ਸੱਤੀ ਨੂੰ ਤੂੰ ਸੌਉਣ ਕਾਹਤੋਂ ਨਾਂ ਦਿੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮੈਂ ਸੁੱਤੀ ਮੇਰਾ ਪੀਆ ਬੈਠਾ ਮੈਨੂੰ ਵੇਹਿਦਾ। ਸਮਝ ਨੀਂ ਆਉਂਦੀ ਕਹਤੋਂ ਬੈਠਾ ਵੇਹਿਦਾ?
ਕਹਿੰਦਾ ਤੇਰਾ ਮੂਹੜਾ ਮੈਨੂੰ ਰਹੇ ਮੋਹਦਾ। ਸਾਰੀ ਰਾਤ ਬੈਠਾ ਸਾਨੂੰ ਤੱਕਦਾ ਰਹਿੰਦਾ।
ਮੇਰਾ ਚੰਨ ਮੇਰੇ ਉਤੇ ਛਾਇਆ ਰਹਿੰਦਾ। ਅੱਖਾਂ ਦੀ ਕਰਕੇ ਰੋਸ਼ਨੀ ਟੋਹਦਾ ਰਹਿੰਦਾ।
ਜਿਸਮ ਮੇਰੇ ਤੇ ਮੁੱਖ ਦਾ ਚਾਨਣ ਪੈਂਦਾ। ਪਿੰਡਾ ਮੇਰਾ ਇਕੋ ਝਲਕ ਨਾਲ ਮੋਹ ਲੈਂਦਾਂ।
ਸਤਵਿੰਦਰ ਤੇ ਹੱਥ ਲਾ ਜਗਾ ਲੈਂਦਾ। ਮਲੋ-ਮੱਲੀ ਆਪਣੀ ਮਰਜ਼ੀ ਰਹੇ ਪੁਗਾਉਂਦਾ।
ਸੱਤੀ ਨੂੰ ਤੂੰ ਸੌਉਣ ਕਾਹਤੋਂ ਨਾਂ ਦਿੰਦਾ। ਸਮਝ ਨਾਂ ਆਵੇ ਯਾਰਾ ਕਦੋਂ ਤੂੰ ਹੈ ਸੌਉਂਦਾ।
ਸਤਵਿੰਦਰ ਤੇ ਹੱਥ ਲਾ ਜਗਾ ਲੈਂਦਾ। ਮਲੋ-ਮੱਲੀ ਆਪਣੀ ਮਰਜ਼ੀ ਰਹੇ ਪੁਗਾਉਂਦਾ।
ਸੱਤੀ ਨੂੰ ਤੂੰ ਸੌਉਣ ਕਾਹਤੋਂ ਨਾਂ ਦਿੰਦਾ। ਸਮਝ ਨਾਂ ਆਵੇ ਯਾਰਾ ਕਦੋਂ ਤੂੰ ਹੈ ਸੌਉਂਦਾ।
Comments
Post a Comment