ਭਾਗ 38
ਪੁਰਾਣੀਆਂ ਚੀਜ਼ਾਂ ਨੂੰ ਰੀਸਰਕਲ, ਰੱਦੀ, ਕਿਵਾੜ ਵੀ ਕਹਿੰਦੇ ਹਨ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ ਚੀਜ਼ ਟੁੱਟੀ ਭੱਜੀ ਹੋਈ ਰੀਸਰਕਲ ਹੋ ਕੇ, ਨਵੇਂ ਆਕਾਰ ਦੀ ਬਣ ਜਾਂਦੀ ਹੈ। ਫਿਰ ਬਾਰ-ਬਾਰ ਵਰਤਣ ਦੇ
ਕਾਬਲ ਹੋ ਜਾਂਦੀ ਹੈ। ਭਾਰਤ ਤੇ ਹੋਰ ਸਾਰੇ ਦੇਸਾਂ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਰੀਸਰਕਲ, ਰੱਦੀ, ਕਿਵਾੜ
ਵੀ ਕਹਿ ਦਿੰਦੇ ਹਨ। ਕਾਗ਼ਜ਼, ਖ਼ਾਲੀ
ਬੋਤਲਾਂ, ਲੋਹਾ, ਸਟੀਲ, ਤਾਂਬਾ, ਪਿੱਤਲ
ਹੋਰ ਬਹੁਤ ਕੁੱਝ ਫਿਰ ਤੋਂ ਵਰਤਣ ਲਈ ਖਰੀਦਿਆ ਜਾਂਦਾ ਹੈ। ਪਲਾਸਟਿਕ ਨੂੰ ਖੇਤਾਂ ਵਿੱਚ ਨਾਂ ਸਿੱਟਣ
ਤੇ ਨਾਂ ਜਾਲਣ ਬਾਰੇ ਵੀ ਬੁੱਧੀ ਜੀਵੀਆਂ ਵੱਲੋਂ ਕਿਹਾ ਜਾ ਰਿਹਾ ਹੈ। ਪਰ ਅਮਲ ਬਹੁਤ ਘੱਟ ਲੋਕ
ਕਰਦੇ ਹਨ। ਕੈਨੇਡਾ ਵਿੱਚ ਇੰਡੀਆ ਵਾਂਗ ਹਰ ਚੀਜ਼ ਦਾ ਮੁੱਲ ਨਹੀਂ ਵੱਟ ਹੁੰਦਾ। ਖ਼ਾਲੀ ਬੋਤਲਾਂ ਦੇ
ਵੀ ਬਹੁਤ ਸ਼ਹਿਰਾਂ ਵਿੱਚ ਪੈਸੇ ਵੱਟੇ ਜਾਂਦੇ ਹਨ। ਹੋਰ ਬਹੁਤ ਚੀਜ਼ਾਂ ਕਾਗ਼ਜ਼, ਲੋਹਾ, ਰੀਸਰਕਲ
ਮੁਫ਼ਤ ਵਿੱਚ ਹੀ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਕੈਨੇਡਾ ਵਿੱਚ ਹਰ ਘਰ ਅੱਗੇ 50 ਕੁ ਕਿੱਲੋਗਰਾਮ ਕੂੜਾ ਪਾਉਣ ਨੂੰ ਵੱਡੇ ਕਾਲੇ ਰੰਗ ਦੇ
ਬਿਨ ਰੱਖੇ ਜਾਂਦੇ ਹਨ। ਕਾਗ਼ਜ਼, ਖ਼ਾਲੀ
ਬੋਤਲਾਂ, ਲੋਹਾ ਹੋਰ ਬਹੁਤ ਚੀਜ਼ਾਂ ਸਿੱਟਣ ਲਈ ਨੀਲੇ ਰੰਗ
ਦੇ ਪਲਾਸਟਿਕ ਦੇ ਢੋਲ ਹਨ। ਬਹੁਤੇ ਸ਼ਹਿਰਾਂ ਵਿੱਚ ਸਿੱਟਿਆ ਭੋਜਨ, ਫਲਾ, ਸਬਜੀਆਂ ਦੇ ਛਿੱਲਕੇ ਅਲੱਗ
ਲਿਫ਼ਫੇ ਵਿੱਚ ਪਾ ਕੇ ਸਿਟਣੇ ਹੁੰਦੇ ਹਨ। ਭੋਜਨ ਨੂੰ ਮਿੱਟੀ ਵਿਚ ਰਲਾ ਕੇ ਮਿੱਟੀ ਨੂੰ ਤਾਕਤਵਾਰ
ਬਣਾਇਆ ਜਾਂਦਾ ਹੈ। ਦੋਨਾਂ ਢੋਲਾਂ ਦਾ ਸਾਈਜ਼ ਇੱਕੋ ਹੈ। 5 ਕੁ
ਫੁੱਟ ਲੰਬੇ ਹਨ 3
ਫੁੱਟ ਚੌੜੇ ਚੌਰਸ ਹਨ। ਕੂੜੇ ਤੇ ਰੀਸਰਕਲ ਨੂੰ ਹਰ ਹਫ਼ਤੇ ਗੌਰਮਿੰਟ ਦੇ ਵੱਡੇ ਟਰੱਕ ਲੈਣ ਆਉਂਦੇ
ਹਨ। ਲੋਕਾਂ ਨੂੰ ਇਸ ਦੀ ਫ਼ੀਸ ਦੇਣੀ ਪੈਂਦੀ ਹੈ। ਹਰ ਮਹੀਨੇ 9
ਡਾਲਰ ਤੋਂ ਲੈ ਕੇ ਬਿਲਡਿੰਗ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਨਾਲ ਫ਼ੀਸ ਦੇਣੀ ਪੈਂਦੀ ਹੈ।
ਬਹੁਤੇ ਲੋਕ ਰੀਸਰਕਲ ਤੇ ਕੂੜੇ ਵਿੱਚ ਅੰਤਰ ਨਹੀਂ
ਸਮਝਦੇ। ਇਸ ਨੂੰ ਅਲੱਗ ਕਰਨ ਲਈ ਹੈਂਡਕ ਨਹੀਂ ਲੈਣਾ ਚਾਹੁੰਦੇ। ਊਦਾ ਉਲਟੇ-ਪੁੱਠੇ ਕੰਮ ਕਰਕੇ ਮਜ਼ਾ
ਆਉਂਦਾ ਹੈ। ਜਿਸ ਕੰਮ ਕਰਨ ਤੋਂ ਕਿਸੇ ਨੂੰ ਵਰਜਿਤ ਕੀਤਾ ਜਾਵੇ। ਉਸ ਦਾ ਧਿਆਨ ਉੱਥੇ ਹੀ ਬਾਰ-ਬਾਰ
ਜਾਂਦਾ ਹੈ। ਬੰਦਾ ਉਹੀ ਕੰਮ ਕਰਦਾ ਹੈ। ਬੱਚੇ ਜਾਂ ਸਿਆਣੇ ਨੂੰ ਕਹਿਕੇ ਦੇਖ ਲੈਣਾ, ਇਹ ਕੰਮ ਨਹੀਂ ਕਰਨਾ। ਉਹੀ ਕੰਮ ਜ਼ਰੂਰ ਕਰਕੇ ਦੇਖਦੇ ਹਨ।
ਸੁੱਖੀ ਨੇ ਘਰ ਦੇ ਅੰਦਰ ਵੀ ਦੋ ਡਸਟਪਿੰਨ ਰੱਖੇ ਸਨ। ਇੱਕ ਵਿੱਚ ਲਿਫ਼ਾਫ਼ਾ ਲਾ ਕੇ ਕੂੜਾ ਸਿੱਟਦੀ
ਸੀ। ਹੋਰ ਚੀਜ਼ ਟੁੱਟੀਆਂ ਭੱਜੀਆਂ ਹੋਈਆਂ ਰੀਸਰਕਲ ਕਰਨ ਨੂੰ ਪਾ ਦਿੰਦੀ ਸੀ। ਇਸ ਦਾ ਭਾਵੇਂ ਪੈਸਾ
ਕੋਈ ਨਹੀਂ ਮਿਲਦਾ ਸੀ। ਪਰ ਕੂੜੇ ਦੇ ਢੇਰ ਬੇਕਾਰ ਚੀਜ਼ਾਂ ਸਿੱਟ ਕੇ ਵੱਡੇ ਕਰਨ ਨਾਲੋਂ, ਫ਼ਾਇਦਾ ਹੋਣ ਵਾਲਾ ਕੰਮ ਕੀਤਾ ਜਾਵੇ ਚੰਗਾ ਹੈ। ਕਈ ਬੰਦੇ
ਇਸੇ ਕੰਮ ਉੱਤੇ ਲੱਗੇ ਹਨ। ਕੂੜੇ ਦੇ ਢੇਰਾਂ ਵਿੱਚੋਂ ਕਾਗ਼ਜ਼, ਖ਼ਾਲੀ
ਬੋਤਲਾਂ, ਲੋਹਾ, ਸਟੀਲ, ਤਾਂਬਾ, ਪਿੱਤਲ
ਹੋਰ ਬਹੁਤ ਕੁੱਝ ਅੱਡ-ਅੱਡ ਕਰਦੇ ਹਨ।
ਜਿੱਦਣ ਦੀ ਨਿੰਦਰ ਦੀ ਭਾਬੀ ਆਈ ਸੀ। ਉਹ ਜਿੱਥੇ ਜੀਅ
ਕਰਦਾ ਭੋਜਨ ਦਾ ਵੇਸਟ ਤੇ ਕੂੜਾ ਸਿਟੀ ਜਾਂਦੀ ਸੀ। ਸੁੱਖੀ ਕਈ ਬਾਰ ਸਮਝਾ ਚੁੱਕੀ ਸੀ। ਕੂੜਾ ਵੱਖ
ਸਿੱਟਣਾ ਹੈ। , ਫਲਾ, ਸਬਜੀਆਂ ਦੇ ਛਿੱਲਕੇ,ਕਾਗ਼ਜ਼ ਅੱਡ ਕਰਨੇ ਹਨ। ਸੁੱਖੀ ਨੇ ਕਿਹਾ, “ ਸਿਟੀ ਵਾਲੇ ਕੂੜਾ ਫੋਲ ਲੈਂਦੇ ਹਨ। ਡਾਊਨ ਟਾਊਨ ਦੀਆਂ
ਵੱਡੀਆਂ ਬਿਲਡਿੰਗਾਂ ਵਿੱਚ ਤਾਂ ਜੁਰਮਾਨਾ ਕਰਨ ਲੱਗ ਗਏ ਹਨ। ਇਹ ਸੇਵਾ ਭਾਵਨਾ ਨਾਲ ਕੀਤਾ ਜਾਵੇ।
ਮਨ ਸਹੀਂ ਤਰੀਕੇ ਨਾਲ ਕੰਮ ਕਰਨ ਲੱਗਦਾ ਹੈ। “ ਭਾਬੀ
ਨੇ ਦੱਸਿਆਂ ਵੀ ਸੀ, “ ਅਸੀਂ ਪਿੰਡ ਖੇਤਾਂ ਵਿੱਚ ਪਲਾਸਟਿਕ ਦੇ
ਲਿਫ਼ਾਫ਼ੇ ਨਹੀਂ ਸਿੱਟ ਦੇ। ਰੱਦੀ ਵਾਲੇ ਨੂੰ ਦੂਜੇ ਪੇਪਰਾਂ ਨਾਲ ਦੇ ਦਿੰਦੇ ਹਾਂ। “ ਪਰ ਫਿਰ ਵੀ ਉਹ ਲਾਪਰਵਾਹੀ ਵਰਤ ਜਾਂਦੀ ਸੀ। ਗੌਰਮਿੰਟ
ਦੇ ਗਰਬਿਜ਼ ਟਰੱਕ ਚਲਾਉਣ ਵਾਲੇ ਡਰਾਈਵਰ ਨੇ, ਕੂੜਾ
ਚੈੱਕ ਕਰ ਲਿਆ ਸੀ। ਕਈ ਬਾਰ ਕਹਿ ਕੇ ਵੀ ਗਿਆ ਸੀ। ਇੱਕ ਬਾਰ ਘਰ ਨੂੰ ਪੇਂਟ ਕੀਤਾ ਸੀ। ਸੁੱਖੀ ਘਰ
ਨਹੀਂ ਸੀ। ਭਾਬੀ ਨੇ ਬਚਿਆ ਰੰਗ ਤੇ ਉਸ ਰੰਗ ਨਾਲ ਲਿੱਬੜੀਆਂ ਬਾਲਟੀਆਂ, ਕੂੜੇ ਵਿੱਚ ਸਿੱਟ ਦਿੱਤੀਆਂ। ਗਰਬਿਜ਼ ਟਰੱਕ ਕੂੜਾ ਲੈ
ਗਿਆ ਸੀ। ਉਸ ਨੇ 500 ਡਾਲਰ ਦੀ ਟਿਕਟ ਲਿਖ ਕੇ ਜੁਰਮਾਨਾ ਕਰ ਦਿੱਤਾ
ਸੀ।
ਭਾਬੀ
ਨੌਕਰੀ ਨਹੀਂ ਕਰ ਸਕਦੀ ਸੀ। 500 ਡਾਲਰ
ਨਿੰਦਰ ਨੂੰ ਭਰਨਾ ਪਿਆ। ਉਸ ਨੂੰ ਬਹੁਤ ਤਕਲੀਫ਼ ਹੋਈ ਸੀ। ਉਸ ਨੂੰ ਲੱਗਾ ਸੀ। ਉਸ ਨੇ ਘਰ ਵਿੱਚ
ਵਾਧੂ ਦਾ ਖ਼ਚਰਾ ਇਕੱਠਾ ਕੀਤਾ ਹੈ। ਉਸ ਨੇ ਕਿਹਾ, “ ਭਾਬੀ
ਮੈਂ ਆਪਣੇ ਪੰਜਾਬੀ ਬੰਦਿਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਰਿਸਟੋਰਿੰਟ ਹੈ। ਕੁੱਝ ਬੂੜੀਆਂ
ਉਨ੍ਹਾਂ ਦੇ ਘਰ ਵਿੱਚ ਰਾਤ ਨੂੰ ਸਮੋਸੇ ਭਰਦੀਆਂ ਹਨ। ਤੂੰ ਵੀ ਇਹ ਕੰਮ ਕਰ ਲੈ। ਤੇਰੇ ਕੋਲ ਵੀ
ਖ਼ਰਚਾ ਬਣ ਜਾਵੇਗਾ। ਥੋੜ੍ਹਾ ਬਹੁਤ ਮੈਨੂੰ ਵੀ ਫ਼ਾਇਦਾ ਹੋ ਜਾਵੇਗਾ। “ ਭਾਬੀ ਨੇ ਕਿਹਾ, “ ਕੀ ਮੈਂ ਤੈਨੂੰ ਬੋਝ ਲੱਗਦੀ ਹਾਂ? ਮੇਰੇ ਤਾਂ ਘਰ ਚਾਰ ਨੌਕਰਾਣੀਆਂ ਸਨ। ਮੈਨੂੰ ਪਿੰਡ ਨੂੰ
ਭੇਜਦੇ। ਮੈਂ ਘਰ ਤੇਰੀਆਂ ਰੋਟੀਆਂ ਪੱਕਾ ਸਕਦੀ ਹਾਂ। ਸਮੋਸੇ ਭਰਨ ਦਾ ਲੋਕਾਂ ਦਾ ਕੰਮ ਨਹੀਂ ਕਰ
ਸਕਦੀ। “ “ ਤੂੰ ਕੰਮ ਮੁਫ਼ਤ ਨਹੀਂ ਕਰਨਾ। ਅਗਲੇ ਪੈਸੇ
ਦੇਣਗੇ। ਸੁੱਖੀ ਵੀ 8 ਘੰਟੇ ਕੰਮ ਕਰਕੇ ਆਉਂਦੀ ਹੈ। ਤੈਨੂੰ ਪਿੰਡ
ਨੂੰ ਕਿਵੇਂ ਭੇਜਦਾ? ਤੂੰ ਜਾਹਲੀ ਆਈ ਹੋਈ ਹੈ। ਆਪਣੇ ਘਰ ਬੈਠ ਕੇ
ਹੀ ਸਮੋਸੇ ਭਰੀ ਚੱਲ। ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ। ਆਪਣੇ ਘਰ ਸਮਾਨ ਦੇ ਜਾਇਆ ਕਰਨਗੇ। ਕੰਮ
ਤਾਂ ਤੈਨੂੰ ਕਰਨਾ ਪੈਣਾ ਹੈ। ਵਿਹਲੀ ਬੈਠੀ ਨੂੰ ਕਿਥੋਂ ਖੁਆਈ ਜਾਵਾਂ? “ ਕੰਮ ਦੇ ਨਾਮ ਨੂੰ ਬਹੁਤੇ ਬੰਦੇ ਰੋਂਦੇ ਹਨ। ਕੰਮ ਨਹੀਂ
ਕਰਨਾ ਚਾਹੁੰਦੇ।
Comments
Post a Comment