ਭਾਗ
27 ਕਈ ਆਪਣਾ ਘਰ-ਪਰਿਵਾਰ ਛੱਡ ਕੇ, ਦਰ-ਦਰ ਖ਼ਾਕ ਛਾਣਦੇ ਫਿਰਦੇ ਹਨ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ
ਔਰਤ, ਮਰਦ ਦਾ ਵੀ ਘਰੋਂ ਪੈਰ ਨਿਕਲ ਜਾਵੇ। ਘਰ ਵਿੱਚ ਮਨ ਨਹੀਂ
ਟਿਕਦਾ। ਐਸੇ ਲੋਕ ਕਈ ਤਰਾਂ ਦੇ ਹਨ। ਕਈ ਨੌਕਰੀ ਕਰਨ ਨੂੰ ਘਰੋਂ ਬਾਹਰ ਰਹਿੰਦੇ ਹਨ। ਉਹ ਆਪਣੀ
ਜ਼ਿੰਦਗੀ ਬਦਲ ਲੈਂਦੇ ਹਨ। ਮਿਹਨਤ ਕਰਦੇ ਹਨ। ਕਈ ਪਤੀ-ਪਤਨੀ ਬੱਚਿਆਂ ਦੇ ਹੁੰਦੇ ਹੋਏ, ਬਾਹਰ
ਹੋਰ ਔਰਤ-ਮਰਦ ਨਾਲ ਘਰ ਵਸਾ ਲੈਂਦੇ ਹਨ। ਜਾਂ ਕਿਸੇ ਔਰਤ-ਮਰਦ ਨਾਲ ਉਦਾਂ ਹੀ ਪਾਰਟ ਟਾਈਮ ਚੰਗਾ
ਸਮਾਂ ਗੁਜ਼ਾਰਨ ਨੂੰ ਮਨ ਪ੍ਰਚਾਵੇ ਲਈ ਮਨੋਰੰਜਨ ਕਰਦੇ ਹਨ। ਕਈ ਸਾਧ, ਸਾਧਣੀਆਂ
ਹੋ ਜਾਂਦੇ ਹਨ। ਉਹ ਲੋਕਾਂ ਦੇ ਸਿਰੋਂ ਖਾਂਦੇ ਹਨ। ਆਪਦਾ ਘਰ-ਪਰਿਵਾਰ ਛੱਡ ਕੇ, ਦਰ-ਦਰ
ਖ਼ਾਕ ਛਾਣਦੇ ਫਿਰਦੇ ਹਨ। ਲੋਕ ਐਸੇ ਮਨ ਚਲੇ ਹੱਟੇ ਕੱਟਿਆਂ ਮਰਦਾਂ ਔਰਤਾਂ ਦੇ ਪੈਰ ਧੋ ਕੇ ਪੀਂਦੇ
ਹਨ। ਦੁੱਧ, ਘਿਉ, ਖੀਰ ਕੜਾਹ,
ਪੂਰੀਆਂ ਚਾਰਦੇ ਹਨ। ਮਾਲਸ਼ਾਂ ਕਰਦੇ ਹਨ। ਐਵੇਂ
ਤਾਂ ਨਹੀਂ ਕੋਈ ਆਪਣਾ-ਆਪ ਲੁਟਾਉਂਦਾ। ਕੋਈ ਸੁਆਦ ਮਿਲਦਾ ਹੋਵੇਗਾ। ਬਗੈਰ ਸੁਆਦ ਤੋਂ ਕੋਈ ਚੂੰਢੀ
ਨਹੀਂ ਵੱਡਾਉਂਦਾ, ਮੂੰਹ ਨਹੀਂ ਲਗਾਉਂਦਾ। ਕਈ ਥੋੜੇ ਸਮੇਂ ਲਈ ਘਰੋਂ ਨਿਕਲਦੇ ਹਨ। ਬੀਹੀ, ਮਹੱਲੇ
ਵਿੱਚ ਲੋਕਾਂ ਦੀ ਤਾਕ, ਝਾਕ, ਵਿਰੜਾ ਲੈਂਦੇ ਹਨ। ਐਸੇ ਲੋਕ ਕੁੜੀਆਂ, ਬੂੜੀਆਂ
ਛੇੜਦੇ ਹਨ। ਇੱਧਰ-ਉੱਧਰ ਫ਼ਸਾਦ ਪਾਉਂਦੇ ਹਨ।
ਐਸੇ
ਬੰਦਿਆਂ, ਜਾਨਵਰਾਂ,
ਪਸ਼ੂਆਂ ਨੂੰ ਆਵਾਰਾ ਕਹਿੰਦੇ ਹਨ। ਜਦੋਂ ਬੰਦਾ
ਪਰਿਵਾਰ ਦੀਆਂ ਜ਼ੰਜੀਰਾਂ, ਪਸ਼ੂ ਸੰਗਲ਼,
ਰੱਸਾ ਤੋੜ ਕੇ ਭੱਜਦਾ ਹੈ। ਮੁਸ਼ਕਲ ਨਾਲ ਹੱਥ
ਆਉਂਦਾ ਹੈ। ਇੰਨਾ ਨੂੰ ਆਜ਼ਾਦੀ ਮਿਲ ਜਾਂਦੀ ਹੈ। ਘਰ ਛੱਡ ਕੇ ਵੀ ਰਹਿਣ ਨੂੰ ਥਾਂ ਤੇ ਖਾਣ ਨੂੰ
ਭੋਜਨ ਚਾਹੀਦਾ ਹੈ। ਜੇ ਖਾਣ ਨੂੰ ਸੌਖੀ ਤਰਾਂ ਨਹੀਂ ਲੱਭੇਗਾ। ਖੋਹ ਕੇ ਖਾਣਗੇ। ਲੋਕਾਂ ਦੀ ਜ਼ਿੰਦਗੀ
ਭੰਗ ਹੁੰਦੀ ਹੈ। ਐਸੇ ਦੂਜਿਆਂ ਲਈ ਖ਼ਤਰਾ ਬਣਦੇ ਹਨ। ਲੋਕ ਆਵਾਰਾ ਬੰਦਿਆਂ ਤੇ ਆਵਾਰਾ ਜਾਨਵਰਾਂ ਤੋਂ
ਤੰਗ ਆ ਜਾਂਦੇ ਹਨ। ਐਸੇ ਆਵਾਰਾ ਜਾਨਵਰਾਂ, ਪਸ਼ੂਆਂ ਨੂੰ ਲੋਕਾਂ ਨੇ ਖਾਣਾ, ਦਾਣਾ
ਤਾਂ ਕੀ ਦੇਣਾ ਹੈ? ਉਨ੍ਹਾਂ ਨੂੰ ਉਹ ਆਲੇ-ਦੁਆਲੇ ਗੰਦ ਪਾਉਂਦੇ ਲੱਗਦੇ ਹਨ।
ਭਾਰਤ ਵਰਗੇ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਵਾਰਾ ਜਾਨਵਰਾਂ, ਪਸ਼ੂਆਂ ਨੂੰ ਜ਼ਹਿਰ ਦੇ ਕੇ, ਜਾਂ
ਗੋਲੀ ਨਾਲ ਮਾਰ ਦਿੰਦੇ ਹਨ। ਜੇ ਗੌਰਮਿੰਟ ਇਹ ਕਰਤੂਤ ਕਰ ਸਕਦੀ ਹੈ। ਆਮ ਪਬਲਿਕ ਵੀ ਕਰੇ, ਕੋਈ
ਹੈਰਾਨੀ ਨਹੀਂ ਹੋਵੇਗੀ। ਲੋਕਲ ਪੇਪਰ ਵਿੱਚ ਖ਼ਬਰ ਲੱਗੀ ਸੀ। ਕਿਸੇ ਨੇ ਕੁੱਤਾ ਤੇ ਬਿੱਲੀ ਮਾਰ
ਦਿੱਤੇ ਸਨ। ਜੋ ਇੱਕੋ ਗਲੀ ਵਿਚੋਂ ਮਿਲੇ ਸਨ। ਪੁਲਿਸ ਗੁਨਾਹ ਕਰਨ ਵਾਲਿਆਂ ਦੀ ਪੈੜ ਕੱਢਣ ਦਾ ਯਤਨ
ਕਰ ਰਹੀ ਸੀ। ਗੌਰਮਿੰਟ ਲੋਕਾਂ ਨੂੰ ਬੇਵਕੂਫ਼ ਬਣਾਉਂਦੀ ਹੈ। ਸ਼ਿਕਾਰ ਕਰਨ ਦਾ ਲਾਇਸੈਂਸ ਦੇ ਕੇ, ਮਨ
ਭਾਉਂਦੇ ਜਾਨਵਰਾਂ, ਪਸ਼ੂਆਂ, ਮੱਛੀਆਂ ਨੂੰ ਖਾਣ ਲਈ ਮਾਰ ਸਕਣ ਦੀ ਇਜਾਜ਼ਤ ਦਿੰਦੀ ਹੈ।
ਜੇ ਬਗੈਰ ਲਾਇਸੈਂਸ ਲੈਣ ਦੇ ਇਹੀ ਕਰਦੇ ਹੋ ਸਜਾ ਹੋ ਜਾਂਦੀ ਹੈ। ਗੌਰਮਿੰਟ ਹੀ ਲੋਕਾਂ ਤੋਂ
ਜਾਨਵਰਾਂ, ਪਸ਼ੂਆਂ, ਮੱਛੀਆਂ ਨੂੰ ਮਰਵਾਉਂਦੀ ਹੈ। ਗੌਰਮਿੰਟ ਤੋਂ ਲਾਇਸੈਂਸ
ਲੈ ਕੇ ਜਿੰਨੇ ਮਰਜੀ ਪਸ਼ੂ, ਬੰਦੇ ਮਾਰ ਲਵੋ। ਗੌਰਮਿੰਟ ਆਪ ਸ਼ਿਕਾਰ ਕਰਨ ਦੀ ਇਜਾਜ਼ਤ ਦਿੰਦੀ ਹੈ।
ਆਵਾਰਾ
ਬੰਦਿਆਂ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਬਿਗੜਿਆਂ ਦਾ ਇਲਾਜ ਡੰਡਾ ਹੁੰਦਾ ਹੈ। ਉਹੀ ਡਾਂਗ ਚਲਾ
ਸਕਦਾ ਹੈ। ਜਿਸ ਦੇ ਡੌਲ਼ਿਆਂ ਵਿੱਚ ਜਾਨ ਹੋਵੇਗੀ। ਤਕੜੇ ਬੰਦੇ ਤੋਂ ਹੀ ਸਬ ਡਰਦੇ ਹਨ। ਮਾੜੇ ਦਾ
ਜਿਊਣਾ ਮੁਸ਼ਕਲ ਕਰਦੇ ਹਨ। ਧਨਵਾਨ ਦੇ ਦੋਸਤ ਬਣਦੇ ਹਨ। ਲੋਕ ਗ਼ਰੀਬ ਤੋਂ ਪਾਸਾ ਵਟਦੇ ਨੇ। ਇਹ ਲੋਕ
ਤੇਰੇ ਨਾਂ ਮੇਰੇ ਨੇ। ਪਰ ਜੇ ਲਾਲਚ ਦਿਸੇ ਨੇੜੇ ਲੱਗਦੇ ਨੇ। ਇਸ ਤਰਾਂ ਜੀਤ ਤੇ ਮੰਮੀ-ਡੈਡੀ ਵਰਗੇ
ਹੋਰ ਵੀ ਬਥੇਰੇ ਨੇ। ਜੋ ਘਰ ਪਰਿਵਾਰ ਦੀ ਜ਼ੁੰਮੇਵਾਰੀ ਸੰਭਾਲਣ ਦੀ ਥਾਂ ਘਰ ਛੱਡ ਕੇ, ਬਾਹਰ
ਨੂੰ ਭੱਜਦੇ ਨੇ। ਇੰਨਾ ਨੂੰ ਕੋਈ ਪੁੱਛੇ, ਜੇ ਤੁਸੀਂ ਆਪਣਾ-ਆਪ ਨਹੀਂ ਸੰਭਾਲ ਸਕਦੇ। ਦੂਜਾ ਬੰਦਾ
ਕਿਹੜਾ ਤੁਹਾਡੇ ਮੂੰਹ ਵਿੱਚ ਬੁਰਕੀ ਪਾ ਦੇਵਾਂਗੇ? ਐਸੇ ਲੋਕਾਂ ਦਾ ਘਰ ਖ਼ਰਾਬ ਕਰਨ ਵਾਲੇ ਵੀ ਬਹੁਤ ਹਨ।
ਜੀਤ ਨੂੰ ਘਰੋਂ ਰੁੱਸ ਕੇ ਗਿਆ ਦੇਖ ਕੇ, ਕਈ ਕੈਨੇਡਾ ਬੈਠੇ ਹੀ ਰਿਸ਼ਤਾ ਕਰਾਉਣ ਨੂੰ ਫਿਰਦੇ
ਰਹਿੰਦੇ ਸਨ। ਅਗਲਾ ਸੋਚਦਾ ਹੈ। ਜਿਵੇਂ ਕਿਵੇਂ ਸਾਡੀ ਕੁੜੀ ਇੱਕ ਬਾਰ ਕੈਨੇਡਾ ਵੜ ਜਾਵੇ। ਫਿਰ
ਭਾਵੇਂ ਜੀਤ ਉਸ ਨਾਲ ਵੀ ਰੁੱਸ ਕੇ ਘਰ ਛੱਡ ਜਾਵੇ। ਕੁੜੀ ਦੇ ਪਾਸਪੋਰਟ ਉੱਤੇ ਕੈਨੇਡਾ ਦੀ ਮੋਹਰ
ਲੱਗ ਜਾਵੇ। ਪਿੱਛੋਂ ਜੀਤ ਤੋਂ ਕੀ ਹੱਲ ਵਹਾਉਣਾ ਹੈ?
ਜੀਤ
ਤੇ ਮੰਮੀ-ਡੈਡੀ ਦੇ ਘਰੋਂ ਜਾਣ ਨਾਲ ਗੁੱਡੀ ਦਾ ਰਸੋਈ ਦਾ ਰੁਝਾਨ ਵੀ ਘੱਟ ਗਿਆ ਸੀ। ਪਲਟਣ ਨੂੰ
ਰਾਸ਼ਨ ਖਾਣ ਨੂੰ ਬਣਾਂ ਕੇ ਦੇਣਾ ਪੈਂਦਾ ਸੀ। ਦਾਲ-ਰੋਟੀ,
ਸਫ਼ਾਈਆਂ ਦਾ ਕੰਮ ਵੀ ਘੱਟ ਗਿਆ ਸੀ। ਹੁਣ ਉਸ
ਕੋਲ ਆਪਦੇ ਲਈ ਬਹੁਤ ਸਮਾਂ ਬਚ ਜਾਂਦਾ ਸੀ। ਉਸ ਨੇ ਦੋਨੇਂ ਬੱਚੇ ਕਾਰ ਵਿੱਚ ਬੈਠਾਏ, ਜੀਤ
ਦੀ ਭੈਣ ਦੇ ਦਰਾਂ ਮੂਹਰੇ ਉਤਾਰ ਕੇ ਕਿਹਾ, “ ਪੁੱਤ ਤੁਹਾਨੂੰ ਸਕੂਲੋਂ ਛੁੱਟੀਆਂ ਹਨ। ਆਪਦੇ ਡੈਡੀ ਤੇ
ਦਾਦਾ-ਦਾਦੀ ਨਾਲ ਭੂਆ ਦੇ ਘਰ ਮੌਜ ਕਰੋ। ਜਕਣ ਦੀ ਲੋੜ ਨਹੀਂ ਹੈ। ਭੂਆ ਦਾ ਘਰ ਹੈ। ਕਿਸੇ ਤੋਂ ਡਰਨ
ਦੀ ਲੋੜ ਨਹੀਂ ਹੈ। ਜੋ ਮਨ ਚਾਹੇ ਖਾਣਾ, ਪੀਣਾ ਤੇ ਕਰਨਾ। ਮੈਂ ਚਾਰ ਦਿਨ ਆਰਾਮ ਕਰ ਲਵਾਂ। ਤੁਸੀਂ
ਵੀ ਕਿਤੇ ਘੁੰਮ ਫਿਰ ਆਉਣਾ। “ ਮੁੰਡਾ ਕੁੜੀ ਨੇ ਕਿਹਾ, “ ਜਾ
ਹੂ, ਮੰਮੀ ਬਹੁਤ ਮਜ਼ਾ ਆਵੇਗਾ। ਜੂ ਆਰ ਗ੍ਰੇਟ। “ ਉਹ
ਛਾਲਾਂ ਮਾਰਦੇ, ਭੂਆ ਦੇ ਦਰਾਂ ਮੂਹਰੇ ਜਾ ਖੜ੍ਹੇ। ਉਨ੍ਹਾਂ ਨੇ ਡੋਰ
ਉੱਤੇ ਜਾ ਕੇ ਬਿਲ ਮਾਰੀ। ਫੁੱਫੜ ਨੇ ਦਰਵਾਜ਼ਾ ਖੋਲਿਆਂ। ਦੋਨੇਂ ਬੱਚਿਆਂ ਨੂੰ ਦੇਖ ਕੇ, ਉਸ
ਦਾ ਮੂੰਹ ਅੱਡਿਆ ਰਹਿ ਗਿਆ। ਗੁੱਡੀ ਨੇ ਹੱਥ ਊਚਾ ਕਰਕੇ ਬਾਏ ਕੀਤੀ। ਹਾਰਨ ਮਾਰ ਕੇ ਆਪਦੀ ਕਾਰ ਤੋਰ
ਲਈ। ਕੈਨੇਡਾ ਵਿੱਚ ਗੱਡੀ ਦਾ ਹਾਰਨ ਮਾਰ ਉਦੋਂ ਮਾਰਦੇ ਹਨ। ਜੋਂ ਬੰਦਾ ਬਹੁਤ ਖੁਸ਼ ਹੁੰਦਾ ਹੈ।
Comments
Post a Comment