ਭਾਗ
39 ਕੈਨੇਡਾ ਤੇ ਬਾਹਰਲੇ ਮੁਲਕਾਂ ਵਿੱਚ ਕਿਤੇ ਵੀ ਰਹਿਣ ਲਈ, ਆਪਣਾ ਸਬ ਕੁੱਝ ਗਵਾਉਣਾ ਪੈਂਦਾ ਹੈ ਦਿਲਾਂ ਦੇ
ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੁੱਖੀ
ਦੇ ਮੰਮੀ-ਡੈਡੀ ਤੇ ਮੱਖਣ ਦੀ ਅਪਲਾਈ ਕੀਤੀ ਦੇ ਪੇਪਰ ਬਣ ਗਏ ਸਨ। ਕੈਨੇਡਾ ਦਾ ਵੀਜ਼ਾ ਮਿਲ ਗਿਆ ਸੀ।
ਮੱਖਣ ਦੀ ਇੱਕ ਸਾਲ ਦੀ ਕੁੜੀ ਹੋ ਗਈ ਸੀ। ਕੁੜੀ ਤੇ ਘਰਵਾਲੀ ਨਾਲ ਨਹੀਂ ਆ ਸਕਦੀਆਂ ਸੀ। ਸੁੱਖੀ ਨੇ
ਮੰਮੀ-ਡੈਡੀ ਦੀ ਫੈਮਲੀ ਦੀ ਅਪਲਾਈ ਕੀਤੀ ਸੀ। ਕੈਨੇਡਾ ਨੂੰ ਆਉਣ ਵਾਲੇ ਦਿਨ ਮੱਖਣ ਨੇ ਉਸ ਨਾਲ ਬਹੁਤ ਵਾਧੇ ਕੀਤੇ ਸਨ। ਉਸ
ਨੇ ਪਤਨੀ ਨੂੰ ਕਿਹਾ, , “ ਮੈਂ ਕੈਨੇਡਾ ਵਿੱਚ ਗੇੜਾ ਹੀ ਲਾਉਣ ਚੱਲਿਆਂ ਹਾਂ। ਤੇਰੇ ਕੋਲ ਵਾਪਸ ਆ ਜਾਣਾ ਹੈ।
ਪਾਸਪੋਰਟ ਉੱਤੇ ਇਮੀਗ੍ਰਾਂਟ ਦੀ ਮੋਹਰ ਹੀ ਲੁਵਾਉਣ ਚੱਲਿਆਂ ਹਾਂ। “ ਉਸ ਦੀ ਵਹੁਟੀ ਨੇ ਕਿਹਾ, “ ਗਰ ਮੇ ਕੋਈ ਔਰ ਵੀ ਨਹੀਂ ਹੈ। ਹਮ ਮਾਂ ਬੇਟੀ
ਕੈਸੇ ਗੁਜ਼ਾਰਾਂ ਕਰੇਗੇ? “ “ ਸੌਦਾ ਸਾਹਮਣੇ ਹੱਟੀ ਵਾਲਾ ਘਰ ਦੇ ਜਾਇਆ ਕਰੇਗਾ। ਮੈਂ ਉਸ ਨੂੰ ਆਪੇ ਪੈਸੇ ਦਿੰਦਾ
ਰਹਾਂਗਾ। “ “ ਮੈ
ਨੇ ਇੱਧਰ ਇਕੱਲੇ ਰਹਿ ਕੇ, ਝੱਗ ਮਾਰਨੀ ਹੈ। ਮੈਂ ਭੀ ਮੇਰੇ ਗਾਉਂ ਜਾ ਰਹੀ ਹੂੰ। ਖ਼ਾਨੇ ਪੀਨੇ ਕੀ ਕਮੀ ਉੱਧਰ
ਵੀ ਨਹੀਂ ਹੈ। ਇਤਨਾ ਤੋਂ ਮੈਂ ਖ਼ੁਦ ਕੰਮਾਂ ਲੇਤੀ ਹੂੰ। ਆਪਨਾਂ ਔਰ ਬੀਟੀਆ ਕਾ ਪੇਟ ਭਰ ਲੂਗੀ। “ ਸੁੱਖੀ ਦੀ ਮੰਮੀ ਨੇ ਕਿਹਾ, “ ਸੁੱਖ ਨਾਲ ਤੂੰ ਰੋਂਦੀ ਕਿਉਂ ਹੈ? ਘਰੋਂ ਜਾਣ ਵਾਲਿਆਂ ਨੂੰ ਹੱਸ ਕੇ ਤੋਰੀਦਾ ਹੈ।
ਸਾਨੂੰ ਮਸਾਂ ਦਿਨ ਆਇਆ ਹੈ। ਜਿਸ ਦਿਨ ਦੀ ਤੂੰ ਆਈ ਹੈ। ਘਰ ਪਿੱਛੇ ਨੂੰ ਜਾਂਦਾ ਹੈ। ਮਾਂ ਧੀ ਨੇ
ਕਿਵੇਂ ਰੋਣ-ਧੋਣ ਦਾ ਸਿਆਪਾ ਪਾਇਆ ਹੈ? ਕੁੜੀ ਹੀ ਜੰਮੀ ਹੈ। ਉਹ ਵੀ ਆਪ ਦੇ ਵਰਗੀ ਕਾਲੀ ਭੂਤ ਹੈ। “ “ ਏ ਮਈਆ, ਆਪ ਕਾ ਅਭੀ ਭੀ ਲਿਹਾਜ਼ ਕਰ ਰਹੀ ਹੂੰ। ਸਲੀਕੇ
ਸੇ ਬਾਤ ਕਰ। ਮੇਰੀ ਬੇਟੀ ਕੋ ਅਗਰ ਕੁਛ ਬੋਲਾ। ਜੁਬਾਨ ਕਾਟ ਦੂਗੀ। ਤੂੰ ਨੇ ਤੋਂ ਕੈਨੇਡਾ ਚਲੀ
ਜਾਨਾਂ ਹੈ। ਤੂੰ ਬਹੁਤ ਖੁਸ਼ ਹੈ। ਮੇਰਾ ਗਰ ਬਰਬਾਦ ਹੋ ਨੇ ਜਾ ਰਹਾ ਹੈ। ਪ੍ਰਦੇਸ ਸੇ ਕੌਨ ਵਾਪਸ
ਆਤਾ ਹੈ? ਉਧਰ
ਤੋਂ ਮਰਦੋਂ ਕੋ ਚੀਕਨੀ ਗੋਰੀਆਂ ਮਿਲਤੀ ਹੈ। ਮੈਂ ਇਸ ਕੀ ਆਖੋਂ ਕੋ ਜਾਨਤੀ ਹੂੰ। ਔਰਤ ਕੋ ਕੈਸੇ ਖਾ
ਜਾਂਨੇ ਵਾਲੀ ਆਖੋ ਸੇ ਤਾਕਤਾਂ ਹੈ। ਮੰਮੀ ਮੈਂ ਆਪ ਨੇ ਗਰ ਵਾਲੇ ਸੇ ਬਾਤ ਕਰਤੀ ਹੂੰ। ਆਪ ਦਖ਼ਲ
ਮੱਤ ਦੇ। “ “ ਹਰ ਸਮੇਂ ਠਾਂਣੇਦਾਰੀ ਵਿੱਚ ਹੀ ਗੱਲ ਕਰਦੀ
ਹੈ। ਇਸ ਦੀ ਰੁਖੀ ਜ਼ੁਬਾਨ ਕਾਲਜੇ ਨੂੰ ਖਾਂਦੀ ਹੈ। ਮੇਰੇ ਤਾਂ ਰੱਬ ਨੇ ਤੇਰੇ ਤੋਂ ਖਹਿੜਾ ਛੁਡਾ
ਦਿੱਤਾ ਹੈ। ਮੈਂ ਆਪ ਦੇ ਪੁੱਤ ਨੂੰ ਲੈ ਚੱਲੀ ਹਾਂ। ਤੂੰ ਕੁੜੀ ਨੂੰ ਚੱਟੀ ਜਾਈ। “ “ ਪੁੱਤਰ ਤੇਰੇ ਕੋ ਬਹੁਤ ਪਿਆਰਾ ਹੈ। ਇਸ ਕੋ
ਪਹਿਲੇ ਵੀ ਆਪ ਨੇ ਪਾਸ ਹੀ ਰੱਖਨਾਂ ਥਾ। ਮੇਰੇ ਮਗਰ ਕਿਉਂ ਲਗਾ ਥਾਂ? ਤੂੰ ਇਸੇ ਲੈ ਜਾ, ਦੁਨੀਆ ਬਹੁਤ ਬੜੀ ਹੈ। ਜੀਨੇ ਕਾ ਕੋਈ ਔਰ
ਸਹਾਰਾ ਬਨ ਜਾਏਗਾ। “
ਘਰ
ਮਿਲਣ ਲਈ ਰਿਸ਼ਤੇਦਾਰ ਆਏ ਹੋਏ ਸਨ। ਵਹੁਟੀ ਨੇ ਆਲ਼ੇ
ਦੁਆਲਾ ਦੇਖਿਆ। ਉਸ ਨੂੰ ਨਮੋਸ਼ੀ ਹੋਈ। ਸਾਰੇ ਸੱਸ ਨੂੰਹ ਦੀਆਂ ਗੱਲਾਂ ਸੁਣ ਕੇ, ਹੱਸ ਰਹੇ ਸਨ। ਸਮਾਨ ਕਾਰ ਵਿੱਚ ਲੱਦ ਲਿਆ ਸੀ।
ਠਾਣੇਦਾਰਨੀ ਨੇ ਵੀ ਆਪਦੇ ਲਈ ਇੱਕ ਕਾਰ ਮਗਾ ਲਈ ਸੀ। ਉਸ ਨੇ ਵੀ ਆਪਦਾ ਸਬ ਕੁੱਝ ਇਕੱਠਾ ਕਰ ਲਿਆ
ਸੀ। ਘਰ ਵਿੱਚੋਂ 5 ਜਾਣੇ ਜਾ ਰਹੇ ਸਨ। ਘਰ ਖਾਲ਼ੀ ਹੋ ਗਿਆ ਸੀ। ਘਰ ਸੰਭਾਲਣ ਨੂੰ ਗੋਹੇ ਕੂੜਾ ਕਰਨ
ਵਾਲੀ ਨੂੰ ਕਿਹਾ ਸੀ। ਉਹ ਵੀ ਨੱਕ ਬੁੱਲ੍ਹ ਮਾਰ ਰਹੀ ਸੀ। ਦਰਾਂ ਦੇ ਬਾਹਰ ਜਿੰਦਾ ਲੱਗਾ ਕੇ, ਚਾਬੀਆਂ ਗੁਆਂਢੀਆਂ ਨੂੰ ਫੜਾ ਦਿੱਤੀਆਂ ਸਨ।
ਸੁੱਖੀ ਨੂੰ ਚਾਹ ਚੜ੍ਹਿਆ ਹੋਇਆ ਸੀ। ਮੰਮੀ-ਡੈਡੀ ਆ ਰਹੇ ਸੀ। ਉਹ ਉਨ੍ਹਾਂ ਲਈ ਪਕਵਾਨ ਬਣਾਂ ਰਹੀ
ਸੀ। ਉਸ ਦੀ ਜਠਾਣੀ ਉਸੇ ਦਿਨ ਦੀ ਚਾਦਰ ਲਈ ਪਈ ਸੀ। ਜਿਸ ਦਿਨ ਦਾ ਨਿੰਦਰ ਨੇ ਕੰਮ ਲਈ ਕਿਹਾ ਸੀ।
ਉਸ ਨੂੰ ਤਾਪ ਚੜ੍ਹ ਗਿਆ ਸੀ। ਸੁੱਖੀ ਕਈ ਬਾਰ ਕਹਿ ਚੁੱਕੀ ਸੀ, “ ਬੁਖ਼ਾਰ ਹੈ, ਤਾਂ ਕੋਈ ਗੋਲੀ ਖਾ ਲਵੋ। ਤੁਹਾਨੂੰ ਡਾਕਟਰ
ਕੋਲ ਵੀ ਨਹੀਂ ਲਿਜਾ ਸਕਦੇ। ਦੀਦੀ ਲੰਬੇ ਪੈਣ ਨਾਲ ਬੁਖ਼ਾਰ ਤੇ ਬਿਮਾਰੀ ਜ਼ਿਆਦਾ ਚੇਤੇ ਆਉਂਦੇ ਹਨ।
ਜੇ ਉੱਠ ਕੇ ਫਿਰੀਏ, ਤੁਰੀਏ ਘਰ ਦਾ ਕੰਮ ਕਰੀਏ ਸਮਾਂ ਛੇਤੀ ਨਿਕਲ ਜਾਂਦਾ ਹੈ। ਦੁਖ ਵੀ ਚੇਤੇ ਨਹੀਂ
ਰਹਿੰਦਾ। ਮੈਂ ਜਿਸ ਦਿਨ ਦੀ ਕੈਨੇਡਾ ਆਈ ਹਾਂ। ਘਰ ਬਾਹਰ ਦੇ ਕੰਮਾਂ ਵਿੱਚ ਇੰਨੀ ਮਗਨ ਹਾਂ। ਕਦੇ
ਤਾਪ, ਜ਼ੁਕਾਮ
ਚੇਤੇ ਹੀ ਨਹੀਂ ਆਇਆ। ਕੁੜੀ 10 ਦਿਨਾਂ ਦੀ ਸੀ। ਉਦੋਂ ਵੀ ਆਪ ਕੰਮ ਕਰਨ ਲੱਗ ਗਈ ਸੀ। “ ਨਿੰਦਰ ਦੀ ਭਾਬੀ ਨੇ ਕਿਹਾ, “ ਤੁਸੀਂ ਤੀਵੀਂ, ਖ਼ਸਮ ਮੈਨੂੰ ਸੁਣਾਂ ਕੇ ਗੱਲਾਂ ਕਿਉਂ ਕਰਦੇ
ਹੋ? ਇੱਥੇ
ਲਿਆ ਕੇ ਮੈਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਹੈ। ਜਦੋਂ ਤੁਸੀਂ ਪਿੰਡ ਆਉਂਦੇ ਹੋ। ਮੈਂ ਤਾਂ
ਕਦੇ ਕੰਮ ਨੂੰ ਨਹੀਂ ਕਿਹਾ ਸੀ। ਮੈਨੂੰ ਇੱਥੇ ਕਿਉਂ ਲਿਆਂਦਾ ਹੈ? ਜੇ ਮੇਰੇ ਨਾਲ ਇੰਝ ਕਰਨੀ ਸੀ। “ “ ਭੈਣ ਜੀ ਤੁਸੀਂ ਗ਼ੁੱਸਾ ਕਰ ਗਏ। ਪਿੰਡ ਤਾਂ
ਨੌਕਰ ਹੁੰਦੇ ਹਨ। ਇੱਥੇ ਕੈਨੇਡਾ ਵਿੱਚ ਸਬ ਨੂੰ ਨੌਕਰ ਬਣ ਕੇ, ਮਜ਼ਦੂਰੀ ਕਰਨੀ ਪੈਂਦੀ ਹੈ ਤਾਂ ਡਾਲਰ ਮਿਲਦੇ
ਹਨ। ਤਾਂ ਹੀ ਘਰ ਚੱਲਦਾ ਹੈ। ਇਹੀ ਕੈਨੇਡਾ ਦੀ ਮੌਜ ਦਾ ਅਸੂਲ ਹੈ। ਮਨ ਮਾਰ ਕੇ, ਜਿਊਣਾ ਪੈਂਦਾ ਹੈ। ਕੈਨੇਡਾ ਤੇ ਬਾਹਰਲੇ
ਮੁਲਕਾਂ ਵਿੱਚ ਕਿਤੇ ਵੀ ਰਹਿਣ ਲਈ, ਆਪਣਾ ਸਬ ਕੁੱਝ ਗਵਾਉਣਾ ਪੈਂਦਾ ਹੈ। ਬੰਦਾ ਸੋਚਦਾ ਹੈ। ਬਹੁਤ ਕੁੱਝ ਜੋੜ ਰਿਹਾ
ਹੈ। ਪਰ ਕੁੱਝ ਹਾਸਲ ਨਹੀਂ ਹੁੰਦਾ। ਸਬ ਕੁੱਝ ਜੀਵਨ, ਉਮਰ ਸਮਾਂ ਬਰਬਾਦ ਹੋ ਜਾਂਦੇ ਹਨ। “
Comments
Post a Comment