ਸੱਤੀ ਝਾਕਣ ਨਾਂ ਦਿੰਦੇ ਹਾਂ, ਆਪ ਅੱਖ ਸਬ ਤੇ ਚਾਰੇ ਪਾਸੇ ਰੱਖਦੇ ਹਾਂ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਅਸੀਂ ਯਾਰਾਂ ਦੇ ਵੱਡੇ ਯਾਰ ਹਾਂ, ਦੁਸ਼ਮੱਣ ਵੀ ਬਹੁਤ ਖ਼ੱਤਰ ਨਾਕ ਹਾਂ।
ਪਹਿਲਾਂ ਪੰਗਾਂ ਨਾਂ ਲੈਂਦੇ ਹਾਂ, ਜੇ ਕੋਈ ਭੁੱਲ ਕੇ ਵੀ ਪੰਗਾਂ ਪਾ ਬਹਿੰਦਾ।
ਨੱਕ ਵਿੱਚ ਦਮ ਕਰ ਦਿੰਦੇ ਹਾਂ, ਗੋਡੀ ਚੰਗੀ ਤਰਾਂ ਲੁਆ ਦਿੰਦੇ ਹਾਂ।
ਘਿਸੀ ਵੀ ਐਸੀ ਕਰਾਉਂਦੇ ਹਾਂ, ਚਰਾਹੇ ਦੇ ਵਿੱਚ ਨੰਗਾ ਕਰ ਦਿੰਦੇ ਹਾਂ।
ਭੇਤ ਸਾਰੇ ਖੋਲ ਦਿੰਦੇ ਹਾਂ, ਦੁਨੀਆਂ ਦੇ ਵਿੱਚ ਜ਼ਾਹਰ ਕਰ ਦਿੰਦੇ ਹਾਂ।
ਕਿਸੇ ਨੂੰ ਨਾਂ ਬਖ਼ਸ਼ਦੇ ਹਾਂ। ਗਿਆਨੀ, ਅਲੋਚਕਾਂ ਨੂੰ ਰੱਗੜ ਦਿੰਦੇ ਹਾਂ।
ਸੱਤੀ ਝਾਕਣ ਨਾਂ ਦਿੰਦੇ ਹਾਂ, ਆਪ ਅੱਖ ਸਬ ਤੇ ਚਾਰੇ ਪਾਸੇ ਰੱਖਦੇ ਹਾਂ।
ਜੋ ਯਾਰ ਕਰਾਏ ਕਰਦੇ ਹਾਂ, ਸਤਵਿੰਦਰ ਰੱਬ ਤੇ ਡੋਰਾ ਸਿੱਟ ਰੱਖਦੇ ਹਾਂ।

Comments