ਭਾਗ
14 ਬੰਦੇ ਦਾ ਸੁਭਾਅ ਪੱਕ ਜਾਂਦਾ ਹੈ,
ਉਸ ਦੀਆਂ ਆਦਤਾਂ ਨਹੀਂ ਬਦਲਦੀਆਂ ਦਿਲਾਂ ਦੇ
ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੁੱਤੇ
ਦੀ ਪੂਛ ਨੂੰ ਸਿੱਧੀ ਪਾਈਪ ਵਿੱਚ ਵੀ ਪਾ ਕੇ ਰੱਖੀਏ। ਕਦੇ ਸਿੱਧੀ ਨਹੀਂ ਹੁੰਦੀ। ਜਿਸ ਬੰਦੇ ਦਾ
ਜਿਵੇਂ ਦਾ ਸੁਭਾਅ ਪੱਕ ਜਾਂਦਾ ਹੈ, ਉਸ ਦੀਆਂ ਆਦਤਾਂ ਸਾਰੀ ਉਮਰ ਨਹੀਂ ਬਦਲਦੀਆਂ। ਕਈਆਂ ਨੂੰ
ਕਾਨੂੰਨ ਦੇ ਨਿਜ਼ਮ ਵਿੱਚ ਚੱਲ ਕੇ, ਜਿਊਣ ਦਾ ਸੁਆਦ ਆਉਂਦਾ ਹੈ। ਕਈ ਐਸੇ ਵੀ ਹਨ, ਜਾਨਵਰਾਂ
ਵਾਂਗ ਜਿਊਣਾ ਚਾਹੁੰਦੇ ਹਨ। ਜੈਸਾ ਮਿਲ ਗਿਆ, ਖਾ ਲਿਆ। ਜਿੱਥੇ ਥਾਂ ਮਿਲੀ, ਸੌ
ਗਏ। ਆਪਦਾ ਘਰ ਬੱਣਾਂਉਣ ਦਾ ਸ਼ੌਕ ਹੀ ਨਹੀਂ ਹੁੰਦਾ। ਜੇਲ, ਘਰ,
ਧਰਮਸ਼ਾਲਾ ਵਿੱਚ ਬਹੁਤਾ ਫ਼ਰਕ ਨਹੀਂ ਲੱਗਦਾ।
ਜੀਤ 24 ਘੰਟੇ ਦਾਰੂ ਦੇ ਨਸ਼ੇ ਵਿੱਚ ਰਹਿੰਦਾ ਸੀ। ਤੰਬਾਕੂ ਤੇ
ਸੁੱਖੇ ਦੀਆਂ ਸਿਗਰਟਾਂ ਪੀਂਦਾ ਰਹਿੰਦਾ ਸੀ। ਭਾਵੇਂ ਕੋਈ ਹਟਾਈ ਹੀ ਜਾਵੇ, ਫਿਰ ਵੀ ਪੀਤੀ ਵਿੱਚ ਧੱਕੇ ਨਾਲ ਕਾਰ ਚਲਾ ਕੇ, ਲੌਂਗ
ਡਰਾਈਵ ਤੇ ਜਾਂਦਾ ਸੀ। ਕਈ ਬਾਰ ਪੁਲਿਸ ਹੱਥੋਂ ਫੜਿਆ ਵੀ ਗਿਆ ਸੀ। ਇੰਡੀਆ ਵਾਲਾ ਹੀ ਕੰਮ ਸੀ। ਪੁਲਿਸ
ਆਫ਼ੀਸਰ ਨੇ ਦੇਖਿਆ, ਅੱਗੇ ਵਾਲੀ ਗੱਡੀ ਡਿੱਕ-ਡੋਲੇ ਖਾਂਦੀ ਜਾ ਰਹੀ ਹੈ। ਉਸ
ਨੇ ਦੋ ਕਿੱਲੋਮੀਟਰ ਤੱਕ, ਉਸ ਮਗਰ ਪੁਲਿਸ ਕਾਰ ਲਾਈ ਰੱਖੀ। ਪੁਲਿਸ ਆਫ਼ੀਸਰ ਨੂੰ
ਸਮਝ ਲੱਗ ਗਈ। ਡਰਾਈਵਰ ਨੂੰ ਕੋਈ ਪ੍ਰਾਬਲਮ ਹੈ। ਉਸ ਨੇ ਕਾਰ ਦੀਆਂ ਲਾਈਟਾਂ ਆਨ ਕਰ ਲਈਆਂ। ਜੀਤ ਨੇ
ਸੋਚਿਆ, ਪੁਲਿਸ ਆਫ਼ੀਸਰ ਨੂੰ ਲੰਘਣ ਲਈ ਰਸਤਾ ਸਾਫ਼ ਚਾਹੀਦਾ ਹੈ।
ਉਸ ਨੇ ਕਾਰ ਸੜਕ ਦੀ ਸਾਈਡ ਉੱਤੇ ਲੱਗਾ ਲਈ। ਪੁਲਿਸ ਆਫ਼ੀਸਰ ਨੇ ਉਸ ਅੱਗੇ ਕਾਰ ਲਾ ਲਈ ਸੀ। ਬਾਹਰ
ਉੱਤਰ ਕੇ ਪੁੱਛਿਆ, “ ਕੀ ਤੇਰੀ ਸ਼ਰਾਬ ਪੀਤੀ ਹੈ? “ ਮੈਂ
ਸ਼ਰਾਬ ਨਹੀਂ ਪੀਤੀ। “ “ ਤੇਰੇ ਕੋਲੋਂ ਕਾਰ ਸਿੱਧੀ ਕਿਉਂ ਨਹੀਂ ਚੱਲ ਰਹੀ? “ “ ਮੈਨੂੰ
ਚੱਕਰ ਆ ਰਹੇ ਹਨ। ਮੇਰਾ ਘਰ ਨੇੜੇ ਹੀ ਹੈ। “ “ ਕਾਰ ਵਿੱਚ ਖੁੱਲ੍ਹੀ ਸ਼ਰਾਬ ਦੀ ਬੋਤਲ ਪਿੱਛਲੀ ਸੀਟ ਉੱਤੇ ਕਿਉਂ ਰੱਖੀ ਹੈ? ਕੀ
ਤੈਨੂੰ ਪਤਾ ਹੈ? ਖੁੱਲੀ ਬੋਤਲ ਰੱਖਣ ਦਾ 500 ਡਾਲਰ ਦਾ ਜੁਰਮਾਨਾ ਹੈ। “ “ ਮੇਰੇ
ਦੋਸਤ ਛੱਡ ਗਏ ਹੋਣੇ ਹਨ। ਮੈਨੂੰ ਪਤਾ ਨਹੀਂ ਸੀ। “
“ ਚੱਲ ਕਾਰ ਵਿੱਚੋਂ ਬਾਹਰ ਆ ਜਾ। ਸੜਕ ਦੇ ਕੰਢੇ
ਉੱਤੇ ਲਾਈਨ ‘ਤੇ ਚੱਲ ਕੇ ਦਿਖਾ। “ ਜੀਤ ਕਾਰ ਵਿੱਚੋਂ ਧੱਕੇ ਜਿਹੇ ਨਾਲ ਬਾਹਰ ਨਿਕਲਿਆ। ਦੋ
ਚਾਰ ਕਦਮ ਵੀ ਸਿੱਧਾ ਨਹੀਂ ਤੁਰ ਹੋਇਆ। ਦੋਨੇਂ ਪੈਰ ਬਾਹਰ ਨਿਕਲੀ ਜਾਂਦੇ ਸਨ। ਜੀਤ ਨੇ ਕਿਹਾ, “ ਮੈਂ
ਡਰੰਕ ਨਹੀਂ ਹਾਂ। ਮੇਰੀ ਤਬੀਅਤ ਠੀਕ ਨਹੀਂ ਹੈ। “ “ ਤੂੰ ਨਸ਼ੇ ਵਿੱਚ ਹੈ। ਕੀ ਤੈਨੂੰ ਸਮਝ ਹੈ? ਮੈਂ
ਤੈਨੂੰ ਹੱਥਕੜੀ ਲਾ ਰਿਹਾ ਹਾਂ। ਤੂੰ ਕਾਨੂੰਨ ਦੇ ਘੇਰੇ ਵਿੱਚ ਹੈ। ਕਾਰ ਦੀ ਡਿੱਕੀ ਉੱਤੇ ਮੂੰਹ
ਕਰਕੇ, ਮੂਧਾ ਹੋ ਜਾ। ਦੋਨੇਂ ਬਾਂਹਾਂ ਪਿੱਛੇ ਕਰ ਲੈ। ਹੱਥ ਕੜੀ
ਲਗਾਉਣੀ ਹੈ। “
ਪੁਲਿਸ
ਔਫੀਸਰ ਨੇ ਜੀਤ ਨੂੰ ਹੱਥਕੜੀ ਲਾ ਦਿੱਤੀ। ਉਸ ਨੂੰ ਪੁਲਿਸ ਕਾਰ ਵਿੱਚ ਬੈਠਾ ਲਿਆ। ਜੀਤ ਉੱਤੇ ਡਰੰਕ
ਡਰਾਈਵਿੰਗ ਤੇ ਖੁੱਲ੍ਹੀ ਸ਼ਰਾਬ ਦੀ ਬੋਤਲ ਰੱਖਣ ਦੇ ਦੋ ਚਾਰਜ ਲਾ ਦਿੱਤੇ ਸਨ। ਚਲਾਨ ਕੱਟ ਕੇ, ਕੋਰਟ
ਦੀ ਤਰੀਕ ਦੇ ਦਿੱਤੀ ਸੀ। ਉਸ ਦੀ ਕਾਰ-ਟੋ ਕਰਾ ਕੇ,
ਸਰਕਾਰੀ ਜ਼ਾਰਡ ਵਿੱਚ ਭੇਜ ਦਿੱਤੀ। ਤੀਜੇ ਦਿਨ
ਜੀਤ ਦੀ 2000 ਡਾਲਰ ਦੇ ਕੇ, ਗੁੱਡੀ ਜ਼ਮਾਨਤ ਕਰਾ ਲਿਆਈ। ਆਪਦਾ ਬੰਦਾ ਕਿੰਨਾ
ਵੀ ਮਾੜਾ ਹੋਵੇ, ਛੱਡਿਆ ਨਹੀਂ ਜਾਂਦਾ। ਮਹੀਨੇ ਪਿੱਛੋਂ 10
ਹਜ਼ਾਰ ਡਾਲਰ ਦੀ ਕਾਰ 4000 ਡਾਲਰ ਗੌਰਮਿੰਟ ਨੂੰ ਜ਼ਾਰਡ ਦਾ ਕਿਰਾਇਆ ਭਰ ਕੇ, ਘਰ
ਲੈ ਆਂਦੀ। ਉਦੋਂ ਜਿਹੇ ਹੀ ਅਦਾਲਤ ਦੀ ਤਰੀਕ ਵੀ ਸੀ। ਤਰੀਕ ਉੱਤੇ ਜਾਣ ਲਈ ਜੀਤ ਨੇ ਕਾਲਾ
ਕੋਰਟ-ਪਿੰਟ ਪਾਇਆ ਹੋਇਆ ਸੀ। ਸਰਕਾਰੀ ਵਕੀਲ ਨੇ, ਜੱਜ ਨੂੰ ਦੱਸਿਆ, “ ਇਹ ਜੀਤ ਹੈ। ਡਰੰਕ ਚਾਰਜ ਵਿੱਚ ਤੀਜੀ ਬਾਰ
ਜੇਲ ਆਇਆ ਹੈ। ਪਹਿਲੀ ਦੋ ਬਾਰ ਇਸ ਨੂੰ ਜੁਰਮਾਨਾ ਹੀ ਹੋਇਆ ਹੈ। ਇਸ ਬਾਰ ਜੇਲ ਹੋਣੀ ਚਾਹੀਦੀ ਹੈ। “ ਜੀਤ
ਦਾ ਵਕੀਲ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਜੀਤ ਤੋਂ 3000 ਡਾਲਰ ਫ਼ੀਸ ਲਈ ਹੋਈ ਸੀ। ਉਸ ਨੇ ਕਿਹਾ, “ ਮੇਰਾ ਦੋਸਤ ਵਕੀਲ ਮੇਰੇ
ਕਲਾਈਂਟ ਨਾਲ ਜਾਤੀ ਵਿਤਕਰਾ ਕਰਦਾ ਹੈ। ਇਸ ਦਾ ਰੰਗ ਦੇਖ ਕੇ, ਪੁਲੀਸ ਆਫ਼ੀਸਰ ਨੇ ਡਰੰਕ ਚਾਰਜ ਲਾਇਆ ਹੈ। ਇਸ
ਦੇ ਦੋ ਬੱਚੇ ਤੇ ਪਤਨੀ, ਮਾਪੇ ਵੀ ਹਨ। ਪਤਨੀ ਤੇ ਮਾਪੇ ਅਦਾਲਤ ਵਿੱਚ ਹਾਜ਼ਰ ਹਨ।
ਇਹ ਕੰਮ ਕਰਕੇ ਪਰਿਵਾਰ ਪਾਲ ਰਿਹਾ ਹੈ। ਇਸ ਨਾਲ ਰਹਿਮ ਕੀਤਾ ਜਾਵੇ। “ ਗੁੱਡੀ
ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਮਨ ਵਿੱਚ ਕਿਹਾ, “ ਇਹ ਤਾਂ ਆਪ ਦੇ-ਆਪ ਢਿੱਡ ਨਹੀਂ ਭਰ ਸਕਦਾ।
ਕਿਸੇ ਨੂੰ ਪਾਣੀ ਦਾ ਗਿਲਾਸ ਦੇਣ ਜੋਗਾ ਨਹੀਂ ਹੈ। ਇਸ ਦਾ ਕਿਸੇ ਨੂੰ ਰਾਈ ਜਿੰਨਾ ਸਹਾਰਾ ਨਹੀਂ
ਹੈ। ਸਗੋਂ ਮੈਨੂੰ ਤੇ ਮਾਪਿਆ ਨੂੰ ਤੋੜ-ਤੋੜ ਖਾਈ ਜਾਂਦਾ ਹੈ। ਹਰ ਰੋਜ਼ ਪੈਸੇ ਮੰਗ-ਮੰਗ ਕੇ ਸ਼ਰਾਬ
ਪੀਂਦਾ ਹੈ। ਹਰ ਰੋਜ਼ ਤਾਜ਼ੇ ਪਕਵਾਨ ਭਾਲਦਾ ਹੈ। ਕੰਮ ਕਰਨ ਵੇਲੇ ਮੌਤ ਆਉਂਦੀ ਹੈ। ਇਸ ਦੇ ਬੱਸ
ਹੋਵੇ। ਸਬ ਭਾਂਡੇ, ਪਰਿਵਾਰ ਤੇ ਘਰ-ਬਾਰ ਨੂੰ ਵੇਚ ਕੇ ਖਾ ਜਾਵੇ। “ ਉਸ ਦਾ ਜੀਅ ਕੀਤਾ। ਸਾਰਾ ਕੁੱਝ ਜੱਜ ਨੂੰ ਚੀਕ-ਚੀਕ ਕੇ
ਦੱਸ ਦੇਵਾਂ। ਫਿਰ ਉਸ ਨੂੰ ਯਾਦ ਆਇਆ। ਗੁਰਬਾਣੀ ਵਿੱਚ ਲਿਖਿਆ ਹੈ। ਜੋ ਮੈ ਕੀਆ ਸੋ ਮੈ ਪਾਇਆ ਦੋਸੁ
ਨ ਦੀਜੈ ਅਵਰ ਜਨਾ ॥ ਜੋ ਪਿਛਲੇ ਜਨਮਾਂ ਵਿੱਚ ਕੀਤਾ। ਮਨ ਤੂੰ ਕਿਸੇ ਹੋਰ ਨੂੰ ਕਿਸੇ ਗ਼ਲਤੀ ਦਾ
ਦੋਸ਼ ਨਾਂ ਦੇ। ਇਸ ਬੰਦੇ ਨਾਲ ਵਿਆਹ ਕਰਾਉਣ ਵਿੱਚ ਤੂੰ ਵੀ ਰਜ਼ਾਮੰਦੀ ਮੰਨੀ ਸੀ। ਉਸ ਦੀ ਸਜ਼ਾ ਮਿਲ
ਰਹੀ ਹੈ। ਪਤਾ ਨਹੀਂ ਹੋਰ ਕੀ ਪਾਪ ਕੀਤਾ ਹੈ?
ਉਹੀ
ਪੁਲਿਸ ਆਫ਼ੀਸਰ ਵੀ ਤਰੀਕ ਉੱਤੇ ਆ ਗਿਆ ਸੀ। ਵੈਸੇ ਤਾਂ ਇਹ ਘੱਟ ਹੀ ਤਰੀਕ ਉੱਤੇ ਜਾਂਦੇ ਹਨ। ਇਸ ਦੀ
ਇੰਨਾ ਨੂੰ ਤਨਖ਼ਾਹ ਨਹੀਂ ਮਿਲਦੀ। ਇਹ ਡਰੰਕ ਡਰਾਈਵਿੰਗ ਕਰਨ ਵਾਲਿਆਂ ਦੇ ਸਖ਼ਤ ਖ਼ਿਲਾਫ਼ ਸੀ। ਉਸ ਨੇ
ਦੱਸਿਆ, “ ਮੈਂ ਇਸ ਨੂੰ ਉਦੋਂ ਹੱਥਕੜੀ ਲਾਈ ਸੀ। ਜਦੋਂ ਇਸ ਨੂੰ
ਨਸ਼ੇ ਦੀ ਹਾਲਤ ਵਿੱਚ ਦੇਖਿਆ ਸੀ। ਮੇਰਾ ਬੇਟਾ ਡਰੰਕ ਡਰਾਈਵਰ ਨੇ ਹੀ ਕਾਰ ਐਕਸੀਡੈਂਟ ਵਿੱਚ ਮਾਰ
ਦਿੱਤਾ ਸੀ। ਮੈਂ ਚਾਹੁੰਦਾ ਹਾਂ। ਇਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। “ ਉਹ
ਰੋਂਦਾ ਹੋਇਆ, ਅਦਾਲਤ ਤੋਂ ਬਾਹਰ ਚਲਾ ਗਿਆ। ਜੱਜ ਨੇ ਜੀਤ ਨੂੰ ਪੁੱਛਿਆ, “ ਕੀ
ਤੂੰ ਕੁੱਝ ਕਹਿਣਾ ਹੈ? “ ਉਸ ਨੇ ਕਿਹਾ,
“ ਮੈਂ ਕੁੱਝ ਨਹੀਂ ਕਹਿਣਾ। “ ਜੱਜ
ਨੇ ਕਿਹਾ, “ ਜੀਤ ਨੂੰ 500
ਡਾਲਰ ਦਾ ਜੁਰਮਾਨਾ, ਦੋ
ਮਹੀਨੇ ਦੀ ਜੇਲ ਕੀਤੀ ਜਾਂਦੀ ਹੈ। “ ਰਾਤਾਂ ਤੇ ਛੁੱਟੀਆਂ ਗਿੱਣਨ ਕਰਕੇ 2 ਮਹੀਨੇ
ਦੀ 25 ਦਿਨਾਂ ਵਿੱਚ ਸਜ਼ਾ ਕੱਟ ਕੇ ਜੀਤ ਜੇਲ ਵਿੱਚੋਂ ਬਾਹਰ ਆ ਗਿਆ। ਉਸ ਨੇ ਸਬ
ਤੋਂ ਪਹਿਲਾਂ ਸ਼ਰਾਬ ਦੀ ਬੋਤਲ ਠੇਕਿਉ ਚੱਕੀ। ਬੋਤਲ ਨੂੰ ਮੂੰਹ ਲਾ ਕੇ ਸੁੱਕੀ ਹੀ ਪੀ ਗਿਆ ਸੀ। ਘਰ
ਜਾਣ ਤੱਕ ਪੂਰਾ ਸ਼ਰਾਬੀ ਹੋ ਗਿਆ ਸੀ। ਘਰ ਜਾ ਕੇ ਉਹੀ ਅਵਾ-ਤਵਾ ਬੋਲਣ ਲੱਗ ਗਿਆ, “ ਮੇਰੇ
ਅੱਗੇ ਕੋਈ ਬੋਲ ਨਹੀਂ ਸਕਦਾ। ਕੋਈ ਇੱਧਰ ਨੂੰ ਝਾਕ ਕੇ ਦੇਖੇ। ਮੈਂ ਸਬ ਦੀ ਮਾਂ...........? “ ਗੰਦ
ਨੂੰ ਛੇੜ ਕੇ ਕੋਈ ਛਿੱਟੇ ਨਹੀਂ ਪਾਉਣਾ ਚਾਹੁੰਦਾ। ਐਸੇ ਬੰਦੇ ਕੋਲੋਂ ਦੂਰ ਹੀ ਰਹਿਣਾ ਚਾਹੀਦਾ ਹੈ।
ਆਪ ਮਰ ਜਾਵੇ, ਗਲ਼ ਕੇਸ ਪੈ ਸਕਦਾ ਹੈ। ਗੁੱਡੀ ਵੀ ਚੁੱਪ ਕਰਕੇ ਪੈ ਗਈ
ਸੀ। ਬੱਚੇ ਸਹਿਕੇ ਹੋਏ ਸੌਂ ਗਏ ਸਨ।
Comments
Post a Comment