ਮਨ ਮਾਰੇ ਮਨ ਸਬਦ ਉਤਾਰ ਲਾਏ। ਮਨ ਮਾਰੇ ਸੱਚ ਲਿਖਣਾਂ ਆਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਨ ਮਾਰੇ ਧਿਆਨ ਧਰਤੇ। ਮਨ ਮਾਰੇ ਜੀਅ ਤੋਂ ਰੱਬ-ਰੱਬ ਕਰਤੇ।
ਮਨ ਮਾਰੇ ਧਾਤ ਮਰ ਜਾਏ। ਮਨ ਮਾਰੇ ਮਨ ਸਾਧ ਸੰਗਤ ਮੇ ਜਾਏ।
ਮਨ ਮਾਰੇ ਮਨ ਦਾਰੂ ਹੋ ਜਾਏ। ਮਨ ਮਾਰੇ ਨਿਰਮਲ ਜਲ ਹੋ ਜਾਏ।
ਮਨ ਮਾਰੇ ਨਾਂਮ ਪਛਾਣ ਹੋ ਜਾਏ। ਮਨ ਮਾਰੇ ਸਬਦ ਮੇਲ ਹੋ ਜਾਏ।
ਮਨ ਮਾਰੇ ਤਾਂ ਕਾਂਮ ਬਸ ਹੋ ਜਾਏ। ਮਨ ਮਾਰੇ ਕਰੋਧ, ਹੱਠ ਵੀ ਜਾਏ।
ਮਨ ਮਾਰੇ ਲੋਭ-ਮੋਹ ਸਬ ਹੀ ਜਾਏ। ਮਨ ਮਾਰੇ ਮਨ ਜੀਵਤ ਹੋ ਜਾਏ।
ਮਨ ਮਾਰੇ ਮਨ ਸਬਦ ਉਤਾਰ ਲਾਏ। ਮਨ ਮਾਰੇ ਸੱਚ ਲਿਖਣਾਂ ਆਏ।
ਮਨ ਮਾਰੇ ਸਤਵਿੰਦਰ ਮਰ ਜਾਏ। ਮਨ ਮਾਰੇ ਸੱਤੀ ਰੱਬ ਮੇਲ ਜਾਏ।

Comments

Popular Posts