ਭਾਗ
36 ਕੀ ਭਾਰਤ ਵਿੱਚ ਬਦੇਸ਼ੀ ਹੀ ਆ ਕੇ ਰੱਪੇ ਕਰਦੇ ਹਨ?
ਦਿਲਾਂ
ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਿੰਦਰ
ਦਾ ਵੱਡਾ ਭਰਾ ਆਪ ਨੂੰ 50 ਕਿੱਲਿਆਂ ਦਾ ਮਾਲਕ ਸਮਝਦਾ ਸੀ। ਰੋਜ਼ ਤਾਇਆ ਭਤੀਜਾ ਘਰ ਦੀ ਦੇਸੀ ਕੱਢੀ
ਪੀਂਦੇ ਸੀ। ਜਦੋਂ ਘਰ ਦੀ ਦਾਰੂ ਨਹੀਂ ਹੁੰਦੀ ਸੀ। ਸੰਤਰੇ ਦੀ ਰੰਗ ਵਾਲੀ ਸ਼ਰਾਬ ਦੀ ਬੋਤਲ ਫੜ ਲੈ ਆਉਂਦੇ
ਸਨ। ਦਿਨ ਰਾਤ ਸ਼ਰਾਬੀ ਰਹਿੰਦੇ ਸਨ। ਮੋਟਰ ਉੱਤੇ ਹੀ ਬਹੁਤੀ ਬਾਰ ਸੌਂ ਜਾਂਦੇ ਸਨ। ਵੈਲੀ ਬੰਦਿਆਂ
ਨੂੰ ਚੂੰਡਣ ਵਾਲੀਆਂ ਔਰਤਾਂ, ਹੋਰ ਬਥੇਰੀਆਂ ਮਿਲ ਜਾਂਦੀਆਂ ਹਨ। ਜੋ ਪੈਸੇ ਲੈ ਕੇ
ਸਰੀਰ ਵੇਚਦੀਆਂ, ਖ਼ਰੀਦਦੀਆਂ ਹਨ। ਅਮੀਰ ਮਰਦਾਂ-ਔਰਤਾਂ ਨੂੰ ਐਸੇ ਕੰਮ ਲਈ
ਬਹੁਤ ਥਾਵਾਂ ਹਨ। ਇਹ ਮੋਟਰ ਉੱਤੇ ਹੀ ਭਈਏ ਰਾਣੀਆਂ ਰੱਖੀ ਬੈਠੇ ਸਨ। ਘਰ ਬੰਦਾ
ਤਾਂ ਆਉਂਦਾ ਹੈ। ਜਦੋਂ ਭੁੱਖ ਲੱਗਦੀ ਹੈ। ਜੇ ਭੁੱਖ ਮੁਰਗ਼ੇ, ਤਿੱਤਰਾਂ, ਬਟੇਰਿਆਂ, ਕਬਾਬ ਤੇ ਸ਼ਬਾਬ ਨਾਲ ਪੂਰੀ ਹੋ ਜਾਵੇ। ਖੇਤੋਂ
ਘਰ ਨੂੰ ਆਉਣ ਨੂੰ ਜ਼ਰੂਰੀ ਰਸਤੇ ਦੀ ਖ਼ਾਕ ਛਾਨਣੀ ਹੈ। ਨਿੰਦਰ ਦੇ ਵੱਡੇ ਭਰਾ ਦੀ ਘਰ ਵਾਲੀ ਸਮਝਦੀ
ਸੀ, “ ਮੇਰਾ ਪਤੀ ਨਸ਼ੇ ਖਾਣ ਕਰਕੇ, ਨਮਰਦ
ਹੋ ਗਿਆ ਹੈ। ਇਸ ਲਈ ਮੇਰੇ ਲਾਗੇ ਨਹੀਂ ਲੱਗਦਾ। “ ਜਿਸ ਦੇ ਮੂੰਹ ਨੂੰ ਅਲੱਗ-ਅਲੱਗ ਮਾਸ ਦੀ ਬੋਟੀ-ਹੱਡੀ
ਲੱਗ ਜਾਵੇ। ਉਸ ਦੇ ਦਾਲ-ਸਬਜ਼ੀ ਨਹੀਂ ਲੰਘਦੀ। ਨਿੰਦਰ ਨੂੰ ਵੀ ਕੈਨੇਡਾ ਤੋ ਆਏ ਨੂੰ ਚਾਰ ਮਹੀਨੇ ਹੋ
ਗਏ ਸਨ। ਉਸ ਦੀ ਭਾਬੀ ਉਸ ਦੀ ਬਹੁਤ ਸੇਵਾ ਕਰਦੀ ਸੀ। ਉਸ ਨੂੰ ਭਾਬੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਉਸ ਨੇ ਰੋਣੇ
ਰੋ ਕੇ, ਦੇਵਰ ਦਾ ਮਨ ਮੋਹ ਲਿਆ ਸੀ। ਉਸ ਨੇ ਕਹਿ ਦਿੱਤਾ ਸੀ, “ ਤੇਰਾ
ਭਰਾ ਕਿਸੇ ਕੰਮ ਦਾ ਨਹੀਂ ਹੈ। ਮੋਟਰ ਤੋਂ ਹੀ ਘਰ ਵਾਪਸ ਨਹੀਂ ਆਉਂਦਾ। ਮੈਂ ਕੀ ਕਰਾਂ? ਮੈਂ
ਕੁੱਝ ਖਾ ਕੇ, ਮਰ ਜਾਣਾ ਹੈ। ਜਾਂ ਕੋਈ ਹੋਰ ਬੰਦਾ ਲੱਭ ਲੈਣਾ ਹੈ। “ ਇੱਕ
ਦਿਨ ਉਹ ਰੋਂਦੀ ਹੋਈ। ਆਪੇ ਉਸ ਦੀਆਂ ਬਾਵਾ ਵਿੱਚ ਚਲੀ ਗਈ। ਹੱਥ ਆਇਆ ਸ਼ਿਕਾਰ ਕੌਣ ਛੱਡਦਾ ਹੈ? ਨਿੰਦਰ
ਨੇ ਉਸ ਨੂੰ ਸੰਭਾਲਦੇ ਹੋਏ ਕਿਹਾ, “ ਫ਼ਿਕਰ ਨਾਂ ਕਰ, ਮੈਂ ਹੈਗਾਂ। ਤੈਨੂੰ ਨਾਲ ਹੀ ਕੈਨੇਡਾ ਲੈ ਕੇ
ਜਾਵਾਂਗਾ। ਮੰਮੀ ਤੋਂ ਬਗੈਰ ਮੈਂ ਵੀ ਇਕੱਲਾ ਰਹਿ ਗਿਆ ਹਾਂ। ਸੁੱਖੀ ਨਾਲ ਵੀ ਮੇਰੀ ਨਹੀਂ ਬਣਦੀ। “ ਦੋਨੇਂ
ਇੱਕੋ ਜਿਹੇ ਮਿਲ ਗਏ ਸਨ। ਦੋਨਾਂ ਨੂੰ ਇੱਕ ਦੂਜੇ ਦਾ ਆਸਰਾ ਮਿਲ ਗਿਆ ਸੀ। ਦੋਨਾਂ ਦਾ ਦੁੱਖ-ਸੁੱਖ
ਸਾਂਝਾ ਹੋ ਗਿਆ। ਜੇ ਕਲ ਨੂੰ ਪੀ ਕੇ ਵੱਡਾ ਮਰ ਵੀ ਜਾਵੇ। ਤਾਂ ਵੀ ਤਾਂ ਇਸੇ ਨੇ ਸੰਭਾਲਣੀ ਹੈ। ਜੇ
ਇਹ ਨਾਂ ਸੰਭਾਲ਼ੇਂਗਾ। ਲੋਕ ਤਾਂ ਪਿੱਛੇ ਨਹੀਂ ਹਟਦੇ। ਅਜੇ ਭਾਰਤੀ ਬਦੇਸ਼ੀਆਂ ਤੋਂ ਘੱਟ ਹਨ। ਭੈਣ
ਭਾਈ ਉੱਤੇ ਅੱਖ ਮੈਲੀ ਨਾਂ ਰੱਖਣ ਦੀਆਂ ਕਸਮਾਂ ਖਾਂਦੇ ਹਨ। ਜਵਾਨ ਔਰਤ ਇਕਾਂਤ ਵਿੱਚ ਹਰ ਜਵਾਨ ਮਰਦ
ਤੋਂ ਡਰਦੀ ਹੈ। ਕਈ ਮਰਦ ਅੱਖਾਂ ਪਾੜ-ਪਾੜ ਕੇ ਦੇਖਣ ਨਾਲ ਹੀ ਔਰਤ ਦੇ ਜਿਸਮ ਨੂੰ ਛਾਣਨੀ ਕਰ ਦਿੰਦੇ
ਹਨ।
ਦਿੱਲੀ
ਦੇ ਗੈਂਗ ਰੇਪ ਪਿੱਛੋਂ, ਕੈਨੇਡਾ ਦੇ ਕਈ ਅੰਗਰੇਜ਼ੀ ਨਿਊਜ਼ ਪੇਪਰਾਂ ਨੇ, ਇਹ
ਖ਼ਬਰ ਛਾਪੀ ਸੀ। ਕਈ ਭਾਰਤੀਆਂ ਦਾ ਕਹਿਣਾ ਹੈ, “ ਭਾਰਤ ਵਿੱਚ ਬਦੇਸ਼ੀ ਹੀ ਆ ਕੇ ਰੇਪ ਕਰਦੇ ਹਨ। ਗੈਂਗ
ਬਲਾਤਕਾਰ ਵੀ ਬਦੇਸ਼ੀ ਹੀ ਕਰਦੇ ਹਨ। ਭਾਰਤੀ ਇਸ ਵਿੱਚ ਸ਼ਾਮਲ ਨਹੀਂ ਹਨ। “ ਇਹ
ਬਿਚਾਰੇ ਕਈ ਪੇਪਰਾਂ ਵਾਲੇ ਕੀ ਜਾਣਦੇ ਹਨ? ਐਸੀਆਂ ਬਹੁਤੀਆਂ ਘਟਨਾਵਾਂ ਹਰ ਮੁਹੱਲੇ, ਪਿੰਡ, ਸ਼ਹਿਰ
ਵਿੱਚ ਉੱਥੋਂ ਦੇ ਆਗੂਆਂ, ਚੌਧਰੀਆਂ, ਸਰਪੰਚਾਂ
ਦੁਆਰਾ ਹੁੰਦੀਆਂ ਹਨ। ਸਬ ਤੋਂ ਲੂਚਾਂ ਬੰਦਾ 20 ਸਾਲ,
ਸਾਡੇ ਪਿੰਡ ਦਾ ਸਰਪੰਚ ਰਿਹਾ। ਇਸ ਨੇ ਸਰਪੰਚੀ
ਤੋਂ ਪਹਿਲਾਂ ਹੀ ਪਿੰਡ ਵਿਚੋਂ ਮਾਂ ਤੇ ਉਸ ਦੀਆਂ ਦੋ ਧੀਆਂ ਨੂੰ ਰਖੇਲ ਬਣਾ ਕੇ ਰੱਖੀਆਂ ਹੋਈਆਂ ਸਨ।
ਕਿਸੇ ਗਰੀਬ ਔਰਤ ਦੀ ਖੈਰ ਨਹੀਂ ਸੀ। ਵਿਹੜੇ ਵਾਲਿਆਂ ਦੇ ਘਰਾਂ ਵਿੱਚ ਸਾਨ੍ਹ ਵਾਂਗ ਹੇੜੀਆਂ ਦਿੰਦਾ
ਫਿਰਦਾ ਸੀ। ਅੰਤ ਨੂੰ ਮੁੰਡਿਆਂ ਨੇ ਸੜਕ ਦੇ ਵਿਚਾਲੇ ਉਸ ਨੂੰ ਗੋਲੀਆਂ ਨਾਲ ਮਾਰ ਕੇ, ਉਸ
ਦਾ ਜੂੜ ਮੁਕਾਇਆਂ। ਲੋਕ ਤਾਂ ਸੁਆਦ ਲੈਂਦੇ ਹਨ। ਦਿੱਲੀ ਵਿੱਚ ਜਨਤਾ ਦੀ ਆਵਾਜਾਈ ਬਹੁਤੀ ਕਰਕੇ, ਕਿਸੇ
ਖ਼ਾਸ ਬੰਦੇ ਨੇ ਅੱਖੀਂ ਦੇਖ ਲਿਆ। ਰੌਲਾ ਪਾ ਦਿੱਤਾ ਹੋਣਾ ਹੈ। ਜ਼ਿਆਦਾ ਗਿਣਤੀ ਭਾਰਤੀਆਂ ਦੀ ਐਸੀ
ਹੈ। ਜੋ ਕਰਕੇ ਮੁੱਕਰ ਜਾਂਦੇ ਹਨ। ਬਲਾਤਕਾਰ ਹੋਣ ਵਾਲੀ ਔਰਤ, ਉਸ ਦੇ ਮਾਪੇਂ, ਰਿਸ਼ਤੇਦਾਰ
ਇਹੀ ਕਹਿੰਦੇ ਹਨ, “ ਬਲਾਤਕਾਰ ਹੋਇਆ ਹੀ ਨਹੀਂ ਹੈ। “ ਲੋਕ
ਬਾਹਰ ਝੰਡੀਆਂ ਚੱਕੀ ਖੜ੍ਹੇ ਹੁੰਦੇ ਹਨ। ਅੰਦਰੋਂ ਅੰਦਰੀਂ ਰੇਪ ਕਰਨ ਵਾਲੇ ਨਾਲ ਨੋਟ
ਲੈ ਕੇ, ਸਮਝੌਤਾ ਹੋ ਜਾਂਦਾ ਹੈ। “ ਨਾਲੇ
ਪੁੰਨ ਨਾਲੇ ਫਲੀਆਂ। “ ਸੁਆਦ ਲੈਣ ਵਾਲਿਆਂ ਨੇ ਲੈ ਲਿਆ। ਇਹ ਲੋਕ ਜਿਉਂ ਪਿੱਛੇ
ਰਹਿ ਗਏ। ਆਪੇ ਦੁਹਾਈ ਪਾਉਣਗੇ। ਜਿਵੇਂ ਕਈ ਦਸਮ ਗ੍ਰੰਥ ਦੇ ਰਾਜਾ ਰਾਣੀ ਦੇ ਚਰਿੱਤਰ ਲਈ ਸਿਰ
ਪਿੱਟ ਰਹੇ ਹਨ। ਆਪ ਉਹੀ ਕੁੱਝ ਰੋਜ਼ ਕਰਦੇ ਹਨ। ਕਾਮ ਦੇ ਸਤਾਏ ਹੋਏ, ਆਪ
ਅਲਫ਼ ਨੰਗੇ ਹੋ ਕੇ, ਦੂਜੇ ਤੋਂ ਕਾਮ ਦੀ ਪੂਰਤੀ ਕਰਾਉਂਦੇ ਹਨ। ਲਿਖਾਰੀ ਨੇ
ਦੁਨਿਆਵੀ ਸੱਚ ਲਿਖਿਆ ਹੈ। ਸੱਚ ਤੋਂ ਪਰਦਾ ਚੱਕਿਆਂ ਜਾਵੇ। ਬੰਦਾ ਨੰਗਾ ਹੋ ਜਾਂਦਾ ਹੈ। ਇਹ ਸੱਚ
ਸਹਿਣਾ, ਲਿਖਣਾ, ਬੋਲਣਾ ਕਿਸੇ ਦਲੇਰ ਬੰਦੇ ਦਾ ਕੰਮ ਹੈ।
ਹਿੰਦੂ
ਮੰਦਰਾਂ ਦੇ ਬਾਹਰ ਸੈਂਕੜੇ ਸਾਲ ਪਹਿਲਾਂ, ਮਰਦਾਂ-ਔਰਤਾਂ ਨੂੰ ਇੱਕ ਦੂਜੇ ਨਾਲ ਗਰੁੱਪਾਂ ਵਿੱਚ ਤੇ
ਪਸ਼ੂਆਂ ਨਾਲ ਕਾਮ ਕਰਦਿਆਂ ਦੀਆਂ, ਪੱਥਰ ਦੀਆਂ ਮੂਰਤੀਆਂ, ਰੱਖੀਆਂ
ਗਈਆਂ ਹਨ। ਅਜੇ ਤੱਕ ਮੌਜੂਦ ਹਨ। ਗੁਰੂ ਗੋਬਿੰਦ ਸਿੰਘ ਜੀ ਇੱਕ ਤੋਂ ਵੱਧ ਵਿਆਹ ਕਰਾ ਕੇ ਬੱਚੇ ਪੈਦਾ
ਕਰਨ ਵਾਲੇ, ਰਾਜਾ ਰਾਣੀ,
ਆਮ ਬੰਦੇ ਦਾ ਚਰਿੱਤਰ ਕਿਉਂ ਨਹੀਂ ਲਿਖ ਸਕਦਾ? ਜੋ
ਆਪ ਪ੍ਰਕਿਰਿਆ ਕਰਦਾ ਹੈ। ਲਿਖਣ, ਬੋਲਣ ਵਿੱਚ ਕੀ ਹਰਜ ਹੈ? ਧਰਮੀ
ਲੋਕ, ਹਿੰਦੁਸਤਾਨੀ ਮੁੱਕਰਨਾ ਜਾਣਦੇ ਹਨ। ਇਹ ਧਰਮੀ ਕਾਮ ਨਹੀਂ
ਕਰਦੇ। ਐਵੇਂ ਹੀ 16 ਸਾਲਾਂ ਦੀਆ ਕੁੜੀਆਂ 60, 80 ਸਾਲਾਂ ਦੇ ਸੰਤ ਬਣੇ ਬਾਬਿਆਂ ‘ਤੇ ਅਦਾਲਤ ਵਿੱਚ ਰੇਪ
ਦਾ ਕੇਸ ਕਰ ਦਿੰਦੀਆਂ ਹਨ। ਜਿਸ ਦੇਸ਼ ਵਿੱਚ ਵਿਧਵਾ ਨੂੰ ਥਾਂ-ਥਾਂ, ਅਲੱਗ-ਅਲੱਗ
ਮਰਦਾ ਅੱਗੇ ਨੰਗਾ ਹੋਣਾ ਪੈਂਦਾ ਹੈ। ਪਰ ਵਿਧਵਾ ਹੋਰ ਸ਼ਾਦੀ ਨਹੀਂ ਕਰਾ ਸਕਦੀ। ਘਰ ਵਿੱਚ ਦਿਉਰ, ਜੇਠ, ਸਹੁਰਾ, ਹੋਰ
ਪਰਿਵਾਰਿਕ ਮਰਦ ਹੀ ਆਪਣੇ ਕਾਮ ਦੀ ਇੱਛਾ ਪੂਰੀ ਕਰਦੇ ਹਨ। ਇੱਕ ਖ਼ਸਮ ਦੇ ਮਰਨ ਨਾਲ, ਹੋਰ
ਬਥੇਰੇ ਖ਼ਸਮ ਬਣ ਜਾਂਦੇ ਹਨ। ਅਜੇ ਇਹ ਭਾਰਤੀ ਗੈਂਗ ਬਲਾਤਕਾਰ ਦੀ ਕਮੀ ਸਮਝਦੇ ਹਨ। ਹਿੰਦੀ ਫ਼ਿਲਮਾਂ
ਵਿੱਚ ਗਾਉਂਦੇ ਹਨ, “ ਦੋਤੀ ਉਠਾ ਦੂ ਤੋਂ ਕਿਆ ਹੋਗਾ? “ “ ਚੂੰਨਰੀ
ਕੇ ਨੀਚੇ ਕਿਆ ਹੈ? “ ਔਰਤਾਂ ਮਰਦ ਅੱਧੇ ਕੁ ਗੱਜ ਦੀਆਂ ਧੋਤੀਆਂ ਲਾ ਕੇ, ਅੱਧ
ਨੰਗੇ ਆਂਮ ਪਬਲਿਕ ਵਿੱਚ ਘੁੰਮਦੇ ਫਿਰਦੇ ਹਨ। ਅਜੇ ਲੋਕ ਕਹਿੰਦੇ ਹਨ, “ ਫ਼ਿਲਮਾਂ
ਵਾਲੇ ਤਾਂ ਪੱਛਮੀ ਦੇਸ਼ਾਂ ਦੀ ਰੀਸ ਕਰਦੇ ਹਨ।
ਬਹੁਤੇ ਮਰਦਾਂ ਵੱਲੋਂ ਗਲੀ ਮੁਹੱਲੇ ਦੀਆਂ ਔਰਤਾਂ ਦੀ
ਇੱਜ਼ਤ ਲੁੱਟੀ ਜਾਂਦੀ ਹੈ। ਔਰਤਾਂ ਆਪਣੇ ਬੱਚੇ ਤੇ ਭੈਣ,
ਭਰਾਵਾਂ, ਮਾਪਿਆਂ ਨੂੰ ਸੰਭਾਲਣ ਲਈ ਵਿਕਦੀਆਂ ਹਨ।
ਜਿੰਨਾ ਦੇ ਮਾਪੇ ਮੁੰਡੇ, ਕੁੜੀਆਂ ਦਾ ਖ਼ਰਚਾ ਨਹੀਂ ਉਠਾ ਸਕਦੇ। ਉਹ ਪੇਟ ਭਰਨ ਤੇ
ਪੜ੍ਹਾਈ ਦੇ ਖ਼ਰਚੇ ਪੂਰੇ ਕਰਨ ਲਈ ਵਿਕਦੇ ਹਨ। ਮੁੰਡੇ,
ਕੁੜੀਆਂ ਦੇ ਸਕੂਲਾਂ, ਕਾਲਜਾਂ, ਆਸ਼ਾਮਾਂ
ਵਿੱਚ ਗਰੁੱਪ ਖੇਡ ਆਮ ਚੱਲਦੀ ਹੈ। ਅਣਗਿਣਤ ਭਾਰਤੀ ਕਾਮ ਉੱਤੇ ਫ਼ਿਲਮਾਂ ਬਣਾਂ ਰਹੇ ਹਨ। ਥਾਂ-ਥਾਂ
ਰੰਡੀਆਂ ਕੋਠੇ ਖੋਲੀ ਬੈਠੀਆਂ ਹਨ। ਅਜੇ ਭਾਰਤੀ ਬੜੇ ਸ਼ਰਮਾਕਲ ਤੇ ਸਲੀਕੇ ਵਾਲੇ ਹਨ। ਰਾਮ ਦੁਹਾਈ ਪਾ
ਕੇ, ਇਹ ਦੁਨੀਆ ਤੋਂ ਅਨੋਖੇ ਦਿਸਣਾ ਚਾਹੁੰਦੇ ਹਨ। ਜਿਸ ਤੋਂ
ਦੁਨੀਆ ਪੈਦਾ ਹੋਈ ਹੈ। ਉਹ ਕਾਮ ਦੀ ਮਿਹਰਬਾਨੀ ਦੇ ਬੀਜ ਦਾ ਫ਼ਲ ਹੈ। ਆਪੇ ਦੇਖ ਲਵੋ, ਕਾਮ
ਤੋਂ ਦੁਨੀਆ ਤੇ ਹੋਰਾਂ ਦੇਸ਼ਾਂ ਦੇ ਲੋਕਾਂ ਨਾਲੋਂ ਭਾਰਤੀ, ਧਰਮੀ ਕਿੰਨਾ ਕੁ ਬਚੇ ਹੋਏ ਹਨ?
Comments
Post a Comment