ਆਈ ਕਿ੍ਰਸਮਿਸ ਰਲ ਕੇ ਮਨਾਈਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
25 ਦਸਬੰਰ ਦੀ ਛੁੱਟੀ ਨੂੰ ਮਨਾਈਏ। ਜੋ ਮੈਰੀ ਕਿ੍ਰਸਮਿਸ ਦਾ ਗੀਤ ਗਾਈਏ।
ਮਨ ਦਾ ਗਿਆਨ ਦਾ ਬੱਲਬ ਜਗਾਈਏ। ਰੰਗੀਨ ਲਾਟੂ ਹੀ ਨਾਂ ਔਨ ਕਰਈਏ।
ਆਈ ਕਿ੍ਰਸਮਿਸ ਰਲ ਕੇ ਮਨਾਈਏ। ਪਿਆਰ ਹਰ ਧਰਮ ਨਾਲ ਬਣਾਈਏ।
ਹਰ ਧਰਮ ਦੀ ਇੱਜ਼ਤ ਕਰੀਏ। ਤਾਂਹੀਂ ਆਪਣਾਂ ਧਰਮ ਲੋਕਾਂ ਵਿੱਚ ਬਚਾਈਏ।
ਰੰਗਾ, ਜਾਤਾ ਦਾ ਭੇਤ ਮਟਾਈਏ। ਖੁਸ਼ੀ ਵਿੱਚ ਸਕੂਨ ਨਾਲ ਜੀਵਨ ਲੰਘਾਈਏ।
ਤੋਹਫ਼ੇ ਇੱਕ ਦੂਜੇ ਨਾਲ ਵਟਾਈਏ। ਬੈਠ ਕੇ ਦੋਸਤਾਂ ਦੀ ਮਹਿਫ਼ਲ ਬਲਾਈਏ।
ਪਰੋਸ ਕੇ ਭੋਜਨ ਰਲ-ਮਿਲ ਕੇ ਖਾਈਏ। ਸਾਰੀ ਮਨੁੱਖਤਾ ਨੂੰ ਪਿਆਰ ਕਰੀਏ।
ਤੇਰੇ ਮੇਰੇ ਈਰਖਾ ਦੀ ਸੋਚ ਮਟਾਈਏ। ਹੋਰਾਂ ਨਾਲ ਦੋਸਤੀ ਦਾ ਹੱਥ ਮਲਾਈਏ।
ਇੱਕ ਦੂਜੇ ਨੂੰ ਮੁਸਕਰਾ ਕੇ ਮਿਲੀਏ। ਹਰ ਇੱਕ ਦੇ ਸੱਤੀ ਸੱਚੇ ਦੋਸਤ ਬਣੀਏ।
ਸਤਵਿੰਦਰ ਸਬ ਨੂੰ ਪਿਆਰ ਕਰੀਏ। ਰੱਬ ਵਰਗੇ ਲੋਕਾਂ ਦੇ ਨਾਲ ਰਲ ਜਾਈਏ।
ਇੰਡੀਆ, ਕਨੇਡਾ ਦਾ ਨਾਂਮ ਬੱਣਾਈਏ। 24 ਘੰਟੇ ਮੇਹਨਤ ਕਰ ਤਰੱਕੀ ਕਰੀਏ।
ਪਖੰਡੀ ਧਰਮੀਆਂ ਤੋਂ ਬਚ ਜਾਈਏ। ਸਾਂਝੀ ਫੁਲਵਾੜੀ ਦੇ ਟਹਿੱਕਦੇ ਫੁੱਲ ਬੱਣੀਏ।

Comments

Popular Posts