ਭਾਗ 1-16 ਮਾਪਿਆਂ ਦੀਆਂ ਝਿੜਕਾਂ, ਟੋਕਾ ਟਾਕੀ ਸੁਣ ਕੇ, ਗ਼ਰੀਬੀ ਤੋਂ ਵੀ, ਉਸ ਦਾ ਮਨ ਅੱਕ ਗਿਆ ਸੀ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਨੂੰ ਪਲ਼ ਪਹਿਲਾਂ ਮਿਲਦੇ ਹਾਂ। ਉਹ ਆਪਣਾ ਲੱਗਦਾ ਹੈ। ਕਿਤੇ ਦੇਖਿਆ ਮਿਲਿਆ ਲੱਗਦਾ ਹੈ। ਆਮ ਹੀ ਬਹੁਤ ਸਾਰਿਆ ਨਾਲ ਐਸਾ ਵੀ ਹੁੰਦਾ ਹੈ। ਆਪਣੇ ਧੀ-ਪੁੱਤਰ, ਮਾਪੇਂ, ਪਤੀ-ਪਤਨੀ, ਹੋਰ ਰਿਸ਼ਤੇ ਸੁੱਖ-ਦੁੱਖ ਦੇ ਸਾਂਝੇ ਪਰਾਏ ਬਣ ਜਾਂਦੇ ਹਨ। ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ। ਲੁਕਦੇ ਫਿਰਦੇ ਹਨ। ਗੱਲ-ਬਾਤ ਵੀ ਨਹੀਂ ਕਰਦੇ। ਸਾਲਾਂ ਬੰਦੀ ਨਾਲ ਸਾਥ-ਸਾਥ ਰਹਿ ਕੇ, ਰਸਤੇ ਅਲੱਗ ਹੋ ਜਾਂਦੇ ਹਨ। ਦਿਲ ਦਰਿਆ ਸਮੁੰਦਰੋਂ ਡੂੰਘੇ ਹਨ। ਕਿਸੇ ਦੇ ਦਿਲ ਨੂੰ ਸਮਝ ਨਹੀਂ ਸਕਦੇ। ਦਿਲ ਪਾਣੀ ਦੇ ਵਹਾ ਵਾਗ ਨਵੇਂ ਰਸਤੇ ਲੱਭ ਲੈਂਦੇ ਹਨ। ਨਗਿੰਦਰ ਦੇ ਚਾਰ ਪੁੱਤਰ ਸਨ। ਤਿੰਨ ਧੀਆਂ ਸਨ। ਵੱਡੇ ਪੁੱਤਰ ਜਸਵੰਤ ਨੂੰ ਜਦੋਂ ਸੁਰਤ ਆਈ। ਉਹ ਫ਼ੌਜ ਵਿੱਚ ਭਰਤੀ ਹੋ ਗਿਆ। ਉਸ ਦਾ ਦੋਸਤ ਦਰਸ਼ਨ ਆਪਣੇ ਭਰਾ ਨਾਲ ਭਰਤੀ ਹੋਣ ਜਾ ਰਿਹਾ ਸੀ। ਇਹ ਵੀ ਨਾਲ ਚਲਾ ਗਿਆ। ਦੋਨੇਂ ਸਰੀਰ ਦੇ ਤਕੜੇ ਛੇ ਫੁੱਟ ਜਵਾਨ ਸਨ। ਭਾਵੇਂ ਪੰਜਵੀਂ ਫੇਲ ਸਨ। ਉਸ ਦੇ ਮਾਪਿਆ ਨੂੰ ਲੱਗਦਾ ਸੀ। ਪੁੱਤਰ ਜਵਾਨ ਹੋ ਗਿਆ ਹੈ। ਖੇਤੀ ਦਾ ਕੰਮ ਨਾਲ ਕਰਾਏਗਾ। ਮਿੱਟੀ ਨਾਲ ਘੁਲਣਾ ਉਸ ਦੇ ਬੱਸ ਵਿੱਚ ਨਹੀਂ ਸੀ। ਉਸ ਨੂੰ ਦਿਸਦਾ ਸੀ। ਛੇ ਮਹੀਨੇ ਦੀ ਸਖ਼ਤ ਮਿਹਨਤ ਪਿੱਛੋਂ ਹਾੜੀ, ਸੌਣੀ ਵਿੱਚੋਂ ਵਟਣ ਨੂੰ ਕੁੱਝ ਨਹੀਂ ਸੀ। ਉਧਾਰ ਲਿਆ ਮਸਾਂ ਮੁੜਦਾ ਸੀ। ਆੜ੍ਹਤੀਆਂ ਵਿਆਜ ਜੋੜ-ਜੋੜ ਕੇ, ਮੂਲ ਤੋਂ ਦੂਗਣਾਂ ਬਣਾਂ ਲੈਂਦਾ ਸੀ।
ਮਾਪਿਆ ਤੇ ਬੱਚਿਆਂ ਨੂੰ ਕੱਪੜੇ ਵੀ ਨਹੀਂ ਜੁੜਦੇ ਸਨ। ਮਾਂ-ਬਾਪ ਦੇ ਉਹੀ ਦੋ ਜੋੜੇ, ਕੱਪੜਿਆਂ ਦੇ ਹੁੰਦੇ ਸਨ। ਕਈ ਬਾਰ ਗੋਡਿਆਂ ਤੋਂ ਘੱਸੇ ਹੋਏ, ਕੱਪੜਿਆਂ ਨੂੰ ਟਾਕੀਆਂ ਲਾਈਆਂ ਹੁੰਦੀਆਂ ਸੀ। ਘਰ ਦੇ ਸਾਰੇ ਬੱਚਿਆਂ ਦੇ ਇੱਕੋ ਰੰਗ ਦੇ ਕੱਪੜੇ ਹੁੰਦੇ ਸਨ। ਕੱਪੜੇ ਖੂਹ ਉੱਤੇ ਲਿਜਾ ਕੇ, ਧੋਤੇ ਜਾਂਦੇ ਸੀ। 15 ਡੰਗਰਾਂ ਨੂੰ ਪਾਣੀ ਪਿਲਾਉਣਾ ਤੇ ਗਰਮੀਆਂ ਨੂੰ ਨਹਾਉਣਾ ਵੀ ਹੁੰਦਾ ਸੀ। ਘਰ ਨਲਕਾ ਗੇੜ-ਗੇੜ ਕੇ, ਜਸਵੰਤ ਤੇ ਹੋਰ ਬੱਚਿਆਂ ਦਾ ਸਾਹ ਚੜ੍ਹ ਜਾਂਦਾ ਸੀ। ਕੱਪੜਿਆਂ ਵਿੱਚੋਂ ਮੈਲ ਨਹੀਂ ਨਿਕਲਦੀ ਸੀ। ਉਸ ਦੀ ਮਾਂ ਕੱਪੜਿਆਂ ਨੂੰ ਮੱਲ-ਮੱਲ ਕੇ, ਥਾਪੀਆਂ ਨਾਲ ਕੁੱਟਦੀ ਹੰਭ ਜਾਂਦੀ ਸੀ। ਫਿਰ ਉਸ ਨੂੰ ਕਹਿੰਦੀ ਸੀ, “ ਇਸ ਨੂੰ ਪੱਥਰ ਉੱਤੇ ਪਟਕਾ- ਪਟਕਾ ਕੇ ਮਾਰ-ਮਾਰ ਕੇ ਨਿਖਾਰ ਦੇ। “ ਸਾਬਣ ਘਰੇ ਬਣਿਆਂ ਜਾਂਦਾ ਸੀ। ਰਿੰਡਾਂ ਦੇ ਤੇਲ ਜਾਂ ਹੋਰ ਤੇਲ ਵਿੱਚ ਆਟਾ ਤੇ ਕਸਟਰਡ ਮਿਲਾ ਕੇ, ਵੱਡੇ ਸਾਰੇ ਲੱਕੜੀ ਦੇ ਬਣੇ, ਘੋਟਨੇ ਨਾਲ ਖ਼ੂਬ ਘੋਟਿਆ ਜਾਂਦਾ ਸੀ। ਫਿਰ ਉਸ ਦੀਆਂ ਵੱਡੀਆਂ-ਵੱਡੀਆਂ ਸਾਬਣ ਦੀਆ ਟਿੱਕੀਆਂ ਕੱਟ ਲਈਆਂ ਜਾਂਦੀਆਂ ਸਨ। ਉਸੇ ਨਾਲ ਵਾਲਾਂ ਤੇ ਸਰੀਰ ਨੂੰ ਧੋਤਾ ਜਾਂਦਾ ਸੀ। ਉਦੋਂ ਲੋਕ ਲੱਸੀ ਜਾਂ ਦਹੀਂ ਨਾਲ ਨਹਾਉਂਦੇ ਸਨ। ਮੱਖਣੀ, ਘਿਉ ਨੂੰ ਲੋਸ਼ਨ ਦੀ ਥਾਂ ਲੱਗਾ ਕੇ ਹੱਥਾਂ, ਪੈਰਾਂ ਦੀ ਖ਼ੁਸ਼ਕੀ ਦੂਰ ਕਰਦੇ ਸਨ। ਸਰ੍ਹੋਂ ਦਾ ਤੇਲ ਸਿਰ ਨੂੰ ਚੰਗੀ ਤਰਾਂ ਝੱਸ ਕੇ, ਲਾਇਆ ਜਾਂਦਾ ਸੀ। ਮੁਸ਼ਕ ਦੀ ਵਾਸ਼ਨਾ ਆਉਂਦੀ ਸੀ। ਜਸਵੰਤ ਦਾ ਮਿੱਸੀਆਂ ਰੋਟੀਆਂ, ਮੂੰਗੀ ਦੀ ਦਾਲ, ਸਾਗ ਤੋਂ ਮਨ ਮੁੜ ਗਿਆ ਸੀ। ਨਿੱਤ ਨਵੇਂ ਪਕਵਾਨ ਖਾਣ ਨੂੰ ਦਿਲ ਕਰਦਾ ਹੈ। ਮਾਪਿਆਂ ਦੀਆਂ ਝਿੜਕਾਂ, ਟੋਕਾ ਟਾਕੀ ਸੁਣ ਕੇ, ਗ਼ਰੀਬੀ ਤੋਂ ਵੀ, ਉਸ ਦਾ ਮਨ ਅੱਕ ਗਿਆ ਸੀ।
ਨੌਜਵਾਨ ਖ਼ੂਨ ਵਿੱਚ ਨਵੀਆਂ ਇੱਛਾਵਾਂ, ਉਮੰਗਾਂ ਹੁੰਦੀਆਂ ਹਨ। ਕੁੱਝ ਅਲੱਗ ਦਾ ਦਿਸਣਾ ਚਾਹੁੰਦੇ ਹਨ। ਜਸਵੰਤ ਨੇ ਪੱਕੇ ਇਰਾਦੇ ਨਾਲ ਘਰ ਛੱਡਿਆ ਸੀ। ਘਰ ਦੇ ਕੰਮਾਂ ਨਾਲੋਂ, ਉਸ ਨੂੰ ਫ਼ੌਜੀ ਦੇ ਸਾਹਿਬ ਦੀ ਡਾਟ ਚੰਗੀ ਲੱਗਦੀ ਸੀ। ਸਾਫ਼-ਸੁਥਰੇ ਰਹਿਣਾ, ਅੱਛਾ ਖਾਣਾ, ਉਸ ਨੂੰ ਭਾਅ ਗਿਆ ਸੀ। ਉਸ ਦੀ ਪਹਿਲੀ ਪੋਸਟ ਕਸ਼ਮੀਰ ਦੀ ਸੀ। ਜਦੋਂ ਪਹਿਲੀ ਬਾਰ ਉਹ ਘਰ ਛੁੱਟੀ ਆਇਆ। ਉਹ ਆਪਣੇ ਨਾਲ ਅਖਰੋਟ, ਬਦਾਮ ਲੈ ਕੇ ਆਇਆ। ਉਸ ਦੀ ਟੌਹਰ ਸਬ ਤੋਂ ਅਲੱਗ ਸੀ। ਜ਼ਿਆਦਾ ਤਰ ਉਹ ਫ਼ੌਜੀ ਕੱਪੜੇ ਪਾ ਕੇ ਹੀ ਘੁੰਮਦਾ ਸੀ। ਉਸ ਦੀ ਚਾਲ-ਢਾਲ ਦੇਖਣ ਲਈ ਲੋਕ ਉਸ ਦੁਆਲੇ ਹੋ ਜਾਂਦੇ ਸਨ। ਗਲੀ ਦੀਆਂ ਔਰਤਾਂ ਉਸ ਨੂੰ ਦੇਖਣ ਆਉਂਦੀਆਂ ਸਨ। ਹਰ ਕੋਈ ਆ ਕੇ ਰਿਸ਼ਤੇ ਦੀ ਗੱਲ ਕਰਦੀ ਸੀ। ਉਸ ਦਾ ਭਰਾ ਤੇ ਹੋਰ ਮੁੰਡੇ ਵੀ ਫ਼ੌਜੀ ਬਣਨ ਲਈ ਤਿਆਰ ਹੋ ਗਏ ਸਨ।
ਭਾਗ 2 ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਾੜੇ ਸਮੇਂ ਬੀਤ ਗਏ ਨੂੰ ਯਾਦ ਕਰਕੇ, ਆਪਣਾ ਅੱਜ ਦਾ ਦਿਨ ਖ਼ਰਾਬ ਨਾਂ ਕਰੀਏ। ਹੁਣ ਦੇ ਸਮੇਂ ਨੂੰ ਜੀਅ ਭਰ ਕੇ ਜਿਉਂਣਾਂ ਸਿੱਖੀਏ। ਪਤੀ-ਪਤਨੀ, ਬੱਚੇ, ਮਾਪੇਂ, ਰਿਸ਼ਤੇਦਾਰ ਸਾਰੇ ਹੀ ਇੱਕ ਦੂਜੇ ਨਾਲ ਲੜਦੇ ਹਨ। ਪਰਿਵਾਰ ਵਿਚੋਂ, ਘਰ ਦੇ ਜੀਅ ਦੂਰ ਵੀ ਚਲੇ ਜਾਂਦੇ ਹਨ। ਇੱਕ ਦੂਜੇ ਨੂੰ ਧੱਕੇ ਮਾਰ ਕੇ, ਘਰੋਂ ਬਾਹਰ ਵੀ ਕੱਢ ਦਿੰਦੇ ਹਨ। ਆਪੇ ਸਮਝੌਤਾ ਕਰ ਲੈਂਦੇ ਹਨ। ਕਈ ਜੀਅ ਮਰ ਵੀ ਜਾਂਦੇ ਹਨ। ਕੀ ਐਸੀਆਂ ਘਟਨਾਵਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਜਾਂ ਭੁਲਾਉਣ ਵਿੱਚ ਵੱਧ ਸ਼ਾਂਤੀ, ਆਰਾਮ ਮਿਲਦਾ ਹੈ। ਜੇ ਕਿਸੇ ਲੜਾਈ, ਵਿੱਛੜੇ ਬੰਦੇ, ਮਰੇ ਨੂੰ ਯਾਦ ਕਰੀ ਜਾਈਏ। ਜੀਵਨ ਦੁੱਖਾਂ ਭਰਿਆ ਬਣ ਜਾਵੇਗਾ। ਜੇ ਲੋਕ ਆਪ ਰੌਣ, ਪਿੱਟਣ ਵਾਲੀ ਜ਼ਿੰਦਗੀ ਨਹੀਂ ਚਾਹੁੰਦੇ। ਦੂਜੇ ਲੋਕਾਂ ਨੂੰ ਪੁਰਾਣੀਆਂ, ਕੌੜੀਆਂ ਗੱਲਾਂ, ਮਾੜੀਆਂ ਘਟਨਾਵਾਂ ਯਾਦ ਰੱਖਣ ਲਈ ਕਿਉਂ ਉਤੇਜਿਤ ਕਰਦੇ ਹਨ? ਨਗਿੰਦਰ ਕੋਲ ਕਈ ਬੰਦੇ ਆ ਚੁੱਕੇ ਸਨ। ਜੋ ਆਪ ਨੂੰ ਸਿਆਣੇ ਕਹਾਉਂਦੇ ਸਨ। ਉਸ ਦਾ ਛੋਟਾ ਭਰਾ ਕਈ ਬਾਰ ਕਹਿ ਚੁੱਕਾ ਸੀ, “ ਵੱਡੇ ਭਰਾ, ਮੈਂ ਤੇਰੇ ਨਾਲੋਂ ਉਮਰ ਵਿੱਚ 10 ਸਾਲ ਛੋਟਾਂ ਹਾਂ। ਬਾਪੂ ਦੱਸਦਾ ਹੁੰਦਾ ਸੀ, “ ਸੰਨ 1965 ਤੇ 71 ਦੀ ਪਾਕਿਸਤਾਨ ਦੀ ਲੜਾਈ ਸਮੇਂ ਭਾਰਤੀ ਨੌਜਵਾਨ ਬਹੁਤ ਮਾਰੇ ਗਏ ਸਨ। “ ਤੂੰ ਆਪਣੇ ਜਸਵੰਤ ਨੂੰ ਫ਼ੌਜ ਵਿੱਚ ਕਿਉਂ ਭੇਜਣਾ ਸੀ? ਉਸ ਦੀ ਰੀਸ ਨਾਲ ਮੇਰਾ ਮੁੰਡਾ ਛੋਟੂ ਵੀ ਬਿਸਤਰ ਗੋਲ ਕਰੀ ਫਿਰਦਾ ਹੈ। ਤੇਰੇ ਵਾਲਾ ਹਿੰਮਤ ਵੀ ਲੋਕਾਂ ਨੂੰ ਕਹਿੰਦਾ ਫਿਰਦਾ ਹੈ, “ ਮੈਂ ਵੀ ਵੱਡੇ ਦੇ ਨਾਲ ਹੀ ਫ਼ੌਜ ਵਿੱਚ ਚੱਲੇ ਜਾਣਾ ਹੈ। “ ਜਸਵੰਤ ਨੂੰ ਸਮਝਾ ਫ਼ੌਜੀਆਂ ਵਾਲੀ ਟੌਹਰ ਕੱਢ ਕੇ, ਪਿੰਡ ਵਿੱਚ ਗੇੜੇ ਦੇਣੋਂ ਹੱਟ ਜਾਵੇ। “
“ ਛੋਟੇ ਭਾਈ ਅੱਥਰਾ ਘੋੜਾ, ਜਵਾਨ ਪੁੱਤਰ ਕਾਬੂ ਨਹੀਂ ਆਉਂਦੇ ਹੁੰਦੇ। ਹੰਭ, ਥੱਕ ਕੇ ਟਿਕਦੇ ਹਨ। ਇੰਨਾ ਨੂੰ ਹੌਲੀ-ਹੌਲੀ ਪਲੋਸਣਾ ਪੈਂਦਾ ਹੈ। ਜਦੋਂ ਇੰਨਾ ਨੂੰ ਰਸਤਾ ਦਿਸ ਪਿਆ। ਆਪੇ ਸਿੱਧੇ ਹੋ ਜਾਣਗੇ। ਜਸਵੰਤ ਐਸੇ ਤੋਹਫ਼ੇ ਲੈ ਕੇ ਆਇਆ ਹੈ। ਮੈਂ ਪੂਰੀ ਜ਼ਿੰਦਗੀ ਵਿੱਚ ਵੀ ਨਹੀਂ ਦੇਖੇ। ਤੇਰੇ ਤੇ ਆਪ ਦੀ ਚਾਚੀ ਲਈ ਰੇਸ਼ਮੀ ਸੂਟ ਲੈ ਕੇ ਆਇਆ। ਹਰ ਮਹੀਨੇ ਸਾਰੀ ਤਨਖ਼ਾਹ ਭੇਜ ਦਿੰਦਾ ਹੈ। ਖਾਣ-ਪੀਣ, ਰਹਿਣ, ਪਹਿਨਣ ਨੂੰ ਸਰਕਾਰ ਛੱਤ, ਬਿਸਤਰਾ, ਰੋਟੀ, ਬੂਟ, ਸੂਟ ਦਿੰਦੀ ਹੈ। ਮੁੰਡਾ ਖ਼ੁਸ਼ ਹੈ। ਉਸ ਦਾ ਕੰਮ ਵਿੱਚ ਜੀਅ ਲੱਗਾ ਹੈ। ਹੋਰ ਮੈਨੂੰ ਕੀ ਚਾਹੀਦਾ ਹੈ? “ “ ਰੇਸ਼ਮੀ ਕੱਪੜਾ ਮੈਂ ਕਦੇ ਦੇਖਿਆ ਵੀ ਨਹੀਂ ਹੈ। ਸੁਣਿਆ ਹੀ ਹੈ। ਅਜੇ ਤੱਕ ਸਾਡੇ ਸੂਟ ਦਿੱਤੇ ਕਿਉਂ ਨਹੀਂ ਹਨ? ” “ ਜਦੋਂ ਤੂੰ ਮਿਲਣ ਆਉਣਾ ਸੀ, ਤਾਂ ਹੀ ਦੇਣੇ ਸਨ। ਜਸਵੰਤ ਨਹਾ ਰਿਹਾ ਹੈ। ਦਿਹਾੜੀ ਵਿੱਚ ਦੋ ਬਾਰ ਨਹਾਉਂਦਾ ਹੈ। ਅੱਗੇ ਦਿਨ ਚੜ੍ਹੇ ਤੋਂ ਉੱਠਦਾ ਸੀ। ਹੁਣ ਇਹ ਸਾਨੂੰ ਸੁੱਤਿਆਂ ਨੂੰ ਉਠਾਲਦਾ ਹੈ। ਹੁਣ ਬੰਦਾ ਬਣ ਗਿਆ ਹੈ। ਹਰ ਕੰਮ ਸਾਵਧਾਨ ਹੋ ਕੇ ਕਰਦਾ ਹੈ। “
ਇੱਕ ਬਜ਼ੁਰਗ ਦਰਵਾਜ਼ਾ ਖੁੱਲ੍ਹਾ ਦੇਖ ਕੇ, ਦਰਾਂ ਅੰਦਰ ਲੰਘ ਆਇਆ ਸੀ। ਉਸ ਨੇ ਉੱਚੀ ਆਵਾਜ਼ ਮਾਰ ਕੇ ਪੁੱਛਿਆ, “ ਕੀ ਇਹ ਜਸਵੰਤ ਫ਼ੌਜੀ ਦਾ ਘਰ ਹੈ? “ ਜਸਵੰਤ ਦੇ ਚਾਚੇ ਨੇ ਕਿਹਾ, “ ਆ ਜਾ ਬਾਬਾ ਲੰਘ ਆ। ਕੀ ਤੂੰ ਮੇਰਾ ਤੇ ਵੱਡੇ ਭਾਈ ਨਗਿੰਦਰ ਦਾ ਨਾਮ ਭੁੱਲ ਗਿਆ ਹੈ? ਫ਼ੌਜੀ ਕਿਵੇਂ ਯਾਦ ਰਹਿ ਗਿਆ? “ ਉਹ ਐਨਕਾਂ ਨੂੰ ਠੀਕ ਕਰਦਾ ਬੋਲਿਆ, “ ਛੋਟੇ ਕੀ ਤੂੰ ਨਹੀਂ ਸੁਣਿਆਂ? ਸਾਰੇ ਪਿੰਡ ਵਿੱਚ ਜਸਵੰਤ ਫ਼ੌਜੀ ਦੀਆਂ ਗੱਲਾਂ ਹੁੰਦੀਆਂ ਹਨ। ਮੈਨੂੰ ਡਾਢਾ ਡਰ ਲੱਗਦਾ ਹੈ। ਮੁੰਡਿਆਂ ਨੂੰ ਸਰਕਾਰ ਬੂਟ, ਸੂਟ ਦੇ ਕੇ, ਜੋ ਧੜਾ-ਧੜ ਫ਼ੌਜੀ ਭਰਤੀ ਕਰ ਰਹੀ ਹੈ। ਇਹ ਫਿਰ ਪਾਕਿਸਤਾਨ ਨਾਲ ਪੰਗਾ ਲੈਣਗੇ। ਆਪਣੇ ਮੁੰਡੇ ਮੂਹਰੇ ਲਾ ਕੇ, ਮਰਵਾ ਦੇਣਗੇ। ਇੰਨਾ ਨਿੱਕਿਆਂ ਨੂੰ ਤੁਸੀਂ ਕੁੱਝ ਸਮਝਾਉ। “ ਨਗਿੰਦਰ ਨੇ ਕਿਹਾ, “ ਬਾਬਾ ਤੈਨੂੰ ਐਨਕਾਂ ਦਾ ਸ਼ੀਸ਼ਾ ਬਦਲਾਉਣਾ ਚਾਹੀਦਾ ਹੈ। ਇਹ 25 ਸਾਲ ਪੁਰਾਣੀ ਲੱਗਦੀ ਹੈ। ਦਰਸ਼ਨ, ਜਸਵੰਤ ਤੇ ਹਿੰਮਤ ਐਡੇ ਨਿੱਕੇ ਵੀ ਨਹੀਂ ਹਨ। ਉਹ 24, 24 ਸਾਲਾਂ ਦੇ 6 ਫ਼ੁੱਟੇ, 200 ਕੁਵਿੰਟਲ ਭਾਰ ਦੇ ਨੌਜਵਾਨ ਹਨ। ਤੈਨੂੰ ਇੱਕ ਹੱਥ ਨਾਲ ਚੱਕ ਲੈਣਗੇ। ਦੁਸ਼ਮਣ ਦਾ ਫ਼ਿਕਰ ਨਾਂ ਕਰ। ਸੰਨ 1965 ਤੇ 71 ਵਿੱਚ ਕੀ ਹਾਲ ਕੀਤਾ ਸੀ? ਕੀ ਤੈਨੂੰ ਪਤਾ ਹੈ? ਹੁਣ ਤਾਂ ਆਪਣੇ ਮੁੰਡੇ ਭਰਤੀ ਹੋ ਗਏ ਹਨ। ਜਿਸ ਦਿਨ ਦਾ ਜਸਵੰਤ ਛੁੱਟੀ ਆਇਆ ਹੈ। ਪਿੰਡ ਵਿਚ ਕੋਈ ਚੋਰੀ ਨਹੀਂ ਹੋਈ। ਨਾਂ ਹੀ ਕੋਈ ਹੋਰ ਲੜਾਈ ਝਗੜਾ ਹੋਇਆ ਹੈ। “ “ ਅੱਛਾ ਛੋਟੇ ਮੈਂ ਚੱਲਦਾ ਹਾਂ। ਮੇਰੀ ਉਮਰ ਹੋ ਗਈ ਹੈ। ਹੁਣ ਪੁੱਗਦੀ ਨਹੀਂ ਹੈ। ਘਰਵਾਲੀ ਤੇ ਆਪ ਦੇ ਜਣੇ ਗੱਲ ਨਹੀਂ ਮੰਨਦੇ। ਹੋਰ ਕੌਣ ਗੱਲ ਮੰਨਦਾ ਹੈ? ਸਬ ਆਪਣੇ ਘੋੜੇ ਭਜਾਉਂਦੇ ਹਨ। “ ਜਸਵੰਤ ਨੇ ਬਾਬੇ ਨੂੰ ਬਾਂਹ ਤੋਂ ਫੜ ਕੇ, ਬੈਠਾ ਲਿਆ। ਉਸ ਨੇ ਕਿਹਾ, “ ਬਾਬਾ ਤੈਨੂੰ ਯਾਦ ਹੈ। ਅਸੀਂ ਕੰਧ ਟੱਪ ਕੇ, ਤੁਹਾਡੇ ਬੇਰ ਤੇ ਅਮਰੂਦ ਖਾਂ ਜਾਂਦੇ ਸੀ। ਤੂੰ ਸਾਡੇ ਰੋੜੇ ਮਾਰਦਾ ਹੁੰਦਾ ਸੀ। ਅੱਜ ਤੈਨੂੰ ਮੈਂ ਅਖਰੋਟ ਬਦਾਮ ਖੁਆਉਂਦਾ ਹਾਂ। “ ਬਾਬੇ ਨੇ ਕਿਹਾ, “ ਮੈਂ ਛੇਤੀ ਘਰ ਜਾਣਾ ਹੈ। ਰੋਟੀ ਦਾ ਸਮਾਂ ਹੋ ਗਿਆ। ਤੂੰ ਇਸ ਪਰਨੇ ਦੇ ਲੜ ਮੇਵੇ ਬੰਨ੍ਹ ਦੇ, ਬੰਤੋਂ ਨੂੰ ਵੀ ਖੁਵਾ ਦੇਵਾਂਗਾ। “ ਜਸਵੰਤ ਨੇ ਅਖਰੋਟ ਬਦਾਮਾਂ ਦਾ ਬੁੱਕ ਭਰ ਕੇ, ਦੁਪੱਟੇ ਨਾਲ ਬੰਨ੍ਹ ਦਿੱਤਾ। ਕੁੱਝ ਉਸ ਦੀ ਹਥੇਲੀ ਉੱਤੇ ਰੱਖ ਦਿੱਤੇ। ਬਾਬੇ ਨੇ ਕਿਹਾ, “ ਮੈ ਸ਼ਹਿਰ ਜਾ ਕੇ, ਅੱਖਾਂ ਦਿਖਾ ਹੀ ਆਵਾਂ। ਆਪਣੇ ਘਰ ਤੋਂ ਬਗੈਰ ਕੁੱਝ ਸਾਫ਼ ਦਿਸਦਾ ਨਹੀਂ ਹੈ। ਸੱਚੀ ਜਸਵੰਤ ਕਮਾਊ ਪੁੱਤ ਬਣ ਗਿਆ ਹੈ। ਮੇਰਾ ਨਖੱਟੂ ਪੁੱਤ ਮੈਨੂੰ ਰੋਟੀ ਨਹੀਂ ਪੁੱਛਦਾ। ਸੁੱਕੇ ਮੇਵੇ ਤਾਂ ਕਿਥੋਂ ਦੇਣੇ ਹਨ? “
ਜਸਵੰਤ ਦੀ ਛੁੱਟੀ ਖ਼ਤਮ ਹੋ ਗਈ ਸੀ। ਫ਼ੌਜ ਦੀ ਭਰਤੀ ਜਲੰਧਰ, ਬੱਦੋਵਾਲ, ਪਟਿਆਲੇ, ਫ਼ਿਰੋਜ਼ਪੁਰ ਪੰਜਾਬ ਦੀ ਹੋ ਰਹੀ ਸੀ। ਜਸਵੰਤ ਨੇ ਪਿੰਡ ਦੇ ਬਹੁਤ ਨੌਜਵਾਨ ਤਿਆਰ ਕਰ ਲਏ ਸਨ। ਕਈਆਂ ਦੇ ਮਾਪਿਆ ਨੇ, ਪੁੱਤਰ ਖ਼ੁਸ਼ੀ ਨਾਲ ਭੇਜ ਦਿੱਤੇ ਸਨ। ਕਈ ਰੋਣਾ ਲੈ ਕੇ ਬੈਠੇ ਹੋਏ ਸਨ। ਪਰ ਜਵਾਨਾਂ ਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ। ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ। ਰੋਸ ਕਮਜ਼ੋਰ ਕਰਦਾ ਹੈ। ਜੋਸ਼ ਸ਼ਕਤੀ ਸਾਲੀ ਤੇ ਪੱਕੇ ਇਰਾਦੇ ਕਰਦਾ ਹੈ। ਹੌਸਲੇ ਵਧਾਉਂਦਾ ਹੈ। ਸਫਲਤਾ ਦਿੰਦਾ ਹੈ। ਅੱਗੇ ਵਧਾਉਂਦਾ ਹੈ।
ਭਾਗ 3 ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ। ਬੰਦਾ ਉੱਥੇ ਮੁੜ-ਮੁੜ ਕੇ ਜਾਂਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੰਗਣ ਨੂੰ ਚੀਜ਼ਾਂ ਲੈਣ ਗਜਾਈਏ ਨਾ, ਸੋਟਾ ਮਾਰ ਹਟਾਈਏ ਨਾਂ। ਕਿਸੇ ਨੂੰ ਮੁਫ਼ਤ ਉਧਾਰ ਚੀਜ਼ਾਂ ਦੇਣ ਲੈਣ ਲਈ ਨਾਂ ਗਜਾਈਏ। ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ। ਬੰਦਾ ਉੱਥੇ ਮੁੜ-ਮੁੜ ਕੇ ਜਾਂਦਾ ਹੈ। ਕਾਂ. ਕੁੱਤੇ ਨੂੰ ਰੋਟੀ-ਬੋਟੀ ਪਾ ਦੇਈਏ। ਰੋਜ਼ ਭਾਲਦਾ ਹੈ। ਉੱਧਰ ਹੀ ਝਾਕ ਰੱਖਦਾ ਹੈ। ਇਵੇਂ ਬੰਦੇ ਦਾ ਸੁਭਾਅ ਹੈ। ਗੁਆਂਢੀਆਂ ਨੂੰ ਇੱਕ ਦਿਨ ਦਾਲ ਦੀ ਕੌਲੀ ਦੇ ਦਿਉ। ਹਰ ਰੋਜ਼ ਪੁੱਛਣਗੇ। ਅੱਜ ਕੀ ਬਣਾਇਆਂ ਹੈ? ਜੇ ਦਾਲ-ਸਬਜ਼ੀ ਬਹੁਤੀ ਸੁਆਦ ਲੱਗੇ, ਅਗਲੇ ਨੇ ਆਪੇ ਹੋਰ ਪਤੀਲੇ ਵਿੱਚੋਂ ਲੈ ਵੀ ਲਈ, ਦੇਣ ਵਾਲੇ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਇੱਕ ਕੌਲੀ ਸਬਜ਼ੀ ਦੀ ਗੁਆਂਢੀਆਂ ਤੋਂ ਮੰਗ ਕੇ, ਚਾਰ ਜੀਅ ਸਾਰ ਲੈਂਦੇ ਹਨ। ਜ਼ਰੂਰੀ ਪਿਆਜ਼, ਲਸਣ, ਆਲੂ, ਮਟਰ ਸਬਜ਼ੀਆਂ ਉੱਤੇ ਪੈਸੇ ਲਗਾਉਣੇ ਹਨ। ਬਹੁਤੀਆਂ ਚੀਜ਼ਾਂ ਮੰਗ ਕੇ ਹੀ ਲੋਕ ਸਾਰ ਲੈਂਦੇ ਹਨ।ਲੋਕਾਂ ਮੂਹਰੇ ਰੋ-ਪਿੱਟ ਕੇ, ਆਪਣਿਆਂ ਨੂੰ ਜਿਊਦਿਆਂ ਨੂੰ ਮਾਰ ਕੇ, ਪੈਸੇ ਮੰਗਣਾ ਆਮ ਗੱਲ ਹੈ। ਇੱਕ ਮੁੰਡਾ ਗੋਰਾ ਜਸਵੰਤ ਦਾ ਜਮਾਤੀ ਹੁੰਦਾ ਸੀ। ਕਿਸੇ ਤੋਂ ਪੈਸੇ ਮੰਗਣ ਲਈ ਹਰ ਬਾਰ ਤਰਸ ਵਾਲੀ ਸ਼ਕਲ ਬਣਾਂ ਕੇ, ਆਪਣੀ ਮਾਂ ਨੂੰ ਬਿਮਾਰ ਕਰਦਾ ਸੀ। ਕਦੇ-ਕਦੇ ਗੱਲੀ ਗਾਤੀ ਮਾਰ ਵੀ ਦਿੰਦਾ ਸੀ। ਖਫ਼ਨ ਤੇ ਭੋਗ ਦੇ ਕਿਰਿਆ ਕਰਮ ਲਈ ਪੈਸੇ ਇਕੱਠੇ ਕਰਦਾ ਸੀ। ਸਾਊ, ਸ਼ਰੀਫ਼ ਲੋਕਾਂ ਨੂੰ ਖਾਣ ਦੇ ਬਹੁਤ ਤਰੀਕੇ ਹਨ। ਕਈ ਚਾਹ ਪੀਣ, ਰੋਟੀ ਖਾਣ ਦੇ ਸਮੇਂ, ਕਿਸੇ ਦੇ ਘਰ ਟਪਕ ਜਾਂਦੇ ਹਨ। ਪੂਰਾ ਧਿਆਨ ਅਗਲੇ ਦੀ ਚੀਜ਼, ਬਹਾਨੇ ਬਣਾਂ ਕੇ,ਮੰਗਣ ਵੱਲ ਹੁੰਦਾ ਹੈ।
ਘਰ ਕਿੰਨਾ ਵੀ ਸਾਫ਼ ਹੋਵੇ। ਜੇ ਕਿਤੇ ਖੰਡ, ਗੁੜ ਖੁੱਲ੍ਹਾ ਪਿਆ ਹੈ। ਮਿੱਠੇ ਦੁਆਲੇ ਕੀੜੀਆਂ ਆ ਜਾਂਦੀਆਂ ਹਨ। ਜਸਵੰਤ ਦੇ ਘਰ ਅਨਾਜ, ਕਣਕ, ਖੰਡ, ਗੁੜ, ਮੱਕੀ ਹੋਰ ਬਹੁਤ ਕਾਸੇ ਦੀਆਂ, ਘਰ ਦੇ ਕੌਲਿਆਂ ਨਾਲ ਬੋਰੀਆਂ ਭਰੀਆਂ ਪਈਆਂ ਸਨ। ਦਰਵਾਜ਼ਾ ਵੀ ਖੁੱਲ੍ਹਾ ਰਹਿੰਦਾ ਸੀ। ਜਿਸ ਦਿਨ ਕਿਤੇ ਹੋਰ ਹੱਥ ਨਹੀਂ ਵੱਜਦਾ ਸੀ। ਗੋਰਾ ਜਸਵੰਤ ਦੇ ਘਰ ਆ ਜਾਂਦਾ ਸੀ। ਹਰ ਬਾਰ ਕੁੱਝ ਨਾਂ ਕੁੱਝ ਉਸ ਦੇ ਨਵਾਂ ਹੱਥ ਲੱਗ ਜਾਂਦਾ ਸੀ। ਆਲਾ-ਦੁਆਲਾ ਦੇਖ ਕੇ ਜੋ ਹੱਥ ਲੱਗਦਾ ਸੀ। ਸਿਰ ਉੱਤੇ ਧਰ ਕੇ ਤੁਰ ਜਾਂਦਾ ਸੀ। ਕਈ ਬਾਰ ਨਗਿੰਦਰ ਨੇ, ਉੱਤੋਂ ਦੀ ਫੜ ਲਿਆ ਸੀ। ਹਰ ਬਾਰ ਇਹੀ ਕਹਿੰਦਾ ਸੀ, “ ਹੋਰ ਕਿਥੋਂ ਖਾਣਾ ਹੈ? ਨਿੱਕਾ ਹੁੰਦਾ, ਇੱਥੋਂ ਹੀ ਖਾਣ ਗਿਜ ਗਿਆ ਹਾਂ। ਮੈਂ ਕਿਹੜਾ ਮੁਫ਼ਤ ਲੈ ਚੱਲਿਆਂ ਹਾਂ? ਅੱਗੇ ਵੀ ਤੁਹਾਡੇ ਪੈਸੇ ਦੇਣੇ ਹਨ। ਇਸ ਦੇ ਵੀ ਲਿਖ ਲਵੋ। “ ਨਗਿੰਦਰ ਕਹਿੰਦਾ ਸੀ, “ ਤੂੰ ਹੇਰਾ-ਫੇਰੀਆਂ ਛੱਡਦੇ। ਨਸ਼ੇ ਖਾ-ਪੀ ਕੇ, ਤੇਰਾ ਸਰੀਰ ਅਮਲੀਆਂ ਵਰਗਾ ਬਣ ਗਿਆ ਹੈ। ਫ਼ੌਜ ਵਿੱਚ ਤੇਰੇ ਡੌਲ਼ੇ ਬਣ ਜਾਣਗੇ। ਉੱਥੇ ਚਲਾ ਜਾ। “ “ ਤਾਇਆ ਧਰਮ ਨਾਲ ਮੈਂ ਨਸ਼ਿਆਂ ਨੂੰ ਮੂੰਹ ਨਹੀਂ ਲਗਾਉਂਦਾ। ਹੇਰਾ-ਫੇਰੀ ਕਾਹਦੀ ਹੈ? ਮੈਂ ਤੁਹਾਡੇ ਕੋਲੋਂ ਉਧਾਰ ਲੈ ਕੇ ਜਾਂਦਾ ਹਾਂ। ਉਧਾਰ ਲੈਣਾ, ਦੇਣਾ ਦੁਨੀਆ ਉੱਤੇ ਬਣਿਆਂ ਹੈ। ਜਿਸ ਕੋਲ ਕੁੱਝ ਹੋਏਗਾ। ਉਹੀ ਕਿਸੇ ਨੂੰ ਦੇਵੇਗਾ। “ “ ਇਹ ਸਬ ਕੁੱਝ ਮੋੜਨਾਂ ਕਿਦਨ ਹੈ? ਤੂੰ ਹੋਰ ਲੈਣ ਆ ਜਾਂਦਾ ਹੈ। ਸਾਡੇ ਉਤੇ ਬਾਬੇ ਦੀ ਫੁੱਲ ਕਿਰਪਾ ਹੈ। ਅੰਦਰ-ਬਾਹਰ ਭਰਿਆ ਪਿਆ ਹੈ। ਮਿਹਨਤ ਦੀ ਕਮਾਂ ਕੇ, ਰੋਟੀ ਖਾਈਦੀ ਹੈ। “ “ ਤਾਇਆ ਮੇਰਾ ਕਿਹੜਾ ਗੱਡੇ ਸਮਾਨ ਪਾਇਆ ਹੈ? ਮੈਂ ਕਿਤੇ ਤੇਰੇ ਕੋਲੋ ਭੱਜਣ ਲੱਗਾਂ ਹਾਂ। “ “ ਮੱਲਾ ਜਸਵੰਤ ਨਾਲ ਤੂੰ ਵੀ ਭਰਤੀ ਹੋ ਜਾ। ਉਥੇ ਰਾਸ਼ਨ ਖਾਂਣ ਨੂੰ ਮੁਫ਼ਤ ਦਾ ਹੀ ਹੈ। ਇਥੇ ਕਿਹੜਾ ਤੂੰ ਆਪ ਦੀ ਮਾਂ ਨੂੰ ਕਮਾਈ ਖੁਆਉਂਦਾ ਹੈ? ਉਸ ਵਿਧਵਾ ਨੇ, ਤੈਨੂੰ ਮਸਾਂ ਪਾਲਿਆ ਹੈ। ਅਜੇ ਵੀ ਉਹ ਪੁੱਤਰ ਜਵਾਨ ਹੋਣ ਤੇ ਵੀ ਲੋਕਾਂ ਦਾ ਗੋਲ ਪੁਣਾਂ ਕਰਦੀ ਫਿਰਦੀ ਹੈ। “
“ ਮੈਂ ਫ਼ੌਜ ਦੀ ਚਾਕਰੀ ਨਹੀਂ ਕਰਨੀ। ਤਾਇਆ ਤੇਰੇ ਨਾਲ ਮੈਂ ਸਿਰੀ ਰਲ ਜਾਂਦਾ ਹਾਂ। ਤੇਰੇ ਕੋਲ ਵੀ ਕੋਈ ਚਾਹੀਦਾ ਹੈ। ਕੰਮ ਠੋਕ ਕੇ ਕਰਾਂਗਾ। “ “ ਤੈਨੂੰ ਕੋਲ ਰੱਖਣਾ। ਘਾਟੇ ਦਾ ਸੌਦਾ ਹੈ। ਮੇਰੇ ਦੋ ਪੁੱਤਰ ਵੀ ਨਸ਼ੇ ਖਾਣ-ਪੀਣ ਲੱਗਾ ਦੇਵੇਗਾ। ਖੜ੍ਹੀ ਫ਼ਸਲ ਵੇਚ ਕੇ ਖਾ ਜਾਵੇਗਾ। ਤੇਰਾ ਕੀ ਪਤਾ ਹੈ? ਕਿਸੇ ਨਾਲ ਜ਼ਮੀਨ ਦਾ ਸੌਦਾ ਹੀ ਕਰ ਦੇਵੇ। ਤੂੰ ਤਾਂ ਹੱਥ ਉੱਤੇ ਹੱਥ ਮਾਰਦਾ ਫਿਰਦਾ ਹੈ। “ ਤਾਇਆ ਤੂੰ ਵੀ ਬਹੁਤ ਮਜ਼ਾਕ ਕਰ ਲੈਂਦਾ ਹੈ। “ ਬਜ਼ੁਰਗ ਬਾਬਾ ਫਿਰ ਆ ਗਿਆ ਸੀ। ਉਸ ਨੇ ਕਿਹਾ, “ ਨਗਿੰਦਰ ਤੂੰ ਘਰ ਹੀ ਹੈ। ਅੱਜ ਠੰਢ ਜਿਹੀ ਸੀ। ਮੱਲਾ ਬਦਾਮਾਂ, ਅਖਰੋਟਾਂ ਦੀ ਮੁੱਠੀ ਮੇਰੇ ਸਾਫ਼ੇ ਦੇ ਲੜ ਬੰਨ੍ਹਦੇ। ਬਹੁਤ ਸੁਆਦ ਲੱਗੇ ਹਨ। ਬੰਤਾ ਨੇ ਕਿਹਾ ਹੈ, “ ਜੇ ਫੱਕਾ ਹੋਰ ਦੇ ਦੇਣ, ਠੰਢ ਤੋਂ ਪੰਜੀਰੀ ਰਲਾ ਲਈਏ। “ ਨਗਿੰਦਰ ਨੇ ਕਿਹਾ, “ ਬਾਬਾ ਤੇਰੀ ਬੰਤਾ ਨੇ, ਕੀ ਨਿਆਣਾ, ਨਿੱਕਾ ਜੰਮਿਆ ਹੈ? ਜੋ ਉਸ ਨੂੰ ਤੂੰ ਖਾਣ ਨੂੰ ਦਾਬੜਾ ਦੇਣਾ ਹੈ। ਜਸਵੰਤ ਦੀ ਮਾਂ ਨੇ, ਸਾਰੇ ਬਦਾਮ, ਅਖਰੋਟ ਆਪ ਦੇ ਪੇਕੀਂ ਭੇਜ ਦਿੱਤੇ ਹਨ। ਇਸ ਦੀ ਭਰਜਾਈ ਨੂੰ ਮੁੰਡਾ ਹੋਇਆ ਹੈ। “ “ ਉਹ, ਤੁਹਾਡਾ ਭਲਾ ਹੋਵੇ। ਜਸਵੰਤ ਦੀ ਮਾਂ, ਤਾਂ ਹੀ ਦਿਸਦੀ ਨਹੀਂ ਹੈ। ਅੱਜ ਚਾਹ ਦੀ ਘੁੱਟ ਵੀ ਨਹੀਂ ਮਿਲਣੀ। ਮੈਂ ਚੱਲਦਾ ਹਾਂ। “ “ ਤਾਇਆ ਬਦਾਮ, ਅਖਰੋਟ ਕਿਥੇ ਦੱਬੇ ਹੋਏ ਹਨ? ਮੈਨੂੰ ਤਾਂ ਦਿਸੇ ਨਹੀਂ। “ “ ਕਾਂਵਾਂ, ਚੋਰਾਂ ਤੋਂ ਹਰ ਚੀਜ਼ ਢੱਕ ਕੇ, ਰੱਖਣੀ ਪੈਂਦੀ ਹੈ। “
ਭਾਗ 4 ਲੰਬੜਦਾਰੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਤਾਰੋ ਦੀ ਬਰਾਤ ਵਿੱਚ ਸ਼ਿਕਾਰੀ ਕੁੱਤੇ ਤੇ ਡਰਾਉਣੀਆਂ ਸ਼ਕਲਾਂ ਵਾਲੇ ਜਿੰਨ ਹੀ ਸਨ। ਉਸ ਦੀ ਡੋਲੀ ਨੂੰ ਦੋ ਘੋੜੇ ਖਿੱਚ ਕੇ ਲਗਾਏ ਸਨ। ਲੋਕ ਇਹੀ ਗੱਲਾਂ ਕਰਦੇ ਸਨ। ਤਾਰੋਂ ਨੂੰ ਡਾਕੂ ਲੈ ਗਏ ਹਨ। ਨਗਿੰਦਰ ਨੇ ਖੁੱਲ੍ਹੀ ਜ਼ਮੀਨ, ਪੱਕੀ ਹਵੇਲੀ ਵਾਲਾ ਘਰ ਦੇਖ ਕੇ, ਵੱਡੀ ਕੁੜੀ ਤਾਰੋ ਦਾ ਵਿਆਹ ਕਰ ਦਿੱਤਾ ਸੀ। ਉਸ ਨੇ ਸੋਚਿਆ ਸੀ। ਤਾਰੋ ਨੂੰ ਕੰਧਾ, ਕੋਠੇ ਨਹੀਂ ਲਿੱਪਣੇ ਪੈਣਗੇ। ਗਾਮਾ ਜ਼ੈਲਦਾਰਾਂ ਦਾ ਮੁੰਡਾ ਸੀ। ਉਸ ਦੇ ਬਾਪ ਜੈਲੇ ਨੇ ਜੈਲਦਾਰੀ ਦੀ ਬਹੁਤ ਜਾਇਦਾਦ ਇਕੱਠੀ ਕੀਤੀ ਹੋਈ ਸੀ। ਅੰਗਰੇਜ਼ ਹੀ ਬਹੁਤ ਜ਼ਮੀਨਾਂ ਦੇ ਗਏ ਸਨ। ਇਹ ਗੋਰਿਆਂ ਦਾ ਪਿੱਠੂ ਸੀ। ਉਸ ਨੇ ਲੋਕਾਂ ਦੀ ਬਹੁਤ ਜਾਇਦਾਦ ਦੱਬੀ ਹੋਈ ਸੀ। ਜ਼ੈਲਾਂ ਪੈਸਾ ਦੇ ਕੇ, ਲੋਕਾਂ ਦੀ ਮਦਦ ਕਰਦਾ ਸੀ। ਉਸ ਦੇ ਬਦਲੇ ਵਿੱਚ ਅਗਲੇ ਤੋਂ ਕਈ ਗੁਣਾਂ ਜ਼ਮੀਨ ਲਿਖਾ ਲੈਂਦਾ ਸੀ। ਜ਼ਮੀਨਾਂ ਤੇ ਘਰ ਆਪ ਦੇ ਹੱਥੀ ਲਿਖ ਕੇ, ਦੇਣ ਵਾਲੇ ਭੁੱਖੇ ਮਰ ਰਹੇ ਸਨ। ਜ਼ੈਲਾਂ ਲੋਕਾਂ ਦੀਆਂ ਜ਼ਮੀਨਾਂ, ਘਰ ਆਪ ਦੇ ਨਾਮ ਲਿਖਾ ਕੇ, ਰਹੀਸ਼ ਬਣੀ ਜਾਂਦਾ ਸੀ। ਐਸੇ ਬਾਪ ਦੀ ਔਲਾਦ ਵਿਗੜੀ ਹੁੰਦੀ ਹੈ। ਪਿਉ ਪੁੱਤਰ ਘੋੜਿਆਂ ਉੱਤੇ ਚੜ੍ਹ ਕੇ ਪਿੰਡ ਵਿੱਚ ਗੇੜੇ ਦਿੰਦੇ ਸਨ। ਕਮਜ਼ੋਰ ਗ਼ਰੀਬ ਬੰਦੇ, ਇੰਨਾ ਲਈ ਰਸਤਾ ਛੱਡ ਦਿੰਦੇ ਸਨ। ਇੰਨਾ ਤੋਂ ਲੋਕ ਸਹਿਕੇ, ਡਰੇ ਰਹਿੰਦੇ ਸਨ। ਪੁਲੀਸ ਵਾਲੇ ਇੰਨਾ ਕੋਲ ਗੇੜੇ ਮਾਰਦੇ ਰਹਿੰਦੇ ਸਨ। ਇੰਨਾ ਦੇ ਦੋਸਤ ਵੱਡੇ ਸਰੀਰਾਂ ਵਾਲੇ, ਵੱਡੀਆਂ ਮੁੱਛਾਂ ਵਾਲੇ ਡਰਾਉਣੀਆਂ ਸ਼ਕਲਾਂ ਦੇ ਵਿਹਲੜ ਬੰਦੇ ਸਨ। ਜਦੋਂ ਸਾਰੇ ਬੰਦੂਕਾਂ ਮੋਡਿਆਂ ਉੱਤੋਂ ਦੀ ਪਾ ਕੇ, ਸ਼ਿਕਾਰ ਖੇਡਣ ਜਾਂਦੇ ਸਨ। ਇਹ ਡਾਕੂਆਂ ਦਾ ਟੋਲਾ ਲੱਗਦਾ ਸੀ। ਕੋਈ ਚੱਜ ਦਾ ਕੰਮ ਨਹੀਂ ਕਰਦੇ ਸਨ। ਗੰਨ ਤੇ ਸ਼ਿਕਾਰੀ ਕੁੱਤੇ ਰੱਖਣੇ, ਇੰਨਾ ਦਾ ਸ਼ੌਕ ਸੀ। ਖ਼ਰਗੋਸ਼, ਤਿੱਤਰਾਂ, ਕੁੜੀਆਂ ਦਾ ਸ਼ਿਕਾਰ ਖੇਡਣਾ, ਇੰਨਾ ਦਾ ਸ਼ੌਕ ਸੀ।
ਇੱਕ ਬਾਰ ਗਾਮਾ ਆਪ ਦੇ ਕਿਸੇ ਦੋਸਤ ਕੋਲ ਮਨੀਲਾ ਚਲਾ ਗਿਆ। ਇੱਥੇ ਇਸ ਨੂੰ ਪੰਜਾਬ ਤੋਂ ਵੀ ਵੱਧ ਮੌਜ ਲੱਗੀ। ਇਸ ਨੇ ਆਪ ਉੱਥੇ ਪਹੁੰਚ ਕੇ, ਤਾਰੋ ਨੂੰ ਵੀ ਸੱਦ ਲਿਆ ਸੀ। ਮਨੀਲਾ ਜਾ ਕੇ, ਤਾਰੋ ਦਾ ਜੀਅ ਬਹੁਤ ਲੱਗ ਗਿਆ ਸੀ। ਆਪ ਦੇ ਤਿੰਨਾਂ ਮੁੰਡਿਆਂ ਦੇ ਪਾਲਣ-ਪੋਸਣ ਵਿੱਚ ਲੱਗ ਗਈ ਸੀ। ਜਾਂ ਇਸ ਨੂੰ ਚਿੱਠੀ ਲਿਖਣ ਦੀ ਸੁੱਧ ਨਹੀਂ ਸੀ। ਕਦੇ ਆਪ ਦੇ ਮਾਪਿਆਂ ਨੂੰ ਸੁਖ, ਸਨੇਹਾਂ ਨਹੀਂ ਭੇਜਿਆ ਸੀ। ਗਾਮੇਂ ਨੇ, ਆਪਣੇ ਜੁੰਡੀ ਦੇ ਯਾਰਾਂ ਤੇ ਪਤਨੀ ਦੇ ਦੋ ਭਰਾਵਾਂ ਨੂੰ ਰਾਹਦਾਰੀ ਭੇਜ ਕੇ ਸੱਦ ਲਿਆ। ਉਨ੍ਹਾਂ ਤੋਂ ਕੰਮ ਕਰਾਉਂਦਾ ਸੀ। ਆਪ ਵਿਹਲਾ ਰਹਿੰਦਾ ਸੀ। ਜ਼ੈਲਦਾਰਾਂ ਵਾਲੀ ਚੌਧਰ ਸੀ। ਪਤਨੀ ਨੂੰ ਸਾਰਿਆਂ ਦੀਆਂ ਰੋਟੀਆਂ ਪਕਾਉਣ ਨੂੰ ਲਾ ਲਿਆ ਸੀ। ਇੰਨਾ ਸਾਰਿਆਂ ਨੂੰ ਪੰਜਾਬ ਦੀ ਜ਼ਿੰਦਗੀ ਨਾਲੋਂ ਇਹ ਜ਼ਿੰਦਗੀ ਬਿਹਤਰ ਲੱਗਦੀ ਸੀ। ਮੀਟ ਸ਼ਰਾਬ ਰੱਜ ਕੇ, ਖਾਣ-ਪੀਣ ਨੂੰ ਮਿਲਦੇ ਸੀ। ਕੁੱਝ ਕੁ ਘੰਟੇ ਕੰਮ ਕਰਦੇ ਸਨ। ਇਹ ਡੱਗੀ ਚੱਕੀ ਘਰ-ਘਰ ਤੁਰੇ ਫਿਰਦੇ ਸਨ। ਉੱਥੋਂ ਦੇ ਲੋਕਾਂ ਨੂੰ ਲੋੜੀਂਦਾ ਸਮਾਨ ਵੇਚਦੇ ਸਨ। ਉਹ ਲੋਕ ਇੰਨਾ ਚੀਜ਼ਾਂ ਦੇ ਪੈਸੇ ਕਿਸ਼ਤਾਂ ਵਿੱਚ ਦਿੰਦੇ ਹਨ। ਇੱਕ ਸੌ ਦੇ ਬਦਲੇ, ਕਈ ਸੌ ਦੇ ਨੋਟ, ਸਾਲਾਂ ਬਦੀ ਬਟੋਰੀ ਜਾਂਦੇ ਸਨ। ਜੱਦੀ ਲੋਕਾਂ ਦੀ ਚੰਗੀ ਤਰਾਂ ਖੱਲ ਉਤਾਰਦੇ ਸਨ। ਉੱਥੋਂ ਦੀਆਂ ਔਰਤਾਂ ਬਹੁਤ ਨਿੱਗੇ ਸੁਭਾਅ ਦੀਆਂ ਹਨ। ਉੱਥੇ ਗਏ ਪੰਜਾਬੀਆਂ ਲਈ ਇਹੀ ਗੋਰੀਆਂ ਹਨ। ਇੰਨਾ ਨਾਲ ਜੀਅ ਲੱਗਾ ਹੋਇਆ ਸੀ। ਕਈ ਤਾਂ ਐਸੇ ਵੀ ਸਨ। ਜੋ 5,10, 15, 40 ਸਾਲਾਂ ਵਿੱਚ ਵਾਪਸ ਪੰਜਾਬ ਹੀ ਨਹੀਂ ਗਏ। ਪਤਨੀਆਂ ਬੱਚੇ ਪਿੰਡ ਹਨ। ਆਪ ਉੱਥੇ ਦੀਆਂ ਔਰਤਾਂ ਨਾਲ ਘਰ ਵਸਾਈ ਬੈਠੇ ਹਨ। ਇਹ ਦੋ ਬੇੜੀਆਂ ਵਿੱਚ ਸਵਾਰ ਹਨ। ਅਸਲ ਵਿੱਚ ਇਹ ਸਮੁੰਦਰ ਵਿੱਚ ਡੁੱਬ ਗਏ ਹਨ। ਮੁੜ ਕੇ ਪਿੰਡ ਜਾ ਕੇ ਵਸਣ ਜੋਗੇ ਨਹੀਂ ਸਨ। ਕਈਆਂ ਨੂੰ ਮਾਪਿਆਂ, ਬੱਚਿਆਂ ਦਾ ਖ਼ਿਆਲ ਹੀ ਭੁੱਲ ਗਿਆ ਹੈ। ਸਬ ਕੜੀਆਂ ਟੁੱਟ ਗਈਆਂ ਹਨ। ਪੈਰਾਂ ਵਿੱਚ ਪੈਸੇ ਕਮਾਉਣ, ਐਸ਼ ਕਰਨ ਦੀਆਂ ਬੇੜੀਆਂ ਪੈ ਗਈਆਂ ਹਨ।
ਨਗਿੰਦਰ ਦੇ ਛੋਟੇ ਦੋਨੇਂ ਪੁੱਤਰ, ਚੰਗੀ ਕਮਾਈ ਕਰ ਰਹੇ ਸਨ। । ਜਦੋਂ ਵੀ ਕੋਈ ਨਾਲ ਦੀ ਜ਼ਮੀਨ ਵੇਚਦਾ ਸੀ। ਉਦੋਂ ਹੀ ਪੁੱਤਰਾਂ ਨੂੰ ਹੋਰ ਪੈਸੇ ਭੇਜਣ ਲਈ ਕਹਿ ਦਿੰਦਾ ਸੀ। ਉਹ ਹਰ ਸਾਲ ਹੋਰ ਜ਼ਮੀਨ ਖ਼ਰੀਦ ਲੈਂਦਾ ਸੀ। ਜਾਇਦਾਦ ਦੇ ਨਸ਼ੇ ਵਿੱਚ, ਉਹ ਇਹ ਭੁੱਲ ਗਿਆ ਸੀ। ਚਾਰੇ ਪੁੱਤਰ ਉਸ ਨੂੰ ਛੱਡ ਕੇ ਚਲੇ ਗਏ ਹਨ। ਉਸ ਨੂੰ ਵਿਹਲਾ ਦੇਖ ਕੇ, ਪਿੰਡ ਵਾਲਿਆਂ ਨੇ ਸਰਪੰਚ ਬਣਾਂ ਦਿੱਤਾ। ਲੰਬੜਦਾਰੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ। ਘਰ ਦੇ ਜੀਅ ਸਬ ਘਰੋਂ ਚਲੇ ਗਏ ਸਨ। ਪਿੰਡ ਦੇ ਲੋਕਾਂ ਪਿੱਛੇ ਹੋਏ-ਹੋਏ ਕਰਦਾ ਫਿਰਦਾ ਸੀ। ਉਸ ਕੋਲ ਟਿੱਕ ਕੇ ਬੈਠਣ ਦਾ ਸਮਾਂ ਨਹੀਂ ਸੀ। ਕੋਈ ਉਸ ਨੂੰ ਰਿਜਟਰੀ ਕਰਾਉਣ, ਵਿਆਹ ਸ਼ਾਦੀ ਦੀ ਗਵਾਹੀ ਭਰਾਉਣ ਲਈ ਲੈ ਜਾਂਦਾ ਸੀ। ਲੋਕਾਂ ਦੇ ਫ਼ੈਸਲੇ ਕਰਾਉਂਦਾ ਸੀ। ਆਪ ਦੇ ਗੁਆਂਢੀਆਂ ਸਰਵਣ ਕਿਆ ਨਾਲ, ਰੋਜ਼ ਸੂਹਣ ਖੜ੍ਹੀ ਰਹਿੰਦੀ ਸੀ। ਬੀਹੀ ਦੀ ਕੰਧ ਨਿੱਕੀ ਕਰ ਕੇ, ਸਰਵਣ ਦਾ ਵਿਹੜਾ ਦਿਸਦਾ ਸੀ। ਜਦੋਂ ਵੀ ਇਹ ਬੀਹੀ ਵਿੱਚੋਂ ਲੰਘਦੇ ਸਨ। ਉਹ ਗਾਲ਼ਾਂ ਕੱਢਣ ਲੱਗ ਜਾਂਦੇ ਸਨ। ਇਹ ਕਾਂਗਰਸੀ ਸਨ। ਸਰਵਣ ਕੇ ਅਕਾਲੀ ਸਨ। ਇਹ ਦੋਨੇਂ ਨਾਮ ਸਰਕਾਰ ਚਲਾਉਣ ਨੂੰ ਅਲੱਗ-ਅਲੱਗ ਪਾਰਟੀਆਂ ਦੇ ਹਨ। ਲੋਕ ਖਾਂਹਮ-ਖਾਹ, ਇੱਕ ਦੂਜੇ ਨਾਲ ਲੜੀ ਜਾਂਦੇ ਹਨ। ਪਾਰਟੀਆਂ ਵਾਲਿਆਂ ਨੂੰ ਖ਼ਬਰ ਵੀ ਨਹੀਂ ਹੁੰਦੀ। ਨਾਂ ਹੀ ਉਹ ਐਸੇ ਲੋਕਾਂ ਨੂੰ ਲੜਾਈ ਜਿੱਤੀ ਦੀ ਵਧਾਈ ਜਾਂ ਆਸਰਾ ਦੇਣ ਆਉਂਦੇ ਹਨ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮੈਲ਼ੇ, ਗੰਦੇ ਲੋਕਾਂ ਤੋਂ ਹੋਰ ਲੋਕ ਦੂਰ ਰਹਿੰਦੇ ਹਨ। ਐਸੇ ਲੋਕਾਂ ਕੋਲ ਵੱਧ ਬਿਮਾਰੀਆਂ ਹੁੰਦੀਆਂ ਹਨ। ਸਾਫ਼ ਸੁਥਰੇ ਬੰਦੇ ਨੂੰ ਸਫ਼ਾਈ ਨਾਂ ਰੱਖਣ ਵਾਲੇ ਨਾਲ ਨਫ਼ਰਤ ਜ਼ਰੂਰ ਹੁੰਦੀ ਹੈ। ਮੁਸ਼ਕ ਤੇ ਗੰਦਗੀ ਵਿੱਚ ਹਰ ਬੰਦਾ ਨਹੀਂ ਰਹਿ ਸਕਦਾ। ਆਪਣੇ-ਆਪ ਤੇ ਆਲੇ-ਦੁਆਲੇ ਨੂੰ ਹੱਥ-ਪੈਰ ਹਿਲਾਉਣ ਨਾਲ ਹੀ ਸਾਫ਼ ਰੱਖ ਸਕਦੇ ਹਾਂ। ਸਰੀਰ ਤੋਂ ਕੰਮ ਲੈਣ ਲਈ ਤਕਲੀਫ਼ ਸਹਿਣੀ ਪੈਂਦੀ ਹੈ। ਮੈਲ਼ੇ, ਗੰਦੇ ਰਹਿਣ ਵਾਲੇ ਲੋਕ ਸਫ਼ਾਈ ਕਰਨ ਵਿੱਚ ਘੌਲ ਕਰਦੇ ਹਨ। ਗੰਦੇ ਲੋਕ ਹੀ ਗ਼ਰੀਬ, ਵਿਹਲੜ, ਕੰਮਚੋਰ ਹੁੰਦੇ ਹਨ। ਕਈਆਂ ਨੂੰ ਮੈਲ਼ੇ, ਗੰਦੇ, ਗ਼ਰੀਬ ਰਹਿਣ ਨਾਲ ਲੱਗਦਾ ਹੈ। ਲੋਕ ਤਰਸ ਕਰਨਗੇ। ਹੌਲੀ-ਹੌਲੀ ਐਸੇ ਲੋਕਾਂ ਨੂੰ ਗ਼ਰੀਬੀ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਲੋਕਾਂ ਦੀ ਦਿਆਂ ਉੱਤੇ, ਸਾਰੀ ਉਮਰ ਭੀਖ ਮੰਗਦੇ ਕੱਢ ਦਿੰਦੇ ਹਨ। ਭੀਖ ਸੜਕ ‘ਤੇ ਖੜ੍ਹ ਕੇ ਨਹੀਂ ਮੰਗੀ ਜਾਂਦੀ। ਸਗੋ ਮਾਡਰਨ ਤਰੀਕੇ ਨਾਲ ਵੱਡੀ ਪੱਧਰ ‘ਤੇ ਮੰਗੀ ਜਾਂਦੀ ਹੈ। ਇੱਕ ਕੁੜੀ ਕੋਲ ਰਹਿਣ ਲਈ ਘਰ ਨਹੀਂ ਸੀ। ਦੇਖਣ ਨੂੰ ਹੀ ਦਿਮਾਗੀ ਤੌਰ ‘ਤੇ ਸਿਧਰੀ ਜਿਹੀ ਲਗਦੀ ਸੀ। ਕੱਪੜੇ ਗੰਦੇ ਤੇ ਕੋਲੋ ਖੱਟੀ ਹੋਈ ਸਬਜੀ, ਲਸਨ ਵਰਗਾ ਮੁਸ਼ਕ ਮਾਰਦਾ ਸੀ। ਹਰ ਇੱਕ ਨੂੰ ਦੱਸਦੀ ਸੀ, “ ਮੇਰੇ ਕੋਲੋ ਗੌਰਮਿੰਟ ਨੇ ਪਤੀ ਨਾਲ ਰਲ ਕੇ ਬੱਚੇ ਲੈ ਲਏ ਹਨ। “ ਲੋਕ ਕੁੱਝ ਕੁ ਦਿਨ ਆਪੋਂ-ਆਪਣੇ ਘਰ ਰਖ ਰਹੇ ਸਨ। ਖਾਣ ਨੂੰ ਵੀ ਦੇ ਰਹੇ ਸਨ। ਮੁਫ਼ਤ ਕਿੰਨੇ ਕੁ ਦਿਨ ਕਿਸੇ ਨੂੰ ਰੱਖਿਆ ਜਾ ਸਕਦਾ ਹੈ। ਉਹ ਆਪ ਬਿਲ ਫੇਅਰ ਲੈ ਰਹੀ ਸੀ। ਐਸੇ ਭੀਖਰੀਆਂ ਤੋਂ ਬਚਿਆ ਕਰੋ। ਜੋ ਪੈਸਾ ਹੁੰਦੇ ਹੋਏ ਵੀ ਬਿਚਾਰੇ ਜਿਹੇ ਬੱਣ ਕੇ ਲੋਕਾਂ ਨੂੰ ਲੁੱਟਦੇ ਹਨ।
ਸਖ਼ਤ ਮਿਹਨਤ ਕਰਨ ਵਾਲਾ ਭੁੱਖਾ ਨਹੀਂ ਮਰ ਸਕਦਾ। ਦਿਹਾੜੀ ਦਾ 200 ਰੁਪਿਆ ਕਮਾਉਣ ਵਾਲਾ ਵੀ ਬਹੁਤ ਵਧੀਆਂ ਗੁਜ਼ਾਰਾ ਕਰ ਸਕਦਾ ਹੈ। ਦੋਨੇਂ ਵੇਲੇ ਰੋਟੀ ਖਾ ਸਕਦਾ ਹੈ। ਨੌਕਰੀ, ਦਿਹਾੜੀ ਉਹੀ ਕਰੇਗਾ। ਜੋ ਹਿੰਮਤ ਕਰ ਕੇ ਕੰਮ ਲੱਭੇਗਾ। ਹੱਥ ਹਿਲਾਉਣੇ ਪੈਂਦੇ ਹਨ, ਆਪੇ ਤਾਂ ਮੂੰਹ ਵਿੱਚ ਬੁਰਕੀ ਵੀ ਨਹੀਂ ਪੈਂਦੀ। ਸਰਵਣ ਤੇ ਉਸ ਦਾ ਛੋਟਾ ਭਰਾ ਖੇਤੀ ਕਰਦੇ ਸਨ। ਪਰ ਕੰਮ ਜ਼ੋਰ ਤੇ ਜੀਅ ਲਾ ਕੇ ਨਹੀਂ ਕਰਦੇ ਸਨ। ਪੂਰਾ ਦਿਨ ਪਹੇ, ਦਰਵਾਜ਼ੇ ਵਿੱਚ ਖੜ੍ਹੇ ਰਹਿੰਦੇ ਸਨ। ਸ਼ਹਿਰ ਤੀਜੇ ਦਿਨ ਗੇੜਾ ਰੱਖਦੇ ਸਨ। ਇੱਕ ਬਾਰ ਬੀਜ ਧਰਤੀ ਵਿੱਚ ਪਾ ਦਿੰਦੇ ਸਨ। ਮੁੜ ਕੇ ਫ਼ਸਲ ਵੱਢਣ ਵੇਲੇ ਖੇਤ ਜਾਂਦੇ ਸਨ। ਚੰਗਾ ਝਾੜ ਤਾਂ ਹੁੰਦਾ ਹੈ। ਜੇ ਫ਼ਸਲ ਨੂੰ ਸਮੇਂ ਸਿਰ ਖਾਦ, ਪਾਣੀ ਦਿੱਤਾ ਜਾਵੇ। ਗੁਡਾਈ ਕੀਤੀ ਜਾਵੇ। ਮਿਹਨਤ ਤੋਂ ਬਗੈਰ ਜ਼ਮੀਨ ਬੰਜਰ ਹੋ ਜਾਂਦੀ ਹੈ। ਕਿਸੇ ਨੂੰ ਵੀ ਪਿਆਰ ਕਰਨ, ਸਮਾਂ ਦੇਣ ਤੋਂ ਬਗੈਰ ਕੁੱਝ ਹਾਸਲ ਨਹੀਂ ਕਰ ਸਕਦੇ।
ਇੱਕ ਭਰਾ ਨਿਹੰਗ ਸੀ। ਇਹ ਕਿਤੋਂ ਭਾਈਆਂ ਰਾਣੀ ਲੈ ਆਇਆ ਸੀ। ਉਸ ਦੇ ਵੀ ਨੀਲੇ ਕੱਪੜੇ ਪੁਆ ਕੇ, ਉਸ ਨੂੰ ਨਹਿੰਗਣੀ ਬਣਾਂ ਲਿਆ ਸੀ। ਉਸ ਦੀਆਂ ਆਦਤਾਂ ਬਿਹਾਰ ਵਾਲੀਆਂ ਸਨ। ਕਾਨਿਆਂ, ਘਾਹ ਫੂਸ ਦਾ ਘਰ ਬਣਾਂ ਕੇ ਰਹਿੰਦੀ ਸੀ। ਹਰ ਸਾਲ ਬੱਚਾ ਹੋ ਜਾਂਦਾ ਸੀ। ਸਾਲ-ਸਾਲ ਦੇ ਫ਼ਰਕ ਨਾਲ ਮੇਮਣਿਆਂ ਵਾਂਗ ਝੌਂਪੜੀ ਵਿੱਚ 10 ਬੱਚੇ ਫਿੱਰਦੇ ਸਨ। ਜੋ ਨੰਗ-ਧੜੰਗੇ ਰਹਿੰਦੇ ਸਨ। ਉਹ ਆਪ ਵੀ ਗੰਦਾ ਜਿਹਾ ਨੀਲਾ ਚੋਲ਼ਾ ਪਾਈ ਰੱਖਦਾ ਸੀ। ਲੱਤਾਂ ਪੈਰ ਨੰਗੇ ਰੱਖਦਾ ਸੀ। ਲੱਗਦਾ ਸੀ, ਦੋਨੇਂ ਤੇ ਬੱਚੇ ਕਈ-ਕਈ ਦਿਨ ਨਹਾਉਂਦੇ ਹੀ ਨਹੀਂ ਹਨ। ਆਪ ਸਾਰੀ ਦਿਹਾੜੀ ਮੋਡੇ ਉੱਤੇ ਡਾਂਗ ਧਰੀ 20 ਕੁ ਬੱਕਰੀਆਂ ਦੇ ਮਗਰ-ਮਗਰ ਤੁਰਿਆ ਫਿਰਦਾ ਸੀ। ਸ਼ਾਮ ਨੂੰ ਘਰ ਆਉਂਦਾ ਸੀ। ਆਵਾਰਾ ਤੁਰੇ ਫਿਰਦੇ ਦੀ ਸਹਿਤ ਵੀ ਲੰਬੀ, ਉੱਚੀ, ਚੌੜੀ, ਬੇਢੰਗੀ ਹੋ ਗਈ ਸੀ। ਹੱਥ ਵਿੱਚ ਗੜਵਾ ਜਿਹਾ ਗੋਲ ਪਿੱਤਲ ਦਾ ਭਾਂਡਾ ਰੱਖਦਾ ਸੀ। ਬੱਕਰੀਆਂ ਚਾਰਦਾ ਪਿੰਡੋਂ ਦੂਰ ਨਿਕਲ ਜਾਂਦਾ ਸੀ। ਜਿੱਥੇ ਜੀਅ ਕਰਦਾ ਸੀ। ਗੜਵੇ ਵਿੱਚ ਦੁੱਧ ਚੋ ਕੇ ਪੀ ਜਾਂਦਾ ਸੀ। ਕਿਤੇ ਛਾਂ ਦੇਖ ਕੇ, ਬੱਕਰੀਆਂ ਉੱਥੇ ਇਕੱਠੀਆਂ ਕਰ ਕੇ ਸੌ ਜਾਂਦਾ ਸੀ।
ਪਿੰਡ ਦੇ ਸ਼ਰਾਰਤੀ ਮੁੰਡੇ ਬੱਕਰੀਆਂ ਦਾ ਦੁੱਧ ਚੋ ਲੈਂਦੇ ਸਨ। ਕਈ ਬਾਰ ਬੱਕਰੀਆਂ, ਮੇਮਣੇ ਚੋਰੀ ਵੀ ਹੋ ਗਏ ਸਨ। ਲੋਕ ਤੜਕ ਕੇ ਖਾ ਜਾਂਦੇ ਸਨ। ਇਸ ਨੂੰ ਸਾਰੀ ਛੱਕ ਨਗਿੰਦਰ ਕਿਆ ਉੱਤੇ ਜਾਂਦੀ ਸੀ। ਨਗਿੰਦਰ ਆਪ ਤਾਂ ਮੀਟ ਨਹੀਂ ਖਾਂਦਾ ਸੀ। ਉਸ ਦੇ ਛੋਟੇ ਦੋਨੇਂ ਜਮਾਈ ਜਾਂ ਮੁੰਡੇ ਜਦੋਂ ਘਰ ਆਉਂਦੇ ਸਨ। ਉਹ ਮੀਟ ਵੀ ਖਾਂਦੇ ਸਨ। ਸ਼ਰਾਬ ਵੀ ਪੀਂਦੇ ਸਨ। ਜਦੋਂ ਵੀ ਮੀਟ ਰਿਜਦੇ ਦੀ ਇਸ ਨੂੰ ਵਾਸਨਾ ਆਉਂਦੀ ਸੀ। ਉਦੋਂ ਹੀ ਬੱਕਰੀਆਂ ਗਿਣਨ ਲੱਗ ਜਾਂਦਾ ਸੀ। ਘੂੰਗੂਰੇ ਮਾਰਨ ਲੱਗ ਜਾਂਦਾ ਸੀ। ਨਗਿੰਦਰ ਕਿਆ ਨਾਲ ਲੜਨ ਲੱਗ ਜਾਂਦਾ ਸੀ। ਜੁਆਬ ਵਿੱਚ ਉਹ ਵੀ ਉਵੇਂ ਕਰਦੇ ਸਨ। ਗਾਲ਼ਾਂ ਕੱਢਣ ਲੱਗ ਜਾਂਦੇ ਸੀ। ਲੋਕ ਤਮਾਸ਼ਾ ਦੇਖਦੇ ਸਨ। ਫ਼ੌਜੀ ਤੇ ਬਾਹਰਲੇ ਦੇਸ਼ ਵਿੱਚੋਂ ਘੁੰਮ ਕੇ ਆਏ ਹੋਏ, ਗਵਾਰ ਬੰਦਿਆਂ ਨਾਲ ਮੱਥਾ ਮਾਰਦੇ ਸਨ। ਆਪਣਾ ਦਿਮਾਗ਼ ਤੇ ਸਮਾਂ ਖ਼ਰਾਬ ਕਰਦੇ ਹਨ। ਕਈ ਬਾਰ ਦੂਜੇ ਨੂੰ ਨੀਚਾ ਦਿਖਾਉਣ, ਨੁਕਸਾਨ ਕਰਨ ਦੇ ਚੱਕਰ ਵਿੱਚ, ਕਈ ਇਹ ਨਹੀਂ ਸੋਚਦੇ। ਉਸ ਦਾ ਗੱਲ ਅਸਰ, ਆਪ ਦੇ ਉੱਤੇ ਵੀ ਜ਼ਰੂਰ ਹੁੰਦਾ ਹੈ। ਗ਼ੁੱਸੇ ਵਾਲਾ, ਤਿਊੜੀਆਂ ਵਾਲਾ ਮੂੰਹ ਬਣਾਉਣ ਲਈ, ਪਹਿਲਾਂ ਮਨ ਵਿੱਚ ਕੁੜੱਤਣ ਭਰਨੀ ਪੈਣੀ ਹੈ। ਕਈਆਂ ਦੇ ਉਵੇਂ ਹੀ ਗ਼ੁੱਸੇ ਵਾਲਾ, ਤਿਊੜੀਆਂ ਵਾਲਾ ਮੂੰਹ ਬਣਾਇਆ ਰਹਿੰਦਾ ਹੈ। ਕਈ ਆਪਣੀ ਸ਼ਕਲ ਆਪ ਖ਼ਰਾਬ ਕਰਦੇ ਹਨ। ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹਨ।
ਦੋਨਾਂ ਘਰਾਂ ਦੀਆਂ ਔਰਤਾਂ ਦੀ ਬਹੁਤ ਬਣਦੀ ਸੀ। ਜਸਵੰਤ ਤੇ ਹਿੰਮਤ ਦੋਨਾਂ ਦੀਆਂ ਘਰ ਵਾਲੀਆਂ ਪਿੰਡ ਹੀ ਸਨ। ਛੋਟੀਆਂ ਦੇਂਨੇ ਕੁੜੀਆਂ ਦੇ ਬੱਚੇ ਨਾਨਕੀ ਆਏ ਰਹਿੰਦੇ ਸਨ। ਬੱਚੇ ਬੀਹੀ ਵਿਹੜਿਆਂ ਵਿੱਚ ਇਕੱਠੇ ਖੇਡਦੇ, ਖਾਂਦੇ ਸਨ। ਨਗਿੰਦਰ ਦੇ ਪੋਤੇ-ਪੋਤੀਆਂ ਬਿਕਰ ਕੇ ਬੱਚਿਆਂ ਨੂੰ ਘਰੋਂ ਖਾਣ ਨੂੰ ਲਿਜਾ ਕੇ ਦੇ ਦਿੰਦੇ ਸਨ। ਕਿੱਕਰੀਆਂ ਪਾ ਕੇ ਬੱਚੇ ਝੂਮਦੇ ਸਨ। ਅੱਡੀ ਛੜੱਪੇ ਲਗਾਉਂਦੇ ਫਿਰਦੇ ਸਨ। ਬੱਚਿਆਂ ਨੂੰ ਦੁੱਖ ਲੱਗਦਾ ਸੀ। ਜਦੋਂ ਬੰਦੇ ਘੂੰਗੂਰੇ ਮਾਰਨ, ਗਾਲ਼ਾਂ ਕੱਢਣ ਲੱਗ ਜਾਂਦੇ ਸੀ। ਇਸ ਤਰਾਂ ਬੱਚੇ ਵੀ ਨਹੀਂ ਕਰਦੇ। ਸਗੋ ਵੱਡਿਆਂ ਵੱਲ ਦੇਖ ਕੇ ਹੈਰਾਨ ਹੁੰਦੇ ਸਨ।
ਭਾਗ 6 ਕਈ ਬੰਦੇ ਕਿਸੇ ਦੂਜੇ ਨੂੰ ਵੱਧ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦੇ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਨੀਲਾ ਤੇ ਹੋਰ ਕਈ ਦੇਸ਼ਾਂ ਵਿੱਚ ਬਹੁਤੇ ਲੋਕ ਕੱਚੇ ਹੀ ਆਉਂਦੇ ਹਨ। ਮਨੀਲਾ ਸਰਕਾਰ ਰਾਹਦਾਰੀ ਸਬ ਨੂੰ ਦੇਈਂ ਜਾਂਦੀ ਹੈ। ਸਰਕਾਰ ਚਲਾਕ ਹੈ ਜਾਂ ਅੰਨ੍ਹੀ ਬੋਲੀ ਹੈ। ਪੈਸੇ ਕਮਾਉਣ ਦਾ ਢੰਗ ਵੀ ਹੈ। ਜਿਸ ਸਰਕਾਰ ਨੂੰ ਇਹ ਨਹੀਂ ਪਤਾ ਬੰਦੇ ਕੱਚੇ ਸਾਡੇ ਦੇਸ਼ ਵਿੱਚ ਰਹਿੰਦੇ ਹਨ। ਇਹ ਕਾਹਦੇ ਲਈ ਦੇਸ਼ ਅੰਦਰ ਆਉਣ ਦੀ ਮਨਜ਼ੂਰੀ ਦਿੰਦੇ ਹਨ? ਸਰਕਾਰ ਮਚਲੀ ਹੈ। ਸਬ ਕੁੱਝ ਪਤਾ ਹੈ। ਇਸੇ ਲਈ ਗੌਰਮਿੰਟ ਨੇ, ਤਾਰੋ ਨੂੰ ਪੱਕੀ ਕਰਨ ਲਈ 5 ਲੱਖ ਪੀਸੋ ਮਨੀਲਾ ਦਾ ਪੈਸਾ ਲਿਆ ਸੀ। ਅਗਰ ਜੇ ਐਸੇ ਕੱਚੇ ਬੰਦੇ ਲੰਬੇ ਸਮੇਂ ਤੋਂ ਮਨੀਲਾ ਵਰਗੇ ਦੇਸ਼ ਵਿੱਚ ਰਹਿ ਰਹੇ ਹਨ। ਖਾਂਦੇ, ਪੀਂਦੇ, ਸੌਂਦੇ ਕਿਥੇ ਹਨ? ਗੁਜ਼ਾਰਾ ਕੰਮ ਕਰਕੇ ਹੀ ਕਰਦੇ ਹਨ। ਗਾਮਾ ਉਸ ਦੇ ਦੋਸਤ ਤੇ ਤਾਰੋਂ ਦੇ ਭਰਾ ਕਰੋੜਾਂ ਪੀਸੋ ਕਮਾਈ ਜਾ ਰਹੇ ਹਨ। ਕਈ ਬਾਰ ਇਹ ਕੰਮ ਕਰਦੇ ਸਰਕਾਰ ਹੱਥੋਂ ਫੜੇ ਗਏ ਹਨ। ਲੱਖਾਂ ਪੀਸੋ ਮਨੀਲਾ ਦੀ ਕਰੰਸੀ ਇੱਕ ਬੰਦੇ ਤੋਂ ਲੈਂਦੇ ਹਨ। ਪੈਸੇ ਲੈ ਕੇ, ਉਸ ਨੂੰ ਦੇਸ਼ ਦੇ ਅੰਦਰ ਫਿਰ ਖੁੱਲ੍ਹਾ ਛੱਡ ਦਿੰਦੇ ਹਨ। ਐਸੇ ਕਮਾਊ ਪੁੱਤਰਾਂ ਨੂੰ ਸਰਕਾਰ ਕਿਉਂ ਦੇਸ਼ ਵਿੱਚੋਂ ਬਾਹਰ ਕੱਢੇਗੀ? ਜਿੰਨਾ ਤੋਂ ਇੱਕ ਦੋ ਘੰਟੇ ਜੇਲ ਵਿੱਚ ਰੱਖ ਕੇ, ਲੱਖਾਂ ਪੀਸੋ ਲੈ ਕੇ, ਜ਼ਮਾਨਤ ਦੇ ਦਿੰਦੇ ਹਨ। ਜੋ ਪੰਜਾਬ ਦੇ ਔਰਤਾਂ-ਮਰਦ ਆਪਣੇ ਖੇਤ ਵਿੱਚ ਕੰਮ ਨਹੀਂ ਕਰਦੇ। ਪੱਠਿਆਂ ਦੀ ਪੰਠ ਵੱਢ ਕੇ, ਚੱਕ ਕੇ ਨਹੀਂ ਲਿਆ ਸਕਦੇ। ਨੱਕੇ ਮੋੜਨ ਨੂੰ ਭਾਈਏ, ਦਿਹਾੜੀ ਵਾਲੇ ਰੱਖਦੇ ਹਨ। ਉਹ ਗਾਮੇ ਵਰਗੇ, ਖਾਰੀ ਵਾਲਿਆਂ ਵਾਂਗੂ, ਘਰ-ਘਰ ਚੂੜੀਆਂ, ਕੱਪੜੇ, ਪੌਡਰ, ਨੇਲ-ਪੌਲਸ਼ਾਂ ਫਿਲੀਅਨੋ ਨੂੰ ਵੇਚਦੇ ਫਿਰਦੇ ਹਨ। 1980 ਵੇਲੇ ਤਾਂ ਕੱਪੜੇ ਦੀ ਡੱਗੀ, ਸੂਈਆਂ ਵੇਚਣ, ਤੱਕਲ਼ੇ ਖੁਰਚਣੇ ਵੇਚਣ ਵਾਲਿਆਂ ਵਾਂਗੂ, ਸਰਦਾਰਾਂ, ਪੰਡਤਾਂ ਦੇ ਧੀਆਂ-ਮੁੰਡੇ, ਬਹੂਆਂ ਸਿਰ ਉੱਤੇ ਚੀਜ਼ਾਂ ਦੀਆਂ ਗਠੜੀਆਂ ਧਰੀ ਫਿਰਦੇ ਸਨ। ਅੱਜ ਕਲ ਉਹੀ ਕਾਰਾਂ, ਮੋਟਰ-ਸਾਈਕਲਾਂ ਉੱਤੇ ਫਿਰਦੇ ਹਨ। ਵਿਆਜੂ ਪੈਸਾ ਵੀ ਦਿੰਦੇ ਹਨ। ਸਾਰਾ ਭੁਗਤਾਨ ਕੈਸ਼ ਹੁੰਦਾ ਹੈ।
ਇੱਥੋਂ ਫਿਲੀਅਨ ਮਨੀਲਾ ਦੇ ਜੱਦੀ ਲੋਕ ਪੜ੍ਹੇ ਲਿਖੇ ਬਹੁਤ ਹਨ। ਗ਼ਰੀਬ ਵੀ ਹਨ। ਜੋ ਘਰ-ਘਰ ਨੌਕਰ ਬਣ ਕੇ, ਕੰਮ ਕਰਦੇ ਹਨ।
ਤਾਰੋ ਦੇ ਘਰ ਦਾ ਪਰਿਵਾਰ ਬਹੁਤ ਵੱਡਾ ਸੀ। ਹੋਰ ਪੰਜਾਬੀਆਂ ਦੇ ਘਰਾਂ ਵਾਂਗ, ਉਸ ਦੇ ਘਰ ਵਿੱਚ ਵੀ ਇਹ ਮਰਦ-ਔਰਤਾਂ ਰਸੋਈ ਤੇ ਸਫ਼ਾਈ ਦਾ ਕੰਮ ਕਰਦੇ ਹਨ। ਪੰਜਾਬੀ ਖਾਣਾ ਪਕਾਉਂਦੇ ਹਨ। ਕਈ ਬਾਰ ਕੈਸ਼ ਪੈਸੇ, ਗਹਿਣੇ ਚੋਰੀ ਕਰ ਕੇ ਭੱਜ ਗਏ ਸਨ। ਮਨੀਲਾ ਵਿੱਚ ਪੰਜਾਬੀਆਂ ਦੇ ਬਹੁਤ ਕੱਤਲ ਹੁੰਦੇ ਹਨ। ਕੁੱਝ ਸਮੇਂ ਪਿੱਛੋਂ ਕਿਸੇ ਨਾਂ ਕਿਸੇ ਪੰਜਾਬੀ ਮੁੰਡੇ ਦੀ ਲਾਸ਼ ਮਿਲ ਜਾਂਦੀ ਹੈ। ਮਰਨ ਵਲਿਆਂ ਵਿੱਚ ਮਰਦ ਹੀ ਹੁੰਦੇ ਹਨ। ਮਰਦ ਹੀ ਲੜਾਈਆਂ ਕਰਨ ਨੂੰ ਮੂਹਰੇ ਹੁੰਦੇ ਹਨ। ਕਈ ਪੰਜਾਬੀਆਂ ਦਾ ਕਹਿਣਾ ਹੈ, “ ਇੱਥੇ ਦੇ ਵਸਨੀਕ ਪੈਸੇ ਖੋ ਕੇ, ਬੰਦੇ ਨੂੰ ਮਾਰ ਦਿੰਦੇ ਹਨ। “ ਹਰ ਜਾਤ, ਰੰਗ, ਧਰਮ ਦੇ ਲੋਕਾਂ ਵਿੱਚ ਸਾਰੇ ਲੋਕ ਸ਼ਰੀਫ਼ ਜਾਂ ਬਦਮਾਸ਼, ਠੱਗ, ਚੋਰ, ਧੋਖੇਬਾਜ਼ ਹੁੰਦੇ ਹਨ। ਸਭ ਲੋਕ ਇੱਕੋ ਜਿਹੇ ਨਹੀਂ ਹੁੰਦੇ। ਪੰਜਾਬੀਆਂ ਦੇ ਵਿਚ ਆਪਸ ਵਿੱਚ ਵੀ ਮੁੱਠਭੇੜ, ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬੀ ਦੋ ਜਾਣੇ ਇਕੱਠੇ ਨਹੀਂ ਖੜ੍ਹ ਸਕਦੇ। ਝੱਟ ਗਾਲ਼ੋ-ਗਾਲ਼ੀ ਹੋ ਜਾਂਦੇ ਹਨ। ਕਈ ਬੰਦੇ ਕਿਸੇ ਦੂਜੇ ਨੂੰ ਵੱਧ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦੇ। ਆਪ ਤੋਂ ਮੂਹਰੇ ਨਹੀਂ ਲੰਘਣ ਦਿੰਦੇ, ਝੱਟ ਲੱਤਾਂ ਖਿੱਚ ਕੇ ਸਿੱਟਣ ਨੂੰ ਤਿਆਰ ਰਹਿੰਦੇ ਹਨ।
ਕਈ ਐਸੇ ਵੀ ਲੋਕ ਹੁੰਦੇ ਹਨ। ਗਾਮੇਂ ਤੇ ਉਸ ਦੇ ਦੋਸਤਾਂ ਵਾਂਗ ਜੂਟਾਂ ਵਿੱਚ ਰਹਿੰਦੇ ਹਨ। ਦੇਖਣ ਵਾਲੇ ਨੂੰ ਲੱਗਦਾ ਹੈ। ਧੜਾ ਬਹੁਤ ਮਜ਼ਬੂਤ ਹੈ। ਮਨ ਅੰਦਰੋਂ ਨਹੀਂ ਜੁੜਦੇ। ਗਾਮੇਂ ਦੇ ਦੋਸਤ ਨਿਰਮਲ, ਬਲਦੇਵ, ਨੇਕ ਉਸ ਤੋਂ ਪਰੇ ਹੋ ਕੇ, ਆਪਸ ਵਿੱਚ ਗੱਲਾਂ ਕਰਦੇ ਸਨ। ਨਿਰਮਲ ਨੇ ਕਿਹਾ, “ ਆਪਾਂ ਕਾਹਦੇ ਲਈ ਕੰਮ ਕਰਦੇ ਹਾਂ। ਕਦੇ ਪੈਸਾ ਨਹੀਂ ਦੇਖਿਆ। “ ਬਲਦੇਵ ਨੇ ਕਿਹਾ, “ ਸਾਰੇ ਪੈਸੇ ਗਾਮਾ ਫੜ ਲੈਂਦਾ ਹੈ। ਆਪਣੇ ਹਿੱਸੇ ਕੀ ਆਉਂਦਾ ਹੈ? ਉਸ ਨੇ ਤਾਰੋਂ ਦੇ ਨਾਮ ਘਰ ਖ਼ਰੀਦਿਆ ਹੈ। ਸਾਰੇ ਆਪਣੇ ਪੈਸੇ ਇਸੇ ਘਰ ਵਿੱਚ ਪਾਈ ਜਾਂਦਾ ਹੈ। “ ਨੇਕ ਨੇ ਕਿਹਾ, “ ਆਪਾਂ ਵੀ ਇੱਥੇ ਰਹਿੰਦੇ ਹਾਂ। ਗੱਲ ਤੁਹਾਡੀ ਵੀ ਠੀਕ ਹੈ। ਆਪ ਗਾਮਾ ਬੱਚਿਆਂ ਵਿੱਚ ਰਹਿੰਦਾ ਹੈ। ਆਪਾਂ ਇੰਨੇ ਸਾਲਾਂ ਦੇ ਉਜੜੇ ਫਿਰਦੇ ਹਾਂ। “ ਨਿਰਮਲ ਨੇ ਕਿਹਾ, “ ਮੇਰੇ ਤਾਂ ਹੁਣ ਪਿੰਡੋਂ ਵੀ ਕੋਈ ਸੁਨੇਹਾ ਨਹੀਂ ਆਇਆ। ਪਤਾ ਨਹੀਂ ਮਾਪੇ ਮਰ ਗਏ ਹਨ। ਜਾਂ ਜਿਉਂਦੇ ਹਨ। “ ਬਲਦੇਵ ਨੇ ਕਿਹਾ, “ ਆਪਾਂ ਪਿਛਲਿਆਂ ਨੂੰ ਮਿਲਣ ਤਾਂ ਜਾ ਸਕਦੇ ਹਾਂ। ਮੇਰਾ ਵੀ ਜੀਅ ਉਦਰਿਆ ਹੋਇਆ ਹੈ। ਮੈਂ ਬੁੱਢਾ ਹੋ ਗਿਆ ਹਾਂ। ਪਤਨੀ ਵੀ ਬੁੱਢੀ ਹੋ ਗਈ ਹੋਵੇਗੀ। ਬੱਚਿਆਂ ਦਾ ਕਦੇ ਹਾਲ ਨਹੀਂ ਪੁੱਛਿਆ। ਆਪਾਂ ਗਾਮੇਂ ਬਾਈ ਤੋਂ ਪੈਸੇ ਮੰਗ ਕੇ ਦੇਖਦੇ ਹਾਂ। ਉਹ ਮੁੱਕਰਨ ਨਹੀਂ ਲੱਗਾ। “ ਗਾਮਾ ਵੀ ਉਨ੍ਹਾਂ ਕੋਲ ਆ ਗਿਆ ਸੀ। ਨੇਕ ਨੇ ਕਿਹਾ, “ ਵੈਸੇ ਸਾਨੂੰ ਇੱਥੇ ਕੋਈ ਕਮੀ ਨਹੀਂ ਹੈ। ਆਪਦਾ ਘਰ ਹੈ। ਵੱਡੇ ਬਾਈ ਜੇ ਤੂੰ ਹਾਮੀ ਭਰੇ, ਅਸੀਂ ਤਿੰਨੇ ਅਗਲੇ ਮਹੀਨੇ, ਪਿੰਡ ਜਾਣਾ ਚਾਹੁੰਦੇ ਹਾਂ। ਸਾਨੂੰ ਟਿਕਟਾਂ ਲੈ ਦੇ। ਕੁੱਝ ਪੈਸੇ ਵੀ ਖ਼ਰਚੇ ਲਈ ਦੇ ਦੇਵੀਂ। “ ਗਾਮੇਂ ਨੇ ਤਿੰਨਾਂ ਵੱਲ ਟੇਡੀ ਅੱਖ ਨਾਲ ਦੇਖਿਆ। ਜ਼ੈਲਦਾਰ ਦੀ ਚੋਰ ਅੱਖ ਨੇ, ਉਨ੍ਹਾਂ ਦੇ ਚਿਹਰੇ ਪੜ੍ਹ ਲਏ। ਉਸ ਨੇ ਕਿਹਾ, “ ਫਿਰ ਕਸਰ ਕਿਹੜੀ ਗੱਲ ਦੀ ਹੈ? ਤੁਸੀਂ ਤਿੰਨੇ ਤਿਆਰੀ ਖਿੱਚ ਦੇਵੋ। ਅਗਲੇ ਹਫ਼ਤੇ ਪਿੰਡ ਜਾਵੋ। ਚਾਰ ਮਹੀਨੇ ਲਾ ਕੇ ਆਵੋ। ਪਾਣੀ ਬਦਲ ਹੋ ਜਾਵੇਗਾ। ਇਹ ਦੱਸੋ ਤੁਹਾਨੂੰ ਕੋਈ ਇੱਥੇ ਤਕਲੀਫ਼ ਤਾਂ ਨਹੀਂ ਹੈ? ਕੀ ਤਾਰੋ ਪੂਰੀ ਸੇਵਾ ਕਰਦੀ ਹੈ? “ ਬਲਦੇਵ ਨੇ ਕਿਹਾ, “ ਭਾਬੀ ਸਾਡਾ ਬਹੁਤ ਖ਼ਿਆਲ ਰੱਖਦੀ ਹੈ। ਇਸੇ ਲਈ ਅੱਜ ਤੱਕ ਪਿੰਡ ਵੱਲ ਮੂੰਹ ਨਹੀਂ ਕੀਤਾ। “ ਨਿਰਮਲ ਨੇ ਕਿਹਾ, “ ਭਾਬੀ ਵਰਗੀ ਸੇਵਾ ਸਾਡੀ ਪਤਨੀ ਨਹੀਂ ਕਰ ਸਕਦੀ। ਤੂੰ ਬਾਈ ਸਾਡੀ 2 ਮਹੀਨੇ ਪਿੱਛੋਂ ਵਾਪਸ ਆਉਣ ਦੀ ਰਿਟਰਨ ਟਿਕਟ ਰੱਖ ਦੇ। ਸਾਡਾ ਕਿਹੜਾ ਉੱਥੇ ਜੀਅ ਲੱਗਣਾ ਹੈ? ਪਿਛਲੇ ਤਾਂ ਸੋਚਦੇ ਹੋਣੇ ਹਨ। ਸ਼ਾਇਦ ਮਰ-ਮੁੱਕ ਹੀ ਗਏ ਹਨ। “ ਚਾਰੇ ਗੱਲਾਂ ਕਰਦੇ ਸ਼ਰਾਬੀ ਹੋ ਗਏ। ਸੋਫ਼ਿਆਂ ਉੱਤੇ ਲੁੱਟਣ ਕੇ ਸੌਂ ਗਏ। ਦੂਜੇ ਦਿਨ ਉੱਠੇ ਘਰ ਦਾ ਸਮਾਨ ਖਿੰਡਿਆ ਪਿਆ ਸੀ। ਦਾਲਾਂ ਹਲਦੀ, ਚੌਲ ਡੁੱਲ੍ਹੇ ਹੋਏ ਸਨ। ਤਾਰੋਂ ਰੌਲਾ ਪਾ ਰਹੀ ਸੀ, “ ਆਪਾਂ ਲੁੱਟੇ ਗਏ। ਸਾਰੀ ਉਮਰ ਦੀ ਕਮਾਈ ਨੌਕਰ ਲੈ ਕੇ ਭੱਜ ਗਿਆ। “ ਤਿੰਨੇ ਦੋਸਤ, ਇੱਕ ਦੂਜੇ ਨਾਲ ਚੋਰੀ-ਚੋਰੀ ਨਜ਼ਰਾਂ ਮਿਲਾ ਕੇ ਪੁੱਛ ਰਹੇ ਸਨ। ਚੋਰੀ ਪੈਸੇ ਹੋਏ ਹਨ। ਪਰ ਦਾਲਾਂ ਹਲਦੀ, ਚੌਲ ਕਿਉਂ ਖਿੰਡੇ ਹਨ? ਕੀ ਪੈਸੇ ਦਾਲਾਂ ਹਲਦੀ, ਚੌਲਾਂ ਵਿੱਚ ਸਨ?
ਭਾਗ 7 ਚੋਰੀ ਪਿੱਛੋਂ, ਸਬ ਨੂੰ ਇੱਕ ਦੂਜੇ ਉੱਤੇ ਛੱਕ ਹੋਣ ਲੱਗ ਗਿਆ ਸੀ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗਾਮੇ ਨੂੰ ਪਤਾ ਸੀ, ਜੇ ਇਹ ਇੰਡੀਆ ਚਲੇ ਗਏ। ਇੰਨਾ ਦੇ ਗਾਹਕਾਂ ਕੋਲ ਘਰ-ਘਰ ਕੌਣ ਜਾਵੇਗਾ? ਇਹੀ ਉਨ੍ਹਾਂ ਨੂੰ ਜਾਣਦੇ ਹਨ। ਜੇ ਇਹ ਪੰਜਾਬ ਜਾਣਗੇ। ਹਫ਼ਤਾ ਭਰ ਇੰਨਾ ਦੇ ਗਾਹਕਾਂ ਨਾਲ ਜਾਣ-ਪਛਾਣ ਨੂੰ ਲੱਗ ਜਾਣਾ ਹੈ। ਹੁਣ ਇਹ ਆਪ ਕੰਮ ਸੰਭਾਲੀ ਜਾਂਦੇ ਹਨ। ਇਸ ਲਈ ਚੋਰੀ ਵਾਲੇ ਸਾਰੇ ਪੈਸੇ, ਸੋਨਾ ਗਾਮੇ ਨੇ ਇੱਕ ਹੋਰ ਘਰ ਖ਼ਰੀਦਣ ਵਿੱਚ ਲਾ ਦਿੱਤੇ ਸਨ। ਘਰ ਕਿਰਾਏ ਉੱਤੇ ਚੜ੍ਹਾ ਦਿੱਤਾ ਸੀ। ਲੋਕਾਂ ਨੂੰ ਘਰ ਸਦ ਕੇ ਪਾਰਟੀਆਂ ਕਰਦਾ ਸੀ। ਤਾਰੋ ਦੇ ਘਰ ਚੋਰੀ ਪਿੱਛੋਂ, ਸਬ ਨੂੰ ਇੱਕ ਦੂਜੇ ਉੱਤੇ ਛੱਕ ਹੋਣ ਲੱਗ ਗਿਆ ਸੀ। ਪਰ ਸਾਰੇ ਚੁਕੰਨੇ ਹੋ ਗਏ ਸਨ। ਜਦੋਂ ਨੌਕਰ ਸਿਰ ਗੱਲ ਆਉਣ ਲੱਗੀ, ਉਹ ਘਰੋਂ ਭੱਜ ਗਿਆ। ਜੇ ਉਹ ਨਾਂ ਭੱਜਦਾ,ਸਾਰਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਚਟਣੀ ਬਣਾਂ ਦੇਣੀ ਸੀ। ਅੱਜ ਦੇ ਜ਼ਮਾਨੇ ਵਿੱਚ ਝੂਠ ਤੇ ਬੇਈਮਾਨ ਦੀ ਚੌਧਰ ਹੈ। ਸੱਚ ਤੇ ਇਮਾਨਦਾਰੀ ਇਸ ਥੱਲੇ ਦੱਬ ਜਾਂਦੇ ਹਨ। ਸਬ ਨੂੰ ਰਾਤ ਵਾਲੀਆਂ, ਇੰਡੀਆ ਜਾਣ ਦੀਆਂ ਗੱਲਾਂ ਯਾਦ ਸਨ। ਬੰਨਸੂ ਤੇ ਬੰਤਾ ਵੀ ਪੰਜਾਬ ਜਾਣ ਲਈ ਤਿਆਰੀਆਂ ਕਰਨ ਲੱਗ ਗਏ ਸਨ। ਗਾਮੇ ਨੇ ਸਾਰਿਆ ਨੂੰ ਕਹਿ ਦਿੱਤਾ ਸੀ, “ ਸਾਰੇ ਪੈਸੇ ਚੋਰੀ ਹੋ ਗਏ ਹਨ। ਤੁਸੀਂ ਪੰਜਾਬ ਜਾ ਕੇ, ਬਗੈਰ ਪੈਸਿਆਂ ਤੋਂ ਕੀ ਮੂੰਹ ਦਿਖਾਉਣਾ ਹੈ? ਟਿਕਟਾਂ ਖ਼ਰੀਦਣ ਜੋਗੇ ਵੀ ਪੈਸੇ ਨਹੀਂ ਹਨ? “ ਬੰਨਸੂ ਨੇ ਕਿਹਾ, “ ਗਾਮੇਂ ਬਾਈ ਪੈਸੇ ਅੱਡ-ਅੱਡ ਰੱਖੀਏ। “ “ ਬੰਨਸੂ ਤੇਰੀ ਗੱਲ, ਮੈਨੂੰ ਸਮਝ ਨਹੀਂ ਲੱਗੀ। “ ਬੰਤੇ ਨੇ ਕਿਹਾ, “ ਮੈਂ ਦੱਸਦਾ ਹਾਂ, “ ਜੇ ਸਾਰਿਆਂ ਕੋਲੇ ਆਪੋ-ਆਪਣੇ ਪੈਸੇ ਸੰਭਾਲੇ ਹੁੰਦੇ। ਅੱਜ ਇਹ ਨੌਬਤ ਨਾਂ ਆਉਂਦੀ। “ “ ਜੇ ਤੇਰੇ ਰੱਖੇ ਪੈਸੇ ਵੀ ਚੋਰੀ ਹੋ ਜਾਂਦੇ। ਫਿਰ ਕਿਹੜਾ ਤੂੰ ਚੋਰ ਫੜ ਲੈਂਦਾ? “ “ ਗੱਲ ਚੋਰ ਫੜਨ ਦੀ ਨਹੀਂ ਹੈ। ਮੇਰੇ ਰੱਖੇ ਪੈਸੇ ਚੋਰੀ ਹੋ ਜਾਂਦੇ, ਇੰਨਾ ਦੁੱਖ ਨਹੀਂ ਲੱਗਣਾ ਸੀ। ਮੇਰੀ ਗ਼ਲਤੀ ਹੋਣੀ ਸੀ। ਥੋੜੇ ਪੈਸੇ ਚੋਰੀ ਹੋਣੇ ਸੀ। ਹੁਣ ਸਾਰਿਆਂ ਦਾ ਭੱਠਾ ਬੈਠਾ ਦਿੱਤਾ। ਖਾਣ ਨੂੰ ਪੈਸਾ ਨਹੀਂ ਬਚਿਆਂ। ਗੱਲ ਦੇ ਉੱਤੇ ਮਿੱਟੀ ਨਾਂ ਪਾ। ਅਸੀਂ ਆਪ ਦੇ ਪੈਸੇ ਆਪੇ ਸੰਭਾਲੇਗਾ। “ ਬੰਨਸੂ ਨੇ ਕਿਹਾ, “ ਬਾਈ ਮੈਂ ਵੀ ਇਸ ਨਾਲ ਸਹਿਮਤ ਹਾਂ। ਨਾਲੇ ਜਿਹੜਾ ਸੋਨਾ ਲੈ ਕੇ ਰੱਖਿਆ ਸੀ। ਕੀ ਉਹ ਬਚ ਗਿਆ? “ ਤਾਰੋ ਤੇ ਗਾਮੇ ਨੇ, ਅੱਖਾਂ ਮਿਲਾਈਆਂ। ਗਾਮਾਂ ਹੱਸਿਆ। ਤਾਰੋਂ ਨੇ ਕਿਹਾ, “ ਕੀ ਚੋਰ ਨੇ, ਤੁਹਾਡੇ ਸੋਨੇ ਨਾਲ ਲਿਹਾਜ਼ ਕਰਨੀ ਸੀ? ਬਈ ਉਹ ਤੁਹਾਡੇ ਵਿਆਹ ਲਈ ਹੈ। ਸੋਨੇ ਦਾ ਫ਼ਿਕਰ ਨਾਂ ਕਰੋ। ਜਦੋਂ ਤੁਸੀ ਵਿਆਹ ਕਰਵਾਇਆ। ਮੈਂ ਗਹਿੱਣੇ ਦੇਵਾਂਗੀ। “ ਬੰਤੇ ਨੇ ਕਿਹਾ, “ ਸੋਨਾ ਤਾਂ ਬੈਂਕ ਵਿੱਚ ਰੱਖਿਆ ਸੀ। ਉਹ ਕਿਵੇਂ ਚੋਰੀ ਹੋ ਗਿਆ? “ “ ਕੀ ਮੈਂ ਝੂਠ ਬੋਲਦੀ ਹਾਂ? ਹਰ ਮਹੀਨੇ ਬੈਂਕ ਦੇ ਲਾਕਰ ਦੇ ਪੈਸੇ ਭਰਨੇ ਪੈਂਦੇ ਸਨ। ਇਸ ਲਈ ਮੈਂ ਸੋਨਾ ਘਰ ਲੈ ਆਈ ਸੀ। ਕਈ ਬੈਂਕਾਂ ਪਾਣੀ ਦੇ ਹਾੜ ਦੇ ਘੇਰੇ ਵਿੱਚ ਆ ਗਈਆਂ। ਲੋਕਾਂ ਦੇ ਲਾਕਰ ਸਬ ਕੁੱਝ ਪਾਣੀ ਵਿੱਚ ਰੁੜ੍ਹ ਗਏ। ਲੋਕ ਬੈਂਕ ਨੂੰ ਬਲੇਮ ਵੀ ਨਹੀਂ ਕਰ ਸਕੇ। ਲਾਕਰਾਂ ਵਿੱਚ ਕੀ-ਕੀ ਸੀ? “
ਗਾਮੇਂ ਦੇ ਦੋਸਤ ਇਹ ਸਾਰੀਆਂ ਗੱਲਾਂ ਸੁੱਤੇ, ਜਾਗਦੇ ਪਏ ਸੁਣ ਰਹੇ ਸਨ। ਅਗਲੇ ਹਫ਼ਤੇ ਛੁੱਟੀ ਵਾਲੇ ਦਿਨ ਗਾਮੇਂ ਨੇ. ਘਰ ਹੋਰ ਦੋਸਤਾਂ ਦੀਆ ਫੈਮਲੀਆਂ ਨੂੰ ਰੋਟੀ ਉੱਤੇ ਸੱਦਿਆ ਹੋਇਆ ਸੀ। ਮੁਰਗ਼ੇ, ਬੱਕਰੇ, ਖੀਰ, ਪੂਰੀਆਂ ਹਰ ਤਰਾਂ ਦਾ ਭੋਜਨ ਬਣਿਆ ਹੋਇਆ ਸੀ। ਸਾਰਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਸੀ। ਲਾਟਰੀ ਨਿਕਲੀ ਵਾਂਗ, ਤਾਰੋਂ ਤੇ ਗਾਮਾ ਵੀ ਖ਼ੁਸ਼ ਸਨ। ਤਾਰੋ ਦੀ ਸਹੇਲੀ ਨੇ ਪੁੱਛਿਆ, “ ਖਾਣੇ ਦਾ ਸੁਆਦ ਅੱਗੇ ਨਾਲੋਂ ਵੱਖਰਾ ਹੈ। ਕੀ ਬਾਹਰੋਂ ਖਾਣਾ ਮੰਗਾਇਆ ਹੈ? “ “ ਨੌਕਰ ਨਵਾਂ ਰੱਖਿਆ ਹੈ। “ “ ਪਹਿਲੇ ਵਾਲੇ ਨੂੰ ਕੀ ਹੋਇਆ? ਇਹ ਵੀ ਮਾੜਾ ਨਹੀਂ ਹੈ। “ “ ਉਹ ਕੰਮ ਛੱਡ ਗਿਆ ਹੈ। “ ਇਸ ਘਰ ਵਿੱਚ ਚੋਰੀ ਹੋਈ ਹੈ। ਦੇਖਣ ਵਾਲੇ ਨੂੰ ਲੱਗਦਾ ਨਹੀਂ ਸੀ। ਘਰ ਦੇ ਬਾਕੀ ਸਬ ਉਦਾਸ ਸਨ। ਜਿੰਨਾ ਦੀ ਕਮਾਈ ਲੁੱਟੀ ਗਈ ਸੀ। ਉਨ੍ਹਾਂ ਦੇ ਲਟਕੇ ਹੋਏ ਮੂੰਹ ਦੇਖ ਕੇ, ਇੱਕ ਦੋਸਤ ਨੇ ਕਿਹਾ, “ ਯਾਰ ਤੁਸੀਂ ਤਾਂ ਮੂੰਹ ਇੰਜ ਬਣਾਏਂ ਹਨ। ਜਿਵੇਂ ਕੁੜੀ ਦੱਬ ਕੇ ਆਏ ਹੋਵੋ। “ ਇੱਕ ਹੋਰ ਨੇ ਕਿਹਾ, “ ਕੀ ਸਾਡੇ ਨਾਲ ਤੁਸੀਂ ਰੁੱਸੇ ਹੋਏ ਹੋ? ਜੇ ਕੋਈ ਗ਼ਲਤੀ ਹੋ ਗਈ ਹੈ। ਮੁਆਫ਼ ਕਰ ਦਿਉ। “ ਨਿਰਮਲ ਨੇ ਕਿਹਾ, “ ਪਿਛਲੇ ਐਤਵਾਰ ਇੱਥੇ ਚੋਰੀ ਹੋ ਗਈ ਸੀ। “ ਸਾਰੇ ਚੌਕ ਗਏ। ਗਾਮੇ ਦੇ ਗੁਆਂਢੀ ਨੇ ਕਿਹਾ, “ ਗਾਮੇ ਤੂੰ ਗੱਲ ਹੀ ਨਹੀਂ ਕੀਤੀ। ਐਡੀ ਵੱਡੀ ਗੱਲ ਹੋ ਗਈ। ਫਿਰ ਅੱਜ ਇਸ ਮਹਿਮਾਨ ਵਾਜੀ ਦੀ ਕੀ ਲੋੜ ਸੀ? ਸਾਡੇ ਵੱਲ ਬੈਠ ਜਾਂਦੇ। “ ਗਾਮੇ ਨੇ ਗੱਲ ਟਾਲਣ ਲਈ ਕਿਹਾ, “ ਇਦਾ ਦੇ ਘਾਟੇ-ਵਾਧੇ ਹੁੰਦੇ ਰਹਿੰਦੇ ਹਨ। ਚੋਰੀ ਹੋ ਗਈ, ਤਾਂ ਯਾਰਾਂ ਦੋਸਤਾਂ ਨੂੰ ਮਿਲਣਾ ਤੇ ਰੋਟੀ ਥੋੜ੍ਹੀ ਛੱਡ ਦੇਣੀ ਹੈ। “ “ ਕੀ ਇਹ ਨੌਕਰ ਗੁਆਂਢੀਆਂ ਵਾਲਾ ਹੀ ਸੱਦ ਲਿਆ ਹੈ? ਇਹ ਮੁਸਲਮਾਨ ਬਣ ਗਿਆ ਸੀ। “ ਤਾਰੋ ਨੇ ਕਿਹਾ, “ ਬੰਦੇ ਸਬ ਇੱਕੋ ਜਿਹੇ ਹੀ ਹੁੰਦੇ ਹਨ। ਲੋਕਾਂ ਵਿੱਚ ਵੰਡੀਆਂ ਪਾਉਣ, ਲੜਾਉਣ ਨੂੰ ਧਰਮਾਂ ਦੇ ਅਲੱਗ-ਅਲੱਗ ਨਾਮ ਰੱਖਣ ਨਾਲ ਕੀ ਫ਼ਰਕ ਪੈਂਦਾ ਹੈ? “ ਇੱਕ ਦੋਸਤ ਨੇ ਕਿਹਾ, “ ਯਾਰ ਮੇਰਾ ਤਾਂ ਅੰਮ੍ਰਿਤ ਛਕਿਆ ਹੈ। ਤੁਸੀਂ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ। ਇਹ ਤਾਂ ਇੱਕ ਦੂਜੇ ਦੀ ਜੂਠ ਬਹੁਤ ਖਾਂਦੇ ਹਨ। ਪੂਰਾ ਪਤੀਲਾ ਸਾਰਾ ਟੱਬਰ ਵਿਚਾਲੇ ਰੱਖ ਲੈਂਦਾ ਹੈ। ਵਿੱਚੇ ਹੱਥ ਪਾ-ਪਾ ਕੇ ਖਾਈ ਜਾਂਦੇ ਹਨ। ਮਾਲ ਚੋਰੀ ਹੋਣ ਵਾਲੇ ਨੂੰ ਸਬ ਚੋਰ ਲੱਗਦੇ ਹਨ। “ ਬਲਦੇਵ ਨੂੰ ਇੰਨਾ ਦੀਆਂ ਫੁਕਰੀਆਂ ਚੰਗੀਆਂ ਨਹੀਂ ਲੱਗ ਰਹੀਆਂ ਸਨ। ਉਸ ਨੂੰ ਪੂਰੀ ਉਮਰ ਦੀ ਕਮਾਈ ਖੁੱਸ ਜਾਣ ਦਾ ਬਹੁਤ ਦੁੱਖ ਸੀ ਉਸ ਨੇ ਕਿਹਾ, “ ਜਿੱਦਣ ਤੂੰ ਅੰਮ੍ਰਿਤ ਛਕਿਆ ਸੀ। ਤੂੰ ਵੀ ਤਾਂ ਇੱਕੋ ਵਾਟੇ ਵਿਚੋਂ ਕੜਾਹ ਖਾਂਦਾ ਸੀ। ਜੇ ਦੂਜਾ ਆਪਣੇ ਪਤੀ-ਪਤਨੀ, ਬੱਚਿਆਂ, ਮਾਪਿਆ ਨਾਲ ਉਵੇਂ ਖਾਂਦਾ ਹੈ। ਇਸ ਵਿੱਚ ਤੁਹਾਨੂੰ ਕੀ ਤਕਲੀਫ਼ ਹੈ? ਕੀ ਤੂੰ ਆਪ ਨੂੰ ਤੇਜ਼ਾਬ ਪਾ ਕੇ ਧੋਤਾ ਹੈ? “ ਅੰਮ੍ਰਿਤ ਛੱਕੇ ਵਾਲਾ ਬੰਦਾ ਬਲਦੇਵ ਨੂੰ ਚੰਮਚਿੱੜਕ ਵਾਂਗ ਚੁੰਗੜ ਗਿਆ। ਦੂਜੇ ਬੰਦੇ ਛਡਾਉਣ ਦੇ ਚੱਕਰ ਵਿੱਚ ਉਨ੍ਹਾਂ ਕੋਲ ਜਾਣ ਲਈ ਸੋਚ ਹੀ ਰਹੇ ਸਨ। ਨੇਕ ਤੇ ਨਿਰਮਲ ਨੇ, ਉਹ ਬੰਦਾ ਚੰਗੀ ਤਰਾਂ ਕੁੱਟ ਦਿੱਤਾ। ਇੰਨੇ ਨਾਲ ਤਿੰਨਾਂ ਦੇ ਪੈਸੇ ਚੋਰੀ ਹੋਣ ਦਾ ਗ਼ੁੱਸਾ ਵੀ ਠੰਢਾ ਹੋ ਗਿਆ। ਸਾਰੇ ਦੋਸਤ ਹੱਲਾਂ ਦੇਖ ਕੇ ਖਿਸਕਣ ਲੱਗ ਗਏ।
ਭਾਗ 8 ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ ਥਾਂ-ਥਾਂ ਭਟਕਦਾ ਫਿਰਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕਈ ਲੋਕ ਆਪ ਜੇਬ ਵਿੱਚ ਦੁਆਨੀ ਨਹੀਂ ਰੱਖਦੇ। ਸੁਰਤ ਸਾਹਮਣੇ ਬੰਦੇ ਨੂੰ ਲੁੱਟਣ ਵੱਲ ਹੁੰਦੀ ਹੈ। ਅਗਲੇ ਦੇ ਕੱਪੜੇ ਉਤਾਰਨ ਨੂੰ ਤਿਆਰ ਰਹਿੰਦੇ ਹਨ। ਪਰਾਇਆ ਹੱਕ ਖਾਣ ਵਿੱਚ ਕਈਆਂ ਨੂੰ ਬਹੁਤ ਮਜ਼ਾ ਆਉਂਦਾ ਹੈ। ਜਦੋਂ ਕੁੱਤੇ ਦੇ ਮੂੰਹ ਨੂੰ ਹੱਡੀ ਲੱਗ ਜਾਵੇ, ਰੋਜ਼ ਬੋਟੀ ਭਾਲਦਾ ਥਾਂ-ਥਾਂ ਭਟਕਦਾ ਫਿਰਦਾ ਹੈ। ਭਾਵੇਂ ਅੱਗੋਂ ਕੋਈ ਡਾਂਗ ਹੀ ਮਾਰੇ। ਐਸੇ ਲੋਕ ਜੋ ਮੰਗ ਖਾਣੀ ਜਾਤ ਹੈ। ਦੂਜੇ ਬੰਦੇ ਨੂੰ ਪੰਪ ਬੜਾ ਦਿੰਦੇ ਹਨ। ਮੱਖਣ ਲਗਾਉਂਦੇ ਹਨ। ਐਸੇ ਬੰਦੇ ਆਪ ਨੰਗ ਹੁੰਦੇ ਹਨ। ਦੂਜੇ ਬੰਦੇ ਨੂੰ ਕਹੀ ਜਾਂਦੇ ਹਨ, “ ਅੱਜ ਬਾਹਰੋਂ ਖਾ ਲੈਂਦੇ ਹਨ। ਤੂੰ ਹਾਮੀ ਨਹੀਂ ਭਰਦਾ। ਕੀ ਤੇਰੇ ਕੋਲੇ ਪੈਸੇ ਮੁੱਕ ਗਏ ਹਨ? ਤੂੰ ਬੜਾ ਕੰਜੂਸ ਹੈ। ਪੈਸੇ ਖ਼ਰਚ ਕੇ, ਰਾਜ਼ੀ ਨਹੀਂ ਹੈਂ। ਇੰਨੇ ਪੈਸੇ ਜੋੜ ਕੇ ਕੀ ਕਰਨੇ ਹਨ? ਮੈਂ ਪੈਸੇ ਦੇ ਦੇਵਾਂਗਾ। “ ਅਗਲਾ ਸੋਚਦਾ ਹੈ। ਸ਼ਾਇਦ ਇਹ ਬੰਦਾ ਸੁਧਰ ਗਿਆ ਹੈ। ਇਸ ਬਾਰ ਆਪੇ ਪੈਸੇ ਦੇਵੇਗਾ। ਪਤਾ ਉਦੋਂ ਲੱਗਦਾ ਹੈ। ਜਦੋਂ ਫਿਰ ਖ਼ਾਲੀ ਜੇਬਾਂ ਝਾੜ ਦਿੰਦਾ ਹੈ। ਇਸ ਤਰਾਂ ਬੰਦਾ ਗ਼ਰੀਬੀ ਕਰਕੇ ਵੀ ਨਹੀਂ ਕਰਦਾ। ਗ਼ਰੀਬ ਥੋੜ੍ਹਾ ਖਾ ਕੇ, ਪਾਣੀ ਦਾ ਗਲਾਸ ਪੀ ਲੈਂਦਾ ਹੈ। ਬਹੁਤੇ ਅਮੀਰ ਬੰਦੇ ਐਸਾ ਕਰਦੇ ਹਨ। ਜਿੰਨਾ ਵੱਧ ਪੈਸਾ ਹੁੰਦਾ ਹੈ। ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਗਾਮੇ ਨੂੰ ਵੀ ਇਹ ਆਦਤ ਪੱਕ ਗਈ ਸੀ। ਜੋ ਉਸ ਦੇ ਘਰ ਰਹਿੰਦੇ ਸਨ। ਉਨ੍ਹਾਂ ਦੇ ਪੈਸੇ ਖਾਈ ਜਾਂਦਾ ਸੀ। ਰਹਿਣ, ਖਾਣ ਦੇ ਖ਼ਰਚੇ ਵਿੱਚ ਪੂਰੀ ਤਨਖ਼ਾਹ ਕੱਟੀ ਜਾਂਦਾ ਸੀ। ਉਹ ਆਪ ਲੋਕਾਂ ਦਾ ਹੱਕ ਖਾਈ ਜਾਂਦਾ ਸੀ, ਸ਼ਰਾਬ ਉਸ ਨੂੰ ਖਾਈ ਜਾਂਦੀ ਸੀ। ਉਸ ਦੇ ਸਰੀਰ ਵਿੱਚੋਂ ਸ਼ਰਾਬ ਦਾ ਮੁਸ਼ਕ ਮਾਰਦਾ ਸੀ। ਇਹ ਪੁਰਾਣੇ ਸਮੇਂ ਦਾ ਬੰਦਾ ਮਨੀਲਾ ਗਿਆ ਹੋਇਆ ਸੀ। ਇਸ ਲਈ ਇੱਥੋਂ ਦੀ ਬੋਲੀ ਧਗਾਲੋ ਬੋਲਣੀ ਜਾਣਦਾ ਸੀ। ਜਾਣ ਪਛਾਣ ਵਾਲਾ, ਨਵਾਂ ਬੰਦਾ ਇਸ ਨੂੰ ਆਪਣੇ ਨਾਲ ਲੈ ਜਾਂਦਾ ਸੀ। ਗਾਮੇ ਦੇ ਪਿੰਡੋਂ ਇਸ ਦੇ ਜਮਾਤੀ ਦਾ ਮੁੰਡਾ ਮਨੀਲਾ ਨਵਾਂ ਹੀ ਆਇਆ ਸੀ। ਇਸ ਨੂੰ ਕਿਸੇ ਦਫ਼ਤਰ ਦੇ ਕੰਮ ਲੈ ਗਿਆ। ਘੰਟੇ ਵਿੱਚ ਕੰਮ ਹੋ ਗਿਆ। ਗਾਮੇ ਨੇ ਉਸ ਨੂੰ ਕਿਹਾ, “ ਭਤੀਜ ਬਜ਼ੁਰਗ ਬੰਦੇ ਦੀ ਸੇਵਾ ਕਰਨੀ ਚਾਹੀਦੀ ਹੈ। ਸਾਰਾ ਸ਼ਹਿਰ ਪਿੱਛੇ ਗਾਹ ਲਿਆ ਹੈ। ਤੂੰ ਤਾਂ ਚਾਹ ਦੀ ਘੁੱਟ ਨਹੀਂ ਪਿਲਾਈ। “ ਮੁੰਡੇ ਨੇ ਕਿਹਾ, “ ਚਾਚਾ ਮੈਂ ਤਾਂ ਸੋਚਦਾ ਸੀ। ਤੂੰ ਮੈਨੂੰ ਕੁੱਝ ਖੁਵਾਵੇਗਾ। “ “ ਇਹ ਹੋਟਲ ਆ ਗਿਆ। ਤੇਰਾ ਕੰਮ ਹੋਣ ਦੀ ਖ਼ੁਸ਼ੀ ਵਿੱਚ ਇਸੇ ਤੋਂ ਘੁੱਟ ਦਾਰੂ ਦੀ ਪੀਂਦੇ ਹਾਂ। ਮੱਛੀ ਵੀ ਖਾਂਦੇ ਹਾਂ। “ ਮੁੰਡੇ ਕੋਲ ਕੋਈ ਪੈਸਾ ਨਹੀਂ ਸੀ। ਉਸ ਨੇ ਸੋਚਿਆ ਗਾਮਾ ਪੈਸੇ ਦੇਵੇਗਾ। ਗਾਮੇ ਦੀ ਨੀਅਤ ਸੀ। ਅੱਜ ਸ਼ਿਕਾਰ ਹੱਥ ਆ ਗਿਆ ਹੈ। ਸੁੱਕਾ ਨਹੀਂ ਜਾਣ ਦੇਣਾ।
ਦੋਨੇਂ ਹੋਟਲ ਦੇ ਅੰਦਰ ਗਏ। ਹੋਟਲ ਨੇ ਇੰਨਾ ਦੇ ਕਹੇ ਮੁਤਾਬਿਕ, ਖਾਣ-ਪੀਣ ਨੂੰ ਦੇ ਦਿੱਤਾ। ਦੋ ਘੰਟੇ ਦੋਨੇਂ ਗੱਪਾਂ ਮਾਰਦੇ ਰਹੇ। ਮੱਛੀ ਖਾਂਦੇ ਤੇ ਸ਼ਰਾਬ ਪੀਂਦੇ ਰਹੇ। ਜਦੋਂ ਗਾਮੇ ਦਾ ਕੋਟਾ ਪੂਰਾ ਹੋ ਗਿਆ। ਗਾਮੇ ਨੇ ਮੁੰਡੇ ਨੂੰ ਕਿਹਾ, “ ਬਿੱਲ ਚੁਕਤਾ ਕਰਦੇ। ਹੋਟਲ ਵਾਲੇ ਆਪਾਂ ਨੂੰ ਹੋਰ ਖਾਣ ਲਈ, ਬਾਰੀ-ਬਾਰੀ ਪੁੱਛਣ ਆ ਰਹੇ ਹਨ। “ “ ਚਾਚਾ ਮੈਂ ਤਾਂ ਸੋਚਦਾ ਸੀ। ਪੈਸੇ ਤੂੰ ਦੇਣੇ ਹਨ। ਮੇਰੇ ਕੋਲ ਤਾਂ ਕੋਈ ਪੈਸਾ ਬਚਿਆ ਨਹੀਂ ਹੈ। ਸਾਰੇ ਫ਼ੀਸ ਵਿੱਚ ਦੇ ਦਿੱਤੇ ਹਨ। “ “ ਪੈਸਿਆਂ ਨੂੰ ਕੀ ਹੈ? ਮੈਂ ਦੇ ਦਿੰਦਾ ਹਾਂ। ਮੇਰੇ ਹੁੰਦੇ ਤੂੰ ਫ਼ਿਕਰ ਨਾਂ ਕਰ। ਤੂੰ ਭਾਵੇਂ ਹੋਰ ਸ਼ਰਾਬ ਦਾ ਪੈੱਗ ਮੰਗਾ ਕੇ ਪੀ ਲੈ। ਮੈਂ ਬਾਥਰੂਮ ਜਾ ਕੇ ਆਇਆ। “ ਉਸ ਮੁੰਡੇ ਨੇ ਕਈ ਪੈੱਗ ਪੀ ਲਏ। ਉਹ ਸ਼ਰਾਬੀ ਹੋ ਕੇ ਲੁਟਕ ਗਿਆ। ਗਾਮਾ ਪਿਛਲੇ ਦਰਾਂ ਵਿਚੋਂ ਦੀ ਆਪ ਦੀ ਕਾਰ ਕੋਲ ਚਲਾ ਗਿਆ ਸੀ। ਨਾਲੇ ਖ਼ੁਸ਼ ਹੋ ਰਿਹਾ ਸੀ। ਦਿਹਾੜੀ ਬਣ ਗਈ। ਕਾਰ ਤੇ ਉਸ ਦੀ ਟੈਂਕੀ ਫੁੱਲ ਸੀ। ਮੁੰਡੇ ਨੂੰ ਜਦੋਂ ਹੋਸ਼ ਆਇਆ। ਉਸ ਦੇ ਗੁੱਟ ਉੱਤੇ ਘੜੀ ਤੇ ਉਂਗਲ਼ ਵਿੱਚ ਛਾਪ ਨਹੀਂ ਸੀ। ਉਹ ਹੋਟਲ ਤੋਂ ਬਾਹਰ ਸੜਕ ਉੱਤੇ ਪਿਆ ਸੀ।
ਭਾਗ 9 ਕੱਪੜਿਆਂ, ਰਹਿਣੀ, ਬਹਿਣੀ, ਬੋਲ,ਚਾਲ ਤੋਂ ਗ਼ਰੀਬ, ਅਮੀਰ, ਨੌਕਰ ਤੇ ਮਾਲਕ ਵਿੱਚ ਫ਼ਰਕ ਦਿਸਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜ਼ਿਆਦਾ ਤਰ ਕਈਆਂ ਦੀ ਆਦਤ ਹੁੰਦੀ ਹੈ। ਦੁੱਧ, ਜੂਸ, ਪਾਣੀ ਨੂੰ ਗਲਾਸ ਵਿੱਚ ਪਾ ਕੇ ਪੀਣ ਖੇਚਲ ਨਹੀਂ ਕਰਦੇ। ਕੈਨ, ਬੋਤਲ ਨੂੰ ਮੂੰਹ ਲਾ ਲੈਂਦੇ ਹਨ। ਜਦੋਂ ਕੋਈ ਬੰਦਾ ਆਪ ਐਸਾ ਕਰਦਾ ਹੈ। ਸਬ ਠੀਕ ਲੱਗਦਾ ਹੈ। ਜੇ ਦੂਜਾ ਬੰਦਾ ਐਸਾ ਕਰੇ, ਇਤਰਾਜ਼ ਹੁੰਦਾ ਹੈ। ਕਈ ਬੰਦੇ ਦੁੱਧ ਵਾਲੀ ਬਾਲਟੀ, ਜੱਗ ਨੂੰ ਹੀ ਮੂੰਹ ਲਾ ਲੈਂਦੇ ਹਨ। ਉਂਗਲੀਆਂ ਤੇ ਜੀਭ ਨਾਲ ਚੱਟ ਕੇ, ਬਹੁਤ ਚੀਜ਼ਾਂ ਖਾਂਦੀਆਂ ਜਾਂਦੀਆਂ ਹਨ। ਚੀਜ਼ ਦੇ ਸੁਆਦ ਦਾ ਬਗੈਰ ਸੁਆਦ ਦੇਖੇ, ਪਤਾ ਨਹੀਂ ਚੱਲਦਾ। ਅਸਲ ਰਸੋਈਆਂ, ਗੁੱਡ ਕੁੱਕ ਉਹੀ ਹੈ। ਜੋ ਸੁਆਦ ਚੀਜ਼ਾਂ ਬਣਾਉਂਦਾ ਹੈ। ਕੋਈ ਵੀ ਚੀਜ਼ ਦੇ ਸੁਆਦ ਦਾ ਪਤਾ, ਜੀਭ ਨਾਲ ਚੱਟ ਕੇ ਚੱਲਦਾ ਹੈ। ਖਾਣਾ ਬਣਾਉਣ ਵਾਲੇ, ਉਹੀ ਗੁੱਡ ਕੁੱਕ ਹੁੰਦੇ ਹਨ। ਰਿੱਝਦੇ ਅੱਗ ਵਰਗੇ ਭੋਜਨ ਵਿੱਚ, ਉਂਗਲੀਂ ਡੁੱਬੋ ਕੇ ਚੱਟ ਜਾਂਦੇ ਹਨ। ਜੇ ਸੁਆਦ ਦੀ ਸਮਝ ਨਾਂ ਲੱਗੇ। ਫਿਰ ਉਵੇਂ ਕਰਦੇ ਹਨ। ਰਿਸਟੋਰਿੰਟ, ਘਰਾਂ ਵਿੱਚ, ਇਸੇ ਤਰਾਂ ਲੂਣ, ਮਿਰਚ, ਖੱਟਾ, ਮਿੱਠਾ ਦੇਖਿਆ ਜਾਂਦਾ ਹੈ। ਉਸੇ ਚਮਚੇ ਨੂੰ ਚੱਟੀ ਵੀ ਜਾਂਦੇ ਹਨ। ਹਰ ਕਾਸੇ ਦਾਲ, ਸਬਜ਼ੀ ਵਿੱਚ ਡੁਬਕੋ ਕੇ ਹੋਰ ਖਾਈ ਜਾਂਦੇ ਹਨ। ਬਾਰ-ਬਾਰ ਉਂਗਲੀਂ, ਚਮਚਾ ਜੂਠਾ ਕਰਕੇ, ਧੋਣੇ ਮੁਸ਼ਕਲ ਲੱਗਦੇ ਹਨ। ਜੇ ਪਾਣੀ ਨਾਲ ਹੀ ਧੌਣਾਂ ਹੈ। ਸਾਰੀ ਸ੍ਰਿਸ਼ਟੀ ਦੇ ਬਨਸਪਤੀ, ਬੰਦਿਆਂ, ਜੀਵ, ਜੰਤੂਆਂ ਪਾਣੀ ਨੂੰ ਝੂਠਾ ਕਰਦੇ ਹਨ। ਪਾਣੀ ਵਿੱਚ ਬੇਅੰਤ ਮੱਛੀਆਂ, ਸੱਪ, ਡੱਡਾ, ਬੰਦਿਆਂ, ਜੀਵ, ਜੰਤੂਆਂ ਦਾ ਗੰਦ ਹੈ। ਫਿਰ ਵੀ ਇਹੀ ਪਾਣੀ ਨਾਲ ਸੱਪ, ਡੱਡਾ, ਦੇ ਬਨਸਪਤੀ, ਬੰਦੇ, ਜੀਵ, ਜੰਤੂਆਂ ਨੂੰ ਜੀਵਨ ਦਾਨ ਦੇ ਰਿਹਾ ਹੈ। ਸਫਾਈ ਕਰਨ ਦੇ ਕੰਮ ਆਉਂਦਾ ਹੈ। ਜਦੋਂ ਤੱਕ ਇਹ ਸਬ ਅੱਖਾਂ ਖੋਲ ਕੇ ਨਹੀਂ ਦੇਖਦੇ, ਸਬ ਕੁੱਝ ਹਜ਼ਮ ਹੋ ਜਾਂਦਾ ਹੈ।
ਬਲਦੇਵ, ਨਿਰਮਲ, ਨੇਕ ਅੱਠ ਘੰਟੇ ਲੋਕਾਂ ਦੇ ਨੌਕਰ ਬਣ ਕੇ, ਨੌਕਰੀ ਕਰ ਸਕਦੇ ਹਨ। ਘੰਟਾ-ਅੱਧਾ ਘੰਟਾ ਆਪਦੇ ਖਾਣ ਵਾਲੇ ਭੋਜਨ ਲਈ ਨਹੀਂ ਕੱਢ ਸਕਦੇ। ਕਈ ਲੋਕ ਕਿਸੇ ਨੂੰ ਜੂਠੇ ਹੱਥ ਭਾਂਡੇ ਨੂੰ ਨਹੀਂ ਲਗਾਉਣ ਦਿੰਦੇ। ਉਨ੍ਹਾਂ ਮੁਤਾਬਿਕ ਭਾਂਡਾ ਜੂਠਾ ਹੋ ਜਾਂਦਾ ਹੈ। ਐਸੇ ਲੋਕਾਂ ਨੂੰ ਸਰੀਰਾਂ ਦੇ ਖਹਿਣ ਦਾ ਕੋਈ ਇਤਰਾਜ਼ ਨਹੀਂ ਹੁੰਦਾ। ਪਸੀਨੇ ਵਾਲੀ ਮਜ਼ਦੂਰ ਕੱਖ ਖੋਤਣ ਵਾਲੀ ਗ਼ਰੀਬ ਦੀ ਬਹੂ, ਬੇਟੀ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਭੋਰਾ ਗੁਰੇਜ਼ ਨਹੀਂ ਕਰਦੇ। ਭਾਵੇਂ ਜ਼ਿਆਦਾ ਤਰ ਤਾੜੀ ਦੋਨੇਂ ਹੱਥਾਂ ਨਾਲ ਵੱਜਦੀ ਹੈ। ਉਦੋਂ ਨਫ਼ਰਤ ਕਿਥੇ ਗਈ ਹੁੰਦੀ ਹੈ? ਅਮੀਰ, ਵੱਡੇ ਧਰਮੀ ਲੋਕ, ਲੋਕਾਂ ਸਾਹਮਣੇ, ਗ਼ਰੀਬ ਦਾ ਪਰਛਾਵਾਂ, ਆਪ ਦੇ ਉੱਤੇ ਨਹੀਂ ਪੈਣ ਦਿੰਦੇ। ਗ਼ਰੀਬਾਂ ਨੂੰ ਅਮੀਰ ਭਾਰਤੀ ਲੋਕ ਘਰਾਂ ਵਿੱਚ, ਮਨੀਲਾ ਵਿੱਚ ਗਾਮੇ ਵਰਗੇ, ਨੌਕਰਾਣੀ ਝਾੜੂ ਪੋਚਾ ਕਰਨ, ਕੱਪੜੇ, ਭਾਂਡੇ ਧੋਣ ਵਾਲੇ ਰੱਖੀ ਬੈਠੇ ਸਨ। ਸਬ ਘਾਲਾ-ਮਾਲ ਚੱਲਦਾ ਹੈ। ਨੌਕਰਾਂ ਦੇ ਹੱਥ ਭੋਜਨ, ਭਾਂਡਿਆਂ, ਬਿਸਤਰਿਆਂ, ਕੱਪੜਿਆਂ ਤੇ ਇੰਨਾ ਦੇ ਸਰੀਰਾਂ ਨੂੰ ਵੀ ਲੱਗਦੇ ਹਨ। ਸਮਝੀਏ ਤਾਂ ਨੌਕਰ ਤੇ ਮਾਲਕ ਦਾ ਰਿਸ਼ਤਾ, ਆਪਣੇ ਪਰਿਵਾਰ ਵਰਗਾ ਹੁੰਦਾ ਹੈ। ਕਈਆਂ ਨੌਕਰਾਂ ਨੂੰ ਘਰ ਵਿੱਚ ਵੀ ਰੱਖਣਾ ਪੈਂਦਾ ਹੈ। ਮੰਜਾ, ਬਿਸਤਰਾ ਦੇਣਾ ਪੈਂਦਾ ਹੈ। ਕਹਿ ਕੇ ਕੰਮ ਕਰਾਉਣਾ ਪੈਂਦਾ ਹੈ। ਉਸ ਦੇ ਭਾਂਡੇ, ਮੰਜਾ ਭਾਵੇਂ ਆਪ ਤੋਂ ਅਲਗ ਰੱਖਦੇ ਹਨ।
ਤਾਰੋ, ਬੰਨਸੂ ਹੁਣੀ ਸਾਰੇ ਨੌਕਰ ਦੇ ਬਣਾਏ ਖਾਣੇ ਨੂੰ ਖਾ ਕੇ, ਉਂਗਲਾਂ ਚੱਟ ਜਾਂਦੇ ਹਨ। ਇੰਨਾ ਨੂੰ ਖਾਣਾ ਬੱਣਾਂਉਣਾਂ ਪੰਜਾਬੀ ਆਪ ਸਿਖਾਉਂਦੇ ਹਨ। ਹਰ ਦਾਲ ਸਬਜ਼ੀ ਬਣਾਉਣ ਲਈ ਪਿਆਜ਼, ਲਸਣ ਮਸਾਲਾ ਭੁੰਨਣ ਦਾ ਇੱਕੋ ਤਰੀਕਾ ਹੈ। ਹਰ ਬੰਦੇ ਦੀ ਆਪਣੀ ਪਸੰਦ ਹੈ। ਉਸ ਨੂੰ ਕਿੰਨਾ ਕੁ ਭੁੰਨਣਾ, ਪਕਾਉਣਾ ਹੈ? ਅੱਜ ਕਲ ਪੰਜਾਬ ਦੇ ਪੈਲੇਸ, ਹੋਟਲਾਂ, ਢਾਬਿਆਂ ਉੱਤੇ ਖਾਣਾ ਪਕਾਉਣ ਵਾਲੇ ਸਸਤੀ ਮਜ਼ਦੂਰੀ ਦਿੰਦੇ ਹਨ। ਇਸੇ ਲਈ ਗ਼ਰੀਬ ਲੋਕਾਂ ਨੂੰ ਕਾਮੇ ਰੱਖਦੇ ਹਨ। ਬੰਦਾ ਬਹੁਤ ਮਤਲਬੀ ਹੈ। ਆਪ ਨੂੰ ਕੰਮ ਹੈ, ਤਾਂ ਅੱਖਾਂ ਮੀਚ ਕੇ ਸਬ ਜ਼ਰ ਜਾਂਦਾ ਹੈ। ਜੇ ਜ਼ਰੂਰਤ ਨਹੀਂ ਹੈ। ਫਿਰ ਸੱਪ ਵਾਂਗ ਫਰਾਟੇ ਮਾਰਦਾ ਹੈ। ਕਿਸੇ ਨੂੰ ਕੋਲ ਨਹੀਂ ਆਉਣ ਦਿੰਦਾ। ਗ਼ਰੀਬ ਲੋਕ ਹਰ ਦੇਸ਼ ਵਿੱਚ ਹਨ। ਕਈ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਪੂਰੀ ਮਜ਼ਦੂਰੀ ਨਹੀਂ ਮਿਲਦੀ। ਉਨ੍ਹਾਂ ਦੇ ਕੱਪੜਿਆਂ, ਰਹਿਣੀ, ਬਹਿਣੀ ਉੱਤੋਂ ਹੀ ਲੋਕਾਂ ਦਾ ਪੱਕਾ ਇਰਾਦਾ ਕੀਤਾ ਹੁੰਦਾ ਹੈ। ਕਿ ਲੋਕ ਗਰੀਬ ਹਨ ਜਾਂ ਚੰਗੇ ਪਰਿਵਾਰ ਵਿਚੋਂ ਹਨ। ਇਹ ਕਿੰਨੀ ਕੁ ਤਨਖ਼ਾਹ ਲੈਣ ਦੇ ਕਾਬਲ ਹਨ? ਗ਼ਰੀਬੀ ਦਾ ਪਤਾ ਮਨ ਤੋਂ ਨਹੀਂ, ਬੰਦੇ ਤੋਂ ਲੱਗਦਾ ਹੈ। ਭਾਰਤ ਤੋਂ ਬਗੈਰ, ਹੋਰ ਦੇਸ਼ਾਂ ਵਿੱਚ, ਹਰ ਜਾਤ ਦੇ ਲੋਕ ਰਹਿੰਦੇ ਹਨ। ਲੋਕਾਂ ਨੂੰ ਕੋਈ ਦੇਖ ਕੇ, ਜਾਤ ਨਹੀਂ ਦੱਸ ਸਕਦਾ। ਰਹਿਣ ਦੇ ਤਰੀਕੇ ਸਾਫ਼ ਸੁਥਰੇ ਨਹੀਂ ਹੋਣਗੇ। ਜੇ ਘਰ ਨਹੀਂ ਬਣਾਉਣਗੇ। ਆਪੇ ਉਨ੍ਹਾਂ ਨੂੰ ਲੋਕ ਹੋਮ ਲੈਸ ਕਹਿਣ ਲੱਗ ਜਾਂਦੇ ਹਨ। ਅਗਰ ਕਿਸੇ ਨੇ ਗ਼ਰੀਬੀ ਦਾ ਪਰਦਾ ਫ਼ਾਸ਼ ਕਰਨਾ ਹੈ। ਦੋ ਜੋੜੇ ਕੱਪੜਿਆਂ ਦੇ ਜ਼ਰੂਰ ਚੱਜ ਦੇ ਪਾਉਣ, ਬਦਲਣ ਨੂੰ ਰੱਖਣੇ ਚਾਹੀਦੇ ਹਨ। ਸਰੀਰ ਨੂੰ ਨਹਾ ਕੇ, ਸਾਫ਼ ਰੱਖਣਾ ਚਾਹੀਦਾ ਹੈ। ਆਪਣਾ-ਆਪ, ਸੁਮਾਰ-ਸੁਆਰ ਕੇ ਰੱਖਣ ਦੀ ਲੋੜ ਹੈ। ਮੈਲ਼ੇ, ਗੰਦੇ ਕੱਪੜੇ ਤੇ ਸਰੀਰ ਨੂੰ ਗੰਦਾ ਰੱਖ ਕੇ, ਕੋਈ ਐਸੇ ਗੰਦੇ ਲੋਕਾਂ ਨੂੰ ਬਹਾਦਰ ਨਹੀਂ ਕਹਿ ਸਕਦਾ। ਲੋਕਾਂ ਦੀ ਨਫ਼ਰਤ ਦਾ ਕਾਰਨ ਜ਼ਰੂਰ ਬਣਦਾ ਹੈ। ਗੰਦੇ ਲੋਕਾਂ ਕੋਲ, ਕੋਈ ਕੋਲ ਨਹੀਂ ਖੜ੍ਹਦਾ। ਫੁੱਲ ਵਾਂਗ ਟਹਿਕਦੇ ਬੰਦੇ, ਮਨ ਨੂੰ ਭਾਉਂਦੇ ਹਨ। ਕੱਪੜਿਆਂ, ਰਹਿਣੀ, ਬਹਿਣੀ, ਬੋਲ, ਚਾਲ ਤੋਂ ਗ਼ਰੀਬ, ਅਮੀਰ, ਨੌਕਰ ਤੇ ਮਾਲਕ ਵਿੱਚ ਫ਼ਰਕ ਦਿਸਦਾ ਹੈ। ਜੈਸਾ ਬੰਦਾ ਦਿਸਣ ਨੂੰ ਲੱਗਦਾ ਹੈ। ਪਹਿਲੀ ਮਿਲਣੀ ਵਿੱਚ, ਲੋਕ ਉਸ ਦਾ ਦਰਜਾ, ਮਨ ਵਿੱਚ ਬਣਾ ਲੈਂਦੇ ਹਨ। ਬੰਦੇ ਦੇ ਲੱਛਣ ਲੁਕਦੇ ਨਹੀਂ ਹਨ। ਮਿਹਨਤੀ ਬੰਦਾ ਭੁੱਖਾ ਨਹੀਂ ਮਰਦਾ। ਮਾੜਾ ਭੋਜਨ ਨਹੀਂ ਖਾਂਦਾ। ਗੰਦੇ ਕੱਪੜੇ ਨਹੀਂ ਪਾਉਂਦਾ। ਸੋਹਣਾ, ਸਾਫ਼ ਤੰਦਰੁਸਤ ਤਕੜਾ ਰਹਿੰਦਾ ਹੈ। ਵੈਸੇ ਹੀ ਉਸ ਦੇ ਬੱਚੇ ਬਣਦੇ ਹਨ। ਬੱਚੇ ਦੀ ਕੋਈ ਜਾਤ ਨਹੀਂ ਹੁੰਦੀ । ਉਹ ਮਾਪਿਆਂ ਤੇ ਆਲੇ-ਦੁਆਲੇ ਵਰਗਾ ਬਣਦਾ ਹੈ।
ਭਾਗ 10 ਜਿੰਨਾ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ ਬਣੇ, ਜੁੱਤੀਆਂ, ਪਰਸ ਤੇ ਜੈਕਟਾਂ, ਕਿਵੇਂ ਹੰਢਾਈ ਜਾਂਦੇ ਹਨ? ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਛੋਟੀ ਤਾਰੋ ਦੀ ਭੈਣ ਅਮਰੋ, ਜਿਸ ਨਾਲ ਵਿਆਹੀ ਸੀ। ਉਸ ਦਾ ਪਤੀ ਰਵੀ ਚਮੜੇ ਦਾ ਕੰਮ ਕਰਦਾ ਸੀ। ਇਸ ਨੇ ਪਿੰਡਾਂ ਵਿੱਚੋਂ, ਗ਼ਰੀਬ ਲੋਕ ਆਪਣੇ ਨਾਲ ਜੋੜ ਕੇ ਰੱਖੇ ਹੋਏ ਸਨ। ਜੋ ਲੋਕਾਂ ਦੇ ਮਰੇ ਮੁਫ਼ਤ ਦੇ ਡੰਗਰਾਂ ਦਾ ਚੰਮ ਉਦੇੜ ਕੇ ਦਿੰਦੇ ਸਨ। ਰਵੀ ਉਨ੍ਹਾਂ ਨੂੰ ਬਦਲੇ ਵਿੱਚ ਰੋਟੀ ਦੇ ਦਿੰਦਾ ਸੀ। ਜਿਸ ਦਿਨ ਪਸ਼ੂ ਦਾ ਚਮੜਾ ਦਿੰਦੇ ਸਨ। ਉਸ ਦਿਨ ਉਹ ਢਿੱਡ ਭਰ ਕੇ, ਰੋਟੀ ਖਾਂਦੇ ਸਨ। ਜਦੋਂ ਇਹੀ ਉਹ ਆਪ, ਇਸੇ ਚੰਮ ਦੀਆਂ ਜੁੱਤੀਆਂ ਲੋਕਾਂ ਨੂੰ ਸਿਊ ਕੇ ਦਿੰਦੇ ਸਨ। ਲੋਕ ਪਸੰਦ ਨਹੀਂ ਕਰਦੇ ਸਨ। ਹੱਥਾਂ ਨਾਲ ਸਿਉਂਤੀ ਜੁੱਤੀ ਨੂੰ ਲੋਕ 50 ਰੁਪਏ ਦੀ ਵੀ ਨਹੀਂ ਖ੍ਰੀਦਦੇ। ਜੋ ਚੱਲਦੀ ਵੀ ਵੱਧ ਹੈ। ਲੋਕਾਂ ਨੂੰ ਕੰਨ ਉੱਤੋਂ ਦੀ ਹੱਥ ਘੁੰਮਾ ਕੇ, ਕੰਨ ਫੜਨ ਵਿੱਚ ਵੱਧ ਸੁਆਦ ਆਉਂਦਾ ਹੈ। ਰਵੀ ਦੀ ਫ਼ੈਕਟਰੀ ਵਿੱਚ ਮਸ਼ੀਨਾਂ ਨਾਲ ਜੁੱਤੀਆਂ ਸਿਉਂ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਜੁੱਤੀਆਂ ਉੱਤੇ ਮੋਤੀ, ਸਿੱਪੀਆਂ ਲਾ ਕੇ, ਸ਼ੋਰਤ ਵਧਾ ਦਿੱਤੀ ਜਾਂਦੀ ਹੈ। ਲੋਕ ਚਮਕਦੀਆਂ ਚੀਜ਼ਾਂ ਨੂੰ ਪਸੰਧ ਕਰਦੇ ਹਨ। 300 ਰੁਪਏ ਦੀ ਜੁੱਤੀ ਖ਼ਰੀਦਦੇ ਹਨ। ਜੋ ਮਹੀਨਾ ਵੀ ਨਹੀਂ ਚੱਲਦੀ। ਰਵੀ ਨੇ ਜੁੱਤੀਆਂ ਦੇ ਕੰਮ ਨਾਲ ਲੈਦਰ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੇ ਪਰਸ ਤੇ ਜੈਕਟਾਂ ਲੋਕ ਬਹੁਤ ਪਸੰਦ ਕਰਦੇ ਹਨ। ਕਈ ਲੋਕ ਗਾਂ, ਮੱਝ, ਬੱਕਰੇ, ਸੂਰ, ਬਿੱਲੀਆਂ, ਕੁੱਤੇ ਦਾ ਮੀਟ ਨਹੀਂ ਖਾਂਦੇ। ਪੈਲੇਸ, 5 ਸਟਾਰ ਹੋਟਲਾਂ ਢਾਬਿਆਂ ਤੇ ਸਬ ਕੁੱਝ ਮਿਕਸ ਕਰਕੇ ਬਣਾਇਆ ਜਾਂਦਾ ਹੈ। ਜੋ ਪੱਕੇ ਧਰਮੀ ਕਹਾਉਂਦੇ ਹਨ। ਉਹ ਵੀ ਰਵੀ ਨੂੰ ਸਾਈ ਦੇ ਕੇ, ਲੋਕ ਪਸ਼ੂਆਂ ਦੇ ਮਾਸ ਦੀਆਂ ਬਣੀਆਂ ਜੁੱਤੀਆਂ, ਪਰਸ ਤੇ ਜੈਕਟਾਂ ਬਣਵਾਉਂਦੇ ਹਨ। ਮਿਹਨਤ ਦੇ ਕੰਮ ਵਿੱਚ ਬਰਕਤ ਹੁੰਦੀ ਹੈ। ਜਿੰਨਾ ਲੋਕਾਂ ਦੇ ਮੀਟ ਨਹੀਂ ਪਚਦਾ, ਮਾਸ ਦੇ ਬਣੇ, ਜੁੱਤੀਆਂ, ਪਰਸ ਤੇ ਜੈਕਟਾਂ, ਕਿਵੇਂ ਹੰਢਾਈ ਜਾਂਦੇ ਹਨ? ਉਸ ਨੂੰ ਬਾਰ-ਬਾਰ ਛੂੰਹਦੇ ਹਨ। ਚੰਮ ਦਾ ਕੰਮ ਕਰਨ ਵਾਲਿਆਂ ਨਾਲ ਨਫ਼ਰਤ ਕਰਦੇ ਹਨ। ਕਈ ਤਾਂ ਕੜਾਕੇ ਦੀ ਠੰਢ ਵਿੱਚ, ਤਪਦੇ ਹਾੜ ਵਿੱਚ ਲੈਦਰ ਪਾਈ ਫਿਰਦੇ ਹਨ।
ਚੰਮ ਦਾ ਕੰਮ ਕਰਨ ਵਾਲਿਆਂ ਨੂੰ ਬਹੁਤ ਖੱਟੀ ਹੈ। ਮਰੇ ਪਸ਼ੂ ਨੂੰ ਮੁਫ਼ਤ ਵਿੱਚ ਲੈ ਲੈਂਦੇ ਹਨ। ਕਈ ਤਾਂ ਜਿਊਦਿਆਂ ਨੂੰ ਹੱਕ ਕੇ ਲੈ ਜਾਂਦੇ ਹਨ। ਪਹਿਲਾਂ ਮੀਟ ਵੇਚਦੇ ਹਨ। ਨਾਲੇ ਚੰਮ ਨੂੰ ਰੰਗ ਕੇ ਵੇਚੀ ਜਾਂਦੇ ਹਨ। ਕਈ ਲੋਕ ਰਵੀ ਕੋਲੋਂ ਇਸ ਲਈ ਪਾਸੇ ਰਹਿੰਦੇ ਹਨ। ਉਨ੍ਹਾਂ ਨੂੰ ਉਸ ਕੋਲੋਂ ਚਮੜੇ ਦਾ ਮੁਸ਼ਕ ਮਾਰਦਾ ਸੀ। ਕਈਆਂ ਨੇ ਇਸ ਨਾਲ ਬੋਲਣਾ ਛੱਡ ਦਿੱਤਾ ਸੀ। ਨਗਿੰਦਰ ਨੂੰ ਵੀ ਸ਼ਾਇਦ ਅਮਰੋ ਦੇ ਵਿਆਹ ਪਿੱਛੋਂ ਹੀ ਪਤਾ ਚੱਲਿਆ ਸੀ। ਵਿਚੋਲੇ ਨੇ ਤਾਂ ਕਿਸਾਨ ਜਿੰਮੀਦਾਰ ਦੇ ਮੁੰਡੇ ਦੀ ਦੱਸ ਪਾਈ ਸੀ। ਬੰਦਾ ਭਾਵੇਂ ਆਪ ਉਸੇ ਚੰਮ ਦਾ ਬਣਿਆ ਹੈ। ਆਪਦੇ ਚੰਮ ਨੂੰ ਪਿਆਰ ਕਰਦਾ ਹੈ। ਦੂਜੇ ਦੇ ਚੰਮ ਤੇ ਪਸ਼ੂਆਂ ਨੂੰ ਨਫ਼ਰਤ ਕਰਦਾ ਹੈ। ਕਈ ਲੋਕ ਕਹਿੰਦੇ ਹਨ, “ ਬਿੱਲੀ, ਕੁੱਤਾ ਕੋਲੋਂ ਦੀ ਲੰਘ ਜਾਵੇ। ਉਨ੍ਹਾਂ ਦੇ ਖਾਜ ਹੋਣ ਲੱਗ ਜਾਂਦੀ ਹੈ। ਛਿੱਕਾ ਆਉਣ ਲੱਗ ਜਾਂਦੀਆਂ ਹਨ। “ ਇਹ ਲੋਕ ਬਗੈਰ ਪਰਖੇ ਮੀਟ ਖਾ ਜਾਂਦੇ ਹਨ। ਧਰਤੀ ਉੱਤੇ ਅਣਗਿਣਤ ਬਿੱਲੀਆਂ, ਕੁੱਤੇ ਫਿਰਦੇ ਹਨ। ਕਈ ਬਾਰ ਉਨ੍ਹਾਂ ਕੋਲੋਂ, ਐਸੇ ਲੋਕ ਲੰਘਦੇ ਹਨ। ਉਦੋਂ ਕੁੱਝ ਨਹੀਂ ਹੁੰਦਾ। ਪਬਲਿਕ ਸਰਵਿਸ ਵਰਤਦੇ ਹੋਣੇ ਹਨ। ਉਦੋਂ ਇਹ ਪਖੰਡ ਕਿਥੇ ਹੁੰਦਾ ਹੈ?
ਅਮਰੋ ਲਈ ਘਰ ਵਿੱਚ ਹੀ ਗੰਗਾ ਸੀ। ਨਿੱਤ ਬਦਲ-ਬਦਲ ਕੇ, ਜੁੱਤੀਆਂ, ਪਰਸ ਤੇ ਜੈਕਟਾਂ ਪਾਉਂਦੀ ਸੀ। ਉਸ ਦੀ ਜਾਨ ਭਈਆਂ, ਦਿਹਾੜੀਆਂ ਦੀਆਂ ਰੋਟੀਆਂ ਪਕਾਉਣ ਤੋਂ ਬਚ ਗਈ ਸੀ। ਉਹ ਦੁਕਾਨ ਉੱਤੇ ਵੀ ਬੈਠਦੀ ਸੀ। ਗਾਹਕਾਂ ਨਾਲ ਗੱਲਾਂ ਮਾਰ ਛੱਡਦੀ ਸੀ। ਬਹੁਤੇ ਲੋਕ ਤਾਂ ਉਸ ਦੇ ਮਿੱਠੇ ਸੁਭਾਅ ਕਰਕੇ ਹੀ ਪੱਕੇ ਗਾਹਕ ਬਣ ਗਏ ਸਨ। ਉਸ ਦੇ ਹੱਥ ਵਿੱਚ ਤਾਂ ਤਾਰੋ ਤੋਂ ਵੀ ਵੱਧ ਪੈਸੇ ਰਹਿੰਦੇ ਸਨ। ਕੰਮ ਕਰਨ ਨੂੰ ਹੋਰ ਕੁੜੀਆਂ ਵੀ ਰੱਖੀਆਂ ਹੋਈਆਂ ਸਨ। ਅਮਰੋ ਤੇ ਰਵੀ ਰਲ ਕੇ ਕੰਮ ਕਰਦੇ ਸਨ। ਦੁਕਾਨ ਬਹੁਤ ਚੱਲਦੀ ਸੀ।
ਭਾਗ 11 ਔਰਤ ਦਾ ਆਪਣਾ ਘਰ ਕਿਹੜਾ ਹੈ? ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਐਸਾ ਹੀ ਸੁਣਨ ਵਿੱਚ ਆ ਰਿਹਾ ਹੈ। ਖੇਤੀ ਕਰਨ ਵਿੱਚ ਫ਼ਾਇਦਾ ਨਹੀਂ ਹੈ। ਜੇ ਕੁੱਝ ਬਚਦਾ ਨਹੀਂ ਹੈ। ਕਿਸਾਨ ਹੋਰ ਜ਼ਮੀਨਾਂ ਕਿਉਂ ਖ਼ਰੀਦ ਰਹੇ ਹਨ? ਪੂਰੀ ਦੁਨੀਆ ਅੰਨ, ਫਲ, ਸਬਜ਼ੀਆਂ, ਖਾਂਦੀ ਹੈ। ਬੰਦਿਆਂ, ਜਾਨਵਰਾਂ, ਪਸ਼ੂਆਂ ਦੇ ਖਾਣ ਲਈ ਹਰ ਚੀਜ਼ ਧਰਤੀ ਉੱਤੇ ਪੈਦਾ ਹੁੰਦੀ ਹੈ। ਉਹ ਚਾਹੇ ਮੀਟ ਹੀ ਹੋਵੇ। ਉਸ ਨੂੰ ਵੀ ਪਾਲਨ, ਵੱਡਾ ਕਰਨ ਲਈ ਲਈ ਧਰਤੀ ਦੀ ਲੋੜ ਹੈ। ਜੇ 30 ਫੁੱਟ ਲੰਬੀ ਚੌੜੀ ਘਰ ਵਿੱਚ ਬਗੀਚੀ ਬੀਜ ਲਈਏ। ਪੂਰਾ ਸਾਲ ਮੂਲ਼ੀਆਂ, ਸ਼ਲਗਮ, ਸਬਜ਼ੀਆਂ, ਪੁਦੀਨਾ, ਪਾਲਕ, ਧਨੀਆਂ, ਮੇਥੇ, ਮੇਥੀ, ਸਰ੍ਹੋਂ ਦਾ ਸਾਗ ਨਹੀਂ ਮੁੱਕਦਾ। ਭਾਵੇਂ ਸੁੱਕਾ ਕੇ ਜਾਂ ਬਣਾਂ ਕੇ ਫਰੀਜ਼ਰ ਵਿੱਚ ਰੱਖ ਲਵੋ। ਜਦੋਂ ਲੋਕ ਬਲਦਾ ਨਾਲ ਖੇਤੀ ਕਰਦੇ ਸਨ। ਉਦੋਂ ਵੀ ਗੁਜ਼ਾਰਾ ਚੱਲੀ ਜਾਂਦਾ ਸੀ। ਅੱਜ ਮਸ਼ੀਨਾਂ ਨਾਲ ਚਾਰ ਦਿਨਾਂ ਵਿੱਚ, ਬਿਜਾਈ ਕਟਾਈ ਕਰ ਲੈਂਦੇ ਹਨ। ਸਾਲ ਵਿਹਲੇ ਰਹਿੰਦੇ ਹਨ। ਕੋਈ ਹੋਰ ਕੰਮ ਵੀ ਨਾਲ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ, ਕਣਕ, ਮੱਕੀ ਚੌਲ ਹੀ ਬੀਜਣੇ ਹਨ। ਸਬਜ਼ੀਆਂ, ਫਲਾਂ, ਮੀਟ, ਦੁੱਧ ਦੇ ਫਾਰਮਾਂ ਤੋਂ ਵੀ ਬਹੁਤ ਆਮਦਨ ਹੁੰਦੀ ਹੈ। ਇਹ ਕੰਮਾਂ ਲਈ ਮਜ਼ਦੂਰੀ ਬਹੁਤੀ ਕਰਨੀ ਪੈਂਦੀ ਹੈ। ਬਹੁਤੇ ਲੋਕ ਕੰਮ ਕਰਕੇ ਰਾਜ਼ੀ ਨਹੀਂ ਹਨ। ਹਰ ਕੋਈ ਬਗੈਰ ਮਿਹਨਤ ਕੀਤੇ ਫਲ ਹਾਸਲ ਕਰਨਾ ਚਾਹੁੰਦਾ ਹੈ। ਕਰੇਲੇ. ਕੱਦੂ. ਤੋਰੀਆਂ ਦੀ ਵੇਲ ਨੂੰ ਫੁੱਲ ਤੇ ਫਲ ਲੱਗਣ ਲਈ ਦੋ ਮਹੀਨੇ ਲੱਗਦੇ ਹਨ। ਜੈਸੀ ਸੇਵਾ ਖਾਦ ਹੋਵੇਗੀ। ਵੈਸਾ ਫਲ ਮਿਲੇਗਾ। ਲੋਕਾਂ ਦੀਆ ਗੱਲਾਂ ਮੁਤਾਬਿਕ ਕਿਸਾਨਾਂ ਨੂੰ ਖੇਤੀ ਵਿੱਚੋਂ ਬਹੁਤੀ ਆਮਦਨ ਨਹੀਂ ਹੈ। ਫ਼ਸਲ ਪੱਕਣ ‘ਤੇ ਕਿਸਾਨ ਛੇ ਮਹੀਨੇ ਪਿੱਛੋਂ ਪੈਸੇ ਦੇਖਦੇ ਹਨ। ਉਦੋਂ ਹੀ ਖ਼ਰਚੇ ਜਾਂਦੇ ਹਨ। ਬਹੁਤੇ ਲੋਕ ਖੇਤੀ ਦਾ ਕੰਮ ਛੱਡ ਕੇ, ਬਾਹਰ ਨੂੰ ਭੱਜਦੇ ਹਨ। ਇਸ ਲਈ ਕਈਆਂ ਨੇ ਖੇਤੀ ਛੱਡ ਕੇ ਹੋਰ ਬਿਜ਼ਨਸ ਸ਼ੁਰੂ ਕਰ ਦਿੱਤੇ ਹਨ। ਕਿਸਾਨ ਲੱਕੜੀ, ਕਾਰਪੈਂਟਰ, ਘਰ ਬਣਾਉਣ, ਲੋਹੇ ਦਾ ਕੰਮ ਤੇ ਹੋਰ ਬਹੁਤ ਤਰਾਂ ਦਾ ਕੰਮ ਕਰਦੇ ਹਨ।
ਰਵੀ ਦੀ ਜੁੱਤੀਆਂ ਦੀ ਦੁਕਾਨ ਦੇ ਨਾਲ ਵਾਲੀ ਦੁਕਾਨ ਕੱਪੜਿਆਂ ਦੀ ਸੀ। ਉਸ ਦੁਕਾਨ ਦੇ ਮਾਲਕ, ਆਪ ਦੇ ਪਾਉਣ ਲਈ, ਅਮਰੋ ਦੀ ਦੁਕਾਨ ਤੋਂ ਜੁੱਤੀਆਂ, ਜੈਕਟਾਂ ਖ਼ਰੀਦਦੇ ਸਨ। ਵੇਚਣ ਲਈ ਆਪ ਦੀ ਦੁਕਾਨ ਉੱਤੇ ਵੀ ਰੱਖ ਲੈਂਦੇ ਹਨ। ਦੋਨਾਂ ਦੁਕਾਨਾਂ ਦੇ ਮਾਲਕਾਂ ਵਿੱਚ ਬਹੁਤ ਨੇੜਤਾ ਹੋ ਗਈ ਸੀ। ਉਨ੍ਹਾ ਦਾ ਨੌਜਵਾਨ ਮੁੰਡਾ ਮਨੀ ਸੀ। ਜੋ ਬਹੁਤ ਮਿਹਨਤ ਲਗਨ ਨਾਲ ਕੱਪੜਿਆਂ ਦੀ ਦੁਕਾਨਾਂ ਉੱਤੇ ਕੰਮ ਕਰਦਾ ਸੀ। ਇਸ ਬਾਰ ਜਦੋਂ ਉਹ ਜੁੱਤੀ ਲੈਣ ਆਇਆ। ਦੁਕਾਨ ਉੱਤੇ ਅਮਰੋਂ ਦੀ ਛੋਟੀ ਭੈਣ ਮੀਨਾ ਵੀ ਸੀ। ਮੀਨਾ ਨੇ, ਉਸ ਨੂੰ ਮੇਚ ਦੀ ਜੁੱਤੀ ਲੱਭ ਕੇ ਦਿੱਤੀ। ਮਨੀ ਨੇ ਉਸ ਨੂੰ ਪੁੱਛਿਆ, “ ਕੀ ਤੂੰ ਨਵੀਂ ਨੌਕਰੀ ਸ਼ੁਰੂ ਕੀਤੀ ਹੈ? “ “ ਇਹ ਮੇਰੀ ਭੈਣ ਦੀ ਦੁਕਾਨ ਹੈ। ਮੈਂ ਭੈਣ ਕੋਲ ਆਈ ਹਾਂ। ਘਰ ਇਕੱਲੀ ਨੇ ਕੀ ਕਰਨਾ ਸੀ? ਇਸ ਲਈ ਨਾਲ ਹੀ ਆ ਗਈ। “ “ ਤੇਰਾ ਵੀ ਬਿਜ਼ਨਸ ਵਿੱਚ ਧਿਆਨ ਲੱਗਦਾ ਹੈ। ਇਸੇ ਲਈ ਪਹਿਲੀ ਬਾਰ ਮੇਚ ਦੀ ਜੁੱਤੀ ਲੱਭ ਦਿੱਤੀ ਹੈ। “ ਅਮਰੋਂ ਨੇ ਦੋਨਾਂ ਨੂੰ ਗੱਲਾਂ ਕਰਦੇ ਦੇਖ ਕੇ, ਸੋਚਿਆ ਦੋਨਾਂ ਦੀ ਜੋੜੀ ਚੰਗੀ ਲੱਗਦੀ ਹੈ। ਉਹ ਇੱਕ ਦਿਨ ਉਨ੍ਹਾਂ ਦੇ ਵਿਆਹ ਦੀ ਗੱਲ ਚਲਾਉਣ ਲਈ ਮਨੀ ਦੀ ਦੁਕਾਨ ਉੱਤੇ ਚਲੀ ਗਈ।
ਮਨੀ ਦੇ ਡੈਡੀ ਕੋਲ ਅਮਰੋਂ, ਸੂਟ ਖ਼ਰੀਦਣ ਦੇ ਬਹਾਨੇ ਗਈ। ਉਸ ਨੇ ਮਨੀ ਦੇ ਡੈਡੀ ਨੂੰ ਪੁੱਛਿਆ, “ ਕੀ ਤੁਸੀਂ ਮਨੀ ਦਾ ਵਿਆਹ ਕਰਨਾ ਹੈ? “ ਉਸ ਨੇ ਕਿਹਾ, “ ਮੈਂ ਇਸ ਦੇ ਵਿਆਹ ਕਰਨ ਬਾਰੇ ਸੋਚ ਰਿਹਾ ਹਾਂ। ਜੇ ਕੋਈ ਕੁੜੀ ਤੇਰੇ ਵਰਗੀ ਮਿਲ ਜਾਵੇ। “ ਰਵੀ ਵੀ ਗੱਲਾਂ ਸੁਣ ਕੇ ਕੋਲ ਆ ਗਿਆ ਸੀ। ਉਸ ਨੇ ਕਿਹਾ, “ ਇਸ ਦੀ ਛੋਟੀ ਭੈਣ ਹੈ। ਇੰਨਾ ਦੇ ਪਿੰਡ ਦਸਵੀਂ ਤੋਂ ਅੱਗੇ ਸਕੂਲ ਨਹੀਂ ਹੈ। ਇਸ ਲਈ ਦਸਵੀਂ ਤੱਕ ਹੀ ਪੜ੍ਹੀ ਹੈ। “ “ ਮੇਰੇ ਮੁੰਡੇ ਨੂੰ ਦਿਖਾ ਦਿੰਦੇ ਹਾਂ। ਹੋ ਸਕਦਾ ਹੈ, ਗੱਲ ਬਣ ਜਾਵੇਗੀ। ਅੱਜ ਕਲ ਬੱਚਿਆਂ ਦੀ ਮਰਜ਼ੀ ਹੈ। “ ਅਮਰੋਂ ਨੇ ਕਿਹਾ, “ ਕੁੜੀ ਮਨੀ ਨੇ ਦੇਖੀ ਹੋਈ ਹੈ। ਜੋ ਪਿਛਲੇ ਹਫ਼ਤੇ ਮੇਰੇ ਕੋਲ ਇੱਥੇ ਬੈਠੀ ਹੁੰਦੀ ਸੀ। ਮਨੀ ਉਸੇ ਤੋਂ ਜੁੱਤੀ ਲੈ ਕੇ ਗਿਆ ਸੀ। “ “ ਮੈਂ ਉਸ ਨਾਲ ਗੱਲ ਕਰਦਾਂ ਹਾਂ। ਜਿਵੇਂ ਉਸ ਦੀ ਮਰਜ਼ੀ ਹੋਵੇਗੀ। ਮੈਂ ਦੱਸ ਦੇਵਾਂਗਾ। “
ਦੂਸਰੇ ਦਿਨ ਮਨੀ ਤੇ ਉਸ ਦੇ ਮੰਮੀ-ਡੈਡੀ ਰਵੀ ਕੇ ਘਰ ਆ ਗਏ। ਅਮਰੋ ਨੂੰ ਸਮਝ ਲੱਗ ਗਈ ਸੀ। ਗੱਲ ਪੱਕੀ ਕਰਨ ਆਏ ਹਨ। ਚਾਹ ਪਾਣੀ ਪੀਣ ਪਿੱਛੋਂ ਮਨੀ ਦੀ ਮੰਮੀ ਨੇ, ਅਮਰੋ ਨੂੰ ਕਿਹਾ, “ ਮਨੀ ਨੂੰ ਤੇਰੀ ਭੈਣ ਪਸੰਦ ਹੈ। ਸਾਨੂੰ ਕੁੜੀ ਚਾਹੀਦੀ ਹੈ। ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। “ ਰਵੀ ਨੇ ਕਿਹਾ, “ ਸਾਡੇ ਕੋਲ ਤਾਂ ਜੁੱਤੀਆਂ ਹੀ ਹਨ। ਇਹ ਜੱਦੋ ਮਰਜ਼ੀ ਮੁਫ਼ਤ ਵਿੱਚ ਲਿਜਾ ਸਕਦੇ ਹੋ। ਮੇਰੇ ਸਹੁਰੇ ਖੇਤੀ ਕਰਦੇ ਹਨ। ਉਹ ਕਣਕ, ਮੱਕੀ, ਚੌਲਾਂ ਦੀਆਂ ਬੋਰੀਆਂ ਸਿੱਟ ਜਾਇਆ ਕਰਨਗੇ। ਦਾਜ ਦੇਣ ਦੇ ਅਸੀਂ ਵੀ ਹੱਕ ਵਿੱਚ ਨਹੀਂ ਹਾਂ। “ ਮਨੀ ਦੇ ਡੈਡੀ ਨੇ ਕਿਹਾ, “ ਅਗਲੇ ਹਫ਼ਤੇ ਠੰਢ ਕਰ ਕੇ, ਬਿਜ਼ਨਸ ਮੰਦਾ ਹੈ। ਉਦੋਂ ਦਾ ਵਿਆਹ ਰੱਖ ਲੈਂਦੇ ਹਾਂ। “ ਰਵੀ ਨੇ ਕਿਹਾ, “ ਆਪਾਂ ਕੁੜੀ ਵਾਲਿਆਂ ਨੂੰ ਵੀ ਪਤਾ ਕਰੀਏ। ਉਨ੍ਹਾਂ ਦੀ ਸਲਾਹ ਵੀ ਪੁੱਛ ਲਈਏ। ਮੈਂ ਤੇ ਅਮਰੋਂ ਕਲ ਸ਼ਾਮ ਨੂੰ ਇਸ ਦੇ ਪੇਕੀਂ ਜਾਂਦੇ ਹਾਂ। ਰਾਤ ਰਹਿ ਕੇ, ਸਾਰੀ ਗੱਲ ਤਹਿ ਕਰ ਲੈਂਦੇ ਹਾਂ। ਤੁਸੀਂ ਆਪ ਦੀ ਤਿਆਰੀ ਰੱਖੋ। ਸਾਡੇ ਵੱਲੋਂ ਗੱਲ ਪੱਕੀ ਹੈ। “ ਨਗਿੰਦਰ ਤੇ ਉਸ ਦੀ ਪਤਨੀ ਨਾਮੋ ਪਹਿਲਾਂ ਹੀ ਵਿਆਹ ਦੀਆ ਤਿਆਰੀ ਕਰੀ ਬੈਠੇ ਸਨ। ਧੀ ਦੇ ਜੰਮਦੇ ਹੀ ਮਾਪਿਆ ਨੂੰ ਉਸ ਲਈ ਚੰਗਾ ਘਰ ਲੱਭਣ ਦਾ ਫ਼ਿਕਰ ਲੱਗ ਜਾਂਦਾ ਹੈ। ਧੀ ਜੰਮਦੀ ਹੀ ਪਰਾਈ ਹੁੰਦੀ ਹੈ। ਔਰਤ ਆਪਣੀ ਜਗਾ ਕਿਤੇ ਨਹੀਂ ਬਣਾਂ ਸਕੀ। ਜਿੱਥੇ ਜੰਮਦੀ ਹੈ। ਉਹ ਘਰ ਪਿਉ, ਭਰਾ ਦਾ ਹੁੰਦੀ ਹੈ। ਜਿੱਥੇ ਵਿਆਹੀ ਜਾਂਦੀ ਹੈ। ਉਹ ਘਰ ਸਹੁਰੇ, ਪਤੀ ਪੁੱਤਰ ਦਾ ਹੁੰਦੀ ਹੈ। ਔਰਤ ਦਾ ਆਪਣਾ ਘਰ ਕਿਹੜਾ ਹੈ? ਔਰਤ ਘਰ ਨੂੰ ਬਣਾਉਂਦੀ ਸੁਵਾਰਦੀ ਹੈ, ਕਿਤੇ ਪੱਕੇ ਪੈਰ ਨਹੀਂ ਜਮਾਂ ਸਕਦੀ। ਪਿਉ, ਭਰਾ, ਪਤੀ, ਪੁੱਤਰ ਜਿਧਰ ਚਾਹੇ ਧੱਕ ਦੇਣ। ਕਿਸੇ ਘਰ ਉਤੇ ਹੱਕ ਨਹੀਂ ਜੰਮਦਾ।
ਭਾਗ 12 ਵਿਆਹ ਤੂੰ ਜਾਂ ਮੈਂ ਥੋੜ੍ਹੀ ਕਰਾਉਣਾ ਹੈ, ਜੋ ਆਪਣੇ ਪਸੰਦ ਦਾ ਮੁੰਡਾ ਹੋਣਾ ਜ਼ਰੂਰੀ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਾਮੋ ਨੇ ਕਵੇਲੇ ਧੀ-ਜਮਾਈ ਆਏ ਨੂੰ ਦੇਖ ਕੇ ਪੁੱਛਿਆ, “ ਸੁਖ ਤਾਂ ਹੈ, ਅੱਜ ਦੋਨੇਂ ਇਕੱਠੇ ਕਿਵੇਂ ਆ ਗਏ? ਅੱਗੇ ਕਹਿੰਦੇ ਹੁੰਦੇ ਹੋ, ਸਮਾਂ ਨਹੀਂ ਹੈ। ਅੱਜ ਕਿਵੇਂ ਮੌਕਾ ਲੱਗ ਗਿਆ? “ ਅਮਰੋ ਨੇ ਕਿਹਾ, “ ਬਗੈਰ ਕੰਮ ਤੋਂ ਘਰੋਂ ਨਹੀਂ ਨਿਕਲਿਆ ਜਾਂਦਾ। ਅਸੀਂ ਮੀਨਾ ਲਈ ਮੁੰਡਾ ਲੱਭਾ ਹੈ। ਸਾਡੀ ਦੁਕਾਨ ਦੇ ਨਾਲ ਵਾਲੀ ਦੁਕਾਨ ਮੁੰਡੇ ਦੀ ਹੈ। ਮੁੰਡਾ ਕੰਮ ਕਰਨ ਵਾਲਾ ਹੈ। “ ਨਗਿੰਦਰ ਨੇ ਪੁੱਛਿਆ, “ ਕਾਹਦੀ ਦੁਕਾਨ ਹੈ? ਕੀ ਉਹ ਵੀ ਜੁੱਤੀਆਂ ਗੱਠਣ ਦਾ ਕੰਮ ਕਰਦਾ ਹੈ? “ ਰਵੀ ਹੱਸ ਪਿਆ। ਉਸ ਨੇ ਕਿਹਾ, “ ਡੈਡੀ ਉਹ ਤਾਂ ਕੱਪੜੇ ਦਾ ਕੰਮ ਕਰਦਾ ਹੈ। ਇੰਚ-ਇੰਚ ਵੇਚਣ ਦੇ ਪੈਸੇ ਵਟਦਾ ਹੈ। ਕੱਪੜੇ ਵਿੱਚ ਬਹੁਤ ਉਹਲਾ ਹੈ। 100 ਦੇ ਕੱਪੜੇ ਉੱਤੇ ਚਾਰ ਸਿਉਣਾ ਮਾਰ ਕੇ, ਹਜ਼ਾਰਾਂ ਦਾ ਵੇਚਦਾ ਹੈ। ਰੋਜ਼ ਪੈਸਿਆਂ ਦਾ ਸੂਟਕੇਸ ਭਰ ਕੇ, ਬੈਂਕ ਲੈ ਕੇ ਜਾਂਦੇ ਹਨ। “ “ ਕੁੜੀਆਂ ਦਾ ਆਪਣੇ ਕਰਮ ਆਪ ਲਿਖਾ ਕੇ ਆਉਂਦੀਆਂ ਹਨ। ਇਹ ਆਪਣੀ ਤਕਦੀਰ ਹੱਥੀ ਕੰਮ ਕਰਕੇ ਬਦਲ ਲੈਂਦੀਆਂ ਹਨ। ਮਾਪੇ ਜਨਮ ਦੇ ਸਕਦੇ ਹਨ। ਭਾਗ ਨਹੀਂ ਬਣਾ ਸਕਦੇ। “ ਅਮਰੋ ਨੇ ਕਿਹਾ, “ ਡੈਡੀ ਅੱਗੇ ਦੋ ਕੁੜੀਆਂ ਵਿਆਹੀਆਂ ਹਨ। ਕੀ ਕੋਈ ਤੁਹਾਨੂੰ, ਸਾਨੂੰ ਤਕਲੀਫ਼ ਹੈ? ਸਾਡੇ ਕੋਲ ਤਾਂ ਤੁਹਾਨੂੰ ਮਿਲਣ ਆਉਣ ਦਾ ਸਮਾਂ ਨਹੀਂ ਹੈ। ਨਾਂ ਹੀ ਅਸੀਂ ਕੁੱਝ ਕਦੇ ਮੰਗਣ ਆਈਆਂ ਹਾਂ। ਮੀਨਾ ਵੀ ਉਸ ਘਰ ਰਾਜ ਕਰੇਗੀ। ਬਹੁਤ ਸਿਆਣੇ ਬੰਦੇ ਹਨ। 5 ਸਾਲਾਂ ਤੋਂ ਸਾਡੇ ਨਾਲ ਵਾਲੀ ਦੁਕਾਨ ਕਰਦੇ ਹਨ। ਕਦੇ ਕਿਸੇ ਗਾਹਕ ਨੂੰ ਉੱਚੀ ਨਹੀਂ ਬੋਲਦੇ ਸੁਣੇ। “
ਨਾਮੋ ਨੇ ਕਿਹਾ, “ ਮੀਨਾ ਨੂੰ ਇੱਕ ਬਾਰ ਮੁੰਡਾ ਦਿਖਾ ਦੇਵੋ। ਕਲ ਨੂੰ ਆਪਣੇ ਵਿੱਚ ਨੁਕਸ ਨਹੀਂ ਕੱਢੇਗੀ। “ “ ਮੰਮੀ ਮੀਨਾ ਨੇ ਮੁੰਡਾ ਦੇਖਿਆ ਹੈ। ਉਹ ਦੁਕਾਨ ਉੱਤੇ ਆਉਂਦਾ ਰਹਿੰਦਾ ਹੈ। “ “ ਤੂੰ ਸਿਧਾ ਕਿਉਂ ਨਹੀਂ ਕਹਿੰਦੀ, “ ਤੂੰ ਮੀਨਾ ਦੀ ਵਕਾਲਤ ਕਰਨ ਆਈ ਹੈ। ਇਹ ਮੁੰਡੇ ਨੂੰ ਪਹਿਲਾਂ ਤੋਂ ਜਾਣਦੀ ਹੈ। “ “ ਇਹ ਜਦੋਂ ਮੇਰੇ ਕੋਲ ਗਈ ਹੋਈ ਸੀ। ਮਨੀ ਜੁੱਤੀ ਖ਼ਰੀਦਣ ਆਇਆ ਸੀ। ਉਦੋਂ ਇਸ ਨੇ ਦੇਖਿਆ ਹੈ। ਮੰਮੀ ਮੈਂ ਅਜੇ ਮੀਨਾ ਨੂੰ ਪੁੱਛਿਆ ਵੀ ਨਹੀਂ ਹੈ। ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ। ਪਰ ਜੇ ਮੀਨਾ ਉਸ ਨੂੰ ਜਾਣਦੀ ਵੀ ਹੋਵੇ। ਕੀ ਫ਼ਰਕ ਪੈਂਦਾ ਹੈ? ਜਿਸ ਨੂੰ ਮੀਨਾ ਪਿਆਰ ਕਰਦੀ ਹੈ। ਕੀ ਉਸ ਨਾਲ ਨਫ਼ਰਤ ਕਰਨੀ ਜ਼ਰੂਰੀ ਹੈ? ਉਸ ਨਾਲ ਵੀ ਰਜ਼ਾਮੰਦੀ ਕਰ ਸਕਦੇ ਹਾਂ। ਕੀ ਮੇਰੀ ਦੱਸ ਪਾਈ ਵਾਲੇ ਮੁੰਡੇ ਨਾਲ, ਉਹ ਖ਼ੁਸ਼ ਰਹਿ ਸਕਦੀ ਹੈ? ਜਾਂ ਕੀ ਆਪ ਦੀ ਮਨ ਪਸੰਦ ਦੇ ਮੁੰਡੇ ਨਾਲ ਖ਼ੁਸ਼ ਰਹਿ ਸਕਦੀ ਹੈ? ਵਿਆਹ ਤੂੰ ਜਾਂ ਮੈਂ ਥੋੜ੍ਹੀ ਕਰਾਉਣਾ ਹੈ। ਜੋ ਆਪਣੇ ਪਸੰਦ ਦਾ ਮੁੰਡਾ ਹੋਣਾ ਜ਼ਰੂਰੀ ਹੈ। ਮੀਨਾ ਨੇ ਉਸ ਨਾਲ ਜ਼ਿੰਦਗੀ ਕੱਟਣੀ ਹੈ। ਮਾਂ ਤੇਰੀ ਪਸੰਦ ਦਾ ਮੇਰਾ ਪਿਉ ਨਹੀਂ ਹੈ। ਇਸੇ ਲਈ ਤੁਸੀਂ ਸਾਰੀ ਉਮਰ ਜੁੱਤੀਉ-ਜੁਤੀ ਹੁੰਦਿਆਂ ਨੇ ਕੱਢੀ ਹੈ। ਅਸੀਂ ਸਾਰੀ ਉਮਰ ਇਸ ਘਰ ਵਿੱਚ ਲੜਾਈ ਦੇਖੀ ਹੈ। “ “ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾਂ ਕਰ। ਅਸੀਂ ਪਹਿਲਾਂ ਮੁੰਡਾ ਦੇਖਾਂਗੇ। ਜੇ ਮੁੰਡਾ ਪਸੰਦ ਆ ਗਿਆ। ਝੱਟ ਮੰਗਣਾ, ਵਿਆਹ ਕਰ ਦੇਵਾਂਗੇ। “ ਨਗਿੰਦਰ ਨੂੰ ਕੁੜੀ ਵਿਆਹੁਣ ਦੇ ਫ਼ਿਕਰ ਵਿੱਚ ਸਾਰੀ ਰਾਤ ਨੀਂਦ ਨਹੀਂ ਆਈ। ਕੁੜੀ ਦਾ ਆਖ਼ਰੀ ਵਿਆਹ ਸੀ। ਬੁੱਢਾ ਹੋ ਕੇ, ਬੰਦਾ ਸੋਚਦਾ ਹੈ। ਕੋਈ ਗ਼ਲਤੀ ਨਾਂ ਹੋ ਜਾਵੇ। ਧੀ-ਜਮਾਈ ਆਏ ਬੈਠੇ ਸਨ। ਜੁਆਬ ਦੇ ਕੇ, ਮੋੜ ਵੀ ਨਹੀਂ ਸਕਦਾ ਸੀ। ਮੁੰਡਾ ਦੇਖਣ ਦੂਜੇ ਦਿਨ ਉਹ ਦੋਨੇਂ ਨਾਲ ਤੁਰ ਪਏ। ਦੁਕਾਨ ਖੁੱਲਣ ਤੋਂ ਪਹਿਲਾਂ ਹੀ, ਉਹ ਰਵੀ ਦੀ ਦੁਕਾਨ ਵਿੱਚ ਬੈਠ ਗਏ ਸਨ। ਆਪ ਦੀ ਦੁਕਾਨ ਮਨੀ ਨੇ ਖੋਲੀ ਸੀ। ਇਹ ਕੱਪੜਾ ਦੇਖਣ ਲਈ ਉੱਥੇ ਚਲੇ ਗਏ ਸਨ। ਉਸ ਨਾਲ ਗੱਲਾਂ ਕਰਕੇ ਤਸੱਲੀ ਕਰ ਲਈ ਸੀ। ਵਾਪਸ ਆ ਕੇ ਰਵੀ ਨੂੰ ਅੱਗੇ ਗੱਲ ਕਰਨ ਲਈ ਕਹਿ ਦਿੱਤਾ ਸੀ।
ਰਵੀ ਕੋਲ ਵੀ ਬਹੁਤੀਆਂ ਗੱਲਾਂ ਕਰਨ ਦਾ ਸਮਾਂ ਨਹੀਂ ਸੀ। ਉਸ ਨੇ ਦੋਨਾਂ ਪਰਿਵਾਰਾਂ ਨੂੰ ਦੁਕਾਨ ਉੱਤੇ ਆਮੋ-ਸਹਮਣੇ ਬੈਠਾ ਦਿੱਤਾ। ਉਨ੍ਹਾਂ ਨੂੰ ਇੱਕ ਦੂਜੇ ਦੀਆਂ ਗੱਲਾਂ ਮਨਜ਼ੂਰ ਸਨ। ਵਿਆਹ ਪੱਕਾ ਕਰ ਦਿੱਤਾ। ਐਤਵਾਰ ਨੂੰ ਛੁੱਟੀ ਹੁੰਦੀ ਹੈ। ਬਾਜ਼ਾਰ ਬੰਦ ਸੀ। ਉਸ ਦਿਨ ਵਿਆਹ ਕਰ ਦਿੱਤਾ। ਧੀ ਨੂੰ ਵਿਆਹ ਕੇ ਨਾਮੋ ਨੂੰ ਲੱਗਾ, ਬਹੁਤ ਬੋਝ ਲੈ ਗਿਆ ਹੈ। ਆਪ ਦੀ ਮੁਸੀਬਤ ਦੂਜੇ ਦੇ ਗਲ਼ ਮੜ੍ਹ ਦਿੱਤੀ ਸੀ। ਬਹੁਤ ਖ਼ੁਸ਼ ਵੀ ਸੀ। ਉਹ ਸੁਰਖ਼ਰੂ ਹੋ ਗਈ ਸੀ। ਕਦੇ-ਕਦੇ ਧੀਆਂ ਨੂੰ ਯਾਦ ਕਰ ਕੇ, ਇਕੱਲੀ ਬੈਠੀ ਰੋਣ ਲੱਗ ਜਾਂਦੀ ਸੀ। ਬਹੁਤ ਉਦਾਸ ਵੀ ਹੋ ਜਾਂਦੀ ਸੀ। ਫਿਰ ਸੋਚਦੀ ਸੀ। ਮੈਂ ਧੀਆਂ ਘਰ ਰੱਖ ਕੇ ਕੀ ਕਰਨੀਆਂ ਹਨ? ਆਪ ਦੇ ਘਰ ਸੁਖੀ ਰਹਿਣ। ਨਗਿੰਦਰ ਹੁਣ ਬਿਲਕੁਲ ਨਵੇਕਲਾ ਹੋ ਗਿਆ ਸੀ। ਘਰ ਦਾ ਕੋਈ ਫ਼ਿਕਰ ਨਹੀਂ ਸੀ।
ਭਾਗ 13 ਜੇ ਘਰ ਵਿੱਚ ਪੈਸੇ ਨਹੀਂ ਦੇਵਾਂਗੇ। ਦਾਲ ਰੋਟੀ ਨਹੀਂ ਚੱਲੇਗੀ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੰਦਾ ਘਰ ਦੇ ਖ਼ਰਚੇ ਚਲਾਉਣ ਲਈ ਕੰਮ ਕਰ ਕੇ ਪੈਸੇ ਕਮਾਉਂਦਾ ਹੈ। ਜੇ ਉਸ ਕੋਲ ਪਹਿਲਾਂ ਹੀ ਧੰਨ ਹੈ। ਉਸ ਦੇ ਵਡੇਰਿਆਂ, ਪੁਰਖਾਂ ਜਾਂ ਕਿਸੇ ਹੋਰ ਕਮਾਊ ਪੁੱਤਾਂ ਦੁਆਰਾ ਧੰਨ ਆ ਰਿਹਾ ਹੈ। ਉਸ ਨੂੰ ਕੰਮ ਕਰਨ ਦੀ ਕੀ ਲੋੜ ਹੈ? ਐਸੇ ਬੰਦੇ ਚੌਧਰ ਕਰਨ ਯੋਗੇ ਹੁੰਦੇ ਹਨ। ਗਾਮੇ ਦੇ ਘਰ ਵੀ ਉਸ ਦੀ ਪਤਨੀ ਸਣੇ, 6 ਜਾਣੇ ਕੰਮ ਕਰਨ ਵਾਲੇ ਸਨ। ਗਾਮਾ ਇੰਨਾ ਦੇ ਕਮਾਏ ਨੋਟ ਗਿਣਦਾ ਸੀ। ਇਹ ਇੰਨੇ ਨੋਟ ਖ਼ਰਚਣ ਬਾਰੇ ਸੋਚਦਾ ਸੀ। ਵਿਹਲਾ ਬੰਦਾ ਸਮਾਂ ਗੁਜ਼ਾਰਨ ਲਈ ਗ਼ਲਤ ਕੰਮ ਕਰਦਾ ਹੈ। ਨਸ਼ੇ ਖਾਂਦਾ ਹੈ। ਲੜਾਈਆਂ ਕਰਦਾ ਹੈ।ਜਦੋਂ ਦੀ ਘਰ ਚੋਰੀ ਹੋਈ ਸੀ। ਬੰਤੇ, ਬਲਦੇਵ ਹੁਣਾਂ ਨੇ ਆਪਦੇ ਪੈਸੇ ਅਲੱਗ ਰੱਖਣ ਦੀ ਗੱਲ ਕੀਤੀ ਸੀ। ਗਾਮਾ ਘਰ ਤੋਂ ਬਾਹਰ ਰਹਿਣ ਲੱਗ ਗਿਆ ਸੀ। ਜਿੱਥੇ ਕਿਸੇ ਦੋਸਤ ਨਾਲ ਸ਼ਰਾਬ ਪੀਂਦਾ ਸੀ। ਉੱਥੇ ਹੀ ਸੌਂ ਜਾਂਦਾ ਸੀ। ਘਰ ਆਉਣ ਦੀ ਜ਼ਰੂਰਤ ਨਹੀਂ ਸਮਝਦਾ ਸੀ। ਉਸ ਦੇ ਹੱਥ ਬਹੁਤ ਪੈਸਾ ਆ ਗਿਆ ਸੀ। ਗਾਮੇ ਦਾ ਜੀਜਾ ਵੀ ਮਨੀਲਾ ਵਿੱਚ ਹੀ ਰਹਿੰਦਾ ਸੀ। ਉਹ ਵੀ ਇਸੇ ਵਰਗਾ ਹੀ ਸੀ। ਦੋਨੇਂ ਐਸ਼ ਕਰਨ ਵਿੱਚ ਇੱਕੋ ਜਿਹੇ ਸਨ। ਤਾਰੋ ਦੀ ਨਣਦ ਨਾਲ ਬਣਦੀ ਨਹੀਂ ਸੀ। ਜਦੋਂ ਕਿਤੇ ਤਾਰੋ ਤੇ ਗਾਮੇ ਵਿੱਚ ਲੜਾਈ ਹੋਈ ਹੁੰਦੀ ਸੀ। ਗਾਮਾ ਭੈਣ ਦੇ ਘਰ ਚੱਲਿਆ ਜਾਂਦਾ ਸੀ। ਦੂਜੇ ਦੇ ਘਰ ਕਲੇਸ਼ ਹੋਵੇ। ਦੇਖਣ ਵਾਲੇ ਨੂੰ ਮਜ਼ਾ ਆਉਂਦਾ ਹੈ। ਇਹ ਕਈ-ਕਈ ਦਿਨ ਭੈਣ ਦੇ ਘਰ ਹੀ ਬੈਠਾ ਰਹਿੰਦਾ ਸੀ। ਭੈਣ ਨੂੰ ਮੌਜ ਲੱਗ ਜਾਂਦੀ ਸੀ। ਰੋਟੀ ਨਹੀਂ ਪਕਾਉਣੀ ਪੈਂਦੀ ਸੀ। ਭਰਾ ਹੋਟਲ ਦਾ ਫੂਡ, ਪੀਜ਼ਾ, ਬਰਗਰ ਆਡਰ ਕਰ ਦਿੰਦਾ ਸੀ। ਜਦੋਂ ਜੇਬ ਵਿੱਚੋਂ ਪੈਸੇ ਮੁੱਕ ਜਾਂਦੇ ਸਨ। ਉਦੋਂ ਹੌਲਾ ਜਿਹਾ ਹੋ ਕੇ, ਵਾਪਸ ਘਰ ਮੁੜ ਜਾਂਦਾ ਸੀ। ਘਰ ਪੈਸਿਆਂ ਵਾਲੀਆਂ 6 ਤਜੌਰੀਆਂ ਸਨ।
ਬਲਦੇਵ, ਨੇਕ, ਨਿਰਮਲ, ਬੰਨਸੂ, ਬੰਤਾ ਵੀ ਸ਼ਰਾਬ ਪੀਂਦੇ ਸਨ। ਐਸਾ ਬਹੁਤੇ ਲੋਕ ਕਰਦੇ ਹਨ। ਨਸ਼ੇ ਕਰਨਾ ਫ਼ੈਸ਼ਨ ਬਣ ਗਿਆ ਹੈ। ਜੋ ਕੰਮ ਕਰਕੇ ਪੈਸੇ ਬਣਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੇ। ਨਸ਼ਾ ਕਰਨਾ ਜਾਇਜ਼ ਹੈ। ਜੇ ਕਮਾਏ 15% ਪੈਸਿਆਂ ਦੀ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਖਾ-ਪੀ ਲਏ। ਕੋਈ ਮਾੜੀ ਗੱਲ ਨਹੀਂ ਹੈ। ਉਹ ਕਮਾਈ ਵੀ ਤਾਂ ਕਰਦੇ ਹਨ। ਕਿਸੇ ਤੋਂ ਮੰਗ ਕੇ ਨਸ਼ੇ ਨਹੀਂ ਖਾਂਦੇ-ਪੀਂਦੇ। ਜਦੋਂ ਬੰਦਾ ਕੰਮ ਤੋਂ ਥੱਕਿਆ ਘਰ ਆਉਂਦਾ ਹੈ। ਥਕੇਵਾਂ ਲਾਹੁਣ ਲਈ ਨਸ਼ਾ ਕਰਦਾ ਹੈ। ਜਾਂ ਦੋ ਚਾਰ ਬੰਦੇ ਰਲ ਕੇ, ਬਾਹਰ ਹੀ ਕਾਰ ਵਿੱਚ ਬੈਠ ਕੇ ਸ਼ਰਾਬ, ਨਸ਼ੇ ਖਾਂਦੇ-ਪੀਂਦੇ ਹਨ। ਜੇ ਕੋਈ ਸ਼ਰਾਬ ਜਾਂ ਹੋਰ ਨਸ਼ਾ ਨਹੀਂ ਕਰਦਾ। ਨਸ਼ੇ ਖਾਣ ਵਾਲੇ ਉਸ ਨੂੰ ਲਾਹਨਤਾਂ ਪਾਉਂਦੇ ਹਨ। ਕਈ ਰੀਸੋ-ਰੀਸ ਨਸ਼ੇ ਖਾਣ ਲੱਗ ਜਾਂਦੇ ਹਨ। ਬਲਦੇਵ, ਨੇਕ, ਨਿਰਮਲ ਦੀ ਯਾਰੀ ਗਾਮੇਂ ਨਾਲ ਸਕੂਲ ਦੀ ਸੀ। ਉਦੋਂ ਉਹ ਕੋਈ ਨਸ਼ਾ ਨਹੀਂ ਕਰਦੇ ਸਨ। ਗਾਮੇ ਦੇ ਘਰ ਹਰ ਤਰਾਂ ਦੇ ਨਸ਼ੇ, ਦੇਸੀ, ਅੰਗਰੇਜ਼ੀ ਸ਼ਰਾਬ ਹੁੰਦੀ ਸੀ। ਸ਼ਰਾਬ ਪਿਲਾ ਕੇ, ਇੰਨਾ ਤੋਂ ਘਰ ਤੇ ਖੇਤੀ ਦੇ ਕੰਮ ਕਰਾਏ ਜਾਂਦੇ ਸਨ। ਨਸ਼ੇ ਖਾਣ ਵਾਲੇ ਦਾ ਦਿਮਾਗ਼ ਚੱਲਣੋਂ ਬੰਦ ਹੋ ਜਾਂਦਾ ਹੈ। ਦਿਮਾਗ਼ ਦਾ ਵਿਕਾਸ ਨਹੀਂ ਹੋ ਸਕਦਾ। ਸੋਚਣ ਸ਼ਕਤੀ ਮਰ ਜਾਂਦੀ ਹੈ। ਇਸੇ ਕਰਕੇ ਇੰਨਾ ਨੇ ਪੜ੍ਹਾਈ ਵਿੱਚੇ ਛੱਡ ਦਿੱਤੀ। ਲੋਕ ਵੱਧ ਤੋਂ ਵੱਧ ਪੜ੍ਹਾਈਆਂ, ਚੰਗੀਆਂ ਨੌਕਰੀਆਂ ਕਰਨ ਤੇ ਜੂਨ ਸੁਧਾਰਨ ਨੂੰ ਕਰਦੇ ਹਨ। ਜਿਸ ਨੂੰ ਦਿਸਦਾ ਹੈ। ਰੋਟੀ, ਕੱਪੜਾ ਤੇ ਮਕਾਨ ਮਿਲ ਗਿਆ ਹੈ। ਉਹ ਪੜ੍ਹਾਈ ਕਰਨੀ, ਕੰਮ ਵਿੱਚ ਮਿਹਨਤ ਕਰਨੀ ਛੱਡ ਦਿੰਦਾ ਹੈ। ਬਲਦੇਵ, ਨੇਕ, ਨਿਰਮਲ ਨੇ ਗਾਮੇ ਕੋਲੋਂ ਖਾਂਦਾ ਬਹੁਤ ਸੀ। ਇਸੇ ਕਰਕੇ ਹੁਣ ਤੱਕ ਕੰਮ ਕਰਨ ਲਈ ਬਲਦ ਵਾਂਗ ਜੋੜੇ ਹੋਏ ਸਨ। ਗਾਮੇ ਦੇ ਕਮਾਊ ਪੁੱਤ ਬਣੇ ਹੋਏ ਸਨ।
ਬੰਦਾ ਠੋਕਰ ਖਾ ਕੇ ਸਮਝਦਾ ਹੈ। ਜਦੋਂ ਸੱਟ ਵੱਜਦੀ ਹੈ। ਲੋਕ ਹੀ ਬਥੇਰੇ ਇਲਾਜ ਦੱਸ ਦਿੰਦੇ ਹਨ। ਹਰ ਕੋਈ ਇਹੀ ਸਲਾਹ ਦਿੰਦਾ ਸੀ, “ ਤੁਸੀਂ ਇੰਨੇ ਵੀ ਬੁੱਧੂ ਨਹੀਂ ਹੋ ਸਕਦੇ। ਜੋ ਆਪ ਦੀ ਕਮਾਈ ਸੰਭਾਲ ਨਹੀਂ ਸਕਦੇ। ਜੇ ਕੰਮ ਕਰ ਸਕਦੇ ਹੋ। ਪੈਸੇ ਬੈਂਕ ਵਿੱਚ ਰੱਖਣੇ ਕਿੰਨੇ ਕੁ ਔਖੇ ਹਨ? ਘਰ ਪੈਸੇ ਰੱਖਣ ਦੀ ਕੀ ਲੋੜ ਹੈ? ਘਰ ਚੋਰੀ ਹੋ ਸਕਦੇ ਹਨ। ਜੇ ਘਰ ਨੂੰ ਅੱਗ ਲੱਗ ਜਾਏ, ਸਬ ਕੁੱਝ ਪੈਸਾ ਵੀ ਸੁਆਹ ਹੋ ਸਕਦੇ ਹਨ। “ ਕਿਸੇ ਨੇ ਕਿਹਾ ਸੀ, “ ਜੇ ਅੱਧੀ ਕਮਾਈ ਵੀ ਖ਼ਰਚੇ ਦੀ ਗਾਮੇਂ ਨੂੰ ਦੇ ਦੇਵੋ, ਅੱਧੀ ਕੋਲ ਰੱਖੋ। ਪੈਸੇ ਦੀ ਲੋੜ ਸਮੇਂ ਬੰਦਾ, ਬੰਦੇ ਕੋਲੋਂ ਖਿਸਕ ਜਾਂਦਾ ਹੈ। ਪੈਸਾ ਹੀ ਕੰਮ ਆਉਂਦਾ ਹੈ। ਪੈਸੇ ਬਗੈਰ ਬੰਦਾ ਕਿਸੇ ਕੰਮ ਦਾ ਨਹੀਂ ਹੈ। ਗਾਮਾ ਵੀ ਘਰ ਵਾਪਸ ਨਹੀਂ ਮੁੜਿਆ ਸੀ। ਕਿਸੇ ਹੋਰ ਨੇ ਵੀ ਤਾਰੋਂ ਨੂੰ ਪੈਸੇ ਨਹੀਂ ਦਿੱਤੇ ਸਨ। ਇੱਕ ਦਿਨ ਗਾਮਾ, ਜਦੋਂ ਘਰ ਆਇਆ। ਤਾਰੋ ਤੋਂ ਪੈਸੇ ਮੰਗਣ ਲੱਗਾ। ਤਾਰੋ ਨੇ ਦੱਸਿਆ, “ ਸਬ ਨੇ ਘਰ ਪੈਸੇ ਦੇਣੇ ਬੰਦ ਕਰ ਦਿੱਤੇ ਹਨ। “ ਗਾਮੇ ਨੂੰ ਇਹ ਬਗ਼ਾਵਤ ਚੰਗੀ ਨਹੀਂ ਲੱਗੀ। ਉਸ ਨੇ ਰੋਟੀ ਖਾਣ ਤੋਂ ਪਿੱਛੋਂ ਕਿਹਾ, “ ਬਾਈ ਜੇ ਘਰ ਵਿੱਚ ਪੈਸੇ ਨਹੀਂ ਦੇਵੋਗੇ ਤਾਂ ਦਾਲ ਰੋਟੀ ਨਹੀਂ ਚੱਲੇਗੀ। ਇਸ ਤਰਾਂ ਤਾਂ ਘਰ ਚਲਾਉਣਾ ਔਖਾ ਹੈ। “ ਨਿਰਮਲ ਨੇ ਕਿਹਾ, “ ਸਾਨੂੰ ਦੱਸ ਘਰ ਦਾ ਖ਼ਰਚਾ ਕਿੰਨਾ ਹੈ? “ ਨੇਕ ਨੇ ਕਿਹਾ, “ ਬਾਈ ਪੂਰੇ ਖ਼ਰਚੇ ਦੀਆਂ ਵੰਡੀਆਂ ਪਾ ਲੈ। “ ਬਲਦੇਵ ਨੇ ਕਿਹਾ, “ ਸਾਰਿਆਂ ਦੇ ਖਾਣ-ਪੀਣ ਦਾ ਅਸੀਂ ਹੀ ਖਰਚਾ ਦੇ ਦੇਵਾਂਗੇ। “ ਤੁਸੀਂ ਘਰ ਦੇ ਪੈਸੇ ਦੇਈਂ ਚੱਲੋ। “ ਗਾਮੇ ਨੂੰ ਗ਼ੁੱਸਾ ਆ ਗਿਆ। ਉਸ ਨੇ ਕਿਹਾ, “ ਹੁਣ ਤੁਸੀਂ ਮੈਨੂੰ ਦੱਸੋਗੇ। ਮੈਂ ਘਰ ਕਿਵੇਂ ਚਲਾਉਣਾ ਹੈ? ਮੈਂ ਤੁਹਾਨੂੰ ਰੋਟੀ ਪਾਇਆ ਹੈ, ਤੁਸੀਂ ਮੈਨੂੰ ਮੱਤਾਂ ਦੇਣ ਲੱਗ ਗਏ ਹੋ। ਇਉਂ ਕੰਮ ਨਹੀਂ ਚਲਣਾਂ। ਕੱਢੋ ਜੇਬਾਂ ਵਿੱਚ ਜਿੰਨੇ ਪੈਸੇ ਹਨ? “ ਨਿਰਮਲ ਨੇ ਕਿਹਾ, “ ਬਾਈ ਜੇਬ ਵਿੱਚ ਕੁੱਝ ਨਹੀਂ ਹੈ। ਪੈਸੇ ਬੈਂਕ ਵਿੱਚ ਜਮਾ ਕਰਾ ਦਿੱਤੇ ਹਨ। “ ਬਲਦੇਵ ਨੇ ਕਿਹਾ, “ ਪਹਿਲੇ ਹੀ ਮਹੀਨੇ 20 ਹਜ਼ਾਰ ਪੀਸੋ, ਮੇਰੇ ਕੋਲ ਜਮਾਂ ਹੋ ਗਿਆ। “ ਨੇਕ ਨੇ ਕਿਹਾ, “ ਇਹ ਮੇਰੇ ਵੱਲੋਂ 4 ਹਜ਼ਾਰ ਖ਼ਰਚੇ ਪਾਣੀ ਦਾ ਹੈ। “ ਤਾਰੋ ਨੇ ਕਿਹਾ, “ ਕੀ ਇਹ ਸਾਨੂੰ ਭੀਖ ਦੇ ਰਿਹਾ ਹੈ? “ ਗਾਮੇ ਨੇ ਕਿਹਾ, “ ਇੰਨਾ ਨੂੰ ਜੇਬ ਵਿੱਚ ਰੱਖ। ਮੇਰੇ ਨਾਲ ਰਹਿਣਾ ਹੈ। ਸਬ ਨੂੰ ਮਹੀਨੇ ਦਾ, 10 ਹਜ਼ਾਰ ਦੇਣਾ ਪੈਣਾ ਹੈ। ਜੇ ਨਹੀਂ ਦੇ ਸਕਦੇ। ਤੁਹਾਡੇ ਲਈ ਦਰ ਖੁੱਲ੍ਹੇ ਹਨ। ਮੇਰੇ ਘਰੋਂ ਚਲੇ ਜਾਵੋ। “
ਭਾਗ 14 ਚੁੱਪ ਦਾ ਦਾਨ ਬਖ਼ਸ਼ੋ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾsatwinder_7@hotmail.com
ਕਈ ਲੋਕ ਜ਼ੁਬਾਨ ਦੀ ਖੱਟੀ ਖਾਂਦੇ ਹਨ। ਇਹ ਜ਼ੁਬਾਨ ਹੀ ਇੱਜ਼ਤ ਕਰਾਉਂਦੀ ਹੈ। ਗ਼ਲਤ ਬੋਲ ਚਾਲ ਛਿੱਤਰ ਵੀ ਪੁਆ ਦਿੰਦੀ ਹੈ। ਹਰ ਗੱਲ ਕਰਨ ਵਿੱਚ ਸ਼ਬਦਾਂ ਦਾ ਥੋੜ੍ਹਾ ਜਿਹਾ ਹੀ ਹੇਰ-ਫੇਰ ਹੁੰਦਾ ਹੈ। ਕਈ ਲੋਕ ਉਸੇ ਗੱਲ ਨੂੰ ਕਹਿਣ ਲੱਗੇ ਲੜਾਈ ਪਾ ਲੈਂਦੇ ਹਨ। ਕਿਉਂਕਿ ਉਹ ਲੋਕ ਸਿਰਫ਼ ਆਪਣੀ ਹੀ ਗੱਲ ਸੁਣਾਂਉਣਾਂ ਚਾਹੁੰਦੇ ਹਨ। ਦੂਜੇ ਬੰਦੇ ਦੀ ਸਹੀ ਗੱਲ ਵੀ ਗ਼ਲਤ ਲੱਗਦੀ ਹੈ। ਅਗਲੇ ਦੀ ਗੱਲ ਨਹੀਂ ਸੁਣਨਾ ਚਾਹੁੰਦੇ। ਮੂਹਰਲੇ ਬੰਦੇ ਦੀ ਗੱਲ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਕਈ ਬਾਰ ਬੰਦੇ ਦਾ ਮੂਡ ਹੀ ਐਸਾ ਹੁੰਦਾ ਹੈ। ਜੇ ਕੋਈ ਨਾਂਹ ਕਹਿਣ ਲੱਗ ਜਾਵੇ। ਉਸ ਦੀ ਹਰ ਗੱਲ ਨਾਂਹ ਵਿੱਚ ਹੀ ਹੁੰਦੀ ਹੈ। ਭਾਵ ਕੰਮ ਕਰਨ ਦਾ ਮੂਡ ਨਹੀਂ ਹੁੰਦਾ। ਐਸੇ ਬੰਦੇ ਨੂੰ ਇੱਕ ਦੀਆਂ 10 ਗੱਲਾਂ ਕਹਿ ਦੇਵੋ। ਕੋਈ ਨਹੀਂ ਸੁਣੇਗਾ। ਜੇ ਬੰਦਾ ਖ਼ੁਸ਼ ਹੈ। ਉਸ ਕੋਲੋਂ ਕੋਈ ਵੀ ਗੱਲ ਮੰਨਵਾ ਸਕਦੇ ਹੋ। ਗੱਲ ਕਰਨ ਤੋਂ ਪਹਿਲਾਂ ਬੰਦੇ ਦਾ ਸੁਭਾਅ ਤੇ ਅਹੁਦਾ ਜ਼ਰੂਰ ਦੇਖ ਲਵੋ। ਜੋ ਗੱਲ-ਗੱਲ ਉੱਤੇ ਭਟਕ ਜਾਂਦੇ ਹਨ। ਐਸੇ ਬੰਦੇ ਨੂੰ ਛੇੜ ਕੇ, ਬਲਾ ਗਲ਼ ਪਾਉਣੀ ਹੈ। ਛੇਤੀ ਕੀਤੇ ਮਾਲਕ ਨੌਕਰ ਨੂੰ ਨਹੀਂ ਸੁਣੇਗਾ। ਸਿਆਣਾਂ ਬੰਦਾ, ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਤੋਂ ਰਾਏ ਲੈਂਦਾ ਹੈ। ਬਿਜ਼ਨਸ ਮੈਨ ਬੰਦਾ ਆਪਣੇ ਮਜ਼ਦੂਰਾਂ ਤੇ ਹੋਰ ਸਬ ਬਿਜ਼ਨਸ ਮੈਨ ਨਾਲ ਮਸ਼ਵਰਾ ਕਰਦਾ ਹੈ। ਹਰ ਗੱਲ ਦਾ ਨਚੋੜ ਕੱਢਦਾ ਹੈ। ਕਈ ਬੜੇ ਆਰਾਮ ਨਾਲ ਆਪਣੀ ਗੱਲ ਕਹਿ ਦਿੰਦੇ ਹਨ। ਉਹ ਗੱਲ ਮੰਨਵਾ ਵੀ ਲੈਂਦੇ ਹਨ। ਸੁਣਨ ਵਾਲੇ ਉੱਤੇ ਵੀ ਨਿਰਭਰ ਕਰਦਾ ਹੈ। ਜਦੋਂ ਬੰਦੇ ਨੂੰ ਪਤਾ ਹੁੰਦਾ ਹੈ। ਕੋਈ ਦੂਜਾ ਰਸਤਾ ਨਹੀਂ ਹੈ। ਇਹ ਗੱਲ ਮੈਨੂੰ ਸੁਣਨੀ ਪੈਣੀ ਹੈ। ਇੰਨਾ ਬੰਦਿਆਂ ਨਾਲ ਸਮਾਂ ਕੱਟਣਾ ਪੈਣਾ ਹੈ। ਇਹ ਕੰਮ ਨਾਂ ਚਾਹੁੰਦੇ ਹੋਏ ਵੀ ਕਰਨਾ ਪੈਣਾ ਹੈ। ਤਾਂ ਲੋਕ ਨਾਂ ਚਾਹੁੰਦੇ ਹੋਏ ਵੀ ਨਿਯਮਾਂ ਦਾ ਪਾਲਨ ਕਰਦੇ ਹਨ।
ਬੰਤਾ ਕੰਮ ਪਿੱਛੋਂ ਪੜ੍ਹਾਈ ਕਰਨ ਜਾਂਦਾ ਸੀ। ਕਾਲਜ਼ ਵਿੱਚ ਕਾਰ-ਪਾਰਕਿੰਗ ਬਹੁਤ ਮਹਿੰਗੀ ਸੀ। ਕੰਮ ਤੋਂ ਕਾਲਜ਼ ਤੱਕ ਪਬਲਿਕ ਸਰਵਿਸ ਲਈ ਟਰੇਨ ਹੀ ਜਾਂਦੀ ਸੀ। ਇੱਕ ਦਿਨ ਟਰੇਨ ਅੱਧਾ ਘੰਟਾ ਰਸਤੇ ਵਿੱਚ ਕਿਸੇ ਕਾਰਨ ਖੜ੍ਹੀ ਰਹੀ। ਅਣਗਿਣਤ ਲੋਕ ਉਸ ਵਿੱਚ ਸਵਾਰ ਸਨ। ਸਾਰੇ ਲੋਕ ਚੁੱਪ-ਚਾਪ ਬੈਠੇ ਜਾਂ ਖੜ੍ਹੇ ਸਨ। ਟਰੇਨ ਨੂੰ ਔਰਤ ਚਲਾ ਰਹੀ ਸੀ। ਉਹ ਬਾਰ-ਬਾਰ ਦੱਸ ਰਹੀ ਸੀ, “ ਅੱਗੇ ਰਸਤਾ ਬੰਦ ਹੈ। ਕੋਈ ਐਮਰਜੈਂਸੀ ਆ ਗਈ ਹੈ। ਜਲਦੀ ਤੋਂ ਜਲਦੀ ਤੁਹਾਨੂੰ ਥਾਂ ਸਿਰ ਪਹੁੰਚਾ ਦਿੱਤਾ ਜਾਵੇਗਾ। ਬੱਸਾਂ ਦਾ ਇੰਤਜ਼ਾਮ ਹੋ ਗਿਆ ਹੈ। ਜਿੰਨਾ ਨੂੰ ਬਹੁਤ ਕਾਹਲੀ ਹੈ। ਉਹ ਬੱਸਾਂ ਵਿੱਚ ਸਵਾਰ ਹੋ ਸਕਦੇ ਹਨ। “ ਬਹੁਤੇ ਲੋਕ ਬੱਸਾਂ ਵੱਲ ਚਲੇ ਗਏ ਸਨ। ਕਈ ਮੂੰਹ ਵਿਚੋਂ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਸਨ। ਲੋਕਾਂ ਨੂੰ ਪਤਾ ਸੀ। ਜੇ ਕੋਈ ਗੜਬੜ ਕੀਤੀ, ਧੱਕੇ ਮਾਰ ਕੇ, ਬਾਹਰ ਕੱਢ ਦਿੱਤਾ ਜਾਵੇਗਾ। ਟਰੇਨ ਦੀ ਸਿਕਊਰਟੀ ਥਾਂ-ਥਾਂ ਖੜ੍ਹੀ ਸੀ।
ਬੰਤਾ ਤੇ ਹੋਰ ਵੀ ਮੁੰਡੇ ਕੁੜੀਆਂ 45 ਮਿੰਟ ਕਲਾਸ ਵਿੱਚ ਲੇਟ ਗਏ ਸਨ। ਕਿਸੇ ਨੇ ਕਲਾਸ ਵਿੱਚ ਕੋਈ ਗੱਲ ਨਹੀਂ ਕੀਤੀ ਸੀ। ਟੀਚਰ ਬੋਲੀ ਜਾਂਦਾ ਸੀ। ਸਬ ਸੁਣ ਰਹੇ ਸਨ। ਜਿੰਨੇ ਪਾਠਸ਼ਾਲਾਂ, ਸਕੂਲ, ਕਾਲਜ਼, ਧਰਮਿਕ ਥਾਂ ਪਬਲਿਕ ਥਾਂ ਹਨ। ਹਰ ਪਾਸੇ ਇਹੀ ਲਿਖਿਆ ਹੁੰਦਾ ਹੈ। ਚੁੱਪ ਦਾ ਦਾਨ ਬਖ਼ਸ਼ੋ। ਸੁਣਨ ਵੱਲ ਵੱਧ ਸੁਰਤੀ ਲਗਾਂਉਣ ਨੂੰ ਕਿਹਾ ਜਾਂਦਾ ਹੈ। ਜਿਥੇ ਬਹੁਤੇ ਬੁਲਾਰੇ ਬੋਲਣ ਵਾਲੇ ਹੋਣ। ਕਾਂਵਾਂ ਰੌਲੀ ਪੈ ਜਾਂਦੀ ਹੈ। ਗਾਮੇਂ ਦੇ ਘਰ ਵੀ ਇਹੀ ਹੋਇਆ ਸੀ। ਕੋਈ ਇੱਕ ਦੂਜੇ ਅੱਗੇ ਨਹੀਂ ਬੋਲਦਾ ਸੀ। ਜਿੰਨੀ ਦੇਰ ਸਾਰੇ ਖਮੋਸ਼ ਸਨ। ਘਰ ਵਿੱਚ ਸ਼ਾਂਤੀ ਸੀ। ਬਹੁਤ ਵਧੀਆਂ ਗੱਡੀ ਰੁੜਦੀ ਰਹੀ। ਇੱਕ ਨੇ ਜੁਬਾਨ ਖੋਲੀ, ਸਾਰੇ ਉਸ ਦੇ ਮਗਰ, ਕੁੱਤਿਆਂ ਵਾਂਗ ਟਊ-ਟਊ ਕਰਨ ਲੱਗ ਗਏ। ਜਦੋਂ ਕੋਈ ਕਿਸੇ ਅੱਗੇ ਨਹੀਂ ਬੋਲਦਾ। ਉਸ ਨੂੰ ਸਹਿੱਣ ਸ਼ਕਤੀ ਰੱਖਣੀ ਪੈਂਦੀ ਹੈ। ਜੋ ਵੀ ਮੂਹਰੇ ਵਾਲਾ ਕਹੀ ਜਾਂਦਾ ਹੈ। ਬੋਲੀ ਜਾਂਦਾ ਹੈ। ਜੇ ਉਹ ਪਾਵਰਫੁੱਲ ਹੈ। ਉਸ ਦੀ ਵਧੀਕੀ ਨੂੰ ਬਰਦਾਸਤ ਕਰਨਾਂ ਪੈਂਦਾਂ ਹੈ। ਜੋ ਮੁਸ਼ਕਲ ਬਹੁਤ ਹੈ। ਕਿਸੇ ਧਰਮਿਕ ਥਾਂ ਉਤੇ ਜਾਂਦੇ ਹਾਂ। ਉਥੋਂ ਦੇ ਪ੍ਰਬੰਧਕਾਂ ਦਾ ਉਥੇ ਕਬਜ਼ਾ ਹੁੰਦਾ ਹੈ। ਉਹ ਜੋ ਕਰਦੇ, ਬੋਲਦੇ ਹਨ। ਉਨ੍ਹਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਦੂਜਾ ਬੰਦਾ ਦਖ਼ਲ ਦੇਵੇ। ਪੁਲਿਸ ਸੱਦ ਕੇ ਜੇਲ੍ਹ ਕਰਾ ਦਿੰਦੇ ਹਨ। ਅਦਾਲਤ ਵਿੱਚ ਧੱਕੇ ਖਾਣ ਦੀ ਨੌਬਤ ਲਿਆ ਦਿੰਦੇ ਹਨ। ਕੇਸ ਭੁਗਤਣ ਨੂੰ ਗੋਲਕ ਦਾ ਧੰਨ ਲੋਕਾਂ ਦਾ ਦਸਵਾਂ ਦਸੌਦ ਹੁੰਦਾ ਹੈ। ਮੂਹਰੇ ਬੋਲਣ ਵਾਲਾ ਬੰਦਾ ਜੇਬ ਵਿਚੋਂ ਪੈਸੇ ਲਗਾਉਂਦਾ ਹੈ। ਇਸ ਵਰਗੇ ਬੰਦਿਆਂ ਦੀ ਜਿਸ ਦਿਨ ਜਕ ਖੁੱਲ ਗਈ। ਬਗ਼ਾਵਤ ਕਰ ਦਿੰਦਾ ਹੈ। ਫਿਰ ਸਾਰੇ ਪਰਦੇ ਫਾਸ਼ ਹੋ ਜਾਂਦੇ ਹਨ। ਗੱਲ ਲਫ਼ਜ਼ਾਂ ਦੇ ਇੱਧਰ-ਉੱਧਰ ਕਰਨ ਦੀ ਹੈ।
ਭਾਗ 15 ਦੁਨੀਆ ਉੱਤੇ ਕੋਈ ਠੰਢੇ ਸੁਭਾਅ ਦੀ ਚੀਜ਼ ਨਹੀਂ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਦੋਂ ਅਸੀਂ ਨਿੱਤ ਦੀ ਜ਼ਿੰਦਗੀ ਵਿੱਚ, ਧਿਆਨ ਨਾਲ ਦੇਖਦੇ ਹਾਂ। ਬਹੁਤ ਕੁੱਝ ਸਿੱਖਦੇ ਹਾਂ। ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਦੇਖਿਆ ਹੋਣਾ ਹੈ। ਜਦੋਂ ਚੂਲੇ ਉੱਤੇ ਰਿੱਝਦੀ, ਗਰਮ ਚੀਜ਼ ਵਿੱਚ ਤੱਤੇ ਘਿਉ, ਤੇਲ ਨਾਲ ਭੁੰਜੇ ਆਟੇ ਵਿੱਚ ਠੰਢਾ ਪਾਣੀ ਮਿਲਾ ਦੇਈਏ। ਉਹ ਅੱਗ ਦੇ ਭਬੂਕੇ ਵਾਂਗ ਬਾਹਰ ਨੂੰ ਉੱਬਲਦਾ ਹੈ। ਚਾਹੇ ਠੰਢਾ ਪਾਣੀ ਪਾਈ ਜਾਈਏ। ਹੋਰ ਉੱਛਲ ਕੇ, ਬਾਹਰ ਨੂੰ ਆਉਂਦਾ ਹੈ। ਇਸੇ ਲਈ ਕੜਾਹ ਦੇ ਭੁੰਜੇ ਆਟੇ ਵਿੱਚ, ਸਿਆਣੇ ਲੋਕ ਤੱਤਾ ਪਾਣੀ ਪਾਉਂਦੇ ਹਨ। ਤੱਤੇ ਵਿੱਚ ਤੱਤਾ ਪਾਉਣ ਸਮੇਂ, ਇਸ ਦੀ ਭਾਫ਼ ਬਣਦੀ ਹੈ। ਉਸ ਨਾਲ ਵੀ ਚਮੜੀ ਮੱਚ ਜਾਂਦੀ ਹੈ। ਤੱਤੇ-ਤੱਤੇ ਉੱਬਲੇ ਹੋਏ ਦੁੱਧ ਵਿੱਚ, ਜੇ ਚਾਹ ਪੱਤੀ, ਖੰਡ ਹੋਰ ਕੁੱਝ ਵੀ ਪਾ ਦੇਈਏ। ਸਾਰਾ ਕੁੱਝ ਬਾਹਰ ਆ ਜਾਂਦਾ ਹੈ। ਪਤੀਲਾ ਖਾਲ਼ੀ ਹੋ ਜਾਂਦਾ ਹੈ। ਸਮੁੰਦਰ ਦਾ ਪਾਣੀ ਵੀ ਪੂਰੇ ਚੰਦ ਨਿਕਲਣ ਤੇ ਚਾਂਦਨੀ ਠੰਢੀ ਰਾਤ ਨੂੰ ਹੀ ਉੱਛਲਦਾ ਹੈ। ਉਹੀ ਸਮੁੰਦਰ ਵਾਲਾ ਬੰਦੇ ਦਾ ਸੁਭਾਅ ਹੈ। ਗਾਮੇ ਵਰਗੇ ਸਮਝਦੇ ਹਨ। ਅਸੀਂ ਬਹੁਤ ਗਰਮ ਸੁਭਾਅ ਦੇ ਬੰਦੇ ਹਾਂ। ਦੁਨੀਆ ਉੱਤੇ ਕੋਈ ਠੰਢੇ ਸੁਭਾਅ ਦੀ ਚੀਜ਼ ਨਹੀਂ ਹੈ। ਕੋਈ ਵੀ ਚੀਜ਼ ਗਰਮ ਹੋ ਸਕਦੀ ਹੈ। ਗਰਮ ਚੀਜ਼ ਕੋਲ ਠੰਢੀ ਚੀਜ਼ ਹੋਵੇਗੀ। ਉਸ ਨੇ ਵੀ ਗਰਮ ਹੋਣਾ ਹੈ। ਬਰਫ਼ ਠੰਢੀ ਹੁੰਦੀ ਹੈ। ਬਰਫ਼ ਦੀ ਤਕਸੀਰ ਗਰਮ ਹੁੰਦੀ ਹੈ। ਇਸ ਲਈ ਸੱਟ ਵਾਲੀ ਥਾਂ ਰੱਖਣ ਨਾਲ ਦਰਦ ਘੱਟਦਾ ਹੈ। ਨੀਲ ਪਏ ਤੋਂ ਬਰਫ਼ ਰੱਖਣ ਨਾਲ ਇਕਠਾਂ ਹੋਇਆ ਖੂਨ ਖਿੰਡ ਜਾਂਦਾ ਹੈ। ਬਰਫ਼ ਵੀ ਗਰਮ ਚੀਜ਼ਾਂ ਵਿਚ ਪਿਘਲ ਕੇ, ਗਰਮ ਨਾਲ ਰਲ ਜਾਂਦੀ ਹੈ। ਭਾਵੇਂ ਥੋੜ੍ਹਾ ਜਿਹਾ ਅਸਰ ਦਿਖਾ ਕੇ, ਗਰਮ ਨੂੰ ਥੋੜ੍ਹਾ ਠੰਢਾ ਵੀ ਕਰਦੀ ਹੈ। ਤਾਪਮਾਨ ਠੰਢੇ ਤੱਤੇ ਦਾ ਬੰਦਿਆਂ ਉੱਤੇ ਅਸਰ ਹੁੰਦਾ ਹੈ। ਖ਼ਰਬੂਜ਼ੇ ਨੂੰ ਦੇਖ ਕੇ, ਖ਼ਰਬੂਜ਼ਾ ਰੰਗ ਫੜਦਾ ਹੈ। ਤੱਤੇ ਕੋਲੋਂ ਬਚ ਕੇ ਰਹੋ। ਠੰਢੇ ਨੂੰ ਤੱਤਾ ਲਗਦਾ ਹੈ। ਤੱਤੇ ਦਾ ਅਸਰ ਛੇਤੀ ਹੁੰਦਾ ਹੈ।
ਬਲਦੇਵ, ਨੇਕ ਤੇ ਨਿਰਮਲ ਨੇ ਪੱਕਾ ਇਰਾਦਾ ਕਰ ਲਿਆ ਸੀ। 4000 ਤੋਂ ਇੱਕ ਵਾਧੂ ਪੈਸਾ, ਖ਼ਰਚੇ ਦਾ ਨਹੀਂ ਦੇਣਾ। ਗਾਮਾ ਆਪ ਦੀ ਜਿਦ ਉੱਤੇ ਅੜਿਆ ਹੋਇਆ ਸੀ। ਗਾਮੇ ਨੇ ਕਿਹਾ, “ ਮੇਰੇ ਘਰ ਵਿੱਚ, ਮੇਰੀ ਮਰਜ਼ੀ ਚੱਲੇਗੀ। ਜੋ ਮੈਂ ਚਾਹਾਂਗਾ, ਉਹੀ ਮੈਂ ਕਰਾਂਗਾ। “ ਨੇਕ ਨੇ ਪੁੱਛਿਆ, “ ਬਾਈ ਤੂੰ ਤਾਂ ਸਾਨੂੰ ਆਏ ਧੱਕੇ ਮਾਰਦਾ ਹੈਂ। ਕੀ ਅਸੀਂ ਭਿਖਾਰੀ ਹਾਂ? ਅਸੀਂ ਕਦੇ ਇਸ ਘਰ ਨੂੰ ਬੇਗਾਨਾ ਨਹੀਂ ਸਮਝਿਆ। ਸਾਡੇ ਵੀ ਪਿੱਛੇ ਬੱਚੇ ਹਨ। ਅਸੀਂ ਉਨ੍ਹਾਂ ਦੀ ਦੇਖ-ਭਾਲ ਵੀ ਕਰਨੀ ਹੈ। “ ਬਲਦੇਵ ਨੇ ਪੁੱਛਿਆ, “ ਬਾਈ ਇੰਨੀ ਹੀ ਸਾਂਝ ਸੀ। ਤੂੰ ਮੇਰੀ-ਮੇਰੀ ਕਰਨ ਲੱਗ ਗਿਆ। ਕੀ ਇਹ ਸਾਡਾ ਘਰ ਨਹੀਂ ਹੈ? “ ਨਿਰਮਲ ਨੇ ਕਿਹਾ, “ ਇਸ ਦਾ ਮਤਲਬ ਇਹ ਤੇਰਾ ਇਕੱਲੇ ਦਾ ਘਰ ਹੈ। “ ਗਾਮੇ ਨੇ ਕਿਹਾ, “ ਕੀ ਮੈਂ ਇਹ ਘਰ ਤੁਹਾਡੇ ਨਾਮ ਕਰ ਦਿਆਂ? ਘਰ ਮੇਰਾ ਹੈ। ਤੁਹਾਡਾ ਕਿਵੇਂ ਹੋ ਸਕਦਾ ਹੈ? ਕਲ ਨੂੰ ਕਹੋਗੇ, ਤਾਰੋ ਵੀ ਸਾਡੀ ਘਰਵਾਲੀ ਹੈ। “ ਨੇਕ ਨੇ ਕਿਹਾ, “ ਯਾਰ ਆਪਣੇ ਚਾਰ ਕੱਪੜੇ ਚੱਕੋਂ, ਇੱਥੋਂ ਚੱਲੀਏ। ਬਾਈ ਤਾਂ ਇਲਜਾਮ ਲਗਾਉਣ ਲੱਗ ਗਿਆ। ਇਹ ਤਾਂ ਗਾਲ਼ਾਂ ਕੱਢ ਕੇ, ਘਰੋਂ ਕੱਢੇਗਾ। “ ਨਿਰਮਲ ਨੇ ਕਿਹਾ, “ ਗੱਲ ਸਹੀ ਹੈ। ਆਪਣੀ ਇੱਜ਼ਤ ਆਪ ਦੇ ਹੱਥ ਹੈ। ਇੱਥੋਂ ਨਿਕਲਣਾ ਪੈਣਾ ਹੈ। “ ਤਾਰੋ ਨੇ ਕਿਹਾ, “ ਤੁਸੀਂ ਸਾਨੂੰ ਇਹ ਇਨਾਮ ਦਿੰਦੇ ਹੋ। ਅਸੀਂ ਇੰਨਾ ਚਿਰ ਰੋਟੀਆਂ ਖੁਆਈਆਂ ਹਨ। ਘਰ ਵਿੱਚ ਰੱਖਿਆ ਹੈ। “ ਬਲਦੇਵ ਨੇ ਕਿਹਾ, “ ਇਸ ਦੇ ਬਦਲੇ ਅਸੀਂ ਸਾਰੀ ਉਮਰ ਦੀ ਕਮਾਈ ਦਿੱਤੀ ਹੈ। ਸਾਡੇ ਕੋਲੇ ਇੱਕ ਪੈਸਾ ਨਹੀਂ ਬਚਿਆ। ਅਸੀਂ ਹੋਰ ਇੱਥੇ ਨਹੀਂ ਰਹਿ ਸਕਦੇ। “ ਗਾਮੇ ਨੇ ਕਿਹਾ, “ ਤੁਸੀਂ ਕਿਥੇ ਜਾਵੋਗੇ? ਮੈਂ ਤੁਹਾਡਾ ਪ੍ਰਬੰਧ ਕਰਦਾਂ ਹਾਂ। ਪੁਲੀਸ ਨੂੰ ਸੱਦ ਕੇ, ਸਾਰਿਆਂ ਨੂੰ ਚੁਕਵਾ ਦਿੰਦਾ ਹਾਂ। ਫਿਰ ਦੇਖੇਗਾ, ਕਮਾਈ ਕਿਵੇਂ ਕਰਦੇ ਹੋ? “ ਗਾਮੇ ਨੇ ਬਲਦੇਵ ਦੇ ਦੋ ਚਪੇੜਾਂ ਮਾਰ ਦਿੱਤੀਆਂ। ਪੁਲੀਸ ਦਾ ਨਾਮ ਸੁਣਕੇ, ਸਾਰੇ ਭਟਕ ਗਏ। ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋ ਗਏ। ਸਬ ਨੂੰ ਚੀਕਦਿਆਂ, ਲੜਦਿਆਂ ਨੂੰ ਸਾਹ ਚੜ੍ਹ ਗਏ। ਬੰਨਸੂ, ਬੱਤਾ ਤੇ ਤਾਰੋ, ਗਾਮੇ ਵੱਲ ਸਨ। ਬਹੁਤ ਭੜਥੂ ਪਿਆ। ਟੇਬਲ, ਕੁਰਸੀਆਂ, ਭਾਂਡੇ ਟੁੱਟ ਗਏ।
ਬਲਦੇਵ, ਨੇਕ, ਨਿਰਮਲ ਆਪ ਦਾ ਸਮਾਨ ਛੱਡ ਕੇ, ਭੱਜ ਗਏ। ਉਨ੍ਹਾਂ ਨੇ ਗੁਰਦੁਆਰੇ ਸਾਹਿਬ ਜਾ ਕੇ ਸਾਹ ਲਿਆ। ਗਾਮੇ ਦੇ ਦੋਸਤ ਨੂੰ ਫ਼ੋਨ ਕਰ ਕੇ, ਸਾਰੀ ਗੱਲ ਦੱਸੀ। ਉਸ ਕੋਲ ਦੋ ਕਮਰੇ ਵਿਹਲੇ ਪਏ ਸਨ। ਉਸ ਨੇ ਤਿੰਨਾਂ ਨੂੰ ਆਪਦੇ ਘਰ ਰੱਖ ਲਿਆ। ਜਦੋਂ ਵੀ ਕੋਈ ਨੁਕਸਾਨ ਪਹੁੰਚਾਏਗਾ, ਨੇੜੇ ਦਾ ਹੀ ਪੰਗਾ ਲਏਗਾ। ਸਬ ਤੋਂ ਨੇੜੇ ਦਾ ਦੋਸਤ, ਰਿਸ਼ਤੇਦਾਰ ਹੀ ਹੋਵੇਗਾ। ਆਪਣੇ ਦੋਸਤ, ਰਿਸ਼ਤੇਦਾਰ ਨੂੰ ਹੀ ਪਤਾ ਹੁੰਦਾ ਹੈ। ਤੁਹਾਡੀ ਦੁਖਦੀ ਰਗ ਕਿਹੜੀ ਹੈ? ਤੁਹਾਡੀਆਂ ਜੜਾਂ ਕਿੰਨੀਆਂ ਕੁ ਡੂੰਘੀਆਂ ਹਨ? ਆਪਣਾ ਦੋਸਤ, ਰਿਸ਼ਤੇਦਾਰ ਹੀ ਜਾਣਦਾ ਹੁੰਦਾ ਹੈ। ਆਪਣਾ ਹੀ ਬੰਦਾ ਘਰ ਦਾ ਭੇਤੀ ਹੁੰਦਾ ਹੈ। ਭੇਤ ਬਗੈਰ ਪਾੜ ਨਹੀਂ ਲੱਗਦਾ। ਭੇਤੀ ਆਪਣਾ ਦੋਸਤ, ਰਿਸ਼ਤੇਦਾਰ ਹੀ ਚੋਰ, ਕਾਤਲ, ਦਿਲ, ਤਨ ‘ਤੇ ਸੱਟ ਮਾਰਨ ਵਾਲਾ ਹੁੰਦਾ ਹੈ।
ਭਾਗ 16 ਫ਼ਸਲਾਂ ਉੱਤੇ ਜੋ ਕੀੜੇ ਮਾਰ ਦਵਾਈਆਂ ਛਿੜਕਦੇ ਹਨ, ਉਨ੍ਹਾਂ ਨੂੰ ਖਾ ਕੇ, ਬਹੁਤ ਪੱਛੀ, ਜਾਨਵਰਾਂ ਤੇ ਬੰਦੇ ਮਰ ਰਹੇ ਹਨ ਆਪਣੇ ਪਰਾਏ
ਜਿਵੇਂ ਫ਼ਸਲਾਂ ਨੂੰ ਪਾਲ਼ਿਆਂ ਜਾਂਦਾ ਹੈ। ਉਸ ਵਿੱਚ ਅੰਨ, ਫਲ਼, ਹਰੀਆਂ ਸਬਜ਼ੀਆਂ ਹਨ। ਉਵੇਂ ਹੀ ਪਸ਼ੂਆਂ, ਜਾਨਵਰਾਂ ਨੂੰ ਪਾਲ਼ਿਆਂ ਜਾਂਦਾ ਹੈ। ਜਿਸ ਤੋਂ ਲਾਲ ਮੀਟ, ਦੁੱਧ, ਉੱਨ, ਚਮੜਾ, ਚਰਬੀ ਦੁਆਰਾ ਡਾਲਡਾ ਘਿਉ, ਆਂਡੇ ਮਿਲਦੇ ਹਨ। ਕਈਆਂ ਪਸ਼ੂਆਂ ਤੋਂ ਭਾਰ ਢੋਣ, ਖਿੱਚਣ ਦਾ ਕੰਮ ਲਿਆ ਜਾਂਦਾ ਹੈ। ਕਈ ਧਰਤੀ ਨੂੰ ਵਾਹੁਣ ਦਾ ਕੰਮ ਵੀ ਕਰਦੇ ਹਨ। ਫ਼ਸਲਾਂ, ਪਸ਼ੂਆਂ, ਜਾਨਵਰਾਂ ਨੂੰ ਖਾਦ ਪਾ ਕੇ ਪਾਣੀ ਦੇ ਕੇ, ਪਾਲਿਆ ਜਾਂਦਾ ਹੈ। ਕੀੜਿਆਂ ਤੋਂ ਬਚਾਉਣ ਤੇ ਵੱਡਾ ਕਰਨ ਲਈ ਦਵਾਈਆਂ ਵੀ ਪਾ ਦਿੱਤੀਆਂ ਜਾਂਦੀਆਂ ਹਨ। ਜੋ ਬੰਦੇ ਐਸਾ ਪਾਲਣ-ਪੋਸਣ ਕਰ ਰਹੇ। ਖਾਦ, ਦਵਾਈਆਂ ਪਾ ਰਹੇ ਹਨ। ਉਨ੍ਹਾਂ ਉੱਤੇ ਵੀ ਇਸ ਦਾ ਅਸਰ ਹੁੰਦਾ ਹੈ। ਖਾਣ ਵਾਲਿਆਂ ਉੱਤੇ ਤਾਂ ਅਸਰ ਹੋਣਾ ਲਾਜ਼ਮੀ ਹੈ। ਫ਼ਸਲਾਂ ਉੱਤੇ ਜੋ ਕੀੜੇ ਮਾਰ ਦਵਾਈਆਂ ਛਿੜਕਦੇ ਹਨ। ਉਨ੍ਹਾਂ ਨੂੰ ਖਾ ਕੇ, ਬਹੁਤ ਪੰਛੀ, ਜਾਨਵਰਾਂ ਤੇ ਬੰਦੇ ਮਰ ਰਹੇ ਹਨ। ਬਹੁਤ ਘੱਟ ਪੰਛੀ ਦੇਖਣ ਨੂੰ ਮਿਲਦੇ ਹਨ। ਇੱਕ ਦਿਨ ਬੰਦਿਆਂ ਦਾ ਵੀ ਇਹੀ ਹਾਲ ਹੋਣ ਵਾਲਾ ਹੈ। ਕਈ ਔਰਤਾਂ ਬਾਂਝ ਹੋ ਗਈਆਂ ਹਨ। ਬੱਚੇ ਨਹੀਂ ਪੈਦਾ ਕਰ ਸਕਦੀਆਂ। ਮਰਦ ਨਾ-ਮਰਦ ਹੋ ਰਹੇ ਹਨ। ਇਸੇ ਲਈ ਤਲਾਕ ਹੋ ਰਹੇ ਹਨ। ਕਈ ਖਾਨ ਦਾਨਾਂ ਦਾ ਬੀਜ ਨਾਸ ਹੋ ਗਿਆ ਹੈ। ਇਹੀ ਹਾਲ ਦਵਾਈਆਂ, ਖਾਂਦਾ ਨਾਲ ਧਰਤੀ, ਹਵਾ, ਪਾਣੀ, ਬਨਸਪਤੀ, ਮਨੁੱਖ ਦਾ ਹੋਣ ਵਾਲਾ ਹੈ।
ਅੱਜ ਕਲ ਹਰ ਕੋਈ, ਹਰ ਕੰਮ ਛੇਤੀ ਕਰਨਾ ਚਾਹੁੰਦਾ ਹੈ। ਕਾਹਲੀ ਦੇ ਕੰਮ ਵਿੱਚ ਨੁਕਸਾਨ ਵੀ ਹੋ ਜਾਂਦਾ ਹੈ। ਨਗਿੰਦਰ ਵੀ ਖੇਤੀ ਨਵੇਂ ਢੰਗਾਂ ਨਾਲ ਕਰਾਉਂਦਾ ਸੀ। ਉਹ ਬੀਜ ਦੇ ਵਿੱਚ ਯੂਰੀਆ ਰਲਾ ਕੇ, ਮਸ਼ੀਨ ਨਾਲ ਬਿਜਾਈ ਕਰਦੇ ਸਨ। ਨਗਿੰਦਰ ਦਾ ਖੇਤ ਜਾਣ ਦਾ ਸਮਾਂ ਨਹੀਂ ਲੱਗਦਾ ਸੀ। ਮੁੰਡਾ ਕੋਈ ਘਰ ਨਹੀਂ ਸੀ। ਭਈਏ ਹੀ ਖੇਤ ਵਿੱਚ ਰਹਿੰਦੇ ਸਨ। ਜ਼ਮੀਨ ਦੇ ਮਾਲਕ ਭਈਏ ਸਨ। ਉਹੀ ਜਾਣਦੇ ਸਨ। ਕਿਹੜੇ ਖੇਤ ਵਿੱਚ ਕਿਹੜੀ ਫ਼ਸਲ ਬੀਜਣੀ, ਕੱਟਣੀ ਹੈ? ਕਦੋਂ ਸਿੰਚਾਈ ਕਰਨੀ ਹੈ? ਖੇਤ ਵਿੱਚ ਹੀ ਬਹੁਤ ਵੱਡਾ ਮੱਛੀ ਫਾਰਮ, ਪੋਲਟਰੀ ਫਾਰਮ ਤੇ ਡੇਅਰੀ ਫਾਰਮ ਸੀ। ਭਈਆਂ ਨੂੰ ਮੌਜ਼ ਬਣੀ ਹੋਈ ਸੀ। ਧੰਨ, ਜਾਇਦਾਦ ਉਸੇ ਦੇ ਹਨ। ਜੋ ਉਸ ਨੂੰ ਖ਼ਰਚਦੇ ਹਨ। ਜੋ ਕਾਰ ਮੁੱਖ-ਤਿਆਰੀ ਹੁੰਦਾ ਹੈ। ਉਹ ਆਪ ਰੱਜ ਕੇ ਖਾਂਦਾ ਹੈ। ਬਚਿਆ ਹੋਇਆ ਅੱਗੇ ਦਿੰਦਾ ਹੈ। ਕਈ ਬਾਰ ਗੁਆਂਢੀਆਂ ਦਾ ਕਾਲਾ ਖੇਤ ਚਲਾ ਜਾਂਦਾ ਸੀ। ਉਸ ਨੂੰ ਖੇਤ ਵਿਚੋਂ ਚੀਜ਼ਾਂ ਲੈਣ ਦਾ ਲਾਲਚ ਹੁੰਦਾ ਸੀ। ਭਈਆਂ ਤੋਂ ਬਗੈਰ ਪੁੱਛੇ ਮੂਲ਼ੀਆਂ, ਸ਼ਲਗਮ, ਸਾਗ ਲੈ ਜਾਂਦਾ ਸੀ। ਕਦੇ ਤਾਂ ਕਣਕ ਝੋਨੇ ਦੀ ਬੋਰੀ ਸਾਈਕਲ ਤੇ ਲੱਦ ਕੇ ਤੁਰ ਜਾਂਦਾ ਸੀ। ਭਈਆਂ ਦੀ ਦੇਸੀ ਸ਼ਰਾਬ ਤੇ ਰਿੱਝਦੇ ਤਿੱਤਰ, ਬਟੇਰੇ ਵੀ ਖਾ ਆਉਂਦਾ ਸੀ। ਨਗਿੰਦਰ ਤੋਂ ਭਈਆਂ ਨੂੰ ਕੋਈ ਖ਼ਤਰਾ ਨਹੀਂ ਸੀ। ਉਸ ਤੋਂ ਸਰਪੰਚੀ ਦੀ ਚੌਧਰ ਹੀ ਸੰਭਾਲੀ ਜਾਂਦੀ ਸੀ। ਕਾਲਾ ਭਈਆਂ ਦੇ ਸਾਰੇ ਭੇਤ ਜਾਣਦਾ ਸੀ। ਉਸ ਨੇ ਕਈ ਬਾਰ, ਭਈਆਂ ਨੂੰ ਕਿਹਾ ਵੀ ਸੀ, “ ਜੱਟ ਤਾਂ ਮੂੰਗੀ ਦੀ ਦਾਲ ਜਾਂ ਸਾਗ ਹੀ ਖਾਂਦੇ ਹਨ। ਤੁਸੀਂ ਹਰ ਰੋਜ਼ ਮੱਛੀਆਂ, ਮੁਰਗ਼ੇ, ਖ਼ਰਗੋਸ਼, ਕਬੂਤਰ ਜਾਂ ਨਿਹੰਗ ਦੀ ਬੱਕਰੀ ਭੁੰਨ ਕੇ ਖਾਂਦੇ ਹੋ। ਨਿਹੰਗ ਨਗਿੰਦਰ ਸਿਰ ਇਲਜ਼ਾਮ ਲਗਾਉਂਦਾ ਰਹਿੰਦਾ ਹੈ। “
ਜੋ ਪੁਰਾਣਾਂ ਭਈਆ ਸੀ। ਉਹ ਜੁਆਬ ਦਿੰਦਾ ਸੀ, “ ਹਮ ਨੇ ਤੋਂ ਬੱਕਰਾ ਖਰੀਦਾ ਹੈ। ਕਿਆ ਹਮ ਆਪ ਕੋ ਚੋਰ ਲਗਤੇ ਹੈ। “ ਬੋਦੀ ਵਾਲਾ ਭਈਆ ਜਦ ਬੋਲਦਾ ਸੀ। ਉਸ ਦੀ ਬੋਦੀ ਹਿੱਲਦੀ ਸੀ। ਉਸ ਨੇ ਜੁਆਬ ਦਿੱਤਾ, “ ਬਾਬੂ ਜੀ ਚੋਰੀ ਕੇ ਮਾਲ ਮੈ ਆਪ ਵੀ ਹਿੱਸਾ ਲੇਤੇ ਹੈ। ਹਰ ਰੋਜ਼ ਮੀਟ ਬੱਣਤੇ ਸਮੇਂ ਖਾਨੇ ਕੇ ਲੀਏ ਆਪ ਆ ਜਾਤਾ ਹੈ। ਆਪ ਮੂੰਗੀ ਕੀ ਦਾਲ ਕਿਉਂ ਨਹੀਂ ਖਾਤਾ? ਆਪ ਕੇ ਮੂੰਹ ਕੋ ਵੀ ਮਾਸ ਲੱਗ ਗਿਆ ਹੈ। “ ਕਾਲੇ ਨੇ ਕਿਹਾ, “ ਤੁਸੀਂ ਪੰਜਾਬੀਆਂ ਦੇ ਸਿਰ ਚੜ੍ਹ ਗਏ ਹੋ। ਜਾਇਦਾਦਾਂ ਉੱਤੇ ਤੁਹਾਡਾ ਕਬਜ਼ਾ ਹੋ ਗਿਆ ਹੈ। ਅਸੀਂ ਸਾਰੇ ਜਿੰਮੀਦਾਰ ਹੀ ਕੰਮਚੋਰ ਹੋ ਗਏ ਹਾਂ। ਜੋ ਹੱਥੀ ਕੰਮ ਨਹੀਂ ਕਰਦੇ। “ ਇੱਕ ਹੋਰ ਪਤਲਾ ਜਿਹਾ ਭਈਆ ਉੱਥੇ ਰਹਿੰਦਾ ਸੀ। ਉਹ ਸ਼ਰਾਬ ਕੱਢਦਾ ਹੁੰਦਾ ਸੀ। ਉਸ ਨੇ ਕਿਹਾ, “ ਬਾਬੂ ਜੀ ਇਹ ਨਵੀਂ ਸ਼ਰਾਬ ਨਿਕਾਲੀ ਹੈ। ਟੇਸਟ ਬਤਾਉ ਕੈਸਾ ਹੈ? “ਕਾਲੇ ਨੂੰ ਗਲਾਸ ਭਰ ਕੇ ਦੇਸੀ ਦਾ ਦੇ ਦਿੱਤਾ। ਕਾਲਾ ਸ਼ਰਾਬ ਪੀਣ ਸਾਰ ਮਰ ਗਿਆ। ਭਈਆਂ ਨੇ ਚੱਕ ਕੇ, ਕਾਲੇ ਨੂੰ ਖੂਹ ਵਿੱਚ ਸਿੱਟ ਦਿੱਤਾ। ਦੂਜੇ ਦਿਨ ਸਾਰਾ ਪਿੰਡ ਕੂਹ ਉੱਤੇ ਇਕੱਠਾ ਹੋਇਆ ਸੀ। ਲੋਕ ਗੱਲਾਂ ਕਰ ਰਹੇ ਸਨ, “ ਕਾਲੇ ਨੇ ਗ਼ਰੀਬੀ ਤੋਂ ਤੰਗ ਆ ਕੇ, ਖੂਹ ਵਿੱਚ ਛਾਲ ਮਾਰ ਦਿੱਤੀ। ਰੋਜ਼ ਦੇ ਭੁੱਖਾ ਮਰਨ ਨਾਲੋਂ ਇੱਕ ਦਿਨ ਮਰ ਗਿਆ। ਕੋਈ ਵੀ ਐਸਾ ਨਹੀਂ ਕਹਿ ਰਿਹਾ ਸੀ, “ ਵਿਹਲੜ ਕੰਮਚੋਰ ਸੀ। ਲੋਕਾਂ ਦੇ ਕੇਤਾਂ ਵਿਚੋਂ ਚੋਰੀਆਂ ਕਰਦਾ ਸੀ। “
Comments
Post a Comment