ਦਸਮੇਸ਼
ਪਿਤਾ ਜਗਤ ਗੁਰੂ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਗੋਬਿੰਦ ਸਿੰਘ ਜੀ ਦਸਵੇਂ ਗੁਰੂ ਪਿਆਰੇ ਆ।
ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਨੂੰ ਕਹਿ
ਗਏ।
ਬਚਨ ਮੰਨਦਿਓ ਮਰਜ਼ੀ ਗੁਰੂ ਪਿਆਰੇ ਦੀ ਆ।
ਗੁਰੂ ਜੀ ਨੇ ਸਾਰਾ ਪਰਿਵਾਰ ਜੱਗ ਤੋਂ
ਵਾਰਿਆਂ।
ਬਚਪਨ ਵਿੱਚ ਪਿਤਾ ਤੇਗ਼ ਬਹਾਦਰ ਨੂੰ ਦਿੱਲੀ
ਤੋਰਿਆ।
ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦੀ ਲਈ ਸੀ
ਤੋਰਿਆਂ।
ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ
ਸ਼ਹੀਦੀ ਕਰਿਆ।
ਔਰੰਗਜ਼ੇਬ ਦਾ ਅੱਤਿਆਚਾਰ ਧਰਮਾਂ ਉੱਤੇ ਸੀ
ਵਧਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਨੂੰ ਸਿਰਜਿਆ।
ਗੁਰੂ ਜੀ ਨੇ ਅੰਮ੍ਰਿਤ ਛਿੱਕਾ ਕੇ ਕੌਮ ਨੂੰ
ਬਹਾਦਰ ਕਰਿਆ।
ਸਤਵਿੰਦਰ ਗੁਰੂ ਜੀ ਨੇ ਜੁਲਮ ਨਾਲ ਲੜਨਾ
ਸਿਖਾਇਆ।
ਸੱਤੀ ਹੱਕ ਲਈ ਹਕੂਮਤ ਅੱਗੇ ਡੱਟਣਾ ਸਿਖਾਇਆ।।
ਅਜੀਤ
ਸਿੰਘ ਜੁਝਾਰ ਸਿੰਘ ਚਮਕੌਰ ਲੜੇ ਨੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਰੱਬ ਦੇ ਇਸ਼ਕ ਦੇ ਚੋਜ ਬਹੁਤ ਨਿਆਰੇ ਆ। ਚਾਰੇ
ਲਾਲ ਧਰਮ ਕੌਮ ਉੱਤੋਂ ਵਾਰੇ ਆ।
ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਲੜੇ ਆ।
ਦੋਨੇਂ ਵੱਡੇ ਲਾਲ ਜੰਗ ਚ ਸ਼ਹੀਦੀ ਪਾ ਗਏ ਆ।
ਸਰਦ ਰੁੱਤ ਪੋਹ ਸੱਤੇ ਦੇ ਦਿਨ ਠੰਢੇ ਠਾਰ ਆ।
ਸਰਸਾ ਨਦੀ ਦੇ ਪਾਣੀ ਬਹੁਤ ਉੱਚੇ ਚੜ੍ਹੇ ਆ।
ਗੁਰ ਜੀ ਦੇ ਸਾਰੇ ਪਰਿਵਾਰ ਦੇ ਵਿਛੋੜੇ ਪੈਗੇ
ਆ। ਗੁਰੂ ਜੀ ਨੇ ਮਾਛੀਵਾੜੇ ਆ ਡੇਰੇ ਲਾਲੇ ਆ।
ਛੋਟੇ
ਦੋਨੇਂ ਸਾਹਿਬਜਾਦੇਂ ਸਰਹੰਦ ਵਿੱਚ ਸ਼ਹੀਦੀ ਪਾਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਛੋਟੇ ਦੋਨੇਂ ਸਰਹੰਦ ਦੀਆਂ ਨੀਂਹਾਂ ਵਿੱਚ
ਜਿਉਂਦੇ ਚੀਣੇ ਆ।
ਮਾਤਾ ਗੁਜਰੀ ਵੀਂ ਠੰਢੇ ਬੁਰਜ ਵਿੱਚ ਸ਼ਹੀਦੀ
ਪਾਗੇ ਆ ।
ਸਾਰਾਂ ਪਰਿਵਾਰ ਹਕੂਮਤ ਦੇ ਜ਼ੁਲਮ ਦੇ ਵਿਰੁੱਧ
ਲੜਿਆ।
ਰਸੋਈਆ ਗੰਗੂ ਜ਼ੇਵਰ ਦੌਲਤ ਦੇਖ ਬੇਈਮਾਨ ਹੋ
ਗਿਆ।
ਭਾਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀ
ਦੇ ਗਿਆ।
ਸਾਹਿਬਜਾਦਿਆਂ ਲਾਲਾ, ਮਾਤਾ ਜੀ ਨੂੰ ਗੁੰਗੂ ਦਗ਼ਾ ਦੇ
ਗਿਆ।
ਜਾ ਕੇ ਭੇਤੀ ਗੰਗੂ ਦੋਖੀ ਦੁਸ਼ਮਣ ਵਜ਼ੀਦੇ ਦੇ
ਨਾਲ ਮਿਲ ਗਿਆ।
ਛੋਟੇ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਜੀ ਨੀਂਹਾਂ
ਵਿੱਚ ਚਿਣੇ ਆ।
ਛੋਟੇ ਦੋਨੇਂ ਸਾਹਿਬਜਾਦੇਂ ਸਰਹੰਦ ਵਿੱਚ
ਸ਼ਹੀਦੀ ਪਾਗੇ ਆ।
ਸਤਵਿੰਦਰ ਸਾਰੇ ਮਾਪਿਆਂ ਨੂੰ ਪੁੱਤਰ ਹੁੰਦੇ
ਬੜੇ ਪਿਆਰੇ ਆ।
ਗੁਰੂ ਦਸਮ ਪਿਤਾ ਵਾਰ ਪਰਿਵਾਰ ਧਰਮ ਬਚਾਗੇ ਆ।
ਸੱਤੀ ਕੁਰਬਾਨੀ ਕਰਨ ਦਾ ਰਸਤਾ ਦਿਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸ਼ਹੀਦ ਕਹਾਉਂਦੇ
ਆ।
Comments
Post a Comment