ਯਾਰ ਤੋਂ ਤਨ ਮਨ ਵਾਰਤਾ।
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਮੇਰੇ ਮਨ ਕੀ ਬਾਤ ਮਨ ਜਾਂਣਦਾ, ਬੁਝਲ ਨਾਂ ਗੱਲ ਸਮਝਦਾ।
ਮੇਰਾ ਦਿਲ ਝੱਲਾ ਹੁੰਦਾ ਜਾਵਦਾ, ਜਾਂਣ ਕੇ ਭੋਲਾ ਜਿਹਾ ਬੱਣਦਾ।
ਮਨ ਤੇਰੇ ਬਿੰਨ ਨਾਂ ਜੀਵਦਾ, ਤੂੰ ਮਨ ਦੀ ਸਬ ਬਾਤ ਜਾਣਦਾ।
ਘਰ ਆਉ ਦਿਲ ਤਰਸਦਾ, ਜੀ ਬਿੰਨ ਕੰਤ ਦੇਖੇ ਮਰ ਜਾਵਦਾ।
ਵਿਛੜ ਦਿਲ ਮਰ ਜਾਵਾਦਾ, ਦਰਸ਼ਨ ਦੇ ਪਿਆਰੇ ਮਨ ਚਹੁੰਦਾ।
ਤੇਰੇ ਤੋਂ ਵਿਛੜ ਸਾਹ ਸੁੱਕਦਾ, ਮੇਰਾ ਮਨ ਤਨ ਜਲ ਜੱਲ ਜਾਂਦਾ।
ਸੱਤੀ ਨੂੰ ਕੁੱਝ ਨਾਂ ਸੁਝਦਾ, ਤੂੰ ਤਾਂ ਮੇਰੇ ਮਨ ਦੀਆਂ ਆਪ ਬੁੱਝਦਾ।
ਸਤਵਿੰਦਰ ਸੋਹਣਾ ਸੁਣਾਂ ਆਵਦਾ, ਮੈਂ ਯਾਰ ਤੋਂ ਤਨ ਮਨ ਵਾਰਤਾ।

Comments