ਕੀ ਔਰਤ ਬੱਚਿਆ ਉਤੇ ਹੱਥ ਚੱਕਣਾਂ ਮਰਦਨਗੀ ਹੈ?


-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਿਆਰ ਬੋਲਣ ਜੋਗਾ ਸ਼ਬਦ ਬੱਣ ਕੇ ਰਹਿ ਗਿਆ ਹੈ। ਇਸ ਦੇ ਮੱਤਲੱਬ ਲੋਕ ਭੁਲਦੇ ਜਾ ਰਹੇ ਹਨ। ਆਪਣੇ ਆਪ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ। ਦੂਜੇ ਬੰਦੇ ਨੂੰ ਕਿੰਨਾਂ ਕੁ ਪਿਆਰ ਕਰਦੇ ਹਾਂ? ਕੀ ਆਪਦੀਆਂ ਖੁਸ਼ੀਆਂ ਕਿਸੇ ਨੂੰ ਦਿੱਤੀਆਂ ਹਨ? ਕੀ ਕਦੇ ਕਿਸੇ ਦੀ ਹਮਦਰਦੀ ਲਈ ਅੱਖਾਂ ਵਿੱਚ ਹੁੰਝੂ ਆਏ ਹਨ? ਹਮਦਰਦੀ ਤਾਂ ਲੋਕਾਂ ਦੀ ਸਾਨੂੰ ਚਾਹੀਦੀ ਹੈ? ਹਰ ਕੋਈ ਇਹੀ ਚਹੁੰਦਾ ਹੈ। ਮੇਰੀ ਇੱਜ਼ਤ ਹੋਵੇ। ਮੇਰੀ ਪੂਜਾ ਹੋਵੇ। ਮੇਰੀ ਗਰਦਨ ਦੂਜਿਆ ਨਾਲੋਂ ਊਚੀ ਹੋਵੇ। ਦੂਜਾ ਬੰਦਾ ਮੇਰੇ ਅੱਗੇ ਝੁੱਕਿਆ ਰਹੇ। ਆਪ ਚਾਹੇ ਗਾਲ਼ਾ ਕੱਢੀ ਜਾਵੇ। ਮੂਹਰੇ ਵਾਲਾ ਬੰਦਾ ਹਾਂਜੀ-ਹਾਂਜੀ ਕਹੇ। ਅੱਜ ਕੱਲ ਹਰ ਬੰਦਾ ਆਪ ਨੂੰ ਚਤਰ ਸਮਝਦਾ ਹੈ। ਦੂਜੇ ਦੀ ਹਾਲਤ ਇੰਨੀ ਤਰਸ ਜੋਗ ਕਰ ਦਿੰਦਾ ਹੈ। ਜੇ ਬਸ ਚੱਲੇ ਮਾਰ ਕੇ, ਕੰਮ ਤਮਾਮ ਕਰ ਦੇਵੇ। ਪਤੀ-ਪਤਨੀ ਵਿਚੋਂ ਦੋਨੇਂ ਹੀ ਮੱਖਣ ਵਰਗੇ ਕੂਲੇ ਨਹੀਂ ਹੁੰਦੇ। ਦੋਨਾਂ ਵਿੱਚ ਹਰ ਹਰਕੱਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਇਹ ਆਦਤਾਂ ਵਿਆਹ ਤੋਂ ਪਹਿਲਾਂ ਪਤਾ ਨਹੀਂ ਲੱਗਦੀਆਂ। ਵਿਆਹ ਤੋਂ ਪਹਿਲਾਂ, ਜੀਵਨ ਸਾਥੀ ਬਾਰੇ ਜਾਨਣਾਂ ਬਹੁਤ ਜਰੂਰੂ ਹੋ ਗਿਆ ਹੈ। ਜਿਸ ਨਾਲ ਉਮਰ ਕੱਟਣੀ ਹੈ। ਉਸ ਬਾਰੇ ਆਲੇ-ਦੁਆਲੇ ਦੇ ਲੋਕਾਂ ਤੋਂ ਉਸ ਦੀਆਂ ਕਰਤੂਤਾਂ ਦਾ ਪਤਾ ਕਰ ਲੈਣਾਂ, ਕੋਈ ਸ਼ਰਮ ਜਾਂ ਮੇਹਣੇ ਦੀ ਗੱਲ ਨਹੀਂ ਹੈ। ਜੇ ਮੁੰਡੇ ਕੁੜੀ ਦੀਆਂ ਆਦਤਾਂ ਠੀਕ ਨਹੀਂ ਹਨ। ਕੱਲਾ ਪੈਸਾ ਘਰ ਨਹੀਂ ਚਲਾ ਸਕਦਾ। ਪ੍ਰੇਮ ਵਿਆਹ ਸਿਰਫ਼ ਜੱਫੀਆਂ, ਪੱਪੀਆਂ ਵਿੱਚ ਹੀ ਉਲਝਿਆ ਹੁੰਦਾ ਹੈ। ਜੋ ਵਿਆਹ ਮਾਪਿਆਂ ਦੀ ਮਰਜ਼æੀ ਨਾਲ ਕੀਤੇ ਜਾਂਦੇ ਹਨ। ਵਿਆਹ ਤੋਂ ਪਹਿਲਾਂ ਜਾਇਦਾਦ, ਸ਼ਕਲ ਦੇਖੀ ਜਾਂਦੀ ਹੈ। ਕਨੇਡਾ, ਅਮਰੀਕਾ ਦੇ ਨਾਂਮ ਨੂੰ ਵਿਆਹ ਹੁੰਦਾ ਹੈ। ਅੱਕਲ ਕੋਈ ਨਹੀਂ ਦੇਖਦਾ। ਅੱਜ ਕੱਲ ਮੁੰਡੇ ਕੁੜੀਆਂ ਘਰ ਦੇ ਕੰਮ ਨਹੀਂ ਕਰਦੇ। ਕਮਾਈ ਨਹੀਂ ਆਵੇਗੀ। ਰਸੋਈ ਵਿੱਚ ਚੂਲੇ ਵਿੱਚ ਅੱਗ ਨਹੀਂ ਬਲੇਗੀ। ਰੋਟੀ ਕਿਥੋਂ ਪੱਕਣੀ ਹੈ? ਵਿਹਲੇ ਰਹਿੰਦੇ ਪਤੀ-ਪਤਨੀ ਵਿਚ ਜੁੱਤੀ ਹੀ ਖੜਕਣੀ ਹੈ।
ਬਲਕਾਰ ਦੇ ਘਰ ਬਹੁਤ ਚੀਕ ਚਿਹਾੜਾ ਪੈ ਰਿਹਾ ਸੀ। ਲੋਕ ਉਸ ਦੇ ਘਰ ਵੱਲ ਭੱਜੇ ਜਾ ਰਹੇ ਸਨ। ਕੋਈ ਕੋਠਿਆਂ ਉਤੋਂ ਦੀ ਚੜ੍ਹ ਰਿਹਾ ਸੀ। ਇੱਕ ਸਿਆਣੀ ਔਰਤ ਖੂੰਡੀ ਨਾਲ ਮਸਾ ਤੁਰ ਰਹੀ ਸੀ। ਉਸ ਨੇ ਉਧਰ ਨੂੰ ਜਾਂਦੇ ਲੋਕਾਂ ਨੂੰ ਕਿਹਾ, " ਛੇਤੀ ਭੱਜ ਕੇ ਜਾਵੋਂ। ਨਹੀਂ ਤਾਂ ਉਹ ਸੀਬੋ ਨੂੰ ਕੁੱਟ-ਕੁੱਟ ਮਾਰ ਦੇਵੇਗਾ। " ਉਧਰ ਨੂੰ ਜਾਣ ਵਾਲੇ 7 ਕੁ ਬੰਦਿਆਂ ਦੀ ਚਾਲ ਹੋਰ ਤੇਜ਼ ਹੋ ਗਈ। ਘਰ ਦਾ ਦਰਵਾਜ਼ਾ ਬੰਦ ਸੀ। ਜਦੋਂ ਕੰਧ ਟੱਪ ਕੇ ਅੰਦਰ ਗਏ। ਬਲਕਾਰ ਦੇ ਹੱਥ ਵਿੱਚ ਸੀਬੋ ਦੀ ਗੁੱਤ ਵਾਲਾਂ ਨੂੰ ਦੂਹਰਾ ਮਰੋੜਾ ਦੇ ਕੇ ਫੜੀ ਹੋਈ ਸੀ। ਦੂਜੇ ਹੱਥ ਨਾਲ ਘੋਟਨੇ ਨਾਲ ਉਸ ਨੂੰ ਕੁੱਟ ਰਿਹਾ ਸੀ। ਸੀਬੋ ਕਹਿ ਰਹੀ ਸੀ, " ਹਾਏ ਮੇਰੇ ਵਾਲ ਛੱਡ ਦੇ, ਬਹੁਤ ਦੁੱਖ ਲੱਗਦਾ ਹੈ। ਹੋਰ ਨਾਂ ਮਾਰ। " ਉਸ ਦੀ ਧੀ ਆਪਦੇ ਪਿਉ ਮੂਹਰੇ ਹੱਥ ਬੰਨੀ ਖੜ੍ਹੀ ਸੀ। ਉਹ ਰੋ ਕੇ ਕਹਿ ਰਹੀ ਸੀ, " ਡੈਡੀ ਮਾਂ ਨੂੰ ਨਾਂ ਮਾਰ। ਮਾਂ ਦੇ ਵਾਲ ਛੱਡ ਦੇ। ਮੈਨੂੰ ਮਾਰ ਲੈ। " ਉਸ ਦੇ ਡੈਡੀ ਨੇ ਉਸ ਵੱਲ ਦੇਖਿਆ। ਉਸ ਨੇ ਕਿਹਾ, " ਲੈ ਤੈਨੂੰ ਵੀ ਤੋਸਾ ਦੇ ਹੀ ਦੇਵੇ। " ਜਿਉਂ ਹੀ ਕੁੜੀ ਦੇ ਲਗਾਤਾਰ 4 ਘੋਟਨੇ ਪਏ। ਕੁੜੀਆਂ ਦੀਆਂ ਚੀਕਾਂ ਨਿੱਕਲ ਗਈਆਂ। ਉਸ ਨੇ ਕੁੜੀ ਦੇ ਇੰਨੀ ਜ਼ੋਰ ਦੀ ਲੱਤ ਮਾਰੀ। 5 ਕੁ ਸਾਲਾਂ ਦੀ ਕੁੜੀ ਬੁੜਕ ਕੇ, ਕੋਲ ਪਏ ਮੰਜ਼ੇ ਉਤੇ ਜਾ ਡਿੱਗੀ। ਜੇ ਸਿਰ ਮੰਜ਼ੇ ਦੀ ਬਾਹੀ, ਪਾਵੇਂ ਨਾਲ ਵੱਜਦਾ। ਖੂਨ ਨਿੱਕਦਾ, ਜਾਂ ਮਰ ਜਾਂਦੀ। ਸੀਬੋ ਨੇ ਕਿਹਾ, " ਇਹ ਤਾਂ ਭੋਰਾ-ਭਰ ਮਸੂਮ ਹੈ। ਤੂੰ ਇਸ ਨੂੰ ਨਾਂ ਮਾਰ ਮੈਨੂੰ ਹੀ ਹੋਰ ਮਾਰ ਲੈ। " ਬਾਹਰੋਂ ਆਉਣ ਵਾਲੇ ਗੁਆਂਢੀਂ ਨੇ ਬਲਕਾਰ ਦੇ ਹੱਥੋਂ ਘੋਟਨਾਂ ਫੜ ਲਿਆ। ਦੋ ਔਰਤਾਂ ਨੇ ਉਸ ਦੇ ਹੱਥੋਂ ਵਾਲ ਛੁਡਾਏ। ਬਲਕਾਰ ਕੋਲੋ ਸ਼ਰਾਬ ਦਾ ਮੁਸ਼ਕ ਆਉਂਦਾ ਸੀ। ਉਹ ਸ਼ਰਾਬੀ ਹੋਣ ਕਰਕੇ ਜ਼ਮੀਨ ਉਤੇ ਡਿੱਗ ਪਿਆ। ਇਹ ਰੋਜ਼ ਦਾ ਹੀ ਕੰਮ ਸੀ। ਸੀਬੋ ਦੇ ਪਿੰਡੇ ਉਤੇ ਪਹਿਲੇ ਪਏ ਨੀਲ ਮਿੱਟਦੇ ਨਹੀਂ ਸਨ। ਉਹ ਫਿਰ ਉਸ ਨੂੰ ਕੁੱਟ ਦਿੰਦਾ ਸੀ। ਗਰਮੀਆਂ ਦੇ ਦਿਨ ਸਨ। ਇੱਕ ਰਾਤ ਦੋਂਨਾਂ ਵਿੱਚ ਸਰੀਕ ਸਬੰਧਾਂ ਤੋਂ ਲੜਾਈ ਸ਼ੁਰੂ ਹੋ ਕੇ, ਗੱਲ ਕੁੱਟ-ਕੁੱਟਾਪੇ ਉਤੇ ਆ ਗਈ। ਫਿਰ ਬਲਕਾਰ ਦੇ ਹੱਥ ਵਿੱਚ ਮੱਛਰਦਾਨੀ ਵਾਲੀ ਸੋਟੀ ਸੀ। ਉਹ ਸੀਬੋ ਦੇ ਪਿੰਡੇ ਉਤੇ, ਮੱਕੀ ਕੁੱਟਣ ਵਾਂਗ ਮਾਰੀ ਜਾ ਰਿਹਾ ਸੀ। ਅੱਧੀ ਰਾਤ ਨੂੰ ਕਿਹੜਾ ਕੋਈ ਕਿਸੇ ਦੇ ਘਰ ਆਉਂਦਾ ਹੈ? ਸ਼ਰਾਬੀ ਬੰਦੇ ਦਾ ਕੀ ਪਤਾ, ਕੀ ਮੂੰਹ ਵਿੱਚੋਂ ਬੱਕ ਦੇਵੇ? ਛੁੱਡਾਉਡ ਆਏ ਸਿਰ ਇਲਜ਼ਾਮ ਲਾ ਦੇਵੇ। ਲੋਕ ਛੁੱਡਾਉਦੇ ਵੀ ਅੱਕ ਜਾਂਦੇ ਹਨ। ਕੁੱਟ ਖਾਂਣ ਵਾਲੇ ਦਾ ਕੀ ਹਾਲ ਹੁੰਦਾ ਹੋਵੇਗਾ? ਉਹ ਆਪਦੇ ਦੇਵਰ ਦੇ ਘਰ ਵੱਲ ਜਾਂਣ ਲਈ, ਉਸ ਦੇ ਮੂਹਰੇ-ਮੂਹਰੇ ਜਾ ਕੇ ਕੋਠੇ ਚੜ੍ਹ ਗਈ। ਮਗਰ ਹੀ ਬਲਕਾਰ ਕੋਠੇ ਉਤੇ ਚੜ੍ਹ ਗਿਆ। ਸ਼ਰਾਬੀ ਹੋਣ ਕਰਕੇ, ਪੌੜ੍ਹੀ ਨਹੀਂ ਦਿਸੀ। ਆਪਦੇ ਹੀ ਘਰ ਦੀ ਛੱਡ ਤੋਂ ਵਿਹੜੇ ਵਿੱਚ ਧੜਮ ਡਿੱਗ ਗਿਆ। ਸੀਬੋ ਤਾਂ ਡਰਦੀ ਕੋਠੇ ਉਤੇ ਲੁੱਕੀ ਬੈਠੀ ਰਹੀ। ਉਸ ਨੇ ਸੋਚਿਆ। ਅੱਗੇ ਵੀ ਡਿੱਗ ਕੇ ਭੂਜੇ ਹੀ ਸੌਂ ਜਾਂਦਾ ਹੈ। ਸੀਬੋਂ ਨੂੰ ਉਥੇ ਹੀ ਨੀਂਦ ਆ ਗਈ।
ਸਵੇਰੇ ਭਈਆ ਖੇਤ ਵਿਚੋਂ ਘਰ ਆਇਆ। ਉਸ ਨੇ ਦੇਖਿਆ। ਬਲਕਾਰ ਆਕੜਿਆ ਪਿਆ ਸੀ। ਲੋਕ ਇੱਕਠੇ ਹੋ ਗਏ। ਭੀੜ ਵਿਚੋਂ ਅਵਾਜ਼ਾਂ ਆ ਰਹੀਆਂ ਸਨ, " ਹੋਰ ਤੀਵੀਂ ਕੀ ਕਰਦੀ? ਰੋਜ਼ ਦੀ ਕੁੱਟ ਖਾਣ ਨਾਲੋਂ, ਕੰਮ ਨਬੇੜ ਦਿੱਤਾ। ਕੋਠੇ ਉਤੋਂ ਧੱਕਾ ਦੇ ਕੇ, ਸਿੱਟ ਕੇ ਮਾਰ ਦਿੱਤਾ। " ਕਿਸੇ ਹੋਰ ਨੇ ਕਿਹਾ, " ਹੁਣ ਤਾਂ ਅੱਤ ਹੀ ਚੁੱਕੀ ਹੋਈ ਸੀ। ਖ਼ਨੀ ਜ਼ਨਾਨੀ ਜਾਣ ਬੁੱਝ ਕੇ, ਰੋਂਣ-ਪਿਟਣ ਦਾ ਡਰਾਮਾਂ ਕਰਦੀ ਸੀ। ਕਰਤੂਤ ਤਾਂ ਇਹ ਕਰਨੀ ਸੀ। " ਇੱਕ ਹੋਰ ਨੇ ਕਿਹਾ, " ਮੈਨੂੰ ਤਾ ਗੱਲ ਹੀ ਹੋਰ ਲੱਗਦੀ ਹੈ। ਇਸ ਭਈਏ ਨਾਲ ਇਸ ਦੀ ਗੱਲ ਲੱਗਦੀ ਹੈ। ਖਸਮ ਨੂੰ ਤਾਂਹੀ ਮਾਰ ਦਿੱਤਾ। " ਔਰਤਾਂ ਵਿਚੋਂ ਇੱਕ ਨੇ ਕਿਹਾ, " ਚੰਗਾ ਹੋਇਆ ਮਰ ਗਿਆ। ਚੰਮ ਕਟਾਉਣ ਨਾਲੋਂ ਰੰਡੇਪਾ ਕੱਟਣਾਂ ਚੰਗਾ ਹੈ। " ਹੋਰ ਨੇ ਹੁੰਗਰਾਂ ਭਰਿਆ, " ਰੱਬ ਕਰੇ ਹਰ ਔਰਤ, ਕੁੱਟ ਤੋਂ ਡਰਦੀ ਕੋਠੇ ਉਤੇ ਹੀ ਚੜ੍ਹ ਜਾਵੇ। ਐਸੇ ਖ਼ਸਮਾਂ ਨੂੰ ਕੋਠੇ ਉਤੋਂ ਲਿਜਾ ਕੇ ਸਿੱਟੇ। " ਨਵੀਂ ਵਿਆਹੀ ਇੱਕ ਕੁੜੀ ਖੜ੍ਹੀ ਸੀ। ਉਸ ਨੇ ਕਿਹਾ, " ਮੈਂ ਪਹਿਲਾਂ ਤਾਂ ਪਤੀ ਦੀ ਕੁੱਟ ਤੋਂ ਡਰ ਕੇ ਆਪ ਮਰਨ ਦੀ ਸੋਚ ਰਹੀ ਸੀ। ਹੁਣ ਮੈਂ ਉਸ ਦੇ ਹਲਕ ਵਿੱਚ ਡੰਡਾਂ ਦੇ ਕੇ, ਉਸ ਨੂੰ ਮਾਰਾਂਗੀ। ਅੱਗੇ ਪਤੀ ਪਤਨੀਆਂ ਕੱਤਲ ਕਰਦੇ ਸਨ। ਹੁਣ ਪਾਸਾ ਪਲਟ ਗਿਆ ਹੈ। " ਵਿਹੜੇ ਵਿੱਚ ਪੁਲੀਸ ਦੀ ਬੈਨ ਆ ਖੜ੍ਹੀ ਸੀ। ਉਨਾਂ ਦੇ ਨਾਲ ਸੀਬੋ ਦਾ ਜੇਠ ਸੀ। ਪੁਲੀਸ ਵਾਲੇ ਨੇ ਸੀਬੋ ਨੂੰ ਹੱਥਕੜੀ ਲਗਾ ਲਈ। ਉਸ ਨੂੰ ਠਾਣੇ ਲੈ ਗਏ ਸਨ। ਅਦਾਲਤ ਨੇ ਸੀਬੋ ਨੂੰ ਪਤੀ ਨੂੰ ਕੱਤਲ ਕਰਨ ਦੀ 7 ਸਾਲਾਂ ਦੀ ਕੈਦ ਕਰ ਦਿੱਤੀ ਸੀ। ਜੇਲ ਵਿੱਚ ਸੀਬੋ ਨਾਲ ਪੁਲੀਸ ਵਾਲੇ ਔਰਤਾਂ ਮਰਦ ਸਰੀਰਕ ਸ਼ੋਸ਼ਣ ਕਰਦੇ ਸਨ। ਹਰ ਰੋਜ਼ ਕੁੱਟ-ਮਾਰ ਕੇ, ਉਸ ਦਾ ਬਤਾਲਕਾਰ ਕਰਦੇ ਸਨ। ਐਸੀ ਔਰਤ ਕਿਹਦੇ ਕੋਲ ਫਿਰਆਦ ਕਰੇ? ਜਿਸ ਨਾਲ ਕੋਈ ਪਿਡ ਦਾ ਪੰਚ, ਸਰਪੰਚ ਵੀ ਨਾ ਹੋਵੇ। ਪਤੀ ਦੇ ਕਤਲ ਦੀ ਸਜ਼ਾ ਭੁਗਤ ਰਹੀ ਹੋਵੇ। ਮਰਦ, ਔਰਤ ਤੋਂ ਆਪ ਨੂੰ ਬਹੁਤ ਬਲਵਾਨ ਸਮਝਦਾ ਹੈ। ਸੀਬੋ ਦੇ ਜੇਲ ਜਾਂਣ ਪਿਛੋਂ ਲੋਕਾਂ ਨੇ ਭਈਆਂ ਬਹੁਤ ਕੁੱਟਿਆ। ਉਹ ਕਿਸੇ ਇਲਾਕੇ ਦੇ ਬਦਮਾਸ਼ ਨਾਲ ਕੰਮ ਕਰਨ ਲੱਗ ਗਿਆ। ਸੀਬੋਂ ਦੇ ਜੇਲ ਵਿਚੋਂ ਬਾਹਰ ਆਉਣ ਦੀ ਖ਼ਬਰ ਸੁਣਦੇ ਹੀ, ਉਹ ਉਸ ਦੇ ਘਰ ਵਾਪਸ ਆ ਗਿਆ। ਸੀਬੋ ਨੂੰ ਦੇਖ ਕੇ ਬਹੁਤ ਰੋਇਆ। ਉਸ ਨੇ ਕਿਹਾ, " ਮੇਰੇ ਕੋ ਪਤਾ ਹੈ। ਆਪ ਸਾਹਿਬ ਨੂੰ ਨਹੀਂ ਮਾਰ ਸਕਦੀ ਸੀ। ਬੀਬੀ ਜੀ ਮੈਂ ਆਪ ਕੇ ਦਰ ਦਾ ਕਾਂ-ਕੁੱਤਾ ਹੂੰ। ਆਪ ਕੇ ਘਰ ਕੀ ਰੋਟੀ ਬਹੁਤ ਦੇਰ ਖਾਈ ਹੈ। ਮੈਂ ਛੋਟਾ ਬੱਚਾ ਥਾ। ਆਪ ਕਾ ਖਾ ਕੇ, ਰੋਟੀ-ਰੋਜ਼ੀ ਕਮਾਨੇ ਕੇ ਕਾਬਲ ਹੋਇਆ ਥਾਂ। ਬਤਾਉ, ਮੈਂ ਆਪ ਕੇ ਲਿਏ ਕਿਆ ਕਰ ਸਕਦਾ ਹੂੰ। " ਸੀਬੋ ਨੇ ਉਸ ਦੇ ਲੱਕ ਨਾਲੋ ਰਿਵਾਲਵਰ ਲਾ ਕੇ ਆਪਦੇ ਹੱਥ ਵਿੱਚ ਫੜ ਲਿਆ। ਉਸ ਨੇ ਕਿਹਾ, " ਇਹੀ ਮੈਨੂੰ ਦੇ ਦੇ। ਤੂੰ ਤਾਂ ਦਰਵੇਸ਼ ਹੈ। ਕੁੱਤੇ ਤਾਂ ਹੋਰ ਹੀ ਹਨ। ਕੁੱਤੇ ਹਲਕ ਜਾਂਣ ਗੋਲ਼ੀ ਹੀ ਮਾਰਨੀ ਪੈਂਦੀ ਹੈ। ਨਹੀਂ ਤਾਂ ਹੋਰ ਕਿਸੇ ਨੂੰ ਬੁਰਕ ਮਾਰ ਸਕਦੇ ਹਨ। " ਸੀਬੋ ਮੂੰਹ ਹਨੇਰਾ ਹੁੰਦੇ ਹੀ ਸਿਰ ਉਤੇ ਕੱਪੜੇ ਦਾ ਮੜਾਸਾ ਮਾਰ ਲੈਂਦੀ ਸੀ।। ਠਾਣੇ ਦੇ ਨੇੜੇ ਹੀ ਬਾਹਰ ਜਾਂਦੇ ਰਸਤੇ ਉਤੇ ਬੈਠ ਜਾਂਦੀ ਦੀ ਸੀ। ਹਰ ਰੋਜ਼ ਚੁਣ-ਚੁਣ ਕੇ, ਬਲਾਤਕਾਰੀ ਪਲੀਸ ਵਾਲੇ ਮਾਰਨ ਲੱਗ ਗਈ ਸੀ। ਅਖ਼ਬਾਰਾਂ ਵਿੱਚ ਖ਼ਬਰ ਲੱਗਦੀ ਸੀ। ਪੁਲੀਸ ਵਾਲਾ ਦੇਸ਼ ਦਾ ਬਹਾਰਦ ਸੇਵਾਦਾਰ, ਜਿਸ ਦੀ ਕੋਈ ਦੁਸ਼ਮੱਣੀ ਨਹੀਂ ਸੀ। ਕਿਸੇ ਨੇ ਕੱਤਲ ਕਰ ਦਿੱਤਾ ਹੈ।

Comments

Popular Posts