇ ਕਈ ਬਾਰ ਭੈਣ-ਭਰਾ ਵੀ ਇੱਕ ਸਾਥ ਹੋਣ ਉਨ੍ਹਾਂ ਨੂੰ ਵੀ ਦੁਨੀਆ ਨਹੀਂ ਬਖ਼ਸ਼ਦੀ। ਲੋਕ ਸਬ ਦਾ ਮੂੰਹ ਕਾਲਾਂ ਕਰ ਦਿੰਦੇ ਹਨ। ਐਸੇ ਲੋਕਾਂ ਦੇ ਦਿਲ ਕਾਲੇ ਹੁੰਦੇ ਹਨ।



 
ਭਾਗ 16 ਲੋਕ ਸੇਵਾ ਮੇਰਾ ਧਰਮ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਤੇ ਉਸ ਦੇ ਤਾਏ ਅਵਤਾਰ ਦਾ ਵਿਹੜਾ ਸਾਂਝਾ ਸੀ। ਮਕਾਨ ਅਲੱਗ-ਅਲੱਗ ਸਨ। ਤਾਏ ਦਾ ਘਰ ਦੋ ਮੰਜ਼ਲਾਂ ਅੰਦਰ ਹੀ ਅੰਦਰ, ਵਿੱਘੇ ਜਿੰਨੇ ਥਾਂ ਵਿੱਚ ਛੱਤਿਆ ਹੋਇਆ ਸੀ। ਜਿੰਨਾ ਥੱਲੇ ਸੀ। ਉਨ੍ਹਾਂ ਹੀ ਉੱਤੇ ਸੀ। ਇਸ ਦੇ ਘਰ ਵੱਡੇ-ਵੱਡੇ ਲੋਕ ਆਉਂਦੇ ਸਨ। ਲੋਕਾਂ ਦਾ ਮਾਲ ਖਾਣ ਵਾਲੇ ਠਾਣੇਦਾਰ, ਮੰਤਰੀਆਂ ਦੀ ਆਉਣੀ, ਜਾਣੀ ਸੀ। ਜਿਸ ਕੋਲ ਜ਼ਿਆਦਾ ਪੈਸਾ ਆ ਜਾਵੇ। ਸਮਝੋਂ ਉਹ ਕਿਸੇ ਦਾ ਹੱਕ ਮਾਰ ਰਿਹਾ ਹੈ। ਇਕੱਲਾ ਬੰਦਾ ਮਿਹਨਤ ਦੀ ਕਮਾਈ ਕਰਕੇ, ਆਈ ਚਲਾਈ ਤਾਂ ਚਲਾ ਸਕਦਾ ਹੈ। ਪਰ ਹਰ ਰੋਜ਼ ਘਰ ਵਿੱਚ ਵੈਲੀ ਲੋਕਾਂ ਦਾ ਮੇਲਾ ਤੇ ਭਾਂਤ-ਭਾਂਤ ਦੇ ਖਾਣਿਆਂ ਦਾ ਲੰਗਰ ਨਹੀਂ ਲਾ ਸਕਦਾ। ਐਸੇ ਕੰਮ ਦੋ ਨੰਬਰ ਦੀ ਕਮਾਈ ਵਾਲੇ ਕਰਦੇ ਹਨ। ਕੈਲੋ ਦੇ ਵਿਆਹ ਤੇ ਆਏ ਰਿਸ਼ਤੇਦਾਰ  ਅਜੇ ਘਰ ਹੀ ਸਨ। ਤਾਏ ਅਵਤਾਰ ਦੇ ਘਰ ਪੁਲਿਸ ਦੀਆਂ ਦੋ ਗੱਡੀਆਂ ਭਰ ਕੇ ਆ ਗਈਆਂ ਸਨ। ਪੁਲਿਸ ਵਾਲਿਆਂ ਵਿੱਚ ਠਾਣੇਦਾਰ ਨਹੀਂ ਸੀ। ਉਹ ਤਾਏ ਦਾ ਯਾਰ ਸੀ। ਪੁਲਿਸ ਦੇ ਹੌਲਦਾਰ ਨੇ ਕਿਹਾ, “ ਸਾਨੂੰ ਖ਼ਬਰ ਮਿਲੀ ਹੈ। ਤੁਹਾਡੇ ਘਰ ਭੁੱਕੀ ਦੀ ਵਿੱਕਰੀ ਹੁੰਦੀ ਹੈ। ਅਵਤਾਰ ਨੇ ਕਿਹਾ, “ ਤੁਹਾਨੂੰ ਕਿਸੇ ਨੇ ਗ਼ਲਤ ਰਿਪੋਰਟ ਦਿੱਤੀ ਹੈ। ਮੈਂ ਐਸਾ ਕੰਮ ਨਹੀਂ ਕਰਦਾ। ਲੋਕ ਸੇਵਾ ਧਰਮ ਹੈ। ਮੈਂ ਗੁਰਦੁਆਰੇ ਦਾ ਪਧਾਂਨ ਹਾਂ। ਹੌਲਦਾਰ ਅੱਖਾਂ ਵਿੱਚ ਹੱਸਦਾ ਬੋਲਿਆ,  “ ਲੋਕ ਸੇਵਾ ਮੈਨੂੰ ਦਿਸ ਰਹੀ ਹੈਆਪੇ ਮੰਨ ਜਾ। ਮੇਰੇ ਕੋਲ ਬੰਦੇ ਬਹੁਤ ਹਨ। ਹੁਣੇ ਘਰ ਦੀ ਤਲਾਸ਼ੀ ਕਰ ਲੈਂਦੇ ਹਨ। “ “ ਹੌਲਦਾਰ ਜੀ ਠਾਣੇਦਾਰ ਸਾਹਿਬ ਆਪਣਾ ਦੋਸਤ ਹੈ। ਮੈਨੂੰ ਉਸ ਨਾਲ ਫ਼ੋਨ ਤੇ ਗੱਲ ਕਰ ਲੈਣ ਦੇਵੋ। “  “ ਮੈਨੂੰ ਕਿਸੇ ਸਪਰਸ਼ ਦੀ ਲੋੜ ਨਹੀਂ ਹੈ। ਠਾਣੇਦਾਰ ਸਾਹਿਬ ਛੁੱਟੀ ਤੇ ਗਿਆ ਹੈ। ਜੋ ਗੱਲ ਹੈ। ਮੇਰੇ ਨਾਲ ਕਰ ਸਕਦਾ ਹੈ। ਪਿਛਲੀ ਗੱਡੀ ਵਿੱਚੋਂ ਉੱਤਰ ਕੇ ਚਾਰ ਸਿਪਾਹੀ ਆ ਗਏ। ਉਨ੍ਹਾਂ ਵਿੱਚੋਂ ਦੋ ਪੱਗ ਵਾਲੇ ਸਨ। ਦੋ ਮੋਨੇ ਭਈਏ ਜਿਹੇ ਲਗਦੇ ਸਨ। ਇੱਕ ਪੱਗ ਵਾਲੇ ਸਿਪਾਹੀ ਨੇ ਕਿਹਾ, “ ਹੌਲਦਾਰ ਜੀ ਕੀ ਅਸੀਂ ਤਲਾਸ਼ੀ ਲਈਏ? ਸਾਰਾ ਮਾਲ ਬਾਥਰੂਮ ਵਿੱਚ ਹੈ। ਮੋਨੇ ਨੇ ਕਿਹਾ, “ ਮੈਂ ਆਪਨੇ ਸਾਥੀ ਕੋ ਲੈ ਕਰ, ਛੱਤ ਪੇ ਜਾਤਾਂ ਹੂੰ। ਪੱਕਾ ਪਤਾ ਹੈ। ਬਾਥਰੂਮ ਕੀ ਛੱਡ ਪਰ ਮਾਲ ਹੈ। ਅਵਤਾਰ ਦਾ ਅੰਦਰ ਕੰਬ ਗਿਆ। ਮਾਲ ਉੱਥੇ ਹੀ ਸੀ। ਉਸ ਨੇ ਕਿਹਾ, “ ਹੌਲਦਾਰ ਜੀ 50 ਕੁ ਹਜ਼ਾਰ ਰੁਪਿਆਂ ਲੈ ਕੇ ਗੱਲ ਤੇ ਮਿੱਟੀ ਪਾਵੋ। ਤੁਸੀਂ ਆਪਣਾ ਚਾਹ ਪਾਣੀ ਦੱਸੋ। “ “ ਅੱਛਾ ਜੀ ਮੈਨੂੰ ਪਤਾ ਹੈ, ਬੋਰੀਆਂ ਵੀ ਅੰਦਰ ਤਿੰਨ ਹਨ। 60 ਹਜ਼ਾਰ ਰੁਪਿਆਂ ਇਸੇ ਸਮੇਂ ਗੱਡੀ ਵਿੱਚ ਰੱਖ ਦੇ। ਤੇਰਾ ਮਾਲ ਨਹੀਂ ਫੜਦੇ। ਜੇ ਖਾਣ ਵਾਲੇ ਖ਼ਰੀਦੀ ਜਾਂਦੇ ਹਨ। ਵੇਚੀ ਚੱਲ, ਸਾਡਾ ਕੀ ਜਾਂਦਾ ਹੈ? ਅੱਗੇ ਨੂੰ ਬਚ ਕੇ, ਹਨੇਰੇ, ਸਵੇਰੇ ਐਸਾ ਕੰਮ ਕਰੀਦਾ ਹੈ। ਇਹ ਉੱਪਰੋਂ ਹੁਕਮ ਆਇਆ ਹੈ। ਕਿੱਲੋ ਕੁ ਭੁੱਕੀ ਤੇਰੇ ਕਿਸੇ ਭਈਏ ਸਿਰ ਪਾ ਦਿੰਦੇ ਹਾਂ। ਜਦੋਂ ਅਸੀਂ ਆਪ ਤਰੀਕ ਤੇ ਨਾਂ ਗਏ। ਆਪੇ ਦੋ ਤਰੀਕਾ ਵਿੱਚ ਕੇਸ ਰਫ਼ਾ-ਦਫ਼ਾ ਹੋ ਕੇ ਫ਼ੈਸਲਾ ਹੋ ਜਾਵੇਗਾ। ਗੁਰਦੁਆਰੇ ਦੀ ਗੋਲਕ ਦੇ ਪੈਸੇ ਘਰ ਹੀ ਪਏ ਸਨ। ਉਨ੍ਹਾਂ ਵਿੱਚੋਂ ਅਵਤਾਰ ਨੇ, ਪੈਸੇ ਗੱਡੀ ਵਿੱਚ ਰੱਖਦੇ ਹੋਏ ਕਿਹਾ,  “ ਹੌਲਦਾਰ ਜੀ ਇਹ ਚੱਕੋਂ ਆਪਦੇ ਪੈਸੇ ਇੱਕ ਗੱਲ ਦੱਸਦੇ ਜਾਵੋ। ਮੇਰੀ ਚੁਗ਼ਲੀ ਕਰਨ ਵਾਲਾ ਕੌਣ ਹੈ? “ “ ਤੇਰੇ ਯਾਰ ਠਾਣੇਦਾਰ ਸਾਹਿਬ ਦਾ ਹੀ ਕੰਮ ਹੈ। ਉਹ ਦੂਜੀ ਗੱਡੀ ਵਿੱਚ ਨਾਕਾ ਲਾਈ ਮੋੜ ਤੇ ਖੜ੍ਹਾ ਹੈ। ਇੰਨਾ ਪੈਸਿਆਂ ਵਿੱਚੋਂ ਨਾਲੇ ਹਿੱਸਾ ਉਡੀਕ ਰਿਹਾ ਹੈ। ਸਾਨੂੰ ਪਤਾ ਸੀ। ਤੂੰ ਪੈਸੇ ਦੇ ਦੇਣੇ ਹਨ। ਤਾਂਹੀ ਤਾਂ ਤੁਹਾਡੀ ਭਤੀਜੀ ਦੇ ਵਿਆਹ ਵਿੱਚ ਪੰਗਾ ਲਿਆ ਹੈ। ਸ਼ੁਕਰ ਕਰ ਅਸੀਂ ਸੱਜਰੇ ਜਮਾਈ ਬੈਠੇ ਤੋਂ ਨਹੀਂ ਆਏ।  ਯਾਰਾਂ ਦੀ ਇੱਜ਼ਤ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ।  “ “ ਰਾਤ ਤਾਂ ਉਸ ਨੂੰ ਮੈਂ ਮੁਫ਼ਤ ਵਿੱਚ 5 ਕਿੱਲੋ ਫੁਕੀ ਦਿੱਤੀ ਹੈ। “ “ ਜਿੱਥੋਂ ਤੂੰ ਪਾ ਕੇ ਦਿੱਤੀ ਹੈ। ਉਸ ਨੇ ਸਬ ਦੇਖਿਆ ਹੈ। ਇੰਨੇ ਕੁ ਨਾਲ ਐਡੀ ਗੋਗੜ ਨਹੀਂ ਭਰਦੀ। ਅੱਗੇ ਨੂੰ ਖ਼ਿਆਲ ਰੱਖੀ। ਜੋ ਕੰਮ ਕਰਨਾ ਹੈ। ਖੱਬੇ ਹੱਥ ਨੂੰ ਵੀ ਸੱਜੇ ਹੱਥ ਦਾ ਪਤਾ ਨਾਂ ਲੱਗੇ। ਕੀ ਕੀਤਾ ਹੈ? ਚੰਗੇ ਬਿਜ਼ਨਸ ਮੈਨ ਬਣਨ ਦੇ ਵੀ ਕੁੱਝ ਰੂਲ ਹਨ। ਪੁਲੀਸ ਵਾਲਿਆਂ ਤੇ ਬਿਜ਼ਨਸ ਵਿੱਚ ਯਾਰੀ ਰਿਸ਼ਤੇਦਾਰੀ ਨਹੀਂ ਦੇਖੀ ਜਾਂਦੀ, ਸੁਰਤ ਪੈਸੇ ਵੱਲ ਹੁੰਦੀ ਹੈ। ਹੌਲਦਾਰ ਨੇ ਪੁਲੀਸ ਵਾਲਿਆਂ ਨੂੰ ਗੱਡੀਆਂ ਵਿੱਚ ਜਾਣ ਦਾ ਇਸ਼ਾਰਾ ਕੀਤਾ। ਉਹ ਗੱਡੀਆਂ ਵਿੱਚ ਧੂੜਾ ਫੱਕਦੇ ਚੱਲੇ ਗਏ। ਹੌਲਦਾਰ ਨੇ ਸਾਰੇ ਪੈਸੇ ਠਾਣੇਦਾਰ ਨੂੰ ਫੜਾ ਦਿੱਤੇ। ਹੋਰ ਕਿਹੜਾ ਸਰਕਾਰੀ ਖਾਤੇ ਵਿੱਚ ਜਮਾਂ ਕਰਾਉਣੇ ਸਨ? ਠਾਣੇਦਾਰ ਨੇ ਪੈਸਿਆਂ ਵਾਲਾ ਬੈਗ  ਫੜਿਆ। ਚਾਰਾਂ ਨੂੰ ਹੱਥ ਵਿੱਚ ਆਏ ਨੋਟ ਵੰਡ ਦਿੱਤੇ। ਉਨ੍ਹਾਂ ਨੂੰ ਨਾਕੇ ਤੇ ਖੜ੍ਹਾ ਕੇ, ਆਪ ਘਰ ਨੂੰ ਚਲਾ ਗਿਆ।
 

 

 

 



 











Comments

Popular Posts