ਭਾਗ 44 ਧਰਮੀ, ਸਾਧੂ, ਮਹਾਤਮਾਂ, ਸੁਆਮੀ ਕਹਾਉਣ ਨਾਲ, ਕੋਈ ਰੱਬ ਨੂੰ ਨਹੀਂ ਮਿਲ ਸਕਦਾ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਮੀਰ, ਵਿਹਲੇ ਜਾਂ ਦੁਖੀ ਬੰਦਿਆਂ ਨੂੰ ਧਰਮ ਦੀ ਲੋੜ ਹੈ। ਦੁਖੀ ਨੂੰ ਕੋਈ ਆਸਰਾ ਚਾਹੀਦਾ ਹੈ। ਅਮੀਰ ਬੰਦੇ ਲਈ ਦਾਨ ਪੁੰਨ ਕਰਨ ਜਾਂ ਹੋਰ ਜਾਇਦਾਦ ਹੜੱਪਣ ਦਾ ਮਕਸਦ ਹੁੰਦਾ ਹੈ। ਵਿਹਲੇ ਬੰਦੇ ਨੂੰ ਸਮਾਂ ਗੁਜ਼ਾਰਨ ਨੂੰ ਕੋਈ ਬਹਾਨਾ, ਖਿੰਡਾਉਣਾ ਚਾਹੀਦਾ ਹੈ। ਇੰਨਾ ਵਿੱਚੋਂ ਹੀ ਬਹੁਤੇ ਐਸੇ ਵੀ ਹਨ। ਕੋਈ ਦੰਗਾ ਪਸੰਦ ਕਰਾ ਲਵੋ। ਨਾਅਰੇ ਬਾਜ਼ੀ ਕਰਾ ਲਵੋ। ਧਰਨਾ ਧਰਾ ਲਵੋ। ਜਿਹੜੀ ਮਰਜ਼ੀ ਹੁੱਲੜ ਬਾਜ਼ੀ ਕਰਾ ਲਵੋ। ਝੂਠ ਬੁਲਵਾ ਲਵੋ। ਮਜ਼ਦੂਰ, ਨੌਜਵਾਨ ਸੁਖੀ ਬੰਦੇ ਕੋਲ ਇਸ ਲਈ ਸਮਾਂ ਨਹੀਂ ਹੈ। ਇਹ ਨਾਂ ਧਾਰਮਿਕ ਮੁਜ਼ਾਰਿਆਂ ਵਿੱਚ ਦਖ਼ਲ ਦਿੰਦੇ ਹਨ। ਧਰਮੀ, ਸਾਧੂ, ਮਹਾਤਮਾਂ, ਸੁਆਮੀ ਕਹਾਉਣ ਨਾਲ, ਕੋਈ ਰੱਬ ਨੂੰ ਨਹੀਂ ਮਿਲ ਸਕਦਾ। ਬੰਦਾ ਚੰਗੇ ਕੰਮ ਕਰਕੇ, ਲੋਕਾਂ ਵਿੱਚ ਪਿਆਰ  ਸਲੀਕੇ ਨਾਲ ਚੱਲ ਕੇ, ਆਪਣਾ ਜੀਵਨ ਸੁਖੀ ਕਰ ਸਕਦਾ ਹੈ। ਕੋਈ ਰੱਬ ਨੂੰ ਨਹੀਂ ਮਿਲਿਆ ਹੋਇਆ। ਕੀ ਤੁਸੀਂ ਰੱਬ ਦੇਖਿਆ ਹੈ? ਜੇ ਰੱਬ ਤੁਸੀਂ ਨਹੀਂ ਦੇਖਿਆ। ਦੂਜੇ ਨੇ ਕਿਥੋਂ ਦੇਖ ਲਿਆ? ਲੋਕਾਂ ਨੇ ਰੱਬ ਸ਼ਕਤੀ ਨੂੰ ਮੰਨਿਆ ਹੈ। ਰੱਬ ਦੁਨੀਆ ਨੂੰ ਚਲਾਉਣ ਵਾਲੀ ਸ਼ਕਤੀ ਦਾ ਨਾਮ ਹੈ। ਜਿਸ ਸ਼ਕਤੀ ਤੋਂ ਡਰਦੇ ਲੋਕ ਰੱਬ ਨੂੰ ਯਾਦ ਕਰਦੇ ਹਨ। ਲੋਕਾਂ ਦਾ ਖ਼ਿਆਲ ਹੈ। ਰੱਬ ਕਰੋਪ ਹੋ ਗਿਆ, ਤਾਂ ਮੌਤ ਆ ਜਾਵੇਗੀ। ਨਰਕ ਵਿੱਚ ਪਾ ਦੇਵੇਗਾ। ਇਸੇ ਲਈ ਹਰ ਕੋਈ ਵੱਧ ਤੋਂ ਵੱਧ ਧਰਮੀ ਹੋਣ ਦਾ ਢੌਗ ਕਰਦਾ ਹੈ। ਬੰਦਾ ਰੱਬ ਨੂੰ ਮੁੱਠੀ ਵਿੱਚ ਕਰਨਾ ਚਾਹੁੰਦਾ ਹੈ।

ਜਿਸ ਦੇ ਧਰਮੀਆਂ ਵਾਲੇ ਕੱਪੜੇ ਪਾਏ ਹਨ। ਲੋਕ ਉਸੇ ਨੂੰ ਮਹਾਰਾਜ ਸਮਝ ਲੈਂਦੇ ਹਨ। ਉਸੇ ਦੇ ਪੈਰ ਫੜ ਲੈਂਦੇ ਹਨ। ਕਈ ਮਰਦ-ਔਰਤਾਂ. ਸਾਧ, ਸੁਆਮੀ ਜੀ ਨਾਲ ਹਮ ਬਿਸਤਰ ਹੁੰਦੇ ਹਨ। ਜਿਵੇਂ ਹੀਰ ਰਾਂਝੇ ਨਾਲ ਹੋਈ ਸੀ। ਅਜੇ ਤੱਕ ਇੱਜ਼ਤ ਲੁਟਾਉਣ ਕਰਕੇ, ਦੁਨੀਆ ਉੱਤੇ ਰੁਲਦੀ ਫਿਰਦੀ ਹੈ। ਕੀ ਰੱਬ ਇਸ ਤਰਾਂ ਮਿਲਦਾ ਹੈ? ਜੋ ਬੰਦਾ ਤੁਹਾਡੇ ਵਾਂਗ, ਖ਼ੂਨ, ਮਿੱਝ, ਮਾਸ ਹੱਡ, ਮੱਲ-ਮੂਤਰ ਦਾ ਬਣਿਆ ਹੈ। ਫਲ, ਤਾਜ਼ੀਆਂ ਸਬਜ਼ੀਆਂ 36 ਪਦਾਰਥ ਖਾ ਕੇ, ਸਾੜ ਦਿੰਦਾ ਹੈ। ਜਿਸ ਦੇ ਅੱਖਾਂ, ਨੱਕ, ਮੂੰਹ, ਕੰਨਾਂ ਸਰੀਰ ਦੀਆਂ ਸਾਰੀਆਂ ਮੋਰੀਆਂ ਰਾਹੀ ਗੰਦ ਬਾਹਰ ਨਿਕਲਦਾ ਹੈ। ਉਹ ਆਪਣਾ ਆਪ ਤਾਂ ਚੱਜ ਨਾਲ ਸਾਫ਼ ਨਹੀਂ ਕਰਦਾ। ਸਾਬਣ ਨਾਲ ਧੋ-ਧੋ ਕੇ ਵੀ ਗੰਦ ਦੂਰ ਨਹੀਂ ਕਰ ਸਕਦਾ। ਕਿਸੇ ਹੋਰ ਦਾ ਕੀ ਕਰ ਦੇਵੇਗਾ? ਸਮਾਧੀਆਂ, ਜਾਪ ਕਰਨ ਨਾਲ ਰੱਬ ਨਹੀਂ ਮਿਲਦਾ। ਕੰਮ ਛੱਡ ਕੇ, ਬੰਦੇ ਨੂੰ ਵਿਹਲੇ ਬੈਠਣ ਦਾ ਮੌਕਾ ਲੱਗ ਜਾਂਦਾ ਹੈ। ਲੋਕ ਦੂਜੇ ਦੇ ਰੰਗ, ਰੂਪ, ਕੱਦ, ਆਵਾਜ਼ ਉੱਤੇ ਮੋਹਿਤ ਹੁੰਦੇ ਹਨ। ਰੱਬ ਨੂੰ ਮਿਲਣ ਦਾ ਉਨ੍ਹਾਂ ਨੂੰ ਵੀ ਬਹੁਤਾ ਸ਼ੌਕ ਨਹੀਂ ਹੁੰਦਾ। ਧਰਮੀ ਕਹਾਉਣ ਵਾਲੇ ਧਰਮੀ ਦਾ ਢੋਡਰਾਂ ਪਿੱਟ ਕੇ, ਲੋਕਾਂ ਨੂੰ  ਰੱਬ ਤੋਂ ਡਰਾ ਕੇ, ਪੈਸੇ ਲੁੱਟਦੇ ਹਨ। ਧਰਮ ਬਿਲਕੁਲ ਪਖੰਡ ਬਣ ਗਿਆ ਹੈ। ਕਈ ਇਸ ਰੱਬ ਦੇ ਨਾਮ ਤੇ ਲੁੱਟਦੇ ਹਨ। ਆਪਣਾ ਪੇਟ ਤੋਰਦੇ ਹਨ। ਕਈ ਆਪ ਨੂੰ ਲੁਟਾਉਂਦੇ ਹਨ। ਕਈ ਬੰਦੇ ਆਪਣਾ ਨਾਮ ਦੁਨੀਆ ਉੱਤੇ ਦਾਨ-ਪੁੰਨ ਕਰਕੇ, ਵੱਡੇ ਬੱਣਕੇ ਚਮਕਾਉਣਾ ਚਾਹੁੰਦੇ ਹਨ।

ਗੁੱਡੀ ਦੇ ਸਹੁਰਾ ਤੇ ਸੱਸ ਇੰਡੀਆ ਤੋਂ ਵਾਪਸ ਆ ਗਏ ਸਨ। ਜੀਤ ਘਰ ਆ ਗਿਆ ਸੀ। ਉਹ ਵੀ ਅਟੈਚੀ ਲੈ ਕੇ ਘਰ ਆ ਗਏ ਸਨ। ਸੱਸ ਦੇ ਚਿੱਟਾ ਸੂਟ ਪਾਇਆ ਸੀ। ਉੱਤੋਂ ਦੀ ਸ੍ਰੀ ਸਾਹਿਬ ਗਾਤਰਾ ਪਾਇਆ ਹੋਇਆ ਸੀ। ਗੁੱਡੀ ਨੇ ਸ਼ੁਕਰ ਕੀਤਾ। ਬਈ ਮਾਤਾ ਜੀ ਸ਼ਾਂਤੀ ਦੀ ਦੇਵੀ ਲੱਗਦੀ ਹੈ। ਉਸ ਨੇ ਆਉਂਦੇ ਹੀ ਕਿਹਾ, “ ਇਹ ਲਿਵਿੰਗ ਰੂਮ ਮੇਰੀ ਪਾਠ ਪੂਜਾ ਲਈ ਹੈ। ਇੱਧਰ ਨੂੰ ਕੋਈ ਨਾਂ ਆਵੇ। ਜਦੋਂ ਮੈਂ ਪਾਠ ਕਰਦੀ ਹੋਵਾਂ। ਕਿਸੇ ਨੇ ਨੰਗੇ ਸਿਰ ਮੇਰੇ ਵੱਲ ਨਹੀਂ ਆਉਣਾ। ਹੱਥ ਸੁੱਚੇ ਕਰਕੇ ਇੱਧਰ ਆਉਣਾ ਹੈ। ਉਸ ਦੀ ਗੱਲ ਸੁਣ ਕੇ, ਸਾਰੇ ਚੁੱਪ ਕਰ ਗਏ ਸਨ। ਗੁੱਡੀ ਨੂੰ ਵੀ ਪਤਾ ਸੀ। ਜੇ ਕੁੱਝ ਕਿਹਾ, ਉਹ ਚਾਰ ਗੱਲਾਂ ਹੋਰ ਕਹੇਗੀ। ਸ਼ਾਮ ਹੁੰਦੇ ਹੀ ਸਹੁਰਾ ਜੀ ਨੇ ਗਾਤਰਾ ਲਾਹ ਕੇ, ਸੋਫ਼ੇ ਦੀ ਵੱਟ ਉੱਤੇ ਰੱਖ ਦਿੱਤਾ। ਉਸ ਨੇ ਜੀਤ ਨੂੰ ਕਿਹਾ, “ ਲਿਆ ਬੋਤਲ ਘੁੱਟ ਪੀ ਕੇ ਚਿੱਤ ਕਾਇਮ ਕਰੀਏ। ਠੰਢ ਬਹੁਤ ਲੱਗਦੀ ਹੈ। ਜੀਤ ਨੇ ਬੋਤਲ ਮੂਹਰੇ ਰੱਖ ਦਿੱਤੀ। ਉਸ ਨੇ ਕਿਹਾ, “ ਡੈਡੀ ਮੈਂ ਵੀ ਸੋਚਦਾ ਸੀ। ਡੈਡੀ ਦਾ ਕਿਵੇਂ ਸਰੂਗਾ? ਤੁਸੀਂ ਰੋਜ਼ ਦੀ ਬੋਤਲ ਪੀ ਲੈਂਦੇ ਹੋ। “ “ ਮੈਂ ਯਾਰ ਫਸੀ ਮਾਰ ਖਾਦੀ ਹੈ। ਤੇਰੀ ਮੰਮੀ ਮੈਨੂੰ ਹਜ਼ੂਰ ਸਾਹਿਬ ਲੈ ਗਈ। ਉੱਥੇ ਅੰਮ੍ਰਿਤ ਪਾਨ ਕਰਾ ਰਹੇ ਸੀ। ਇਹ ਕਹਿੰਦੀ, “ ਮੈਂ ਵੀ ਅੰਮ੍ਰਿਤ ਛਕਣਾ ਹੈ। ਇੱਥੇ ਅੰਮ੍ਰਿਤ ਛੱਕ ਕੇ, ਸਿੱਧਾ ਸੁਰਗਾਂ ਦਾ ਰਾਹ ਖੁੱਲਦਾ ਹੈ। ਪਰ ਉੱਥੋਂ ਦੇ ਪ੍ਰਬੰਧਕਾਂ ਨੇ ਕਿਹਾ, “ ਪਤੀ-ਪਤਨੀ ਦੋਨਾਂ ਨੂੰ ਅੰਮ੍ਰਿਤ ਛਕਣਾ ਪੈਣਾ ਹੈ। ਇਸ ਲਈ ਇਸ ਨੇ, ਮੇਰੇ ਉੱਤੇ ਜ਼ੋਰ ਪਾ ਲਿਆ। ਮੈਨੂੰ ਫਸੀ ਮਾਰ ਖਾਣੀ ਪਈ। ਪਰ ਮੈਨੂੰ ਕੋਈ ਫ਼ਰਕ ਨਹੀਂ ਪਿਆ। ਮੈਂ ਮੂੰਹ ਕੌੜਾ ਕਰ ਲੈਂਦਾ ਹਾਂ। ਹਜ਼ੂਰ ਸਾਹਿਬ ਸੱਚ ਖੰਡ ਸਾਹਿਬ ਦੇ ਕੋਲੋਂ 5 ਦੁਕਾਨਾਂ ਛੱਡ ਕੇ, ਰਿਜਿਆ, ਪੱਕਿਆ ਮੀਟ ਤੇ ਹਰ ਤਰਾਂ ਦੀ ਸ਼ਰਾਬ ਮਿਲਦੀ ਹੈ। ਕਈ ਕਿਰਪਾਨਾਂ ਪਾਈ ਵਾਲੇ, ਉੱਥੇ ਜਾਂਦੇ ਮੈਂ ਅੱਖੀਂ ਦੇਖੇ ਹਨ। ਖਾਣ-ਪੀਣ ਨੂੰ ਇਹ ਸ਼ਰਾਬ, ਮੀਟ ਵੀ ਰੱਬ ਨੇ ਬਣਾਏ ਹਨ। “ ਡੈਡੀ ਮੈਂ ਵੀ ਸੋਚਦਾ ਸੀ, ਘੋੜਾ ਘਾਹ ਨਾਲ ਦੋਸਤੀ ਕਰੇਗਾ, ਕੀ ਖਾਵੇ ਗਾ? “ “ ਪੁੱਤ ਜੀਤ ਹੁਣ ਤੂੰ ਮੱਛੀ ਵੀ ਖਾਣ ਨੂੰ ਦੇਂਦੇ। ਸੁੱਕੀ ਦਾਰੂ ਗਲੇ ਨੂੰ ਖਾਂਦੀ ਹੈ। ਜੀਤ ਦੀ ਮੰਮੀ ਸਾਹਮਣੇ ਬੈਠੀ ਊਚੀ-ਊਚੀ ਰਹਿਰਾਸ ਸਾਹਿਬ ਪੜ੍ਹ ਰਹੀ ਸੀ। ਚੋਰੀ ਟੇਢੀ ਅੱਖ ਨਾਲ ਸਾਰਿਆਂ ਨੂੰ ਅੱਖਾਂ ਘੁੰਮਾਂ ਕੇ, ਦੇਖ ਲੈਂਦੀ ਸੀ। ਕੰਨ ਜੀਤ ਤੇ ਪਤੀ ਦੀਆਂ ਗੱਲਾਂ ਵਿੱਚ ਸਨ। ਗੁੱਡੀ ਦਾ ਮੁੰਡਾ ਟੀਵੀ ਉੱਤੇ ਹਾਕੀ ਦੇਖ ਰਿਹਾ ਸੀ। ਖੇਡ ਵਿੱਚ ਗੋਲ ਹੋਣ ਉੱਤੇ ਚਾਬੜਾ ਪਾਉਣ ਲੱਗ ਜਾਂਦਾ ਸੀ। ਉੱਠ ਕੇ ਖੜ੍ਹਾ ਹੋ ਜਾਂਦਾ ਸੀ। ਤਾੜੀਆਂ ਮਾਰਦਾ ਸੀ। ਕੁੜੀ ਕਿਸੇ ਨਾਲ ਫ਼ੋਨ ਉੱਤੇ ਗੱਲਾਂ ਕਰਨ ਲੱਗੀ ਹੋਈ ਸੀ। ਪਾਠ ਕਰਨ ਪਿੱਛੋਂ ਗੁੱਡੀ ਨੂੰ ਸੱਸ ਨੇ ਆਵਾਜ਼ ਮਾਰੀ, “ ਰੋਟੀ ਬਣਾਂ ਲਈ ਹੈ। ਤਾਂ ਮੈਨੂੰ ਇੱਥੇ ਹੀ ਫੜਾ ਜਾ। ਗੁੱਡੀ ਤੱਤੇ ਦੁੱਧ ਦਾ ਗਲਾਸ ਤੇ ਰੋਟੀ ਫੜਾ ਗਈ ਸੀ। ਉਸ ਨੇ ਰੋਟੀ ਖਾ ਕੇ, ਭਾਂਡੇ ਸੋਫ਼ੇ ਕੋਲ ਰੱਖ ਦਿੱਤੇ। ਉਸ ਨੇ ਕਿਹਾ, “ ਕੁੜੇ ਗੁੱਡੀ ਕੀ ਤੂੰ ਸੌਂ ਗਈ ਹੈ? ਦੁੱਧ ਰੋਟੀ ਫੜਾ ਕੇ ਇਕੱਠਾ ਫਾਹਾ ਵੱਢ ਦਿੱਤਾ। ਹੁਣ ਹੱਥ ਧੋਆ ਦੇ। ਗੁੱਡੀ ਪਾਣੀ ਲੈ ਕੇ ਆ ਗਈ। ਉਸ ਨੇ ਪਲੇਟ ਵਿੱਚ ਹੱਥ ਧੋ ਦਿੱਤੇ। ਮੂੰਹ ਵਿੱਚ ਪਾਣੀ ਪਾ ਕੇ, ਗੁੜ-ਗੁੜ ਕੀਤੀ, ਕੁਰਲੀ ਦੁੱਧ ਵਾਲੇ ਕੱਪ ਵਿੱਚ ਥੁੱਕ ਦਿੱਤੀ। ਗੁੱਡੀ ਨੂੰ ਧੁੜ-ਧੜੀ ਆਈ। ਉਸ ਨੇ ਭਾਂਡੇ ਕਈ ਬਾਰ ਮਾਂਜੇ।

ਸੱਸ ਜਾ ਕੇ ਸ਼ਰਾਬੀ ਤੇ ਮੀਟ ਨਾਲ ਰੱਜੇ, ਪਤੀ ਦੇ ਬੈੱਡ ਉੱਤੇ ਪੈ ਗਈ। ਦੂਜੇ ਦਿਨ ਜੀਤ ਦੀ ਮੰਮੀ ਚਾਰ ਵਜੇ ਉੱਠ ਗਈ। ਨਹਾ ਕੇ ਪਾਠ ਕੀਤਾ। ਪਾਠ 3 ਘੰਟੇ ਚੱਲਦਾ ਰਿਹਾ। ਕਦੇ ਲੱਤਾਂ ਨਿਸਾਲ਼ ਲੈਂਦੀ ਸੀ। ਕਦੇ ਸੋਫ਼ੇ ਉੱਤੇ ਟੇਢੀ ਹੋ ਜਾਂਦੀ ਸੀ। ਨਾਸ਼ਤਾ ਖਾ ਕੇ, ਰਾਤ ਵਾਂਗ ਹੀ ਕੁਰਲੀ ਚਾਹ ਵਾਲੇ ਕੱਪ ਵਿੱਚ ਥੁੱਕ ਦਿੱਤੀ। ਉਸ ਨੇ ਗੁੱਡੀ ਨੂੰ ਕਿਹਾ, “ ਮੇਰੇ ਭਾਂਡੇ ਅੱਡ ਹੀ ਰੱਖੀ। ਤੁਸੀਂ ਭਾਂਡਿਆਂ ਵਿੱਚ ਮੀਟ ਖਾਂਦੇ ਹੋ। ਮੇਰਾ ਧਰਮ ਭ੍ਰਿਸ਼ਟ ਕਰ ਦੇਵਾਂਗੇ। ਦਿਨ ਦੇ 9 ਵਜੇ  ਉਹ ਸੋਫ਼ੇ ਉੱਤੇ ਹੀ ਰਜਾਈ ਲੈ ਕੇ ਸੌਂ ਗਈ ਸੀ। ਚਾਰ ਘੰਟੇ ਸੌਂ ਕੇ, ਫਿਰ ਦਪਹਿਰੇ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਗਈ। ਉਸ ਨੂੰ ਗੁਆਂਢਣ ਮਿਲਣ ਆ ਗਈ। ਉਹ ਕੋਲ ਬੈਠੀ ਰਹੀ। ਇਹ ਉਂਗਲਾਂ ਖੜ੍ਹੀਆਂ ਕਰਕੇ, ਦੱਸਦੀ ਰਹੀ। ਕਿੰਨੀਆਂ ਅਸ਼ਟਪਦੀਆਂ ਬਾਕੀ ਹਨ। ਉਸ ਨੇ ਗੁਆਂਢਣ ਨੂੰ ਦੱਸਿਆ, “ ਜਿਸ ਦਿਨ ਦਾ ਅੰਮ੍ਰਿਤ ਪਾਨ ਕੀਤਾ ਹੈ। ਮੇਰੀ ਤਾਂ ਇਸੇ ਤਰਾਂ ਸਮਾਧੀ ਲੱਗੀ ਹੈ। ਸਾਰਾ ਕੰਮ ਧੰਦਾ ਛੁੱਟ ਗਿਆ ਹੈ।   ਤੂੰ ਤਾਂ ਭੈਣੇ ਰੱਬ ਦਾ ਰੂਪ ਲੱਗਦੀ ਹੈ। ਤੇਰਾ ਜੀਵਨ ਸਫਲਾ ਹੋ ਗਿਆ ਹੈ। ਮੈਨੂੰ ਵੀ ਆਪਦੀ ਚੇਲੀ ਬਣਾਂ ਲੈ। ਹਫ਼ਤੇ ਪਿੱਛੋਂ ਉਹ ਚਾਰ ਵਜੇ ਨਹੀਂ ਉੱਠੀ ਸੀ। ਗੁੱਡੀ 8 ਵਜੇ ਨਾਸ਼ਤਾ ਬਣਾਂ ਕੇ, ਉਸ ਨੂੰ ਦੇਣ ਲਈ ਗਈ। ਉਹ ਡਰ ਗਈ। ਸਮਾਧੀ ਲੱਗੀ ਸੀ ਜਾਂ ਕਿਤੇ ਮੰਮੀ ਦਾ ਭਾਣਾ ਹੀ ਬੀਤ ਗਿਆ ਨਾਂ ਹੋਵੇ? ਉਸ ਨੇ ਮੰਮੀ ਦਾ ਦਰਵਾਜ਼ਾ ਖੜਕਾਇਆ। ਉਸ ਨੇ ਕਿਹਾ, “ ਕਿਉਂ ਮੇਰੀ ਨੀਂਦ ਖ਼ਰਾਬ ਕਰਦੀ ਹੈ। ਮਸਾਂ ਤਾਂ ਅੱਜ ਪੂਰੀ ਤਰਾਂ ਨੀਂਦ ਆਈ ਹੈ। ਉਸ ਨੇ ਬੂਹਾ ਖ਼ੋਲ ਦਿੱਤਾ। ਗੁੱਡੀ ਨੂੰ ਚਾਹ-ਨਾਸ਼ਤਾ ਕਮਰੇ ਵਿੱਚ ਦੇਣ ਨੂੰ ਕਿਹਾ। 12 ਵੱਜ ਗਏ ਸਨ। ਗੁੱਡੀ ਸੋਚਦੀ ਸੀ। ਮੰਮੀ ਅੱਜ ਰੂਮ ਵਿੱਚ ਪਾਠ ਕਰ ਰਹੀ ਹੈ। ਮੰਮੀ 12 ਵਜੇ ਰਸੋਈ ਵਿੱਚ ਆਈ। ਉਸ ਦੇ ਕਿਰਪਾਨ ਤੇ ਆਪਣੇ ਸਿਰ ਤੇ ਬੰਨੀ ਕੇਸਕੀ-ਦਸਤਾਰ ਉਤਾਰ ਦਿੱਤੀ ਸੀ। ਦੋ ਆਂਡੇ ਤੋੜ ਕੇ, ਆਂਮਲੇਟ ਬਣਾਉਣ ਲੱਗ ਗਈ। ਸੱਸ ਨੇ ਕਿਹਾ, “ ਇਹ ਨਹੀਂ ਕਰਨਾਂ, ਉਹ ਨਹੀਂ ਕਰਨਾਂ। ਸੋਚ ਕੇ, ਥੱਕ ਗਈ ਹਾਂ। ਗੁੱਡੀ ਮੇਰਾ ਤਾਂ ਮੂੰਹ ਦਾ ਸੁਆਦ ਹੀ ਖ਼ਰਾਬ ਹੋਇਆ ਪਿਆ ਹੈ। ਸਿਰ ਦੁਖਣੋਂ ਨਹੀਂ ਹਟਦਾ। ਪਾਠ-ਪੂਜਾ ਬਹੁਤ ਕਰ ਲਿਆ। ਮੈਂ ਗੁਟਕੇ ਨੂੰ ਗੁਰਦੁਆਰੇ ਸਾਹਿਬ ਰੱਖ ਆਉਂਦੀ ਹਾਂ। “ “ ਮੰਮੀ ਜੀ ਗੁਟਕੇ ਵਿੱਚ ਅੱਖਰ-ਸ਼ਬਦ ਹਨ। ਜੇ ਘਰ ਪਿਆ ਰਹੂ  ਕੋਈ  ਕਦੇ ਵੀ ਚੱਕ ਕੇ ਪੜ੍ਹ ਸਕਦਾ ਹੈ। ਪੜ੍ਹ ਕੇ ਚੰਗੇ ਵਿਚਾਰਾਂ ਨੂੰ ਜੀਵਨ ਵਿੱਚ ਲਾਗੂ ਕਰਨ ਦੀ ਲੋੜ ਹੈ। ਨਾਂ ਕੇ ਸਮਾਧੀ ਲਾ ਕੇ, ਰਟਨ, ਜਾਪ ਕਰਨ ਦੀ ਜ਼ਰੂਰਤ ਹੈ।

Comments

Popular Posts