ਯਾਰ ਅਸਾਂ ਮੋਹ ਕੇ ਰੱਖਣਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਸੋਹਣੇ ਦਾ ਕੀ ਰੂਪ ਚੱਟਣਾਂ, ਜੇ ਕੋਈ ਕੰਮ-ਧੰਦਾ ਨੀਂ ਕਰਨਾ।
ਜੇ ਕੋਈ ਗੁਣ ਨਾਂ ਕੋਲ ਰੱਖਣਾਂ, ਤਾਂ ਪੜ੍ਹਾਈਆਂ ਦਾ ਕੀ ਕਰਨਾਂ।
ਚੰਨ ਕਿਹੜਾ ਜੇਬ ਵਿੱਚ ਰੱਖਣਾਂ, ਕੰਮ ਘਰ ਦਾ ਪੈਣਾਂ ਕਰਨਾਂ।
ਜੁੰਮੇਬਾਰੀ ਨੂੰ ਪੈਣਾਂ ਚੱਕਣਾ। ਸੋਹਣੇ ਦੇ ਚੰਮ ਦਾ ਕੀ ਕਰਨਾ?
ਅਸੀਂ ਢੋਲ ਚੰਡ ਕੇ ਰੱਖਣਾਂ, ਸਤਵਿੰਦਰ ਨੇ ਜਾਬ ਉਤੇ ਤੋਰਨਾਂ
ਸੱਜਣ ਨੂੰ ਕੰਮ ਤੇ ਤੋਰੀ ਰੱਖਣਾਂ, ਨੋਟਾਂ ਦਾ ਢੇਰ ਲਾਈ ਰੱਖਣਾਂ।
ਸੱਤੀ ਪੈਣਾਂ ਚੂਲਾ-ਚੋਕਾਂ ਸਿੱਖਣਾ, ਰੋਟੀ-ਦਾਲ ਨੂੰ ਪੈਣਾਂ ਕਰਨਾਂ।
ਯਾਰ ਅਸਾਂ ਮੋਹ ਕੇ ਰੱਖਣਾਂ, ਨਵਾਂ ਪਕਵਾਨ ਸੱਤੀ ਮੂਹਰੇ ਰੱਖਣਾਂ।

Comments
Post a Comment