ਭਾਗ 24 ਔਰਤ ਦਾ ਦੂਜਾ ਨਾਮ ਝੂੱਕਣਾਂ ਤੇ
ਸਹਿਣਸ਼ੀਲਤਾ ਹੈ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਨਿੰਦਰ ਦੀ ਅੱਖ ਲੱਗਣ ਹੀ ਲੱਗੀ ਸੀ ਸੁੱਖੀ ਦਾ
ਫ਼ੋਨ ਆ ਗਿਆ। ਸੁੱਖੀ ਨੇ ਪੁੱਛਿਆ, “ ਕੀ ਤੂੰ ਅੱਜ ਮੇਰੇ ਪਿੰਡ ਹੀ ਹੈ? ਮੇਰੇ ਮੰਮੀ ਡੈਡੀ ਕਿਵੇਂ ਹਨ?
“ “ ਹਾਂ ਇੱਥੇ ਹੀ ਹਾਂ। ਮੈਂ ਤੇ ਮੱਖਣ ਇੱਕੋ ਕਮਰੇ ਵਿੱਚ
ਸੁੱਤੇ ਹੋਏ ਹਾਂ। ਮੰਮੀ ਡੈਡੀ ਠੀਕ ਹਨ। “ ਸੁੱਖੀ ਨੂੰ ਲੱਗਾ
ਕਿ ਕੋਈ ਗੜਬੜ ਹੈ। ਉਸ ਨੇ ਪੁੱਛਿਆ, “ ਅੱਜ ਠਾਣੇਦਾਰਨੀ ਮੰਮੀ ਨਾਲ ਕਿਉਂ ਪਈ ਹੈ?
ਕੀ ਦੋਨਾਂ ਵਿੱਚ ਕੋਈ ਝਗੜਾ ਹੋਇਆ ਹੈ? “ “ ਮੈਨੂੰ ਵੀ ਇਹੀ ਲੱਗਦਾ ਹੈ। ਸਾਰਾ ਟੱਬਰ ਅਜੀਬ
ਜਿਹੀਆਂ ਹਰਕਤਾਂ ਕਰਦਾ ਹੈ। ਰੋਟੀ ਖਾਣ ਵੇਲੇ ਤੱਕ, ਤਾਂ ਸਾਰੇ ਹੱਸ ਖੇਡ ਰਹੇ ਸਨ। ਸੌਣ ਵੇਲੇ ਸਬ ਚੋਰਾਂ ਵਾਗ ਅੰਦਰ ਵੜ ਗਏ। ਪਾਜ
ਖੁੱਲ ਗਿਆ। ਤੂੰ ਹੀ ਆਪਦੇ ਭਰਾ ਨੂੰ ਪੁੱਛ ਲੈ। “ ਨਿੰਦਰ ਨੇ ਫ਼ੋਨ
ਮੱਖਣ ਨੂੰ ਫੜਾ ਦਿੱਤਾ। ਉਸ ਨੇ ਪੁੱਛਿਆ, “ ਸੁੱਖੀ ਖ਼ੈਰ ਹੈ।
ਤੂੰ ਅੱਧੀ ਰਾਤ ਨੂੰ ਫ਼ੋਨ ਕੀਤਾ ਹੈ। “ “ ਮੇਰੇ ਕੋਲ ਤਾਂ ਦੁਪਹਿਰ ਦੇ 12 ਵੱਜ ਰਹੇ ਹਨ।
ਭਰਜਾਈ ਨਾਲ ਗੱਲ ਕਰਾਦੇ। “ “ ਉਹ ਦੂਜੇ ਕਮਰੇ ਵਿੱਚ ਸੁੱਤੀ ਪਈ ਹੈ। ਸਵੇਰੇ
ਗੱਲ ਕਰ ਲਈ। “ “ ਤੁਹਾਡਾ ਨਵਾਂ ਵਿਆਹ ਹੋਇਆ ਹੈ। ਤੁਸੀਂ ਅਲੱਗ- ਅਲੱਗ ਕਿਉਂ ਸੁੱਤੇ ਹੋਏ ਹੋ? ਕੀ ਕੋਈ ਝਗੜਾ ਹੋ ਗਿਆ
ਹੈ? ਮੰਮੀ ਜਾਂ ਡੈਡੀ ਨੂੰ ਫ਼ੋਨ ਫੜਾ। “ “ ਉਹ ਵੀ ਸੁੱਤੇ ਹੋਏ ਹਨ। ਨਿੰਦਰ ਨੂੰ ਇਕੱਲਾ
ਨਹੀ ਛੱਡਣਾਂ ਚਾਹੁੰਦੇ ਸੀ। ਐਸੀ ਕੋਈ ਗੱਲ ਨਹੀਂ ਹੈ। “ ਇਹ ਕਿਹੜਾ ਬੱਚਾ ਹੈ। ਬਈ ਇਕੱਲਾ ਡਰੇਗਾ।
ਮੰਮੀ-ਡੈਡੀ ਨੇ ਕਿਹੜਾ ਨੌਕਰੀ ਉੱਤੇ ਜਾਣਾ ਹੈ? ਜਗਾ ਕੇ ਫ਼ੋਨ ਫੜਾ
ਸਕਦਾ ਹੈ। ਹੁਣ ਤਾਂ ਮੈਨੂੰ ਪੂਰਾ ਛੱਕ ਹੋ ਗਿਆ। ਕੋਈ ਤਾਂ ਗੱਲ ਹੈ। ਅਜੇ ਚਾਰ ਦਿਨ ਵਿਆਹ ਹੋਏ
ਨੂੰ ਹੋਏ ਹਨ। “ ਮੱਖਣ ਨੇ ਕਿਹਾ, “ ਅਸੀਂ ਪੰਜਾਬ ਵਾਲੇ ਅਜੇ ਕੈਨੇਡਾ ਵਾਲੇ ਨਹੀਂ
ਹਾਂ। ਰਾਤ ਨੂੰ ਵੀ ਡਾਲਰ ਇਕੱਠੇ ਕਰਨ ਨੂੰ ਜਾਗਦੇ ਰਹੀਏ। ਕੋਈ ਲੱਖ ਰੁਪਿਆ ਵੀ ਦੇਵੇ। ਪੰਜਾਬ
ਵਾਲੇ ਸੁੱਤੇ ਨਹੀਂ ਉੱਠਦੇ। ਪਰਾਉਣੇ ਆਏ ਤੋਂ, ਉਸ ਦਾ ਜੀਅ ਲਗਾਉਣ
ਲਈ ਕੋਲੋਂ ਰਹਿਣਾ ਜ਼ਰੂਰੀ ਹੁੰਦਾ ਹੈ। ਹੱਦ ਹੋ ਗਈ, ਇਹੀ ਹੁਣ ਤੱਕ ਨਿੰਦਰ ਨਾਲ ਮੱਥਾ ਮਾਰਦਾ ਰਿਹਾ ਹਾਂ। ਹੁਣ ਤੂੰ ਸ਼ੁਰੂ ਹੋ ਗਈ।
ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ, ਉਸ ਨੂੰ ਸਿਰ ਚਾੜ੍ਹ ਲੈਣਾ ਹੈ। ਉਹ ਤਾਂ ਅੱਗੇ
ਹੀ ਸਿਰ ਉੱਤੇ ਨੱਚਦੀ ਹੈ। “
ਫ਼ੋਨ ਕੱਟਿਆ ਗਿਆ ਸੀ। ਸੁੱਖੀ ਦਾ ਹੱਥ ਆਪਣੇ
ਵਾਲਾ ਵਿੱਚ ਚਲਾ ਗਿਆ। ਉਸ ਦੇ ਵਾਲਾਂ ਵਿੱਚ ਟੰਗਿਆ ਵਾਲਾਂ ਦਾ ਵਿਗ ਖਿਸਕ ਗਿਆ ਸੀ। ਉਸ ਨੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ। ਉਸ ਦੇ ਬੁੱਲ੍ਹ,
ਅੱਖਾਂ, ਨੱਕ ਮੋਟੇ ਸਨ।
ਕੱਟੇ ਹੋਏ ਵਾਲਾਂ ਨਾਲ ਮੁੰਡਾ ਹੀ ਲੱਗਦੀ ਸੀ। ਉਸ ਨੂੰ ਆਪਣੇ-ਆਪ ਦੀ ਸ਼ਕਲ ਅਜੀਬ ਜਿਹੀ ਲੱਗੀ। ਉਸ
ਨੂੰ ਲੱਗਾ, ਲੰਬੇ ਵਾਲਾਂ ਨਾਲ ਜ਼ਿਆਦਾ ਸ਼ਾਨ ਹੈ। ਉਸ ਨੂੰ
ਚਾਰ ਕੁ ਇੰਚ ਦੇ ਵਾਲਾਂ ਤੋਂ ਨਫ਼ਰਤ ਜਿਹੀ ਆਈ। ਉਸ ਨੇ ਲੰਬੇ ਵਾਲਾਂ ਦਾ ਵਿਗ ਠੀਕ ਕਰਕੇ,
ਸਿਰ ਉੱਤੇ ਲੈ ਲਿਆ। ਉਹ ਸੋਚ ਰਹੀ ਸੀ, ਔਰਤ ਲੰਬੇ ਵਾਲਾਂ ਵਿੱਚ ਹੀ ਸੁੰਦਰ ਲੱਗਦੀ। ਪਤਾ ਨਹੀਂ ਕਿਵੇਂ ਔਰਤਾਂ ਸਿਰ ਮੁੰਨਾ
ਲੈਂਦੀਆਂ ਹਨ? ਉਸ ਨੂੰ ਪੁਰਾਣੀ ਗੱਲ ਯਾਦ ਆ ਗਈ। ਉਸ ਦੇ
ਪਿੰਡ ਵਿੱਚ ਚਾਰ ਕੁ ਘਰ ਐਸੇ ਸਨ। ਉਹ ਕਿਸੇ ਨਾਲ ਮਿਲ ਵਰਤਣ ਨਹੀਂ ਰੱਖਦੇ ਸਨ। ਅਜੀਬ ਜੀਵਨ ਜਿਉਂ
ਰਹੇ ਸਨ। ਉਨ੍ਹਾ ਦੀ ਇੱਕ ਨੌਜਵਾਨ ਔਰਤ ਦਾ ਪਤੀ ਮਰ ਗਿਆ ਸੀ। ਉਹ ਬਹੁਤ ਸੁੰਦਰ ਸੀ। ਉਸ ਦੇ ਗਜ
ਲੰਬੇ ਕੇਸ ਸਨ। ਵਾਲ ਨੂੰ ਢੱਕ ਕੇ ਹੀ ਰੱਖਦੀ ਸੀ। ਪਤੀ ਦੇ ਮਰਨ ਪਿੱਛੋਂ ਉਸ ਦੇ ਘਰ ਉਨ੍ਹਾਂ ਦੇ ਧਰਮ ਦਾ ਗੁਰੂ ਜੀ ਆਇਆ। ਹੋਰ ਔਰਤਾਂ ਉਸ ਔਰਤ ਦੇ ਦੁਆਲੇ
ਇਕੱਠੀਆਂ ਹੋ ਗਈਆਂ ਸਨ। ਉਸ ਦੇ ਸਿਰ ਦੇ ਵਾਲ ਖਿੱਚ-ਖਿੱਚ ਕੇ, ਜੜਾਂ ਤੋਂ ਪੱਟਣ ਲੱਗ ਗਈਆਂ। ਵਾਲਾ ਤੋਂ ਹੱਥ ਤਿੱਲਕਦਾ ਸੀ। ਹੱਥਾਂ ਨੂੰ ਸੁਆਹ ਲਾ
ਕੇ, ਇੱਕ-ਇੱਕ ਵਾਲ ਖਿੱਚ ਰਹੀਆਂ ਸਨ। ਉਹ ਔਰਤ ਚੀਕਾਂ ਮਾਰ
ਕੇ ਰੋ ਰਹੀ ਸੀ। ਗੁਰੂ ਜੀ ਨੇ ਕਿਹਾ, “ ਤੇਰੇ ਵਾਲ ਇਸ ਲਈ ਪੱਟ ਰਹੇ ਹਾਂ। ਤੂੰ ਜਵਾਨ
ਹੈ। ਤੇਰੇ ਵਾਲਾਂ ਵੱਲ ਦੇਖ ਕੇ, ਕੋਈ ਮਰਦ ਮੋਹਿਤ ਨਾਂ ਹੋ ਜਾਵੇ। ਸਿਰ ਮੁੰਨੀ,
ਮੂਨੜੀ ਵੱਲ ਕੋਈ ਨਹੀਂ ਦੇਖਦਾ। “ ਉਸ ਦੇ ਵਾਲ ਪੱਟ-ਪੱਟ ਕੇ, ਪੂਰੀ ਗੰਜੀ ਕਰ
ਦਿੱਤਾ ਸੀ। ਅਜੇ ਭਾਰਤ ਵਿੱਚ ਕਹਾਵਤ ਹੀ ਹੈ। ਔਰਤ ਦੀ ਗਿੱਚੀ ਪਿੱਛੇ ਮੱਤ ਹੈ। ਸ਼ਾਇਦ ਮੱਤ ਬਾਹਰ
ਕਰਨ ਲਈ ਗੰਜ ਕੱਢਣ ਦੀ ਲੋੜ ਪਈ ਹੋਣੀ ਹੈ। ਔਰਤ ਦਾ ਦੂਜਾ ਨਾਮ ਝੂੱਕਣਾਂ ਤੇ ਸਹਿਣਸ਼ੀਲਤਾ ਹੈ।
ਲੋਕਾਂ ਦੇ ਹੇਅਰ ਸਟੀਲ ਬਣਾਉਣ ਦੇ ਵੀ ਬੜੇ
ਤਰੀਕੇ ਹਨ। ਕਈ ਸਿਰ ਦੇ ਵਾਲ ਨਹੀਂ ਹੋਣ ਦਿੰਦੇ। ਕਈਆਂ ਦੇ ਵਾਲ ਲੜਦੇ ਹਨ। ਕਈ ਦਾੜ੍ਹੀ ਦੇ ਬੜੇ
ਸਟਾਈਲ ਬਣਾਉਂਦੇ ਹਨ। ਮਰਦ ਗੁੱਤਾਂ ਕਰੀ ਫਿਰਦੇ ਹਨ। ਔਰਤਾਂ ਵਾਂਗ ਪਿੱਛੇ ਜੂੜਾ ਵੀ ਬਣਾਂ ਕੇ
ਰੱਖਦੇ ਹਨ। ਕਈ ਲੰਬੇ ਵਾਲਾਂ ਵਾਲੇ ਵੀ ਵਾਲਾਂ ਦੀ ਸੰਭਾਲ ਨਹੀਂ ਕਰਦੇ। ਖੁੱਲ੍ਹੀਆਂ ਜੱਟਾਂ
ਖਿੰਡਾਈ ਫਿਰਦੇ ਹਨ। ਕਈ ਵਾਲ ਧੋਂਦੇ ਵੀ ਨਹੀਂ ਹਨ। ਜੇ ਕਿਸੇ ਦੇ ਵਾਲ ਨਾਂ ਹੋਣ ਗੰਜ ਹੋਵੇ। ਮੂੰਹ,
ਮੱਥਾ ਹੀ ਬਦਲ ਜਾਂਦਾ ਹੈ। ਅਗਲਾ ਆਪ ਹੀ ਇਸ ਗੰਜ ਨੂੰ
ਲਕਾਉਂਦਾ ਫਿਰਦਾ ਹੈ। ਕਈਆਂ ਨੂੰ ਵਾਲਾ ਦਾ ਭਾਰ ਲੱਗਦਾ ਹੈ। ਅੱਜ ਕਲ ਬਹੁਤੇ ਲੋਕ ਔਰਤਾਂ-ਮਰਦ
ਹਜਾਮਤ ਕਰਾ ਕੇ ਰੱਖਦੇ ਹਨ। ਕਈ ਵਾਲ ਕੱਟਣ ਵਾਲੇ ਨੂੰ ਦਾਨ ਦੇਣ ਨੂੰ, ਕੈਂਸਰ ਦੇ ਨਾਮ ਉੱਤੇ ਵੀ ਆਪਣਾ ਗੰਜ ਕਢਾ ਲੈਂਦੇ ਹਨ। ਕਈ ਬੰਦੇ ਗੰਜ ‘ਤੇ ਵਾਲ
ਉਗਾਉਣ ਦੇ ਤਰੀਕੇ ਵਰਤਦੇ ਹਨ। ਕਈ ਧਰਮਾਂ ਵਾਲੇ ਵਾਲ ਕੱਟਣ ਨੂੰ ਸਖ਼ਤ ਮਨਾਂ ਕਰਦੇ ਹਨ। ਕਈ ਟੁੱਟੇ,
ਝੜੇ ਵਾਲਾਂ ਨੂੰ ਸੰਭਾਲ ਕੇ ਰੱਖਦੇ ਹਨ। ਸਾਂਭ ਕੇ ਪਤਾ
ਨਹੀਂ ਕਿਥੇ ਰੱਖਣੇ ਹਨ? ਜੀਵ, ਬਨਸਪਤੀ ਦੁਨੀਆ ਦੀ ਹਰ ਚੀਜ਼ ਸਬ ਕੁੱਝ ਨਾਸਵਾਨ ਹੈ।
Comments
Post a Comment