ਭਾਗ
48 ਕੰਮ ਦੇ ਮਤਲਬ ਤੇ ਪੈਸੇ ਦੇ ਲਾਲਚ ਨੂੰ ਲੋਕ ਬੱਚੇ ਦੋਸਤ, ਰਿਸ਼ਤੇਦਾਰ
ਨਾਲ ਜੁੜਦੇ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਰੇ
ਬੰਦੇ ਨੂੰ ਫੂਕਣ, ਦੱਬਣ, ਤਾਰਨ ਲਈ ਉਸ ਤੋਂ ਛੇਤੀ ਖਹਿੜਾ ਛੁਡਾਉਣ ਨੂੰ ਹਰ
ਕੋਈ ਕਾਹਲਾ ਹੁੰਦਾ ਹੈ। ਬੰਦੇ ਦੀ ਕੋਈ ਕੀਮਤ ਨਹੀਂ ਹੈ। ਜਿੰਨਾ ਚਿਰ ਬੰਦੇ ਕੋਲ ਦਮ ਹਨ। ਪੈਸਾ
ਜਾਇਦਾਦ ਹਨ। ਪੈਸੇ ਦੇ ਲਾਲਚ, ਕੰਮ ਦੇ ਮਤਲਬ ਨੂੰ ਲੋਕ, ਬੱਚੇ
ਦੋਸਤ, ਰਿਸ਼ਤੇਦਾਰ ਨਾਲ ਜੁੜਦੇ ਹਨ। ਸਾਧ ਮਰ ਗਿਆ ਸੀ। ਉਸ ਦੇ ਮਰਦੇ ਹੀ ਪੈਸੇ, ਜਾਇਦਾਦ ਸੰਭਾਲਣ ਦੀ ਪੈ
ਗਈ। ਉਸ ਦੀ ਦੇਹ ਨੂੰ ਸਾੜਨ, ਦੱਬਣ, ਪਾਣੀ ਵਿੱਚ ਰੋੜਨ ਦਾ ਅਜੇ
ਸਮਾਂ ਨਹੀਂ ਸੀ। ਉਸ ਨੂੰ ਬਰਫ਼ ਵਿੱਚ ਲਾ ਕੇ
ਪਹਿਲਾਂ ਅਸਲ ਕੰਮ ਨਿਬੇੜਨ ਦੀ ਪੈ ਗਈ। ਉਸ ਦੇ
ਚੇਲਿਆ ਨੇ ਕੁੱਝ ਪੈਸੇ,
ਜਾਇਦਾਦ ਆਪੋ-ਆਪਣੇ ਨਾਮ ਕਰ ਲਏ। ਦੋ ਔਰਤਾਂ, ਪੰਜ
ਮਰਦ ਮੂਹਰਲੇ ਪ੍ਰਬੰਧਕ ਸਨ। ਬਾਕੀ ਦੇ ਛੋਟੇ ਚੇਲੇ,
ਸਿਰਫ਼ ਸਿਰ ਉੱਤੇ ਛੱਤ ਤੇ ਪੇਟ ਪੂਜਾ ਕਰਨ ਤੱਕ
ਹੀ ਸੀਮਤ ਸਨ। ਜੋ ਦੇਖਣ ਨੂੰ ਤਿਆਗੀ, ਜੋਗੀਆਂ ਕੱਪੜਿਆਂ ਵਾਲੇ ਲੱਗਦੇ ਸਨ। ਕੁੰਡਲੀਏ ਸੁਨਹਿਰੀ
ਸੱਪ, ਧੰਨ ਦੇ ਢੇਰ ਉੱਤੇ ਬੈਠੇ ਸਨ। ਹੁਣ ਇਸ ਸਾਧ ਦੀ ਪਰਾਪਟੀ ਕਿਸੇ
ਸਰਕਾਰ ਦੇ ਹੱਥ ਨਹੀਂ ਆਉਣ ਦੇਣਗੇ। ਇੰਨਾ ਮੈਬਰਾਂ ਨੇ ਇੱਕ
ਸਾਂਝੀ ਸੰਸਥਾ ਬਣਾਂ ਲਈ ਜਿਸ ਦੇ ਆਪ ਹੀ ਖ਼ਸਮ ਸਨ। ਆਪ ਹੀ ਇਸ ਨੂੰ ਚਲਾਉਣ ਵਾਲੇ
ਸਨ।
ਇਵੇਂ
ਹੀ ਆਮ ਪਰਿਵਾਰਾਂ ਵਿੱਚ ਹੁੰਦਾ ਹੈ। । ਬਾਅਦ ਵਿੱਚ ਲੋਕਾਂ ਨੂੰ ਮਰੇ ਦੀ ਖ਼ਬਰ ਦਿੰਦੇ ਹਨ।
ਮਾਂ-ਬਾਪੂ, ਪਤੀ-ਪਤਨੀ ਨੂੰ ਫੂਕਦੇ ਪਿੱਛੋਂ ਹਨ। ਉਸ ਦਾ ਸੰਦੂਕ, ਲਾਕਰ
ਫੋਲ ਕੇ ਸਬ ਕੁੱਝ ਕਾਬੂ ਕਰ ਲੈਂਦੇ ਹਨ। ਸਰਪੰਚ, ਰਿਸ਼ਤੇਦਾਰ
ਆਪ ਨੂੰ ਸਿਆਣੇ ਬੰਦੇ ਕਹਾਉਣ ਵਾਲੇ ਫੂਕਣ ਤੋਂ ਪਹਿਲਾਂ ਕੋਰੇ ਪੇਪਰ ਉੱਤੇ ਅੰਗੂਠਾ ਲੁਆ
ਲੈਂਦੇ ਹਨ। ਇਸੇ ਖ਼ੁਸ਼ੀ ਵਿੱਚ ਹਫ਼ਤਾ ਸ਼ਰਾਬ ਤੇ ਕਬਾਬ ਖਾਣ ਨੂੰ ਮਿਲਦੇ ਰਹਿੰਦੇ ਹਨ। ਇਹ ਕਿਧਰ ਦੀ
ਸਿਆਣਪ ਹੈ? ਮਰੇ ਬੰਦੇ ਨੂੰ ਲੁੱਟੀ ਜਾਂਦੇ ਹਨ। ਗਲੇ,
ਹੱਥਾਂ ਵਿੱਚੋਂ ਗਹਿਣੇ, ਲੋਕਾਂ
ਦੇ ਆਉਣ ਤੋਂ ਪਹਿਲਾਂ-ਪਹਿਲਾਂ ਲਾਹ ਲੈਂਦੇ ਹਨ। ਮਰਨ ਵੇਲੇ ਸਬ ਨਾਲ ਇਹੀ ਹੋਣਾ ਹੈ। ਮੁਰਦੇ ਨੂੰ
ਨੰਗਾ ਕਰਕੇ, ਤੋਰਦੇ ਹਨ। ਨਾਲੇ ਆਪ ਲੁੱਟੇ ਜਾਣ ਦਾ ਸਿਆਪਾ ਕਰਦੇ ਹਨ
ਸਮਾਂ ਬਚਾਉਣ ਲਈ ਦਾਗ਼ ਲਾ ਕੇ, ਉਦੋਂ ਹੀ ਭੋਗ ਦੇ ਪੱਤਰੇ ਪੜ੍ਹ ਕੇ, ਕਿਰਿਆ
ਕਰਮ ਪੂਰਾ ਕਰ ਦਿੰਦੇ ਹਨ। ਜੇ ਆਪਣੇ ਹੀ ਐਸਾ ਨਾ ਕਰਨ ਤਾਂ ਗੌਰਮਿੰਟ ਜਾਇਦਾਦ ਲੈ ਜਾਂਦੀ ਹੈ।
ਜੀਤ
ਨੂੰ ਡੈਡੀ-ਮੰਮੀ ਦੇ ਸਰੀਰਕ ਰੋਗਾਂ ਦਾ ਪਤਾ ਲੱਗ ਗਿਆ ਸੀ। ਉਸ ਦਾ ਵੱਡਾ ਜੀਜਾ, ਭੈਣ
ਡੈਡੀ-ਮੰਮੀ ਦੀ ਖ਼ਬਰ ਲੈਣ ਆਏ ਹੋਏ ਸਨ। ਉਹ ਜੀਜੇ ਨਾਲ ਸਲਾਹ ਕਰਨ ਲੱਗਾ। ਜੀਤ ਨੇ ਕਿਹਾ, “ ਡੈਡੀ-ਮੰਮੀ
ਬਿਮਾਰ ਰਹਿੰਦੇ ਹਨ। ਇੰਡੀਆ ਵਾਲਾ ਘਰ ਤੇ ਜ਼ਮੀਨ ਮੇਰੇ ਨਾਮ ਕਰ ਦੇਣ ਤਾਂ
ਪਿੱਛੋਂ ਕੋਈ ਜੱਬ ਨਹੀਂ ਪਵੇਗਾ। “ ਜੀਜੇ ਨੇ ਕਿਹਾ, “ ਗੱਲ ਤਾਂ ਬਹੁਤ ਸਿਆਣੀ ਕੀਤੀ ਹੈ। ਮੈਂ ਗੱਲ
ਕਰਕੇ ਦੇਖਦਾਂ ਹਾਂ। “ ਜੀਤ ਦੇ ਡੈਡੀ ਦੇ ਹੱਥ ਵਿੱਚ ਦਵਾਈਆਂ ਵਾਲੀ ਸ਼ੀਸ਼ੀ ਸੀ।
ਉਸ ਵਿੱਚ ਤਿੰਨ ਤਰਾਂ ਦੀਆਂ ਗੋਲੀਆਂ ਸਨ। ਉਸ ਨੇ ਕਿਹਾ,
“ ਮੈਂ ਕਦੇ ਸਿਰ ਦੁਖਦੇ ਦੀ ਗੋਲੀ ਨਹੀਂ ਲਈ ਸੀ।
ਹੁਣ ਮੈਨੂੰ ਤਿੰਨ ਗੋਲੀਆਂ, ਦਿਹਾੜੀ ਵਿੱਚ ਤਿੰਨ ਬਾਰ ਲੈਣੀਆਂ ਪੈਂਦੀਆਂ ਹਨ। “ ਜੀਤ
ਦੀ ਮੰਮੀ ਲੱਤ ਨੂੰ ਬਿਜਲੀ ਦੇ ਹੀਟੀਇੰਗ ਪੈਡ ਨਾਲ ਸੇਕ ਦੇ ਰਹੀ ਸੀ। ਉਸ ਨੇ ਕਿਹਾ, “ ਮੈਂ
ਤੁਰਨੋਂ ਵੀ ਰਹਿ ਗਈ। ਮੇਰੀ ਚਾਲ ਹਿਰਨੀ ਵਰਗੀ ਸੀ। ਹੁਣ ਚਾਹ ਰੋਟੀ ਲਈ ਦੂਜੇ ਦੇ ਹੱਥਾਂ ਵੱਲ
ਝਾਕਣਾ ਪੈਂਦਾ ਹੈ। ਜੀਤ ਦੀ ਭੈਣ ਨੇ ਕਿਹਾ, “ ਅਸੀਂ
ਵੀ ਇਹੀ ਗੱਲਾਂ ਕਰਦੇ ਸੀ। ਬੰਦੇ ਦਾ ਬਿੰਦ ਦਾ ਵਿਸਾਹ ਨਹੀਂ ਹੈ। ਜੀਜੇ ਨੇ ਕਿਹਾ, “ ਤੁਸੀਂ
ਜਿਉਂਦੇ ਜੀਅ ਜੀਤ ਦੇ ਨਾਮ ਜ਼ਮੀਨ ਕਰ ਦੇਵੋ। ਮਗਰੋਂ ਬਹੁਤ ਰੱਫੜ
ਪੈਂਦਾ ਹੈ। “ “ ਮੇਰੇ ਧੀ-ਜਮਾਈ ਹੀ ਮੈਨੂੰ ਮਰਿਆ ਦੇਖਣਾ ਚਾਹੁੰਦੇ ਹਨ।
ਅਜੇ ਅਸੀਂ 50 ਸਾਲਾਂ ਦੇ ਹਾਂ। ਹੁਣੇ ਕਿਵੇਂ ਹੱਥ ਵੱਢ ਕੇ ਦੇ ਦੇਈਏ? “ “ ਡੈਡੀ ਮੈਂ ਤੁਹਾਡੀ ਸੇਵਾ ਕਰਾਂਗਾ। ਇਕੱਲਾ ਪੁੱਤਰ ਹਾਂ।
ਹੋਰ ਤੁਹਾਨੂੰ ਕਿਨ੍ਹੇ ਸੰਭਾਲਣਾ ਹੈ? “ ਮੰਮੀ
ਨੇ ਕਿਹਾ, “ ਚਾਰ-ਚਾਰ ਪੁੱਤਾ-ਨੂੰਹਾਂ ਵਾਲੇ ਗੁਰਦੁਆਰੇ ਅਨੇਕਾਂ
ਬੁੱਢੇ-ਬੁੱਢੀਆਂ ਬੈਠੇ ਹਨ। ਜੋ ਲਾਡਲੇ ਪੁੱਤਾਂ-ਧੀਆਂ ਨੇ, ਘਰੋਂ ਕੱਢੇ ਹੋਏ ਹਨ। “ “ ਮੰਮੀ ਲੋਕ ਜਵਾਨੀ ਵਿੱਚ ਕੰਮ ਕਰਨ ਨੂੰ ਦਿਨ-ਰਾਤ ਇੱਕ ਕਰ
ਦਿੰਦੇ ਹਨ। ਮੰਮੀ ਜੇ ਬੁੱਢੇ ਘਰ ਵਿੱਚ ਪੁੱਤਾਂ-ਧੀਆਂ ਦੇ ਬੱਚਿਆਂ ਦੀ ਬੇਬੀ-ਸੀਟਿੰਗ ਤੇ ਹੋਰ ਘਰ
ਦਾ ਕੰਮ ਕਰਨ। ਘਰੋਂ ਨਿਕਲਣ ਦਾ ਇੱਕ ਮਿੰਟ ਦਾ ਵਿਹਲ ਨਾਂ ਲੱਗੇ। ਉਹ ਸਾਰੇ ਉੱਥੇ ਮੌਜ ਮੇਲਾ ਕਰਨ, ਹਾਣੀਆਂ
ਨੂੰ ਮਿਲਣ, ਜੀਭ ਦੇ ਸੁਆਦ ਨੂੰ ਜਾਂਦੇ ਹਨ। ਬੱਚੇ ਛੱਡ ਕੇ, ਰੱਬ
ਨੂੰ ਜੱਫੀਆਂ ਪਾਉਣ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ। ਰੱਬ ਪੱਥਰ ਦੀਆਂ ਇਮਾਰਤਾਂ ਵਿੱਚ ਲੁਕਿਆ
ਬੈਠਾ ਹੈ। ਘਰ ਨੂੰ ਘਰ ਸਮਝ ਕੇ, ਕੋਈ ਵੀ ਕਿਤੇ ਵੀ ਗੁਜ਼ਾਰਾ ਕਰ ਸਕਦਾ ਹੈ। “ “ ਡੈਡੀ
ਨੇ ਕਿਹਾ, “ ਤੇਰਾ ਮਤਲਬ ਹੈ। ਸਾਨੂੰ ਨੌਕਰ ਬਣ ਕੇ ਰਹਿਣਾ ਪੈਣਾ ਹੈ।
ਗੁਰਦੁਆਰੇ ਵੀ ਤੇਰੀ ਮਰਜ਼ੀ ਨਾਲ ਜਾ ਸਕਦੇ ਹਾਂ। ਫਿਰ ਤੂੰ ਮੇਰਾ ਪਿਉ ਹੋ ਗਿਆ। ਮੈਨੂੰ ਤਾਂ ਤੇਰੀ
ਮਾਂ ਕੰਟਰੋਲ ਨਹੀਂ ਕਰ ਸਕੀ। ਤੂੰ ਕਿਹੜੇ ਖੇਤ ਦੀ ਮੂਲ਼ੀ ਹੈ? “ “ ਇਹ ਮੰਮੀ ਨੂੰ ਪਤਾ ਹੋਵੇਗਾ। ਜਾਇਦਾਦ ਤਾਂ
ਮੇਰੀ ਹੀ ਹੈ। ਚਾਹੇ ਤੁਹਾਡੇ ਹੀ ਨਾਮ ਹੈ।ਮੈਨੂੰ ਤੁਹਾਡੇ ‘ਤੇ ਭਰੋਸਾ ਨਹੀਂ ਹੈ। “ ਜੀਜਾ ਅੱਖ ਮਾਰ ਕੇ, ਜੀਤ ਨੂੰ ਬਾਹਰ ਲੈ ਗਿਆ। ਉਸ ਨੇ ਕਿਹਾ, “ ਐਤਕੀਂ
ਮੈਂ ਤੇ ਤੂੰ ਵੀ ਇੰਡੀਆ ਜਾਣਾ ਹੈ। ਡੈਡੀ ਕੋਲ ਬੈਂਕ ਵਿੱਚ ਪੈਸੇ ਹਨ। ਚਾਰ ਮਹੀਨੇ ਗੱਲ ਠੰਢੀ ਪੈ
ਲੈਣ ਦੇ। ਫਿਰ ਇਸ ਤੋਂ ਪੈਸੇ ਕਢਾਉਣ ਲਈ ਮੁਖ਼ਤਿਆਰ ਨਾਮਾਂ ਲੈ ਲਈ। ਬਾਕੀ ਕੰਮ ਮੇਰੇ ਉੱਤੇ ਛੱਡ
ਦੇਵੀ। ਮੇਰੀ ਪੰਜਾਬ ਵਿੱਚ ਬਹੁਤ ਜਾਣ ਪਛਾਣ ਹੈ। ਮੈਂ ਆਪੇ ਸਾਰਾ ਕੰਮ ਕਰਾ ਦੇਵਾਂਗਾ। ਪੈਸਾ ਜ਼ਰੂਰ
20 ਹਜ਼ਾਰ ਲੱਗ ਜਾਵੇਗਾ। “ ਪੈਸੇ
ਦਾ ਫ਼ਿਕਰ ਨਾਂ ਕਰੋ। ਜੀਜਾ ਜੀ ਮੇਰੀ ਕਰੋੜਾ ਦੀ ਜ਼ਮੀਨ ਹੈ। ਵੇਚ ਕੇ ਕੈਨੇਡਾ ਵਿੱਚ ਘਰ ਖ਼ਰੀਦ ਲੈਣੇ
ਹਨ।
ਚਾਰ
ਕੁ ਮਹੀਨੇ ਪਿੱਛੋਂ ਜੀਤ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, “ ਡਾਲਰ ਬਹੁਤ ਕਮਾਈਦੇ ਹਨ। ਬੈਂਕ ਵਿੱਚ ਕੋਈ ਨਹੀਂ ਹੈ।
ਇੰਡੀਆ ਵੀ ਜਾਣਾ ਹੈ। ਟਿਕਟਾਂ ਤੇ ਹੋਰ ਖਰਚਾ ਕਿਥੋਂ ਪੂਰਾ ਹੋਵੇਗਾ? ਡੈਡੀ
ਜੇ ਤੁਸੀਂ ਪੈਸੇ ਦੇ ਦੇਵੋ। ਬਹੁਤ ਚੰਗਾ ਹੈ। ਉਦਾਂ ਤਾਂ ਮੈਂ ਕਿਸੇ ਹੋਰ ਤੋਂ ਵੀ ਮੰਗ ਸਕਦਾ ਹਾਂ।
“ ਡੈਡੀ ਨੂੰ ਪਿਛਲੀ ਗੱਲ ਭੁੱਲ ਗਈ ਸੀ। ਉਸ ਨੇ ਕਿਹਾ, “ ਕਿਸੇ
ਤੋਂ ਕਿਉਂ ਮੰਗਣੇ ਹਨ? ਟਿਕਟਾਂ ਤੂੰ ਲਾ, ਪੈਸੇ ਮੇਰੀ ਬੈਕ ਵਿੱਚ ਪਏ ਹਨ। ਜਾ ਕੇ ਕਢਾ
ਲਈ। “ “ ਡੈਡੀ ਤੁਹਾਡੀ ਬੈਂਕ ਨੇ ਮੈਨੂੰ ਕਿਥੇ ਦੇਣੇ ਹਨ? “ ਮੰਮੀ
ਨੇ ਕਿਹਾ, “ ਇਹ ਤੈਨੂੰ
ਕਾਗ਼ਜ਼ ਬਣਾਂ ਕੇ ਦੇਵੇਗਾ। ਖ਼ਰਚੇ ਦਾ ਫ਼ਿਕਰ ਨਾਂ ਕਰ। ਤੂੰ ਜਾਣ ਦੀ ਤਿਆਰ ਕਰ। “ ਜਾਣ
ਤੋਂ ਪਹਿਲਾਂ, ਜੀਤ ਦੇ ਹੱਥ ਵਿੱਚ ਮੁਖ਼ਤਿਆਰ ਨਾਮੇ ਦਾ ਪੇਪਰ ਸੀ। ਇਸ
ਪੇਪਰ ਨੇ, ਜੀਤ ਦੇ ਨਾਮ ਸਭ ਕੁੱਝ ਟਰਾਂਸਫ਼ਰ ਕਰ ਦਿੱਤਾ ਸੀ।
ਡੈਡੀ-ਮੰਮੀ ਨੂੰ ਭੋਰਾ ਵੀ ਵਿੜਕ ਨਹੀਂ ਆਈ ਸੀ।
Comments
Post a Comment