ਭਾਗ 29 ਵੈਸੀ ਸੇਵਾ ਤੇਰੀ ਹੋਵੇਗੀ, ਜੈਸੀ ਸੇਵਾ ਤੂੰ ਆਪਣੇ ਮਾਪਿਆਂ ਦੀ ਕਰਦਾਂ ਹੈ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕ ਦਿਖਾਵਾ ਬਹੁਤ ਵੱਧ ਗਿਆ ਹੈ। ਕੋਈ ਆਪ ਨੂੰ ਲੋਕਾਂ ਵਿੱਚ ਨੀਵਾਂ ਨਹੀਂ ਕਹਾਉਣਾ ਚਾਹੁੰਦਾ। ਸਬ ਅੱਡੀਆਂ ਚੱਕ-ਚੱਕ ਕੇ ਤੁਰਦੇ ਹਨ। ਇੱਕ ਦੂਜੇ ਤੋਂ ਉੱਚੇ-ਵੱਡੇ ਬਣਨਾ ਚਾਹੁੰਦੇ ਹਨ। ਕੋਈ ਕਿਸੇ ਤੋਂ ਘੱਟ ਨਹੀਂ ਦਿੱਖਣਾ ਚਾਹੁੰਦਾ। ਬੈਂਕਾਂ, ਆੜ੍ਹਤੀਆਂ ਤੋਂ ਕਰਜ਼ੇ ਚੁੱਕਦੇ ਹਨ। ਵਿਆਹ, ਹੰਗਾਮਿਆਂ, ਜਨਮ ਦਿਨਾਂ, ਗਰੈਜੂਏਸ਼ਨਾਂ ‘ਤੇ ਵੱਧ ਤੋਂ ਵੱਧ ਖ਼ਰਚੇ ਕਰਦੇ ਹਨ। ਪਤਾ ਨਹੀਂ ਕੀ-ਕੀ ਬਹਾਨੇ ਬਣਾਂ ਕੇ ਲੋਕਾਂ ਨੂੰ ਬੁਲਾਵੇ, ਨਿਉਂਦੇ ਭੇਜਦੇ ਹਨ? ਆਪਦੇ ਖਾਣ ਨੂੰ ਭਾਵੇਂ ਘਰ ਵਿੱਚੋਂ ਦਾਣਾ ਨਾਂ ਥਿਆਵੇ। ਤਾਂਹੀ ਜ਼ਹਿਰ ਖਾ ਕੇ ਲੋਕੀ ਮਰਦੇ ਹਨ। ਜਿਸ ਦਿਨ ਨਿੰਦਰ ਦੀ ਮੰਮੀ ਦਾ ਭੋਗ ਸੀ। ਉਸ ਦੇ ਇੰਡੀਆ ਵਾਲੇ ਭਰਾ ਤੇ ਤਾਏ ਦੇ ਕਹਿਣ ਕਰਕੇ, ਬਹੁਤ ਇਕੱਠ ਕਰ ਲਿਆ ਸੀ। ਕੋਈ ਦੋਸਤ, ਰਿਸ਼ਤੇਦਾਰ ਤੇ ਪਿੰਡ ਦੇ ਲੋਕ ਬਾਕੀ ਨਹੀਂ ਬਚੇ ਸਨ। ਸੱਦੇ ਹੋਏ ਤਕਰੀਬਨ ਸਾਰੇ ਬੰਦੇ ਆ ਗਏ ਸਨ। ਲੋਕ ਐਸੇ ਪ੍ਰੋਗਰਾਮਾਂ ਲਈ ਵਿਹਲੇ ਹੀ ਹਨ। ਲੋਕ ਤਾਂ ਰੌਣਕ ਮੇਲਾ ਭਾਲਦੇ ਹਨ। ਇਹੀ ਇੰਨਾ ਦੀ ਸੋਸ਼ਲ ਲਾਈਫ਼ ਹੈ। ਕਈ ਤਾਂ ਮੂੰਹ ਚੱਕ ਕੇ ਜਣੇ-ਖਣੇ ਦੇ ਭਾਂਡੇ ਚੱਟਦੇ ਫਿਰਦੇ ਹਨ। ਉਸ ਦੇ ਮਰਨ ਦਾ ਦੁੱਖ ਕਿਸੇ ਨੂੰ ਨਹੀਂ ਸੀ। ਸਬ ਦਾ ਧਿਆਨ ਖਾਣੇ ਵੱਲ ਸੀ। ਨਿੰਦਰ ਦੇ ਭਰਾ ਨੇ, ਡਰਾਮਾਂ ਸ਼ੁਰੂ ਕਰ ਦਿੱਤਾ ਸੀ। ਦੋਸਤਾਂ, ਰਿਸ਼ਤੇਦਾਰਾਂ ਨੂੰ ਕਹਿ ਰਿਹਾ ਸੀ, “ ਮੈਂ ਰੋਟੀ ਨਹੀਂ ਖਾਣੀ। ਮੈਂ ਭੋਗ ਦੇ ਖ਼ਰਚੇ ਦਾ ਹਿੱਸਾ ਨਹੀਂ ਦੇਣਾ। ਉਹ ਡਾਲਰਾਂ ਵਾਲਾ ਹੈ। ਮੈਂ ਤਾਂ ਗ਼ਰੀਬ ਬੰਦਾ ਹਾਂ। ਕਈਆਂ ਨੇ ਕਿਹਾ ਸੀ, “ ਉਹ ਮਾਂ ਦੋਨਾਂ ਦੀ ਸੀ। ਤੈਨੂੰ ਉਸ ਨੇ ਜਨਮ ਦਿੱਤਾ ਹੈ। ਪਾਲਿਆ ਹੈ। “ “ ਮੈਨੂੰ ਪਾਲਣਾ, ਮਾਂ ਦਾ ਫ਼ਰਜ਼ ਸੀ। ਮੰਮੀ ਨੂੰ ਨਿੰਦਰ ਵੱਧ ਪਿਆਰਾ ਸੀ। ਇਸੇ ਲਈ ਉਸ ਨੂੰ ਕੈਨੇਡਾ ਭੇਜ ਦਿੱਤਾ। ਉਸ ਨੇ ਨਿੰਦਰ ਦੀ ਕੁੜੀ ਵੀ ਪਾਲੀ ਹੈ। ਨਜ਼ਦੀਕੀ ਰਿਸ਼ਤੇਦਾਰਾਂ ਨੇ ਕਿਹਾ, “ ਬੰਦੇ ਨੇ ਰਹਿਣਾ, ਉੱਥੇ ਹੀ ਹੈ। ਜਿੱਥੇ ਦਾ ਅੰਨ-ਜਲ ਹੋਵੇਗਾ। ਤੂੰ ਸਾਰੀ ਜ਼ਮੀਨ ਵਹੁਦਾ ਹੈ। ਤੈਨੂੰ ਵੀ ਮਾਪਿਆਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਮਰੇ ਬੰਦੇ ਨਾਲ ਕੀ ਮੁਕਾਬਲਾ ਕਰਨਾ ਹੈ? ਉਸ ਨੇ ਕਿਹੜਾ ਦੇਖਣ ਆਉਣਾ ਹੈ? “ ਨਿੰਦਰ ਨੂੰ ਕਿਸੇ ਨੇ ਵਿੱਚੋਂ ਹੀ ਦੱਸ ਦਿੱਤਾ। ਉਹ ਭਰਾ ਕੋਲ ਗਿਆ। ਉਸ ਨੇ ਕਿਹਾ, “ ਭਰਾਵਾਂ ਮੈਨੂੰ ਪਤਾ ਹੈ। ਹੁਣ ਤੱਕ ਤੂੰ ਭੁੱਖਾ ਹੀ ਨਹੀਂ ਬੈਠਾ। ਕਿਉਂ ਜਲੂਸ ਕੱਢਣ ਲੱਗਾ ਹੈਂ? ਸੌਦਿਆਂ ਦੇ ਪੈਸੇ ਸਬ ਮੈਂ ਦਿੱਤੇ ਹਨ। ਹੋਰ ਕੀ ਰਹਿੰਦਾ ਹੈ? ਮੇਰੇ ਲਈ ਇਹ ਖ਼ਰਚਾ ਸਾਰਾ 4000 ਡਾਲਰ ਵੀ ਨਹੀਂ ਹੈ। ਜੇ ਡੈਡੀ ਨੂੰ ਤੇਰੀ ਕਰਤੂਤ ਦਾ ਪਤਾ ਲੱਗ ਗਿਆ। ਉਸ ਨੂੰ ਵੀ ਤੂੰ ਮਾਰ ਦੇਵੇਗਾ। “ “ ਜੇ ਡੈਡੀ ਵੀ ਮਰ ਜਾਵੇ। ਚੰਗਾ ਹੀ ਹੋਵੇਗਾ। ਇਸੇ ਖ਼ਰਚੇ ਵਿੱਚ ਸਰ ਜਾਵੇਗਾ। ਉਸ ਨੂੰ ਅਧਰੰਗ ਹੋਇਆ ਹੈ। ਤੂੰ ਮੇਰੇ ਕੋਲ ਹੀ ਛੱਡ ਕੇ ਜਾਵੇਗਾ। ਮੇਰੇ ਕੋਲੋਂ ਉਸ ਦੀ ਪੂਜਾ ਨਹੀਂ ਹੋਣੀ।   ਨਿੰਦਰ ਦਾ ਤਾਇਆ ਵੀ ਉਸੇ ਦੀ ਬੋਲੀ ਬੋਲ ਰਿਹਾ ਸੀ। ਕਈ ਐਸੇ ਹੀ ਹੁੰਦੇ ਹਨ। ਮੁਫ਼ਤ ਦਾ ਖਾ ਕੇ, ਪਾਟ ਜਾਂਦੇ ਹਨ। ਗਧੇ ਵਾਂਗ ਦੁਲੱਤੇ ਮਾਰਦੇ ਹਨ।

ਵੱਡੇ ਭਾਈ ਮੈਂ ਇਸ ਨੂੰ ਇੱਥੇ ਨਹੀਂ ਛੱਡ ਕੇ ਜਾਣ ਲੱਗਾ। ਡੈਡੀ ਕੈਨੇਡਾ ਦਾ ਸਿਟੀਜ਼ਨ ਹੈ। ਇਸ ਦੀ ਦੇਖਭਾਲ ਗੌਰਮਿੰਟ ਬਥੇਰੀ ਕਰ ਦੇਵੇਗੀ। ਪਰ ਬੁਢਾਪਾ ਤੇਰੇ ਉੱਤੇ ਵੀ ਆਉਣਾ ਹੈ। ਸਿਆਣਾਂ ਬਣ, ਅਕਲ ਨਾਲ ਗੱਲ ਕਰੀਦੀ ਹੈ। ਮੇਰੀ ਔਲਾਦ ਬਹੁਤ ਚੰਗੀ ਹੈ। ਆਪੇ ਮੈਨੂੰ ਸੰਭਾਲ ਲੈਣਗੇ। “ “ ਤੇਰੀ ਔਲਾਦ ਤੇਰੇ ਉੱਤੇ ਹੀ ਜਾਵੇਗੀ। ਵੈਸੀ ਸੇਵਾ ਤੇਰੀ ਹੋਵੇਗੀ, ਜੈਸੀ ਸੇਵਾ ਤੂੰ ਆਪਦੇ ਮਾਪਿਆਂ ਦੀ ਕਰਦਾਂ ਹੈ। ਉਸ ਦੇ ਭਰਾ ਨੇ ਨਿੰਦਰ ਦਾ ਗ਼ੁਲਾਮਾਂ ਫੜ ਲਿਆ ਸੀ। ਲੋਕ ਭੋਗ ਦੇ ਸਲੋਕ ਸੁਣਦੇ ਉੱਠ ਕੇ ਖੜ੍ਹੇ ਹੋ ਗਏ ਸਨ। ਜਿੰਨਾ ਨੂੰ ਅਜੇ ਕੁੱਝ ਪਤਾ ਨਹੀਂ ਲੱਗਾ ਸੀ। ਉਹ ਵੀ ਜਾਣ ਗਏ ਸਨ। ਬਈ ਮਾਂ ਦੇ ਮਰਨੇ ਉੱਤੇ ਖ਼ਰਚਾ ਵੰਡਣ ਪਿੱਛੇ ਲੜਦੇ ਹਨ। ਜੇ ਬਾਪ ਮਰ ਜਾਂਦਾ। ਫਿਰ ਇੰਨਾ ਨੇ ਜ਼ਮੀਨ ਵੰਡਣ ਪਿੱਛੇ ਲੜਨਾ ਸੀ। ਜੋ ਕਪੁੱਤ ਹੁੰਦੇ ਹਨ। ਉਹ ਨਿੰਦਰ ਵਰਗਿਆਂ ਤੇ ਮਾਪਿਆਂ ਦੀ ਮਿੱਟੀ ਪਲੀਤ ਕਰ ਦਿੰਦੇ ਹਨ। ਐਸੇ ਲੋਕਾਂ ਨੂੰ ਕੋਈ ਪੁੱਛੇ, “ ਕੀ ਤੁਹਾਨੂੰ ਪਤਾ ਹੈ? ਤੁਹਾਡੇ ਨਾਲ ਕੀ ਬੀਤਣੀ ਹੈ? ਕੀ ਇਹ ਪੈਸੇ ਨਾਲ ਲੈ ਕੇ ਮਰਨਾ ਹੈ? “

ਜਿੰਨਾ ਨੂੰ ਲੋਕ ਲਾਗੀ ਕਹਿੰਦੇ ਹਨ। ਉਨ੍ਹਾਂ ਵਿੱਚ ਘੁਮਿਆਰਾਂ ਦੀ ਭਾਗੋ ਰੋਟੀਆਂ ਬੱਣਾਂਉਣ ਵਾਲੀ ਸੀ। ਝੋਰੀ ਪ੍ਰਗਾਸ਼ੀ ਭਾਂਡੇ ਮਾਂਜਣ ਵਾਲੀ ਸੀ। ਝਾੜੂ-ਪੋਚਾ ਕਰਨ ਵਾਲੀ ਦਲੀਪੋ ਸੀ। ਇਹ ਨਿੰਦਰ ਦੇ ਘਰ ਸ਼ੁਰੂ ਤੋਂ ਹੀ ਆਉਂਦੀਆਂ ਸੀ। ਵਿਆਹ ਸੁਦ ਨੂੰ ਕੰਮ ਕਰਾਉਂਦੀਆਂ ਸਨ। ਆਪਣਾ ਲਾਗ ਪੈਸੇ, ਸੂਟ ਲੈ ਜਾਂਦੀਆਂ ਸਨ। ਅੱਗੋਂ ਪਿੱਛੋਂ ਵੀ ਲੋੜ ਪੈਣ ਤੇ ਪੈਸੇ ਮੰਗ ਕੇ ਲੈ ਜਾਂਦੀਆਂ ਸਨ। ਇੰਨਾ ਵਿੱਚ ਸੀਰੀ ਰਾਜ ਵੀ ਸੀ। ਇਹ ਪਲ਼ਿਆ ਹੀ ਇਸੇ ਘਰ ਵਿੱਚ ਸੀ। ਇਸ ਦੇ ਸੋਨੇ ਦੀ ਛਾਪ ਪਾਈ ਹੋਈ ਸੀ। ਇੰਨਾ ਔਰਤਾਂ ਦੇ ਵਾਲੀਆਂ ਪਾਈਆਂ ਸਨ। ਇਹ ਲਾਹ ਕੇ ਨਿੰਦਰ ਕੋਲ ਲੈ ਆਏ। ਉਸ ਮੂਹਰੇ ਰੱਖ ਕੇ ਕਿਹਾ, “  ਅਸੀਂ ਇਸ ਘਰ ਦਾ ਬਹੁਤ ਖਾਦਾ ਹੈ। ਅਸੀਂ ਵੀ ਇੰਨਾ ਕੁ ਸਰਦਾਰਨੀ ਦੇ ਭੋਗ ਲਈ ਹਿੱਸਾ ਪਾਉਣਾ ਚਾਹੁੰਦੇ ਹਾਂ। ਹੋਰ ਵੀ ਕਈ ਦੋਸਤ ਪੈਸੇ ਦੇਣ ਲੱਗੇ। ਪਰ ਨਿੰਦਰ ਨੇ ਸਬ ਨੂੰ ਮਨਾ ਕਰ ਦਿੱਤਾ। ਉਸ ਨੇ ਕਿਹਾ, “ ਇਹ ਜਿੰਨਾ ਖ਼ਰਚਾ ਹੋਇਆ ਹੈ। ਮੇਰੀ ਮਹੀਨੇ ਦੀ ਕਮਾਈ ਵੀ ਨਹੀਂ ਹੈ। ਦੋ ਹਫ਼ਤਿਆਂ ਵਿੱਚ ਇੰਨੇ ਪੈਸੇ ਬਣਾਂ ਲੈਂਦਾ ਹਾਂ। ਤੁਹਾਡੀ ਸਬ ਦੀ ਬਹੁਤ ਮਿਹਰਬਾਨੀ ਹੈ। ਜੋ ਆਸਰਾ ਦੇਣ ਆ ਗਏ। ਭਾਵੇਂ ਬਹੁਤੇ ਪੁੱਤਰ ਮਰੇ ਮਾਪਿਆਂ ਦੀ ਮਿੱਟੀ ਰੋਲਕੇ ਇਹੀ ਕੁੱਝ ਕਰਦੇ ਹਨ। ਲੋਕਾਂ ਵਿੱਚ ਨਵੀਂ ਚਰਚਾ ਛਿੜ ਗਈ ਸੀ।

Comments

Popular Posts