ਭਾਗ 25 ਪਾਸਪੋਰਟ, ਵੀਜ਼ੇ ਤੇ ਸਰਕਾਰੀ ਕੰਮ ਪਹਿਲਾਂ ਕਰਾ ਕੇ ਰੱਖਣੇ ਚਾਹੀਦੇ ਹਨ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ sat winder_7@hotmail.com
ਕੈਨੇਡਾ
ਵਿੱਚ ਵੀ ਜੇ ਗੌਰਮਿੰਟ ਦੇ ਦਫ਼ਤਰਾਂ ਵਿੱਚ ਕੰਮ ਕਰਾਉਣਾ ਹੈ। ਜਿਵੇਂ ਪੀ-ਆਰ ਕਾਰਡ ਬਣਵਾਉਣਾ ਹੋਵੇ, ਕਿਤੋਂ ਦਾ ਵੀ ਵੀਜ਼ਾ ਲਗਵਾਉਣਾ ਹੋਵੇ, ਪਾਸਪੋਰਟ ਬਣਵਾਉਣਾ ਹੋਵੇ, ਹੈਲਥ ਕਾਰਡ ਜਾਂ ਵਰਕਰਾਂ ਨੇ ਸਿੱਕ ਲੀਵ ਲੈਣ
ਦੀ ਲੋਕਾਂ ਨੇ ਐਪਲੀਕੇਸ਼ਨ ਭਰਨੀ ਹੋਵੇ। ਕੈਨੇਡਾ ਵਿੱਚ ਰਹਿੰਦੇ ਹੋਏ, ਇਮੀਗਰੇਟ ਨੂੰ ਇੰਡੀਆ ਜਾਣ
ਲਈ ਇੰਡੀਅਨ ਪੀ-ਆਰ ਕਾਰਡ ਬਣਾਉਣਾ ਜ਼ਰੂਰੀ ਹੈ। ਇੰਡੀਅਨ ਇਮੀਗਰੇਟ ਦੇ ਪੀ-ਆਰ ਕਾਰਡ 5 ਸਾਲਾਂ ਲਈ
ਹੁੰਦੀ ਹੈ। ਇਸ ਤੋਂ ਬਗੈਰ ਇਮੀਗਰੇਟ ਕੈਨੇਡਾ ਵਿੱਚ ਰਹਿ ਤਾਂ ਸਕਦੇ ਹਨ। ਪਰ ਇੰਡੀਆ ਨਹੀਂ ਜਾ
ਸਕਦੇ। ਇਸ ਪੀ-ਆਰ ਕਾਰਡ ਨੂੰ ਬਣਨ ਲਈ ਹਰ ਬਾਰ ਚਾਰ ਤੋਂ ਛੇ ਮਹੀਨੇ ਵੀ ਲੱਗ ਸਕਦੇ ਹਨ। ਆਪ ਨੂੰ
ਹੀ ਉੱਥੇ ਜਾਣਾ ਪੈਂਦਾ ਹੈ। ਆਪ ਨੂੰ ਹੀ ਉੱਥੇ ਜਾਣਾ ਪੈਂਦਾ ਹੈ। ਲੋ-ਇਨਕਮ, ਹੈਂਡੀਕੈਪ-ਬਹੁਤ
ਬਿਮਾਰ ਲੋਕਾਂ ਲਈ ਸਿੱਕ ਲੀਵ ਭੱਤਾ ਲੈਣ ਦੀ ਐਪਲੀਕੇਸ਼ਨ ਭਰਨ ਲਈ ਦਫ਼ਤਰ 8:15 ‘ਤੇ ਖੁੱਲਦੇ ਹਨ। ਲੋਕ 6:00 ਵਜੇ ਸਵੇਰੇ ਹੀ
ਬਾਹਰ ਸੜਕ ‘ਤੇ
ਲਾਈਨ ਲੱਗਾ ਕੇ ਖੜ੍ਹਦੇ ਹਨ। ਉਸੇ ਦਿਨ 8:15 ਤੋਂ ਲੈ ਕੇ 10:30 ਤੱਕ ਹੀ 20 ਕੁ ਬੰਦਿਆਂ ਦੀ
ਬਾਰੀ ਆਉਂਦੀ ਹੈ। 10:30 ਵਜੇ ਤੋਂ ਪਿਛੋਂ ਐਪਲੀਕੇਸ਼ਨ ਨਹੀਂ ਲੈਂਦੇ। ਅਗਲੇ ਦਿਨ ਆਉਣ ਲਈ ਕਿਹਾ
ਜਾਂਦਾ ਹੈ। ਲਾਈਨ ਵਿੱਚ 50 ਤੋਂ ਉੱਤੇ ਔਰਤਾਂ-ਮਰਦ ਹੁੰਦੇ ਹਨ। ਜਿੰਨਾ ਚਿਰ ਨੰਬਰ ਨਹੀਂ ਆਉਂਦਾ। ਲੋਕ
ਬਾਰੀ ਆਉਣ ਦੇ ਚੱਕਰ ਵਿੱਚ ਹਰ ਰੋਜ਼ ਜਾਂਦੇ ਹਨ। ਗੌਰਮਿੰਟ ਦੇ ਦਫ਼ਤਰਾਂ ਵਿੱਚ ਸਰਕਾਰੀ ਕੰਮਾਂ
ਵਿੱਚ ਪਤਾ ਨਹੀਂ ਕਦੋਂ ਸਹੀ ਤਰੀਕੇ ਨਾਲ ਕੰਮ ਕਰਨ ਲਗਣਗੇ? ਹੈਂਡੀਕੈਪਡ ਸਿੱਕ ਲੀਵ ਭੱਤਾ ਦੀ ਐਪਲੀਕੇਸ਼ਨ
ਦਾ ਜੁਆਬ ਦੇਣ ਲਈ 6 ਮਹੀਨੇ ਕੈਨੇਡਾ ਵਿੱਚ ਲਗਦੇ ਹਨ। ਪੈਸੇ ਦੇਣ ਦੀ ਬਜਾਏ ਫਿਰ 20 ਬਹਾਨੇ ਸਰਕਾਰੀ
ਕਰਮਚਾਰੀ ਲਗਾਉਂਦੇ ਹਨ। ਦਸ ਬਿਮਾਰ ਬੰਦਿਆਂ ਵਿੱਚ 2 ਬਿਮਾਰ ਬੰਦਿਆਂ ਨੂੰ ਮਦਦ ਲਈ ਭੱਤਾ ਦਿੰਦੇ
ਹਨ। ਦਸ ਵਿੱਚੋਂ 8 ਬੰਦਿਆਂ ਨੂੰ ਸਾਲ ਖਜ਼ਲ ਖੁਆਰ ਕਰਕੇ, ਪੈਸੇ ਦੇਣ ਤੋਂ ਜੁਆਬ ਦੇ ਦਿੰਦੇ ਹਨ। ਸਰਕਾਰੀ
ਕਰਮਚਾਰੀ ਆਪ ਪਬਲਿਕ ਦੇ ਫੰਡਾਂ ਵਿੱਚ ਤਨਖਾਂਹਾਂ ਖਾਈ ਜਾਂਦੇ ਹਨ। ਪਬਲਿਕ ਦੇ ਫੰਡਾਂ ਬਿਮਾਰ ਲੋੜ
ਬੰਦਾ ਲਈ ਹੁੰਦੇ ਹਨ।
ਲੋਕ
ਹਜ਼ਾਰਾਂ ਡਾਲਰ ਕੈਨੇਡਾ ਗੌਰਮਿੰਟ ਨੂੰ ਟੈਕਸ ਦਿੰਦੇ ਹਨ। ਇੰਨਾ ਗੌਰਮਿੰਟ ਦੇ ਦਫ਼ਤਰਾਂ ਵਿੱਚ
ਸਰਕਾਰੀ ਕਰਮਚਾਰੀ ਗਿਣਤੀ 40 ਸਾਲਾਂ ਪਹਿਲਾਂ ਜਿੰਨੀ 10,15 ਹੀ ਹੈ। ਪਬਲਿਕ ਤਿੰਨ ਗੁਣਾ ਹੋ ਗਈ ਹੈ। ਡਾਕਟਰ
ਦੀ ਕਲੀਨਿਕ ਵਾਂਗ ਸਰਕਾਰੀ ਹਰ ਕੰਮ ਨੂੰ ਕਰਾਉਣ ਲਈ ਲੰਬੀਆਂ ਲਈਨਾਂ ਵਿੱਚ 2, 4 ਘੰਟੇ ਖੜ੍ਹਨਾ ਪੈਂਦਾ ਹੈ। ਗੌਰਮਿੰਟ ਦੇ
ਦਫ਼ਤਰਾਂ ਵਿੱਚ ਸਰਕਾਰੀ ਕੰਮ ਕਰਾਉਣ ਲਈ ਕਈ-ਕਈ ਗੇੜੇ ਮਾਰਨੇ ਪੈਂਦੇ ਹਨ। ਜੇ ਗੌਰਮਿੰਟ ਦੇ
ਦਫ਼ਤਰਾਂ ਵਿੱਚ ਸਰਕਾਰੀ ਕੰਮ ਕਰਾਉਣ ਲਈ ਫ਼ੋਨ ‘ਤੇ ਗੱਲ ਕਰਨੀ ਹੈ। ਘੰਟਾ, ਡੇਢ ਘੰਟਾ ਫ਼ੋਨ ਹੋਲਡ ਕਰਕੇ ਰੱਖਣਾ ਪੈਂਦਾ
ਹੈ। ਕੋਈ ਗੱਲ ਨਹੀਂ ਕਰਦਾ। ਇਹੀ ਕਹੀ ਜਾਂਦੇ ਹਨ। ਤੁਹਾਨੂੰ ਦੂਜੇ ਬੰਦੇ ਨਾਲ ਗੱਲ ਕਰਨੀ ਪੈਣੀ
ਹੈ। ਦੂਜੇ, ਤੀਜੇ
ਤੱਕ ਕਦੇ ਫ਼ੋਨ ਲੀਨ ਮਿਲਦੀ ਹੀ ਨਹੀਂ ਹੈ। ਬਹੁਤੀ ਬਾਰ ਅਗਲੇ ਹੈਂਗ-ਅੱਪ ਹੀ ਕਰ ਦਿੰਦੇ ਹਨ। ਕਈ
ਬਾਰ ਕਈ ਦਿਨ ਮਹੀਨੇ, ਸਾਲ ਵੀ ਲੰਘ ਜਾਂਦੇ ਹਨ। ਕੋਈ ਸਿਰਾ ਨਹੀਂ ਲੱਗਦਾ। ਆਨ ਲਾਈਨ ਐਪਲੀਕੇਸ਼ਨ ਭਰਨ ਨਾਲ
ਵੀ ਗੱਲ ਨਹੀਂ ਬਣਦੀ। ਗੌਰਮਿੰਟ ਦੇ ਕਰਮਚਾਰੀਆਂ ਨੂੰ ਹਰ ਹਲਾਤ ਵਿੱਚ ਤਨਖ਼ਾਹ ਮਿਲਣੀ ਹੀ ਹੈ।
ਭਾਵੇਂ ਲੰਚ ਬਰੇਕ ਤੇ ਬੈਠੇ ਰਹਿਣ, ਜਾਂ ਨਾਲ ਵਾਲੇ ਨਾਲ ਗੱਪਾਂ ਮਾਰੀ ਜਾਣ। ਇੰਨਾ ਦਾ ਲੰਚ ਸਮੇਂ, ਖਾਣਾ ਖਾਣ ਦਾ ਸਮਾਂ ਇੱਕ, ਦੋ ਘੰਟਿਆਂ ਦਾ ਹੁੰਦਾ ਹੈ। ਇੰਨਾ ਦੀਆਂ ਆਪਸ
ਵਿੱਚ ਪਾਰਟੀਆਂ ਹੀ ਨਹੀਂ ਮੁੱਕਦੀਆਂ। ਕੈਨੇਡਾ ਦੇ ਸਰਕਾਰੀ ਕਰਮਚਾਰੀ ਦਾ ਵੀ ਇੰਡੀਆ ਵਾਲਾ ਹੀ ਕੰਮ
ਹੋ ਗਿਆ ਹੈ।
ਹਜ਼ਾਰਾਂ, ਕਰੋੜਾਂ ਲੋਕਾਂ ਦੀ ਗੱਲ ਸੁਣਨ ਲਈ ਕੈਨੇਡਾ ਦੇ ਸਰਕਾਰੀ ਦਫ਼ਤਰਾਂ ਵਿੱਚ ਪੇਪਰ ਵਰਕ ਕਰਨ ਨੂੰ ਹਰ ਆਫੀਸ ਵਿੱਚ 5, 10, 15 ਕੁ ਜਾਣੇ ਹੁੰਦੇ ਹਨ। ਕੰਮ ਕਰਨ ਵਾਲੇ ਲੋਕ ਆਮਦਨੀ ਟੈਕਸ ਤੇ ਪਰਾਪਟੀ ਟੈਕਸ ਭਰਦੇ
ਹਨ। ਟੈਕਸ ਹਰ ਸਾਲ ਵਧਾ ਦਿੰਦੇ ਹਨ। ਗੌਰਮਿੰਟ ਦੇ ਦਫ਼ਤਰਾਂ ਵਿੱਚ ਕੰਮ ਕਰਨ ਕੈਲਗਰੀ ਵਿੱਚ ਇੰਡੀਆ
ਗੌਰਮਿੰਟ ਦੇ ਬੈਠਾਏ ਹੋਏ, ਪ੍ਰਾਈਏਟ ਏਜੰਟਾਂ ਦੇ ਗੇੜੇ ਮਾਰਨੇ ਪੈਂਦੇ ਹਨ। ਪਹਿਲਾਂ ਇੰਡੀਆ ਗੌਰਮਿੰਟ ਦੇ ਦਫ਼ਤਰਾਂ
ਵਿੱਚ ਫਾਰਮ ਭਰਨ ਲਈ ਫਾਰਮ ਲੈਣ ਨੂੰ ਖੜ੍ਹੀ ਲੱਤ 3 ਘੰਟੇ ਖੜ੍ਹਨਾ ਪੈਂਦਾ ਹੈ। ਦਫ਼ਤਰ ਦੂਜੀ
ਮੰਜ਼ਲ ‘ਤੇ ਸਿਰਫ਼ 40 ਫੁੱਟ ਚੋੜਾ, ਲੰਬਾ ਹੈ। 50 ਤੋਂ ਵੀ ਵੱਧ ਪੰਜਾਬੀ ਪੌੜ੍ਹੀਆਂ ਵਿੱਚ ਤੇ
ਬਾਹਰ ਖੜ੍ਹੇ ਹੁੰਦੇ ਹਨ। ਅੰਦਰ ਬੰਦੇ ਤਿੰਨ ਕੰਮ ਕਰਦੇ ਹਨ। ਟਰਾਂਟੋ ਵਿੱਚ ਵੀ ਇਹੀ ਹਾਲ ਹੈ। ਇਸ
ਦਫ਼ਤਰ ਵਿੱਚ ਇੰਡੀਆਂ ਦੇ ਵੀਜੇ ਦੇ ਪੇਪਰ ਭਰਨ ਇੰਡੀਆਂ ਦਾ ਵੀਜਾ ਲਗਾਉਣ ਨੂੰ ਦੋ ਛੁੱਟੀਆਂ ਤਾਂ
ਲੈਣੀਆਂ ਹੀ ਪੈਂਦੀਆਂ ਹਨ। ਇੱਕ ਦਿਨ ਐਪਲੀਕੇਸ਼ਨ ਲੈਣ ਤੇ ਦੂਜੇ ਦਿਨ ਭਰ ਕੇ ਦੇਣ ਨੂੰ ਲੱਗਦਾ ਹੈ। ਕੈਨੇਡਾ
ਵਿੱਚ ਵੀ ਲੋਕਾਂ ਨੂੰ ਬਹੁਤ ਮਿਸ ਜੂਜ ਕੀਤਾ ਜਾਦਾ ਹੈ। ਕਈ ਬਾਰ ਤਾਂ ਲੋਕ ਨੂੰ ਉੱਥੇ ਗਿਆ ਨੂੰ
ਏਜੰਟ ਦੱਸਦੇ ਹਨ, “ ਐਪਲੀਕੇਸ਼ਨ
ਤਾਂ ਵਿੱਬ ਸਾਈਡ ਤੋਂ ਕੱਢਣੀ ਹੈ। ਸਾਡੇ ਕੋਲ ਕੋਈ ਕਾਪੀ ਨਹੀਂ ਹੈ। “ ਜਿਸ ਕੋਲ ਕੰਪਿਊਟਰ ਨਹੀਂ ਹੈ। ਕਿਸੇ ਕੋਲ ਵਿੱਬ ਦੀ ਨੌਲਜ਼ ਨਹੀਂ ਹੈ। ਉਹ ਪੇਪਰ ਪਰਿੰਟ
ਕਿਵੇਂ ਕਰੇਗਾ? ਐਸੇ
ਬਹੁਤ ਸਾਰੇ ਲੋਕ ਮਦਦ ਦੀ ਆਸ ਵਿੱਚ ਸਵੇਰ ਤੋਂ ਸਾਮ ਤੱਕ ਐਸੇ ਦਫ਼ਤਰਾਂ ਵਿੱਚ ਕੰਮ ਦੀ ਝਾਕ ਵਿੱਚ
ਬੈਠੇ ਰਹਿੰਦੇ ਹਨ। ਜਦ ਨੂੰ 4 ਵੱਜ ਜਾਂਦੇ ਹਨ। ਇੱਕ ਬੰਦਾ ਨੇ ਆ ਕੇ ਕਹਿੰਦਾ ਹੈ, “ ਹੁਣ ਸਾਡਾ ਦਫ਼ਤਰ ਬੰਦ ਹੋਣ ਦਾ ਸਮਾਂ ਹੋ ਗਿਆ
ਹੈ। ਸਵੇਰੇ 8 ਵਜੇ ਆ ਕੇ, ਚਾਹੇ ਬਾਹਰ ਹੀ ਲਾਈਨ ਵਿੱਚ ਖੜ੍ਹ ਜਾਣਾ। ਜਿਹੜਾ ਪਹਿਲਾਂ ਆ ਗਿਆ। ਉਸ ਦਾ ਪਹਿਲਾਂ
ਨੰਬਰ ਆ ਜਾਵੇਗਾ। ਜਿੰਨਾ ਨੇ ਐਪਲੀਕੇਸ਼ਨ ਭਰਨੀ ਹੈ। ਸਹੀ ਤਰੀਕੇ ਨਾਲ ਭਰ ਕੇ ਲਿਉਣ। ਸਾਡੇ ਕੋਲ
ਕੋਈ ਐਪਲੀਕੇਸ਼ਨ ਭਰਨ ਵਾਲਾ ਨਹੀਂ ਹੈ। ਅਸੀਂ ਦੋ ਹੀ ਬੰਦੇ ਹਾਂ। ਡਰਾਫ਼ਟ, ਮਨੀਆਰਡਰ, ਫੋਟੋ ਕਾਪੀਆ, ਆਪਦੇ ਫ਼ੋਟੋ ਨਾਲ ਲੈ ਕੇ ਆਉਣੇ। “ ਲੋਕ ਗਾਲ਼ਾ ਕੱਢ ਰਹੇ ਸਨ। ਕੋਈ ਕਹਿੰਦਾ ਹੈ, “ ਇਹ ਜ਼ਾਬਤਾ ਪੂਰਾ ਕਰਨ ਨੂੰ ਬੈਠੇ ਹਨ। ਸਵੇਰੇ
ਦੇ 10 ਬੰਦਿਆਂ ਦੇ ਪੇਪਰ ਪੂਰੇ ਨਹੀਂ ਕੀਤੇ। “ ਦੂਜਾ ਕਹਿੰਦਾ ਹੈ, “ ਪੇਪਰ ਆਪ ਹੀ ਭਰਨੇ ਹਨ. ਤਾਂ ਇੰਨਾ ਦਾ
ਚੌਕੀਦਾਰਾ ਜ਼ਰੂਰ ਕਰਨਾ ਹੈ। ਜੇ ਸਾਰਾ ਕੁੱਝ ਆਪ ਹੀ ਕਰਨਾ ਹੈ। ਵਿੱਬ ਸਾਈਡ ਤੋਂ ਐਡਰੈੱਸ ਦੇਖ ਕੇ, ਵੈਨਕੂਵਰ ਵਾਲੇ ਇੰਡੀਅਨ ਵੀਜ਼ਾ ਦੇਣ ਵਾਲਿਆਂ
ਨੂੰ ਸਿੱਧੇ ਪੇਪਰ ਭੇਜ ਦੇਵਾਂਗੇ। ਇੰਨਾਂ ਤੋਂ ਕੀ ਮਿੱਟੀ ਪਟਾਉਣੀ ਹੈ?“
ਜੀਤ
ਕੋਲ ਤਾਂ ਪੀ-ਆਰ ਕਾਰਡ ਹੀ ਨਹੀਂ ਸੀ। ਜੇ ਸਿਟੀਜ਼ਨ ਨਹੀਂ ਲਈ ਹੋਈ, ਪੀ-ਆਰ ਕਾਰਡ ਨਾਲ ਕੈਨੇਡਾ ਤੋਂ ਬਾਹਰ
ਜਾਣ-ਆਉਣ ਦਿੰਦੇ ਹਨ। ਪਾਸਪੋਰਟ ਦੇ ਨਾਲ ਹੀ ਪੀ-ਆਰ ਕਾਰਡ ਸੰਭਾਲ ਕੇ ਰੱਖਣਾ ਪੈਂਦਾ ਹੈ। ਉਸ ਨੂੰ
ਬਣਨ ਲਈ 6 ਮਹੀਨੇ ਲੱਗਦੇ ਹਨ। ਉਹ ਤਾਂ ਬਣਦਾ ਹੈ। ਜੇ ਕੈਨੇਡਾ ਨੂੰ ਆਉਣ ਵਾਲਾ ਪਹਿਲਾ ਵੀਜ਼ਾ ਕੋਲ
ਹੋਵੇ। ਜੇ ਉਹ ਗੁਆਚ ਗਿਆ ਹੈ। ਤਾਂ ਰਿਫ਼ਿਊਜੀ ਬੋਰਡ ਤੋਂ ਪੇਪਰ ਕਢਾਉਣਾ ਪੈਂਦਾ ਹੈ। ਜਿਸ ਉੱਤੇ
ਲਿਖਿਆ ਹੁੰਦਾ ਹੈ। ਇਹ ਬੰਦਾ ਰਿਫ਼ਿਊਜੀ ਨਹੀਂ ਹੈ। ਇਸੇ ਲਈ
2, 3, 4 ਮਹੀਨੇ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ।
ਐਮਰਜੈਂਸੀ ਵੀ ਹੋਵੇ। ਬੰਦਾ ਕਿਸੇ ਹਾਲਤ ਵਿੱਚ ਕੈਨੇਡਾ ਤੋਂ ਬਾਹਰ ਜਾਣ ਲਈ ਕਾਮਯਾਬ ਨਹੀਂ ਹੋ
ਸਕਦਾ। ਪਾਸਪੋਰਟ ਵੀਜ਼ੇ ਦੇ ਐਸੇ ਸਰਕਾਰੀ ਕੰਮ ਪਹਿਲਾਂ ਹੀ ਕਰਾ ਕੇ ਰੱਖਣੇ ਚਾਹੀਦੇ ਹਨ। ਜੀਤ ਤੇ
ਉਸ ਦੇ ਮੰਮੀ ਇਸੇ ਲਈ ਫਸੇ ਬੈਠੇ ਸਨ। ਜੇ ਕੰਮ ਹੋਇਆ ਹੁੰਦਾ। ਇੰਨਾ ਨੇ ਕਦੋਂ ਦੀ ਉਡਾਰੀ ਮਾਰ
ਜਾਣੀ ਸੀ।
Comments
Post a Comment