ਭਾਗ 9 ਸਰੀਰ ਦੀ ਸਫ਼ਾਈ ਰੱਖਣ ਲਈ ਸਮਾਂ ਤੇ ਧਿਆਨ ਦੀ ਲੋੜ ਹੈ। ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹਰ ਬੰਦੇ ਦੀ ਆਪੋ-ਆਪਣੀ ਪਸੰਦ ਹੈ। ਕੋਈ ਗੰਜ ਕਢਾ ਰਿਹਾ ਹੈ। ਕੋਈ ਕੇਸ ਲੰਬੇ ਕਰਨ ਨੂੰ ਖਾਣ ਵਾਲੀਆਂ ਚੀਜ਼ਾਂ ਵੀ ਸਿਰ ਤੇ ਲਾ ਰਿਹਾ ਹੈ। ਕਈ ਔਰਤ-ਮਰਦ  ਇੰਨੀਆਂ ਸਿਰ ਵਿੱਚ ਮੀਡੀਆ ਗੁੰਦਦੇ ਹਨ। ਗਿਣੀਆਂ ਨਹੀਂ ਜਾਂਦੀਆਂ। ਉਹ ਹਰ ਰੋਜ਼ ਨਹੀਂ  ਕਈ ਮਹੀਨਿਆਂ ਪਿੱਛੋਂ ਨਹਾਉਂਦੇ ਹਨ। ਬੰਦਾ ਸਾਫ਼-ਸੁਥਰਾ ਹੋਵੇ। ਮਰਦ-ਔਰਤ ਦਾ ਪਹਿਰਾਵਾ ਦੇਖਣ ਨੂੰ ਸੋਹਣਾ ਲੱਗੇ। ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਬੰਦਾ ਤੰਦਰੁਸਤ ਲੱਗਦਾ ਹੈ। ਕਈ ਫ਼ੈਸ਼ਨ ਤਾਂ ਬਹੁਤ ਕਰ ਲੈਂਦੇ ਹਨ। ਕੋਲੋਂ ਮੁਸ਼ਕ ਆਉਂਦਾ ਰਹਿੰਦਾ ਹੈ। ਨਹਾਉਣ ਲੱਗੇ, ਸਾਬਣ, ਪਾਣੀ ਦਾ ਸਰਫ਼ਾ ਕਰਦੇ ਹੋਣੇ ਹਨ। ਹੋ ਸਕੇ ਤਾਂ ਸਵੇਰੇ, ਸ਼ਾਮ ਖੂਬ ਸਾਬਣ ਲਗਾ ਕੇ ਨਹਾਉਣਾਂ ਚਾਹੀਦਾ ਹੈ।

ਸਰੀਰ ਦੀ ਸਫ਼ਾਈ ਰੱਖਣ ਲਈ ਸਮਾਂ ਤੇ ਧਿਆਨ ਦੀ ਲੋੜ ਹੈ। ਕੋਈ ਹੀ ਐਸਾ ਹੁੰਦਾ ਹੈ। ਜਿਸ ਦਾ ਸਰੀਰ ਕੁਦਰਤੀ ਮਹਿਕਦਾ ਹੋਵੇ। ਬਾਕੀ ਸਬ ਕੋਲੋਂ ਪਸੀਨੇ ਹੋਰ ਬਹੁਤ ਕਾਸੇ ਦੀ ਬੋ ਆਉਂਦੀ ਹੈ। ਅੱਜ ਕਲ ਬਹੁਤੇ ਪੰਜਾਬੀ ਵੀ ਬਾਥਰੂਮ ਜਾਣ ਪਿੱਛੋਂ ਪਾਣੀ ਤੇ ਸਾਬਣ ਨਹੀਂ ਵਰਤਦੇ। 50% ਤੋਂ ਵੱਧ ਲੋਕ ਪਾਣੀ ਤੇ ਸਾਬਣ ਨਾਲ ਹੱਥ ਨਹੀਂ ਧੋਂਦੇ। ਸਗੋ ਹਰ ਬਾਰ ਪਰਾਈਵੇਟ ਪਾਰਟ ਵੀ ਪਾਣੀ ਤੇ ਸਾਬਣ ਨਾਲ ਧੋਣ ਦੀ ਲੋੜ ਹੈ। ਗਰਮੀਆਂ ਵਿੱਚ ਕੱਛਾਂ ਵੀ ਦੋ ਵਾਰ ਸਵੇਰੇ, ਸ਼ਾਮ ਖੂਬ ਪਾਣੀ ਤੇ ਸਾਬਣ ਨਾਲ ਧੌਣੀਆਂ ਚਾਹੀਦੀਆਂ ਹਨ। ਕੱਪੜੇ ਹਰ ਰੋਜ਼ ਸਾਫ਼ ਪਾਉਣੇ ਚਾਹੀਦੇ ਹਨ। ਭਾਂਵੇਂ ਸਸਤੇ ਹੀ ਹੋਣ। ਮਨ ਤੇ ਸਰੀਰ ਨੂੰ ਤੰਦਰੁਸਤ ਖ਼ੁਰਾਕ ਨਹੀਂ ਮਿਲਦੀ ਕਈ ਮੂੰਹ ਉੱਤੇ ਮੇਕਅਪ ਦੀ ਲੇਪੀ ਕਰਕੇ, ਖ਼ੁਸ਼ਬੂਆਂ ਬਹੁਤ ਤਰਾਂ ਦੀਆਂ ਲਾ ਲੈਂਦੇ ਹਨ। ਕਈ ਐਸੇ ਬੰਦਿਆਂ ਕੋਲ ਖੜ੍ਹ ਵੀ ਜਾਈਏ, ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਗਹਿਣੇ, ਕੱਪੜੇ ਪੈਸੇ ਦੇ ਜ਼ੋਰ ਨਾਲ ਖ਼ਰੀਦੇ ਜਾਂਦੇ ਹਨ। ਜਚਦੇ ਕਿਸੇ-ਕਿਸੇ ਦੇ ਹਨ। ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ। ਜਦੋਂ ਜਿਆਦਾਤਰ ਲੋਕ ਵਿਆਹਾਂ ਪਾਰਟੀ ਵਿੱਚ ਜਾਂਦੇ ਹਨ। ਕਈ

ਸੁੱਖੀ ਦੇ ਘਰ ਪਾਰਟੀ ਵਿੱਚ ਉਸ ਦੇ ਪੇਡੂ ਆਏ ਹੋਏ ਸਨ। ਮਰਦ ਦੇ ਪੱਗ ਬੰਨੀ ਹੋਈ ਸੀ। ਦੇਖਣ ਵਾਲੇ ਨੂੰ ਲੱਗਦਾ ਸੀ। ਇਸ ਨੇ ਆਪਦੀ ਪਹਿਚਾਣ ਬਣਾਈ ਹੋਈ ਹੈ। ਤਿੰਨ ਕੁ ਇੰਚ ਦੀ ਦਾੜ੍ਹੀ ਪੂਰੀ ਚਿੱਟੀ ਲੱਗ ਰਹੀ ਸੀ। ਜਿਸ ਨੂੰ ਦੇਖ ਕੇ ਬੁਢਾਪੇ ਦਾ ਅਹਿਸਾਸ ਹੁੰਦਾ ਸੀ। ਉਸ ਦੇ ਮਰਦ ਦੇ ਚਿੱਟੇ ਵਾਲ ਦੇਖ ਕੇ, ਸਿਗਨਲ ਡਾਊਨ ਹੁੰਦਾ ਸੀ। ਭਾਵ ਕਾਮ ਦੀ ਅੱਗ ਠੰਢੀ ਹੁੰਦੀ ਸੀ। ਇਹ ਦੋਵੇਂ 45 ਕੁ ਸਾਲਾਂ ਦੇ ਲੱਗਦੇ ਸਨ। ਉਸ ਦੀ ਪਤਨੀ ਦੇ ਬੁਆਏ ਕੱਟ ਕੀਤੀ ਹੋਈ ਸੀ। ਗੋਡਿਆਂ ਤੋਂ ਊਚੀ ਬਗੈਰ ਬਾਂਹਾਂ ਵਾਲੀ, ਮਲ-ਮਲ ਤੋਂ ਵੀ ਪਤਲੀ, ਸੀ-ਥਰੂ ਸਕਿਨ ਕੱਲਰ ਦੀ ਫਰਾਕ ਪਾਈ ਹੋਈ ਸੀ। ਪਜਾਮੀ ਲੱਕ ਨੂੰ ਭਾਰੀ ਲੱਗਦੀ ਹੋਣੀ ਹੈ। ਚੌਕਲੇਟ ਰੰਗੀਆਂ ਲਤਾ ਨੰਗੀਆਂ ਕੱਢੀਆਂ ਹੋਈਆਂ ਸਨ। ਸਿਰ ਦੇ ਵਾਲ ਬਰਾਊਨ ਰੰਗੇ ਹੋਏ ਵਾਲ ਖੁੱਲ੍ਹੇ ਸਨ। ਦੇਖਣ ਨੂੰ ਭੂਤਨੀ ਲੱਗਦੀ ਸੀ। ਆਪਦੇ ਜਾਣੀ ਸੈਕਸੀ ਬੰਬ ਲੱਗਣ ਵਿੱਚ ਭੋਰਾ ਕਸਰ ਨਹੀਂ ਛੱਡੀ ਸੀ। ਦੇਖਣ ਵਾਲਿਆਂ ਦੀਆਂ ਸ਼ਰਮ ਨਾਲ ਅੱਖਾਂ ਝੁਕਦੀਆਂ ਸਨ। ਉੱਥੇ ਐਸੀਆਂ ਔਰਤਾਂ ਹੋਰ ਵੀ ਸਨ। ਐਸੀ ਔਰਤ ਨੂੰ ਰਸਤੇ ਜਾਂਦਿਆਂ, ਕੋਈ ਉਠਾ ਲਵੇ। ਕੋਈ ਅਣਹੋਣੀ ਨਹੀਂ ਹੋਵੇਗੀ। ਇਸ ਔਰਤ ਨੇ ਵੀ ਮਰਦਾਂ ਦੇ ਬਰਾਬਰ ਦਾਰੂ ਪੀ ਲਈ ਸੀ। ਜਦੋਂ ਸ਼ਰਾਬੀ ਹੋਈ, ਘੁੰਮ-ਘੁੰਮ ਕੇ ਨੱਚਦੀ ਸੀ। ਫ਼ਰਾਕ ਸਾਰੀ ਉੱਪਰ ਚੱਕੀ ਜਾਂਦੀ ਸੀ। ਕਈ ਔਰਤਾਂ-ਮਰਦ ਟੇਢੀ ਅੱਖ ਨਾਲ ਦੇਖ ਕੇ ਸੁਆਦ ਲੈ ਰਹੇ ਸਨ। ਮਿਸਟਰ ਸਿੰਘ ਉਸ ਦੀ ਉਂਗਲੀਂ ਫੜ ਕੇ, ਲਾਟੂ ਵਾਂਗ ਘੁੰਮਣ-ਘੇਰੀਆਂ ਲੁਆ ਰਿਹਾ ਸੀ। ਉਸ ਦੇ ਪੈਰ ਧਰਤੀ ਨਾਲ ਨਹੀਂ ਲੱਗ ਰਹੇ ਸਨ। ਨਸ਼ੇ ਵਿੱਚ ਇੰਨੀ ਹੋ ਗਈ। ਉਹ ਡਿਗ ਗਈ। ਦੋ ਬੰਦਿਆਂ ਨੇ ਸਿੰਘ ਦੇ ਨਾਲ ਹੱਥ ਲੁਆ ਕੇ, ਉਸ ਨੂੰ ਕਾਰ ਵਿੱਚ ਬਠਾਇਆ। ਨੱਚਣ ਵਾਲੇ ਬਾਂਦਰ ਵਾਂਗ ਛਾਲਾਂ-ਟਪੂਸੀਆਂ ਮਾਰ ਰਹੇ ਸਨ। ਪਸੀਨੇ ਤੇ ਅਤਰਾਂ ਦੀ ਹਵਾੜ ਪੂਰੇ ਘਰ ਵਿੱਚ ਫੈਲੀ ਹੋਈ ਸੀ। ਕਈ ਲੋਕ ਕੱਪੜੇ ਤਾਂ ਮਹਿੰਗੇ ਲੈ ਲੈਂਦੇ ਹਨ। ਡਰੈਕਲੀਨ ਨਹੀਂ ਕਰਾਉਂਦੇ, ਘਰ ਵੀ ਨਹੀਂ ਧੋਂਦੇ।

ਕਈ ਹੋਰ ਵੀ ਔਰਤਾਂ ਦੀ ਪੀਤੀ ਹੋਈ ਸੀ। ਜਿੰਨਾ ਨੂੰ ਪਤੀ ਸੰਭਾਲ ਰਹੇ ਸਨ। 14 ਸਾਲਾਂ ਦੇ ਮੁੰਡੇ ਕੁੜੀਆਂ ਨਸ਼ੇ ਖਾਣ-ਪੀਣ ਲੱਗ ਜਾਂਦੇ ਹਨ। ਕਾਰਨ ਮਾਪਿਆਂ ਕੋਲ ਸ਼ਰਾਨ ਤੇ ਨਸ਼ੇ ਦਾ ਖੁੱਲਾ ਖਾਨਦਾਨੀ ਖ਼ਜਾਨਾਂ ਹੈ। ਬਾਪ ਦਾਦੇ ਨੇ ਇਹੀ ਤਾਂ ਮੱਲਾਂ ਮਾਰੀਆਂ ਹਨ। ਤੈਸੇ ਲੋਕਾਂ ਦੇ ਨੌਜਵਾਨ ਪਿੱਛੇ ਕਿਉਂ ਰਹਿਣਗੇ? ਇੱਥੇ ਕੈਨੇਡਾ, ਅਮਰੀਕਾ ਵਿੱਚ ਵੀਕਇੰਡ ਤੇ ਤਿੰਨੇ ਦਿਨ ਖ਼ੂਬ ਪਾਰਟੀਆਂ ਚੱਲਦੀਆਂ ਹਨ। ਜਿੱਥੇ ਦਾਰੂ ਖੁੱਲ੍ਹੀ ਵਰਤਾਈ ਜਾਂਦੀ ਹੈ। 18 ਸਾਲਾਂ ਤੋਂ ਛੋਟਿਆਂ ਦਾ ਵੀ ਲਿਹਾਜ਼ ਨਹੀਂ ਕੀਤਾ ਜਾਂਦਾ। ਗੁੱਡੀ ਨੂੰ ਲੱਗਦਾ ਸੀ। ਅੱਜ ਮੇਰੇ ਘਰ ਦੀ ਛੱਤ ਡਿਗ ਜਾਵੇਗੀ। ਸੁੱਖੀ ਦੇ ਘਰ ਪੁਲਿਸ ਆਉਣ ਕਰਕੇ, ਬਾਕੀ ਸਾਰੀ ਪਾਰਟੀ ਗੁੱਡੀ ਕੇ ਘਰ ਹੋਈ ਸੀ। ਦੂਜੇ ਦਿਨ ਉਹੀ ਫਿਰ ਸੁੱਖੀ ਦੇ ਘਰ ਕਮਲ ਦਾ ਪਤਾ ਲੈਣ ਆ ਗਏ। ਉਸ ਬੰਦੇ ਦੇ ਪੱਗ ਦੀ ਥਾਂ, ਪੱਛਮ ਦੀ ਦੋ ਲੰਬੇ ਲਮਕਦੇ ਪੂੰਦਿਆਂ ਵਾਲੀ ਜੁਆਕਾਂ ਦੀ ਟੋਪੀ ਲਈ ਹੋਈ ਸੀ। ਪਤੀ-ਪਤਨੀ ਦੀ ਜੋੜੀ ਦੀ ਥਾਂ ਬਾਂਦਰੀ ਤੇ ਮਦਾਰੀ ਲੱਗਦੇ ਸਨ। ਕੀ ਜੈਸਾ ਦੇਸ਼ ਵੈਸਾ ਭੇਸ ਕਰਨਾ ਜ਼ਰੂਰੀ ਹੈ?

Comments

Popular Posts