ਸੰਪਾਦਕ ਜੀ ਦੀ ਸਹਾਇਤਾ ਨਾਲ ਹੀ ਲੇਖਕ ਦੀ
ਪਹਿਚਾਣ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਪਿਆਰੇ ਦੋਸਤੋ ਪਾਠਕਾਂ ਸੰਪਾਦਕ ਜੀ ਸਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ
ਧੰਨਵਾਦ ਹੈ। ਤੁਸੀਂ ਆਪਣਾ ਸਮਾਂ ਤੇ ਪਿਆਰ ਦਿੰਦੇ ਹੋ। ਹਰ ਸਮੇਂ ਨਾਲ ਹੁੰਦੇ ਹੋ। ਮੇਰੇ ਵੀਰ-ਭੈਣ,
ਜਿਉਂਦੇ ਰਵੋ ਜੀ, ਤੁਹਾਡਾ ਹੱਥ ਸਦਾ ਮੇਰੇ ਸਿਰ ਉਤੇ ਰਿਹਾ ਹੈ। ਦੋਸਤੀ ਦਾ ਮਾਣ, ਮਾਣ ਬਣਿਆ ਰਹੇ। ਪਾਠਕਾਂ ਸੰਪਾਦਕ ਜੀ ਦੀ ਸਹਾਇਤਾਂ ਨਾਲ ਹੀ ਲੇਖਕ ਦੀ ਪਹਿਚਾਣ
ਦੁਨੀਆਂ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ। ਹਮੇਸ਼ਾ ਦੀ ਤਰਾਂ ਪਾਠਕਾਂ ਸੰਪਾਦਕ ਜੀ ਕੋਲੋ ਉਮੀਦ
ਤੋਂ ਵੱਧ ਹਲਾਸ਼ੇਰੀ ਮਿਲੀ ਹੈ। ਮੈਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਖਣ ਦੀ ਸੇਧ ਮਿਲੀ
ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਖਣ ਜਾਚ ਲਈ ਹੈ। ਉਸੇ ਨੇ ਲਿਖਾਉਣਾ ਹੈ। ਉਸੇ ਨੇ
ਸੰਪਾਦਕ ਪਾਠਕਾਂ ਨਾਲ ਜੋੜਨਾ ਹੈ। ਮੈਂ ਹੈਰਾਨ ਹੋ ਜਾਂਦੀ ਹਾਂ। ਜਦੋਂ ਇੰਨੇ ਉੱਚੇ ਅਹੁਦਿਆਂ ਵਾਲੇ
ਜੱਜ, ਵਕੀਲ, ਡਾਕਟਰ ਵੀ ਮੈਨੂੰ
ਦੁਨੀਆ ਦੇ ਕੋਨੇ-ਕੋਨੇ ਤੋਂ ਫ਼ੋਨ, ਈ-ਮੇਲ, ਫੇਸਬੁੱਕ ਰਾਹੀ ਹਲਾਸ਼ੇਰੀ ਦਿੰਦੇ ਹਨ। ਬਹੁਤ ਸਾਰੇ ਤਾਂ ਆਪ ਆ ਕੇ ਮਿਲਦੇ ਵੀ ਹਨ।
ਚੰਡੀਗੜ੍ਹ ਦੇ ਹਾਈਕੋਰਟ ਦੇ ਜੱਜ ਅਮਰੀਕਾ ਆਏ ਹੋਏ ਸਨ। ਉਨ੍ਹਾਂ ਨੇ ਅਖ਼ਬਾਰ ਵਿੱਚ ਮੇਰੇ ਲੱਗੇ
ਆਰਟੀਕਲ ਪੜ੍ਹੇ। ਫਿਰ ਮੇਰੇ ਈ-ਮੇਲ ਉੱਤੇ ਆਪਦਾ ਫ਼ੋਨ ਨੰਬਰ ਲਿਖ ਕੇ ਕਿਹਾ, " ਸੱਤੀ ਮੈਨੂੰ ਜ਼ਰੂਰ ਫ਼ੋਨ ਕਰਨਾ। " ਜਦੋਂ ਮੈਂ ਫ਼ੋਨ ਕੀਤਾ। ਉਹ ਬਹੁਤ ਖ਼ੁਸ਼
ਹੋਏ। ਮੈਨੂੰ ਇੱਥੇ ਤੱਕ ਕਹਿ ਦਿੱਤਾ, " ਸੱਤੀ ਇੰਡੀਆ ਵਿੱਚ
ਕੋਈ ਵੀ ਸਰਕਾਰੀ ਜਾਂ ਅਦਾਲਤ ਦਾ ਕੰਮ ਹੋਇਆ। ਮੈਨੂੰ ਦੱਸੀ। ਬਗੈਰ ਵਕੀਲ ਕੀਤੇ ਕੰਮ ਕਰ ਦਿਆਂਗਾ।
" ਮੈਂ 2011 ਵਿੱਚ ਪਿੰਡ ਗਈ ਹੋਈ ਸੀ। ਭਰਾ ਦਾ ਵਿਆਹ ਕਰਨਾ ਸੀ। ਮੈਂ ਸਬ ਸੰਪਾਦਕ ਜੀ ਨੂੰ
ਦੋ ਲਈਨਾਂ ਲਿਖ ਕੇ ਭੇਜ ਦਿੱਤੀਆਂ। ਬਈ ਅਸੀਂ ਕੁੜੀ ਲੱਭਦੇ ਹਾਂ। ਮੈਂ ਹੈਰਾਨ ਹੋ ਗਈ। ਜਦੋਂ ਮੈਂ
ਸਬ ਅਖ਼ਬਾਰਾਂ ਵਿੱਚ ਐਂਡ ਲੱਗੀ ਦੇਖੀ। ਸੁਖਨੈਬ ਸਿੰਧੂ ਵੀਰ ਜੀ ਤਾਂ ਪਿੰਡ ਆ ਕੇ, ਮਿਲ ਕੇ ਵੀ ਗਏ। ਬਹੁਤ ਸਾਰੇ ਪਾਠਕ ਸੰਪਾਦਕ ਜੀ ਨੂੰ ਮਿਲ ਕੇ, ਬਹੁਤ ਚੰਗਾ ਲੱਗਾ। ਇਹ ਜੋ ਅਖ਼ਬਾਰਾਂ ਇੰਟਰਨੈੱਟ ਉੱਤੇ ਖ਼ਬਰਾਂ ਲਗਾਉਣ ਦਾ ਬਿਜ਼ਨਸ
ਹੈ। ਇੰਨਾ ਦੇ ਖ਼ਰਚੇ ਉਠਾਉਣ ਲਈ ਪਬਲਿਕ ਨੂੰ ਮਦਦ ਕਰਨੀ ਪੈਣੀ ਹੈ। ਜੇ ਇੱਕ-ਇੱਕ ਬੰਦਾ ਇੱਕ-ਇੱਕ
ਡਾਲਰ-ਰੁਪਿਆ ਵੀ ਦੇਵੇ। ਅਖ਼ਬਾਰਾਂ ਇੰਟਰਨੈੱਟ ਉੱਤੇ ਹੋਰ ਨਿਖਾਰ ਆ ਜਾਵੇਗਾ। ਅੱਛਾ ਕੁੱਝ ਸੁਆਲ
ਹਨ। ਤੁਸੀਂ ਪਾਠਕ ਆਪ ਹੀ ਨਿਰਨਾ ਕਰ ਲਿਉ
ਪਾਠਕ ਕਦੋਂ ਸੰਪਾਦਕ ਲੇਖਕ ਨਾਲ ਜੁੜਨਗੇ?
ਤੁਸੀਂ ਸੱਚੀ ਕਿਸੇ ਦਾ ਲਿਖਿਆ ਪੜ੍ਹਦੇ ਵੀ ਹੋ?
ਜਾਂ ਕੀ ਕਾਲਾ ਅੱਖਰ ਬੈਂਸ ਬਰਾਬਰ ਹੈ? ਕੀ ਲਿਖਣ ਦਾ ਕੋਈ ਫ਼ਾਇਦਾ ਹੈ? ਸੰਪਾਦਕ ਲੇਖਕ ਨੂੰ
ਖ਼ਰਚੇ ਕੌਣ ਦੇਵੇ? ਕੀ ਲਿਖਤਾਂ ਲਿਖਣ ਵਾਲੇ ਨੂੰ ਪੈਸੇ ਦੇ ਕੇ
ਅਖ਼ਬਾਰ ਵਿੱਚ ਰਚਨਾ ਲਗਵਾਉਣ ਦੀ ਲੋੜ ਹੈ?ਕੀ ਕਿਸੇ ਲਿਖਾਰੀ ਦੀ ਲਿਖਤ ਨੇ ਕਿਸੇ ਦੀ
ਜ਼ਿੰਦਗੀ ਬਦਲੀ ਹੈ? ਕੀ ਪਾਠਕ ਕਿਸੇ ਦੀ ਰਚਨਾ ਕਹਾਣੀ, ਫ਼ਿਲਾਸਫ਼ੀ ਸੱਚੀ ਪੜ੍ਹਨੀ ਚਾਹੁੰਦੇ ਹਨ? ਹਮੇਸ਼ਾ ਦੀ ਤਰਾਂ ਪਾਠਕਾਂ ਸੰਪਾਦਕਾਂ ਕੋਲੋਂ ਉਮੀਦ ਤੋਂ ਵੱਧ ਹਲਾਸ਼ੇਰੀ ਮਿਲੀ
ਹੈ।ਮੇਰਾ ਸਬ ਨੂੰ ਸੁਨੇਹਾ ਹੈ, " ਅਸੀਂ ਉਸੇ ਉੱਤੇ ਲਿਖ ਸਕਦੇ ਹਾਂ। ਜੋ ਮਨ ਨੂੰ
ਛੂਹ ਕੇ ਭਾਅ ਜਾਵੇ। ਰੱਬ ਦੀ ਬਣਾਈ ਸੁੰਦਰਤਾ ਨੂੰ ਆਸ਼ਕੀ ਕਰਨੀ ਪੈਣੀ ਹੈ। ਲਿਖਣਾ ਹੈ ਤਾਂ ਆਸ਼ਕ
ਬੱਣਨਾਂ ਪੈਣਾ ਹੈ। "ਪਾਠਕ ਲੇਖਕ ਨਾਲ ਤਾਂ ਜੁੜਦੇ, ਜਿਸ ਦਿਨ ਲੇਖਕ ਮਰ ਜਾਂਦਾ ਹੈ। ਜਿਸ ਦਿਨ ਲੇਖਕ ਮਰ ਜਾਂਦਾ ਹੈ। ਲੋਕ ਉਸ ਦੀਆਂ
ਰਚਨਾ ਲੱਭਦੇ ਫਿਰਦੇ ਹਨ। ਜਿਵੇਂ " ਪਾਵਰ ਕੱਟ " ਨੂੰ ਜਿਸ ਨੇ ਕਦੇ ਫ਼ਿਲਮ ਨਹੀਂ
ਦੇਖੀ। ਉਹ ਵੀ ਹਰ ਪੰਜਾਬੀ ਜ਼ਰੂਰ ਦੇਖੇਗਾ।ਕੀ ਲੇਖਕ ਨੂੰ ਇਹ ਮਗ਼ਜ਼ ਖਪਾਈ ਲਿਖਣ ਦੀ ਕਰਦੇ ਰਹਿਣਾ
ਚਾਹੀਦਾ ਹੈ?ਕੀ ਲੇਖਕ ਮੁਫ਼ਤ ਵਿੱਚ ਲਿਖ ਕੇ ਵੰਡਦੇ ਰਹਿਣਗੇ?
ਗਾਉਣ ਛਾਪਣ ਵਾਲੇ ਵਾਹੁ ਵਾਹੁ ਖੱਟੀ ਜਾਣਗੇ? ਲੇਖਕ ਪੱਲਿਉਂ ਸਮਾਂ ਲਾ ਕੇ, ਹਰ ਰੋਜ਼ 2,
4 ਘੰਟੇ ਲਗਾਉਂਦਾ ਹੈ। ਉਸ ਨੂੰ ਕੀ ਮਿਲਦਾ ਹੈ?
ਕੀ ਲਿਖਣ ਦਾ ਕੋਈ ਫ਼ਾਇਦਾ ਹੈ?
Comments
Post a Comment