ਭਾਗ
19 ਝਟਕਾ ਜਾਂ ਹਲਾਲ ਤਰੀਕਾ ਕੋਈ ਵੀ ਹੋਵੇ, ਬਹਾਨਾ ਮਾਸ ਖਾਣ ਦਾ ਹੁੰਦਾ ਹੈ ਦਿਲਾਂ ਦੇ
ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਧਰਮ
ਦਿਖਾਵਾ ਬਣ ਗਿਆ ਹੈ। ਲੋਕ ਇਹੀ ਸੋਚਦੇ ਹਨ, ਲੋਕਾਂ
ਵਿੱਚ ਜ਼ਾਹਿਰ ਮਸ਼ਹੂਰ ਹੋ ਕੇ, ਕਿਵੇਂ ਲੋਕਾਂ ਵਿੱਚ ਵੱਖਰੇ ਦਿਸ ਸਕਦੇ ਹਾਂ? ਕਿਵੇਂ ਧਾਕ ਜਮਾਂ ਕੇ, ਹੋਰਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹਾਂ? ਧਰਮ ਦੀ ਆੜ ਵਿੱਚ ਕਿਵੇਂ ਲੋਕਾਂ ਨੂੰ ਡਰਾਉਣਾ
ਹੈ? ਬਹੁਤਿਆਂ ਦਾ ਪਾਠ ਪੂਜਾ ਕਰਦਿਆਂ ਦਾ ਧਿਆਨ ਚਾਰੇ ਪਾਸੇ ਹੁੰਦਾ ਹੈ। ਪੂਰੀ ਖ਼ਬਰ ਹੁੰਦੀ ਹੈ।
ਕੌਣ ਕੀ ਕਰਦਾ ਹੈ? ਫ਼ੋਨ ਦੀ ਪਹਿਲੀ ਘੰਟੀ ਵੱਜਦੀ ਹੈ। ਦੇਖਣਾ
ਹੁੰਦਾ ਹੈ, ਕੀਹਦਾ ਫ਼ੋਨ ਹੈ? ਦੱਸਣਾ ਵੀ ਹੁੰਦਾ ਹੈ, “ ਮੈਂ ਪਾਠ ਕਰ ਰਿਹਾ ਹਾਂ। “ ਜੇ ਕੋਈ ਅਣਜਾਣ ਵਿੱਚ ਕਿਸੇ ਪਾਠ ਕਰਦੇ ਨੂੰ
ਬੁਲਾ ਲਵੇ, ਕਈ ਦੇਖ ਕੇ ਸਿਰ ਮਾਰਦੇ ਹਨ। ਕਈ ਨਾਂ ਬੋਲਣ
ਲਈ ਉਂਗਲੀਂ ਮਾਰ ਕੇ, ਚੁੱਪ ਕਰਾ ਦਿੰਦੇ ਹਨ। ਕਈ ਅੱਖਾਂ ਦੇ ਇਸ਼ਾਰੇ
ਕਰਕੇ ਦੱਸਦੇ ਹਨ। ਬਈ ਦਿਸਦਾ ਨਹੀਂ, ਮੈਂ
ਪਾਠ ਕਰ ਰਿਹਾ ਹਾਂ। ਪਾਠ ਦਾ ਅਸਰ ਘੱਟ ਹੁੰਦਾ ਹੈ। ਦਿਖਾਵਾ ਵੱਧ ਬਣ ਗਿਆ ਹੈ। ਪਾਠੀ, ਗ੍ਰੰਥੀ ਪਾਠ ਪੜ੍ਹਦੇ, ਸੁਣਦੇ ਹੋਏ, ਧਿਆਨ ਫ਼ੋਨ ਵਿੱਚ ਰੱਖਦੇ ਹਨ। 20, 40 ਸਾਲ ਜਪ ਜੀ ਪੜ੍ਹ ਕੇ ਵੀ ਭੋਰਾ ਅਸਰ ਨਹੀਂ
ਹੋਇਆ ਦਿਸਦਾ। ਮਨ ਪੱਥਰ ਦੀ ਤਰਾਂ ਅਣਭਿੱਜ ਹੈ। ਨਿਮਰਤਾ, ਦਰਦ, ਤਰਸ, ਦਿਆਂ, ਦਾਨ, ਧਿਆਨ ਜੀਵਨ ਵਿੱਚ ਬਿਲਕੁਲ ਨਹੀਂ ਹੈ। ਕੋਈ ਹੀ ਬੰਦਾ ਰੱਬ ਦੇ ਰੰਗ ਵਿੱਚ ਮਸਤ
ਹੁੰਦਾ ਹੈ।
ਟਰੇਨ
ਵਿੱਚ ਗੁੱਡੀ ਦੇ ਨਾਲ ਪੰਜਾਬੀ ਕੁੜੀ ਬੈਠੀ ਸੀ। ਸ਼ੈਲਰ ਫ਼ੋਨ ਉੱਤੇ ਸੁਖਮਣੀ ਸਾਹਿਬ ਦਾ ਪਾਠ ਪੜ੍ਹਦੀ
ਸੀ। ਟਰੇਨ ਦੇ ਖੜਕੇ ਤੇ ਲੋਕਾਂ ਦੇ ਇੰਨੇ ਸ਼ੋਰ ਵਿੱਚ ਪਾਠ ਪੜ੍ਹਦੀ ਨੂੰ ਨੀਂਦ ਦੇ ਝੂਟੇ ਆਉਣ
ਲੱਗੇ। ਉਸ ਦੇ ਹੱਥਾਂ ਵਿੱਚੋਂ ਫ਼ੋਨ ਛੁੱਟ ਗਿਆ। ਉਸ ਦਾ ਸਿਰ ਗੁਰਦੁਆਰੇ ਦੇ ਗ੍ਰੰਥੀ ਵਾਂਗ ਡਿੱਕ
ਡੋਲੇ ਖਾਣ ਲੱਗਾ। ਉਹ ਵੀ ਦਰਬਾਰ ਵਿੱਚ ਅੱਖਾਂ ਮੀਚ ਕੇ ਬੈਠਾ ਹੋਇਆਂ ਸੌਂ ਜਾਂਦਾ ਹੈ। ਉੱਪਰ ਵਾਲਾ
ਧੜ, ਤੱਕੜੀ ਦੇ ਡੰਡੇ ਪਾਸਕ ਵਾਂਗ ਹਿੱਲਦਾ ਹੈ। ਦੋ ਫੁੱਟ ਦੀ ਮਾਲਾ
ਫੜੀ ਹੋਈ ਹੱਥਾਂ ਵਿੱਚੋਂ ਡਿਗ ਪੈਂਦੀ ਹੈ। ਇਸ ਮਾਲਾ ਨੂੰ ਲੋਕਾਂ ਨੂੰ ਵੀ ਦਿਖਾਉਣਾ ਹੁੰਦਾ ਹੈ।
ਇੰਨੀ ਬਾਰ ਮਾਲਾ ਫੇਰ ਕੇ, ਰੱਬ ਨੂੰ ਯਾਦ ਕਰਦਾਂ ਹਾਂ। ਮਾਲਾ ਦੀ ਗਿਣਤੀ
ਵੀ ਕਿਥੇ ਚੇਤੇ ਰਹਿੰਦੀ ਹੈ? ਉੱਪਰ ਜਾ ਕੇ ਰੱਬ
ਨਾਲ ਵੀ ਬਹਿਸ ਕਰਨੀ ਹੋਣੀ ਹੈ।
ਗੁੱਡੀ
ਨੇ ਬੇਸਮਿੰਟ ਕਿਰਾਏ ਉੱਤੇ ਲਾਈ ਹੋਈ ਸੀ। ਉਸ ਨੂੰ ਦੇਖਣ ਲਈ ਬੰਦਾ ਆਇਆ। ਉਸ ਨੇ ਪੁੱਛਿਆ, “ ਕੀ ਮੈਂ ਗਾਂ, ਮੁਰਗ਼ੀ, ਬੱਕਰੀ, ਮਛਲੀ ਸਬ ਖਾ ਲੈਂਦਾ ਹਾਂ? ਕੀ ਆਪ ਨੂੰ ਇਤਰਾਜ਼ ਤਾਂ ਨਹੀਂ ਹੈ? “
ਗੁੱਡੀ
ਨੇ ਕਿਹਾ, “ ਤੁਸੀਂ ਜੋ ਖਾਣਾ ਹੈ। ਤੁਹਾਡੀ ਮਰਜ਼ੀ ਹੈ।
ਮੈਨੂੰ ਕਿਉਂ ਤਕਲੀਫ਼ ਹੋਵੇਗੀ?
ਕੈਨੇਡਾ ਤੇ ਦੁਨੀਆ ਭਰ ਵਿੱਚ ਬਹੁਤੇ ਲੋਕ
ਮੂਹਰੇ ਆਇਆ ਹੋਇਆ, ਸਬ ਕੁੱਝ ਸਮੇਟ ਜਾਂਦੇ ਹਨ। “ “ ਮੈਂ
ਸੂਰ ਨਹੀਂ ਖਾਤਾ। ਮੈਂ ਨਾਂ ਹੀ ਸੂਰ ਖਾਣ ਵਾਲ਼ਿਆਂ ਨਾਲ ਮਿਲ ਵਰਤਣ ਕਰਤਾ ਹੂੰ। “ “ ਦੂਜਿਆਂ ਗਾਂ, ਮੁਰਗ਼ੀ, ਬੱਕਰੀ, ਮਛਲੀ ਨੇ ਤੇਰਾ ਕੀ ਵਿਗਾੜਿਆ ਹੈ? ਉਨ੍ਹਾਂ ਨੂੰ ਦੇਖ ਕੇ ਹੀ ਤੇਰੇ ਮੂੰਹ ਵਿੱਚ
ਪਾਣੀ ਆ ਜਾਂਦਾ ਹੈ। ਤੂੰ ਸੂਰ ਤਾਂ ਨਹੀਂ ਖਾਂਦਾ, ਇਹ
ਤੇਰੇ ਮੂੰਹ ਵਿੱਚੋਂ ਬੱਚ ਜਾਂਦਾ ਹੈ। ਕੀ ਸੂਰ ਨਾਲ ਤੇਰਾ ਬਹੁਤਾ ਪਿਆਰ ਹੈ? ਸੂਰ ਦੀ ਚਰਬੀ ਨਾਲ ਡਾਲਡਾ ਤੇਲ ਬਨਤਾ ਹੈ। “
“ ਐਸਾ
ਤੋਂ ਕੁਛ ਪਤਾ ਨਹੀਂ। ਜੋ ਧਰਮ ਤੇ ਮਾਂ-ਬਾਪ ਨੇ ਬਿਤਾਇਆ ਹੈ। ਉਹੀ ਕਰਨਾ ਹੈ। ਜੋ ਬੰਦਾ ਸੂਰ
ਖਾਏਗਾ, ਜੋ ਰਲਾਵਟ ਕਰਤੇ ਹੈ। ਅੱਲਾ ਉਸ ਕੋ ਦੋਜ਼ਖ਼ ਮੇ
ਭੇਜੇਗਾ। “ ਇੱਕ ਔਰਤ ਕਮਰਾ ਦੇਖਣ ਆਈ। ਉਸ ਨੇ ਪੁੱਛਿਆ, “ ਮੈਂ ਸੂਰ ਤੇ ਹੋਰ ਸਾਰਾ ਕੁੱਝ ਖਾਂ ਲੇਤੀ
ਹੂੰ। ਸੂਰ ਤਾਕਤ ਬਾਰ ਚਰਬੀ ਵਾਲਾ ਹੋਤਾ ਹੈ। ਆਪ ਗਾਂ ਤੋਂ ਨਹੀਂ ਖਾਤੇ ਹੋਗੇ। “ ਗੁੱਡੀ ਨੇ ਕਿਹਾ, “ ਜੇ ਅਸੀਂ ਗਾਂ ਖਾਂਦੇ ਵੀ ਹਾਂ। ਇਸ ਨਾਲ
ਤੈਨੂੰ ਕੀ ਮਤਲਬ ਹੈ? ਕੀ ਤੈਨੂੰ ਬਦਹਜ਼ਮੀ ਹੁੰਦੀ ਹੈ? ਸਗੋਂ ਸੂਰ ਤਾਂ ਸਾਰੀ ਗੰਦਗੀ ਖਾ ਜਾਂਦਾ ਹੈ। “ “ ਗਾਂ ਤੋਂ ਮਾਂ ਹੋਤੀ ਹੈ। ਦੂਧ ਦੇਤੀ ਹੈ। “ “ ਦੂਧ ਗਾਂ ਤੇਰੇ ਲਈ ਨਹੀਂ ਦਿੰਦੀ। ਆਪਣੇ
ਬੱਛਰੇ ਕੇ ਲੀਏ ਦਿੰਦੀ ਹੈ। ਗਾਂ ਵੱਛਰੇ ਕੀ ਹੀ ਮਾਂ ਹੈ। ਤੇਰੀ ਮਾਂ ਗਾਂ ਨਹੀਂ ਹੈ। ਕੈਨੇਡਾ, ਅਮਰੀਕਾ ਮੇ ਸਬ ਸੇ ਜ਼ਿਆਦਾ ਗਾਂ ਕਾ ਮੀਟ
ਗਰੈਂਡ ਕਰਕੇ ਖਾਤੇ ਹੈ। “ “ ਰਾਮ-ਰਾਮ, ਤੋਬਾ-ਤੋਬਾ, ਉੱਨ ਕੋ ਭਗਵਾਨ ਨਰਕ ਮੇ ਡਾਲੇਗਾ। “ ਉਸ ਨੇ ਕੰਨਾਂ ਉੱਤੇ ਹੱਥ ਧਰ ਲਏ
ਦੂਜੇ
ਦਿਨ ਪਤੀ-ਪਤਨੀ ਰਿੰਟ ਲਈ ਬੇਸਮਿੰਟ ਦੇਖਣ ਆ ਗਏ। ਦੋਨਾਂ ਦੇ 7 ਮੀਟਰ ਦੀਆਂ ਪਗਾਂ, ਦਸਤਾਰਾਂ
ਸਜਾਈਆਂ ਸਨ। ਮੀਟ ਦੀ ਗੱਲ ਹਰ ਕੋਈ ਕਰਦਾ ਸੀ। ਜਿਵੇਂ ਮੀਟ ਸਬ ਦੀ ਮਨ ਚਾਹੀ ਡਿਸ਼-ਭੋਜਨ ਹੋਵੇ।
ਬੰਦੇ ਨੇ ਕਿਹਾ, “ ਭਾਗਵਾਨੇ ਇੱਥੇ ਆਪਣੀ ਗੱਲ ਬਣੇਗੀ। ਇਹ ਵੀ
ਪੰਜਾਬੀ ਹਨ। ਅਸੀਂ ਮੀਟ ਨਹੀਂ ਖਾਂਦੇ। ਜੀਵ ਹੱਤਿਆ ਪਾਪ ਹੈ। ਹਰੀਆਂ ਸਬਜ਼ੀਆਂ ਖਾਂਦੇ ਹਾਂ। ਪਰ
ਮੂੰਹ ਦਾ ਸੁਆਦ ਬਦਲਣ ਨੂੰ ਝਟਕਾ, ਇਕੱਠੇ
ਹੀ ਇੱਕ ਪਤੀਲੇ ਵਿੱਚ ਰਿੰਨ੍ਹ ਲਿਆ ਕਰਾਂਗੇ। “ ਗੁੱਡੀ ਨੇ ਕਿਹਾ, “ ਹਰੀਆਂ ਸਬਜ਼ੀਆਂ ਨੂੰ ਤੋੜਨ ਵੇਲੇ ਉਨ੍ਹਾਂ ਦੀ ਹੱਤਿਆ ਕੀਤੀ ਜਾਂਦੀ ਹੈ। ਹਰੀਆਂ
ਸਬਜ਼ੀਆਂ ਤੋੜਨ ਪਿੱਛੋਂ ਮੁਰਗ਼ੇ ਦੀ ਗਰਦਨ ਲਮਕਣ ਵਾਗ ਹਰੀਆਂ ਸਬਜ਼ੀਆਂ ਵੀ ਮੁਰਝਾ ਜਾਂਦੀਆਂ ਹਨ।
ਜਾਨਵਰ ਮਾਰ ਕੇ ਮੀਟ ਹੀ ਖਾਣਾ ਹੈ। ਝਟਕਾ ਜਾਂ ਹਲਾਲ ਕੀ ਫ਼ਰਕ ਪੈਂਦਾ ਹੈ? ਜਦੋਂ ਜਾਨਵਰ ਮਰ ਹੀ ਗਿਆ। ਝਟਕਾ ਜਾਂ ਤੜਫਾ-
ਤੜਫਾ ਕੇ ਨੇਜ਼ਿਆਂ, ਤਰਸ਼ੂਲਾਂ
ਨਾਲ ਮਾਰਿਆ ਹੈ। ਇਸ ਦਾ ਕੀ ਫ਼ਰਕ ਪੈਂਦਾ ਹੈ?
ਕੀ
ਐਸਾ ਵੀ ਧਰਮ ਹੁੰਦਾ ਹੈ? ਜੋ ਜੀਵਾਂ ਨੂੰ ਸਹੀ ਸੇਧ ਦੇਣ ਦੀ ਬਜਾਏ ਜਾਨਵਰ ਮਾਰਨ ਦੇ ਤਰੀਕੇ ਦੱਸਦਾ ਹੈ। ਜੂ-ਟਿਟੂਬ
ਉੱਤੇ ਫ਼ਿਲਮਾ ਲੱਗੀਆਂ ਹਨ। ਜਿਸ ਵਿੱਚ ਦਿਖਾਇਆ ਗਿਆ ਹੈ। ਕਿਹੜੇ-ਕਿਹੜੇ ਧਰਮਾਂ ਦੇ ਬੰਦੇਕਿਵੇਂ-ਕਿਵੇਂ
ਜਾਨਵਰ ਮਾਰ ਕੇ ਖਾਣਾ ਹਰਾਮ ਸਮਝਦੇ ਹਨ? ਕਈ
ਲੋਕ ਪੱਠ ਜਾਣੀ ਦੀ ਜਾਨਵਰ ਦਾ ਛੋਟਾ ਬੱਚਾਂ ਖਾਂ ਕੇ ਸੁਆਦ ਲੈਂਦੇ ਹਨ। ਕਈ ਲੋਕ ਊਠ, ਮੁਰਗ਼ੀ, ਸੂਰ ਦੇ ਗਲ਼ ਕੋਲ ਟੱਕ ਮਾਰ ਦਿੰਦੇ ਹਨ। ਉਸ ਦਾ ਖ਼ੂਨ ਧਾਰ ਬਣ ਕੇ ਹੌਲੀ-ਹੌਲੀ
ਨਿਕਲਦਾ ਹੈ। ਉਹ ਉਨ੍ਹਾਂ ਚਿਰ ਤੜਫ਼ਦਾ ਰਹਿੰਦਾ ਹੈ। ਜਿੰਨਾ ਚਿਰ ਠੰਢਾ ਹੋ ਕੇ, ਜਾਨ ਨਹੀਂ ਚਲੀ ਜਾਂਦੀ। ਕਈ ਲੋਕ ਇੱਕੋ ਝਟਕੇ
ਨਾਲ ਧੌਣ ਅਲੱਗ ਕਰ ਦਿੰਦੇ ਹਨ। ਝਟਕਾ ਜਾਂ ਹਲਾਲ ਤਰੀਕਾ ਕੋਈ ਵੀ ਹੋਵੇ, ਬਹਾਨਾ ਮਾਸ ਖਾਣ ਦਾ ਹੁੰਦਾ ਹੈ। ਬੰਦਾ ਬਹੁਤ
ਚਲਾਕ ਹੈ, ਦੂਜੇ ਨੂੰ ਬੇਵਕੂਫ਼ ਬਣਾਉਣ ਵਿੱਚ ਕਸਰ ਨਹੀਂ
ਛੱਡਦਾ।
Comments
Post a Comment