ਰੱਬ ਮੇਰੇ ਨੇ ਸੰਗ ਆਪ ਮਿਲਾਏ, ਨਾਲ ਵੱਸਾ ਆਪਣੇ ਪਿਆਰੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਨਾਂਮ ਜਪਾ ਲੱਗ ਚਰਨੀ ਰਹਾਂ,ਨਾਲ ਵੱਸਾ ਆਪਣੇ ਪਿਆਰੇ।
ਹੋ ਰਹਾਂ ਮੈਂ ਤਾਂ ਸਦਾ ਸੋਹਾਗਣ, ਨਾਲ ਵੱਸਾ ਆਪਣੇ ਪਿਆਰੇ
ਸਤ-ਸਤੀ ਮੈਂ ਸੋਹਾਗ ਪਾਇਆ, ਨਾਲ ਵੱਸਾ ਆਪਣੇ ਪਿਆਰੇ।
ਸੋਹਣੇ ਯਾਰ ਘਰ ਚੱਲ ਮੇਰੇ ਆਏ, ਨਾਲ ਵੱਸਾ ਆਪਣੇ ਪਿਆਰੇ।
ਮਨ-ਮੋਹਣਾਂ ਜੀਅ ਦੇ ਮੰਨਾਇਆ, ਨਾਲ ਵੱਸਾ ਆਪਣੇ ਪਿਆਰੇ।
ਰੱਬ ਮੇਰੇ ਨੇ ਸੰਗ ਆਪ ਮਿਲਾਏ, ਨਾਲ ਵੱਸਾ ਆਪਣੇ ਪਿਆਰੇ।
ਸਤਵਿੰਦਰ ਨੇ ਸ਼ੁਕਰ ਮਨਾਇਆ, ਨਾਲ ਵੱਸਾ ਆਪਣੇ ਪਿਆਰੇ।
ਸੱਤੀ ਉਤੇ ਪਿਆਰ ਆਪ ਬੱਣ ਕੇ, ਨਾਲ ਵੱਸਾ ਆਪਣੇ ਪਿਆਰੇ।

Comments

Popular Posts