ਸਤਿਗੁਰ ਆਗੇ ਠੱਗੀ ਛੋਡੀਏ, ਸਤਿਗੁਰ ਆਗੇ ਸੱਜਣ ਹੀ ਬੱਣ ਜਾਈਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਤਿਗੁਰ ਆਗੇ ਸੀਸ ਭੇਟ ਦੀਜੀਏ। ਸਤਿਗੁਰ ਆਗੇ ਸੀਸ ਤਲੀ ਰੱਖੀਏ।
ਸਤਿਗੁਰ ਆਗੇ ਮਨ ਤਨ ਰੱਖੀਏ। ਸਤਿਗੁਰ ਆਗੇ ਹੰਕਾਰ ਵੀ ਰੱਖੀਏ।
ਸਤਿਗੁਰ ਆਗੇ ਬੁੱਧ-ਸੁੱਧ ਰੱਖੀਏ। ਸਤਿਗੁਰ ਆਗੇ ਮਾਂਣ ਤੋੜ ਦੀਜੀਏ।
ਸਤਿਗੁਰ ਆਗੇ ਮਨ ਜੋੜ ਦੀਜੀਏ। ਸਤਿਗੁਰ ਆਗੇ ਪਿਆਰ ਕੀਜੀਏ।
ਸਤਿਗੁਰ ਆਗੇ ਅਰਦਾਰ ਕੀਜੀਏ। ਸਤਿਗੁਰ ਆਗੇ ਦਰਸ਼ਨ ਕੀਜੀਏ।
ਸਤਿਗੁਰ ਆਗੇ ਚਲਾਕੀ ਛੋਡੀਏ। ਸਤਿਗੁਰ ਆਗੇ ਸੱਤੀ ਤਾਂਣ ਛੋਡੀਏ।
ਸਤਿਗੁਰ ਆਗੇ ਠੱਗੀ ਛੋਡੀਏ। ਸਤਿਗੁਰ ਆਗੇ ਸੱਜਣ ਹੀ 
ਬੱਣ ਜਾਈਏ।
ਸਤਿਗੁਰ ਆਗੇ ਸਤਵਿੰਦਰ ਮਰੀਏ। ਸਤਿਗੁਰ ਆਗੇ ਕੱਟ-ਕੱਟ ਪਈਏ।

Comments

Popular Posts