ਜੁੜਨ ਵਿੱਚ ਬਹੁਤ ਅੰਨਦ ਹੈ।
satwinder_7@hotmail.com
ਅਸੀਂ ਕਿੰਨਾਂ ਕੁ ਮਿਲ ਕੇ ਰਹਿੰਦੇ ਹਾਂ? ਕਿਸੇ ਨੂੰ ਸੱਚੀ-ਮੁੱਚੀ ਮਨੋਂ ਚਹੂੰਦੇ ਹਾਂ। ਇੱਕ-ਦੂਜੇ ਦੀ ਰੂਹ ਨੂੰ ਪਿਆਰ ਕਰਦੇ ਹਾਂ। ਜਿਸਮ ਹੁੰਢਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ। ਬਹੁਤ ਨੇੜੇ ਹੋ ਜਾਂਦੇ ਹਾਂ। ਮੁੱਲ ਵਿਕਦੇ ਹਨ। ਕੀ ਕਦੇ ਕਿਸੇ ਨੂੰ ਮਿਲ ਕੇ ਸਕੂਨ ਵੀ ਮਿਲਿਆ ਹੈ? ਜਾਂ ਕੀ ਬੋਝ ਹੀ ਢੋਹ ਰਹੇ ਹੋ? ਮੈਂ ਬੋਝ ਢੋਹਣ ਵਾਲਿਆਂ ਦੀ ਗੱਲ ਅੱਜ ਨਹੀਂ ਕਰਦੀ। ਉਨਾਂ ਦੀ ਵੀ ਆਪਣੀ ਮਜ਼ਬੂਰੀ ਹੋ ਸਕਦੀ ਹੈ। ਬਹੁਤੇ ਰਿਸ਼ਤੇ ਮਜ਼ਬੂਰੀਆਂ ਕਰਕੇ, ਹੰਢਾ ਰਹੇ ਹਾਂ। ਕੀ ਇਹੀ ਜਿਉਣਾਂ ਹੈ? ਜੇ ਇਹੀ ਜਿਉਣਾਂ ਹੈ, ਤਾਂ ਲੋਕ ਖੁਦਖ਼ਸ਼ੀਆਂ ਕਿਉਂ ਕਰਦੇ ਹਨ? ਕਿਸੇ ਨੂੰ ਸਹਿਣਾ ਪਹਾੜ ਥੱਲੇ ਆਉਣ ਵਾਂਗ ਹੈ। ਕੀ ਕਿਸੇ ਨੇ ਇਸ ਥੱਲੋਂ ਨਿੱਕਲਣ ਦੀ ਕੋਸ਼ਸ਼ ਕੀਤੀ ਹੈ? ਜਾਂ ਕੀ ਦੋਜ਼ਕ ਢੋਣ ਵਿੱਚ ਅੰਨਦ ਆਉਣ ਲੱਗ ਗਿਆ ਹੈ? ਇੱਕ ਬਾਰ ਸਬ ਜ਼ਜੀਰਾਂ ਤੋੜ ਕੇ ਦੇਖਣਾਂ। ਜਿੰਨਾਂ ਚਿਰ ਪਾਲਤੂ ਪੱਸ਼ੂ ਕਿੱਲੇ ਨਾਲ ਬੰਨਿਆ ਰਹੇ। ਉਸ ਨੂੰ ਅਜ਼ਾਦ ਜਿਉਣ ਦਾ ਅੰਨਦ ਪਤਾ ਹੀ ਨਹੀਂ ਹੈ। ਮਾਲਕ ਚਾਹੇ ਭੁੱਖਾ ਰੱਖੇ। ਚਾਰ ਡਾਂਗਾਂ ਮਾਰੇ। ਉਸੇ ਵਿੱਚ ਸਕੂਨ ਲੱਗਦਾ ਹੈ। ਜਿਸ ਦਿਨ ਕਿੱਲਾ ਤੜਾ ਲੈਂਦਾ ਹੈ। ਉਸ ਦਿਨ ਉਸ ਨੂੰ ਆਪਦੀ ਗੁਲਾਮੀ ਦਾ ਪਤਾ ਲੱਗਦਾ ਹੈ। ਕਿਤੇ ਕਿਸੇ ਦੀ ਗੁਲਾਮੀ ਹੀ ਤਾ ਨਹੀਂ ਕੱਟ ਰਹੇ? ਜੇ ਐਸਾ ਲੱਗਦਾ ਹੈ। ਪਿਆਰ ਦਾ ਨਾਂਮ ਸਬ ਝੂਠ ਹੈ। ਇਸ ਤੱਸਲੀ ਦੇਣ ਨੂੰ ਰਹਿੱਣ ਹੀ ਦਿਉ। ਬਹੁਤੇ ਲੋਕ ਵਿਯੋਗ ਵਿੱਚ ਵੀ ਸੁਆਦ ਨਾਲ ਜਿਉਂਦੇ ਹਨ। ਉਨਾਂ ਦਿ ਇਹੀ ਸਮਾਧੀ ਹੈ। ਇਹੀ ਰੱਬ ਹੈ। ਇੰਨਾਂ ਦੁੱਖਾਂ ਵਿੱਚ ਹੀ ਦੁਨੀਆ ਦਾ ਸੁਖ ਹੈ।
ਕੀ ਕਦੇ ਲੱਗਾ ਹੈ? ਜਿੰਦਗੀ ਦੀਆਂ ਖੁਸ਼ੀਆਂ ਸਿਰਫ਼, ਇਸੇ ਵਿੱਚ ਹਨ। ਇਹ ਵੀ ਜਰੂਰੀ ਨਹੀਂ ਜਿਸ ਨੂੰ ਪਿਆਰ ਕਰਦੇ ਹਾਂ। ਉਹ ਵੀ ਪਿਆਰ
ਕਰੇਗਾ। ਰੱਬ ਨੂੰ ਅਸੀਂ ਪਿਆਰ ਵੀ ਕਰਦੇ ਹਾਂ। ਉਸ ਤੋਂ ਡਰਦੇ ਵੀ ਹਾਂ। ਸਾਨੂੰ ਬਦਲੇ ਵਿੱਚ ਕੁੱਝ ਵੀਂ ਨਹੀਂ ਪਤਾ। ਉਹ ਹੈ ਵੀ ਹੈ। ਕੀ ਰੱਬ ਵੀ ਪਿਆਰ ਕਰਦਾ ਹੈ? ਅਸੀਂ ਇਸ ਬਾਰੇ ਸੋਚਣਾ ਹੀ ਨਹੀਂ ਚਹੁੰਦੇ। ਸਾਨੂੰ ਝੂਠੀ-ਮੂਠੀ ਦੀ ਜਿੰਦਗੀ ਜਿਉਣ ਦੀ ਆਦਤ ਪੈ ਗਈ ਹੈ। ਸੱਚ ਦਾ ਅਸੀਂ ਸਹਮਣਾ ਨਹੀਂ ਕਰ ਸਕਦੇ। ਜੋ ਹੱਥ ਲੱਗਦਾ ਹੀ ਨਹੀਂ ਹੈ। ਉਸੇ ਨੂੰ ਹੱਥ ਪਾਉਣ ਦਾ ਜ਼ਤਨ ਕਰਦੇ ਹਾਂ। ਜੇ ਪਤਾ ਵੀ ਲੱਗ ਜਾਵੇ ਰੱਬ ਹੈ ਹੀ ਨਹੀਂ ਹੈ। ਪਿਆਰ ਕਰਨ ਦਾ ਸੁਆਲ ਹੀ ਨਹੀਂ ਬਾਕੀ ਰਿਹਾ। ਪਿਆਰ ਪੰਜ ਸ਼ਬਦਾ ਦਾ ਇੱਕ ਅੱਖਰ ਹੈ। ਕਿਸੇ ਗੱਲ ਨੂੰ ਸਬੋਧਨ ਕਰਨ ਲਈ ਹੈ। ਜਦੋਂ ਕੋਈ ਜਿੰਦਗੀ ਵਿੱਚ ਸੁਖ ਦਿੰਦਾ ਹੈ। ਇਹੀ ਕਿਹਾ ਜਾਂਦਾ ਹੈ। ਉਹ ਬਹੁਤ ਪਿਆਰ ਕਰਦਾ ਹੈ। ਜਿੰਦਗੀ ਵਿਚੋਂ ਨਿੱਕਲਦੇ ਹੀ ਸਾਰੇ ਅਰਥ ਬਦਲ ਜਾਂਦੇ ਹਨ। ਕਈਆਂ ਨੂੰ ਤਾਂ ਕੁੱਝ ਵੀ ਯਾਦ ਹੀ ਨਹੀਂ ਰਹਿੰਦਾ। ਅੱਗਲੇ ਦਿਨ ਨਵਾਂ ਦਿਨ ਚੜ੍ਹ ਜਾਂਦਾ ਹੈ। ਪਰ ਜੋ ਉਸ ਯਾਦ ਨੂੰ ਫੜ੍ਹ ਕੇ ਬੈਠ ਜਾਂਦੇ ਹਨ। ਉਨਾਂ ਨੂੰ ਇੱਕ ਖੁਮਾਰੀ ਚੜ੍ਹੀ ਜਾਂਦੀ ਹੈ। ਉਹ ਨਸ਼ੇ ਦੇ ਜ਼ਾਮ ਪੀਦੇ ਹਨ। ਇਹ ਫੁਹਾਰੇ, ਬਲਬਲੇ ਮਨ ਦੇ ਸਕੂਨ-ਅੰਨਦ ਤੋ ਅੰਦਰੋਂ ਫੁੱਟਦੇ ਹਨ। ਖੁਸ਼ੀ ਦੇ ਫੁੱਲ ਦਿਲ ਵਿੱਚ ਫੁੱਟਦੇ ਹਨ। ਲੋਰ ਜਿਹੀ ਚੜ੍ਹਦੀ ਹੈ। ਨੱਚਣ ਨੂੰ ਮਨ ਕਰਦਾ ਹੈ। ਰੋਣ-ਵਿਰਾਗ ਵਿੱਚ ਵੀ ਇੱਕ ਸੁਖ ਹੈ। ਸਕੂਨ ਹੈ। ਕਿਸੇ ਨੂੰ ਮਨ ਵਿੱਚ ਸਭਾਂਲ ਲੈਣਾ ਹੀ ਜਿੰਦਗੀ ਹੈ। ਪਿਆਰ ਕਰਨ ਵਾਲਿਆਂ ਨੂੰ ਯਾਰ ਦੀ ਯਾਦ ਹੀ ਲਾਲ ਸੂਹਾ ਰੰਗ ਚੜ੍ਹਾਈ ਰੱਖਦੀ ਹੈ। ਕਈ ਸੱਚਾ ਯਾਰ ਵੀ ਗੁਆ ਕੇ, ਬੈਠ ਜਾਂਦੇ ਹਨ। ਫਿਰ ਮਨ ਦਾ ਸਕੂਨ ਕਿਥੇ ਬੱਝਣਾਂ ਹੈ? ਦੀਵਾ ਦੀਵੇ ਦੀ ਜੋਤ ਨਾਲ ਜੱਗਦਾ ਹੈ। ਦੋਂਨੇ ਜੋਤਾਂ ਦਾ ਇਕੋ ਰੂਪ-ਰੰਗ ਹੁੰਦਾ ਹੈ। ਆਪੇ ਦੀਵਾ ਨਹੀਂ ਜੱਗ ਸਕਦਾ। ਲਾਲ ਲਾਟ ਵਿੱਚ ਚਾਨਣ ਤਾ ਹੈ ਹੀ। ਇਹ ਅਕਾਸ਼ ਵੱਲ ਹੁੰਦੀ ਹੈ। ਉਸੇ ਤਰਾ ਦੋ ਰੂਹਾਂ ਮਿਲ ਕੇ, ਦਿਵੇ ਦੀ ਲਾਟ ਵਾਂਗ ਉਡੂ-ਉਡੂ ਕਰਦੀਆਂ ਹਨ। ਇੱਕ ਦੂਜੇ ਤੋਂ ਜਿਉਣ ਦਾ ਬਲ ਮਿਲਦਾ। ਆਸਰਾ ਮਿਲਦਾ ਹੈ। ਜਿਥੇ ਇੱਕ ਦੂਜੇ ਨਾਲ ਜੁੜਦੇ ਹਾਂ। ਸੁਖ ਅੰਨਦ ਲੈਂਦੇ ਹਾਂ। ਆਪਦੇ ਰੂਹ ਦੇ ਹਾਣੀ ਤੋਂ ਵਿਛੜ ਕੇ ਦੀਵੇ ਵਾਂਗ ਤੇਲ ਬੱਤੀ ਦੇ ਮੁੱਕ ਜਾਂਣ ਵਾਂਗ, ਬੁੱਝ ਜਾਂਦੇ ਹਾਂ। ਚਾਲ ਧੀਮੀ ਪੈ ਜਾਂਦੀ ਹੈ। ਫੁੱਲ ਦੇ ਡਾਲੀ ਨਾਲੋਂ ਟੁੱਟਣ ਵਾਂਗ ਟੁੱਟ ਜਾਂਦੇ ਹਾਂ। ਕਮਲਾ ਜਾਂਦੇ ਹਾਂ।
ਪਿਆਰ ਵਿੱਚ ਅਸੀਂ ਭੋਰਾ ਦੂਰੀ ਨਹੀਂ ਸਹਿ ਸਕਦੇ। ਭੋਰਾ ਵੀ ਵਿਥ ਨਹੀਂ ਰਹਿੰਦੀ। ਅਸੀਂ ਵੱਧ ਤੋਂ ਵੱਧ ਜੁੜਨਾਂ ਚਹੁੰਦੇ ਹਾਂ। ਜੁੜਨ ਵਿੱਚ ਬਹੁਤ ਅੰਨਦ ਹੈ। ਰੱਬ ਨੇ ਸਾਨੂੰ ਬੱਣਾਇਆ ਹੀ ਐਸਾ ਹੈ। ਜਦੋਂ ਅਸੀਂ ਜੁੜਦੇ ਹਾਂ। ਇੱਕ ਦੂਜੇ ਦੇ ਬਹੁਤ ਨਜ਼ਦੀਕ ਹੁੰਦੇ ਹਾਂ। ਰੱਤੀ ਭਰ ਵੀ ਫਾਸਲਾਂ ਨਹੀਂ ਹੁੰਦਾ। ਤਾਂ ਅੰਨਦ ਮਿਲਦਾ ਹੈ। ਇੱਕ-ਦੂਜੇ ਨੂੰ ਸੁ਼ਖ ਦੇਣ ਦੀ ਕੋਸ਼ਸ਼ ਕਰਦੇ ਹਾਂ। ਬਹੁਤ ਪਿਆਰ ਆਉਂਦਾ ਹੈ। ਉਦੋਂ ਉਸ ਦੀ ਹਰ ਗੱਲ ਮੰਨਦੇ ਹਾਂ। ਇੱਕ-ਦੂਜੇ ਨਾਲ ਬਹੁਤ ਪਿਆਰ ਕਰਦੇ ਹਾ। ਇੱਕ-ਦੂਜੇ ਦੀ ਹਰ ਚੰਗੀ ਲੱਗਦੀ ਹੈ। ਜਿੰਨੀ ਦੇਰ ਦੂਰੀ ਘਟੀ ਰਹਿੰਦੀ ਹੈ। ਸਬ ਲੜਾਈ ਮੁੱਕੀ ਰਹਿੰਦੀ ਹੈ। ਪਿਆਰਾ ਚਾਹੇ ਰੋਵੇ ਹੱਸਾਵੇ। ਉਹ ਚੰਗਾ ਹੀ ਲੱਗਦਾ ਹੈ। ਜਿਉਂ ਹੀ ਇੱਕ ਦੂਜੇ ਤੋਂ ਜੁਦਾ ਹੁੰਦੇ ਹਨ। ਸਬ ਝਗੜੇ-ਝਮੇਲੇ ਆ ਖੜ੍ਹਦੇ ਹਨ।
Comments
Post a Comment