ਭਾਗ 17-34 ਜ਼ਿੰਦਗੀ ਜੀਨੇ ਦਾ ਨਾਮ 

ਭਾਗ 17 ਜਾਤ-ਪਾਤ ਛੱਡ ਕੇ, ਪਿਆਰ ਦਾ ਜਵਾਰ-ਭਾਟਾ ਠਾਠਾਂ ਮਾਰਦਾ ਹੈ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿਸ ਚੀਜ਼ ਉੱਤੇ ਪਾਬੰਦੀ ਲੱਗੀ ਹੋਵੇ। ਉਹ ਕੰਮ ਬਲੈਕ ਵਿੱਚ ਚੋਰੀ ਦੇ ਮਾਲ ਵਾਂਗ ਡਾਂਗਾਂ ਦੇ ਗਜ਼ ਖੁੱਲ੍ਹਾ ਹੁੰਦਾ ਹੈ। ਤਾਂਹੀਂ ਤਾਂ ਦੁਨੀਆ ਉੱਤੇ ਪਬਲਿਕ ਦੀ ਪਦੈਸ਼ ਇੰਨੀ ਹੋ ਰਹੀ ਹੈ। ਭਾਰਤੀ ਮਰਦ-ਔਰਤਾਂ ਸੈਕਸ ਦੇ ਮਾਮਲੇ ਵਿੱਚ ਦੂਜਿਆਂ ਪ੍ਰਤੀ ਪਾਬੰਦੀਆਂ ਲਾ ਕੇ ਰੱਖਦੇ ਹਨ। ਪੁਲਿਸ ਵਾਲਿਆਂ ਵਾਂਗ ਦੂਜਿਆਂ ਦੀਆਂ ਸੂਹਾਂ ਕੱਢਦੇ ਫਿਰਦੇ ਹਨ। ਆਪ ਬੰਦਾ ਬਲੈਕ ਦੇ ਮਾਲ ਵਾਂਗ ਚੋਰੀ ਕਰਦਾ ਹੈ। ਸਬ ਹੱਦਾਂ ਬੰਨੇ ਟੱਪ ਜਾਂਦਾ ਹੈ। ਸੈਕਸ ਦੇ ਮਾਮਲੇ ਵਿੱਚ ਗਰੀਬਾਂ ਦੇ ਸਰੀਰ ਨਾਲ ਭਾਵੇਂ ਊਚੀ ਜਾਤ ਦੇ ਖਹੀ ਜਾਣ। ਪਰ ਖਾਣਾ ਖਾਣ ਵਾਲਾ ਭਾਂਡਾ ਨਾਲ ਨਹੀਂ ਲੱਗਣਾ ਚਾਹੀਦਾ। ਲੋਕਾਂ ਸਾਹਮਣੇ, ਨੀਵੀਂ ਜਾਤ ਵਾਲੇ ਨੂੰ ਊਚੀ ਜਾਤ ਵਾਲਾ, ਬਰਾਬਰ ਮੰਜੇ ਉੱਤੇ ਨਹੀਂ ਬੈਠਣ ਦਿੰਦਾ। ਇਹ ਤਾਂ ਝੂਠੀ-ਮੂਠੀ ਦਾ ਲੋਕ ਦਿਖਾਵਾ ਹੁੰਦਾ ਹੈ। ਜਦੋਂ ਕਾਮ ਦਾ ਭੂਤ ਸਵਾਰ ਹੁੰਦਾ ਹੈ। ਜਾਤ-ਪਾਤ ਛੱਡ ਕੇ, ਪਿਆਰ ਦਾ ਜਵਾਰ-ਭਾਟਾ ਠਾਠਾਂ ਮਾਰਦਾ ਹੈ। ਉਦੋਂ ਤਾਂ ਊਚੀਆਂ ਜਾਤਾਂ ਵਾਲੇ ਮਰਦ-ਔਰਤ ਝੁੱਗੀਆਂ ਫੁੱਟਪਾਥ ਵਾਲਿਆਂ ਨੂੰ ਵੀ ਘੁੱਟ-ਘੁੱਟ ਕੇ ਹਿੱਕ ਨਾਲ ਲਗਾਉਂਦੇ ਹਨ। ਬਾਰ-ਬਾਰ ਚੁੰਮਦੇ ਚੱਟਦੇ ਹਨ। ਲੋਕ ਗੱਲਾਂ ਐਸੀਆਂ ਕਰਦੇ ਹਨ। ਪਿੰਡ ਜਾਂ ਗੁਆਂਢੀ ਦੀ ਧੀ-ਭੈਣ ਆਪਦੀ ਹੁੰਦੀ ਹੈਹੁਣ ਆਪਦੀ ਦਾ ਕੀ ਮਤਲਬ ਹੈ? ਲੋਕਾਂ ਦੇ ਮਨ ਜਾਣਦੇ ਹਨ।

ਡੱਡੂ ਦੀ ਛਾਲ ਵਾਂਗ ਬੰਦਾ ਆਪਣੇ ਨਾਲ ਵਾਲਿਆਂ ਨਾਲ ਨੇੜਤਾ ਵਧਾਉਂਦਾ ਹੈ। ਕੈਲੋ ਦੇ ਘਰ ਨਾਲ ਪੰਡਤਾਂ ਦਾ ਘਰ ਸੀ। ਕੈਲੋ ਨੂੰ ਵੀ ਆਮ ਕੁੜੀਆਂ ਵਾਂਗ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ। ਕੈਲੋ ਕੇ ਪੱਕੇ ਅਕਾਲੀ ਸਨ। ਪੰਡਤ ਪੱਕੇ ਪਵਿੱਤਰ ਕਹਾਉਂਦੇ ਸਨ। ਦੋਨਾਂ ਘਰਾਂ ਵਿੱਚ ਨੋਕ-ਝੋਕ ਚੱਲਦੀ ਰਹਿੰਦੀ ਸੀ। ਪੰਡਤਾਂ ਦਾ ਮੁੰਡਾ ਲਾਲੀ ਤੇ ਕੈਲੋ ਲੁਧਿਆਣੇ ਖ਼ਾਲਸਾ ਕਾਲਜ ਪੜ੍ਹਦੇ ਸਨ। ਕਾਲਜ਼ ਭਾਵੇਂ ਵੱਖਰੇ ਸਨ। ਆਉਣ-ਜਾਣ ਦਾ ਰਸਤਾ ਇੱਕੋ ਸੀ। ਬੱਸ ਇੱਕੋ ਸੀ। ਘਰ ਦੀ ਗਲ਼ੀ ਇੱਕੋ ਸੀ। ਘਰ ਦੀ ਛੱਤ ਉੱਤੋਂ ਇੱਕ ਸੀ। ਕੰਧ ਸਾਂਝੀ ਸੀ। ਕੈਲੋ ਤੇ ਲਾਲੀ ਨੂੰ ਪਤਾ ਨਹੀਂ ਲੱਗਾ। ਕਦੋਂ ਦੋਨਾਂ ਦਾ ਝੁਕਾ ਇੱਕ ਦੂਜੇ ਵੱਲ ਵੱਧ ਗਿਆ। ਕੈਲੋ ਦੇ ਮੰਮੀ-ਡੈਡੀ ਤੇ ਪੰਡਤ-ਪੰਡਤਾਣੀ ਵਿੱਚ ਛੋਟੀਆਂ-ਛੋਟੀਆਂ ਗੱਲ ਪਿੱਛੇ ਇੱਕ ਦੂਜੇ ਨਾਲ ਨਖ਼ਰੇ, ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਕੈਲੋ ਤੇ ਲਾਲੀ ਨੂੰ ਚੰਗਾ ਨਾਂ ਲੱਗਦਾ। ਉਹ ਸ਼ਰਮਿੰਦਾ ਹੋਏ, ਇੱਕ ਦੂਜੇ ਤੋਂ ਮੁਆਫ਼ੀ ਮੰਗਦੇ। ਕੈਲੋ ਨੂੰ ਲਾਲੀ ਆਪਦੇ ਮੰਮੀ-ਡੈਡੀ ਤੋਂ ਵੀ ਚੰਗਾ ਲੱਗਦਾ ਸੀ। ਦੋਨਾਂ ਨੂੰ ਇੱਕ ਦੂਜੇ ਕੋਲ ਰਹਿਣਾ ਚੰਗਾ ਲੱਗਦਾ ਸੀ। ਗੱਲਾਂ ਕਰਨ ਨੂੰ ਮੌਕਾ ਭਾਲਦੇ ਰਹਿੰਦੇ ਸਨ।

ਉਹ ਦੋਨੇਂ ਘਰ ਵਾਲਿਆਂ ਤੇ ਲੋਕਾਂ ਤੋਂ ਚੋਰੀ ਮਿਲਣ ਲੱਗ ਗਏ ਸਨ। ਕਦੇ ਉਹ ਕੋਠੇ ਟੱਪ ਕੇ, ਇੱਕ ਦੂਜੇ ਦੇ ਕੋਠੇ ਉੱਤੇ ਪਹੁੰਚ ਜਾਂਦੇ ਸਨ। ਕਦੇ ਕਾਲਜ ਦੇ ਪੜ੍ਹਾਈ ਦੇ ਸਮੇਂ ਕਾਲਜ਼ ਨਾਂ ਜਾ ਕੇ, ਪਿਆਰ ਦੀਆਂ ਗੱਲਾਂ ਕਰਦੇ ਸਨ। ਪਿਆਰ-ਕਾਮ ਜਾਤ ਨਹੀਂ ਦੇਖਦਾ। ਮਰਦ-ਔਰਤ ਦਾ ਪਿਆਰ ਸੈਕਸ ਤੱਕ ਹੀ ਸੀਮਤ ਹੈ। ਕਈਆਂ ਦੀ ਗੱਲਾਂ-ਬਾਤਾਂ ਕਰਕੇ ਦਰਸ਼ਨ ਕਰਕੇ ਪਾਣ ਉੱਤਰ ਜਾਂਦੀ ਹੈ। ਕਈ ਬਾਰ ਸਰੀਰਾਂ ਦੀ ਭੁੱਖ ਵੀ ਤ੍ਰਿਪਤੀ ਨਹੀਂ ਕਰ ਸਕਦੀ। ਕੈਲੋ ਤੇ ਲਾਲੀ ਦਾ ਪਿਆਰ ਵੀ ਕੁੱਝ ਐਸਾ ਸੀ। ਚੜ੍ਹਦੀ ਜਵਾਨੀ ਕਿਸੇ ਤੋਂ ਕਾਬੂ ਨਹੀਂ ਹੁੰਦੀ। ਤਾਂਹੀਂ ਤਾਂ ਮੁੰਡੇ-ਕੁੜੀਆਂ ਇੱਕ ਦੂਜੇ ਲਈ ਜਾਨ ਦੀ ਬਾਜ਼ੀ ਲਾ ਦਿੰਦੇ ਹਨ। ਕੈਲੋ ਵੀ ਲਾਲੀ ਦੇ ਪਿਆਰ ਵਿੱਚ ਅੰਨ੍ਹੀ ਹੋ ਗਈ ਸੀ। ਸਾਰੀ ਦੁਨੀਆ ਵਿਚੋਂ ਉਸ ਨੂੰ ਲਾਲੀ ਦਿਸਦਾ ਸੀ। ਲਾਲੀ ਪਤੰਗ ਚੜ੍ਹਾਉਣ ਦੇ ਬਹਾਨੇ, ਕੋਠੇ ਉੱਤੇ ਹੀ ਰਹਿੰਦਾ ਸੀ। ਕਈ ਬਾਰ ਪਤੰਗ ਕੈਲੋ ਕੇ ਘਰੇ ਆ ਕੇ ਡਿਗ ਪੈਂਦੀ ਸੀ। ਪਤੰਗ ਚੁੱਕਣ ਲਾਲੀ ਛਾਲ ਮਾਰ ਕੇ. ਵਿਹੜੇ ਵਿੱਚ ਆ ਜਾਂਦਾ ਸੀ। ਕੈਲੋ ਦੀ ਮੰਮੀ ਉਸ ਨੂੰ ਗਾਲ਼ਾਂ ਕੱਢਦੀ ਰਹਿ ਜਾਂਦੀ ਸੀ। ਉਹ ਹੱਸਦਾ ਹੋਇਆ, ਛਾਲਾਂ ਮਾਰਦਾ ਕੋਠੇ ਉੱਤੇ ਚੜ੍ਹ ਜਾਂਦਾ ਸੀ। ਕੈਲੋ ਦਾ ਡੈਡੀ ਕਿਤੇ ਘਰੋਂ ਬਾਹਰ ਗਿਆ ਹੋਇਆ ਸੀ। ਇੱਕ ਰਾਤ ਚੰਦ ਦੀ ਚਾਂਦਨੀ ਸੀ। ਕੈਲੋ ਤੇ ਉਸ ਦੀ ਮੰਮੀ ਕੋਠੇ ਉੱਤੇ ਚੁਬਾਰੇ ਦੇ ਵਰਾਂਡੇ ਵਿੱਚ ਸੁੱਤੀਆਂ ਪਈਆਂ ਸੀ। ਰਾਤ ਅੱਧੀ ਕੁ ਟੱਪੀ ਸੀ। ਉਸ ਦੀ ਮੰਮੀ ਨੂੰ ਪੈੜ-ਚਾਲ ਸੁਣੀ। ਉਸ ਦੀ ਅੱਖ ਖੁੱਲ ਗਈ। ਉਹ ਲੰਬੀ ਪਈ ਅੱਖਾਂ ਖ਼ੋਲ ਕੇ ਦੇਖਣ ਲੱਗ ਗਈ। ਉਸ ਨੂੰ ਪਰਛਾਵਾਂ ਦਿਸਿਆ। ਉਹ ਹੋਰ ਚੁਕੰਨੀ ਹੋ ਗਈ। ਪਰਛਾਵਾਂ ਕੈਲੋ ਦੇ ਮੰਜੇ ਕੋਲ ਜਾ ਕੇ ਅਲੋਪ ਹੋ ਗਿਆ। ਜਦੋਂ ਮੰਜੇ ਦੇ ਜੜਾਕੇ ਪਏ। ਕੈਲੋ ਦੀ ਮਾਂ ਨੂੰ ਬਿਜਲੀ ਦਾ ਝਟਕਾ ਲੱਗਾ। ਉਸ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਛੇ ਫੁੱਟ ਦਾ ਬੰਦਾ ਛਾਲਾਂ ਮਾਰਦਾ ਕੋਠੇ ਟੱਪ ਗਿਆ। ਕੈਲੋ ਦੀ ਮਾਂ ਨੂੰ ਧੀ ਉੱਤੇ ਪੂਰਾ ਛੱਕ ਸੀ। ਉਸ ਨੇ ਕੈਲੋ ਨੂੰ ਕਿਹਾ, “ ਮੈਨੂੰ ਤਾਂ ਲਾਲੀ ਹੀ ਲੱਗਦਾ ਸੀ। “  “ ਲਾਲੀ ਕੋਈ ਚੋਰ ਥੋੜ੍ਹੀ ਹੈ। ਇਹ ਪੰਡਤ ਜਾਤ ਕਿਸੇ ਨੂੰ ਰਾਤ ਨੂੰ ਕੁੰਢਾ ਨਾਂ ਖੋਲੇ। ਕੋਠਾ ਕਿਥੋਂ ਟੱਪ ਲੂ? “ ਕੋਲੋ ਦਾ ਜੁਆਬ ਸੁਣ ਕੇ  ਉਸ ਦੀ ਮਾਂ ਨੂੰ ਧੀ ਤੋਂ ਹੀ ਡਰ ਲੱਗਣ ਲੱਗ ਗਿਆ ਸੀ। ਕੁੱਝ ਹੀ ਦਿਨਾਂ ਪਿੱਛੋਂ ਕੈਲੋ ਨੂੰ ਪ੍ਰੇਮ ਦਾ ਰਿਸ਼ਤਾ ਆ ਗਿਆ। ਜੋ ਉਸ ਦੀ ਮਾਂ ਨੇ, ਸਬ ਤੋਂ ਪਹਿਲਾਂ ਕਬੂਲ ਕਰ ਲਿਆ।

 ਭਾਗ 18 ਮੈਨੂੰ ਸੰਗ ਲੱਗਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪ੍ਰੇਮ ਨੇ ਕਾਰ ਸੜਕ ਤੇ ਪਾ ਲਈ ਸੀ। ਉਸ ਨੇ ਕਿਹਾ, “ ਤੈਨੂੰ ਅੱਜ ਹੋਟਲ ਵਿੱਚ ਲੈ ਕੇ ਜਾਣਾ ਹੈ। ਕਮਰਾ ਬੁੱਕ ਹੈ। 20 ਮਿੰਟ ਦਾ ਸਫ਼ਰ ਹੈ। ਕੈਲੋ ਨੇ ਕਿਹਾ, “ ਉੱਥੇ ਕੀ ਹੈ? ਜੋ ਘਰ ਨਹੀਂ ਹੈ। “ “ ਕੀ ਤੂੰ ਰਾਤ ਦੇਖਿਆ ਨਹੀਂ ਹੈ। ਘਰ ਵਿੱਚ ਬੰਦਿਆਂ ਦਾ ਹੜ੍ਹ ਆਇਆ ਹੈ। ਘਰ ਰੋਣਕਾਂ ਲੱਗੀਆਂ ਹੋਈਆਂ ਹਨ।   ਮੈਂ ਤਾਂ ਘਰ ਹੀ ਜਾਣਾ ਹੈ। ਮੇਰਾ ਰਾਤ ਬਹੁਤ ਜੀਅ ਲੱਗਿਆ ਸੀ। ਮੈਨੂੰ ਲੱਗਿਆ ਹੀ ਨਹੀਂ,  ਕਿਤੇ ਓਪਰੇ ਥਾਂ ਹਾਂ। “ “ ਤੂੰ ਮੈਨੂੰ ਵਿਆਹੀ ਹੈ। ਤੈਨੂੰ ਮੇਰੀ ਗੱਲ ਮੰਨਣੀ ਪੈਣੀ ਹੈ। “ “ ਮੈਂ ਹੋਟਲ ਵਿੱਚ ਨਹੀਂ ਜਾਣਾ। ਮੈਨੂੰ ਘਰ ਬਹੁਤ ਵਧੀਆਂ ਨੀਂਦ ਆਉਂਦੀ ਹੈ। “ “ ਹੋਟਲ ਵਿੱਚ ਸੌਣ ਨੂੰ ਥੋੜ੍ਹੀ ਜਾਣਾ ਹੈ। ਹਨੀਮੂਨ ਮਨਾਉਣ ਨੂੰ ਜਾਣਾ ਹੈ। “ “ ਮੈਂ ਹੋਟਲ ਵਿੱਚ ਹਨੀਮੂਨ ਹੁੰਦੇ, ਬਥੇਰੇ ਦੇਖੇ ਹਨ। “ “ ਕੀ ਤੂੰ ਸੱਚੀਂ ਹੋਟਲ ਵਿੱਚ ਹਨੀਮੂਨ ਦੇਖਿਆ ਹੈ? ਉਹ ਕੌਣ ਸੀ? “ ਪ੍ਰੇਮ ਹੈਰਾਨੀ ਨਾਲ ਕੈਲੋ ਵੱਲ ਦੇਖਣ ਲੱਗਾ। ਕੈਲੋ ਨੇ ਕਿਹਾ, ਕਿਸੇ ਨੂੰ ਜਾਣਨ ਦੀ ਕੀ ਲੋੜ ਹੈ? ਹੋਟਲ ਵਿੱਚ ਹਨੀਮੂਨ ਫ਼ਿਲਮਾਂ ਵਾਲੇ ਦਿਖਾਈ ਜਾਂਦੇ ਹਨ। ਜਦੋਂ ਪੁਲਿਸ ਵਾਲੇ ਫੜ ਕੇ, ਹੋਟਲ ਦੇ ਮਹਿਮਾਨਾਂ ਨੂੰ ਜੇਲ ਵਿੱਚ ਬੰਦ ਕਰ ਦਿੰਦੇ ਹਨ। ਪ੍ਰੇਮ ਨੇ ਇੱਕੋ ਝਟਕੇ ਨਾਲ ਗੱਡੀ ਰੋਕ ਲਈ। ਉਸ ਨੇ ਕਿਹਾ, “ ਇਹ ਤਾਂ ਮੂਵੀਆਂ ਵਿੱਚ ਐਸੇ ਬਿਜ਼ਨਸ ਧੰਦਾ ਕਰਨ ਵਾਲੇ ਲੋਕਾਂ ਵਿੱਚ ਹੁੰਦਾ ਹੈ। ਆਪਾਂ ਤਾਂ ਵਿਆਹੇ ਹੋਏ ਹਾਂ। “ “ ਆਪਣੇ ਵਿਆਹ ਦਾ ਸਰਟੀਫਿਕੇਟ ਕਿਥੇ ਹੈ? “ “ ਉਹ ਤਾਂ ਅਜੇ ਬਣਾਇਆ ਨਹੀਂ ਹੈ। ਔਰਤਾਂ ਨਵੀਆਂ ਵਿਆਹੀਆਂ ਇੰਨਾ ਨਹੀਂ ਬੋਲਦੀਆਂ। ਤੂੰ ਤਾਂ ਮੈਨੂੰ  ਹੁਣੇ ਪਸੀਨਾ ਲਿਆ ਦਿੱਤਾ ਹੈ। “ “ ਕੀ ਔਰਤਾਂ ਨਵੀਆਂ ਵਿਆਹੀਆਂ ਦੇ ਮੂੰਹ ਉੱਤੇ ਛਿੱਕਲ਼ੀ ਲੱਗ ਜਾਂਦੀ ਹੈ? ਵਿਆਹ ਕਰਾ ਕੇ ਬੋਲਣਾ ਘੱਟ ਚਾਹੀਦਾ ਹੈ। ਮੈਨੂੰ ਕਿਸੇ ਨੇ ਦੱਸਿਆ ਨਹੀਂ। ਸਹੀ ਗੱਲ ਬੋਲਣ ਵਿੱਚ ਕੀ ਹਰਜ ਹੈ? “ “ ਤੂੰ ਬਹੁਤ ਸਿਆਣੀ ਹੈ ਜਾਂ ਮੈਨੂੰ ਬੇਵਕੂਫ਼ ਸਮਝਦੀ ਹੈ? “ ਕੈਲੋ ਨੇ ਪਰੇ ਨੂੰ ਮੂੰਹ ਕਰ ਲਿਆ। ਉਸ ਦਾ ਹਾਸਾ ਨਿਕਲ ਗਿਆ। ਉਹ ਕਹਿਣਾ ਚਾਹੁੰਦੀ ਸੀ, “ ਦੋਨੇਂ ਗੱਲਾਂ ਹੀ ਠੀਕ ਹਨ।

ਪ੍ਰੇਮ ਨੇ ਕਿਹਾ, “ ਘਰ ਦਿਆਂ ਤੋਂ ਮੈਨੂੰ ਸੰਗ ਲੱਗਦੀ ਹੈ। ਮੈਂ ਉਨ੍ਹਾਂ ਮੂਹਰੇ ਤੇਰੇ ਕਮਰੇ ਵਿੱਚ ਇਕੱਲੀ ਕੋਲ ਕਿਵੇਂ ਪਵਾਂਗਾ? ਮੈਨੂੰ ਬਹੁਤ ਜਕ ਲੱਗਦੀ ਹੈ। ਤਾਂਹੀਂ ਮੈਂ ਹੋਟਲ ਵਿੱਚ ਜਾਣਾ ਚਾਹੁੰਦਾ ਹਾਂ। ਕੈਲੋ ਹਾਜ਼ਰ ਜੁਆਬ ਸੀ। ਉਹ ਬਗੈਰ ਸੋਚੇ ਸਮਝੇ ਜੁਆਬ ਦੇ ਰਹੀ ਸੀ। ਉਸ ਨੇ ਕਿਹਾ, “ ਕਿੰਨੇ ਕੁ ਦਿਨ ਹੋਟਲ ਵਿੱਚ ਘਰ ਦਿਆਂ ਤੋਂ ਸੰਗ ਕੇ ਗੁਜ਼ਾਰੇਗਾ? ਜੇ ਘਰ ਦਿਆਂ ਤੋਂ ਸੰਗ ਲੱਗਦੀ ਹੈ। ਵਿਆਹ ਕਿਉਂ ਕਰਾਇਆ ਸੀ? ਜੇ ਮੇਰੇ ਇਕੱਲੀ ਤੋਂ ਜਕ ਲੱਗਦੀ ਹੈ। ਕੋਈ ਗੱਲ ਨਹੀਂ। ਰਾਤ ਵਾਂਗ ਆਪਾਂ ਤੇਰੀ ਭੈਣ ਤੇ ਪੂਰੇ ਟੱਬਰ ਨੂੰ ਕੋਲ ਪਾ ਲਵਾਂਗੇ। ਮੈਨੂੰ ਕੋਈ ਇਤਰਾਜ਼ ਨਹੀਂ ਹੈ। ਵੈਸੇ ਵੀ ਮੇਰਾ ਪੂਰੇ ਟੱਬਰ ਵਿੱਚ ਬਹੁਤਾ ਜੀਅ ਲੱਗਦਾ ਹੈ। ਪ੍ਰੇਮ ਨੇ ਕਾਰ ਲਿਆ ਕੇ, ਵਿਹੜੇ ਵਿੱਚ ਖੜ੍ਹਾ ਦਿੱਤੀ ਸੀ। ਸਾਰੇ ਟੱਬਰ ਦੇ ਜੀਅ ਦੋਨਾਂ ਵੱਲ ਕਸੂਤੇ ਜਿਹੇ ਇਸ ਤਰਾਂ ਦੇਖ ਰਹੇ ਸਨ। ਜਿਵੇਂ ਬਗੈਰ ਜਾਣ-ਪਛਾਣ ਤੋਂ ਕੋਈ ਅੱਣ ਸੱਦਿਆ ਆ ਗਿਆ ਹੋਵੇ। ਪ੍ਰੇਮ ਦੀ ਭੈਣ ਨੇ ਪੁੱਛਿਆ, “ ਤੁਸੀਂ ਘਰ ਕਿਉਂ ਆ ਗਏ? “ ਪ੍ਰੇਮ ਨੇ ਖਿਝ ਕੇ ਕੇ ਕਿਹਾ, “ ਮੇਰਾ ਆਪ ਦਾ ਘਰ ਹੈ। ਕੀ ਮੈ ਆਪਦੇ ਘਰ ਨਹੀਂ ਆ ਸਕਦਾ? ਕੀ ਆਪਦੇ ਘਰ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ? “ ਉਸ ਦੇ ਜੀਜੇ ਨੇ ਕਿਹਾ, “ ਪ੍ਰੋਗਰਾਮ ਹੋਟਲ ਵਿੱਚ ਜਾਣ ਦਾ ਬਣਾਇਆ ਸੀ। ਪ੍ਰੇਮ ਦੇ ਖਾਣ-ਪੀਣ ਵਾਲੇ ਦੋਸਤ ਉਸ ਦੀ ਕਾਰ ਦੇਖ ਕੇ, ਮਗਰ ਹੀ ਘਰ ਆ ਗਏ ਸਨ। ਇੱਕ ਨੇ ਕਿਹਾ, “ ਪ੍ਰੋਗਰਾਮ ਤਾਂ ਰੋਜ਼ ਹੀ ਹੁੰਦੇ ਰਹਿਣੇ ਹਨ। ਪ੍ਰੇਮ ਲਿਆ  ਦੋ-ਦੋ ਪਗ ਪਿਲਾ। ਨਾਲੇ ਪੀ ਕੇ ਤੂੰ ਵੀ ਕਾਇਮ ਹੋ ਜਾਵੇਗਾ। ਇੱਕ ਹੋਰ ਬੋਲ ਪਿਆ, “ ਅਜੇ ਯਾਰ ਦੁਪਹਿਰਾ ਪਿਆ ਹੈ। ਪ੍ਰੋਗਰਾਮ ਰਾਤ ਨੂੰ ਚੰਗੇ ਲੱਗਦੇ ਹਨ। ਲਾਈਟਾਂ ਵਿੱਚ ਮਜ਼ੇਦਾਰ ਹੁੰਦੇ ਹਨ। ਇਹ ਕਾਹਦਾ ਪ੍ਰੋਗਰਾਮ ਕਰਨਾ ਹੈ? “  ਤੀਜਾ ਜ਼ਿਆਦੇ ਉਮਰ ਦਾ ਸੀ। ਉਸ ਨੇ ਕਿਹਾ, “ ਯਾਰ ਤੂੰ ਵੀ ਨਿਆਣਿਆਂ ਵਾਲੀਆਂ ਗੱਲਾਂ ਕਰਦਾਂ ਹੈ। ਆਪਣੇ ਯਾਰ ਨੇ ਹਨੀਮੂਨ ਮਨਾਉਣਾ ਹੈ। ਹਨੀਮੂਨ ਮਨਾਉਣ ਲਈ ਦਿਨ-ਰਾਤ ਨਹੀਂ ਦਿਸਦਾ ਹੁੰਦਾ ਹੈ। ਤੇਰੇ ਵਰਗੇ ਯਾਰਾ ਦੀ ਵੀ ਪ੍ਰਵਾਹ ਨਹੀਂ ਹੁੰਦੀ। ਪਹਿਲੇ ਨੇ ਕਿਹਾ, “ ਬਾਈ ਮੈਨੂੰ ਇਹੋ ਜਿਹੇ ਪ੍ਰੋਗਰਾਮਾਂ ਦਾ ਕੀ ਚੱਜ ਹੈ? ਮੈਂ ਤਾਂ ਸੁਹਾਗ-ਰਾਤ ਬਾਰੇ ਹੀ ਸੁਣਿਆ ਸੀ। ਪ੍ਰੇਮ ਬਾਈ ਸੁਹਾਗ-ਰਾਤ ਤਾਂ ਤੇਰੀ ਕਲ ਹੋ ਗਈ। ਸਾਨੂੰ ਵੀ ਕੁੱਝ ਦੱਸਦੇ। ਸੁਹਾਗ-ਰਾਤ ਤੇ ਹਨੀਮੂਨ ਵਿੱਚ ਕੀ ਫ਼ਰਕ ਹੁੰਦਾ ਹੈ? ਵਿਆਹ ਵਿੱਚ ਪ੍ਰੋਗਰਾਮ ਬਹੁਤ ਹੁੰਦੇ ਹਨ। ਮੇਰੀ ਸਮਝ ਵਿੱਚ ਕੁੱਝ ਨਹੀਂ ਆਉਂਦਾ। ਦੂਜੇ ਨੇ ਕਿਹਾ, “ ਗੱਲ ਸਹੀ ਹੈ। ਇਸ ਦਾ ਤਾਜ਼ਾ ਵਿਆਹ ਹੋਇਆ ਹੈ। ਇਸ ਨੂੰ ਸਾਰਾ ਕੁੱਝ ਯਾਦ ਹੋਣਾ ਹੈ। ਆਜੋ ਪ੍ਰੇਮ ਤੋਂ ਹੀ ਪੁੱਛ ਲੈਂਦੇ ਹਾਂ। ਆਪਾਂ ਅੱਜ ਸਾਰੀ ਟਰੇਨਿੰਗ ਪ੍ਰੇਮ ਤੋਂ ਲੈ ਕੇ ਜਾਣੀ ਹੈ। ਆਪਾਂ ਵੀ ਵਿਆਹ ਕਰਾਉਣੇ ਹਨ। ਵੱਡੀ ਉਮਰ ਵਾਲੇ ਨੇ ਕਿਹਾ, “ ਗੱਲਾਂ ਤੁਸੀਂ ਬਹੁਤ ਸਿਆਣੀਆਂ ਕਰਦੇ ਹੋ। ਪ੍ਰੇਮ ਕੋਲ ਸਾਰੇ ਸੁਆਲਾਂ ਦੇ ਜੁਆਬ ਹਨ। ਮੇਰੀ ਕਬੀਲਦਾਰੀ, ਬੱਚਿਆਂ ਤੇ ਘਰਵਾਲੀ ਨੇ, ਮੱਤ ਮਾਰ ਦਿੱਤੀ ਹੈ। ਉਦੋਂ ਹਨੀਮੂਨ ਦਾ ਚੱਜ ਨਹੀਂ ਸੀ। ਸੁਹਾਗ-ਰਾਤ ਬਾਰੇ ਸਬ ਕੁੱਝ ਭੁੱਲ ਗਿਆ। “ “ ਬਾਈ ਦਾਰੂ ਦੀ ਬੋਤਲ ਪੀ ਕੇ, ਸੁਹਾਗ-ਰਾਤ ਮਨਾਈ ਹੋਣੀ ਹੈ। ਬੋਤਲ ਹੀ ਦਿਸਦੀ ਹੋਣੀ ਹੈ। ਭਾਬੀ ਤਾਂ ਰਾਤ ਦੇ ਹਨੇਰੇ ਵਿੱਚ ਦਿਸੀ ਨਹੀਂ ਹੋਣੀ। ਯਾਦ ਕੀ ਰਹਿਣਾ ਹੈ? ਆਪਣਾ ਪ੍ਰੇਮ ਬਾਈ ਸੁਹਾਗ-ਰਾਤ ਦੀ ਕਥਾ ਸੁਣਾਉਣ ਲੱਗਾ ਹੈ। ਹੁਣ ਇਸ ਨੂੰ ਸੁਰਤ ਨਾਲ ਸੁਣ ਲਈ। ਪੀਣ ਵੱਲ ਘੱਟ ਧਿਆਨ ਦੇ। ਕੈਨੇਡਾ ਵਾਲੇ ਬਾਈ ਨੇ, ਆਪਾਂ ਨੂੰ ਘਰ ਲਿਜਾਂਣ ਨੂੰ ਬੋਤਲਾਂ ਦੇ ਦੇਣੀਆਂ ਹਨ। ਕਲ ਨੂੰ ਕਹੇਗਾ, ਮੈਨੂੰ ਪ੍ਰੇਮ ਦੀ ਸੁਣਾਈ ਸੁਹਾਗ-ਰਾਤ ਵੀ ਨਹੀਂ ਯਾਦ ਹੈ।

ਪ੍ਰੇਮ ਮੇਲੇ ਵਿੱਚ ਗੁਆਚੇ ਜੁਆਕ ਵਾਂਗ  ਉਨ੍ਹਾਂ ਵੱਲ ਦੇਖ ਰਿਹਾ ਸੀ। ਪ੍ਰੇਮ ਨੂੰ ਕੁੱਝ ਔੜ ਨਹੀਂ ਰਿਹਾ ਸੀ। ਉਸ ਨੂੰ ਤਾਂ ਗੋਰੀਆਂ ਨਾਲ ਮਨਾਏ ਦਿਨ-ਰਾਤਾਂ ਵੀ ਇੱਕੋ ਰਾਤ ਵਿੱਚ ਭੁੱਲ ਗਏ ਸਨ। ਜੇ ਵਿਆਹ ਨਾਂ ਹੋਇਆ ਹੁੰਦਾ। ਉਸ ਨੇ ਮਸਾਲੇ ਲਾਕੇ, ਗੋਰੀਆਂ, ਕਾਲੀਆਂ ਦੀਆ ਗੱਲਾਂ ਦੱਸਣੀਆਂ ਸਨ। ਅਮਲੀਆਂ ਦੀ ਢਾਣੀ ਪ੍ਰੇਮ ਦੁਆਲੇ ਹੋਈ ਦੇਖ ਕੇ, ਉਸ ਦੀ ਮੰਮੀ ਉੱਥੇ ਆ ਗਈ। ਉਸ ਨੇ ਕਿਹਾ, “ ਪ੍ਰੇਮ ਹੁਣ ਵਿਆਹਿਆ ਗਿਆ ਹੈ। ਇਹ ਕਬੀਲਦਾਰ ਹੋ ਗਿਆ ਹੈ। ਵੀਰ ਇਸ ਨੂੰ ਕਬੀਲਦਾਰੀ ਚਲਾ ਲੈਣ ਦੇਵੋ। ਤੁਸੀਂ ਵੀ ਸਿਆਣੇ ਬਣੋ। ਵਿਆਹ ਕਰਾ ਕੇ, ਘਰ ਵਸਾ ਲਵੋ। ਦੂਜੇ ਮੁੰਡੇ ਨੇ ਕਿਹਾ, “ ਚਾਚੀ ਉਹੀ ਤਾਂ ਅਸੀਂ ਪੁੱਛਦੇ ਸੀ। ਵਿਆਹ ਕਰਾਕੇ ਕਿਵੇਂ ਲੱਗਦਾ ਹੈ? ਕਿਤੇ ਔਖੇ ਤਾਂ ਨਹੀਂ ਹੋਣਾ ਪੈਦਾ? ਉਝ ਤਾਂ ਰੋਟੀਆਂ ਤੱਤੀਆਂ ਮਿਲਦੀਆਂ ਹਨ। “ “ ਇਹ ਪ੍ਰੇਮ ਤੋਂ ਕਿਉਂ ਪੁੱਛਣ ਆਏ ਹੋ? ਤੁਹਾਡੀਆਂ ਮਾਂਵਾਂ ਵੀ ਤੱਤੀਆਂ ਰੋਟੀਆਂ ਤੁਹਾਡੇ ਪਿਉਆਂ ਨੂੰ ਖੁਆਉਂਦੀਆਂ ਹਨ। ਉਨ੍ਹਾਂ ਨੂੰ ਪੁੱਛ ਲੈਣਾ ਸੀ। “ “ ਚਾਚੀ ਅਸੀਂ ਤਾਂ ਬਾਈ ਨਾਲ ਮਜ਼ਾਕ ਕਰਦੇ ਹਾਂ। ਤੂੰ ਸਾਨੂੰ ਗਾਲ਼ਾਂ ਨਾਂ ਕੱਢ, ਅਸੀਂ ਆਪੇ ਚੱਲੇ ਜਾਂਦੇ ਹਾਂ। ਕੀ ਜਮਾਨਾਂ ਆ ਗਿਆ? ਲੋਕ ਘਰ ਆਏ ਦੀ ਛੋਤ ਲਹੁਉਂਦੇ ਹਨ।

ਭਾਗ 19 ਚਾਰ ਦੀਵਾਰੀ ਦੀ ਘੁੱਟਣ ਵਿਚੋਂ ਨਿਕਲਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਨਸ਼ੇ ਕਰਨ ਨੂੰ ਕੁੜੀਆਂ ਵੀ ਪਿੱਛੇ ਨਹੀਂ ਹਨ। ਸ਼ਹਿਰਾਂ, ਪ੍ਰਦੇਸਾਂ ਵਿੱਚ ਕਈ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਹੋਈਆਂ ਹਨ। ਪਾਰਟੀਆਂ, ਬਾਰਾਂ, ਪੱਬਾਂ ਵਿੱਚ ਐਸੇ ਨਮੂਨੇ ਦੇਖੇ ਜਾ ਸਕਦੇ ਹਨ। ਬਹੁਤੀਆਂ ਕੁੜੀਆਂ ਦੇ ਪਰਿਵਾਰ, ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ। ਕਈ ਮਾਪਿਆਂ ਨੇ ਕੁੜੀਆਂ ਇਕੱਲੀਆਂ ਪ੍ਰਦੇਸਾਂ ਵਿੱਚ ਭੇਜੀਆਂ ਹੋਈਆਂ ਹਨ। ਘਰ ਚਾਰ ਦੀਵਾਰੀ ਦੀ ਘੁੱਟਣ ਵਿਚੋਂ ਨਿਕਲਦਿਆਂ ਹੀ ਕਈਆਂ ਮੁੰਡੇ-ਕੁੜੀਆਂ ਨੂੰ ਆਜ਼ਾਦੀ ਮਿਲ ਜਾਂਦੀ ਹੈ। ਉਨ੍ਹਾਂ ਦੇ ਚੋਜ ਵਿਗੜੇ ਹੋਏ ਬਾਦਸ਼ਾਹਾਂ ਵਰਗੇ ਹੋ ਜਾਂਦੇ ਹਨ। ਚਰਿੱਤਰ ਵਿੱਚ ਗਿਰਨ ਲਈ ਵੀ ਕਸਰ ਨਹੀਂ ਛੱਡਦੇਲੋਕਾਂ ਦਾ ਮੰਨਣਾ ਹੈ। ਸਿਰਫ਼ ਮੁੰਡੇ ਹੀ ਕੁੜੀਆਂ ਮਗਰ ਫਿਰਦੇ ਹਨ। ਕੁੜੀਆਂ ਵੀ ਮੁੰਡਿਆ ਮਗਰ ਫਿਰਦੀਆਂ ਹਨ। ਮੁੰਡੇ ਡਰਦੇ ਮਾਰੇ ਘਰ ਹੁੰਦੇ ਹੋਏ ਵੀ ਕੁੜੀਆਂ ਤੋਂ ਬਚਣ ਲਈ ਲੁਕਦੇ ਫਿਰਦੇ ਹਨ। ਮੁੰਡੇ-ਕੁੜੀਆਂ ਆਪ ਦੇ ਨਾਲ ਰਹਿਣ ਵਾਲਿਆਂ ਮੁੰਡੇ-ਕੁੜੀਆਂ ਨੂੰ ਦੇਖ ਪਰਖ ਲੈਂਦੇ ਹਨ। ਇਸੇ ਲਈ ਬਹੁਤਿਆਂ ਦਾ ਖ਼ਿਆਲ ਹੁੰਦਾ ਹੈ। ਮੁੰਡੇ-ਕੁੜੀਆਂ ਇੰਡੀਆ ਵਿੱਚੋਂ ਖ਼ਾਸ ਕਰਕੇ ਪੰਜਾਬ ਵਿਚੋਂ ਹੀ ਵਿਆਹ ਕੇ ਲਾਉਣ। ਕੀ ਇੰਡੀਆ ਵਿੱਚ ਕੋਈ ਖ਼ਾਸ ਹਵਾ, ਪਾਣੀ ਹੈ? ਜੋ ਪੰਜਾਬ ਵਿੱਚ ਹੀ ਵਧੀਆਂ ਨਸਲ ਦੇ ਮੁੰਡੇ-ਕੁੜੀਆਂ ਹਨ। ਦੂਜੀ ਥਾਲ਼ੀ ਵਿੱਚ ਲੱਡੂ ਵੱਡਾ ਲੱਗਦਾ ਹੈ। ਲੋਕ ਵੰਸ਼ ਚਲਾਉਣ ਨੂੰ ਚੱਜ ਦੇ ਖ਼ਾਨਦਾਨ ਦੇ ਸਿੱਧੇ-ਸਾਦੇ ਮੁੰਡੇ-ਕੁੜੀਆਂ ਲੱਭਦੇ ਹਨ। ਜਿਸ ਦੇ ਮੂੰਹ ਵਿੱਚ ਜ਼ੁਬਾਨ ਨਾਂ ਹੋਵੇ। ਗ਼ੁਲਾਮ ਬਣ ਕੇ ਕੰਮ ਕਰਦੇ ਰਹਿਣ। ਉਦਾਂ ਮਨ ਪ੍ਰਚਾਵੇ ਲਈ ਸਬ ਤਰਾਂ ਦੇ ਔਰਤਾਂ-ਮਰਦ ਚੱਲ ਜਾਂਦੇ ਹਨ।

ਸ਼ਰਾਬ ਦੇ ਦੋ ਕੁ ਪਿਗ ਪੀ ਕੇ, ਪ੍ਰੇਮ ਸਰੂਰ ਵਿੱਚ ਹੋ ਗਿਆ ਸੀ। ਪ੍ਰੇਮ ਵਰਗੇ ਐਸੇ ਮਰਦ ਹਨ। ਜੋ ਪੀਤੀ ਤੋਂ ਬਿਨਾਂ ਆਪਦੇ ਪੈਰਾਂ ਉੱਤੇ ਖੜ੍ਹੇ ਨਹੀਂ ਹੋ ਸਕਦੇ। ਪ੍ਰੇਮ ਨੇ ਸੋਚਿਆ ਸੀ। ਅੱਜ ਉਸ ਦੀ ਸੁਹਾਗ-ਰਾਤ ਹੈ। ਅੱਜ ਇੰਨੀ ਕੁ ਪੀ ਕੇ, ਸਾਰ ਲੈਣਾ ਹੈ। ਉਸ ਨੇ ਬੋਤਲ ਪਰੇ ਰੱਖ ਦਿੱਤੀ ਸੀ। ਉਸ ਦੇ ਡੈਡੀ ਮਿਹਰੂ ਨੇ ਭਾਫ਼ ਲਿਆ ਸੀਜਦੋਂ ਗਲ਼ੀ ਦੇ ਬੰਦੇ ਪ੍ਰੇਮ ਨੂੰ ਟਿੱਚਰਾਂ ਕਰ ਰਹੇ ਸਨ। ਉਹ ਮੂਰਤ ਬਣਿਆ ਸਬ ਕੁੱਝ ਚੁੱਪ-ਚਾਪ ਸੁਣ ਰਿਹਾ ਸੀ। ਮਿਹਰੂ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਠੰਢਾ ਜਿਹਾ ਹੋਇਆ ਬੈਠਾ ਸੀ। ਮਿਹਰੂ ਨੇ ਸੋਚਿਆ, ਪ੍ਰੇਮ ਨੂੰ ਸ਼ੇਰ ਬਣਾਉਣ ਲਈ ਸ਼ਰਾਬ ਪਿਲਾ ਦੇਣੀ ਚਾਹੀਦੀ ਹੈ। ਉਸ ਨੇ ਪ੍ਰੇਮ ਨੂੰ ਕਿਹਾ, “ ਅੱਜ ਮੈਨੂੰ ਬਹੁਤ ਖ਼ੁਸ਼ੀ ਹੈ। ਆਪਾਂ ਦੋਨੇਂ ਇੱਕੋ ਗਲਾਸ ਵਿਚੋਂ ਪਿਗ ਪੀਂਦੇ ਹਾਂ। ਇਹੀ ਤਾਂ ਪਿਉ ਪੁੱਤਰ ਦਾ ਪਿਆਰ ਹੈ। “ “ ਡੈਡੀ ਮੈਨੂੰ ਵੀ ਨਸ਼ਾ ਨਹੀਂ ਹੁੰਦਾ। ਜਿੰਨੀ ਦੇਰ ਤੇਰਾ ਜੂਠਾ ਪਿਗ ਨਾਂ ਪੀ ਲਵਾਂ। “ “  ਸ਼ਰਾਬ ਬੰਦੇ ਨੂੰ ਦਲੇਰ ਬਣਾਂ ਦਿੰਦੀ ਹੈ। ਦਿਲ ਦੀ ਗੱਲ ਬਾਹਰ ਕੱਢ ਦਿੰਦੀ ਹੈ। “ “ ਡੈਡੀ ਮੈਂ ਅੱਜ ਪੀਣੀ ਨਹੀਂ ਸੀ। ਪੀਤੀ ਵਿੱਚ ਕੁੱਝ ਚੇਤੇ ਵੀ ਨਹੀਂ ਰਹਿੰਦਾ। ਕਿਤੇ ਕੋਈ ਊਚ-ਨੀਚ ਨਾਂ ਹੋ ਜਾਵੇ। “ “ ਬੱਲੇ ਉਏ ਪੁੱਤਰਾ, ਪਹਿਲੇ ਦਿਨ ਹੀ ਬੀਵੀ ਅੱਗੇ ਹਥਿਆਰ ਸਿੱਟਣੇ ਚਾਹੁੰਦਾ ਹੈ। ਕੰਨ ਖ਼ੋਲ ਕੇ ਸੁਣ ਲੈ, ਉਹ ਤੇਰੇ ਸਿਰ ਤੇ ਨੱਚਣ ਲੱਗ ਜਾਵੇਗੀ। ਫੱਟਾ-ਫੱਟ ਪਿਗ ਨੂੰ ਖਿੱਚ ਦੇ। ਔਰਤਾਂ ਤੋਂ ਇਸ ਮਾਮਲੇ ਵਿੱਚ ਨਹੀਂ ਡਰੀਦਾ। ਮਰਦ ਬਣ ਜੋਰੂ ਦਾ ਗ਼ੁਲਾਮ ਨਾਂ ਬੱਣਜੀ।   ਥੋੜ੍ਹੀ-ਥੋੜ੍ਹੀ ਕਰਕੇ ਦੋਨੇਂ ਕਈ ਪਿਗ ਪੀ ਗਏ ਸਨ। ਦਾਰੂ ਅੰਦਰ ਜਾਂਦੇ ਹੀ ਪ੍ਰੇਮ ਦਾ ਹੋਰ ਪੀਣ ਦਾ ਲਾਲਚ ਜਾਗੀ ਜਾਂਦਾ ਸੀ। ਸ਼ਰਾਬ ਦਾ ਨਸ਼ਾ ਉਸ ਉੱਤੇ ਭਾਰੂ ਹੋ ਗਿਆ ਸੀ। ਮਿਹਰੂ ਤੇ ਪ੍ਰੇਮ ਸੋਫ਼ੇ ਉੱਤੇ ਬੈਠੇ ਇੱਕ ਦੂਜੇ ਉੱਤੇ ਲੁੱਟਕ ਗਏ ਸਨ।

ਔਰਤਾਂ ਨੇ ਕੈਲੋ ਨੂੰ ਘੇਰਿਆ ਹੋਇਆ ਸੀ। ਜਿੰਨਾ ਨੇ ਅਜੇ ਤੱਕ ਕੈਲ ਨੂੰ ਨਹੀਂ ਦੇਖਿਆ ਸੀ । ਉਹ ਬਾਰੀ-ਬਾਰੀ ਦੇਖਣ ਆ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਪ੍ਰੇਮ ਦੀ ਵੱਹੁਟੀ ਬਹੁਤ ਸੋਹਣੀ ਹੈ। ਪ੍ਰੇਮ ਤੋਂ ਕਿਤੇ ਵੱਧ ਗੋਰੀ ਚਿੱਟੀ ਹੈ। ਇੱਕ ਹੋਰ ਨੇ ਕਿਹਾ, “ ਇੰਝ ਲੱਗਦੀ ਹੈ। ਜਿਵੇਂ ਵਲੈਤੋਂ ਆਈ ਹੁੰਦੀ ਹੈ। ਹੱਥ ਲਾਇਆ ਮੈਲੀ ਹੁੰਦੀ ਹੈ। ਪ੍ਰੇਮ ਦੀ ਮੰਮੀ ਨੇ ਕਿਹਾ, “ ਇੰਨੀ ਵੀ ਸਿਫ਼ਤ ਨਾਂ ਕਰੋ। ਬਹੂ ਨੂੰ ਨਜ਼ਰ ਲੱਗ ਜਾਵੇ। ਤੁਸੀਂ ਵੀ ਤਾਂ ਸਾਰੀਆਂ ਪਰੀਆਂ ਵਾਂਗ ਇੱਕ ਤੋਂ ਇੱਕ ਚੜ੍ਹਦੀਆਂ ਹੋ। ਸਾਰੀਆਂ ਹੀ ਸੋਹਣੀਆਂ ਲੱਗਦੀਆਂ ਹੋ। ਇੱਕ ਹੋਰ ਨੇ ਕਿਹਾ, “ ਅਸੀਂ ਤਾਂ ਪੁਰਾਣੀਆਂ ਹੋ ਗਈਆਂ ਹਾਂ। ਹੁਣ ਇਸ ਦੇ ਦਿਨ ਹਨ। ਇੱਕ ਬੁੱਢੀ ਔਰਤ ਨੇ ਕਿਹਾ, “ ਕੀ ਸੋਹਣੀ ਨੂੰ ਚੱਟਣਾ ਹੈ? ਇਸ ਦੇ ਸੰਦੂਕ-ਪੇਟੀ ਕਿਤੇ ਦਿਸਦੇ ਨਹੀਂ ਹਨ। ਔਹ ਸਾਬਣ ਦਾਨੀ ਜਿਹੀ ਦੇ ਕੇ ਸਾਰ ਦਿੱਤਾ। ਇੱਕ ਔਰਤ ਨੇ ਜੁਆਬ ਵਿੱਚ ਕਿਹਾ, “ ਬੇਬੇ ਇਸ ਨੇ ਪੇਟੀ ਕੀ ਕਰਨੀ ਹੈ? ਇਸ ਨੇ ਕੈਨੇਡਾ ਚੱਲੀ ਜਾਣਾ ਹੈ। ਪੇਟੀ ਨੂੰ ਸਿਉਂਕ ਨੇ ਖਾਣਾ ਹੈ। “ “ ਅੱਜ ਕਲ ਦੀਆਂ ਬਹੁਤੀਆਂ ਸਿਆਣੀਆਂ ਹਨ। ਚਾਰ ਸੂਟ ਅਟੈਚੀ ਵਿੱਚ ਕੇ ਲੈ ਆਉਂਦੀਆਂ ਹਨ। ਬਿਸਤਰੇ ਸੱਸਾਂ ਤੋਂ ਭਾਲਦੀਆਂ ਹਨ। ਮੇਰੇ ਵਰਗੀ ਵਿਆਹ ਸ਼ਾਦੀ ਵਿੱਚ ਮੰਗਣ ਆ ਜਾਏ ਕੀ ਦੇਵੇਗੀ? “ ਕੋਲੇ ਦਾ ਮਨ ਜੁਆਬ ਦੇਣ ਨੂੰ ਟਪੂਸੀਆਂ ਮਾਰ ਰਿਹਾ ਸੀ। ਜੇ ਐਸੀ ਬੁੱਢੀ ਉਸ ਦੇ ਪੇਕੇ ਘਰ ਹੁੰਦੀ ਜਾਂ ਚਾਰ ਦਿਨ ਹੋਰ ਸਹੁਰੇ ਆਈ ਨੂੰ ਹੋਏ ਹੁੰਦੇ। ਉਸ ਦਾ ਕਹਿਣ ਨੂੰ ਮਨ ਕਰਦਾ ਸੀ, “ ਅੱਜ ਕਲ ਕਿਰਾਏ ਤੇ ਮਿਲ ਜਾਂਦੇ ਹਨ। ਪੈਸੇ ਚਾਹੀਦੇ ਹਨ। ਚਾਹੇ ਖੜ੍ਹੇ ਪੈਰ 20 ਬਿਸਤਰੇ ਖ਼ਰੀਦ ਲਵੋ। ਕਈ ਔਰਤਾਂ ਅਜੇ ਵੀ ਇੱਕ ਦੂਜੀ ਦੇ ਕੰਨ ਵਿੱਚ ਕੁੱਝ ਕਹਿ ਰਹੀਆਂ ਸਨ। ਕੈਲੋ ਨੂੰ ਬੁੱਲ੍ਹ ਹਿੱਲਦੇ ਦੇਖ ਕੇ, ਸਬ ਸਮਝ ਲੱਗ ਰਿਹਾ ਸੀ। ਉਹ ਪ੍ਰੇਮ ਨੂੰ ਭਾਲ ਰਹੀਆਂ ਸਨ। ਉਹ ਕਿਤੇ ਦਿਸਦਾ ਨਹੀਂ ਸੀ। ਰੋਟੀ ਖਾਣ ਦਾ ਵੇਲਾ ਹੋ ਗਿਆ ਸੀ। ਔਰਤਾਂ ਵੀ ਖਾਣਾ ਖਾਣ ਲੱਗ ਗਈਆਂ ਸਨ। ਕੋਲੇ ਨੂੰ ਪ੍ਰੇਮ ਦੀ ਚਾਚੀ ਰੋਟੀ ਖਾਣ ਨੂੰ ਦੇ ਗਈ ਸੀ। ਉਸ ਨੂੰ ਦੱਸ ਗਈ ਸੀ, “ ਪ੍ਰੇਮ ਅਜੇ ਪਾਰਟੀ ਕਰਨ ਵਿੱਚ ਲੱਗਿਆ ਹੋਇਆ ਹੈ। ਤੂੰ ਰੋਟੀ ਖਾ ਕੇ ਆਰਾਮ ਕਰ। ਬਹੁਤ ਥੱਕ ਗਈ ਹੋਵੇਗੀ।

 

ਭਾਗ 20 ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰੱਬ ਦੀ ਇੰਨੀ ਕੁ ਮਿਹਰ ਹੈ। ਕੈਨੇਡਾ, ਅਮਰੀਕਾ ਦੇ ਆਮ ਮਜ਼ਦੂਰ ਪ੍ਰੇਮ ਵਰਗੇ, ਜਾਤ-ਪਾਤ ਉੱਤੇ ਝਗੜਾ ਨਹੀਂ ਕਰਦੇ। ਪ੍ਰੇਮ ਵੀ ਹਰ ਤਰਾਂ ਦੇ ਬੰਦੇ ਦੀ ਇੱਜ਼ਤ ਕਰਦਾ ਸੀਇਹ ਕਿਸੇ ਦੇ ਸੱਦੇ ਤੋਂ ਗੁਰਬਾਣੀ ਪੜ੍ਹਨ ਤੇ ਭੋਗ ਵੇਲੇ ਜਾਂ ਵਿਆਹ ਵਿੱਚ ਭਾਵੇਂ ਗੁਰਦੁਆਰੇ ਚੱਲਲਿਆ ਜਾਵੇਹਰ ਰੋਜ਼ ਪੂਜਾ ਦਾ ਮਾਲ ਖਾਣ ਵਾਲਿਆਂ ਵਿੱਚੋਂ ਨਹੀਂ ਸੀ ਮਿਹਰੂ ਐਸੇ ਪ੍ਰਾਪੇਗੰਡੇ ਵਿੱਚ ਹੀ ਰਹਿੰਦਾ ਸੀ। ਪਹਿਰੇਦਾਰ ਚੋਰਾਂ ਤੋਂ ਮਾਲ ਬਚਾਉਂਦੇ ਹੋਏ। ਆਪ ਹੱਥ ਮਾਰ ਜਾਂਦੇ ਹਨ। ਜਦੋਂ ਵੀ ਦਾਅ ਲੱਗਦਾ ਹੈ। ਫਿਰ ਕੋਈ ਅੱਖਾ ਨਹੀਂ ਮੀਚਦਾ। ਹੱਥ ਉਸ ਨੂੰ ਹੱਥਿਉਣ ਨੂੰ ਵੱਧ ਜਾਂਦੇ ਹਨ। ਬੇਈਮਾਨ ਲੋਕਾਂ ਤੋਂ ਧੰਨ, ਰੰਨ, ਮਾਲ ਬਚਾ ਕੇ ਹੀ ਰੱਖਣੇ ਚਾਹੀਦੇ ਹਨ। ਵਾੜ ਖੇਤ ਨੂੰ ਖਾ ਵੀ ਜਾਂਦੀ ਹੈ।

ਦੁਨੀਆ ਦੇ ਧਰਮੀਆਂ ਤੇ ਗੁਰਦੁਆਰੇ ਵਾਲਿਆਂ ਨੇ, ਜਾਤਾਂ ਦੇ ਨਾਮ ਤੇ, ਧਰਮਾਂ ਦੇ ਨਾਮ ਤੇ ਬੜਾ ਧੂਤਕੜਾ ਪਾਇਆ ਹੈ। ਪ੍ਰਦੇਸ਼ਾਂ ਵਿੱਚ ਵੀ ਚੜ੍ਹਾਵਾਂ ਖਾਣੋਂ ਨਹੀਂ ਹਟਦੇ। ਜਿੰਨੇ ਵੀ ਪ੍ਰਚਾਰਕ, ਕਥਾ ਵਾਚਕ, ਢਾਡੀ ਬਣ ਕੇ ਆ ਰਹੇ ਹਨ। ਹਿੰਦੂਆਂ, ਪੰਡਤਾਂ, ਮੁਸਲਮਾਨਾਂ ਨੂੰ ਭੰਡਣ ਦੀ ਪੂਰੀ ਵਾਹ ਲਗਾਉਂਦੇ ਹਨ। ਇਹੀ ਚੰਗੇ ਹਨ। ਇੰਨਾ ਦਾ ਮਕਸਦ ਆਪਦੇ ਧਰਮ ਜਾਤ-ਪਾਤ ਨੂੰ ਉਬਾਰਨਾ ਹੈ। ਦੂਜੇ ਨੂੰ ਦੂਜੇ ਨਾਲ ਲੜਾਉਣਾ ਹੈ। ਸਿਰਫ਼ ਪੈਸੇ ਇਕੱਠੇ ਕਰਨਾ ਹੈ। ਆਪ ਕਹੀ ਜਾਂਦੇ ਹਨ, “ ਪਰਾਈ ਔਰਤ ਵੱਲ ਨਾਂ ਦੇਖੋ। ਮਾਇਆ ਨੂੰ ਪਿਆਰ ਨਾਂ ਕਰੋ। ਚੜ੍ਹਾਵਾਂ ਫੜ ਕੇ, ਜੇਬ ਵਿੱਚ ਪਾ ਲੈਂਦੇ ਹਨ। ਲੋਕਾਂ ਦੀਆ ਜ਼ਨਾਨੀ ਤੋਂ ਪਰੋਸੇ ਖਾਂਦੇ ਫਿਰਦੇ ਹਨ। ਕਈ ਤਾਂ ਸਾਰੀ ਦਿਹਾੜੀ ਮੁੱਛਾਂ ਦਾੜ੍ਹੀਆਂ ਉੱਤੇ ਹੱਥ ਫੇਰ ਕੇ, ਪਲੋਸ-ਪਲੋਸ ਕੇ, ਮੁੱਛਾਂ ਦਾੜ੍ਹੀਆਂ ਵਿੱਚੋਂ ਸਮਾਨ ਫਸਿਆ ਹੀ ਝਾੜਦੇ ਰਹਿੰਦੇ ਹਨ।

ਰੱਬ ਸਾਨੂੰ ਕਠੋਰਤਾ ਨਹੀਂ ਸਿਖਾਉਂਦਾ। ਧਰਮਾਂ ਦੀ ਉਗਵਾਹੀ ਕਰਨ ਵਾਲੇ ਗ੍ਰੰਥਾਂ ਵਿੱਚ ਕਿਤੇ ਵੀ ਸਖ਼ਤੀ ਨਹੀਂ ਵਰਤੀ ਗਈ। ਸਾਰੇ ਹੀ ਪਿਆਰ ਦੀ ਪ੍ਰੇਰਨਾ ਦਿੰਦੇ ਹਨ। ਕੋਈ ਵੀ ਧਾਰਮਿਕ ਨਫ਼ਰਤ ਕਰਨ ਦੀ ਗ੍ਰੰਥ ਹਾਮੀ ਨਹੀਂ ਭਰਦਾ। ਸਗੋਂ ਧੁਰ ਕੀ ਬਾਣੀ, ਹਰ ਗ੍ਰੰਥ ਇੱਕੋ ਰੱਬ ਦੇ ਪ੍ਰੇਮ ਦੀ ਗੱਲ ਕਰਦੇ ਹਨ। ਕਿਤੇ ਵੀ ਦੂਜੇ ਨੂੰ ਨਫ਼ਰਤ ਕਰਨ ਦੀ ਕੋਈ ਗੱਲ ਨਹੀਂ ਲਿਖੀ ਹੋਈ। ਹੋਰ ਗ੍ਰੰਥ ਦਾ ਪਤਾ ਨਹੀਂ ਕੀ ਸਿਖਾਉਂਦੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।

ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਅਕਾਲ ਉਸਤਤ ਵਿੱਚ ਲਿਖਿਆ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ।।

ਇਹ ਉੱਪਰ ਲਿਖੀਆਂ ਆਕਾਸ਼ ਬਾਣੀਆਂ ਸੱਚ ਹਨ। ਜੋ ਗ੍ਰੰਥਾਂ ਵਿੱਚ ਅਟੱਲ ਸਚਾਈ ਲਿਖੀ ਗਈ ਹੈ। ਪਰ ਬੰਦਿਆਂ ਨੇ ਬਹੁਤ ਵੰਡੀਆਂ ਪਾਈਆ ਹਨ। ਨਵੇਂ ਧਰਮਾਂ ਦੀ ਨੀਂਹ ਰੱਖੀ ਜਾ ਰਹੀ ਹੈ। ਬੰਦਿਆਂ ਨੂੰ ਰੰਗਾਂ ਦੇ ਉੱਤੇ ਵੰਡਿਆਂ ਜਾ ਰਿਹਾ ਹੈ। ਧਰਮੀ ਪਖੰਡੀ ਕਹਿੰਦੇ ਹਨ, “ ਹਰੇ ਰੰਗ ਨੂੰ ਮੁਸਲਮਾਨਾਂ ਦਾ ਰੰਗ ਹੈ। ਲਾਲ ਰੰਗ ਨੂੰ ਹਿੰਦੂਆਂ ਦਾ ਰੰਗ ਹੈ। ਨੀਲਾ, ਚਿੱਟਾ, ਕਾਲਾ, ਪੀਲਾ ਸਿਖਾ ਦਾ ਰੰਗ ਹੈ। ਜਦ ਕਿ ਬਨਸਪਤੀ ਦਾ ਰੰਗ ਹਰਾ ਹੈ। ਜ਼ਿਆਦਾਤਰ ਦੁਲਹਨਾਂ ਲਾਲ ਰੰਗ ਪਹਿਨਦੀਆਂ ਹਨ। ਖ਼ੂਨ ਦਾ ਰੰਗ ਲਾਲ ਹੈ। ਨੀਲੇ, ਚਿੱਟੇ, ਕਾਲੇ, ਪੀਲੇ ਰੰਗਾਂ ਨੂੰ ਹਰ ਤਰਾਂ ਦੇ ਲੋਕ ਪਸੰਦ ਕਰਦੇ ਹਨ। ਦਿਨ, ਰਾਤ ਤੇ ਹੋਰ ਦੁਨੀਆ ਦੇ ਰੰਗ ਇਹੀ ਰੰਗਾ ਵਿੱਚ ਹਨ। ਕੰਮਾਂ ਦੇ ਆਧਾਰ ਤੇ ਜਾਤਾਂ ਬਣਾਂ ਦਿੱਤੀਆਂ ਹਨ। ਬੰਦੇ ਉੱਤੇ ਠੱਪੇ ਲਾ ਦਿੱਤੇ ਹਨ। ਇਹ ਜਾਤ ਵਾਲੇ ਦੂਜੀ ਜਾਤ ਵਾਲੇ ਨੂੰ ਨਹੀਂ ਛੂੰਹਦੇ। ਐਸੇ ਫ਼ਿਰਕੂ ਪਸੰਦ ਲੋਕਾਂ ਨੂੰ ਫਿਰ ਹੱਥ ਮੈਲ਼ੇ ਨਹੀਂ ਹੁੰਦੇ ਦਿਸਦੇ। ਜਾਤਾਂ ਦੀ ਲੜਾਈ ਵਿੱਚ ਦੂਜੀ ਜਾਤ ਦਾ ਬੰਦਾ ਭਾਵੇਂ ਮਾਰ ਦੇਣ। ਹੋਰ ਜਾਤ ਦੀ ਔਰਤ ਨਾਲ ਸਬੰਧ ਕਰ ਲੈਂਦੇ ਹਨ। ਜਾਤ ਵਿੱਚ ਵਿਆਹ ਨਹੀਂ ਕਰਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਂ ਦੇ ਵਿਰਧੀ ਪ੍ਰਚਾਰ ਕਰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਊਚ ਨੀਚ, ਜਾਤ-ਪਾਤ ਮੁਕਾਉਣ ਲਈ ਹੀ ਬਾਣੀ ਵਿਚ ਭਗਤ ਕਬੀਰ, ਭਗਤ ਰਵੀਦਾਸ, ਭਗਤ ਸੈਣੀ, ਭਗਤ ਧੰਨਾ, ਭਗਤ ਨਾਮਦੇਵ ਅਤੇ ਭਗਤ ਸਧਨਾ ਦੀ ਬਾਣੀ ਲਿਖੀ ਗਈ ਹੈ। ਸਾਰੇ ਭਗਤਾਂ ਦੇ ਧੰਦੇ ਅਲਗ-ਅਲਗ ਸਨ। ਇਹ ਭਗਤ ਨਾਂਈ, ਝੋਰ, ਜੁਲਾਹ, ਜੱਟ ਵਾਲਾ ਕੰਮ ਕਰਦੇ ਸਨ। ਲੋਕ ਵੀ ਜਾਣਦੇ ਬੁੱਝਦੇ ਹੋਏ, ਜਾਤ ਦੇ ਨਾਮ ਤੇ ਝੇੜੇ ਛੇੜਦੇ ਹਨ। ਬੰਦੇ ਦਾ ਰੰਗ ਕਾਲਾ ਗੋਰਾ ਹੋ ਸਕਦਾ ਹੈ। ਇੱਕੋ ਘਰ ਵਿੱਚ ਸਾਰੇ ਜੀਅ, ਇੱਕੋ ਰੰਗ ਦੇ ਨਹੀਂ ਹੁੰਦੇ। ਇੱਕੋ ਕਿੱਤਾ ਨਹੀਂ ਕਰਦੇ ਹੁੰਦੇ। ਇਕੋ ਜਿਹੀ ਪੜ੍ਹਾਈ ਨਹੀਂ ਕਰਦੇ। ਜ਼ਰੂਰੀ ਨਹੀਂ ਹੈ, ਗੋਰੇ ਰੰਗ ਦੇ ਲੋਕ ਸੋਚ ਸਮਝ ਵਿੱਚ ਵੀ ਸਾਫ਼-ੁਥਰੇ ਹੋਣ। ਕਈ ਲੋਕ ਐਸੇ ਵੀ ਹਨ। ਦੇਖਣ ਨੂੰ ਚੰਗੇ ਭਲੇ ਹਨ। ਬੇਈਮਾਨੀਆਂ, ਠੱਗੀਆਂ ਧੋਖੇ ਕਰਦੇ ਹਨਐਸੇ ਲੋਕਾਂ ਮਨ ਨਫ਼ਰਤ ਨਾਲ ਸੜ ਭੁੱਜ ਕੇ ਸੁਆਹ ਬਣਿਆਂ ਹੁੰਦਾ ਹੈ। ਉਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗ ਜਾਂਦਾ ਹੈ। ਬੰਦੇ ਨੂੰ ਗੱਲੀਂ-ਬਾਤੀਂ ਅੱਗ ਲਾ ਕੇ ਸਾੜ ਦਿੰਦੇ ਹਨ। ਕਿਸੇ ਨੂੰ ਤਰੱਕੀ ਕਰਦਾ ਦੇਖ ਕੇ ਸੜਦੇ ਹਨ। ਤਰੱਕੀ ਕਰਦੇ ਨੂੰ ਕਿਸੇ ਤਰਾ ਕਿਸੇ ਤਰੀਕੇ ਨਾਲ ਨੀਚਾ ਡੇਗਣਾਂ ਚਾਹੁੰਦੇ ਹਨ। ਹਰ ਧਰਮ ਵਾਲੇ ਧਰਮ ਬਣਾਂ ਕੇ, ਲੋਕਾਂ ਨੂੰ ਬੇਵਕੂਫ਼ ਬਣਾਂ ਰਹੇ ਹਨ। ਕਈ ਧਰਮ ਵਾਲਾਂ ਨੂੰ ਝੰਡ ਕਰਾਉਣ ਦੇ ਹਨ। ਕਈ ਧਰਮ ਵਾਲ ਲੰਬੇ ਕਰਨ ਦੀ ਪ੍ਰੇਰਨਾ ਕਰਦਾ ਹੈ। ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥ ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥

ਕਬੀਰ ਜੀ ਕਹਿ ਰਹੇ ਹਨ। ਭਾਵੇਂ ਲੰਬੇ ਕੇਸ ਕਰ ਲਵੋ,  ਵਾਲ ਕੱਟਾ ਦੇਵੋ। ਪਰ ਪਿਆਰ ਰੱਬ ਨੂੰ ਕਰਨ ਨਾਲ ਹੀ ਦੁਨੀਆ ਦੇ ਡਰ, ਫ਼ਿਕਰ ਹਰ ਤਰਾਂ ਦੀ ਚਿੰਤਾ ਮੁੱਕਦੀ ਹੈ। ਹੱਡ ਲੱਕੜੀ ਵਾਂਗ ਜਲਦੇ ਹਨ। ਕੇਸ, ਘਾਹ ਵਾਂਗ ਇੱਥੇ ਹੀ ਇਸੇ ਦੁਨੀਆ ਵਿੱਚ ਜਲ ਜਾਂਦੇ ਹਨ। ਕਬੀਰ ਇਹ ਦੇਖ ਕੇ ਉਦਾਸ ਹੋ ਗਿਆ ਹੈ। ਕਈ ਐਸੇ ਵੀ ਲੋਕ ਹਨ। ਝੜੇ ਵਾਲਾਂ ਨੂੰ ਜੇਬ ਵਿੱਚ ਪਾਈ ਫਿਰਦੇ ਹਨ। ਚੁੰਨੀ ਦੇ ਲੜ ਬੰਨੀ ਫਿਰਦੇ ਹਨ। ਥਾਂ-ਥਾਂ ਗੁੱਛੀਆਂ ਬਣਾਂ-ਬਣਾਂ ਕੇ, ਇੱਧਰ-ਉੱਧਰ ਰੋਲਦੇ ਫਿਰਦੇ ਹਨ। ਕਹਿੰਦੇ ਧਰਤੀ ਤੇ ਨਹੀਂ ਸਿੱਟਨੇ। ਪਾਣੀ ਵਿੱਚ ਤਾਰਨੇ ਹਨ। ਇੱਕ ਦਿਨ ਤਾਂ ਇਹ ਮਿੱਟੀ ਵਿੱਚ ਹੀ ਰਲਣੇ ਹਨ। ਚਾਹੇ ਪਾਣੀ, ਅੱਗ ਜਾਂ ਘਰ ਵਿੱਚ ਪਲੋਸ-ਪਲੋਸ ਕੇ ਰੱਖੀ ਚੱਲੋ। ਇੱਕ ਕਥਾ ਵਾਚਕ ਕਹਿ ਰਿਹਾ ਸੀ, “ ਲੰਬੇ ਵਾਲ ਦੇਖ ਕੇ, ਤੁਹਾਡੇ ਧਰਮ ਦਾ ਗੁਰੂ ਵਾਲਾਂ ਤੋਂ ਫੜ ਕੇ, ਆਪਦੇ ਵੱਲ ਕਰ ਲੈਂਦਾ ਹੈ। ਇਹੀ ਧਰਮ ਵਾਲੇ ਮੁਰਦੇ ਨੂੰ ਫੂਕਦੇ ਹਨ। ਹੱਸੋਂ ਹੀਣੀ ਗੱਲ ਹੈ, ਵਾਲ ਅੱਗ ਵਿੱਚ ਸੜ ਜਾਂਦੇ ਹਨ। ਫਿਰ ਤਾਂ ਗੁਰੂ ਧਰਮਰਾਜ ਵਾਲਾ ਕੰਮ ਕਰਦਾ ਹੈ। ਉਹ ਗੁਰੂ ਹੀ ਕਾਹਦਾ ਜੋ ਰੱਬੀ ਬਾਣੀ ਦੀ ਉਲੰਘਣਾ ਕਰਦਾ ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ॥ ਕਈਆਂ ਦਾੜੀ ਨਹੀਂ ਫੁੱਟਦੀ। ਕਈ ਗੰਜੇ ਹੋ ਜਾਂਦੇ ਹਨ। ਫਿਰ ਤਾਂ ਉਸ ਦੇ ਗੁਰੂ ਦਾ ਹੱਥ ਕਿਤੇ ਨਹੀਂ ਪੈਂਦਾ ਹੋਵੇਗਾ। ਨਾਲੇ ਵਾਲਾਂ ਤੋਂ ਧੂਹ ਕੇ ਕਿਥੇ ਕੁ ਤੱਕ ਲਿਜਾਇਆ ਜਾ ਸਕਦਾ ਹੇ? ਜਿੰਨਾਂ ਵਾਲਾਂ ਨੂੰ ਸਾਰੀ ਉਮਰ ਸੰਭਾਂਲ ਕੇ ਰੱਖਿਆ ਹੋਵੇ। ਗੁਰੂ ਧੂਹ-ਧੂਹ ਕੇ ਭਾਵੇਂ ਜੜਾਂ ਕੱਢ ਦੇਵੇ।

ਧਰਮਾਂ ਵਾਲੇ ਸਾਰਾ ਕੁੱਝ ਝੂਠ ਬੋਲਦੇ ਹਨ। ਇਹ ਧਰਮੀ ਜੂਠਾ ਵੀ ਖਾਂਦੇ ਹਨ। ਮਾਸ ਵੀ ਖਾਂਦੇ ਹਨ। ਧਰਮੀ ਜਿਉਂਦੇ ਪਸ਼ੂਆਂ ਦਾ ਦੁੱਧ ਚਿੱਟਾ ਲਹੂ ਵੱਛੜੇ, ਕੱਟੇ, ਕੱਟੀ ਦੇ ਹਿਸੇ ਦਾ ਪਸ਼ੂਆਂ ਵਿਚੋਂ ਨਿਚੋੜ- ਨਿਚੋੜ ਕੇ ਡਿਜਾ ਲਾ ਕੇ ਪੀਂਦੇ ਹਨ। ਪਰ ਇੰਨਾ ਦੀਆਂ ਅੱਖਾਂ ਉੱਤੇ ਧਰਮ ਦੀ ਚਰਬੀ ਚੜ੍ਹੀ ਹੋਈ ਹੈ। ਧਰਮੀ ਅੱਖਾਂ ਮੀਚ ਕੇ, ਸੁਣੀਆਂ ਹੋਈਆਂ ਗੱਲਾਂ ਕਰਦੇ ਹਨ। ਆਪਦੇ ਦਿਮਾਗ ਨਾਲ ਕੁੱਝ ਨਹੀਂ ਸੋਚਦੇ। ਇਹ ਬਾਣੀ ਵੀ ਸਮਝ ਕੇ ਨਹੀਂ ਪੜ੍ਹਦੇ। ਸੱਚ ਨੂੰ ਸਵੀਕਾਰ ਨਹੀਂ ਕਰਦੇ। ਹਵਾ ਵਿੱਚ ਗੱਲਾਂ ਕਰਦੇ ਹਨ। ਇੰਨਾ ਨੂੰ ਦਿਸਦਾ ਨਹੀਂ ਹੈ। ਦੁਨੀਆ ਦੀ ਖਿਚੜੀ ਇਸੇ ਤਰਾਂ ਪੱਕਦੀ ਹੈ। ਜਿਵੇਂ ਆਮ ਸਿਧਾ-ਸਾਧਾ ਆਦਮੀ ਕਰਦਾ ਹੈ। ਜੂਠ, ਮੀਟ ਤੋਂ ਬਗੈਰ ਦੁਨੀਆ ਨਹੀਂ ਚੱਲਦੀ। ਹਰ ਚੀਜ਼ ਜੂਠੀ ਕੀਤੀ ਜਾਂਦੀ ਹੈ।

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ 485}

ਬਿਆਲੀ ਲੱਖ, ਪਾਣੀ ਵਿੱਚ ਜੂਨੀ ਹੈ। ਪਾਣੀ ਜੂਠਾ ਕਰ ਰਹੇ ਹਨ। ਉਸੇ ਨਾਲ ਠਾਕਰ, ਮੰਦਰਾਂ ਵਿੱਚ ਲੱਗੇ ਸੰਗ ਮਰਮਰ ਦਾ ਇਸ਼ਨਾਲ ਕਰਾਇਆਂ ਜਾਂਦਾ ਹੈ। ਫੁੱਲ ਨੂੰ ਭਵਰਾ, ਵੱਛਾ ਦੁੱਧ ਨੂੰ ਜੂਠਾ ਕਰਦਾ ਹੈ। ਇਹ ਰੱਬ ਨੂੰ ਚੜ੍ਹਾਏ ਜਾਂਦੇ ਹਨ। ਪੰਡਤ, ਗ੍ਰੰਥੀ, ਗਿਆਨੀ ਜੀ ਦੱਸੋਂ ਤੁਹਾਨੂੰ ਇਹ ਸਬ ਕੁੱਝ ਸੂਚਾਂ ਕਿਥੋਂ ਮਿਲਦਾ ਹੈ? ਹਵਾ, ਪਾਣੀ, ਧਰਤੀ, ਬੰਦਾ, ਬਨਸਪਤੀ ਸਬ ਇਕ ਦੂਜੇ ਦਾ ਗੰਦ ਸਮੇਟ ਰਹੇ ਹਨ। ਕੁੱਝ ਵੀ ਸਾਫ਼ ਸੁੱਚਾ ਨਹੀਂ ਹੈ।

ਧਰਮਾਂ ਵਾਲੇ ਬਿਜ਼ਨਸ ਕਰ ਰਹੇ ਹਨ। ਜੋ ਹੱਕ, ਸੱਚ ਦੀ ਕਮਾਈ ਕਰਦਾ ਹੈ। ਉਸ ਨੂੰ ਕਿਸੇ ਧਰਮ ਪਖੰਡ ਦੀ ਲੋੜ ਨਹੀਂ ਹੈ। ਮੰਦਰਾਂ, ਗੁਰਦੁਆਰਿਆਂ ਤਖ਼ਤਾਂ ਉੱਤੇ ਵੀ ਰਲ਼ੀ ਮਿਲੀ ਭੁਗਤ ਚੱਲ ਰਹੀ ਹੈ। ਚੋਰੀ ਛਿਪੀ ਸਬ ਮੀਟ, ਸ਼ਰਾਬ, ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਹ ਪ੍ਰਚਾਰਕ ਦੂਜਿਆਂ ਨੂੰ ਹੀ ਮੱਤਾ ਦਿੰਦੇ ਹਨ। ਇੰਨਾ ਨੂੰ ਕੋਈ ਪੁੱਛੇ ਕੀ ਸਾਗ, ਗੰਨੇ, ਸਬਜ਼ੀਆਂ ਵਿੱਚ ਮਾਸ ਦਾ ਕੀੜਾ ਨਹੀਂ ਹੁੰਦਾ? ਮਾਸ ਖਾਣ ਵਾਲਾ ਹੀ, ਮਾਸ ਨਾ ਖਾਣ ਦਾ ਬਹੁਤ ਵੱਡਾ ਪਖੰਡ ਕਰ ਰਿਹਾ ਹੈ। ਇਹ ਮਾਸ ਨੂੰ ਵੇਖ ਕੇ ਨੱਕ ਬੰਦ ਕਰਨ ਦੇ ਪਖੰਡ ਕਰਦੇ ਹਨ। ਮਾਸ ਤੋਂ ਬੈਰ ਬੰਦਾ ਬਚ ਨਹੀਂ ਸਕਦਾ। ਗੁਰਮਤ ਅਨੁਸਾਰ ਗੁੜ ਗੰਨਾਂ ਸਾਗ ਅਤੇ ਮਾਸ ਬਰਾਬਰ ਹੋ ਜਾਂਦੇ ਹਨ। ਲੋਕ ਛੁਪ ਕੇ, ਸਣੇ ਦਾਲ ਦਾ ਕੀੜਾ-ਢੋਰੇ, ਕਣਕ ਦਾ ਕੀੜਾ-ਸੁਸਰੀ ਬਗੈਰ ਹੱਡੀ ਤੋਂ ਸਬ ਛੱਕੀ ਜਾਂਦੇ ਹਨ। ਪਾਣੀ ਦੇ ਜਰਮ, ਸਬਜ਼ੀਆਂ ਦੇ ਕੀੜੇ, ਸਾਗ ਦਾ ਤੇਲਾ, ਦਹੀਂ ਦੇ ਕੀੜੇ ਖਾਂ ਜਾਂਦੇ ਹਨ। ਜੋ ਆਪ ਨੂੰ ਚੰਗਾ ਲੱਗਦਾ ਹੈ। ਉਹੀ ਮਲਾਈ ਹੈ। ਇਹ ਜੀਆ ਘਾਤ ਲੋਕ ਅੱਖਾ ਹੁੰਦੀਆਂ ਹੋਈਆਂ ਵੀ ਨਹੀਂ ਦੇਖ ਸਕਦੇ। ਧਰਮੀਆਂ ਮਗਰ ਅੱਖਾਂ ਮੀਚ ਕੇ ਲੱਗੇ ਹੋਏ ਹਨ। ਆਪਦੇ ਧਰਮ ਗ੍ਰੰਥ ਆਪ ਨਹੀਂ ਪੜ੍ਹਦੇ। ਪੰਡਤ, ਗ੍ਰੰਥੀ, ਗਿਆਨੀ ਜੋ ਕਹਿੰਦੇ ਹਨ। ਅੱਖਾਂ ਮੀਚ ਕੇ ਉਹੀ ਕੁੱਝ ਸੁਣ ਕੇ ਮੰਨੀ ਜਾਂਦੇ ਹਨ। ਮਾਸ ਮਾਸ ਕਰਿ ਮੂਰਖ ਝਗੜੇ ਗਿਆਨ ਧਿਆਨ ਨਹੀ ਜਾਣੈ ॥ਕਉਣ ਮਾਸ ਕਉਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੇ ॥ਗੈਂਡਾ ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ਮਾਸ ਛੋਡਿ ਬੈਸਿ ਨਕ ਪਕੜਹਿ ਰਾਤੀ ਮਾਣਸ ਖਾਣੇ ॥ਫੜ ਕਰਿ ਲੋਕਾਂ ਨੋ ਦਿਖਲਾਵਹਿ ਗਿਆਨ ਧਿਆਨ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥

ਸਾਗ-ਸਬਜ਼ੀਆਂ ਕੀੜੇ ਮਾਰ ਦਵਾਈਆਂ ਵਾਲੀਆਂ ਸਵਾਦ ਹੀਣ ਹੁੰਦੀਆਂ ਜਾ ਰਹੀਆਂ ਹਨ। ਖਾ ਕੇ ਘੁਮੇਰਾਂ ਆਉਂਦੀਆਂ ਹਨ। ਸਬਜ਼ੀਆਂ ਦੀ ਤਾਕਤ ਮੁੱਕ ਜਾਂਦੀ ਹੈ। ਕੀੜੇ ਮਾਰ ਦਵਾਈਆਂ ਦਾ ਅਸਰ ਵੀ ਹੋ ਜਾਂਦਾ ਹੈ। ਬੰਦਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ ਹਨ। ਜੇ ਕੀੜੇ ਮਾਰ ਦਵਾਈਆਂ ਫ਼ਸਲਾਂ ਤੇ ਪਾਉਂਦੇ ਹੋ। ਕੀ ਉਦੋਂ ਪਾਪ ਨਹੀਂ ਲੱਗਦਾ? ਜੇ ਧਰਮੀ ਬੰਦੇ ਮੂਹਰੇ ਸੱਪ ਜਾਂ ਭਰਿੰਡ ਆ ਜਾਵੇ। ਕੀ ਉਸ ਨੂੰ ਮਾਰ ਕੇ ਪਾਪ ਕਰੇਗਾ? ਜਾਂ ਜਿਉਂਦਾ ਰੱਖ ਕੇ ਆਪ ਬਿਪਤਾ ਵਿੱਚ ਪਵੇਗਾ? ਮੀਟ ਵੀ ਛਕਦੇ ਹਨ। ਜਿਉਂਦੇ ਪਸੂਆਂ, ਮਾਂ ਦੀ ਚਰਬੀ, ਲਹੂ, ਹੱਡੀਆਂ ਵਿਚ ਬਣਿਆ ਚਿੱਟਾ ਦੁੱਧ ਲਹੂ ਪੀਂਦੇ ਹਨ। ਜਿਉਂਦੇ ਪਸੂਆਂ, ਮਾਂ ਨੂੰ ਚੂੰਡਦੇ ਹਨ। ਪ੍ਰੇਮਿਕਾ ਦਾ ਮਾਸ ਧਰਮੀ ਵੀ ਚੂੰਡਦੇ ਹਨ। ਉਸ ਵਿਚੋਂ ਸੁਆਦ ਆਉਂਦਾ ਹੈ। ਉਸ ਦੀ ਜਾਤ ਨਹੀਂ ਦੇਖਦੇ। ਬੰਦਾ ਆਪ ਮਾਸ ਦਾ ਬਣਿਆ ਹੈ। ਮਾਸ ਨੂੰ ਹੀ ਚੁੰਮਦਾ ਹੈ। ਕਾਮ ਨਾਂ ਪੁੱਛੇ ਜਾਤ॥ ਮਾਸ ਦਾ ਹੀ ਬੱਚਾ ਜੰਮਦਾ ਹੈ। ਮਾਸ ਬੰਦੇ ਦਾ ਪਿੱਛਾ ਨਹੀਂ ਛੱਡਦਾ। ਮਾਸ ਦੇ ਬਣੇ ਔਰਤ ਮਰਦ ਇੱਕ ਦੂਜੇ ਨੂੰ ਤੇ ਬੱਚੇ ਨੂੰ ਚੁੰਮਦੇ ਹਨ।

ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪ {ਪੰਨਾ 1195}

ਭਾਗ 21 ਨੌਕਰਾਣੀਆਂ ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਦੇ ਪੇਕੇ ਘਰ ਵਿਚ ਉਸ ਦੇ ਜਾਣ ਨਾਲ, ਉਸ ਦੀ ਘਾਟ ਮਹਿਸੂਸ ਹੋ ਰਹੀ ਸੀ। ਉਸ ਦੀ ਮੰਮੀ ਤੋਂ ਘਰ ਦੇ ਕੰਮ ਨਹੀਂ ਹੁੰਦੇ ਸਨ। ਵਿਆਹ ਤੋਂ ਪਹਿਲਾਂ ਘਰ ਦੇ ਰਸੋਈ ਦੇ ਕੰਮ ਕੈਲੋ ਕਰਦੀ ਸੀ। ਇਸੇ ਲਈ ਘਰ ਵਾਲਿਆਂ ਲਈ ਉਸ ਦੇ ਭਰਾ ਦਾ ਵਿਆਹ ਕਰਨਾਂ ਜ਼ਰੂਰੀ ਹੋ ਗਿਆ ਸੀ। ਕੈਲੋ ਦੀ ਮੰਮੀ ਤਾਂ ਉਸ ਦੇ ਵਿਆਹ ਵਿੱਚ ਹੀ ਕਈਆਂ ਨੂੰ ਕਹਿ ਚੁੱਕੀ ਸੀ, “ ਮੇਰੀ ਧੀ ਦਾ ਵਿਆਹ ਹੋ ਜਾਣਾ ਹੈ। ਮੁੰਡੇ ਦਾ ਵਿਆਹ ਕਰਨਾ ਪੈਣਾ ਹੈ। ਕੋਈ ਕੁੜੀ ਦੱਸੋ। ਉਸ ਦੀ ਗੱਲ ਦਾ ਗੁਆਂਢਣ ਉੱਤੇ ਅਸਰ ਹੋ ਗਿਆ। ਉਸ ਨੇ ਕਿਹਾ, “ ਮੇਰੀ ਮਾਸੀ ਦੀ ਕੁੜੀ ਹੈ। ਕਹੇ ਤਾਂ ਹੁਣੇ ਘਰੋਂ ਲਿਆ ਕੇ ਕੁੜੀ ਦੀ ਫ਼ੋਟੋ ਦਿਖਾ ਦੇਵਾਂ। ਕੈਲੋ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ, “ ਚਾਚੀ ਘੌਲ ਕਿਹੜੀ ਗੱਲ ਦੀ ਹੈ? ਹੁਣੇ ਫ਼ੋਟੋ ਦਿਖਾ। ਫਿਰ ਤਾਂ ਮੇਰਾ ਵਿਆਹ ਹੋ ਜਾਣਾ ਹੈ। ਕਿਤੇ ਮੈਂ ਕੈਨੇਡਾ ਵੀ ਨਾਂ ਚਲੀ ਜਾਵਾਂ? ਮੈਂ ਵਿਆਹ ਵੀ ਦੇਖਣਾ ਹੈ। ਗੁਆਂਢਣ ਨਾਲ ਕੈਲੋ ਦੀ ਮੰਮੀ ਦੀ ਬਹੁਤ ਬਣਦੀ ਸੀ। ਉਸ ਨੂੰ ਬਹੁਤ ਪਸੰਦ ਸੀ। ਦੋਨਾਂ ਘਰਾਂ ਵਿੱਚ ਕਾਫ਼ੀ ਆਉਣੀ ਜਾਣੀ ਸੀ।

ਕੈਲੋ ਦੀ ਮੰਮੀ ਨੇ ਕਿਹਾ, ” ਜੇ ਤੇਰੀ ਭੈਣ ਹੈ। ਤੇਰੇ ਵਰਗੀ ਹੀ ਹੋਵੇਗੀ। ਸਾਨੂੰ ਤਾਂ ਕੰਮ ਕਰਨ ਵਾਲੀ ਕੁੜੀ ਚਾਹੀਦੀ ਹੈ। ਫਿਰ ਫ਼ੋਟੋ ਕੀ ਕਰਨੀ ਹੈ? ਤੂੰ ਸਾਕ ਕਰਾਦੇ। ਸਾਨੂੰ ਛੇਤੀ ਵਿਆਹ ਚਾਹੀਦਾ। “ “ ਤੇਰਾ ਤਾਂ ਇਹੀ ਇਰਾਦਾ ਹੋਣਾ ਹੈ। ਕੈਲੋ ਦੇ ਵਿਆਹ ਦੇ ਲੱਡੂਆਂ ਨਾਲ ਹੀ ਸਾਰਨਾ ਚਾਹੁੰਦੀ ਹੈ। ਅਸੀਂ ਤਾਂ ਮੁੰਡੇ ਦੇ ਵਿਆਹ ਦੇ ਤਾਜ਼ੇ ਲੱਡੂ ਖਾਣੇ ਹਨ। “ “ ਤੂੰ ਕੈਲੋ ਦੇ ਵਿਆਹ ਤੋਂ ਪਿੱਛੇ ਦਾ ਦਿਨ ਲੈ ਆ। ਆਪਾਂ ਅਗਲੇ ਹਫ਼ਤੇ ਦਾ ਦਿਨ ਪੱਕਾ ਕਰ ਲੈਂਦੇ ਹਾਂ। ਅਗਲਿਆਂ ਨਾਲ ਵੀ ਸਲਾਹ ਕਰਨੀ ਹੋਣੀ ਹੈ। “ “ ਤੈਨੂੰ ਵਿਆਹ ਕਰਨ ਦੀ ਐਡੀ ਛੇਤੀ ਕਿਉਂ ਹੈ? ਕੋਈ ਨੌਕਰਾਣੀ ਰੱਖ ਲੈ। ਕੈਲੋ ਦੀ ਮੰਮੀ ਘਬਰਾ ਗਈ। ਉਸ ਨੇ ਕਿਹਾ, “ ਮੈਂ ਨੌਕਰਾਣੀ ਨਹੀਂ ਰੱਖਦੀ। ਨੌਕਰਾਣੀਆਂ ਰਸੋਈ ਸੰਭਾਲ ਦੀਆਂ, ਕੰਮ ਸੰਭਾਲਦੀਆਂ ਘਰ ਦੇ ਮਰਦ ਵੀ ਸੰਭਾਲ ਲੈਂਦੀਆਂ ਹਨ। ਪਿੰਡ ਦੀ ਹੀ ਔਰਤ, ਸਾਡੇ ਨੌਕਰਾਣੀ ਹੁੰਦੀ ਸੀ। ਉਹ ਬਹੁਤ ਪੁਰਾਣੀ ਕੰਮ ਕਰਦੀ ਸੀਵੱਡੇ ਮੁੰਡੇ ਦੇ ਹੋਣ ਵੇਲੇ ਰੱਖੀ ਸੀ। ਮੈਂ ਉਸ ਨੂੰ ਛੱਡ ਕੇ, ਪੇਕੀਂ ਚਲੀ ਜਾਂਦੀ ਸੀ। ਘਰ ਹੋਰ ਕੋਈ ਸਿਆਣੀ ਔਰਤ ਨਹੀਂ ਸੀ। ਇਸ ਲਈ ਜਣੇਪੇ ਲਈ ਮੈਨੂੰ ਪੇਕੀਂ ਜਾਣਾ ਪੈਂਦਾ ਸੀ। ਉਹ ਕੰਮ ਵਾਲੀ ਘਰ ਦਾ ਕੰਮ ਸੰਭਾਲਦੀ ਸੀ। ਤਿੰਨਾਂ ਬੱਚਿਆਂ ਦਾ ਸਾਲ-ਸਾਲ ਦਾ ਫ਼ਰਕ ਸੀ। ਹਰ ਬਾਰ ਕੈਲੋ ਦਾ ਡੈਡੀ ਮੈਨੂੰ ਪੇਕੀਂ ਛੱਡ ਆਉਂਦਾ ਸੀ। ਮੁੜ ਕੇ ਮੇਰੀ ਖ਼ਬਰ ਵੀ ਨਹੀਂ ਲੈਂਦਾ ਸੀ। ਮੇਰੇ ਮਨ ਵਿੱਚ ਸੀ। ਮੇਰੇ ਕੰਮ ਵੀ ਉਸ ਨੂੰ ਕਰਨੇ ਪੈਂਦੇ ਹਨ। ਇਸੇ ਲਈ ਉਹ ਗੇੜਾ ਨਹੀਂ ਮਾਰਦਾ। ਹਰ ਬਾਰ ਬੱਚਾ ਹੋਣ ਤੇ ਮਹੀਨੇ ਕੁ ਪਿੱਛੋਂ ਮੈਨੂੰ ਲੈ ਜਾਂਦਾ ਸੀ। ਜਦੋਂ ਛੋਟਾ ਪੈਦਾ ਹੋਇਆ। ਇਹ ਤਾਂ ਮੈਨੂੰ ਲੈਣ ਹੀ ਨਹੀਂ ਗਿਆ। ਮੇਰੇ ਕੋਲ ਵੱਡੇ ਦੋਨੇਂ ਬੱਚੇ ਵੀ ਸਨ। ਮੈਂ ਆਪੇ ਆਪ ਦੀ ਮਾਂ ਦੇ ਨਾਲ ਘਰ ਆ ਗਈ। ਸਾਨੂੰ ਆਉਂਦੀਆਂ ਨੂੰ ਹਨੇਰਾ ਹੋ ਗਿਆ। ਮੇਰੇ ਕੋਲ ਘਰ ਦੀ ਚਾਬੀ ਸੀ। ਮੈਂ ਆਪਦੀ ਮਾਂ ਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕਰਕੇ, ਦੱਬੇ ਪੈਰੀਂ ਆਪਦੇ ਕਮਰੇ ਵਿੱਚ ਚਲੀ ਗਈ। ਕਮਰੇ ਦੀ ਬੱਤੀ ਜੱਗ ਰਹੀ ਸੀ। ਮੰਜੇ ਉੱਤੇ ਨੌਕਰਾਣੀ ਕੈਲੋ ਦੇ ਡੈਡੀ ਨਾਲ ਪਈ ਸੀ। ਦੋਨੇਂ ਹੀ ਨੰਗੇ ਸਨ। ਕੋਈ ਚਾਦਰ ਵੀ ਉੱਪਰ ਨਹੀਂ ਸੀ। ਮੇਰੀਆਂ ਚੀਕਾਂ ਨਿਕਲ ਗਈਆਂ। ਬੱਚੇ ਤੇ ਮਾਂ ਵੀ ਕਮਰੇ ਵਿੱਚ ਆ ਗਏ। ਉਹ ਚਾਦਰ ਲਪੇਟ ਕੇ ਖਿਸਕ ਗਈ। ਮੇਰੇ ਅੰਦਰ ਤੁਫ਼ਾਨ ਮਚਾ ਗਈ। ਬਹੁਤ ਚਿਰ ਮੇਰੇ ਤੇ ਕੈਲੋ ਦੇ ਡੈਡੀ ਵਿੱਚ ਲੜਾਈ ਚੱਲਦੀ ਰਹੀ। ਮੈਂ ਉਦੋਂ ਦੀ ਕਸਮ ਖਾਂਦੀ ਹੈ। ਮੈਂ ਦੇਹਲੀ ਦੇ ਅੰਦਰ ਕੰਮ ਵਾਲੀ ਨਹੀਂ ਵੜਨ ਦਿੱਤੀ। ਇਸ ਲਈ ਮੈਨੂੰ ਬਹੂ ਚਾਹੀਦੀ ਹੈ। ਨੌਕਰਾਣੀ ਨਹੀਂ ਚਾਹੀਦੀ। ਤੂੰ ਜਾ ਕੇ ਦਿਨ ਲੈ ਆ। “ “ ਐਵੇਂ ਬਾਈ ਉੱਤੇ ਜੁਮੇ ਚੱਕੀ ਜਾਂਦੀ ਹੈ। ਉਹ ਤਾਂ ਬੜਾ ਭਲਾ ਮਾਣਸ ਬੰਦਾ ਹੈ। ਕਦੇ ਅੱਖ ਚੱਕ ਕੇ ਨਹੀਂ ਦੇਖਦਾ। ਬਹੁਤ ਸ਼ਰਮੀਲਾ ਹੈ। ਇਸੇ ਲਈ ਤਾਂ ਉਸ ਦੇ ਮੁੰਡੇ ਨੂੰ ਭੈਣ ਦਾ ਸਾਕ ਕਰਾਉਣ ਲੱਗੀ ਹਾਂ।

ਮਿਹਰੂ, ਪ੍ਰੇਮ, ਕੈਲੋ ਤੇ ਉਸ ਦਾ ਡੈਡੀ ਕੋਰਟ ਮੈਰਿਜ਼ ਕਰਨ ਲਈ ਜਗਰਾਉਂ ਗਏ ਹੋਏ ਸਨ। ਕੋਰਟ ਮੈਰਿਜ ਹੋਣ ਪਿੱਛੋਂ, ਮੁੜਦੇ ਹੋਏ ਕੈਲੋ ਦੇ ਪੇਕਿਆਂ ਦੇ ਘਰ ਆ ਗਏ ਸਨ। ਇਹ ਪਿੰਡ ਰਸਤੇ ਵਿੱਚ ਪੈਂਦਾ ਸੀ। ਉਸ ਦੀ ਮੰਮੀ ਨੇ ਕਿਹਾ, “ ਕੈਲੋ ਤੇਰੇ ਵੀਰੇ ਦਾ ਵਿਆਹ ਰੱਖ ਦਿੱਤਾ ਹੈ। ਤਿੰਨ ਦਿਨ ਰਹਿ ਗਏ ਹਨ। ਉਸ ਦੇ ਡੈਡੀ ਨੇ ਕਿਹਾ, “ ਇਹ ਤਾਂ ਬਹੁਤ ਖ਼ੁਸ਼ੀ ਦੀ ਗੱਲ ਹੈ। ਅੱਧਾ ਮੇਲ ਘਰ ਹੀ ਹੈ। ਹਲਵਾਈ ਫਿਰ ਸੱਦ ਲੈਂਦੇ ਹਾਂ। ਪ੍ਰੇਮ ਤੁਸੀਂ ਵੀ ਅੱਜ ਤੋਂ ਇੱਥੇ ਹੀ ਰਹਿ ਜਾਊ। ਘਰ ਦੇ ਕੰਮ ਕਰਨ ਵਾਲੇ ਹਨ। ਮੈਨੂੰ ਵੀ ਮਦਦ ਮਿਲ ਜਾਵੇਗੀ। ਕੈਲੋ ਸੁਣ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਕਿਹਾ, “ ਮੈਂ ਇਸੇ ਬਹਾਨੇ ਨਾਲ ਪੇਕੇ ਘਰ ਰਹਿ ਸਕਦੀ ਹਾਂ। ਅਸਲ ਵਿੱਚ ਉਸ ਦਾ ਸਹੁਰੇ ਘਰ ਵਿੱਚ ਦਿਲ ਨਹੀਂ ਖੁਣਿਆ ਸੀ। ਉਸ ਨੂੰ ਸਹੁਰੇ ਘਰ ਦਾ ਜਿੰਨਾ ਚਾਅ ਸੀ। ਸਬ ਫਿੱਕਾ ਪੈ ਗਿਆ ਸੀ।

ਭਾਗ 22 ਸਹੁਰੇ ਘਰ ਵਿੱਚ ਨਵੀਂ-ਨਵੇਲ ਵਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੈਲੋ ਦੇ ਵਿਆਹ ਦਾ ਕੰਮ ਅਜੇ ਮੁੱਕਿਆ ਨਹੀਂ ਸੀ। ਉਸ ਦੇ ਭਰਾ ਦੇ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਸਨ। ਪਹਿਲੇ ਵਿਆਹ ਵਿੱਚ ਥੱਕੇ ਹੋਣ ਕਰਕੇ ਵੀ ਮੁੰਡੇ ਦੇ ਵਿਆਹ ਦਾ ਚਾਅ ਸਬ ਨੂੰ ਚੜ੍ਹਿਆ ਹੋਇਆ ਸੀ। ਧੀ ਦਾ ਵਿਆਹ ਕਰਕੇ, ਮਾਪੇਂ ਘਰੋਂ ਧੀ ਤੇ ਧੰਨ ਦੇ ਕੇ ਆਪਦਾ ਘਰ ਖ਼ਾਲੀ ਕਰਕੇ ਮੁੰਡੇ ਵਾਲਿਆਂ ਦਾ ਘਰ ਭਰ ਦਿੰਦੇ ਹਨ। ਬਹੁਤੇ ਮੁੰਡੇ ਵਾਲੇ ਮੂੰਹ ਅੱਡ ਕੇ ਮੰਗ ਲੈਂਦੇ ਹਨ। ਕਈ ਗੱਲ ਇਸ ਤਰਾਂ ਕਰ ਜਾਂਦੇ ਹਨ, “ ਸਾਨੂੰ ਕੁੱਝ ਨਹੀਂ ਚਾਹੀਦਾ। ਜੋ ਵੀ ਦੇਣਾ ਹੈ। ਆਪਦੀ ਧੀ ਦੇ ਵਰਤਣ ਲਈ ਦੇਣਾ ਹੈ। ਇੰਨਾ ਤਾਂ ਹਰ ਕੋਈ ਕਰਦਾ ਹੀ ਹੈ। ਧੀ ਨੂੰ ਕੋਈ ਖ਼ਾਲੀ ਹੱਥ ਨਹੀਂ ਤੋਰਦਾ। ਹੱਥਾਂ, ਕੰਨਾਂ, ਗਲ਼ੇ ਨੂੰ ਖੱਟੀਆਂ ਛਾਪਾਂ, ਤੇੜ ਢੱਕਣ, ਬਿਸਤਰਾ ਤੇ ਖ਼ਰਚਾ ਪਾਣੀ ਤਾਂ ਹਰ ਕੋਈ ਦਿੰਦਾ ਹੈ। ਧੀ ਤੇ ਮਾਪਿਆਂ ਵਿੱਚ ਅਸੀਂ ਬਿਲਕੁਲ ਦਖ਼ਲ ਨਹੀਂ ਦਿੰਦੇ। ਤੁਹਾਨੂੰ ਆਪ ਨੂੰ ਪਤਾ ਹੋਣਾਂ ਹੈ। ਤੁਹਾਡੀ ਧੀ ਨੂੰ ਕੀ ਚਾਹੀਦਾ ਹੈ? ਜੇ ਗੁਆਂਢ ਵਿਚੋਂ ਮੰਗਣ ਜਾਵੇਗੀ। ਤੁਸੀਂ ਹੀ ਬੁਰਾ ਮਨਾਉਣਾਂ ਹੈ। 

ਕੈਲੋ ਦੇ ਮਾਪਿਆਂ ਨੂੰ ਵੀ ਝਾਕ ਸੀ। ਜਿੰਨਾ ਕੁ ਕੈਲੋ ਦੇ ਵਿਆਹ ਤੇ ਖ਼ਰਚਾ ਕੀਤਾ ਹੈ। ਉਸ ਤੋਂ ਵੱਧ ਪੁੱਤਰ ਦੀ ਸ਼ਾਦੀ ਵਿੱਚ ਮਿਲ ਜਾਣਾ ਹੈ। ਧੀ ਦੀ ਸ਼ਾਦੀ ਪਿੱਛੋਂ ਮਾਪੇ ਉਦਾਸ ਹੋ ਜਾਂਦੇ ਹਨ। ਪੁੱਤ ਦਾ ਵਿਆਹ ਹੁੰਦੇ ਵਹੁਟੀ ਵੀ ਘਰ ਆ ਜਾਂਦੀ ਹੈ। ਮੁੰਡੇ ਦੇ ਵਿਆਹ ਦੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ। ਇਸੇ ਲਈ ਵਿਆਹ ਦੇ ਕੰਮਾਂ ਵਿੱਚ ਪੂਰਾ ਪਰਿਵਾਰ ਲੱਗਾ ਹੋਇਆ ਸੀ। ਕੰਮਾਂ ਵਿੱਚ ਪਤਾ ਹੀ ਨਹੀਂ ਲੱਗਾ। ਕਦੋਂ ਰਾਤ ਹੋ ਗਈ ਹੈ। ਪ੍ਰੇਮ ਇਸ ਘਰ ਦਾ ਜਮਾਈ ਸੀ। ਉਹ ਪੂਰਾ ਦਿਨ ਕੰਮ ਕਰਨ ਲੱਗਾ ਰਿਹਾ। ਸ਼ਹਿਰੋਂ ਚੀਜ਼ਾਂ ਦੀ ਖ਼ਰੀਦ ਦਾਰੀ ਕਰਨ ਲਈ ਕਈ ਬਾਰ, ਘਰੋਂ ਜਾਂਣਾਂ ਪੈ ਰਿਹਾ ਸੀ। ਪ੍ਰੇਮ ਆਪ ਕਈ ਬਾਰ ਕੈਲੋ ਤੇ ਉਸ ਦੀ ਮੰਮੀ ਨੂੰ ਲਿਜਾ ਚੁੱਕਾ ਸੀ। ਲਾੜੇ ਨੂੰ ਸਜਾਉਣ ਤੇ ਸਿੰਗਾਰਨ ਦਾ ਸਮਾਨ ਵੀ ਖ਼ਰੀਦਿਆ ਗਿਆ ਸੀ। ਇੰਨਾ ਨੇ ਇਸੇ ਦਿਨ ਵਹੁਟੀ ਲਈ ਬਰੀ ਖ਼ਰੀਦੀ ਸੀ। ਗੁਆਂਢਣ ਵਿਚੋਲਣ ਸੀ। ਉਹ ਵਹੁਟੀ ਤੋਂ ਪਹਿਲਾਂ ਹੀ ਪੁੱਛ ਆਈ ਸੀਕਿਹੋ ਜਿਹੇ ਸੂਟ ਗਹਿਣੇ ਬਰੀ ਵਿੱਚ ਖ਼ਰੀਦਣੇ ਹਨ। ਅੱਜ ਕਲ ਕਿਸੇ ਦੀ ਪਸੰਦ ਦੇ ਬਾਰੇ ਜਾਣਨਾ ਬਹੁਤ ਸੌਖਾ ਹੈ। ਫ਼ਿਲਮਾਂ ਡਰਾਮਿਆਂ ਵਿੱਚ ਹਰ ਤਰਾਂ ਦਾ ਫ਼ੈਸ਼ਨ ਗਹਿਣੇ ਤੇ ਕੱਪੜੇ ਦਿਸ ਜਾਂਦੇ ਹਨਰਸਾਲਿਆਂ ਵਿੱਚੋਂ ਪੋਸਟਲ ਮਿਲ ਜਾਂਦੇ ਹਨ। ਵਿਚੋਲਣ ਨਾਲ ਉਸ ਨੇ ਫ਼ਿਲਮਾਂ ਦੇਖ ਕੇ ਦੱਸ ਦਿੱਤਾ ਸੀ, “ ਜੋ ਕੱਪੜੇ, ਗਹਿਣੇ ਫ਼ਿਲਮੀ ਸਟਾਰਾਂ ਨੇ ਪਾਏ ਹਨ। ਇਹੋ ਜਿਹੇ ਮੇਰੇ ਲਈ ਲੈ ਲਵੋ। ਸਹੁਰੇ ਘਰ ਵਿੱਚ ਨਵੀਂ-ਨਵੇਲ ਵਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ। ਕੁੱਝ ਹੀ ਸਮੇਂ ਪਿੱਛੋਂ ਉਸੇ ਦੀ ਤੋਹੀਨ ਕੀਤੀ ਜਾਂਦੀ ਹੈ।

ਉੱਨੀ ਪਹਿਚਾਣ ਕੈਲੋ ਤੇ ਪ੍ਰੇਮ ਵਿੱਚ ਨਹੀਂ ਹੋਈ ਸੀ। ਜਿੰਨਾ ਪ੍ਰੇਮ ਕੈਲੋ ਦੇ ਪਰਿਵਾਰ ਵਿੱਚ ਘੁਲ-ਮਿਲ ਗਿਆ ਸੀ। ਉਸ ਦਾ ਸੁਭਾ ਕੈਲੋ ਦੇ ਡੈਡੀ ਨੂੰ ਬਹੁਤ ਪਸੰਦ ਆਇਆ। ਉਸ ਦੇ ਕੰਮ ਵੀ ਪ੍ਰੇਮ ਕਰ ਰਿਹਾ ਸੀ। ਕੈਲੋ ਦੇ ਵਿਆਹ ਵਿੱਚ ਜੋ ਰਿਸ਼ਤੇਦਾਰ ਨਹੀਂ ਆਏ ਸੀ। ਉਨ੍ਹਾਂ ਨੇ ਪਹਿਲਾਂ ਹੀ ਆ ਕੇ, ਡੇਰੇ ਲਾ ਲਏ ਸਨ। ਰਾਤ ਨੂੰ ਸੌਣ ਲਈ ਰਿਸ਼ਤੇਦਾਰਾਂ ਵਿਚੋਂ ਔਰਤਾਂ ਤੇ ਬੱਚੇ ਅਲੱਗ ਪੈ ਗਏ ਸਨ। ਹੋਰ ਬੰਦੇ, ਪ੍ਰੇਮ ਕੈਲੋ ਦਾ ਡੈਡੀ ਭਰਾ ਇੱਕ ਕਮਰੇ ਵਿੱਚ ਸੌ ਗਏ ਸਨ। ਅੱਜ ਕੈਲੋ ਦੇ ਵਿਆਹ ਪਿੱਛੋਂ ਇੱਕ ਰਾਤ ਹੋਰ ਹੋ ਗਈ ਸੀਸੁਹਾਗ-ਰਾਤ ਅਜੇ ਵੀ ਨਹੀਂ ਮਨਾ ਹੋਈ ਸੀ। ਕੋਈ ਨਾਂ ਕੋਈ ਅੜਿੱਕਾ ਆ ਜਾਂਦਾ ਸੀ। ਅੱਜ ਫਿਰ ਵਿਆਹ ਦਾ ਮੇਲ ਆਇਆ ਕਰਕੇ, ਕੈਲੋ ਤੇ ਪ੍ਰੇਮ ਨੂੰ ਅਲੱਗ ਪੈਣਾ ਪੈ ਗਿਆ ਸੀ। ਪ੍ਰੇਮ ਨੂੰ ਅਚਾਨਕ ਡੈਡੀ ਕੋਲ ਪੈਣ ਦਾ ਪਤਾ ਲੱਗਾ ਸੀ। ਉਹ ਕੁੱਝ ਕਹਿਣਾ ਚਹੁੰਦਾ ਸੀ। ਉਸ ਦੀ ਕੀਹਨੇ ਸੁਣਨੀ ਸੀ?

ਭਾਗ23  ਜਮਾਈ ਰਾਜਾ ਸੇਵਾ ਕਰਾਉਣੀ ਚਾਹੁੰਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕੁੜੀਆਂ ਨੂੰ ਜਿੰਨਾ ਵੀ ਮਾਪੇ ਬਗਾਨੀ ਕਹੀ ਜਾਣ। ਉਨ੍ਹਾਂ ਦਾ ਬਚਪਨ ਉੱਥੇ ਬੀਤਿਆ ਹੁੰਦਾ ਹੈ। ਉੱਥੇ ਹੀ ਸਾਰੀਆਂ ਯਾਦਾਂ ਤੇ ਪਿਆਰ ਹੁੰਦਾ ਹੈ। ਕੈਲੋ ਨੂੰ ਪੇਕੇ ਘਰ ਵਿੱਚ ਖ਼ੂਬ ਨੀਂਦ ਆਈ। ਪ੍ਰੇਮ ਸਾਰੀ ਰਾਤ ਦੰਦੀਆਂ ਪੀਹੀਦਾ ਰਿਹਾ। ਫਿਰ ਵੀ ਉਸ ਦੇ ਕੰਨਾਂ ਨੂੰ ਸਾਰੀ ਰਾਤ ਕੈਲੋ ਦੇ ਪੈਰਾਂ ਦੀ ਪੈੜ-ਚਾਲ ਦੀ ਵਿੱੜਕ ਆਉਂਦੀ ਰਹੀ। ਸਵੇਰੇ ਉੱਠ ਕੇ ਕੈਲੋ ਸਬ ਨੂੰ ਚਾਹ ਫੜਾ ਰਹੀ ਸੀ। ਜਦੋਂ ਉਹ ਪ੍ਰੇਮ ਨੂੰ ਚਾਹ ਫੜਾਉਣ ਲੱਗੀ। ਉਸ ਨੇ ਚੋਰ ਅੱਖ ਨਾਲ ਪ੍ਰੇਮ ਵੱਲ ਦੇਖਿਆ। ਅੱਖਾਂ ਮਿਲਦਿਆਂ ਹੀ ਕੈਲੋ ਦੇ ਮਨ ਵਿੱਚ ਗੁਦਗੁਦੀ ਜਿਹੀ ਹੋਈ। ਪ੍ਰੇਮ ਦੀ ਸ਼ਕਲ ਦੇਖ ਕੇ ਉਸ ਦਾ ਹਾਸਾ ਵੀ ਨਿਕਲ ਗਿਆ। ਕੈਲੋ ਨੂੰ ਲੱਗਾ ਹੁਣ ਤੱਕ ਦਾ ਸਾਰਾ ਬਦਲਾ ਲਿਆ ਗਿਆ। ਉਹ ਇਤਰਾਜ਼ ਵੀ ਨਹੀਂ ਕਰ ਸਕਦਾ ਸੀ। ਜਿਸ ਦਿਨ ਦਾ ਵਿਆਹ ਹੋਇਆ ਸੀ। ਇੰਨਾ ਕੁ ਹੀ ਦੋਨਾਂ ਵਿੱਚ ਲਗਾਉ ਹੋਇਆ ਸੀ। ਪ੍ਰੇਮ ਨੇ ਆਲਾ-ਦੁਆਲਾ ਦੇਖਿਆ। ਕਮਰੇ ਵਿੱਚ ਕੋਈ ਨਹੀਂ ਸੀ। ਪ੍ਰੇਮ ਨੇ ਉੱਠ ਕੇ ਦਰਵਾਜ਼ੇ ਨੂੰ ਕੁੰਡੀ ਲਾ ਲਈ। ਉਸ ਨੇ ਕੈਲੌ ਦੀ ਬਾਂਹ ਘੁੱਟ ਕੇ ਫੜ ਲਈ। ਉਸ ਨੇ ਕਿਹਾ, “ ਤੂੰ ਤਾਂ ਪੇਕਿਆਂ ਵਿੱਚੋਂ ਭਾਲੀ ਨਹੀਂ ਲੱਭਦੀ। ਮੈਂ ਅੱਜ ਆਪਦੇ ਪਿੰਡ ਨੂੰ ਚੱਲਿਆ ਜਾਣਾ ਹੈ। “ “ ਕਿਉਂ ਕੀ ਗੱਲ ਹੋ ਗਈ? ਕੀ ਮੰਮੀ-ਡੈਡੀ ਬਗੈਰ ਜੀਅ ਨਹੀਂ ਲੱਗਦਾ? ਪ੍ਰੇਮ ਨੇ ਕਿਹਾ,  ਮੈਨੂੰ ਰਾਤ ਡੈਡੀ ਕੋਲ ਪਾ ਦਿੱਤਾ। ਕੀ ਮੈਂ ਡੈਡੀ ਕੋਲ ਸੌਣ ਨੂੰ ਵਿਆਹ ਕਰਾਇਆ ਹੈ? ਜੇ ਮੇਰੇ ਨਾਲ ਇੰਝ ਕਰਨੀ ਹੈ। ਮੈਂ ਇੱਥੇ ਨਹੀਂ ਰਹਿਣਾ। “ “ ਸਾਹਿਬ ਜੀ ਜਿਸ ਘਰ ਵਿੱਚ ਜਾਈਦਾ ਹੈ। ਉਸ ਘਰ ਦੇ ਕਾਨੂੰਨ ਨੂੰ ਮੰਨਣਾ ਪੈਂਦਾ ਹੈ। ਪ੍ਰੇਮ ਉਸ ਨੂੰ ਜੱਫੀ ਪਾਉਣ ਹੀ ਲੱਗਾ ਸੀ। ਕੈਲੋ ਦੇ ਡੈਡੀ ਨੇ ਦਰ ਖੜ੍ਹ-ਕਾਇਆ। ਕੈਲੋ ਦੇ ਡੈਡੀ ਨੂੰ ਪਤਾ ਨਹੀਂ ਸੀ। ਪ੍ਰੇਮ ਕੋਲ ਕੈਲੋ ਹੈ। ਉਸ ਨੇ ਸੋਚਿਆ ਸ਼ਾਇਦ ਪ੍ਰੇਮ ਕੱਪੜੇ ਬਦਲਦਾ ਹੈ। ਜਿਉਂ ਹੀ ਪ੍ਰੇਮ ਨੇ ਕੈਲੋ ਦਾ ਗੁੱਟ ਛੱਡਿਆ, ਉਸ ਦੀਆਂ ਕਈ ਚੂੜੀਆਂ ਟੁੱਟ ਕੇ ਭੁੰਜੇ ਧਰਤੀ ਉੱਤੇ ਖਿੱਲਰ ਗਈਆਂ। ਕੈਲੋ ਨੇ ਚੁੰਨੀ ਦੇ ਪੱਲੇ ਨਾਲ ਹੂੰਝਾ ਫੇਰ ਕੇ, ਚੂੜੀਆਂ ਮੰਜੇ ਥੱਲੇ ਕਰ ਦਿੱਤੀਆਂ। ਆਪ ਬਾਹਰ ਜੰਗਲੇ ਵੱਲ ਬਾਲਕੋਨੀ ਵਿੱਚੋਂ ਦੀ ਦੂਜੇ ਕਮਰੇ ਵਿੱਚ ਚਲੀ ਗਈ। ਕੈਲੋ ਦੀ ਬਾਂਹ ਤੇ ਚੂੜੀ ਖੁਬ ਗਈ ਸੀ। ਬਾਂਹ ਉਸ ਨੇ ਚੂੰਨੀ ਵਿੱਚ ਲਪੇਟ ਲਈ ਸੀ।

ਪ੍ਰੇਮ ਨੇ ਬਾਰ ਖ਼ੋਲ ਦਿੱਤਾ। ਡੈਡੀ ਨੇ ਕਿਹਾ, “ ਕੀ ਤੂੰ ਕੱਪੜੇ ਬਦਲ ਰਿਹਾ ਸੀ? ਤੂੰ ਤਾਂ ਯਾਰ ਕੁੜੀਆਂ ਵਾਂਗ ਸੰਗਦਾ ਹੈ। ਪ੍ਰੇਮ ਮੁਸਕਰਾ ਰਿਹਾ ਸੀ। ਡੈਡੀ ਤੌਲੀਆਂ ਚੱਕ ਕੇ, ਨਹਾਉਣ ਚੱਲਿਆ ਗਿਆ। ਕੈਲੋ ਦੂਜੇ ਕਮਰੇ ਵਿੱਚੋਂ ਦੀ ਹੋ ਕੇ, ਕੋਠੇ ਦੀਆਂ ਪੌੜੀਆਂ ਉੱਤਰ ਕੇ, ਚਬਾਰੇ ਵਿਚੋਂ ਥੱਲੇ ਵਿਹੜੇ ਵਿੱਚ ਚਲੀ ਗਈ। ਉਹ ਸਾਹੋ-ਸਾਹ ਹੋਈ ਪਈ ਸੀ। ਕੌਲੋ ਇਸ ਤਰਾਂ ਪੌੜੀਆਂ ਉੱਤਰੀ ਸੀ, ਜਿਵੇਂ ਕਿਸੇ ਭੂਤ ਤੋਂ ਡਰ ਗਈ ਹੋਵੇ। ਪੌੜੀਆਂ ਕੋਲ ਉਸ ਨੂੰ ਕਾਲਜ ਦੀ ਸਹੇਲੀ ਤਾਰਾਂ ਮਿਲ ਗਈ। ਉਹ ਤਾਰਾਂ ਵਿੱਚ ਜ਼ੋਰ ਦੀ ਲੱਗੀ। ਤਾਰਾਂ ਭਮੀਰੀ ਵਾਂਗ ਘੁੰਮ ਗਈ। ਤਾਰਾਂ ਦੇ ਮੂੰਹ ਵਿੱਚੋਂ ਨਿਕਲਿਆ, “ ਕੀ ਤੇਰੀ ਪੀਤੀ ਹੈ? ਦਿਨੇ ਹੀ ਵਿੱਚ ਵੱਜਦੀ ਫਿਰਦੀ ਹੈ। ਕੈਲੋ ਨੇ ਚੁਬਾਰੇ ਵੱਲ ਨੂੰ ਉਂਗਲੀ ਕਰਕੇ ਕਿਹਾ, “ ਉਸ ਨੇ ਤਾਂ ਮੇਰੀ ਜਾਨ ਕੱਢ ਦਿੱਤੀ। ਜੇ ਮੈਂ ਬਾਲਕੋਨੀ ਵਿੱਚ ਨਾਂ ਜਾਂਦੀ। ਡੈਡੀ ਨੇ ਸਾਨੂੰ ਉੱਤੋਂ ਫੜ ਲੈਣਾ ਸੀ।   ਕਲ ਤੇਰਾ ਵਿਆਹ ਹੋਇਆ ਹੈ। ਹਾਏ ਜੇ ਪ੍ਰੇਮ ਨੂੰ ਪਤਾ ਲੱਗ ਗਿਆ। ਕੈਲੋ ਤੂੰ ਕੀਹਨੂੰ ਚੁਬਾਰੇ ਵਿੱਚ ਸੱਦਿਆ ਹੋਇਆ ਸੀ? ਉਹ ਕੌਣ ਹੈ? “ “ ਕਿਹੋ ਜਿਹੀਆਂ ਗੱਲਾਂ ਕਰਦੀ ਹੈਪ੍ਰੇਮ ਹੀ ਤਾਂ ਚੁਬਾਰੇ ਵਿੱਚ ਹੈ। ਮੈਂ ਚਾਹ  ਦੇਣ ਗਈ ਸੀ। ਉਸ ਨੇ ਅੰਦਰੋਂ ਕੁੰਡੀ ਲਾ ਲਈ। ਡੈਡੀ ਉੱਤੋਂ ਦੀ ਆ ਗਏ। ਮੈਂ ਭੱਜ ਕੇ ਜਾਨ ਬਚਾ ਕੇ ਆਈ ਹਾਂ।   ਕੈਲੋ ਤੂੰ ਵੀ ਬੱਸ ਬੱਚਿਆਂ ਵਾਲੀਆਂ ਗੱਲਾਂ ਕਰਦੀ ਹੈ। ਕੀ ਡੈਡੀ ਨੂੰ ਪਤਾ ਨਹੀਂ ਲੱਗਿਆ ਹੋਣਾ, ਅੰਦਰੋਂ ਦਰਵਾਜ਼ਾ ਕਿਉਂ ਬੰਦ ਹੈ? ਤੂੰ ਤਾਂ ਇੰਜ ਲਗਦੀ ਹੈਜਿਵੇਂ ਤੈਨੂੰ ਉਸ ਨੇ ਪਹਿਲੀ ਬਾਰ ਛੂਹਿਆ ਹੋਵੇ। ਆਪ ਦੇ ਖ਼ਾਸ ਬੰਦੇ ਦੇ ਹੱਥ ਲਗਾਉਣ ਨਾਲ ਇਸ ਤਰਾਂ ਛਾਲਾਂ ਮਾਰ ਕੇ ਨਹੀਂ ਭੱਜੀਦਾ। “ “ ਅੱਛਾ ਠੀਕ ਹੈਮੈਨੂੰ ਬਹੁਤੀਆਂ ਮੱਤਾਂ ਨਾਂ ਦੇਹ, ਤੂੰ ਵੀ ਚਾਹ ਪੀ ਲੈ। ਕੈਲੋ ਦੀ ਮੰਮੀ ਨੇ ਸਾਰੀ ਗੱਲ ਸੁਣ ਲਈ ਸੀ। ਉਸ ਨੇ ਕਿਹਾ, “ ਤੂੰ ਹੁਣ ਵਿਆਹੀ ਗਈ ਹੈ। ਛੜੱਪੇ ਮਾਰਨੇ ਛੱਡਦੇ। “ “ ਮੰਮੀ ਪ੍ਰੇਮ ਨੇ ਕਿਹਾ, ਮੈਂ ਪਿੰਡ ਨੂੰ ਜਾਣਾ ਹੈ। ਮੈਂ ਡੈਡੀ ਨਾਲ ਨਹੀਂ ਸੌ ਸਕਦਾ। ਅਸੀਂ ਕਲ ਨੂੰ ਸਵੇਰੇ ਆ ਜਾਵਾਂਗੇ। “ “ ਮੈਂ ਸਮਝ ਗਈ ਹਾਂ। ਵਿਆਹ ਵਿੱਚ ਪ੍ਰੇਮ ਦਾ ਖਿਆਲ ਨਹੀਂ ਰੱਖ ਹੋਇਆ। ਜਮਾਈ ਰਾਜਾ ਸੇਵਾ ਕਰਾਉਣੀ ਚਾਹੁੰਦੇ ਹਨ। ਤੂੰ ਫ਼ਿਕਰ ਨਾਂ ਕਰ ਬਾਕੀ ਤਾਂ ਕਿਤੇ ਵੀ ਸੌ ਜਾਣਗੇ। ਪ੍ਰੇਮ ਇਕੱਲੇ ਨੂੰ ਕਮਰਾ ਮਿਲ ਜਾਵੇਗਾ। ਵਿਆਹ ਵਿੱਚ ਕੰਮ ਕਰਨ ਦੇ ਮਾਰੇ, ਘਰ ਛੱਡ ਕੇ ਨਾਂ ਭੱਜੋ। ਕੈਲੋ ਨੂੰ ਪਤਾ ਨਹੀਂ ਲੱਗ ਰਿਹਾ ਸੀ। ਕੀਹਦੀ ਗੱਲ ਸੁਣੇ? ਕੀਹਦੀ ਗੱਲ ਮੰਨੇ?

ਭਾਗ 24 ਕੀ ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ? ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੇ ਕਿਸੇ ਦੀ ਧੀ-ਭੈਣ ਵੱਲ ਕੋਈ ਅੱਖ ਚੱਕ ਕੇ ਦੇਖਦਾ ਹੈ। ਅਗਲੇ ਉਸ ਦੀਆਂ ਅੱਖਾਂ ਕੱਢਣ ਜਾਂਦੇ ਹਨ। ਮਾਪੇਂ ਧੀ ਪਾਲ ਕੇ ਹੱਥੀ ਕਿਸੇ ਗੈਰ ਮਰਦ ਨੂੰ ਸੌਪ ਦਿੰਦੇ ਹਨ। ਉਸ ਦੀ ਖੂਬ ਸੇਵਾ ਵੀ ਕਰਦੇ ਹਨ। ਜਿਸ ਨੂੰ ਧੀ ਹੱਥੀ ਦਿੰਦੇ ਹਨ। ਉਸ ਦੇ ਅੱਗੇ ਗੋਡੇ ਟੇਕ ਦਿੰਦੇ ਹਨ। ਆਪ ਤੋਂ ਊਚਾ ਸਮਝ ਕੇ ਸਾਰੀ ਉਮਰ ਝੁਕਦੇ ਹੀ ਰਹਿੰਦੇ ਹਨ। ਕਈ ਕੁੜੀ ਦੇ ਸਹੁਰਿਆਂ ਨੂੰ ਸਾਰੀ ਉਮਰ ਚੜ੍ਹਾਵਾਂ ਦਿੰਦੇ ਰਹਿੰਦੇ ਹਨ। ਕੈਲੋ ਦੇ ਮਾਪਿਆਂ ਨੇ ਕੁੜੀ ਵਾਲਿਆਂ ਨੂੰ ਕਿਹਾ, “ ਪੈਲੇਸ ਵਿੱਚ ਪਾਰਟੀ ਨਹੀਂ ਕਰਨੀਗੁਰਦੁਆਰੇ ਜਾ ਕੇ, ਸਿਰਫ਼ ਅਨੰਦ ਕਾਰਜ ਹੀ ਲੈਣੇ ਹਨ। ਇੱਕ ਬਾਰ ਤਾਂ ਸਭ ਦੇ ਮੂੰਹੋਂ ਉੱਤੇ ਰੌਣਕ ਆ ਗਈ। ਬੜੇ ਚੰਗੇ ਬੰਦੇ ਮਿਲੇ ਹਨ। ਕੁੜੀ ਦੇ ਡੈਡੀ ਨੇ ਕਿਹਾ, “ ਸ਼ਾਬਾਸ਼ੇ ਬਈ ਐਸੇ ਰਿਸ਼ਤੇਦਾਰ ਚਾਹੀਦੇ ਹਨ। ਸਾਡੇ ਕੋਲ ਦੇਣ ਨੂੰ ਕੁੱਝ ਨਹੀਂ ਹੈ। ਤੁਹਾਡਾ ਬਹੁਤ ਧੰਨਵਾਦ ਹੈ। ਸਾਡਾ ਬੋਝ ਹੌਲਾ ਕਰ ਦਿੱਤਾ। ਸਾਰੀ ਜ਼ੁੰਮੇਵਾਰੀ ਆਪਦੇ ਸਿਰ ਲੈ ਲਈ। ਜਦੋਂ ਦੀ ਜਵਾਨ ਹੋਈ ਹੈ। ਮੇਰੀ ਰਾਤਾਂ ਦੀ ਨੀਂਦ ਉੱਡ ਗਈ ਸੀ। ਇਸ ਨੂੰ ਤੋਰ ਕੇ ਰੱਜ ਕੇ ਸੌਂਵਾਂਗਾ। ਵਿਚੋਲਣ ਦੁਲਹਨ ਦੀ ਸਕੀ ਮਾਸੀ ਦੀ ਕੁੜੀ ਹੀ ਸੀ। ਉਸ ਨੇ ਕਿਹਾ, “ ਐਡੀ ਸੋਹਣੀ ਕੁੜੀ ਦੇ ਰਹੇ ਹਾਣ। ਇੰਨਾ ਦੀ ਨੀਂਦ ਵੀ ਉੱਡਣੀ ਹੀ ਹੈ। ਜਮਾਂ ਬਿਜਲੀ ਦੀ ਟੀਊਬ ਲਾਈਟ ਵਰਗੀ ਹੈ। ਸਾਰਾ ਘਰ ਰੌਸ਼ਨ ਕਰ ਦੇਵੇਗੀ। ਇਸੇ ਖ਼ੁਸ਼ੀ ਵਿੱਚ ਇਹ ਆਪੇ ਪਾਰਟੀ ਦਾ ਇੰਤਜ਼ਾਮ ਕਰਕੇ, ਆਪਦੇ ਪਸੰਦ ਦੀ ਪਾਰਟੀ ਆਪਦੇ ਘਰ ਜਾ ਕੇ ਕਰ ਲੈਣਗੇ। ਤੁਹਾਨੂੰ ਖੇਚਲ ਨਹੀਂ ਦਿੰਦੇ। ਮਿਠਿਆਈ ਤਾਂ ਬਣ ਹੀ ਰਹੀ ਹੈ। ਇੱਥੇ ਹੀ ਉਠਾ ਕੇ ਲੈ ਜਾਣੀ ਹੈ। ਤੁਸੀਂ ਕੈਸ਼ ਪੈਸੇ ਦੇ ਦੇਉ। ਇੱਕ ਮੁੰਡਾ, ਇੱਕ ਕੁੜੀ ਹੀ ਹੈ। ਤੁਹਾਡੇ ਕੋਲ ਬਥੇਰੀ ਜਾਇਦਾਦ ਹੈਇੱਕ ਕਿੱਲਾ ਹੀ ਕੁੜੀ ਦੇ ਨਾਮ ਕਰ ਦਿਉ। ਕੁੜੀ ਦੀ ਮੰਮੀ ਨੇ ਕਿਹਾ, “ ਗੁੱਡੀ ਤੈਨੂੰ ਵਹਿਮ ਹੈ। ਸਾਡੇ ਕੋਲ ਇੰਨਾ ਵੀ ਨਹੀਂ ਹੈ। ਇੰਨੇ ਵੀ ਮਰੇ ਨਹੀਂ ਹੋਏ। ਕਿ ਦਾਜ ਵਿੱਚ ਜ਼ਮੀਨ ਵੇਚ ਕੇ ਦੇ ਦੇਈਏ। ਜਿੰਨਾ ਕੁ ਹੋ ਸਕਿਆ, ਦਾਜ ਜ਼ਰੂਰ ਦੇਵਾਂਗੇ। ਸਾਡੀ ਕੁੜੀ ਨੂੰ ਇੰਨਾ ਘਰ ਦਾ ਕੰਮ ਨਹੀਂ ਆਉਂਦਾ। ਤੁਹਾਨੂੰ ਰਲ-ਮਿਲ ਕੇ ਸਾਰਨਾ ਪੈਣਾ ਹੈ। ਕਿਸੇ ਵੀ ਚੀਜ਼ ਦੀ ਲੋੜ ਹੋਵੇ। ਤੁਸੀਂ ਮੂੰਹ ਨਾਲ ਮੰਗ ਲੈਣੀ।  ਵਿਆਹ ਤੋਂ ਇੱਕ ਦਿਨ ਪਹਿਲਾਂ ਕੈਲੋ ਦੇ ਭਰਾ ਨੂੰ  ਕੁੜੀ ਵਾਲੇ ਸਗਨ ਪਾ ਗਏ। ਮੰਗਣਾ ਕਰਨ ਵੇਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਗੁਰਦੁਆਰੇ ਤੋਂ ਘਰ ਲੈ ਆਏ। ਮਹਾਰਾਜ ਅੱਗੇ ਮੁੰਡੇ ਨੂੰ ਬੈਠਾ ਕੇ ਸਗਨ ਪੁਆ ਲਿਆ ਸੀ। ਸ਼ਰੀਫ਼ ਹੋਣ ਦਾ ਉਸ ਨੂੰ ਗਵਾਹ ਬਣਾਂ ਲਿਆ ਸੀ।ਲੋਕ ਹੈਰਾਨ ਸਨ। ਆਪਸ ਵਿੱਚ ਗੱਲਾਂ ਕਰ ਰਹੇ ਸਨ, “ ਅੱਜ ਦੇ ਜ਼ਮਾਨੇ ਵਿੱਚ ਵੀ ਇੰਨੇ ਸਾਊ ਬੰਦੇ ਹਨ। ਧੀ ਵਾਲਿਆਂ ਤੋਂ ਭੋਰਾ ਖ਼ਰਚਾ ਨਹੀਂ ਕਰਾਇਆ। ਆਪ ਧੀ ਦਾ ਵਿਆਹ ਕੀਤਾ ਸੀ। ਅਗਲਿਆਂ ਦੇ ਸਾਰੇ ਨਖ਼ਰੇ ਉਠਾਏ ਹਨ। ਬਹੁਤ ਸ਼ਾਨੋ-ਸ਼ੌਕਤ ਨਾਲ ਵਿਆਹ ਕੀਤਾ ਹੈ। ਸਾਰਾ ਘਰ ਹੂੰਝ ਕੇ  ਅਗਲੇ ਦਾ ਘਰ ਭਰ ਦਿੱਤਾ ਸੀ। ਕਿਸੇ ਹੋਰ ਨੇ ਹਾਮੀ ਭਰੀ, “ ਇੰਨਾ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਐਸੇ ਬੰਦੇ ਸਮਾਜ ਸੁਧਾਰ ਸਕਦੇ ਹਨ। ਇੱਕ ਹੋਰ ਬੁੱਢੇ ਨੇ ਕਿਹਾ, “ ਮਨ ਖ਼ੁਸ਼ ਹੋ ਗਿਆ। ਅੱਜ ਇਸ ਮੁੰਡੇ ਨੇ ਮੇਰੇ ਪੁਰਾਣੇ ਦਿਨ ਯਾਦ ਕਰਾ ਦਿੱਤੇ। ਸਾਡੇ ਵੇਲੇ ਵਾਂਗ ਘਰ ਵਿੱਚ ਮੰਗਣਾ ਕਰਾ ਲਿਆ ਹੈ। ਮੈਂ ਵੀ ਇਸੇ ਦੀ ਉਮਰ ਦਾ ਸੀ। ਜਦੋਂ ਮੇਰਾ ਮੰਗਣਾ ਹੋਇਆ ਸੀ। ਜੇ ਹੋਰ ਮੁੰਡੇ ਵੀ ਇਵੇਂ ਕਰਨ ਲੱਗ ਜਾਣ। ਲੋਕ ਕਰਜ਼ੇ ਲੈਣ ਤੋਂ ਬੱਚ ਜਾਣ।

ਕੈਲੋ ਦੇ ਡੈਡੀ ਨੇ, ਮੰਗਣੇ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ, “ ਸਾਡੇ ਮੁੰਡੇ ਨਖੇਤੀ ਕਰਨੀ ਹੈ। ਇਸ ਲਈ ਚੈਨ, ਕੜੇ, ਛਾਪਾਂ ਦੀ ਲੋੜ ਨਹੀਂ ਹੈ। ਕੈਸ਼ ਪੈਸਾਹੀ ਦੇ ਦੇਣਾ। ਅਸੀਂ ਜ਼ਮੀਨ ਖ਼ਰੀਦਣ ਹੈ। ਨਵਾਂ ਟਰੈਕਟਰ ਦੇ ਦੇਣਾ। ਮੁੰਡਾ ਜੀਅ ਲਾ ਕੇ ਖੇਤੀ ਕਰੇਗਾ। ਇਸ ਸਾਰੇ ਕਾਸੇ ਦਾ ਸੁਖ ਤੁਹਾਡੀ ਧੀ ਨੂੰ ਹੀ ਮਿਲਣਾ ਹੈ। ਅਸੀਂ ਤਾਂ ਪਤਾ ਨਹੀਂ ਕਦ ਜਹਾਨੋਂ ਕੂਚ ਕਰ ਜਾਈਏ। ਵਿਆਹ ਵਾਲੇ ਦਿਨ ਤੋਂ ਪਹਿਲਾਂ ਹੀ ਲਿਖਾ-ਪੜ੍ਹੀ ਹੋ ਗਈ ਸੀ। ਸਮਾਨ ਦੀ ਜਗਾ ਰਜਿਸਟਰੀ ਹੋ ਗਈ ਸੀ।

ਭਾਗ 25 ਸਾਧ ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ ਕੀ ਕਿਸੇ ਨੂੰ ਸਵਰਗਾਂ ਵਿੱਚ ਲੈ ਜਾਣਗੇ? ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿਵੇਂ ਬਾਲੀਵੁੱਡ ਦੀਆਂ ਫ਼ਿਲਮ ਵਿੱਚ ਹੀਰੋ ਦੀ ਬੜੀ ਚੜ੍ਹਾਈ ਹੈ। ਕਿਸੇ ਵੀ ਹੀਰੋ ਦੀ ਇੱਕ ਫ਼ਿਲਮ ਪਸੰਦ ਆ ਜਾਵੇ। ਕਈ ਤਾਂ ਉਸ ਦੀ ਹਰ ਫ਼ਿਲਮ ਦੇਖਦੇ ਹਨ। ਜਿੱਥੇ ਕਿਤੇ ਵੀ ਜਾਵੇ, ਲੋਕ ਮਗਰ ਹੀ ਹੋਏ ਰਹਿੰਦੇ ਹਨ। ਉਸੇ ਧਰਮ ਦੇ ਖੇਤਰ ਵਿੱਚ ਪੰਡਤਾਂ, ਗਿਆਨੀਆਂ, ਪ੍ਰਧਾਨਾਂ, ਗ੍ਰੰਥੀਆਂ, ਸਾਧਾਂ ਦੇ ਲੋਕੀ ਪਿੱਛੇ ਲੱਗੇ ਰਹਿੰਦੇ ਹਨ। ਪਤਾ ਨਹੀਂ ਇੰਨਾ ਵਿੱਚੋਂ ਰੱਬ ਦਿਸਦਾ ਜਾਂ ਭੂਤ, ਇੰਨਾ ਨੂੰ ਪਿਆਰ ਕਰਦੇ ਹਨ ਜਾਂ ਡਰਦੇ ਹਨ। ਸਾਧ ਸਾਧਣੀਆਂ ਦੀ ਵੀ ਬਹੁਤ ਚੜ੍ਹਾਈ ਹੈ। ਇਹ ਆਪਦੀਆਂ ਪਤਨੀਆਂ ਤਿਆਗ ਕੇ, 50 ਬੀਬੀਆਂ ਦਾ ਜਥਾ ਨਾਲ ਲਈ ਫਿਰਦੇ ਹਨ। ਜਿੰਨੇ ਜਿਹਦੇ ਨਾਲ ਮੌਜ ਬਣਾਉਣੀ ਹੈ। ਐਸ਼ਾਂ ਹੀ ਐਸ਼ਾਂ ਹਨ। ਸੰਗਤ ਦੇ ਪੈਸੇ ਦੇ ਬਥੇਰੇ ਕਮਰੇ ਹੋਟਲਾਂ ਵਰਗੇ ਬਣੀ ਜਾਂਦੇ ਹਨ। ਇੰਨਾ ਮਚਲੇ ਮਰਦਾਂ ਨੂੰ ਰੱਬ ਸਮਝਦੇ ਹਨ। ਵਿਹਲੜਾ ਨੂੰ ਪੂਜਦੇ ਹਨ। ਇਹ ਚੱਲਦੇ ਫਿਰਦੇ ਸ਼ਿਵ ਲਿੰਗ ਹਨ। ਪਿਛਲੇ ਹਫ਼ਤੇ ਹੀ ਕੈਨੇਡਾ ਦੇ ਵੱਡੇ ਸ਼ਹਿਰ ਦੇ ਗੁਰਦੁਆਰੇ ਦਾ ਪ੍ਰਧਾਨ, ਪ੍ਰਚਾਰਕ, ਧਰਮ ਦਾ ਆਗੂ ਕਿਸੇ ਔਰਤ ਦੇ ਸੱਦਣ ਤੇ ਉਸ ਦੇ ਘਰ ਚਲਾ ਗਿਆ। ਉੱਥੇ ਉਸ ਦੀ ਖ਼ਾਹਿਸ਼ ਰੱਖਣ ਵਾਲੀਆਂ ਹੋਰ ਵੀ ਔਰਤਾਂ ਉਡੀਕ ਕਰਦੀਆਂ ਸਨ। ਪ੍ਰਧਾਨ ਸਾਰੀਆਂ ਦੀ ਪਿਆਸ ਨਾਂ ਬੁਝਾ ਸਕਿਆ। ਜਦੋਂ ਉਨ੍ਹਾਂ ਦੀ ਪਿਆਸ ਪੂਰੀ ਨਾਂ ਹੋਈ। ਸ਼ਾਇਦ ਉਹ ਛੇਤੀ ਠੰਢਾ ਹੋ ਗਿਆ ਹੋਣਾ ਹੈ। ਗ਼ੁੱਸੇ ਵਿੱਚ ਉਨ੍ਹਾਂ ਔਰਤਾਂ ਨੇ, ਪ੍ਰਧਾਨ ਉੱਤੇ ਫੈਂਟਾ ਚਾੜ੍ਹ ਦਿੱਤਾ। ਇੱਕ ਹੋਰ ਟੀਵੀ ਪ੍ਰੋਗਰਾਮ ਦੇਣ ਵਾਲਾ ਮਸਾਲੇ ਲਾ ਕੇ ਸਬ ਦੀਆਂ ਇੰਟਰਵਿਊ ਦਿਖਾ ਰਿਹਾ ਹੈ। ਐਸੇ ਲੋਕਾਂ ਦੇ ਹਿਜੜਿਆਂ ਵਾਂਗ, ਰਾਤ ਦਿਨ ਸ਼ਰੀਰ ਤੇ ਕੁਤ-ਕੱਤੀਆਂ ਨਿਕਲਦੀਆਂ ਰਹਿੰਦੀਆਂ ਹਨ। ਸਬਰ ਦਾ ਕੋਈ ਅੰਤ ਨਹੀਂ ਹੈ।

ਇਹ ਡੇਰੇ ਪੰਜਾਬ ਤੋਂ ਬਾਹਰ ਵੀ ਇਸ ਲਈ ਵਧ ਗਏ ਹਨ। ਗੁਰਦੁਆਰੇ ਡੇਰੇ ਹੀ ਤਾਂ ਬਣ ਗਏ ਹਨ। ਜੋ ਕਮੇਟੀ ਵਾਲੇ ਪਾਵਰ ਵਿੱਚ ਹੁੰਦੇ ਹਨ। ਉਹ ਗੁਰਦੁਆਰੇ ਨੂੰ ਆਪਦੇ ਕਬਜ਼ੇ ਵਿੱਚ ਕਰਕੇ, ਮਨ-ਮਰਜ਼ੀਆਂ ਕਰਦੇ ਹਨ। ਗੁਰਦੁਆਰੇ ਦੇ ਨਾਮ ਥੱਲੇ ਡੇਰਿਆਂ ਚੱਲ ਰਹੇ ਹਨ। ਬਿਜ਼ਨਸ ਚਲਾਉਣ ਨੂੰ ਵੱਧ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖੇ ਜਾਂਦੇ ਹਨ। ਉਸ ਦੇ ਦੁਆਲੇ ਚੋਲ਼ਿਆਂ ਵਾਲੇ ਤੇ ਚਿੱਟੇ ਕੁੜਤੇ-ਪਜਾਮਿਆਂ ਵਾਲੇ ਰੱਖੇ ਜਾਂਦੇ ਹਨ। ਇਹੀ ਤਾਂ ਕਮੇਟੀ ਵਾਲਿਆਂ ਮੈਂਬਰਾਂ ਦੇ ਬਿਜ਼ਨਸ ਚਲਾਉਣ ਵਾਲੇ ਪੁੱਤਰ ਹਨ। ਜਥੇਦਾਰ, ਪ੍ਰਧਾਨ, ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਦੀਆ ਜੇਬਾਂ ਖ਼ਾਲੀ ਕਰਾਉਣ ਵਾਲਾ ਕਮਾਊ ਪੁੱਤ ਸਮਝਦੇ ਹਨ। ਇਸ ਬਿਜ਼ਨਸ ਦੇ ਚੱਲਣ ਨਾਲ ਇੰਨਾ ਦੇ ਐਸ਼ ਆਰਾਮ ਲਈ ਘਰ, ਕਾਰਾਂ, ਹਵਾਈ ਜਹਾਜ਼ ਦੇ ਕਿਰਾਏ ਜੇਬਾਂ ਦੇ ਖ਼ਰਚੇ ਚੱਲਦੇ ਹਨ। ਲੋਕਾਂ ਦੇ ਘਰਾਂ ਵਿੱਚ ਅਖੰਡ ਪਾਠ ਤੇ ਹੋਰ ਪ੍ਰੋਗਰਾਮ ਕਰਕੇ, ਖ਼ੂਬ ਕਮਾਈ ਕੀਤੀ ਜਾਂਦੀ ਹੈ। ਪੜ੍ਹੇ-ਲਿਖੇ ਲੋਕ ਕਿੰਨੇ ਭੋਲੇ ਬਣੇ ਹੋਏ ਹਨ? ਅੱਜ ਵਿਗਿਆਨ ਦੇ ਜੁੱਗ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ ਬਜਾਏ, ਮੱਥੇ ਹੀ ਟੇਕੀ ਜਾਂਦੇ ਹਨ। ਸਗੋਂ ਸ਼ਬਦਾਂ ਤੋਂ ਕੀਮਤੀ ਗੁਣ ਧਾਰਨ ਕਰਨ ਦੀ ਬਜਾਏ, ਆਪਦੇ ਜੀਵਨ ਦੇ ਕੰਮ ਕਰਾਉਣ ਨੂੰ ਪੈਸੇ ਲੰਗਰ ਦਾਨ ਦਿੰਦੇ ਹਨ। ਇਹ ਜਾਣਦੇ ਹੋਏ ਕਿ ਇਹ ਪ੍ਰਬੰਧਕਾਂ, ਬਾਬਿਆਂ, ਸਾਧਾਂ ਦੀਆਂ ਗੋਗੜਾਂ ਵਿੱਚ ਜਾਣੇ ਹਨ।

ਐਸੇ ਪਬਲਿਕ ਦਾ ਮਾਲ ਖਾਣ ਵਾਲਿਆਂ ਦੇ ਦਰਸ਼ਨ ਕਰਨ ਨੂੰ ਲੋਕ ਧੰਨ ਭਾਗ ਸਮਝਦੇ ਹਨ। ਜੀਵਨ ਪਵਿੱਤਰ ਹੋ ਗਿਆ ਸਮਝਦੇ ਹਨ। ਇਹ ਸਾਧ ਬਣੇ ਹੋਏ, ਲੋਕਾਂ ਦਾ ਖੂਨ-ਪਸ਼ੀਨਾਂ ਚੂਸ ਕੇ, ਕੀ ਅੰਨ੍ਹੀ ਸ਼ਰਦਾ ਰੱਖਣ ਵਾਲਿਆਂ ਨੂੰ ਸਵਰਗਾਂ ਵਿੱਚ ਲੈ ਜਾਣਗੇ? ਕਈ ਲੋਕ ਦਿਖਾਵੇ ਲਈ ਜਾਂ ਪਾਪ ਧੋਣ ਨੂੰ ਸ਼ਰਮੋ-ਸ਼ਰਮੀ ਹੀ ਗੋਲਕ ਵਿੱਚ ਰੁਪਿਆਂ ਪਾ ਹੀ ਦਿੰਦੇ ਹਨ। ਬਈ ਜਾਣ-ਪਛਾਣ ਵਾਲੇ ਮੁੱਠੀ ਵਿੱਚ ਲਏ ਨੋਟ ਨੁੰ ਦੇਖ ਰਹੇ ਹਨ। ਜੇ ਗੋਲਕ ਵਿੱਚ ਰੁਪਿਆਂ ਨਹੀਂ ਪਾਉਣਗੇ। ਲੋਕਾਂ ਵਿੱਚ ਨੱਕ ਵੱਡੀ ਜਾਣੀ ਹੈ। ਪਾਪ-ਪੁੰਨ ਕਰਦਾ ਹੀ ਬੰਦਾ ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦਾ। ਜੋ ਡੇਰਿਆਂ ਗੁਰਦੁਆਰਿਆਂ ਵਿੱਚ ਇੱਕ ਬਾਰ ਥੋੜ੍ਹੀ ਜਿਹੀ ਜਗਾ ਬਣਾਂ ਲੈਂਦੇ ਹਨ। ਉਨ੍ਹਾਂ ਨੂੰ ਲੋਕ ਉਸੇ ਅਹੁਦੇ ਉੱਤੇ ਬਹੁਤਾ ਚਿਰ ਝੱਲ ਨਹੀਂ ਸਕਦੇ। ਪਰ ਕਈ ਜਦੋਂ ਐਸੇ ਲੋਕ ਕਬਜ਼ਾ ਕਰ ਲੈਂਦੇ ਹਨ। ਇਸ ਲਈ ਆਪੇ ਅਹੁਦੇ ਦਿੰਦੇ ਹਨ। ਉਨ੍ਹਾਂ ਨੂੰ ਸਿਰ ਉੱਤੇ ਬੈਠਾਂ ਲੈਂਦੇ ਹਨ। ਫਿਰ ਡਾਂਗਾਂ ਮਾਰ ਕੇ ਉਤਾਰ ਦਿੰਦੇ ਹਨ। ਐਸੇ ਧੱਕੇ ਮਾਰ ਕੇ, ਗੁਰਦੁਆਰਿਆਂ ਵਿੱਚੋਂ ਕੱਢੇ ਗਿਆਨੀ ਸਾਧ ਆਪਣੇ ਡੇਰਾ ਬਣਾਂ ਲੈਂਦੇ ਹਨ। ਜਿੱਥੇ ਸਿਰਫ਼ ਇੰਨਾ ਦੀ ਹੀ ਪੂਜਾ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕਾਂ ਦੀਆਂ ਅੱਖਾਂ ਚੋਬਲਣ ਨੂੰ ਰੱਖਦੇ ਹਨ। ਅਸਲ ਵਿੱਚ ਡੇਰੇ ਅੰਦਰ ਇੰਨਾ ਦਾ ਆਪਦਾ ਕਾਨੂੰਨ ਚੱਲਦਾ ਹੈ।

ਕੈਲੋ ਦੇ ਪਿੰਡ ਵੀ ਤਾਜ ਮਹਿਲ ਤੋਂ ਬਹੁਤ ਵੱਡਾ ਡੇਰਾ ਸੀ। ਪਿੰਡ ਦੇ ਬਾਹਰੋਂ ਦੂਰੋਂ ਹੀ ਦਿਸਦਾ ਸੀ। ਉਸ ਵਿੱਚ ਤੁਰਿਆ ਫਿਰਦਾ ਨਵਾਂ ਬੰਦਾ ਗੁਆਚ ਜਾਂਦਾ ਸੀ। ਸਾਧ ਤੇ ਇਸ ਦੇ ਚਾਟੜੇ, ਚਿੱਟੇ ਕੱਪੜੇ ਪਾਉਂਦੇ ਸਨ। ਚਿੱਟੇ ਕੱਪੜੇ ਪਾਉਣ ਨਾਲ ਦਾਗ਼ ਆਪੇ ਲੁੱਕ ਜਾਂਦੇ ਹਨ। ਲਾਲਾ ਸ਼ਾਹ ਬੰਦਾ ਵੀ ਨਿਖਰਿਆ ਲਗਦਾ ਹੈ। ਸਾਧ ਮਿੱਠੇ ਬਚਨ ਕਰਕੇ ਮਨ ਨੂੰ ਟੁੰਬਦਾ ਸੀ। ਜੇ ਰੰਡੀ ਵਾਂਗ ਮਿੱਠੇ ਬੋਲਾਂ ਤੇ ਨਿਮਰਤਾ ਨਾਲ ਨੋਟ ਬਟੋਰ ਹੁੰਦੇ ਹਨ। ਮਰਦਾਂ ਵਾਂਗ ਹਿੱਕ ਠੋਕ ਕੇ ਲੋਕਾਂ ਨਾਲ ਪੰਗਾ ਜ਼ਰੂਰੀ ਲੈਣਾ ਹੈ। ਇੰਨਾ ਦੀ ਹਰ ਸੇਵਾ ਕਰਨ ਵਿੱਚ ਮਰਦ ਵੀ ਪਿੱਛੇ ਨਹੀਂ ਹਟਦੇ। ਸਾਧ ਦੇ ਦੁਆਲੇ ਬਹੁਤ ਇਕੱਠ ਰਹਿੰਦਾ ਸੀ। ਕੈਲੋ ਦੀ ਮੰਮੀ ਆਪਦੀ ਨੂੰਹ ਤੇ ਕੈਲੋ ਨੂੰ ਸਾਧ ਦੇ ਡੇਰੇ ਵਿੱਚ ਲੈ ਕੇ ਗਈ ਸੀ। ਸਾਧ ਨੇ ਦੋ ਲਾਲ ਗੁਲਾਬੀ ਸੂਟ ਵਾਲੀਆਂ ਆਉਂਦੀਆਂ ਦੇਖੀਆਂ। ਉਸ ਦੀਆਂ ਅੱਖਾਂ ਉਨ੍ਹਾਂ ਵੱਲ ਟਿੱਕ ਗਈ। ਉਸ ਸਾਧ ਨੇ ਕਹਿਣਾਂ ਸ਼ੁਰੂ ਕੀਤਾ, “ ਸੋਹਣੀਆਂ ਚੀਜ਼ਾਂ ਪਿਆਰ ਕਰਨ ਨੂੰ ਹੁੰਦੀਆਂ ਹਨ। ਪਿਆਰ ਵਿੱਚ ਇੱਕ ਦੂਜੇ ਲਈ ਖਿੱਚ ਪੈਦਾ ਹੁੰਦੀ ਹੈ। ਆਪਣੇ ਆਪ ਤੋਂ ਪਿਆਰਾ ਚੰਗਾ ਲੱਗਦਾ ਹੈ। ਪਿਆਰੇ ਤੋਂ ਮਨ ਮੋਹਿਤ ਹੁੰਦਾ ਹੈ। ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ। ਹਰ ਪਾਸੇ ਪਿਆਰਾ ਹੀ ਦਿਸਦਾ ਹੈ। ਪਿਆਰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਨੇੜੇ ਲੱਗਣ ਨਾਲ ਹੀ ਪਿਆਰ ਜਾਗਦਾ ਹੈ। ਜਿਵੇਂ ਅੱਗ ਕੋਲ ਘਿਉ ਪਿਘਲ ਦਾ ਹੈ। ਪਿਆਰ ਜਿੰਨਾ ਕਰਾਂਗੇ। ਉਨ੍ਹਾਂ ਵਧਦਾ ਹੈ। ਬੱਚਿਆਂ, ਜਾਨਵਰਾਂ ਨੂੰ ਪਿਆਰ ਕਰੀਏ। ਉਹ ਵੀ ਪਿਆਰ ਕਰਨ ਵਾਲੇ ਨੂੰ ਸਮਝਦੇ ਹਨ। ਉਸ ਨੂੰ ਪਹਿਚਾਣਦੇ ਹਨ। ਉਨ੍ਹਾਂ ਦੀਆਂ ਅੱਖਾਂ ਪਿਆਰ ਕਰਨ ਵਾਲਿਆਂ ਨੂੰ ਪਛਾਣ ਲੈਂਦੀਆਂ ਹਨ। ਪਿਆਰ ਕਰਨ ਨਾਲ ਮਨ ਦੀਆਂ ਤਰੰਗਾ ਖੁੱਲ੍ਹਦੀਆਂ ਹਨ। ਬੱਲਬਲੇ ਉੱਠਦੇ ਹਨ। ਦਿਲ ਦੀ ਧੜਕਣ ਇੱਕ ਦੂਜੇ ਨਾਲ ਰਲ-ਮਿਲ ਇੱਕ ਹੋ ਜਾਂਦੀ ਹੈ। ਉਸ ਉੱਤੇ ਅੱਖਾਂ ਟਿੱਕ ਜਾਂਦੀਆਂ ਹਨ। ਜਿਵੇਂ ਗੁਲਾਬ ਦਾ ਫੁੱਲ ਖਿੜ ਕੇ ਟਹਿਕਦਾ ਹੈ। ਉਵੇਂ ਮਨ ਖਿੜ ਜਾਂਦਾ ਹੇ।ਉਹ ਸਾਧ ਦੋਨਾਂ ਨੌਜਵਾਨ ਕੁੜੀਆਂ ਵੱਲ ਅੱਖਾਂ ਅੱਡ ਕੇ ਦੇਖੀ ਜਾਂਦਾ ਸੀ। ਉਸ ਦੀ ਸੁਰਤ ਹਿੱਲ ਗਈ ਸੀ। ਉਸ ਨੇ ਦਾੜ੍ਹੀ ਉੱਤੇ ਹੱਥ ਫੇਰਿਆ। ਹੱਥ ਮੁੱਛਾਂ ਵਿੱਚ ਲਿਜਾ ਕੇ, ਉਨ੍ਹਾਂ ਨੂੰ ਵੱਟ ਚਾੜ੍ਹ ਕੇ ਮਰਦਾਨਗੀ ਦਾ ਸਬੂਤ ਦੇ ਰਿਹਾ ਸੀ।

ਕੈਲੋ ਤੇ ਉਸ ਦੀ ਭਾਬੀ ਨੇ, ਜਦੋਂ ਸਾਧ ਦੀਆਂ ਅੱਖਾਂ ਵਿੱਚ ਦੇਖਿਆ। ਉਸ ਦੀਆਂ ਅੱਖਾਂ ਵਿਚੋਂ ਅੱਗ ਮੱਚ ਰਹੀ ਸੀ। ਉਸ ਦੀਆ ਅੱਖਾਂ ਨਸ਼ੇ ਖਾਦੇ ਵਾਂਗ ਹੋ ਗਈਆਂ ਸਨ। ਉਹ ਅੱਖਾਂ ਵਿੱਚ ਸ਼ਰਾਰਤੀ ਹਾਸੀ ਹੱਸ ਰਿਹਾ ਸੀ। ਉਹ ਮਸਤ ਹੋਇਆ ਬੈਠਾ ਸੀ। ਐਸੇ ਮਰਦ ਔਰਤਾਂ ਉੱਤੇ ਛਾ ਜਾਂਦੇ ਹਨ। ਕੋਈ ਵੀ ਜੀਵ ਆਤਮਾ ਕਲੇਸ਼, ਦੁੱਖ, ਦਰਦ ਪਸੰਦ ਨਹੀਂ ਕਰਦੀ। ਹਰ ਆਤਮਾ ਨੂੰ ਸੁੱਖ, ਪਿਆਰ ਸੰਤੁਸ਼ਟੀ ਚਾਹੀਦੀ ਹੈ। ਸਾਧ ਨੇ ਕਿਹਾ, “ ਅੱਜ ਸਤਸੰਗ ਇਸ ਤੋਂ ਅੱਗੇ ਨਹੀਂ ਕਰ ਸਕਦੇ। ਮੈਂ ਸਮਾਧੀ ਵਿੱਚ ਜਾਣਾ ਹੈ। ਮੈਂ ਆਰਾਮ ਕਰਨਾ ਹੈ। ਹੁਣ ਤੁਸੀਂ ਜਾ ਸਕਦੇ ਹੋ। ਲੋਕ ਉੱਠ ਕੇ ਜਾਣ ਲੱਗ ਗਏ ਸਨ। ਮਚਲਾ ਹੋਇਆ ਸਾਧ, ਛਾਪਲੇ ਸੱਪ ਵਾਂਗ ਸ਼ਿਕਾਰ ਉੱਤੇ ਅੱਖ ਟਿਕਾਈ ਬੈਠਾ ਸੀ।

ਸਾਧ ਕੋਲ ਉਹ ਰੁਕ ਗਈਆਂ। ਨਵੀਆਂ ਵਿਆਹੀਆਂ ਕੁੜੀਆਂ ਨੂੰ ਅਸ਼ੀਰਵਾਦ ਦਿਵਾਉਣਾ ਸੀ। ਕੈਲੋ ਦੀ ਮੰਮੀ ਨੇ ਆਪ ਉਸ ਨੌਜਵਾਨ ਬਾਬੇ ਨੂੰ ਮੱਥਾ ਟੇਕਿਆ। ਦੋਨਾਂ ਕੁੜੀਆਂ ਨੂੰ ਕਿਹਾ, “ ਤੁਸੀਂ ਵੀ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਲੈ ਲਵੋ। ਕੈਲੋ ਦੀ ਭਰਜਾਈ ਸਾਧ ਨੂੰ ਮੱਥਾ ਟੇਕਣ ਲੱਗੀ ਸੀ। ਸਾਧ ਨੇ ਪਹਿਲਾਂ ਹੀ ਉਸ ਨੂੰ ਘੁੱਟ ਕੇ, ਆਪਦੇ ਕਾਲਜੇ ਨਾਲ ਲਾ ਲਿਆ। ਸਾਧ ਨੇ ਕਿਹਾ, “ ਬੱਚੇ ਜਦੋਂ ਹਿੱਕ ਨਾਲ ਲੱਗਦੇ ਹਨ। ਦਿਲ ਠਰ ਜਾਂਦਾ ਹੈ। ਉਸ ਨੇ ਦੂਜੇ ਪਾਸੇ ਕੈਲੋ ਨੂੰ ਵੀ ਆਪਦੇ ਨਾਲ ਲਾ ਲਿਆ। ਸਾਧ ਦੋਨਾਂ ਦੇ ਵਾਲਾਂ ਉੱਤੇ ਚੁੰਮੀਆਂ ਕਰ ਰਿਹਾ ਸੀ। ਕੈਲੋ ਦੀ ਮੰਮੀ ਹੱਟੇ-ਕੱਟੇ ਸਾਧ ਦੇ ਪੈਰ ਦਬਾ ਰਹੀ ਸੀ।

ਭਾਗ 26 ਲੱਗਦਾ ਮੁੰਡਾ ਬਾਜ਼ੀ ਮਾਰ ਗਿਆ  ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਦੋਂ ਕਿਸੇ ਖ਼ਾਨਦਾਨ ਵਿੱਚ ਵਿਆਹ ਹੁੰਦਾ ਹੈ। ਉਹ ਸਿਰਫ਼ ਵਿਆਹ ਕਰਾਉਣ ਵਾਲੇ ਮੁੰਡਾ ਕੁੜੀ ਦਾ ਰਿਸ਼ਤਾ ਹੀ ਨਹੀਂ ਹੁੰਦਾ। ਸਗੋਂ ਪੂਰੇ ਪਰਿਵਾਰ, ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਸਬ ਲੋਕਾਂ ਨਾਲ ਰਿਸ਼ਤਾ ਬਣ ਜਾਂਦਾ ਹੈ। ਉਹ ਸਬ ਦੇ ਨੂੰਹ ਜਮਾਈ ਹੁੰਦੇ ਹਨ। ਜਦੋਂ ਦਾ ਕੈਲੋ ਦੇ ਭਰਾ ਰਾਜੂ-ਭਰਜਾਈ ਰਾਜੀ ਦਾ ਵਿਆਹ ਹੋਇਆ ਸੀ। ਸ਼ਗਨ ਹੀ ਨਹੀਂ ਮੁੱਕੇ ਸਨ। ਜਦੋਂ ਕੱਚੇ ਦੁੱਧ ਵਾਲੀ ਪ੍ਰਾਂਤ ਵਿੱਚੋਂ ਰਾਜੂ ਤੇ ਰਾਜੀ ਛਾਪ ਲੱਭ ਰਹੇ ਸਨ। ਉਨ੍ਹਾਂ ਦੇ ਹੱਥ ਇੱਕ ਦੂਜੇ ਨੂੰ ਛੂਹ ਰਹੇ ਸਨ। ਇਹ ਕੋਈ ਸ਼ਗਨ ਨਹੀਂ ਹੁੰਦਾ। ਸਗੋਂ ਇੱਕ ਦੂਜੇ ਨੂੰ ਛੇੜਨ ਦਾ ਮੌਕਾ ਦਿੱਤਾ ਜਾਂਦਾ ਹੈ। ਬਹਾਨਾ ਛਾਪ ਦਾ ਹੁੰਦਾ ਹੈ। ਉਹ ਵੀ ਵਹੁਟੀ ਨੂੰ ਸਬ ਦੇ ਮੂਹਰੇ ਛੇੜ ਰਿਹਾ ਸੀ। ਆਪਦੇ ਘਰ ਵਿੱਚ ਸਭ ਕੋਈ ਸ਼ੇਰ ਹੁੰਦਾ ਹੈ। ਰਾਜੀ ਸ਼ਰਮ ਦੀ ਮਾਰੀ ਕੁੱਝ ਕਹਿ ਨਹੀਂ ਰਹੀ ਸੀ। ਸਾਰਾ ਟੱਬਰ ਤਾਂ ਰਾਜੂ ਵੱਲ ਸੀ। ਰਾਜੀ ਦੀ ਭੈਣ ਜੋ ਵਿਚੋਲਣ ਸੀ। ਉਹ ਦੋਨਾਂ ਵੱਲ ਸੀ। ਜਿਹੜਾ ਜ਼ੋਰ ਉਸ ਦਾ ਵਿਆਹ ਵਿੱਚ ਸੀ। ਹੁਣ ਉਹ ਮਾਣ ਵੀ ਮੁੱਕ ਗਿਆ ਸੀ। ਵਿਚੋਲਣ ਦਾ ਮਾਣ ਘੱਟ ਗਿਆ ਸੀ। ਵਿਚੋਲੇ ਦੀ ਦਾਰੂ ਇੰਨੀ ਪੀਤੀ ਸੀ। ਅਜੇ ਤੱਕ ਧਰਤੀ ਤੇ ਪੈਰ ਨਹੀਂ ਲੱਗੇ ਸਨ। ਰਾਜੂ ਨੇ ਛਾਪ ਪਹਿਲਾਂ ਹੀ ਮੁੱਠੀ ਵਿੱਚ ਕਰ ਲਈ ਸੀ। ਫਿਰ ਤਾਂ ਉਹ ਰਾਜੀ ਦੇ ਹੱਥਾਂ ਨੂੰ ਛੇੜ ਲਈ ਸਮਾਂ ਲੰਬਾ ਕਰ ਰਿਹਾ ਸੀ। ਰਾਜੀ ਨੂੰ ਪਤਾ ਸੀ, ਛਾਪ ਪ੍ਰਾਂਤ ਵਿੱਚ ਨਹੀਂ ਹੈ। ਉਸ ਨੇ ਵਿਚੋਲਣ ਵੱਲ ਦੇਖਿਆ। ਉਸ ਨੇ ਕਿਹਾ, “ ਪ੍ਰਾਂਤ ਵਿੱਚੋਂ ਕੀ ਲੱਭਣਾ ਹੈ? ਇਸ ਵਿੱਚ ਮੈਨੂੰ ਤਾਂ ਕੁੱਝ ਲੱਭਦਾ ਨਹੀਂ ਹੈ। ਕਿਸੇ ਔਰਤ ਨੇ ਕਿਹਾ, “ ਤਾਂ ਫਿਰ ਲੱਗਦਾ ਮੁੰਡਾ ਬਾਜ਼ੀ ਮਾਰ ਗਿਆ। ਹੁਣ ਇਹਦੇ ਥੱਲੇ ਲੱਗ ਕੇ, ਘਰ ਵਿੱਚ ਰਹਿਣਾ ਪੈਣਾ ਹੈ। ਕਿਸੇ ਹੋਰ ਨੇ ਕਿਹਾ, “ ਇਹ ਤਾਂ ਅੱਗੇ ਹੀ ਤੇਜ਼ ਹੈ। ਇਸ ਨੂੰ ਪੁੱਠੇ ਕਾਰੇ ਨਾਂ ਸਿੱਖਾਵੋ। ਰਾਜੂ ਨੇ ਪ੍ਰਾਂਤ ਵਿਚਲੇ ਚਿੱਟੇ ਕੱਚੇ ਦੁੱਧ ਵਾਲੇ ਪਾਣੀ ਦਾ ਫ਼ਾਇਦੇ ਉਠਾਇਆ। ਝੱਟ ਉਸ ਦਾ ਹੱਥ ਫੜ ਕੇ, ਛਾਪ ਰਾਜੀ ਦੀ ਮੁੱਠੀ ਵਿੱਚ ਦੇ ਦਿੱਤੀ। ਰਾਜ਼ੀ ਨੂੰ ਬਿਜਲੀ ਦਾ ਝਟਕਾ ਲੱਗਾ।

ਉਸ ਦੀ ਸੁਰਤ ਡੇਰੇ ਵਾਲੇ ਸਾਧ ਵੱਲ ਗਈ। ਉਸ ਦੇ ਦਿਮਾਗ਼ ਨੇ, ਦੋਨਾਂ ਵਿੱਚ ਤੁਲਨਾ ਕੀਤੀ। ਰਾਜੂ ਨੇ ਹੱਥ ਨਾਲ ਹੱਥ ਛੇੜ ਕੇ ਛੇੜਖ਼ਾਨੀ ਕੀਤੀ ਸੀ। ਸਾਧ ਨੇ ਉਸ ਦੀ ਛਾਤੀ ਆਪਦੀ ਸਖ਼ਤ ਹਿੱਕ ਨਾਲ ਐਡੀ ਜ਼ੋਰ ਦੀ ਮਸਲੀ ਸੀ। ਉਸ ਦੇ ਕੂਲ਼ੇ ਅੰਗਾਂ ਸਾਧ ਦੀ ਹਿੱਕ ਵਿੱਚ ਖੁਬ ਗਏ ਸੀ। ਉਸ ਦੇ ਸਰੀਰ ਵਿੱਚੋਂ ਸੇਕ ਨਿਕਲ ਗਿਆ ਸੀ। ਪਹਿਲੀ ਬਾਰ ਕਿਸੇ ਮਰਦ ਦੇ ਅੰਗ ਉਸ ਨਾਲ ਲੱਗੇ ਸਨ। ਦੋਨਾਂ ਦੀ ਛੂਹ ਵਿੱਚ ਅਲੱਗ ਹੀ ਸੁਆਦ ਸੀ। ਰਾਜੂ ਦੇ ਹੱਥ ਟਕਰਾਉਂਦੇ ਹੀ ਉਸ ਨੂੰ ਸਾਧ ਦੀ ਛੂਹ ਦੀ ਤੱੜਫ਼ਨਾਂ ਜਿਹੀ ਲੱਗ ਗਈ। ਕੈਲੋ ਨੇ ਕਿਹਾ, “ ਕੀ ਹੋਇਆ? ਤੁਸੀਂ ਤਾਂ ਦੋਨੇਂ ਹੀ ਕਿਤੇ ਗੁਆਚ ਗਏ। ਛਾਪ ਦੇਵੋ ਲੱਭ ਕੇ। ਰਾਜੂ ਨੇ ਦੋਨੇਂ ਹੱਥ ਖ਼ਾਲੀ ਦਿਖਾ ਦਿੱਤੇ। ਰਾਜੀ ਦੀ ਸੁਰਤ ਕਿਤੇ ਹੋਰ ਲੱਗੀ ਹੋਈ ਸੀ। ਵਿਚੋਲਣ ਨੇ ਉਸ ਨੂੰ ਝੰਜੋੜ ਕੇ ਕਿਹਾ, “ ਕਿਤੇ ਜਾਦੂ ਤਾਂ ਨਹੀਂ ਚੱਲ ਗਿਆ। ਇਸ ਪਿੰਡ ਦੇ ਮੁੰਡੇ ਐਸੇ ਹੀ ਚੁਲਬੁਲੇ ਹਨ। ਮੈਨੂੰ ਅਜੇ ਤੱਕ ਸੁਰਤ ਨਹੀਂ ਆਈ। ਲਿਆ ਦੇਖਾ ਛਾਪ ਤੇਰੇ ਕੋਲ ਹੀ ਹੈ। ਰਾਜੀ ਨੇ ਹੱਥ ਦੁਧੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਛਾਪ ਸਬ ਨੂੰ ਦਿਖਾ ਦਿੱਤੀ ਸੀ। ਕੈਲੋ ਨੇ ਕਿਹਾ, “ਪਾ ਲੈ ਜਿਹੜੀ ਉਂਗਲੀਂ ਵਿੱਚ ਮੇਚ ਆਉਂਦੀ ਹੈ। ਅੱਜ ਤੋਂ ਵੀਰੇ ਦੀਆਂ ਸਾਰੀਆਂ ਚੀਜ਼ਾਂ ਉੱਤੇ ਤੇਰਾ ਕਬਜ਼ਾ ਹੈ। ਇਸ ਨੇ ਤੇਰੇ ਮੂਹਰੇ ਵੀ ਬੁੱਧੂ ਬਣਿਆਂ ਰਹਿਣਾ ਹੈ। ਰਾਜੂ ਨੇ ਕਿਹਾ, “ ਅਸਲ  ਗੱਲ ਤਾਂ ਇਹ ਹੈ। ਛਾਪ ਮੈਨੂੰ ਹੀ ਲੱਭੀ ਸੀ। ਮੈਂ ਮਹਿਮਾਨ ਬਾਜ਼ੀ ਕੀਤੀ ਹੈ। ਕੈਲੋ ਦੀ ਮੰਮੀ ਨੇ ਕਿਹਾ, “ ਇਹ ਤੇਰੀ ਘਰ ਵਾਲੀ ਹੈ। ਮਹਿਮਾਨ ਸਮਝ ਕੇ, ਕਿਤੇ ਸਾਰੀ ਉਮਰ ਖ਼ਾਤਰ ਦਾਰੀ ਵਿੱਚ ਹੀ ਨਾਂ ਲੱਗਿਆ ਰਹੀਂ।

ਭਾਗ  ਹੀ ਮਿੱਠਾ ਹੈ ਇਹ ਫਲ ਜ਼ਿਆਦੇ 27 ਜ਼ਿੰਦਗੀ ਜੀਨੇ ਦਾ ਨਾਮ ਹੈ

 ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਇੱਕ ਸਮਾਂ ਸੀ। ਜਿਉਂ ਹੀ ਧੀਪੁੱਤ ਜਵਾਨ ਹੁੰਦੇ ਸੀ। ਮੁੰਡੇ ਦੀ ਮੁੱਛ ਫੁੱਟਣ ਲੱਗਦੀ ਹੈ। ਕੁੜੀਆਂ ਮੁੰਡੇ ਕੱਦ ਕੱਢਦੇ ਦਿਸਦੇ ਸੀ। ਕੁੜੀ ਦੇ ਸਰੀਰ ਦੀ ਬਣਤਰ ਪੂਰੀ ਹੁੰਦੀ ਦਿਸਦੀ ਹੈ। ਉਦੋਂ ਹੀ ਕੁੜੀ ਨੂੰ ਘਰ ਦੇ ਅੰਦਰ ਡਿੱਕ ਦਿੱਤਾ ਜਾਂਦਾ ਸੀ। ਜੁਵਾਨ ਕੁੜੀਆਂ ਮੁੰਡਿਆਂ ਤੋਂ ਮਾਪਿਆਂ ਤੇ ਲੋਕਾਂ ਨੂੰ ਖ਼ਤਰਾ ਖੜ੍ਹਾ ਹੋ ਗਿਆ ਦਿਸਦਾ ਹੁੰਦਾ ਹੈ। ਇਹ ਆਪ ਜਿਉਂ ਉਦਾਹਰਨ ਹੁੰਦੇ ਹਨ। ਇਹ ਸੱਚ ਇੰਨਾ ਨੇ ਆਪਦੇ ਪਿੰਡੇ ਉੱਤੇ ਸੱਚ ਹੰਢਾਇਆਂ ਹੁੰਦਾ ਹੈ। ਇਹ ਆਪ ਸੈਕਸ ਬਗੈਰ ਚਾਰ ਦਿਨ ਨਹੀਂ ਕੱਢਦੇ। ਆਪ ਨੌਂ ਸੌ ਚੂਹਾ ਹਜ਼ਮ ਕਰ ਜਾਂਦੇ ਹਨ। ਜਵਾਨੀ ਦਾ ਮਤਲਬ ਹੈ, ਸੈਕਸੀ ਬੰਬ ਤਿਆਰ ਹੋ ਗਏ ਹਨ। ਮਰਦ-ਔਰਤ ਕਾਮ ਤੋਂ ਬਗੈਰ ਰਹਿ ਨਹੀਂ ਸਕਦੇ। ਜਵਾਨ ਕੁੜੀਆਂ ਤੋਂ ਡਰ ਲੱਗਦਾ ਹੈ। ਕਿਤੇ ਕੁਆਰੀਆਂ ਮਾਂ ਨਾਂ ਬਣ ਜਾਣ। ਦੂਜੇ ਪਾਸੇ ਕੁਆਰੀਆਂ ਕੁੜੀਆਂ ਨੇ ਹੀ, ਧਰਮਾਂ ਦੀ ਨੀਂਹ ਰੱਖੀ ਹੋਈ ਹੈ। ਉਨ੍ਹਾਂ ਨੂੰ ਅੱਜ ਤੱਕ ਕੁਆਰੀਆਂ ਹੀ ਕਿਹਾ ਜਾਂਦਾ ਹੈ। ਲੋਕ ਆਪ ਜਵਾਨ ਕੁੜੀ ਨੂੰ ਚਾਰ ਦਿਨ ਨਹੀਂ ਰੱਖ ਸਕਦੇ। ਵਿਆਹੁਣ ਦੀ ਕਰਦੇ ਹਨ। ਮੁੰਡਿਆਂ ਨੂੰ ਵੀ ਛੇਤੀ ਤੋਂ ਛੇਤੀ ਲਗਾਮ ਪਾ ਦੇਣੀ ਚਾਹੁੰਦੇ ਹਨ। ਬਈ ਕਿਤੇ ਅੱਥਰੇ ਘੋੜੇ ਵਾਂਗ ਖੁੱਲ੍ਹੇ ਬੇਲਗ਼ਾਮ ਹੀ ਨਾਂ ਫਿਰਦੇ ਰਹਿਣ। ਸਬ ਰਿਸ਼ਤੇਦਾਰਾਂ ਤੇ ਹੋਰ ਜਾਣਨ ਵਾਲੇ ਲੋਕਾਂ ਨੂੰ ਸਾਥੀ ਲੱਭਣ ਲਈ ਕਿਹਾ ਜਾਂਦਾ ਸੀ। ਆਲੇ-ਦੁਆਲੇ ਤੋਂ ਕੋਈ ਮੁੰਡੇ-ਕੁੜੀਆਂ ਦਾ ਰਿਸ਼ਤਾ ਆਉਂਦਾ ਹੈ। ਜੈਸਾ ਵੀ ਕੋਈ ਨੇੜੇ ਤੇੜੇ ਸਾਥ ਲੱਭਦਾ ਹੈ। ਫੱਟਾ-ਫੱਟ ਵਿਆਹ ਕਰਕੇ, ਆਪਦੀ ਜੁੰਮੁਬਾਰੀ ਖ਼ਤਮ ਕਰਦੇ ਹਨ। ਹਰ ਕੋਈ ਦੂਜੇ ਤੇ ਜੁੰਮੁਬਾਰੀ ਸਿੱਟ ਕੇ ਨਵੇਕਲਾ ਹੋਣਾ ਚਾਹੁੰਦੇ ਹੈ। ਇਸੇ ਲਈ ਹੁਣ ਵਿਆਹੇ ਹੋਏ ਵੀ ਪਤੀ-ਪਤਨੀ ਛੱਡ ਕੇ  ਨਿਕਲ ਜਾਂਦੇ ਹਨ। ਸ਼ਾਦੀ ਹੋਏ ਵਾਲਿਆਂ ਦਾ ਬੰਨ੍ਹ-ਸੁਬ ਟੁੱਟਾ ਹੋਇਆ ਹੈ।

ਅੱਜ ਕਲ ਪ੍ਰੇਮ ਵਰਗੇ ਵੀ ਹਨ। ਜਿੰਨਾ ਦੀ ਹਰ ਦਿਨ ਨਵੇਂ ਸਾਥੀ ਨਾਲ ਸੁਹਾਗ ਰਾਤ ਹੁੰਦੀ ਹੈ। ਰੰਡੀਆਂ ਪੈਸੇ ਲੈ ਕੇ ਲੋਕਾਂ ਦੀ ਸੈਕਸ ਦੀ ਕੰਜ ਉਤਾਰਦੀਆਂ ਹਨ। ਉਨ੍ਹਾਂ ਦਾ ਵੀ ਕੋਈ ਦੀਨ ਅਮਾਨ ਹੁੰਦਾ ਹੈ। ਉਹ ਇੱਕ ਥਾਂ ਉੱਤੇ ਬੈਠ ਕੇ, ਬਿਜ਼ਨਸ ਕਰਦੀਆਂ ਹਨ। ਪਰ ਅੱਜ ਕਲ ਮੁੰਡੇ-ਕੁੜੀਆਂ ਪੈਸਾ ਕਮਾਉਣ ਵਿੱਚ ਨਿੱਤਰ ਪਏ ਹਨ। ਵੈਸੇ ਵਿਆਹ ਕਰਾ ਕੇ, ਔਰਤਾਂ ਘਰ ਵਿੱਚ ਕਮਾਈ ਕਰਦੀਆਂ ਹਨ। ਕਈ ਔਰਤਾਂ ਬਾਹਰੋਂ ਵੀ ਪਤੀ ਦੇ ਬਰਾਬਰ ਕਮਾਕੇ ਲਿਉਂਦੀਆਂ ਹਨ। ਜੇ ਬਗੈਰ ਵਿਆਹ ਤੋਂ ਵੀ ਕਈ ਐਸੇ ਕਮਾਈ ਪੈਸਿਆਂ ਦੇ ਲੈਣ ਦੀ ਕਰਦੇ ਹਨ। ਕਈਆਂ ਲਈ ਸ਼ਰਮ ਵਾਲੀ ਗੱਲ ਉੱਕਾ ਨਹੀਂ ਹੈ। ਦੁਨੀਆ ਇਸੇ ਤਰਾਂ ਚੱਲਦੀ ਹੈ। ਖ਼ਰੀਦਦਾਰ ਜਿਸਮ ਖ਼ਰੀਦਦੇ ਹਨ। ਵਿਕਾਊ ਆਪਦੀਆਂ ਬੋਟੀਆਂ ਵੇਚਦੇ ਹਨ। ਵਿਆਹ ਤਾਂ ਪ੍ਰੇਮ ਵਰਗੇ ਲੋਕ ਸ਼ੋ-ਪੀਸ ਘਰ ਵਿੱਚ ਰੱਖਣ ਲਈ ਕਰਾਉਂਦੇ ਹਨ। ਹੁਸਨ ਤਾਂ ਐਸੇ ਲੋਕਾਂ ਨੇ ਪਹਿਲਾਂ ਹੀ ਖਾਧਾ-ਪੀਤਾ ਹੁੰਦਾ ਹੈ।

ਪ੍ਰੇਮ ਲਈ ਕੈਲੋ ਕੰਮ ਕਰਨ ਵਾਲੀ ਸੇਵਾਦਾਰ ਸੀਉਸ ਦੀ ਮੰਮੀ ਤੋਂ ਰੋਟੀ-ਦਾਲ ਵੀ ਨਹੀਂ ਬਣਦੀ ਸੀ। ਘਰ ਸੰਭਾਲਣ ਨੂੰ ਪ੍ਰੇਮ ਨੂੰ ਚੰਗੀ ਸੁਆਣੀ ਚਾਹੀਦੀ ਸੀ। ਪ੍ਰੇਮ ਦੇ ਨਾਲ ਫਿਰਨ ਵਾਲੀਆਂ ਕੁੜੀਆਂ  ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸਨ। ਪ੍ਰੇਮ ਆਪ ਵੀ ਜਾਣਦਾ ਸੀ। ਜੇ ਐਸੀ ਕੁੜੀ ਨੂੰ ਵਿਆਹ ਲਿਆ। ਘਰ ਨੂੰ ਹੀ ਕੋਠਾ ਬਣਾਂ ਦੇਵੇਗੀ। ਕੈਲੋ ਇਸ ਨੂੰ ਚੰਗੀ ਕੁੜੀ ਲੱਭ ਗਈ ਸੀ। ਇਸੇ ਲਈ ਪ੍ਰੇਮ ਦੀ ਹਰ ਗੱਲ ਉਹ ਮਨ ਵਿੱਚ ਹੀ ਦੱਬ ਲੈਂਦੀ ਸੀ। ਪ੍ਰੇਮ ਵੀ ਜਾਣਦਾ ਸੀ। ਮੁਰਗ਼ੀ ਘਰ ਹੀ ਹੈ। ਇਸ ਨੇ ਕਿਥੇ ਜਾਣਾ ਹੈ? ਕਿਹੜਾ ਕੋਈ ਕਾਹਲੀ ਹੈ। ਬਈ ਕਿਤੇ ਚਲੀ ਜਾਵੇਗੀ। ਜਾਂ ਦੂਜੇ ਕਿਸੇ ਨੂੰ ਬੋਚ ਲਵੇਗੀ। ਕੈਲੋ ਸੋਚਦੀ ਸੀ, ਸਬਰ ਫਲ਼ ਮਿੱਠਾ ਹੁੰਦਾ ਹੈ। ਉਹ ਇਹ ਨਹੀਂ ਜਾਣਦੀ ਸੀ। ਇਹ ਫਲ ਜ਼ਿਆਦਾ ਹੀ ਮਿੱਠਾ ਹੈ, ਅਣਗਿਣਤ ਔਤਾਂ ਦੇ ਮੂੰਹ ਲੱਗ ਚੁੱਕਾ ਹੈ। ਕੁੱਝ ਹੀ ਸੁਆਦ ਲੈ ਚੁੱਕੇ ਹਨ।

 

 

ਭਾਗ  ਬਰਫ਼ ਦੀ ਤਕਸੀਰ 28 ਵੀ ਮਨੁੱਖ ਵਾਂਗ ਗਰਮ ਹੁੰਦੀ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮੁੰਡਿਆਂ ਨੂੰ ਤਾਂ ਪਹਿਲਾਂ ਹੀ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿੱਥੇ ਮਰਜ਼ੀ ਘੁੰਮੀ ਜਾਣ। ਮੁੰਡਿਆਂ ਦੀ ਇੱਜ਼ਤ ਕਿਤੇ ਉੱਤਰ ਵੀ ਜਾਵੇ। ਕਿਸੇ ਲਈ ਐਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਪ੍ਰੇਮ ਨੂੰ ਕਿੰਨੀਆਂ ਕੁੜੀਆਂ ਹੰਢਾ ਕੇ ਚਲੀਆਂ ਗਈਆਂ ਸਨ। ਉਸ ਦੀ ਇੱਜ਼ਤ ਨੂੰ ਭੋਰਾ ਫ਼ਰਕ ਨਹੀਂ ਪਿਆ ਸੀ। ਉਹ ਕੈਨੇਡਾ ਦੀਆਂ ਕੁੜੀਆਂ ਦੀਆਂ ਕਰਤੂਤਾਂ ਜਾਣਦਾ ਸੀ। ਕੈਨੇਡਾ ਵਿੱਚ ਕੁੜੀਆਂ ਉਸ ਦੇ ਲੱਛਣ ਜਾਣਦੀਆਂ ਸਨ। ਇਸ ਲਈ ਉਹ ਵਿਆਹ ਕਰਾਉਣ ਪੰਜਾਬ ਚਲਾ ਗਿਆ। ਪੰਜਾਬ ਵਿਚੋਂ ਚੰਗੀ ਕੁੜੀ ਦੀ ਭਾਲ ਵਿੱਚ ਗਿਆ ਸੀ। ਇਸ ਨੂੰ ਲੱਗਦਾ ਸੀ। ਪੰਜਾਬ ਵਿੱਚੋਂ ਕੱਚੀਆਂ ਕੁਰਬਲਾ ਹੀ ਹਨ। ਬਰਫ਼ ਦੀ ਤਕਸੀਰ ਵੀ ਮਨੁੱਖ ਵਾਂਗ ਗਰਮ ਹੁੰਦੀ ਹੈ। ਇਸੇ ਲਈ ਜੇ ਕੈਨੇਡਾ ਤੇ ਹੋਰ ਠੰਢੇ ਦੇਸ਼ਾਂ ਵਿੱਚ ਬਗੈਰ ਵਿਆਹ ਤੋਂ ਮੁੰਡੇ-ਕੁੜੀਆਂ ਸਰੀਰਕ ਸਬੰਧ ਕਰ ਸਕਦੇ ਹਨ। ਭਾਰਤ ਇੰਨੀ ਆਬਾਦੀ ਵਾਲੇ ਗਰਮ ਦੇਸ਼ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਠੰਢੇ ਮੱਤੇ ਦੇ ਲਗਦੇ ਹਨ। ਪਰ ਉਹ ਵੀ ਪਿੱਛੇ ਨਹੀਂ ਹਨ। ਅੱਗੇ ਮਾਪੇ ਜਵਾਨ ਕੁੜੀਆਂ ਨੂੰ ਦੇਹਲੀ ਨਹੀਂ ਟੱਪਣ ਦਿੰਦੇ ਸੀ। ਅੱਜ ਕਲ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈਆਂ, ਨੌਕਰੀਆਂ ਕਰਨ ਭੇਜਦੇ ਹਨ। ਕਈਆਂ ਦਾ ਕਹਿਣਾ ਹੈ, “ ਕੁੜੀਆਂ-ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਬਰਾਬਰ ਹਨ। ਕੁੱਝ ਕੁ ਨੂੰ ਛੱਡ ਕੇ, ਇਹ ਕੁੜੀਆਂ ਵੀ ਅੱਜ ਕਲ ਮੁੰਡਿਆਂ ਵਾਂਗ ਕਸਰਾਂ ਕੱਢਣ ਲੱਗੀਆਂ ਹੋਈਆਂ ਹਨ। ਜਿਵੇਂ ਪ੍ਰੇਮ ਨੂੰ ਲੱਗਦਾ ਹੈ। ਇਹ ਕੁੜੀਆਂ ਨੂੰ ਚਾਰਾ ਪਾਉਂਦਾ ਹੈ। ਇਸ ਨੂੰ ਇਹ ਨਹੀਂ ਪਤਾ, ਕੁੜੀਆਂ ਇਸ ਨੂੰ ਚਾਰ ਰਹੀਆਂ ਹਨਅੱਜ ਦੀਆਂ ਕੁੜੀਆਂ ਵੀ ਚਾਲੂ ਹਨ।

ਇਹ ਗੱਲ ਲੋਕ ਤੇ ਮਾਪੇ ਵੀ ਜਾਣਦੇ ਹਨ। ਨੌਜਵਾਨ ਵਿਆਹੇ, ਕੁਆਰੇ ਮੁੰਡੇ ਕੁੜੀਆਂ ਨੂੰ ਬਾਹਰਲੇ ਦੇਸ਼ਾਂ ਕੈਨੇਡਾ, ਅਮਰੀਕਾ ਜਿੱਥੇ ਵੀ ਪੜ੍ਹਾਈਆਂ, ਨੌਕਰੀਆਂ ਕਰਨ ਭੇਜਿਆ ਹੈ। ਪੜ੍ਹਾਈਆਂ ਕਰਨ ਦੇ ਨਾਲ ਦਿਮਾਗ਼ ਨੌਕਰੀਆਂ ਕਰਨ ਨਾਲ ਪੇਟ ਦੀ ਭੁੱਖ ਤਾਂ ਮਿਟ ਜਾਵੇਗੀ। ਨੌਜਵਾਨ ਵਿਆਹੇ  ਕੁਆਰੇ ਮੁੰਡੇ ਕੁੜੀਆਂ ਦੀ ਜੋ ਸਰੀਰਕ ਸੈਕਸ ਦੀ ਅੱਗ ਹੈ। ਉਨ੍ਹਾਂ ਨੇ ਕਿਵੇਂ ਨਾਂ ਕਿਵੇਂ ਤਾਂ ਠੰਢੀ ਕਰਨੀ ਹੀ ਹੈ। ਐਸੇ ਨੌਜਵਾਨ ਵਿਆਹੇ  ਕੁਆਰੇ ਮੁੰਡੇ ਕੁੜੀਆਂ ਦੇ ਜੋ ਵੀ ਹੱਥ ਲੱਗਦਾ ਹੈ। ਪ੍ਰੇਮ ਵਰਗੇ ਦੇ ਵਿਆਹੇ  ਕੁਆਰੇ ਮੁੰਡੇ, ਕੁੜੀਆਂ ਸਬ ਹਜ਼ਮ ਹੋ ਜਾਂਦੇ ਹਨ। ਇਸੇ ਲਈ ਤਾਂ ਪ੍ਰੇਮ ਨੂੰ ਸਹਾਗਰਾਤ ਨਾ ਮਨਾਉਣ ਦਾ ਕੋਈ ਫ਼ਰਕ ਨਹੀਂ ਪਾਇਆ। ਇਹ ਸਬ ਕੁੱਝ ਉਸ ਦਾ ਖਾਂਦਾ ਪੀਤਾ ਹੋਇਆ ਸੀ। ਕੈਨੇਡਾ ਵਿੱਚ 30-35 ਸਾਲਾਂ ਦੇ ਹੋ ਜਾਂਦੇ ਹਨ। ਪੱਕੇ ਹੋਣ ਦੇ ਚੱਕਰਾਂ ਵਿੱਚ ਤੁਰੇ ਫਿਰਦੇ ਹਨ। ਵੈਸੇ ਵੀ ਲੱਗਦਾ ਹੈ। ਕੈਨੇਡਾ ਵਿੱਚ ਕੁੜੀਆਂ ਵੱਧ ਹਨ। ਇਸੇ ਲਈ ਇੱਕ ਹੀ ਮੁੰਡੇ ਨੂੰ ਦੋ-ਤਿੰਨ ਕੁੜੀਆਂ ਚੱਕਰਾਂ ਵਿੱਚ ਪਾਈ ਫਿਰਦੀਆਂ ਹਨ। ਇੰਨਾ ਦੇ ਸਰੀਰ ਐਸੇ ਹਨ। ਜਿਵੇਂ ਅੰਬ ਚੂਪਿਆ ਹੁੰਦਾ ਹੈ। ਬੇਗਾਨੀ ਚੀਜ਼ ਨੂੰ ਬੰਦਾ ਨੇਬੂ ਵਾਂਗ ਨਿਚੋੜ ਦਿੰਦਾ ਹੈ। ਸਿਆਣਿਆਂ ਨੇ ਤੱਤ ਕੱਢੇ ਹੁੰਦੇ ਹਨ। ਆਪਦੇ ਉੱਤੇ ਹੰਢਾਇਆ ਹੁੰਦਾ ਹੈ। ਆਪ ਤਾਂ ਮੌਜ਼ਾ ਲੈ ਗਏ। ਜਦੋਂ ਪਤਾ ਲੱਗਾ ਸਰੀਰ ਬੋਡਾ ਹੋ ਗਿਆ ਹੈ। ਸਾਰਾ ਹਿੱਲਣ ਲੱਗ ਗਿਆ ਹੈ। ਸਿਆਣੇ ਕਹਿ ਗਏ ਹਨ, “ ਕਾਮ ਹੈਵਾਨ ਦੀ ਤਰਾਂ ਹੈ। ਸਰੀਰ ਨੂੰ ਖਾ ਜਾਂਦਾ ਹੈ। ਮਰਦ ਔਰਤ ਤੋਂ ਡਰਦੇ ਜੰਗਲਾ ਵਿੱਚ ਪਹੁੰਚ ਗਏ। ਅਫ਼ਸਰਾ ਉੱਥੇ ਵੀ ਪਹੁੰਚ ਜਾਂਦੀਆਂ ਹਨ

ਮੁੰਡੇ ਕੁੜੀਆਂ ਕੋਲ ਪੈਸੇ ਤਾਂ ਇੰਨੇ ਨਹੀਂ ਹੁੰਦੇ। ਜੋ ਸਰੀਰ ਕੋਲ ਹੈ, ਉਸੇ ਹਥਿਆਰ ਨੂੰ ਵਰਤਣਾ ਹੈ। ਕੈਨੇਡਾ ਵਿੱਚ ਵੱਸਣ, ਪੱਕੇ ਹੋਣ ਲਈ ਮੁੰਡੇ ਕੁੜੀਆਂ ਸੈਕਸ ਦਾ ਸਹਾਰਾ ਲੈਂਦੇ ਹਨ। ਵੈਸੇ ਤਾਂ ਕਿਸੇ ਨਾਲ ਵੱਸਣਾ ਹੋਵੇ। ਸੈਕਸ ਦੇ ਜ਼ੋਰ ਉੱਤੇ ਹੀ ਵਸਿਆ ਜਾਂਦਾ ਹੈ। ਅਗਰ ਕਿਸੇ ਮਰਦ-ਔਰਤ ਵਿੱਚ ਕਮੀ ਹੋਵੇ। ਉਸ ਤੋਂ ਕਿਨਾਰਾ ਕੀਤਾ ਜਾਂਦਾ ਹੈ।

 

ਭਾਗ 29  ਕੋਈ ਨਹੀਂ ਸਹਾਰਦਾ ਜੇ ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਧੋਖਾ ਉੱਥੇ ਹੁੰਦਾ ਹੈ। ਜਿੱਥੇ ਵਿਸ਼ਵਾਸ ਹੈ। ਵਿਸ਼ਵਾਸ ਖ਼ਾਸ ਬੰਦੇ ਤੇ ਕੀਤਾ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ। ਬੰਦਾ ਕਿਸੇ ਪਰਾਏ ਤੇ ਵੀ ਜ਼ਕੀਨ ਕਰ ਲੈਂਦਾ ਹੈ। ਹਰ ਛੋਟਾ-ਵੱਡਾ ਕੰਮ ਵਿਸ਼ਵਾਸ ਨਾਲ ਜੁੜਿਆ ਹੈ। ਹਰ ਰਿਸ਼ਤਾ ਵਿਸ਼ਵਾਸ ਤੇ ਖੜ੍ਹਾ ਹੈ। ਹਰ ਗੱਲ ਦਾ ਸਬੂਤ ਮੰਗਦੇ ਹਾਂ। ਬਗੈਰ ਦੇਖੇ ਕਿਸੇ ਗੱਲ ਉੱਤੇ ਜ਼ਕੀਨ ਨਹੀਂ ਕਰਦੇ। ਹਰ ਚੀਜ਼ ਅੱਖਾਂ ਨਾਲ ਦੇਖਣੀ ਚਾਹੁੰਦੇ ਹਾਂ। ਚੀਜ਼ ਠੋਕ ਵਜਾ ਕੇ ਲੈਂਦੇ ਹਾਂ। ਇੱਕ ਗੱਲ ਮੰਨਣੀ ਪਵੇਗੀ। ਜਿੰਨਾ ਰਿਸ਼ਤਿਆਂ ਨਾਲ ਅਸੀਂ ਸਾਰੀ ਉਮਰ ਕੱਢ ਦਿੰਦੇ ਹਨ। ਬਚਪਨ, ਜਵਾਨੀ, ਬੁਢਾਪੇ ਤੱਕ ਵਿਸ਼ਵਾਸ ਉੱਤੇ ਨਿਕਲ ਜਾਂਦੇ ਹਨ। ਦਾਦਾ-ਦਾਦੀ, ਨਾਨਾ-ਨਾਨੀ, ਮਾਂ-ਬਾਪ, ਭੈਣ-ਭਰਾ, ਪਤੀ-ਪਤਨੀ ਦਾ ਹਰ ਰਿਸ਼ਤਾ ਜ਼ਕੀਨ ਉੱਤੇ ਹੀ ਹੁੰਦਾ ਹੈ। ਹੋਰਾਂ ਤੋਂ ਸੁਣਤੋ-ਸੁਣਤੀ ਮਨ ਨੂੰ ਪਤਾ ਹੁੰਦਾ ਹੈ। ਰਿਸ਼ਤਿਆਂ ਤੇ ਛੱਕ ਵੀ ਨਹੀਂ ਹੁੰਦਾਜਦੋਂ ਕਿਸੇ ਰਿਸ਼ਤੇ ਵਿੱਚ ਛੱਕ ਪੈਦਾ ਹੋ ਜਾਵੇ। ਫਿਰ ਇਹ ਵਿਸ਼ਵਾਸ  ਰੇਤ ਵਾਂਗ ਢਹਿ ਜਾਂਦਾ ਹੈ।

ਕੈਲੋ ਦਾ ਪ੍ਰੇਮ ਨਾਲ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ਦਾ ਸੀ। ਕੈਲੋ ਨੂੰ ਇੰਨਾ ਮਾਣ ਹੀ ਬਹੁਤ ਸੀ। ਪ੍ਰੇਮ ਉਸ ਦਾ ਪਤੀ ਸੀ। ਉਸ ਨਾਲ ਬੰਨਿਆਂ ਗਿਆ ਸੀ। ਭਾਵੇਂ ਅਜੇ ਤੱਕ ਸਿਰਫ਼ ਕਾਰ ਵਿੱਚ ਬੈਠਣ ਦੀ ਹੀ ਸਾਂਝ ਪਈ ਸੀ। ਕਾਰ ਵਿੱਚ ਝੂਠੇ ਇਕੱਠੇ ਜ਼ਰੂਰ ਲੈਂਦੇ ਸਨ। ਜੀਵਨ ਇਕੱਠੇ ਚਲਾਉਣ ਦੀ ਅਜੇ ਤੱਕ ਗੱਲ ਨਹੀਂ ਹੋਈ ਸੀ। ਅਜੇ ਹਫ਼ਤਾ ਵਿਆਹ ਨੂੰ ਹੋਇਆ ਸੀਕੈਲੋ ਦੀ ਸੱਸ ਕੈਲੋ ਦਾ ਪੇਟ ਪਰਖਣ ਲੱਗ ਗਈ ਸੀ। ਉਸ ਨੇ ਇੱਕ ਦਿਨ ਕਿਹਾ, “ ਮੈਂ ਆਪਦੇ ਪ੍ਰੇਮ ਦਾ ਵਿਆਹ ਪੋਤਾ ਲੈਣ ਲਈ ਕੀਤਾ ਹੈ। ਅਗਲੇ ਸਾਲ ਲੋਹੜੀ ਵੰਡਣੀ ਹੈ। ਕੈਲੋ ਨੇ ਸ਼ਰਮਾ ਕੇ ਨੀਵੀਂ ਪਾ ਲਈ। ਉਸ ਦੀ ਨਣਦ ਨੇ ਕਿਹਾ, “ ਸ਼ਰਮਾਉਣ ਦੀ ਲੋੜ ਨਹੀਂ ਹੈ। ਪਰਹੇਜ਼ ਨਹੀਂ ਕਰਨਾ। ਬੱਸ ਤੇਰਾ ਧਿਆਨ ਇਹੀ ਹੋਣਾ ਚਾਹੀਦਾ ਹੈ। ਛੇਤੀ ਤੋਂ ਛੇਤੀ ਬੱਚਾ ਹੋ ਜਾਵੇ। ਔਰਤ ਦਾ ਕਿਸੇ ਵੀ ਮਰਦ ਦੇ ਘਰ ਵੱਸਣ ਦਾ ਇਹੀ ਤਰੀਕਾ ਹੈ। “ “ ਬਹੂ ਮੇਰੀ ਕੁੜੀ ਨੇ ਗੱਲ ਸਹੀਂ ਕਹੀ ਹੈ। ਇਹੋ ਜਿਹੀਆਂ ਚੀਜ਼ਾਂ ਜਦੇ ਜਾਂ ਕਦੇ ਹੁੰਦੀਆਂ ਹਨ। ਕਈ ਜੋ ਚਲਾਕੀਆਂ ਕਰਦੀਆਂ ਹਨ। ਸਾਰੀ ਉਮਰ ਬੱਚੇ ਜੰਮਣ ਨੂੰ ਤਰਸਦੀਆਂ ਹਨ। ਕੋਈ ਹੁਸ਼ਿਆਰੀ ਨਹੀਂ ਕਰਨੀ। ਇਹ ਰੱਬ ਦੀਆਂ ਮੁਰਾਦਾਂ ਹਨ।

ਕੈਲੋ ਢਿੱਡ ਵਿੱਚ ਹੱਸ ਰਹੀ ਸੀ। ਉਸ ਦਾ ਦਿਲ ਕਰਦਾ ਸੀ। ਇੰਨਾ ਨੂੰ ਦੱਸ ਦੇਵੇ। ਅਸਲ ਵਿੱਚ ਤੁਹਾਡੇ ਮੁੰਡੇ ਦੀ ਕਰਤੂਤ ਕੀ ਹੈ? ਇਕੱਲੀ ਔਰਤ ਬੱਚਾ ਪੈਦਾ ਨਹੀਂ ਕਰ ਸਕਦੀ। ਨਾਂ ਹੀ ਮਰਦ ਆਪ ਬੱਚੇ ਨੂੰ ਜਨਮ ਦੇ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਕੈਲੋ ਨੂੰ ਪਤਾ ਸੀ। ਉਸ ਦੀ ਗੱਲ ਦਾ ਜ਼ਕੀਨ ਕਿਸੇ ਨੇ ਨਹੀਂ ਕਰਨਾ। ਮਰਦ ਦੀ ਮਰਦਾਨਗੀ ਨੂੰ ਠੇਸ ਲੱਗੇ, ਕੋਈ ਨਹੀਂ ਸਹਾਰਦਾ। ਔਰਤ ਉੱਤੇ ਸ਼ੱਕ ਕੀਤਾ ਜਾਂਦਾ ਹੈ। ਐਸੇ ਲੋਕਾਂ ਲਈ ਬੱਚਾ ਹੋਣਾ ਚਾਹੀਦਾ ਹੈ। ਬੱਚਾ ਹੋਣ ਬਗੈਰ ਇੱਜ਼ਤ ਨਹੀਂ ਬਚਦੀ। ਬੀਜ ਚਾਹੇ ਕੋਈ ਵੀ ਪਾ ਜਾਵੇ। ਧਰਤੀ ਬੰਜਰ ਨਹੀਂ ਰਹਿਣੀ ਚਾਹੀਦੀ। ਜੈਸਾ ਵੀ ਬੀਜ ਹਰਾ ਹੋ ਜਾਵੇ। ਮਤਲਬ ਫ਼ਲ ਲੈਣ ਦਾ ਹੁੰਦਾ ਹੈ। ਕੈਲੋ ਨੂੰ ਯਾਦ ਆਇਆ। ਉਨ੍ਹਾਂ ਦੇ ਗੁਆਂਢ ਇੱਕ ਬਹੂ ਦੇ ਵਿਆਹ ਹੋਏ ਨੂੰ 15 ਸਾਲ ਹੋ ਗਏ ਸਨ। ਔਰਤਾਂ ਉਸ ਨੂੰ ਆਪੋ-ਆਪਣੇ ਨੁਕਤੇ ਅਜ਼ਮਾਏ ਹੋਏ ਦੱਸਦੀਆਂ ਰਹੀਆਂ ਸਨ। ਇੱਕ ਔਰਤ ਨੇ ਕਿਹਾ, “ ਆਪਦੇ ਸਰੀਰ ਦੀ ਚਰਬੀ ਘੱਟ ਕਰ। 10 ਕਿੱਲੋ ਦਾ ਤੇਰਾ ਢਿੱਡ ਹੈ। ਬੱਚਾ ਕਿਥੇ ਠਹਿਰੇਗਾ? “ ਇੱਕ ਸਿਆਣੀ ਔਰਤ ਨੇ ਕਿਹਾ, “ ਖ਼ਾਇਆ, ਪੀਆ ਘੱਟ ਕਰ। ਹਰੇਕ 10 ਮਿੰਟ ਪਿੱਛੋਂ ਬਾਥਰੂਮ ਚਲੀ ਜਾਂਦੀ ਹੈ। ਜਿਸ ਅੰਦਰ ਪਾਣੀ ਦਾ ਨਲ ਲੱਗਾ ਹੈ। ਬਿੰਦੇ-ਬਿੰਦੇ ਬਾਥਰੂਮ ਤੁਰੀ ਰਹਿੰਦੀ ਹੈ। ਆਪਦੇ ਮਰਦ ਕੋਲ ਟਿਕ ਕੇ ਨਹੀਂ ਸੌਂਦੀ ਹੋਣੀ। ਇਸ ਤਰਾਂ ਤਾਂ ਬੱਚਾ ਠਹਿਰਨਾ ਔਖਾ ਹੈ। ਕੈਲੋ ਦੀ ਮੰਮੀ ਨੇ ਕਿਹਾ, “ ਤੂੰ ਆਪ ਇੰਨਾ ਰਾਸ਼ਨ ਖਾਂਦੀ ਰਹਿੰਦੀ ਹੈ। ਆਪ ਪਹਿਲਵਾਨ ਵਰਗੀ ਪਈ ਹੈ। ਤੇਰਾ ਘਰਵਾਲਾ ਡਿੱਕ-ਡਿੱਕ ਹਿੱਲਦਾ ਹੈ। ਬਾਈ ਨੂੰ ਵੀ ਚੱਜ ਦੀ ਖ਼ੁਰਾਕ ਦੇ ਦਿਆ ਕਰ। ਕਦੇ ਚਮਚਾ ਘਿਉ ਦਾ ਖੁਆ ਦਿਆਂ ਕਰ। ਮੁਰਗ਼ੀਆਂ ਦੇ ਕੱਚੇ ਅੰਡੇ ਖਾਣ ਨਾਲ ਮਰਦਾਨਗੀ ਆਉਂਦੀ ਹੈ। ਗੁਆਂਢਣ ਮਾਸਟਨੀ ਨੇ ਦੱਸਿਆ, “ ਮੈਂ ਜਲੰਧਰ ਪੜ੍ਹਾਉਣ ਜਾਂਦੀ ਹਾਂ। ਸੁਣਿਆ ਹੈ, ਉਥੇ ਇਕ ਡਾਕਟਰ ਗਰਭ ਵਿੱਚ ਮਰਦ ਦੇ ਸ਼ਕਰਾਣੂ ਰੱਖਦਾ ਹੈ। ਬਹੁਤ ਸਫ਼ਲ ਜ਼ਮਾਇਆਂ ਹੋਇਆ ਡਾਕਟਰ ਹੈ। ਉਹ ਡਾਕਟਰ ਦਾ ਇੰਨਾਂ ਤਜਰਬਾ ਹੈ, ਕਿ 60 ਸਾਲਾਂ ਬਾਂਝ ਔਰਤਾਂ ਦੇ 2, 3, 4, 5, 6 ਬੱਚੇ ਇਕੋ ਬਾਰ ਹੋਏ ਹਨ। ਉਹ ਔਰਤ ਹਾਂ-ਹੂੰ ਕਰ ਛੱਡਦੀ ਸੀ। ਫਿਰ ਉਸ ਦੇ ਤਿੰਨ ਬੱਚੇ ਇੱਕੋ ਬਾਰ ਹੋਏ। ਉਹ ਬੱਚੇ ਮਾਂ-ਪਿਉ ਕਿਸੇ ਵਰਗੇ ਵੀ ਨਹੀਂ ਸਨ। ਦੇਸੀ ਮੁਰਗ਼ੀਆਂ ਦੀ ਤਰਾਂ ਰੰਗ ਬਰੰਗੇ ਨਮੂਨੇ ਸਨ।

ਭਾਗ 30 ਕੁੜੀਆਂ ਬੇਗਾਨਾ ਧੰਨ ਹੁੰਦੀਆਂ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਸਲ ਵਿੱਚ ਕੈਲੋ ਦੇ ਦਾਦਾ-ਦਾਦੀ ਦੀ ਉਮਰ ਹੋ ਗਈ ਸੀ। ਉਨ੍ਹਾਂ ਨੇ ਕੈਲੋ ਤੇ ਰਾਜੂ ਨੂੰ ਛੇਤੀ ਵਿਆਹ ਕਰਾਉਣ ਲਈ ਮਨਾਇਆ ਸੀ। ਉਨ੍ਹਾਂ ਕੋਲ ਬਹਿੰਦਿਆਂ, ਉੱਠ ਦਿਆਂ ਇੱਕੋ ਗੱਲ ਸੀ। ਦਾਦੀ ਕੈਲੋ ਨੂੰ ਸੁਣਾਂ ਕੇ ਕਹਿੰਦੀ, “ ਜੁਆਨ ਕੁੜੀਆਂ ਦੇ ਹੱਥ ਪੀਲੇ ਛੇਤੀ ਤੋਂ ਛੇਤੀ ਕਰ ਦੇਣੇ ਚਾਹੀਦੇ ਹਨ। ਕੁੜੀਆਂ ਬੇਗਾਨਾ ਧੰਨ ਹੁੰਦੀਆਂ ਹਨ। ਕੈਲੋ ਆਪਦੇ ਘਰ ਚੱਲੀ ਜਾਵੇ। ਕੈਲੋ ਦਾ ਦਾਦਾ ਹੁੰਗਾਰਾ ਭਰਦਾ, “ ਕੁੜੀ ਸਾਨੂੰ ਵੀ ਪਿਆਰੀ ਹੈ। ਸਾਡਾ ਤਾਂ ਮਤਲਬ ਇਹੀ ਹੈ। ਜਿਉਂਦੇ ਜੀਅ ਵਿਆਹ ਦੇਖ ਜਾਈਏ। “ “ ਕੁੜੀਆਂ ਤੇ ਨਿੱਤ ਬਾਰ ਆਉਂਦਾ ਹੈ। ਵੱਧ ਕੇ ਵੀ ਕਿੱਡੀ ਗਈ ਹੈ। ਸਾਡੇ ਬੈਠਿਆਂ ਵਿਆਹ ਹੋ ਜਾਵੇ। ਜਦੋਂ ਕੁੜੀਆਂ 20, 22 ਸਾਲ ਦੀਆਂ ਹੋਣ ਜਾਣ ਵਿਆਹ ਦੇਣੀਆਂ ਚਾਹੀਦੀਆਂ ਹਨ। “ “ ਰਾਜੂ ਦੀ ਦਾਦੀ, ਕੁੜੀ ਦਾ ਵਿਆਹ ਹੋ ਜਾਵੇ, ਤਾਂ ਮੁੰਡੇ ਦਾ ਵਿਆਹ ਕਰਨਾ ਹੈ। ਕੁੜੀ ਦਰੋਂ ਜਾਵੇਗੀ, ਤਾਂ ਬਹੂ ਲਈ ਥਾਂ ਬਣੇਗੀ। ਜੇ ਰਾਜੂ ਪਹਿਲਾਂ ਵਿਆਹ ਲਿਆ। ਨਣਦ ਭਰਜਾਈ ਲੜਦੀਆਂ ਰਹਿਣਗੀਆਂ।

ਹੁਣ ਦੋਨਾਂ ਦੇ ਵਿਆਹ ਤਾਂ ਹੋ ਗਏ ਸਨ। ਰਾਜੂ ਦੇ ਵਿਆਹ ਨੂੰ ਅਜੇ ਦੂਜਾ ਦਿਨ ਸੀ। ਉਸ ਦੀ ਵਹੁਟੀ, ਦਾਦੀ ਕੋਲ ਬੈਠ ਗਈ। ਦਾਦੀ ਨੇ ਉਸ ਦਾ ਮੂੰਹ ਚੁੰਮਿਆ। ਆਪਦੀ ਛਾਤੀ ਨਾਲ ਲਾ ਕੇ ਪਿਆਰ ਕੀਤਾ। ਹੌਲੀ ਜਿਹੀ ਉਸ ਨੂੰ ਕਿਹਾ, “ ਹੁਣ ਤਾਂ ਤੇਰੇ ਵੱਲ ਦੇਖਦੇ ਹਾਂ। ਪੜੋਤੇ ਦਾ ਮੂੰਹ ਦਿਖਾ ਦੇ। ਬੁੱਢੇ ਹੱਡਾ ਦਾ ਕੀ ਹੈ? ਕਦੋਂ ਪਰਾਣ ਨਿਕਲ ਜਾਣ? ਰਾਜ਼ੀ ਨੂੰ ਸ਼ਰਮ ਦੇ ਮਾਰੇ, ਕੋਈ ਗੱਲ ਨਹੀਂ ਆ ਰਹੀ ਸੀ। ਰਾਜੂ ਆਪਦੇ ਕਮਰੇ ਵਿੱਚ ਤਿੰਨ ਬਾਰ ਜਾ ਆਇਆ ਸੀ। ਉਸ ਦੇ ਮੰਜੇ ਉੱਤੇ ਉਸ ਦੀਆਂ ਮਾਮੀਆਂ-ਮਾਸੀਆਂ ਚੜ੍ਹੀਆਂ ਬੈਠੀਆਂ ਸਨ। ਉਸ ਨੇ ਇੱਧਰ-ਉੱਧਰ ਨਿਗ੍ਹਾ ਮਾਰੀਬਹੂ ਵੱਡੀ ਬੇਬੇ ਦੇ ਮੰਜੇ ਉੱਤੇ ਬੈਠੀ ਸੀ। ਰਾਜੂ ਨੇ ਕਿਹਾ, “ ਬੇਬੇ ਕੀ ਸਾਰੀਆਂ ਗੱਲਾਂ ਅੱਜ ਹੀ ਕਰ ਲੈਣੀਆਂ ਹਨ? ਕੀ ਸਵੇਰੇ ਦਿਨ ਨਹੀਂ ਚੜ੍ਹਨਾ? ਇਸ ਨੂੰ ਨੀਂਦ ਆਉਂਦੀ ਹੋਣੀ ਹੈ। ਦਾਦੀ ਪੋਤੇ ਦੀ ਗੱਲ ਸੁਣ ਕੇ, ਭਖ ਗਈ। ਉਸ ਨੇ ਕਿਹਾ, “ ਦੇ ਖਾਂ ਵਹੁਟੀ ਦਾ ਖ਼ਿਆਲ ਰੱਖਣ ਵਾਲਾ। ਪਹਿਲਾਂ ਵਿਆਹ ਨਹੀਂ ਕਰਾਉਂਦਾ ਸੀ। ਹੁਣ ਸਾਰਾ ਟੱਬਰ ਛੱਡ ਕੇ, ਬਹੂ ਨੂੰ ਲੋਰੀਆਂ ਦੇ ਕੇ ਸੌਣ ਜੋਗਾ ਹੋ ਗਿਆ। ਜਾ ਬਹੂ ਸੌ ਜਾ। ਕੁੜੇ ਕੈਲੋ ਉਰੇ ਆ, ਰਾਜੀ ਨੂੰ ਨਹੀਂ ਪਤਾ, ਕਿਥੇ ਸੌਣਾ ਹੈ? ਬਹੂ ਨੂੰ ਇਸ ਦੇ ਕਮਰੇ ਵਿੱਚ ਛੱਡੇ ਆ।

ਕੈਲੋ ਨੇ ਰਾਜੀ ਨੂੰ ਕਿਹਾ, “ ਮੇਰਾ ਵੀਰਾ ਤੇਰਾ ਕਿੰਨਾ ਖ਼ਿਆਲ ਰੱਖਦਾ ਹੈ? ਅੱਜ ਸ਼ਾਮੀ ਰੋਟੀ ਖਾਂਦਾ, ਤੇਰੇ ਮੂੰਹ ਵਿੱਚ ਬੁਰਕੀਆਂ ਪਾਉਂਦਾ ਸੀ। ਇਸ ਨੇ ਅੱਜ ਮੰਮੀ ਨੂੰ ਇੱਕ ਬਾਰ ਵੀ ਨਹੀਂ ਚੇਤੇ ਕੀਤਾ। ਅੱਗੇ ਮੰਮੀ ਤੋਂ ਰੋਟੀ ਪੁਆ ਕੇ ਖਾਂਦਾ ਸੀ। ਚਲੋ ਇੰਨਾ ਵੀ ਬਹੁਤ ਹੈ। ਤੇਰਾ ਖ਼ਿਆਲ ਰੱਖੇਗਾ। ਰਾਜੂ ਤੇਰੇ ਇਸ਼ਾਰੇ ਉੱਤੇ ਚੱਲੇਗਾ। ਇੱਕ ਪਤੇ ਦੀ ਗੱਲ ਦੱਸਦੀ ਹਾਂ। ਅੱਜ ਜਿਸ ਦਾ ਜ਼ੋਰ ਚੱਲ ਗਿਆ। ਉਹ ਦੂਜੇ ਉੱਤੇ ਰੋਹਬ ਰੱਖੇਗਾ। ਤੈਨੂੰ ਇਸ਼ਾਰਾ ਕਰ ਦਿੱਤਾ ਹੈ। ਉਮੀਦ ਹੈ, ਸਮਝ ਗਈ ਹੋਵੇਗੀਜੋ ਪਹਿਲੀ ਬਾਰ ਛਾ ਗਿਆ। ਉਸ ਦੇ ਹੱਥ ਬਾਜ਼ੀ ਲੱਗ ਜਾਂਦੀ ਹੈ। ਰਾਜੀ ਨੇ ਕੈਲੋ ਨੂੰ ਹਮ-ਉਮਰ ਸਮਝ ਕੇ, ਗੱਲ ਦਾ ਜੁਆਬ ਦਿੱਤਾ, “ ਆਪਦਾ ਵੀ ਦੱਸ ਦੇ  ਤੁਹਾਡੇ ਦੋਨਾਂ ਵਿੱਚੋਂ ਕੌਣ ਬਾਜੀ ਮਾਰ ਗਿਆ? ਪ੍ਰੇਮ ਨੂੰ ਤਾਂ ਤੂੰ ਭੌਂਦੂ ਹੀ ਸਮਝਦੀ ਹੋਵੇਗੀ। ਵਿਚਾਰਾ ਬੌਂਦਲਿਆ ਜਿਹਾ ਲੱਗਦਾ ਹੈ। ਮੈਨੂੰ ਵੀ ਕੋਈ ਨੁਕਤਾ ਦੱਸਦੇ  ਰਾਜੀ ਤੂੰ ਮੇਰਾ ਨਾਂ ਹੀ ਪੁੱਛ। ਜੇ ਸੁਣੇਗੀ, ਚੱਕਰ ਖਾ ਜਾਵੇਗੀ। ਮੇਰੀ ਕਿਸਮਤ ਬਹੁਤ ਬਲਵਾਨ ਹੈ। ਅੱਜ ਤੂੰ ਆਪਦੇ ਬਾਰੇ ਸੋਚ, ਆਪਦੀ ਸੁਮਾਰ ਲੈ। ਸਾਰੀ ਉਮਰ ਰਾਜੂ ਦੇ ਦਿਲ ਤੇ ਰਾਜ ਕਰੇਗੀ। ਇਹ ਛੇਤੀ ਕੀਤੇ, ਕਿਸੇ ਨਾਲ ਘੁਲਦਾ-ਮਿਲਦਾ ਨਹੀਂ ਜਕਦਾ ਰਹਿੰਦਾ ਹੈ। ਮੁੰਡਾ ਕਿੱਤੇ ਤੇਰੇ ਤੋਂ ਸ਼ਰਮਾਉਂਦਾ ਨਾਂ ਰਹੇ? “ “ ਕੀ ਤੂੰ ਆਪਦੇ ਭਰਾ ਦੀ ਤਰਫ਼ਦਾਰੀ ਕਰ ਰਹੀ ਹੈ? ਤੂੰ ਕੀ ਸਮਝਦੀ ਹੈ? ਮੈਂ ਨਿਸੰਗ ਹੋ ਕੇ, ਉਸ ਨਾਲ ਘੁਲ-ਮਿਲ ਜਾਵਾਂ। ਕਿਆ ਸਲਾਹ ਦਿੱਤੀ ਹੈ? ਅਗਲਾ ਮੈਨੂੰ ਚੱਕ ਕੇ, ਬਾਹਰ ਮਾਰੇਗਾ। “ “ ਰਾਜੀ ਮੈਂ ਮਜ਼ਾਕ ਨਹੀਂ ਕਰਦੀ। ਮੇਰਾ ਵੀਰ ਬਹੁਤ ਸਾਊ ਹੈ। ਐਡੀ ਸੋਹਣੀ ਕੁੜੀ ਨੂੰ ਉਸ ਨੇ ਦੇਖਦੇ ਹੀ ਰਹਿ ਜਾਣਾ ਹੈ। ਤੈਨੂੰ ਇਕੱਲੀ ਨੂੰ ਮੂਹਰੇ ਦੇਖ ਕੇ, ਸੁਰਤ ਹੀ ਨਾਂ ਗੁਆ ਬੈਠੇ। “ “ ਉਹ ਤਾਂ ਮੈਂ ਦੇਖ ਲਿਆ, ਤਾਂਹੀ ਤਾਂ ਦਾਦੀ ਤੋਂ ਝਿੜਕਾਂ ਖਾਂਦੀਆਂ ਹਨ। ਜਦੋਂ ਉਹ ਕਮਰੇ ਵਿੱਚ ਗਈਆਂ। ਰਾਜੂ ਮਾਮੀਆਂ, ਮਾਸੀਆਂ ਨੂੰ ਕਹਿ ਰਿਹਾ ਸੀ, “ ਤੁਸੀਂ ਸਾਰਾ ਵਿਆਹ ਦੇਖਿਆ ਹੈ। ਬਹੁਤ ਕੰਮ ਵੀ ਕੀਤਾ ਹੈ। ਸੌ ਜਾਵੋ, ਥੱਕ ਗਈਆਂ ਹੋਵੋਗੀਆਂ। ਉਸ ਦੀ ਛੋਟੀ ਮਾਸੀ ਨੇ ਕਿਹਾ, “ ਅਸੀਂ ਤਾਂ ਤੇਰੀ ਵਹੁਟੀ ਨਾਲ ਗੱਲਾਂ ਕਰਨੀਆਂ ਹਨ। ਸਾਨੂੰ ਨੀਂਦ ਨਹੀਂ ਆਉਂਦੀ। “ “ ਮਾਸੀ ਉਹ ਦਾਦੀ ਨੂੰ ਕਹਿ ਰਹੀ ਸੀ, “ ਉਸ ਦਾ ਸਿਰ ਦੁਖਦਾ ਹੈ। ਬੇਆਰਾਮੀ ਬਹੁਤ ਹੋ ਗਈ ਹੈ। ਵੱਡੀ ਮਾਸੀ ਨੇ ਕਿਹਾ, “ ਸੱਚੀ ਗੱਲ ਹੈ। ਵਿਆਹ ਕਰਾਕੇ ਮੁੰਡੇ ਬਹੂਆਂ ਦੇ ਬਣ ਜਾਂਦੇ ਹਨ। ਰਾਜੂ ਤੂੰ ਵੀ ਅੱਜ ਹੀ ਬਹੂ ਦੀ ਹਮੈਤ ਕਰਨ ਲੱਗ ਗਿਆ ਹੈ। ਮਾਮੀ ਨੇ ਕਿਹਾ, “ ਅਸੀਂ ਤਾਂ ਚਲੀਆਂ ਜਾਂਦੀਆਂ ਹਾਂ। ਜੇ ਵਹੁਟੀ ਦਾ ਸਿਰ ਜ਼ਿਆਦਾ ਦੁਖਦਾ ਹੈ। ਇਸਦੇ ਕੋਲ ਪੈ ਜਾਂਦੀਆਂ ਹਾਂ। ਸਿਰ ਘੁੱਟ ਦੇਵਾਂਗੀਆਂ। “ “ ਮਾਮੀ ਤੁਹਾਡੇ ਮੂਹਰੇ ਹੱਥ ਬੰਨੇ। ਕੀ ਤੁਸੀਂ ਨੱਚ-ਨੱਚ ਕੇ ਥੱਕੀਆਂ ਨਹੀਂ ਹੋ? ਤੁਸੀਂ ਤਾਂ ਪੁੱਠੀਆਂ-ਸਿੱਧੀਆਂ ਗੱਲਾਂ ਕਰਕੇ, ਉਸ ਨੂੰ ਬੁਖਾਰ ਵੀ ਚੜ੍ਹਾ ਦੇਣਾਂ ਹੈ। ਆਪਦੇ ਦੇਸੀ ਇਲਾਜ ਕੋਲੇ ਰੱਖਿਆ ਕਰੋ। ਮੈਂ ਇਸ ਨੂੰ ਗੋਲੀ ਦੇ ਕੇ, ਸੁਲਾ ਦੇਣਾ ਹੈ।

ਭਾਗ 31 ਹਰ ਥਾਂ ਤੇ ਦਾਰੂ ਪੀ ਕੇ, ਨਸ਼ੇ ਖਾ ਕੇ ਰੰਗ ਵਿੱਚ ਭੰਗ ਪਾਉਂਦੇ ਹਨ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮਰਦ ਤੋਂ ਇਹੀ ਆਸ ਰੱਖੀ ਜਾਂਦੀ ਹੈ। ਉਹ ਪੈਦਾ ਹੋ ਜਾਣ। ਕੋਈ ਸਾਊ ਜਿਹੀ ਔਰਤ ਲਿਆ ਕੇ, ਉਸ ਨੂੰ ਘਰ ਵਸਾ ਲੈਣ। ਔਰਤ ਦੁਆਰਾ ਬੱਚੇ ਪੈਦਾ ਕਰਨ। ਖ਼ਾਸ ਕਰਕੇ ਮੁੰਡਿਆਂ ਦੀ ਹੀ ਪੈਦਾਵਾਰ ਕਰਨਜੋ ਕੁੜੀਆਂ ਪੈਦਾ ਕਰਦਾ ਹੈ। ਕਈ ਉਸ ਨੂੰ ਮਰਦ ਨਹੀਂ ਸਮਝਦੇ। ਲੋਕਾਂ ਦਾ ਕਹਿਣਾ ਹੈ, “ ਕੁੜੀਆਂ ਨੂੰ ਔਰਤਾਂ ਪੈਦਾ ਕਰਦੀਆਂ ਹਨ। ਐਸੇ ਲੋਕ ਕਿਉਂ ਭੁੱਲ ਜਾਂਦੇ ਹਨ? ਕੁੜੀਆਂ ਹੀ ਘਰ ਵਸਾਉਂਦੀਆਂ ਹਨ। ਪਤਨੀ, ਮਾਂ ਨੂੰ ਵੀ ਕਿਸੇ ਨੇ ਜੰਮ ਕੇ ਭੇਜਿਆ ਹੈ। ਕਈ ਮਰਦ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਦੇ ਘਰ ਵਿੱਚ ਧੀ ਜੰਮੇ, ਕੋਈ ਹੋਰ ਮਰਦ ਉਸ ਨਾਲ ਸਰੀਰਕ ਸਬੰਦ ਕਰੇ। ਆਪ ਮਰਦ ਇਹ ਤਾਂ ਚਾਹੁੰਦੇ ਹਨ। ਉਨ੍ਹਾਂ ਲਈ ਆਏ ਦਿਨ, ਨਵੀਂ ਔਰਤ ਦਾ ਮਿਲਾਪ ਹੋਵੇ। ਹਰ ਨਵੀਂ ਔਰਤ ਦੇ ਸਰੀਰ ਦਾ ਅਨੰਦ ਲੈ ਸਕਣ। ਰਾਜੂ ਨੂੰ ਉਸ ਦੇ ਮਾਮੇ ਨੇ ਕਿਹਾ, “ ਮਰਦ ਦਾ ਬੱਚਾ ਬਣ। ਅੱਜ ਤੂੰ ਸ਼ੇਰ ਬਣਨਾ ਹੈ। ਤਾਂਹੀ ਮਰਦ ਪੈਦਾ ਹੋਵੇਗਾ। ਰਾਜੂ ਦੇ ਚਾਚੇ ਨੇ ਕਿਹਾ, “ ਖ਼ਾਨਦਾਨ ਨੂੰ ਲਾਜ ਨਾਂ ਲਾ ਦੇਵੀ। ਦੁੱਧ ਦੇ ਭਾਵੇਂ ਦੋ ਗਲਾਸ ਪੀ ਲੈ। ਔਰਤ ਮਰਦਾਨਗੀ ਦੇਖਦੀ ਹੈ। ਔਰਤ ਮਰਦ ਦੇ ਘਰ ਵਸਦੀ ਹੈ।

ਰਾਜੂ ਦੇ ਮਾਸੜ ਨੇ ਕਿਹਾ, “ ਸਾਲ਼ਿਆ ਜਕਣਾ ਨਹੀਂ ਹੈ। ਜਮਾਂ ਉਵੇਂ ਕਰਨੀ ਹੈ। ਜਿਵੇਂ ਸ਼ੇਰ ਸ਼ਿਕਾਰ ਉੱਤੇ ਝਪਟਦਾ ਹੈ। ਬੱਸ ਇੱਕ ਨਹੀਂ ਸੁਣਨੀ। ਜੇ ਤੂੰ ਜ਼ਨਾਨੀ ਦੀਆਂ ਸੁਣਨ ਲੱਗ ਗਿਆ। ਸਾਰੀ ਉਮਰ ਲਾਰਿਆਂ ਵਿੱਚ ਰੱਖੇਗੀ। “ “ ਯਾਰ ਤੂੰ ਮੈਨੂੰ ਹੁਣ ਸਾਲਾ ਨਾਂ ਕਹਿਆਂ ਕਰ। ਮੇਰਾ ਵਿਆਹ ਹੋ ਗਿਆ ਹੈ। ਅੱਗੇ ਤਾਂ ਮੈਂ ਸੋਚਦਾ ਸੀ। ਸ਼ਾਇਦ ਤੁਸੀਂ ਮੈਨੂੰ ਆਪਦੀ ਭੈਣ ਦਾ ਰਿਸ਼ਤਾ ਦੇਣਾ ਹੈ। ਪਰ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ। ਮੈਂ ਲੱਗਦੇ ਹੱਥੀਂ ਇੱਕ ਹੋਰ ਵਿਆਹ ਤੁਹਾਡੀ ਭੈਣ ਨਾਲ ਕਰਾ ਲੈਂਦਾ ਹਾਂ। “ “ ਪਹਿਲਾਂ ਇੱਕ ਤਾਂ ਸੰਭਾਲ ਲੈ। ਔਰਤ ਨੂੰ ਨੱਥ ਪਾਉਣ ਦੀ ਅੱਜ ਹੀ ਬਾਰੀ ਹੈ। “ “ ਮਾਸੜਾ ਅੱਜ ਤੱਕ ਤਾਂ ਮੇਰੇ ਨਾਲ ਕਦੇ ਗੱਲ ਨਹੀਂ ਕੀਤੀ। ਇਹ ਤੁਸੀਂ ਕਹਿ ਕੀ ਰਹੇ ਹੋ? ”

ਮਾਸੜ ਨੇ ਟੇਢਾ ਜਿਹਾ ਝਾਕ ਕੇ ਕਿਹਾ, “ ਰਾਜੂ ਤੇਰੇ ਸਹੁਰੇ ਬਹੁਤ ਕੰਜੂਸ ਨਿਕਲੇ। ਇੰਨੇ ਮਾੜੇ ਬੰਦੇ ਮੈਂ ਨਹੀਂ ਦੇਖਣੇ। ਦਾਰੂ ਪੀਣ ਨੂੰ ਨਹੀਂ ਦਿੱਤੀ। ਮਾਮੇ ਨੇ ਹਾਮੀ ਭਰਦੇ ਨੇ ਕਿਹਾ, “ ਮੈਨੂੰ ਅੱਜ ਸ਼ਰਾਬ ਨਹੀਂ ਚੜ੍ਹਦੀ। ਬਾਈ ਤੇਰੀ ਗੱਲ ਸੌਲ਼ਾਂ ਆਨੇ ਸਹੀ ਹੈ। ਇਸ ਦੇ ਸਹੁਰਿਆਂ ਨੇ, ਸਾਡੀਆਂ ਛਾਪਾਂ ਮਾਰ ਲਈਆਂ। ਉਂਗਲਾਂ ਖੱਟੀਆਂ ਨਹੀਂ ਕੀਤੀਆਂ। ਮਾਸੜ ਮਾਮਿਆਂ ਨੂੰ ਛਾਪਾਂ ਨਹੀਂ ਪਾ ਸਕੇ। ਸਹੁਰੇ ਜਿਹੋ-ਜਿਹੇ ਹੋਣ। ਨਵੇਂ ਵਿਆਹੇ ਲਈ ਪਿਆਰੇ ਹੁੰਦੇ ਹਨ। ਰਾਜੂ ਨੂੰ ਉਨ੍ਹਾਂ ਦੀ ਗੱਲ ਸੂਲ ਵਾਂਗ ਚੁਬੀ। ਉਸ ਨੇ ਕਿਹਾ, “ ਤੁਸੀਂ ਇੰਨੇ ਵੱਡੇ ਬੰਦੇ ਹੋ। ਕੀ ਤੁਹਾਨੂੰ ਕਿਸੇ ਚੀਜ਼ ਦਾ ਘਾਟਾ ਹੈ? ਤੋਲੇ ਦੀ ਸੋਨੇ ਦੀ ਛਾਪ ਪੁਆ ਕੇ, ਕਿਹੜਾ ਤੁਸੀਂ ਸ਼ਾਹ ਬਣ ਜਾਂਦੇ? ਦਾਰੂ ਤੁਸੀ ਰੋਜ਼ ਪੀਂਦੇ ਹੋ। ਤੁਸੀਂ ਥੋੜ੍ਹੀ ਜਿਹੀ ਢਿੱਲ ਕਰ ਦਿੱਤੀ। ਫੁੱਫੜ ਵਾਂਗ ਅਨੰਦਾਂ ਪਿੱਛੋਂ ਹੀ ਰੁੱਸ ਕੇ ਚਲੇ ਜਾਂਦੇ। ਜੇ ਤੁਸੀਂ ਅਜੇ ਵੀ ਛਾਪਾਂ ਉਡੀਕਦੇ ਹੋ। ਇਹ ਗੱਲ ਦਿਮਾਗ਼ ਵਿੱਚੋਂ ਕੱਢ ਦਿਉ। ਕੋਈ ਗ਼ਰੀਬ ਹੋਵੇ। ਉਸ ਨੂੰ ਦੇਣ ਵਿੱਚ ਕੋਈ ਹਰਜ ਨਹੀਂ ਹੈ। ਜੋ ਮੇਰੇ ਸਹੁਰੇ ਤੁਹਾਨੂੰ ਛਾਪਾਂ ਪਾਉਂਦੇ। ਉਨ੍ਹਾਂ ਦੇ ਤੁਸੀਂ ਕੀ ਲੱਗਦੇ ਹੋ? ਕੀ ਤੁਸੀਂ ਆਪ ਪਾਉਣ ਲਈ ਛਾਪਾਂ ਆਪ ਨਹੀਂ ਖ਼ਰੀਦ ਸਕਦੇ? ਤੁਸੀਂ ਮੇਰੇ ਘਰਵਾਲੀ ਲਈ ਕੀ ਲੈ ਕੇ ਆਏ ਹੋ? ਜੋ ਉਹ ਤੁਹਾਨੂੰ ਤੋਲੇ-ਤੋਲੇ ਦੀਆਂ ਛਾਪਾਂ ਦਾਨ ਕਰ ਦਿੰਦੀ। ਮਾਸੜ ਉੱਠ ਕੇ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਸ਼ਰਾਬੀ ਤੇ ਗ਼ੁੱਸੇ ਵਿੱਚ ਹੋਣ ਨਾਲ ਲਾਲ ਹੋ ਗਈਆਂ ਸਨ। ਉਸ ਨੇ ਪੈਰਾਂ ਵਿੱਚ ਜੁੱਤੀ ਪਾਉਂਦੇ ਨੇ ਕਿਹਾ, “ ਅਸੀਂ ਕੋਈ ਕੁੱਤੇ ਨਹੀਂ ਹਾਂ। ਜੋ ਤੇਰੀਆਂ ਬੋਟੀਆਂ ਤੇ ਬੈਠੇ ਹਾਂ। ਮਾਮੇ ਨੇ ਕਿਹਾ, “ ਮੈਂ ਤਾਂ ਹੁਣੇ ਚੱਲਿਆਂ ਹਾਂ। ਪਹਿਲਾਂ ਮਿਲਣੀ ਤੇ ਬੇਇੱਜ਼ਤੀ ਕਰਾ ਦਿੱਤੀ। ਛਾਪਾ ਨਹੀਂ ਪਾਈਆਂ। ਹੁਣ ਇਹ ਮੁੰਡਾ ਇੱਜ਼ਤ ਉਤਾਰ ਰਿਹਾ ਹੈ। ਅਸੀਂ ਜੁੱਤੀਆਂ ਖਾਣ ਨਹੀਂ ਆਏ ਕਲ ਨੂੰ ਨਵੀਂ ਬਹੂ ਐਸੇ ਬੋਲੇਗੀ। ਮੈਂ ਚੱਲਿਆਂ ਹਾਂ। ਉਸ ਨੇ, ਕਾਰ ਸਟਾਰਟ ਕਰ ਲਈ। ਮਾਮੀ ਨੂੰ ਬਾਂਹੋਂ ਫੜ ਕੇ ਕਹਿਣ ਲੱਗਾ, “ ਤੂੰ ਮੇਰੇ ਨਾਲ ਤੁਰਦੀ ਹੈਂ ਜਾਂ ਨਹੀਂ। ਮੈਂ ਚੱਲਿਆਂ ਹਾਂ। ਮਾਮੀ ਨੇ ਕਿਹਾ, “ ਮੈਂ ਸ਼ਰਾਬੀ ਬੰਦੇ ਦੀ ਗੱਡੀ ਵਿੱਚ ਨਹੀਂ ਬੈਠਣਾ। ਤੇਰੇ ਪੈਰਾਂ ਤੋਂ ਤੁਰਿਆਂ ਨਹੀਂ ਜਾ ਰਿਹਾ। ਮੇਰੀਆਂ ਵੀ ਲੱਤਾਂ ਭੰਨੇਗਾ।  ਕਾਰ ਨੂੰ ਚਾਬੀ ਲਾ ਕੇ, ਮਾਮਾ ਹੋਰ ਦਾਰੂ ਦੇ ਪੈੱਗ ਪੀਣ ਚਲਾ ਗਿਆ ਸੀ।

ਉਨ੍ਹਾਂ ਦੀ ਖੱਪ ਸੁਣ ਕੇ, ਰਾਜੂ ਦੇ ਮੰਮੀ-ਡੈਡੀ ਤੇ ਹੋਰ ਵੀ ਸਾਰੇ ਇਕੱਠੇ ਹੋ ਗਏ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਕੀ ਗੱਲ ਹੋਈ ਹੈ? ਉਨ੍ਹਾਂ ਨੂੰ ਪਤਾ ਸੀ। ਹਰ ਥਾਂ ਇਹ ਤੇ ਦਾਰੂ ਪੀ ਕੇ, ਨਸ਼ੇ ਖਾ ਕੇ ਰੰਗ ਵਿੱਚ ਭੰਗ ਪਾਉਂਦੇ ਹਨ। ਇਵੇਂ ਹੀ ਖੋਰੂ ਪਾਉਂਦੇ ਹਨ। ਰਾਜੂ ਦੇ ਡੈਡੀ ਨੇ ਕਾਰ ਵਿੱਚੋਂ ਚਾਬੀਆਂ ਕੱਢ ਲਈਆਂ ਸਨ। ਮੁੜ ਕੇ ਆ ਕੇ, ਮਾਮਾ ਕਾਰ ਵਿੱਚ ਬੈਠ ਗਿਆ। ਸਟੇਰਿੰਗ ਨੂੰ ਜੱਫੀ ਪਾ ਕੇ ਸੌ ਗਿਆ।

ਭਾਗ ਮੁਰਗ਼ੀ  ਦਾਲੀ ਦੀ  ਘਰ 32 ਬਰਾਬਰ ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਕਈਆਂ ਦੇ ਇਹ ਸ਼ਰਾਬ ਐਸੀ ਸਿਰ ਚੜ੍ਹਦੀ ਹੈ। ਬੰਦੇ ਦੇ ਸੁਆਸ ਉੱਤੇ ਪਹੁੰਚ ਜਾਂਦੇ ਹਨ। ਸ਼ਰਾਬ ਪੀਣ ਨਾਲ ਸਰੀਰ ਦੇ ਅੰਗ ਗੁਰਦੇ, ਦਿਮਾਗ਼ ਫੇਲ ਹੋ ਜਾਂਦਾ ਹੈ। ਦਿਮਾਗ਼ ਫੇਲ ਦਾ ਮਤਲਭ ਬੰਦਾ ਪਾਗਲ ਹੋ ਜਾਂਦਾ ਹੈ। ਸ਼ਰਾਬੀ ਹੋਸ਼ ਵਿੱਚ ਨਹੀਂ ਹੁੰਦੇ। ਸ਼ਰਾਬ ਪੀ ਕੇ, ਚੰਗਾ ਭਲਾ ਕਮਲੀਆਂ ਮਾਰਨ ਲੱਗ ਜਾਂਦਾ ਹੈ। ਹਰ ਪਸਾਦ ਦੀ ਜੜ੍ਹ ਸ਼ਰਾਬ ਹੈ। ਨਸ਼ੇ ਵਿੱਚ ਦਿਲ ਦੀ ਗੱਲ ਕਹਿਣੀ, ਕਰਨੀ, ਮਨਾਉਣੀ ਸੌਖੀ ਹੋ ਜਾਂਦੀ ਹੈ। ਪ੍ਰੇਮ ਨੂੰ ਪਿੰਡ ਵਿੱਚ ਫਿਰਨ ਦੀ ਆਦਤ ਪੈ ਗਈ ਸੀ। ਉਸ ਕੋਲ ਸ਼ਰਾਬ ਪੀਣ ਵਾਲੇ ਦੋ, ਚਾਰ ਆਏ ਰਹਿੰਦੇ ਸਨ। ਸ਼ਰਾਬ ਸਿਰ ਚੜ੍ਹ ਕੇ ਬੋਲਦੀ ਹੈ। ਇਹ ਬੰਦੇ ਨੂੰ ਸ਼ੈਤਾਨ ਬਣਾਂ ਦਿੰਦੀ ਹੈ। ਪ੍ਰੇਮ ਤੋਂ ਚਾਰ ਦਿਨ ਵਿਸਕੀ ਪੀ ਕੇ, ਉਸ ਦੇ ਦੋਸਤ ਇੱਕ ਦਿਨ ਦੇਸੀ ਪਿਆ ਦਿੰਦੇ ਸਨ। ਹਰ ਰੋਜ਼ ਕੋਈ ਮੁਫ਼ਤ ਵਿੱਚ ਕੋਈ ਸ਼ਰਾਬ ਪਿਉਂਦਾ ਨਹੀਂ ਹੈ। ਦੇਸੀ ਦਾ ਇੱਕੋ ਹੀ ਪਹਿਲੇ ਤੋੜ ਦਾ ਹੁੰਦਾ ਹੈ। ਆਪਦੇ ਵਾਲੀ ਭਾਵੇਂ ਕੋਈ ਹੋਰ ਕੱਢੀ ਫਿਰੇ, ਹਰ ਬੰਦਾ ਪਹਿਲੇ ਤੋੜ ਦੀ ਉੱਤੇ ਨੀਅਤ ਰੱਖਦਾ ਹੈ। ਵੱਡੇ ਸ਼ਹਿਰਾਂ ਵਿੱਚ ਜਿਸਮ ਦਾ ਧੰਦਾ ਸ਼ਰੇਆਮ ਚੱਲਦਾ ਹੈ। ਉਵੇਂ ਹੀ ਪਿੰਡਾਂ ਵਿੱਚ ਸਸਤੇ ਜਿਹੇ ਢੰਗ ਨਾਲ ਲੁੱਕ-ਛਿਪ ਕੇ, ਇਹ ਖੇਡ-ਖੇਡੀ ਜਾਂਦੀ ਹੈ। ਇਸ ਵਿੱਚ ਪਿੰਡ ਦੇ ਵੈਲੀ, ਅੱਤ ਦੀਆਂ ਸ਼ਿਕਾਰੀ ਰੰਨਾਂ, ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ, ਅਮੀਰ, ਗ਼ਰੀਬ ਸਬ ਹਿੱਸੇਦਾਰ ਹੁੰਦੇ ਹਨ। ਨਵੇਂ ਮੁੰਡੇ-ਕੁੜੀਆਂ ਨੂੰ ਐਸੇ ਹੀ ਟਰੇਨਿੰਗ ਦਿੰਦੇ ਹਨ। ਪ੍ਰੇਮ ਵੀ ਇੰਨਾ ਦੀ ਚਾਟ ਉੱਤੇ ਲੱਗ ਗਿਆ ਸੀ। ਇਹ ਦਾਰੂ ਪੀਣ ਵਾਲੇ ਅਮਲੀ ਜੋ ਸਿੱਧੇ-ਸਾਧੇ-ਕਮਲੇ ਜਿਹੇ ਪੇਡੂ, ਸੀਰੀ, ਕਾਮੇ ਲੱਗਦੇ ਸਨ। ਕੋਈ ਨਾਂ ਕੋਈ ਨਵੀਂ ਸਾਮੀ ਹਰ ਰਾਤ ਲੈ ਆਉਂਦੇ ਸਨ। ਪ੍ਰੇਮ ਦੀ ਹਰ ਰਾਤ ਖਰੀ ਹੋ ਜਾਂਦੀ ਸੀ।

ਘਰ ਦੀ ਮੁਰਗ਼ੀ ਦਾਲ ਬਰਾਬਰ ਹੁੰਦੀ ਹੈ। ਜਿਸ ਨੂੰ ਹਰ ਰੋਜ਼ ਮੁਰਗ਼ੀ ਮਿਲਦੀ ਹੋਵੇ। ਉਸ ਨੂੰ ਕਰਾਰੀ ਤੇ ਸੁਆਦ ਲੱਗਣੋ ਹੱਟ ਜਾਂਦੀ ਹੈ। ਹਰ ਰੋਜ਼ ਤਾਂ ਇਕੋ ਚੀਜ਼ ਦਾਲ ਹੋਵੇ ਭਾਵੇਂ ਮੁਰਗ਼ੀ ਜਾਂ ਕੁੱਝ ਹੋਰ ਚੀਜ਼ ਢਿੱਡ ਭਰਨ ਲਈ ਖਾਦੀ ਜਾਂਦੀ ਹੈ। ਉਹੀ ਕਾਮ-ਸੈਕਸ ਦੇ ਮਾਮਲੇ ਵਿੱਚ ਹਾਲ ਹੈ। ਲੱਗਦਾ ਹੈ, ਨਵੇਂ ਔਰਤ-ਮਰਦ ਵੱਧ ਸੁਆਦ ਦੇਣਗੇ। ਪਰ ਛੇਤੀ ਹੀ ਟਾਇਰ ਵਿੱਚੋਂ ਫ਼ੂਕ ਨਿਕਲ ਜਾਂਦੀ ਹੈ। ਕੈਲੋ ਦਾ ਵੀ ਮੱਥਾ ਠਣਕ ਕਿਆ ਸੀਉਸ ਨੂੰ ਪਤਾ ਲੱਗ ਗਿਆ ਸੀ। ਪ੍ਰੇਮ ਨੂੰ ਦੂਜੇ ਭਾਂਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਸੀ। ਪ੍ਰੇਮ ਵੱਡੀ ਰਾਤ ਘਰ ਆਉਂਦਾ ਸੀ। ਪ੍ਰੇਮ ਨੇ ਕੈਲੋ ਲਈ ਕੋਈ ਚਾਹ ਨਹੀਂ ਦਿਖਾਇਆ ਸੀ। ਉਸ ਨੇ ਜਦੋਂ ਕੈਲੋ ਨਾਲ ਪਹਿਲੀ ਮੁਲਾਕਾਤ ਕੀਤੀ ਸੀ। ਇੰਨਾ ਹੀ ਪੁੱਛਿਆ ਸੀ, “ ਕੀ ਕਦੇ ਕਿਸੇ ਹੋਰ ਮਰਦ ਦੇ ਨੇੜੇ ਵੀ ਹੋਈ ਹੈ? ਮੈਨੂੰ ਬਦ-ਚੱਲਣ ਔਰਤ ਨਹੀਂ ਚਾਹੀਦੀ। ਕੇਲੋ ਦੀ ਕੋਈ ਮਰਜ਼ੀ ਨਹੀਂ ਪੁੱਛੀ ਸੀ। ਨਾਂ ਵੀ ਪਿਆਰ ਜਿਤਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਪ੍ਰਸੰਸਾ ਤਾਂ ਕੀ ਕਰਨੀ ਸੀ? ਜਦੋਂ ਕੋਈ ਸਾਜ਼ ਡੋਲਕੀ, ਵਾਜਾ ਵਜਾਉਣ ਲੱਗਦਾ ਹੈ। ਉਸ ਤੇ ਵੀ ਦੋ-ਚਾਰ ਮਿੰਟ ਹੱਥ ਫੇਰਿਆ ਜਾਂਦਾ ਹੈ। ਤਾਂ ਸੁਰਾਂ ਠੀਕ ਨਿਕਲਦੀਆਂ ਹਨ। ਐਰ-ਗੈਰ-ਅਣਜਾਣ ਦੇ ਤਾਂ ਇਹ ਬੱਸ ਦੀ ਗੱਲ ਨਹੀਂ ਹੁੰਦੀ। ਜਿਵੇਂ ਮੁੱਲ ਦੀ ਤੀਵੀਂ ਹੁੰਦੀ ਹੈ। ਬਹੁਤ ਜ਼ਿਆਦਾ ਛੇਤੀ ਹੁੰਦੀ ਹੈ। ਜੇ ਦੇਰ ਲੱਗ ਜਾਵੇ, ਅਗਲੀ ਦਾ ਦੂਗਣੇ-ਤਿਗਣੇ ਪੈਸੇ ਵਸੂਲੀ ਕਰਨ ਦਾ ਡਰ ਹੁੰਦਾ ਹੈ। ਉਵੇਂ ਹੀ ਸ਼ਰਾਬੀ ਹੋਏ ਪ੍ਰੇਮ ਨੇ, ਕੋਈ ਗੱਲ ਬਾਤ ਨਹੀਂ ਕੀਤੇ। ਕੈਲੋ ਦੇ ਫੱਟਾ-ਫੱਟ ਕੱਪੜੇ ਉਤਾਰ ਕੇ ਪਰੇ ਮਾਰੇ। ਕੈਲੋ ਨੂੰ ਇਸ ਤਰਾਂ ਲੱਗਦਾ ਸੀ। ਜਿਵੇਂ ਸਾਨ੍ਹ ਝੂਲ ਰਿਹਾ ਹੋਵੇ। ਉਸ ਨੇ ਆਪਦਾ ਸਾਰਾ ਜ਼ੋਰ ਕੇਲੋ ਉੱਤੇ ਲਾ ਕੇ, ਆਪਦੀ ਹਵਸ ਉਤਾਰ ਲਈ ਸੀਉਸ ਨੂੰ ਇਹ ਵੀ ਨਹੀਂ ਪੁੱਛਿਆ ਉਹ ਕਿਵੇਂ ਹੈ? ਉਹ ਪਿੱਠ ਕਰਕੇ, ਉਵੇਂ ਹੀ ਨੰਗ-ਧੜੰਗਾ ਸੌ ਗਿਆ ਸੀ। ਪ੍ਰੇਮ ਘੁਰਾੜੇ ਮਾਰਨ ਲੱਗ ਗਿਆ ਸੀ।

ਕੈਲੋ ਨੂੰ ਇਸ ਤਰਾਂ ਲੱਗਾ ਜਿਵੇਂ ਕਿਸੇ ਜਾਨਵਰਾਂ ਨੇ, ਉਸ ਦਾ ਮਾਸ ਨੋਚਿਆ ਹੋਵੇ। ਸਰੀਰ ਵਿੱਚ ਸਾਰੇ ਦਰਦ ਹੋ ਰਿਹਾ ਸੀ। ਉਸ ਦਾ ਦਿਲ ਕੱਚਾ-ਕੱਚਾ ਹੋ ਰਿਹਾ ਸੀ। ਉਸ ਦਾ ਲੱਕ ਬਹੁਤ ਦੁਖਣ ਲੱਗ ਗਿਆ ਸੀਬੈੱਡ ਤੇ ਵਿਛੀ ਚਾਦਰ ਖੂਨ ਨਾਲ ਖ਼ਰਾਬ ਹੋ ਗਈ ਸੀ। ਉਸ ਨੇ ਆਪਦੇ ਸਿਰ ਥੱਲਿਉ ਸਿਰਹਾਣਾ ਕੱਢ ਕੇ, ਢਿੱਡ ਵਿੱਚ ਦੇ ਲਿਆ ਸੀ। ਉਹ ਕਦੇ ਉੱਠ ਕੇ ਬੈਠ ਜਾਂਦੀ ਸੀ। ਕਦੇ ਲੰਬੀ ਪੈ ਜਾਂਦੀ ਸੀ। ਜੋ ਤੱਤੇ ਦੁੱਧ ਦਾ ਗਿਲਾਸ ਪ੍ਰੇਮ ਦਾ ਪਿਆ ਸੀ। ਕੈਲੋ ਨੇ ਦਰਦ ਮਿਟਾਉਣ ਲਈ ਪੀ ਲਿਆ ਸੀ। ਰਾਤ ਮਸਾਂ ਨਿਕਲੀ ਸੀ। ਕੇਲੋ ਸੋਚ ਰਹੀ ਸੀ, ਕੀ ਇਸੇ ਨੂੰ ਵਿਆਹ ਕਹਿੰਦੇ ਹਨ? ਪਿਆਰ ਤਾਂ ਕਿੱਤੇ ਦਿਸਿਆ ਨਹੀਂ ਸੀ। ਨੰਗੀ ਕਰਕੇ, ਇੱਜ਼ਤ ਉਤਾਰੀ ਸੀ। ਕੈਲੋ ਨੂੰ ਐਸੇ ਲੱਗਾ ਜਿਵੇਂ ਭੂਚਾਲ ਆਏ ਤੋਂ ਧਰਤੀ ਦੇ ਦਰਖ਼ਤ ਜੜ੍ਹ ਤੋਂ ਪੱਟੇ ਜਾਂਦੇ ਹਨ।

 

ਭਾਗ 33 ਕੀ ਪੰਡਤ ਤੋਂ ਮਹੂਰਤ ਕਢਾਉਣਾ ਹੈ? ਜ਼ਿੰਦਗੀ ਜੀਨੇ ਦਾ ਨਾਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸਾਰੀ ਰਾਤ ਰਾਜੂ ਤੇ ਬਾਕੀ ਘਰ ਵਾਲੇ, ਮਾਮਿਆਂ, ਮਾਸੜਾਂ ਦੀ ਮਨ-ਮਨੌਤੀ ਵਿੱਚ ਲੱਗੇ ਰਹੇ। ਰਾਜੂ ਦੀ ਵਹੁਟੀ ਦੀ ਪੈੜ ਦੱਬਦਾ, ਉਸ ਦਾ ਕਾਲਜ ਦਾ ਦੋਸਤ ਬੀਰੀ ਘਰ ਆ ਗਿਆ ਸੀ। ਇਹ ਰਾਜੀ ਨੂੰ ਪਿਆਰ ਕਰਦਾ ਸੀ। ਉਸ ਨੂੰ ਪਤਾ ਸੀ। ਵਿਆਹ ਵਾਲੇ ਘਰ ਰੌਣਕ ਬਹੁਤ ਹੁੰਦੀ ਹੈ। ਇੱਕ ਦੂਜੇ ਵੱਲ ਕਿਸੇ ਦਾ ਧਿਆਨ ਨਹੀਂ ਹੁੰਦਾ। ਸਬ ਨੂੰ ਆਪੋ-ਆਪਣਾ ਧਿਆਨ ਹੁੰਦੀ ਹੈ। ਰਾਤ ਨੂੰ ਉਦਾ ਹੀ ਹਰ ਕੋਈ ਨੀਂਦਰਾਂ ਅੱਧ ਸੁੱਤਾ ਹੁੰਦਾ ਹੈ। ਉਸ ਨੇ ਰੋਡੇ ਸਿਰ ਉੱਤੇ ਦੁਪੱਟਾ ਲਪੇਟ ਕੇ, ਮੂੰਹ ਵਿੱਚ ਲੜ ਦੱਬਿਆ ਹੋਇਆ ਸੀ। ਉਸ ਦਾ ਲੜ ਵਾਲੇ ਪਾਸੇ ਦਾ ਮੂੰਹ ਦੁਪੱਟੇ ਵਿੱਚ ਲੁਕਿਆ ਹੋਇਆ ਸੀ। ਉਹ ਹਲਵਾਈ, ਬੈਰਿਆਂ ਵਰਗਾ ਲੱਗਦਾ ਸੀ। ਉਹ ਕਮਰਿਆਂ ਵਿੱਚ ਝਾਤੀਆਂ ਮਾਰਦਾ ਹੋਇਆ, ਰਾਜੀ ਦੇ ਕਮਰੇ ਵਿੱਚ ਪਹੁੰਚ ਗਿਆ। ਉਸ ਨੇ ਦਰ ਬੰਦ ਕਰਕੇ, ਅੰਦਰੋਂ ਕੁੰਡੀ ਲਾ ਲਈ ਸੀਰਾਜੀ ਨੇ ਸੋਚਿਆ, ਰਾਜੂ ਆਇਆ ਹੈ। ਉਹ ਸ਼ਰਮਾ ਕੇ ਇਕੱਠੀ ਹੁੰਦੀ ਜਾਂਦੀ ਸੀ। ਉਸ ਨੇ ਗੋਡੇ ਖੜ੍ਹੇ ਕਰੀ ਬੈਠੀ ਨੇ, ਨੀਵੀਂ ਪਾ ਕੇ ਗੋਡਿਆਂ ਵੱਲ ਨੂੰ ਧੋਣ ਸਿੱਟ ਲਈ।

ਬੀਰੀ ਨੇ ਕਿਹਾ, “ ਬੜਾ ਸ਼ਰਮਾ ਰਹੀ ਹੈ। ਅੱਗੇ ਤਾਂ ਆਪ ਹੀ ਗਲ਼ ਵਿੱਚ ਬਾਂਹਾਪਾ ਦਿੰਦੀ ਸੀ। ਤੂੰ ਮੇਰੇ ਕੋਲੋਂ ਕਿਉਂ ਸੰਗੀ ਜਾਂਦੀ ਹੈ? ਬੀਰੀ ਦੀ ਅਵਾਜ਼ ਸੁਣ ਕੇ, ਰਾਜੀ ਉੱਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, “ ਬੀਰੀ ਤੂੰ ਇੱਥੇ ਕੀ ਕਰਦਾ ਹੈ? ਜੇ ਕਿਸੇ ਨੇ ਤੈਨੂੰ ਇੱਥੇ ਦੇਖ ਲਿਆ। ਅਗਲੇ ਤੇਰੀਆਂ ਰੜਕਾਂ ਕੱਢ ਦੇਣਗੇ। ਨਾਲੇ ਮੈਨੂੰ ਇੱਥੋਂ ਕਢਾਏਗਾ। ਬਹੁਤ ਬੇਇੱਜ਼ਤੀ ਹੋਵੇਗੀ। ਤੂੰ ਇੱਥੋਂ ਚਲਾ ਜਾ। ਹੁਣ ਮੇਰਾ ਵਿਆਹ ਹੋ ਗਿਆ ਹੈ। “ “ ਅੱਛਾ  ਹੁਣ ਨਖ਼ਰੇ ਦਿਖਾਉਣ ਲੱਗ ਗਈ। ਬੜਾ ਵੱਡਾ ਕੰਮ ਕੀਤਾ ਹੈ। ਬੜੀਆਂ ਚੂੜੀਆਂ ਪਜੇਬਾਂ ਝੱਣਕ ਰਹੀਆਂ ਹਨ। ਬਹੁਤ ਨਿੱਖਰੀ ਫਿਰਦੀ ਹੈ। ਤੇਰਾ ਵਿਆਹ ਹੋ ਗਿਆ ਹੈ, ਤਾਂ ਮੈਂ ਕੀ ਕਰਾਂ? ਪਹਿਲਾਂ ਤਾਂ ਲਾਰੇ ਮੈਨੂੰ ਲਗਾਉਂਦੀ ਰਹੀ। ਯਾਰ ਹੋਰ ਲੱਭ ਗਿਆ। ਤੂੰ ਚਾਰ ਦਿਨਾਂ ਵਿੱਚ ਲਾਮਾ ਲੈ ਲਈਆਂ। ਮੈਂ ਟਰੱਕ ਤੇ ਗਿਆ ਹੋਇਆ ਸੀ। ਤੂੰ ਮੈਨੂੰ ਉਡੀਕਿਆ ਵੀ ਨਹੀਂ। ਜਾਦੂਗਰਾਂ ਦੀ ਬਾਜੀ ਵਾਂਗ ਝੱਟ-ਪੱਟ ਅੱਖਾਂ ਫੇਰ ਲਈਆਂ। “ “ ਬੀਰੀ ਤੂੰ ਇੱਥੋਂ ਚਲਾ ਜਾ। ਮੈਨੂੰ ਬਹੁਤ ਡਰ ਲੱਗਦਾ ਹੈ।   ਤੂੰ ਇਸ ਬੰਦੇ ਤੋਂ ਡਰ ਰਹੀਂ ਹੈ। ਜਿਸ ਨੂੰ ਕਲ ਮਿਲੀ ਹੈ। ਮੈਨੂੰ ਮਿਲਣ ਆਉਣ ਲੱਗੀ, ਕਦੇ ਆਪਦੇ ਮਾਪਿਆਂ ਤੋਂ ਤਾਂ ਡਰੀ ਨਹੀਂ ਸੀ। ਆਪੇ ਹੀ ਝੱਟ ਮਿਲਣ ਨੂੰ ਭੱਜੀ ਆਉਂਦੀ ਸੀ।

ਰਾਜੀ ਡਰ ਨਾਲ ਕੰਬੀ ਜਾਂਦੀ ਸੀ। ਉਸ ਨੇ ਕਿਹਾ, “ ਉਦੋਂ ਗੱਲ ਹੋਰ ਸੀ। ਮੇਰੀ ਜ਼ਿੰਦਗੀ ਖੁੱਲ੍ਹੀ ਲਗਾਮ ਸੀ। ਹੁਣ ਮੈਂ ਖ਼ਸਮ ਵਾਲੀ ਹੋ ਗਈ ਹਾਂ। “ “ ਫਿਰ ਉਦੋਂ ਮੈਂ ਤੇਰਾ ਕੀ ਲੱਗਦਾ ਸੀ? ਉਦੋਂ ਤੂੰ ਕਹਿੰਦੀ ਸੀ, “ ਮੈਂ ਤੇਰੇ ਬਗੈਰ ਨਹੀਂ ਬੱਚਦੀ। ਤੂੰ ਮੇਰੀ ਜਾਨ ਹੈ। ਹੋਰ ਮਰਦ ਮਿਲਦੇ ਹੀ ਅੱਖਾਂ ਫੇਰ ਗਈ। “ “ ਇਹ ਗੱਲ ਨਹੀਂ ਹੈ। ਮੇਰੀ ਉਸ ਨਾਲ ਪਹਿਲੀ ਗੱਲ ਬਾਤ ਹੋਣੀ ਹੈ। ਹੋਰ ਵੀ ਬਹੁਤ ਕੁੱਝ ਸੰਭਾਲਣਾ ਹੈ। ਤੇਰੇ ਹੀ ਸਾਰੇ ਪੰਗੇ ਪਾਏ ਹੋਏ ਹਨ। ਚੰਗਾ ਸਮਾਂ ਦੇਖ ਕੇ, ਤੈਨੂੰ ਮੈਂ ਕੁੱਝ ਦਿਨਾਂ ਨੂੰ ਮਿਲਾਂਗੀ। “ “ ਸਾਰੇ ਇਲਜ਼ਾਮ ਮੇਰੇ ਉੱਤੇ ਨਾਂ ਲਾ। ਤੇਰੀ ਆਪਦੀ ਵੀ ਮਰਜ਼ੀ ਸੀ। ਕੁੱਝ ਤੈਨੂੰ ਫ਼ਾਇਦਾ ਹੁੰਦਾ ਸੀ। ਆਪਣੇ ਸੁਆਦ ਨੂੰ ਆਉਂਦੀ ਸੀ। ਹੁਣ ਤੂੰ ਮੈਨੂੰ ਮਿਲਣ ਨੂੰ, ਕੀ ਪੰਡਤ ਤੋਂ ਮਹੂਰਤ ਕਢਾਉਣਾ ਹੈ? ਅੱਜ ਤਾਂ ਮੈਂ ਆਪਦੀ ਮਰਜ਼ੀ ਪੁਗਾ ਕੇ ਜਾਵਾਂਗਾ। ਤੂੰ ਮੈਨੂੰ ਸੋਹਣੀ ਬੜੀ ਲੱਗਦੀ ਹੈ। ਗੱਲਾਂ ਲਾਲ ਹੋ ਗਈਆਂ ਹਨ। ਮੈਨੂੰ ਲੱਗਦਾ ਹੈ। ਨਵੇਂ ਖ਼ਸਮ ਲਈ ਸਾਰੀ ਲਾਲੀ ਗੱਲਾਂ ਤੇ ਲਾ ਲਈ। ਲਿਆ ਮੈਂ ਵੀ ਚੂਸ ਲੈਂਦਾ ਹਾਂ।

ਬੀਰੀ ਦੀ ਜੀਭ ਰਾਜੀ ਦੇ ਗੱਲਾਂ ਉੱਤੇ ਫਿਰਨਾ ਲੱਗੀ। ਜਿਉਂ ਹੀ ਉਹ ਗਲ਼ ਤੇ ਪਹੁੰਚਿਆਂ। ਰਾਜੀ ਦੇ ਹੋਸ਼ ਗੁੰਮ ਹੋ ਗਏ। ਉਹ ਬੇਹੋਸ਼ ਹੋ ਕੇ, ਉਸ ਦੀਆਂ ਬਾਂਵਾਂ ਵਿੱਚ ਆਪੇ ਚਲੀ ਗਈ। ਦੋਨਾਂ ਨੂੰ ਕਿਸੇ ਦਾ ਖ਼ਿਆਲ, ਡਰ ਨਹੀਂ ਸੀ। ਦੋਵੇਂ ਅਨੰਦ ਵਿੱਚ ਖੋ ਗਏ ਸਨ। ਉਨ੍ਹਾਂ ਦੀ ਆਪਦੀ ਹੀ ਦੁਨੀਆ ਸੀ। ਰਾਜੀ ਦਾ ਸਾਰਾ ਮੇਕਅਪ ਉੱਤਰ ਗਿਆ ਸੀ। ਵਾਲ ਖਿੰਡ ਗਏ ਸਨਬੀਰੀ ਨੇ ਆਪਦਾ ਦੁਪੱਟਾ ਦੁਬਾਰਾ ਸਿਰ ਤੇ ਬੰਨ੍ਹ ਲਿਆ ਸੀ। ਰਾਜੀ ਦੇ ਕਮਰੇ ਦਾ ਬਾਰ ਖੜਕਿਆ। ਇਸ ਕਮਰੇ ਦਾ ਦੂਜਾ ਬਾਰ ਬੀਹੀ ਵਿੱਚ ਖੁੱਲਦਾ ਸੀ। ਬੀਰੀ ਇਸ ਬਾਰ ਵਿੱਚੋਂ ਦੀ ਬਾਹਰ ਬੀਹੀ ਵਿੱਚ ਨਿਕਲ ਗਿਆ।

  ਭਾਗ 34 ਕੁੜੀਆਂ ਸੰਗਦੀਆਂ ਇੰਝ ਹੀ ਬਹਾਨੇ ਬਣਾਉਂਦੀਆ ਹਨ। ਜਿੰਦਗੀ ਜੀਨੇ ਦਾ ਨਾਂਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗਰਮੀ ਹੋਣ ਕਰਕੇ, ਮੱਛਰ ਬਹੁਤ ਹੋ ਗਿਆ ਸੀ। ਝੋਨਾ ਲੱਗਣ ਨਾਲ ਬਿਜਲੀ ਦਾ ਕੱਟ ਲੱਗਣ ਲੱਗ ਗਿਆ ਸੀ। ਦਿਨ ਰਾਤ ਬਿਜਲੀ ਨਹੀਂ ਆਉਂਦੀ ਸੀ। ਬੀਰੀ ਦੇ ਘਰ ਵਾਲੀ ਸਾਰੀ ਰਾਤ ਉਸ ਦੇ ਆਉਣ ਦੀਆਂ ਵਿੱੜਕਾਂ ਲੈਂਦੀ ਰਹੀ। ਗਰਮੀ ਬਹੁਤ ਸੀ। ਉਸ ਨੇ ਕਈ ਵਾਰ ਖੇਸ ਠੰਢੇ ਪਾਣੀ ਨਾਲ ਭਿਉਂ ਕੇ ਗਿੱਲੇ ਕਰੇ ਸਨ। ਠੰਢੇ ਗਿੱਲੇ ਖੇਸ ਉੱਪਰ ਲੈਣ ਨਾਲ ਗਰਮੀ ਤੇ ਪਿੰਡੇ ਮੱਚਣ ਤੋਂ ਆਰਾਮ ਮਿਲ ਜਾਂਦਾ ਸੀ। ਛੋਟੀ ਕੁੜੀ ਨੂੰ ਬੁਖ਼ਾਰ ਸੀ। ਵੱਡੀ ਨੂੰ ਕਈ ਦਿਨਾਂ ਦੀ ਖੰਘ ਹੋਈ ਸੀ। ਤਿੰਨੇ ਮਾਂ-ਧੀਆਂ ਨੇ, ਬੀਰੀ ਨੂੰ ਉਡੀਕ ਦਿਆਂ ਰਾਤ ਅੱਖਾਂ ਥਾਂਈਂ ਕੱਢ ਦਿੱਤੀ ਸੀ। ਉਸ ਨੂੰ ਉਮੀਦ ਸੀ। ਜਦੋਂ ਬੀਰੀ ਘਰ ਆ ਗਿਆ। ਪਿੰਡ ਵਾਲੇ ਡਾਕਟਰ ਕੋਲ ਲੈ ਜਾਵੇਗਾ। ਉਹ ਤਾਂ ਸੋਚਦੀ ਸੀ। ਅਜੇ ਟਰੱਕ ਤੋਂ ਹੀ ਨਹੀਂ ਮੁੜਿਆ। ਜਦੋਂ ਉਹ ਟਰੱਕ ਉੱਤੇ ਜਾਂਦਾ ਸੀ। ਕਈ-ਕਈ ਦਿਨ ਘਰ ਨਹੀਂ ਆਉਂਦਾ ਸੀ। ਬੀਰੀ ਦੇ ਤਾਂ 20 ਟਿਕਾਣੇ ਸਨ। ਜਿੱਥੇ ਜਾਂਦਾ ਸੀ। ਟਰੱਕ ਖੜ੍ਹਾਉਂਦਾ ਸੀ। ਉੱਥੇ ਹੀ ਮੁਲਾਹਜ਼ਾ ਪਾ ਲੈਂਦਾ ਸੀ। ਇੱਕ ਗੱਲੋਂ ਤਾਂ ਚੰਗਾ ਵੀ ਸੀ। ਜਦੋਂ ਘਰ ਪਤੀ ਨਹੀਂ ਹੁੰਦਾ। ਕੋਈ ਕੰਮ ਕਰਨ ਵਾਲਾ ਬਚਦਾ ਹੀ ਨਹੀਂ ਹੈ। ਔਰਤ ਵਿਹਲੀ ਰਹਿੰਦੀ ਹੈ। ਘਰ ਦਾ ਮਰਦ ਸਿਰ ਤੇ ਬੈਠਾ ਰਹੇ। ਕੋਈ ਕੰਮ ਨਹੀਂ ਨਿੱਬੜਦਾ। ਪਤੀ ਦੇ ਹੀ ਨਖ਼ਰੇ ਉਠਾਉਂਦੀ, ਔਰਤ ਉਸ ਦੁਆਲੇ ਘੁੰਮਦੀ ਰਹਿੰਦੀ ਹੈ।

ਮਰਦ ਜਿਉਂ ਹੀ ਔਰਤ ਦੀ ਲਗਾਮ ਤੋੜ ਕੇ, ਘਰੋਂ ਬਾਹਰ ਜਾਂਦਾ ਹੈ। ਉਹ ਆਪਦੇ ਜਾਣੀ ਕਿਸੇ ਔਰਤ ਨੂੰ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਆਪ ਵੀ ਆਪਦੇ ਲਈ ਬੇੜੀਆਂ ਲੱਭ ਲੈਂਦਾ ਹੈ। ਇਹੀ ਲਗਾਮ ਤੇ ਬੇੜੀਆਂ ਦੀ ਕੈਦ ਵਿੱਚ ਬੱਝਾ ਬੰਦਾ, ਔਰਤ ਤੋਂ ਘੱਟ ਉਮਰ ਜਿਉਂਦਾ ਹੈ। ਜਿਆਦਾਤਰ ਮਰਦਾਂ ਦੀ ਉਮਰ ਔਰਤ ਤੋਂ ਘੇੱਟ ਹੁੰਦਾ ਹੈ। ਮਰਦ 10 ਮਹੀਨਿਆਂ ਵਿੱਚ ਅਣਗਿਣਤ ਬੱਚੇ ਪੈਦਾ ਕਰ ਸਕਦਾ ਹੈ। ਇੱਕ ਦਿਨ ਵਿੱਚ ਹੀ ਕਈ ਔਰਤਾਂ ਨੂੰ ਬੱਚਾ ਠਹਿਰਾ ਸਕਦਾ ਹੈ। ਮਰਦ ਅਨੇਕਾਂ ਬਾਰ ਸੈਕਸ ਕਰਕੇ, ਬੱਚਿਆਂ ਦਾ ਜੀਆਂ ਘਾਤ ਕਰਦਾ ਹੈ। ਆਪਦੇ ਸਰੀਰ ਦੀ ਊਰਜਾ, ਸ਼ਕਤੀ ਘਟਾਉਂਦਾ ਹੈ। ਔਰਤ 10 ਮਹੀਨਿਆਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ। ਸੈਂਕੜਿਆਂ ਵਿੱਚੋਂ ਕੋਈ ਹੀ ਔਰਤ ਹੁੰਦੀ ਹੈ। ਜੋ ਇੱਕ ਤੋਂ ਵੱਧ ਬੱਚੇ, 10 ਮਹੀਨਿਆਂ ਵਿੱਚ ਪੈਦਾ ਕਰ ਸਕੇ। ਉਹ ਵੀ ਜੇ ਬੱਚੇ ਜੋੜੇ ਤੇ ਜਨਮ ਤੋਂ ਪਹਿਲਾਂ ਪੈਂਦਾ ਹੋ ਜਾਣ। ਸੈਕਸ ਵੱਧ ਕਰਨ ਨਾਲ ਸ਼ਕਤੀ ਘੱਟਦੀ ਹੈ। ਇਸੇ ਲਈ ਔਰਤਾਂ ਤੋਂ ਮਰਦ ਛੇਤੀ ਬੁੱਢੇ ਹੋ ਜਾਂਦੇ ਹਨ। ਇਕੋ ਉਮਰ ਦੇ ਮਰਦ, ਔਰਤ ਨੂੰ ਪਰਖ ਕੇ ਦੇਖਣਾ। ਉੱਨੀ ਹੀ ਉਮਰ ਦੀ ਔਰਤ ਮਰਦ ਤੋਂ ਜਵਾਨ ਲੱਗਦੀ ਹੈ। ਵਿਆਹ ਪਿੱਛੋਂ ਔਰਤਾਂ ਦਾ ਰੰਗ ਨਿੱਖਰਨ ਲੱਗਦਾ ਹੈ। ਸੁਭਾਅ ਖਿੜਦਾ ਜਾਂਦਾ ਹੈ। ਔਰਤਾਂ ਵੱਧ ਬੋਲਣ ਲੱਗ ਜਾਂਦੀਆਂ ਹਨ। ਉਹ ਫੈਲਣ ਲੱਗਦੀ ਹੈ। ਮਰਦ ਦਾ ਰੰਗ ਪਤਨੀ ਆਈ ਤੋਂ ਕਾਲਾ ਜਾਂ ਪੀਲਾ ਹੋਣ ਲੱਗ ਜਾਂਦਾ ਹੈ। ਮਰਦ ਚਿੜਚੜੇ ਤੇ ਗੁੰਮਸੁਮ ਹੋ ਜਾਂਦੇ ਹਨ।

ਜਿਵੇਂ ਰਾਜੂ ਨਾਲ ਹੋਈ ਹੈ। ਵਿਆਹ ਹੁੰਦੇ ਹੀ ਫੁੱਫੜ, ਮਾਮੇ, ਮਾਸੜ ਸਬ ਰੁੱਸ ਗਏ। ਵਿਚਾਰਾ ਬੌਂਦਲ ਗਿਆ। ਰਾਜੀ ਨੇ ਯਾਰ ਸੰਤੁਸ਼ਟ ਕਰਕੇ ਵੀ ਤੋਰ ਦਿੱਤਾ ਸੀ। ਰਾਜੂ ਬਾਹਰ ਖੜ੍ਹਾ ਸੀ। ਰਾਜੀ ਨੇ ਰਾਜੂ ਨੂੰ ਕੁੰਡਾ ਖ਼ੋਲ ਦਿੱਤਾ ਸੀ। ਰਾਜੂ ਨੇ ਕਿਹਾ, “ ਘਰ ਦਾ ਮਾਲਕ ਬਾਹਰ ਹੈ। ਤੂੰ ਮਾਲਕਣ ਬਣ ਕੇ ਅੰਦਰੋਂ ਕੁੰਡਾ ਲਾ ਕੇ ਸੌਂ ਗਈ। “ “ ਮੈਂ ਸੁੱਤੀ ਨਹੀਂ ਸੀ। ਮੈਨੂੰ ਡਰ ਲੱਗਦਾ ਸੀ। “ “ ਆਪਦੇ ਘਰ ਵਿੱਚ ਕਾਹਦਾ ਡਰ ਹੈ? ਇੱਥੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਸਾਰੇ ਆਪਦੇ ਹੀ ਹਨ। ਲੜਾਈ ਕਾਹਦੇ ਲਈ ਹੁੰਦੀ ਸੀ? “ “ ਲੜਦੇ ਨਹੀਂ ਸੀ। ਰਿਸ਼ਤੇਦਾਰੀ ਦੀ ਧੌਂਸ ਦਿਖਾਉਂਦੇ ਸੀ। “ “ ਸਾਡੇ ਤਾਂ ਵਿਆਹ ਦੀ ਖ਼ੁਸ਼ੀ ਵਿੱਚ ਨੱਚਦੇ ਹਨ। ਇਸ ਤਰਾਂ ਰੁੱਸਦੇ, ਝੱਜੂ ਪਾਉਂਦੇ ਮੈਂ ਪਹਿਲੀ ਬਾਰ ਦੇਖੇ ਹਨ। ਸਾਰੇ ਨੀਅਤ ਦੇ ਹਲਕੇ ਲੱਗਦੇ ਹਨ।  “ ਰਾਜੀ ਛੱਡ ਤੂੰ ਇੰਨਾ ਤੋਂ ਕੀ ਲੈਣਾ ਹੈ? ਅਜੇ ਮੰਮੀ-ਡੈਡੀ ਬੈਠੇ ਹਨ। ਉਹ ਆਪੇ ਸਮਝ ਲੈਣਗੇ। ਤੂੰ ਮੌਜ ਲੁੱਟ। ਮੌਜ ਤਾਂ ਬੀਰੀ ਲੁੱਟ-ਲੁਟਾ ਕੇ ਚਲਾ ਗਿਆ ਸੀ। ਖੱਟੇ ਮਿੱਠੇ ਫਲ ਦੇ ਰਸ ਦਾ ਸੁਆਦ ਲੈ ਗਿਆ ਸੀ। ਰਾਜੂ ਗਿਟਕਾਂ ਚੁਗਣ ਜੋਗਾ ਰਹਿ ਗਿਆ ਸੀ। ਰਾਜੀ ਨੇ ਕਿਹਾ, “ ਰਾਤ ਬਹੁਤ ਹੋ ਗਈ ਹੈ। ਮੇਰਾ ਸਿਰ ਬਹੁਤ ਦੁਖਦਾ ਹੈ। “ “ ਮੈਂ ਇਹੋ ਜਿਹੇ ਬਹਾਨੇ ਨਹੀਂ ਮੰਨਦਾ। ਕਹੇਂ ਤਾਂ ਸਿਰ ਵੀ ਘੁੱਟ  ਦਿਆਂ। ਜੇ ਸੁਹਾਗ-ਰਾਤ ਵਾਲੀ ਪਹਿਲੀ ਰਾਤ ਨੂੰ ਜਕ ਨਾਂ ਖੁੱਲ੍ਹੇ। ਬੰਦਾ ਕਈ ਦਿਨ ਸ਼ਰਮਾਉਂਦਾ ਰਹਿੰਦਾ ਹੈ। ਇਹ ਸਗਨ ਤਾਂ ਕਰਨਾ ਹੀ ਹੈ। “ “ ਮੈਂ ਕਿਹਾ ਨਾਂ, ਅੱਜ ਨਹੀਂ। ਕਲ ਨੂੰ ਸਹੀ। “ “ ਮੈਨੂੰ ਪਹਿਲਾਂ ਹੀ ਪਤਾ ਹੈ, ਕੁੜੀਆਂ ਸੰਗਦੀਆਂ ਇੰਝ ਹੀ ਬਹਾਨੇ ਬਣਾਉਂਦੀਆ ਹਨ। ਤੇਰੀ ਸਾਰੀ ਸੰਗ ਮੈਂ ਹੁਣੇ ਉਤਾਰ ਦਿੰਦਾ ਹਾਂ। ਅੱਜ ਦੀ ਰਾਤ ਆਹਲੀ ਨਹੀਂ ਜਾਣ ਦੇਣੀ। ਜੇ ਤੇਰੇ ਟਾਲੇ ਵਿੱਚ ਫਸ ਗਿਆ। ਮੈਨੂੰ ਮਰਦ ਦਾ ਬੱਚਾ ਕਿਨ੍ਹੇ ਕਹਿਣਾ ਹੈ? ਉਸ ਦੇ ਦਿਮਾਗ਼ ਉੱਤੇ ਸ਼ਰਾਬ ਤੇ ਮਾਸੜ ਮਾਮਿਆਂ ਦੀ ਦਿੱਤੀ ਅਕਲ ਭਾਰੂ ਸੀ। ਉਹ ਮੁਰਗ਼ੇ ਵਾਂਗ ਖੰਭ ਖਿਲਾਰੀ ਜਾ ਰਿਹਾ ਸੀ। ਰਾਜੀ ਨੇ ਕਿਹਾ, ਕੁੜੀਆਂ ਬਾਰੇ ਇੰਨਾ ਕਿਵੇਂ ਪਤਾ ਹੈ? ਕੀ ਪਹਿਲਾਂ ਵੀ ਸੁਹਾਗ-ਰਾਤ ਮਨਾਈ ਹੈ? “ “ ਮੈਨੂੰ ਤਾਂ ਅੱਜ ਹੀ ਮੌਕਾ ਲੱਗਾ ਹੈ।  ਵਿਚਾਲੇ ਰੁਕਾਵਟਾਂ ਹੀ ਬਹੁਤ ਆਈ ਜਾਂਦੀਆਂ ਹਨ। ਹੁਣ ਤੂੰ ਸਿਰ ਦਾ ਬਹਾਨਾ ਮਾਰ ਕੇ, ਨਵਾਂ ਜੱਬ ਪਾਉਣ ਨੂੰ ਫਿਰਦੀ ਹੈ। ਰਾਜੂ ਨੇ ਇੱਕੋ ਝਟਕੇ ਵਿੱਚ ਰਾਜੀ ਦਬੋਚ ਲਈ। ਉਹ ਮੁਰਗ਼ੀ ਵਾਂਗ ਤੜਫ਼ਦੀ ਰਹੀ। ਇਵੇਂ ਹੀ ਤਾਂ ਮੁਰਗ਼ੀਆਂ ਦਿਹਾੜੀ ਵਿੱਚ ਦੋ ਬਾਰ ਅੰਡੇ ਦਿੰਦੀਆਂ ਹਨ। ਔਰਤਾਂ ਵੀ ਇੱਕ ਤੋਂ ਵੱਧ ਨਸਲ ਦੇ ਬੱਚੇ ਪੈਂਦਾ ਕਰਦੀਆਂ ਹਨ। ਪਹਿਲਾਂ ਬੀਰੀ ਆ ਕੇ ਗਿਆ ਸੀ।

 

 

 

 

 

 

 

 

 

 

 

 

 

 

 

 

 

 

 

 

 

Comments

Popular Posts