ਦਿਲਾਂ ਦੇ ਠੱਗਾ ਤੂੰ ਵੀ ਠੱਗਿਆ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਆਇਆ ਸੀ ਸਾਨੂੰ ਮਿਲਣੇ ਨੂੰ, ਸੋਹਣੇ ਦੇਖ ਲੁੱਟਣ ਬਹਿ ਗਿਆ।
ਚੋਰੀ ਕਰਦਾ ਸਾਡੇ ਮਾਲ ਨੂੰ, ਉਹ ਦਿਲ ਮੇਰੇ ਕੋਲੇ ਭੁੱਲ ਗਿਆ।
ਵੱਡਾ ਚੋਰ ਲੁੱਟੇ ਹੁਸਨਾ ਨੂੰ, ਸਾਡੇ ਕੋਲੋ ਦਿਲ ਚੋਰੀ ਕਰਾ ਗਿਆ।
ਸੱਤੀ ਜਾਣਦੀ ਚਲਾਕ ਨੂੰ, ਯਾਰ ਸਾਡੇ ਚਿਤ੍ਰਰਾਂ ਵਿੱਚ ਫਸ ਗਿਆ।
ਆਏ ਸਤਵਿੰਦਰ ਠੱਗਣੇ ਨੂੰ, ਦਿਲਾਂ ਦੇ ਠੱਗਾ ਤੂੰ ਵੀ ਠੱਗਿਆ ਗਿਆ।
ਤੂੰ ਬੇਚੈਨ ਕਰੇ ਹੁਸਨਾਂ ਨੂੰ, ਅੱਜ ਹੋ ਕੇ ਬੇਚੈਨ ਤੂੰ ਆਪ ਬੈਠ ਗਿਆ।
ਫਿਰਦਾ ਪਾੜ ਲਾਉਣ ਨੂੰ, ਦੁਨੀਆਂ ਚ ਲਾਲਾ ਲਾਲਾ ਕਰਾ ਗਿਆ।
Comments
Post a Comment