ਭਾਗ 7 ਲੋਕਾਂ ਦੇ ਦਿਲ ਬੜੇ ਨਾਜ਼ਕ ਹਨ, ਕਿਸੇ ਨੂੰ ਸੁਖੀ ਤੇ ਦੁਖੀ ਵੀ ਨਹੀਂ ਦੇਖ ਸਕਦੇ  ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਆਪਦਾ ਸੁਖ ਭੋਗਣ ਲਈ ਦੂਜੇ ਨੂੰ ਦੁੱਖ ਵੀ ਦਿੰਦੇ ਹਨ। ਹਰ ਕੋਈ ਆਪਦਾ ਭਲਾ ਸੋਚਦਾ ਹੈ। ਫਿਰ ਵੀ ਦੂਜੇ ਬੰਦੇ ਉੱਤੇ ਪਈ ਮੁਸੀਬਤ ਬਾਰੇ ਸੁਣ ਕੇ, ਬੰਦਾ ਵਿਆਹ ਦੀ ਖ਼ੁਸ਼ਖ਼ਬਰੀ ਦੇ ਸੁਣਨ ਵਾਂਗ ਉਸ ਕੋਲ ਭੱਜਾ ਜਾਂਦਾ ਹੈ। ਹਾਲਤ ਜਿਉਂ ਦੇਖਣੀ ਹੁੰਦੀ ਹੈ। ਜਿੰਨਾ ਸੋਚਿਆ ਹੈ। ਕਿਤੇ ਘੱਟ ਮੁਸੀਬਤ ਵਿੱਚ ਤਾਂ ਨਹੀਂ? ਮੌਕਾ ਸੰਭਾਲਣਾ ਪੈਂਦਾ ਹੈ। ਨਹੀਂ ਤਾਂ ਲੋਕ ਹੀ ਨਹੀਂ ਛੱਡਦੇ। ਕਹਿਣ ਲੱਗ ਜਾਂਦੇ ਹਨ, “ ਜੇ ਦੁੱਖ ਵਿੱਚ ਆਪਣੇ ਸਾਥ ਨਹੀਂ ਦੇਣਗੇ। ਹੋਰ ਕਿਸੇ ਤੋਂ ਕੀ ਉਮੀਦ ਕਰਨੀ ਹੈ? “ ਲੋਕਾਂ ਦੇ ਦਿਲ ਬੜੇ ਨਾਜ਼ਕ ਹਨ, ਕਿਸੇ ਨੂੰ ਸੁਖੀ ਤੇ ਦੁਖੀ ਵੀ ਨਹੀਂ ਦੇਖ ਸਕਦੇ। ਪਤਾ ਨਹੀਂ ਪਰਜਾ ਕਿਧਰ ਪਲਟ ਜਾਵੇ। ਸੁਖ ਦਾਤਾ ਦਿਆਂ ਕਰੇ। ਪਬਲਿਕ ਤੋਂ ਵੱਡਾ ਕੋਈ ਰੱਬ ਨਹੀਂ ਹੈ। ਲੋਕ ਹੀ ਨੇ ਜੋ ਬਹੁਤ ਹਲਾਸ਼ੇਰੀ ਵੀ ਦਿੰਦੇ ਹਨ। ਆਪਣਿਆਂ ਪਰਾਇਆਂ ਦਾ ਦੁੱਖ ਦੇਖ ਕੇ, ਕੀ ਸੱਚੀ ਮਨ ਦੁਖੀ ਹੁੰਦਾ ਹੈ? ਗੁੱਡੀ ਨੂੰ ਉਸ ਦੀ ਮੰਮੀ ਨੇ ਦੱਸਿਆ, “ ਗੁਆਂਢਣ ਦਾ ਕੋਈ ਅਪ੍ਰੇਸ਼ਨ ਹੋਇਆ ਹੈ। ਉਸ ਦੇ ਖ਼ੂਨ ਵਿੱਚ ਚਿਕਨਾਹਟ-ਕਿਸਟਸਟੌਲ ਬਹੁਤ ਹੈ। ਮੈਨੂੰ ਤਾਂ ਗੁਆਂਢਣ ਨੇ ਇਹੀ ਦੱਸਿਆ ਸੀ,  ਦਿਲ ਉੱਤੇ ਕਦੇ-ਕਦੇ ਕੁੱਝ ਕੁ ਮਿੰਟਾਂ ਲਈ, ਬਹੁਤ ਜ਼ੋਰ ਦੀ ਦਰਦ ਹੁੰਦਾ ਹੈ। ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹੈ। ਆਵਾਜ਼ ਵੀ ਨਹੀਂ ਨਿਕਲਦੀ। ਇਸ ਤਰਾਂ ਲੱਗਦਾ ਹੈ। ਉਸ ਦਾ ਖ਼ੂਨ ਗਾੜ੍ਹਾ ਹੈ। ਖ਼ੂਨ ਦੇ ਸਰਕਲ ਕਰਨ ਵਿੱਚ ਰੁਕਾਵਟ ਆ ਰਹੀ ਹੈ। ਡਾਕਟਰ ਦੇ ਮੁਤਾਬਿਕ, ਦੁੱਧ ਤੋਂ ਬਣੀਆਂ ਚੀਜ਼ਾਂ ਲੋੜ ਮੁਤਾਬਿਕ ਹੀ ਖਾਣੀਆਂ ਚਾਹੀਦੀਆਂ ਹਨ। “ “ ਮੰਮੀ ਕੀ ਤੁਸੀਂ ਉਸ ਨੂੰ ਮਿਲਣ ਨਹੀਂ ਗਏ? ਹੁਣ ਉਸ ਦਾ ਕੀ ਹਾਲ ਹੈ? “ “ ਆਪਣਾ ਪਰਿਵਾਰ ਹੀ ਕਿੰਨਾ ਵੱਡਾ ਹੈ? ਫ਼ੋਨ ਉੱਤੇ ਗੱਲ ਕਰਨ ਦਾ ਮਸਾਂ ਮੌਕਾ ਮਿਲਦਾ ਹੈ। ਗੁੱਡੀ ਨੇ  ਗੁਆਂਢਣ ਨੂੰ ਫ਼ੋਨ ਕੀਤਾ। ਉਸ ਨੇ ਪੁੱਛਿਆ, “ ਕੀ ਤੇਰਾ ਅਪ੍ਰੇਸ਼ਨ ਠੀਕ-ਠਾਕ ਹੋ ਗਿਆ? ਡਾਕਟਰ ਨੇ ਕਿਵੇਂ ਅਪ੍ਰੇਸ਼ਨ ਕੀਤਾ ਹੈ? “ 

ਗੁਆਂਢਣ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ, “ ਲੱਕ ਤੇ ਲੱਤ ਦੇ ਜੋੜ ਵਿੱਚੋਂ ਸੱਜੇ ਪਾਸਿਉਂ ਦੀ ਟਿੱਕੇ ਲਗਾਉਣ ਵਾਲੀ ਸਰਿੰਜ ਲਾਈ ਸੀ। ਉਸ ਰਾਹੀਂ ਬਹੁਤ ਬਰੀਕ ਕੈਮਰਾ ਪਾ ਕੇ, ਖੱਬੇ ਪਾਸੇ ਦਿਲ ਤੇ ਨਾਲੀਆਂ ਦਾ ਖ਼ੂਨ ਦਾ ਦੌਰਾ ਦੇਖਿਆ ਸੀ।   ਗੁੱਡੀ ਨੇ ਕਿਹਾ, “  ਕੀ ਤੈਨੂੰ ਸੁਰਤ ਸੀ। ਡਾਕਟਰ ਕੀ ਕਰ ਰਹੇ ਹਨ? “ “ ਹਾਂ ਦਰਦ ਤਾਂ ਹੋਇਆ ਸੀ। ਪਰ ਕੋਈ ਖ਼ਾਸ ਤਕਲੀਫ਼ ਨਹੀਂ ਹੋਈ। ਬੇਹੋਸ਼ੀ ਦਾ ਟਿਕਾ ਪਹਿਲਾਂ ਲਾਇਆ ਸੀ। ਡਾਕਟਰ ਨੇ ਪਹਿਲਾਂ ਡਰਾ ਦਿੱਤਾ ਸੀ। ਉਸ ਨੇ ਦੱਸਿਆ ਸੀ, ‘ 2% ਮਰੀਜ਼ ਇਹ ਅਪ੍ਰੇਸ਼ਨ ਕਰਦੇ ਸਮੇਂ ਮਰ ਜਾਂਦੇ ਹਨ।   ਬੰਦਾ ਸਹਿਕ ਕੇ ਹੀ ਮਰ ਜਾਂਦਾ ਹੋਣਾ ਹੈ। ਬਹੁਤੇ ਗਾੜ੍ਹੇ ਖ਼ੂਨ ਵਾਲਿਆਂ ਦਾ, ਕੈਮਰਾ ਬਲੱਡ ਦਾ ਸਰਕਲ ਰੋਕ ਲੈਂਦਾ ਹੋਣਾ ਹੈ। ਹਰ ਪਾਸੇ ਹੀ ਕੈਮਰੇ ਉੱਤੇ ਜ਼ਕੀਨ ਕੀਤਾ ਜਾਂਦਾ ਹੈ।   ਮੈਂ ਬਹੁਤ ਡਰਦੀ ਸੀ। ਕਿਤੇ ਮੈਂ ਹੀ ਉਨ੍ਹਾਂ ਦੋ ਵਿਚੋਂ ਹੀ ਨਾਂ ਹੋਵਾਂ। ਪੱਟ ਉੱਤੇ ਜ਼ਖਮ, ਰਾਈ ਜਿੰਨਾ ਹੈ। ਪਰ ਤਿੰਨ ਦਿਨ ਹੋ ਗਏ ਹਨ। ਲੱਤ ਆਕੜੀ ਪਈ ਹੈ। ਸੋਜ ਅਜੇ ਹੋਰ ਚੜ੍ਹ ਰਹੀ ਹੈ। ਡਾਕਟਰਾਂ ਨੂੰ ਕੋਈ ਖ਼ਾਸ ਨੁਕਸ ਨਹੀਂ ਲੱਭਿਆ।   ਕੀ ਤੈਨੂੰ ਯਾਦ ਹੈ? ਆਪਾਂ ਚਾਚੇ, ਭੂਆ, ਤਾਈ, ਦਾਦੀ ਦੇ ਬਿਮਾਰ ਹੋਣ ਤੇ ਪਤਾ ਲੈਂਦੀਆਂ ਹੁੰਦੀਆਂ ਸੀ। ਹੁਣ ਬਿਮਾਰ ਹੋਣ ਦੀ ਆਪਣੀ ਬਾਰੀ ਆ ਗਈ ਹੈ। ਤੂੰ ਛੋਟੀ ਦੀ ਖ਼ਬਰ ਕਿਉਂ ਨਹੀਂ ਲਈ ਸੀ? ਉਸ ਦੀ ਗੋਡੇ ਦੀ ਚੱਪਣੀ ਦਾ ਅਪ੍ਰੇਸ਼ਨ ਹੋਇਆ ਸੀ। ਚਾਰ ਮਹੀਨੇ ਹੋ ਗਏ ਹਨ। ਅਜੇ ਤੱਕ ਚੱਜ ਨਾਲ ਤੁਰ ਨਹੀਂ ਹੁੰਦਾ। ਜੇ ਕੰਮ ਦੀ ਇੰਨਸ਼ੋਰੈਂਸ ਨਾਂ ਹੁੰਦੀ। ਆਮਦਨ ਖੜ੍ਹ ਜਾਣੀ ਸੀ।   ਜੀਜਾ ਆਪ ਬਥੇਰੇ ਪੈਸੇ ਕੰਮਾਂ ਲੈਂਦਾ ਹੈ। ਪਰਪਾਟੀ ਡੀਲਰ ਹੈ। ਗੱਲ ਬਰਾਬਰ ਹੋ ਗਈ। ਹੁਣ ਉਹ ਮੇਰੇ ਘਰ ਤੱਕ ਨਹੀਂ ਆਈ। ਸੱਚ ਤੈਨੂੰ ਦੱਸਣਾ ਸੀ। ਕਲ ਤੋਂ ਹੈਪੀ ਵੀ ਨੌਕਰੀ ਕਰਨ ਨਹੀਂ ਜਾ ਰਹੀ। ਉਸ ਨੇ ਦੋ ਹਫ਼ਤੇ ਦੀ ਸਿੱਕ ਕੋਲ ਕੀਤੀ ਹੈ। ਹੁਣੇ ਹੀ ਉਹ ਪੌੜੀਆਂ ਉੱਤੋਂ ਡਿਗ ਗਈ ਹੈ। ਉਸ ਦੀ ਕੂਹਣੀ ਨਿਕਲ ਗਈ ਹੈ। ਉਸੇ ਦਾ ਫ਼ੋਨ ਆ ਰਿਹਾ ਹੈ।   

ਗੁੱਡੀ ਨੇ ਫ਼ੋਨ ਕੱਟ ਕੇ, ਥੋੜੇ ਚਿਰ ਪਿੱਛੋਂ ਹੈਪੀ ਨੂੰ ਫ਼ੋਨ ਕਰ ਲਿਆ, “ ਹੈਪੀ ਕੀ ਹੋ ਗਿਆ? ਤੂੰ ਤਾਂ ਸਬ ਤੋਂ ਛੋਟੀ ਹੈ। ਹੁਣੇ ਠੋਕਰਾਂ ਖਾ ਕੇ ਡਿਗਦੀ ਫਿਰਦੀ ਹੈ। ਤੇਰੇ ਜੋੜ ਬੜੇ ਕੱਚੇ ਲੱਗਦੇ ਹਨ। ਕਸਰਤ ਕਰਕੇ, ਇੰਨਾ ਨੂੰ ਮਜ਼ਬੂਤ ਬਣਾਂ। “ “ ਗਲੀਚੇ ਵਿੱਚ ਪੈਰ ਅੜਕ ਗਿਆ। ਮੈਂ ਧੋਣ ਭਰਨੇ ਉੱਤੋਂ ਥੱਲੇ ਆ ਗਈ। ਬਹੁਤ ਦਰਦ ਹੁੰਦੀ ਹੈ। ਭੈਣ ਦੱਸ ਜੇ ਕੋਈ ਹੱਡੀਆਂ ਦਾ ਸਿਆਣਾਂ ਹੈ। ਉਸੇ ਨੂੰ ਦਿਖਾ ਲਵਾਂ। ਡਾਕਟਰ ਤਾਂ ਚੀਰ ਫਾੜ ਕਰਨਗੇ। ਮਹੀਨੇ ਲਈ ਬੰਨ੍ਹ ਕੇ ਬੈਠਾ ਦੇਣਗੇ। “ “ ਤੂੰ ਕੂਹਣੀ ਨੂੰ ਚੜ੍ਹਵਾਂ ਕੇ, ਐਕਸਰੇ ਕਰਾ ਕੇ ਵੀ ਡਾਕਟਰ ਨੂੰ ਦਿਖਾ ਲਈ। ਪਤਾ ਲੱਗ ਜਾਵੇਗਾ। ਥਾਂ ਸਿਰ ਜੋੜ ਲੱਗ ਗਿਆ ਜਾਂ ਨਹੀਂ। ਜੇ ਜੋੜ ਨਾਂ ਲੱਗਿਆ। ਬਾਰ-ਬਾਰ ਜੋੜ ਉੱਤਰਦਾ ਰਹਿੰਦਾ ਹੈ। ਫਿਰ ਤਾਂ ਡਾਕਟਰੀ ਇਲਾਜ ਕਰਾਉਣਾ ਪੈਣਾ ਹੈ। ਹੌਲੀ-ਹੌਲੀ ਆਰਾਮ ਆਵੇਗਾ। ਇਸ ਸਰੀਰ ਤੋਂ ਦੱਬ ਕੇ ਕੰਮ ਲੈਣਾ ਚਾਹੀਦਾ।

 

 

Comments

Popular Posts