ਸਾਡੀ ਮੌਤ ਨੂੰ, ਜਿੰਨ ਨੂੰ ਰਿਸ਼ਵਤ ਦੇ ਦਿਆ ਕਰੋ।
ਸਾਡੀ ਚੌਖਟ ਤੇ, ਭਾਵੇ ਮੌਤ ਬੈਠਾ ਦਿਆ ਕਰੋ।
ਸਾਡੇ ਕੋਲੇ ਮੌਤ ਨੂੰ, ਹੱਥਿਆਰ ਦੇ ਘੱਲਿਆ ਕਰੋ।
ਦੁਸ਼ਮੱਣ ਸੱਤੀ ਕੇ ਆਪਣੀ ਸੁੱਖ ਹੀ ਮੰਗਿਆ ਕਰੋ।
ਸਤਵਿੰਦਰ ਰੱਬ ਪਿਆਰੇ ਦੇ ਹਵਾਲੇ ਕਰਿਆ ਕਰੋ।
7 years ago

ਮੱਖਿਆ ਮੌਤ-ਜਮ-ਭੂਤ ਸਾਡੇ ਕੋਲੋਂ ਡਰ-ਡਰ ਭੱਜੇ।
ਅਸੀਂ ਲੱਭਦੇ ਫਰੀਏ, ਮੌਤ ਦਾ ਟਿਕਾਣਾ ਨਾਂ ਲੱਭੇ।
ਸਤਵਿੰਦਰ ਅਸੀਂ ਅੱਕ-ਥੱਕ ਕੇ ਤੇਰੇ ਗ਼ਲ਼ ਲੱਗੇ।
ਤੂੰ ਵੀ ਦੇਖਲਾ ਬੰਦੇ ਭੇਜ, ਜੇ ਕੋਈ ਮੌਤ ਮੈਨੂੰ ਦੇਜੇ।
ਕੈਲਗਰੀ ਵਿੱਚ ਬੜੇ, ਵਿਹਲੇ, ਵਿੱਕਾਊ ਗੂੰਡੇ ਬੈਠੇ।
ਸੱਤੀ ਰੱਬ ਦੇ ਸਵੇਰੇ ਉਠ ਕੇ ਰੋਜ਼ ਪੈਰੀਂ-ਗਲ਼ੇ ਲੱਗੇ।
ਰੱਬ ਸੋਹਣਾਂ ਆ ਕੇ ਮੇਰੇ ਸਿਰ ਉਤੇ ਦੋਂਨੇ ਹੱਥ ਰੱਖੇ।
ਸੱਤੀ ਜੀਵਨ ਦੀਆਂ ਡੋਰਾਂ ਉਸ ਸੋਹਣੇ ਦੇ ਉਤੇ ਰੱਖੇ।
7 years ago

ਮੈਨੂੰ ਸਮਝ ਬੰਦਾ ਜ਼ੁਲਮ ਕਮਾਂਈ ਜਾਂਦੇ ਹੋ। ਸਬ ਰੱਬ ਨਾਲ ਠੱਗੀਆ ਲਾਈ ਜਾਂਦੇ ਹੋ।
ਸਤਵਿੰਦਰ ਕਿਸ਼ਤਾਂ ਮੋੜ ਘੂਕ ਸੌਂਦੇ ਹੋ। ਸੱਤੀ ਜਨਮਾਂ ਦਾ ਕਰਜ਼ ਉਤਾਰੀ ਜਾਂਦੇ ਹੋ।
7 years ago

ਜੇ ਤੇਰੇ ਮਾਰਨ ਬਾਂਣ, ਬਣਜਾ ਤੂੰ ਨਿਤਾਣ। ਜੇ ਬੋਲਣ ਕੌੜੇ ਬੋਲ, ਬਣਜਾ ਤੂੰ ਅਡੋਲ।
ਜੇ ਕੱਢਣ ਤੈਨੂੰ ਅੱਖਾਂ, ਅੱਖਾਂ ਨੂੰ ਮੰਧ ਰੱਖਾਂ। ਜੇ ਮਾਰਨ ਮੁੱਕੀਆਂ , ਪੈਰ ਤਿੰਨਾਂ ਦੇ ਚੂੰਮ।
ਸਤਵਿੰਦਰ ਮਿੱਠਾ ਬੋਲਾਂ, ਨਿਵ ਕੇ ਚੱਲਾਂ। ਸੱਤੀ ਬੱਣ ਜਾ ਖਾਕ, ਹੋ ਜਾਣਾ ਤੂੰ ਤਾਂ ਰਾਖ।
7 years ago

ਇੱਕ ਰੱਬ ਦਾ ਸ਼ੁਕਰ ਹੀ ਕਰਿਆ ਕਰੋ।
ਬੰਦਿਆਂ ਨੂੰ ਰੱਬ ਦਾ ਰੂਪ ਮੰਨਿਆ ਕਰੋ।
ਰੱਬ ਦਿਲਾਂ ਵਿੱਚ ਵੱਸਦਾ ਲੱਭਿਆ ਕਰੋ।
ਮਸੂਮ ਗਰੀਬ ਨੂੰ ਭੋਜਨ ਛੱਕਾਇਆ ਕਰੋ।
ਉਸ ਦੀ ਕੁਦਰਤ ਨੂੰ ਪਿਆਰ ਕਰਿਆ ਕਰੋ।
ਰੱਬ ਦੇ ਨਾਂਮ,ਧਰਮਾਂ ਉਤੇ ਨਾਂ ਲੜਿਆ ਕਰੋ।
ਇਕੋ ਉਸ ਸਤਿਗੁਰ ਨੂੰ ਯਾਦ ਕਰਿਆ ਕਰੋ।
ਉਸ ਤੋਂ ਸਭ ਦੁਨੀਆਂ ਦੀ ਖੈਰ ਮੰਗਿਆ ਕਰੋ।
ਚਿੰਤਾ, ਡਰ,ਪ੍ਰੇਸ਼ਾਨੀਆਂ ਕੋਲੋ ਬੱਚਿਆ ਕਰੋ।
ਸੱਤੀ ਸਬ ਭਹਿਮਾਂ ਭਰਮਾਂ ਤੋਂ ਬੱਚਿਆ ਕਰੋ।
ਸਤਵਿੰਦਰ ਪਖੰਡੀਆਂ ਕੋਲੋ ਪਰੇ ਹੱਟਿਆ ਕਰੋ।
ਉਸ ਨੂੰ ਯਾਦ ਚਾਹੇ ਕਿਸੇ ਨਾਂਮ ਨਾਲ ਕਰਿਆ ਕਰੋ।
ਅੱਲਾ ਰਾਮ ਵਾਹਿਗੁਰੂ ਕਹਿ ਨਫ਼ਰਤ ਤੋਂ ਬੱਚਿਆ ਕਰੋ।
ਸਤਿਗੁਰ-ਸਤਿਨਾਂਮ, ਵਾਹਿਗੁਰੂ ,ਰੱਬ-ਰੱਬ ਜੱਪਿਆ ਕਰੋ।

Comments

Popular Posts