ਤੁਸੀਂ ਸਾਨੂੰ ਖਿੱਚ ਆਪਣੇ ਨਾਲ ਲੈ ਜਾਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਨੂੰ ਸੰਗ-ਸੰਗ ਦੇ ਵਿੱਚ ਮਾਰੀ ਜਾਂਦੇ ਹੋ। ਤੁਸੀਂ ਅੱਖਾਂ ਮਲਾ ਕੇ ਨੀਵੀਂ ਪਾਈ ਜਾਂਦੇ ਹੋ।
ਸਾਨੂੰ ਆਪਣੇ ਵੱਲ ਝਾਕਣ ਲਾ ਜਾਂਦੇ ਹੋ। ਤੁਸੀਂ ਜਦੋਂ ਨੀਵੀ ਪਾ ਸਾਥੋਂ ਸ਼ਰਮਾਂ ਜਾਂਦੇ ਹੋ।
ਸਾਨੂੰ ਆਪਣੇ ਉਤੇ ਮੋਹਤ ਕਰ ਜਾਂਦੇ ਹੋ। ਤੁਸੀਂ ਮੁਸਕਰਾ ਕੇ ਨਜ਼ਰਾਂ ਮਿਲਾ ਜਾਂਦੇ ਹੋ।
ਸਾਨੂੰ ਸੱਤੀ ਮਾਰ ਕੇ ਨਿਸ਼ਾਨਾਂ ਜਾਂਦੇ ਹੋ। ਤੁਸੀਂ ਦਿਲ ਸਾਡਾ ਨੂੰ ਅੱਖ ਮਾਰ ਲੈ ਜਾਂਦੇ ਹੋ।
ਸਤਵਿੰਦਰ ਐਸਾ ਕੀ-ਕੀ ਕਰ ਜਾਂਦੇ ਹੋ? ਤੁਸੀਂ ਸਾਨੂੰ ਖਿੱਚ ਆਪਣੇ ਨਾਲ ਲੈ ਜਾਂਦੇ ਹੋ।
ਸਾਨੂੰ ਪਿਆਰ ਕਰਨ ਨੂੰ ਲਾ ਜਾਂਦੇ ਹੋ। ਤੁਸੀਂ ਸਾਨੂੰ ਜਦੋਂ ਖੁੱਲ ਕੇ ਦਰਸ਼ਨ ਦੇ ਜਾਂਦੇ ਹੋ।

Comments

Popular Posts