ਦੱਸ ਨਾਂ ਸਕਾ ਕੈਸਾ ਤੂੰ ਹੀ ਤੂੰ ਹੈ, ਬੇਅਥਾਹ ਖ਼ਸਮ ਹਮਾਰਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਅੱਜ ਕੰਤ ਸੰਗ ਸੁੱਤੇ ਯਾਰ ਹੈ। ਅੰਗ ਵਾਗ ਗੁਲਾਬ ਖਿੜੇ ਯਾਰ ਹੈ।
ਮੁੜ-ਮੁੜ ਆਏ ਪਿਆਰ ਹੈ। ਤੂੰ ਦਿਲਦਾਰਾਂ ਦਾ ਵੱਡਾ ਯਾਰ ਹੈ।
ਕਦੇ ਅੰਗੀ ਕਾਰ ਕਰੇ ਤੂੰ ਆਪ ਹੈ। ਬੇਪ੍ਰਵਾਹ ਬੜਾ ਪਿਆਰ ਹੈ।
ਦੱਸ ਨਾਂ ਸਕਾ ਕੈਸਾ ਤੂੰ ਹੀ ਤੂੰ ਹੈ। ਬੇਅਥਾਹ ਖ਼ਸਮ ਹਮਾਰਾ ਹੈ।
ਤੂੰ ਮੇਰਾ ਮਾਣਕ ਲਾਲਾ ਯਾਰ ਹੈ। ਤੂੰ ਤਾਂ ਸਪੂਰਨ ਰਹੇ ਯਾਰ ਹੈ।
ਚੰਦ ਸੂਰਜ ਤੋਂ ਸੋਹਣਾਂ ਯਾਰ ਹੈ। ਰੱਬਾ ਸਬ ਤੋਂ ਪਿਆਰਾ ਯਾਰ ਹੈ।
ਸੱਤੀ ਰੋਸ਼ਨ ਕਰਤਾ ਜਹਾਨ ਹੈ। ਸਤਵਿੰਦਰ ਦਾ ਯਾਰ ਮਹਾਨ ਹੈ।

Comments

Popular Posts