ਤਲਾਕ ਦੀ ਵੀ ਤਿਆਰੀ ਕਰ ਲਈ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਤੈਨੂੰ ਕਿਹਾ ਸੀ ਛਾਂਣ-ਬੀਣ ਕਰ ਮੇਰੀ ਪਹਿਚਾਣ ਕਰ ਲਈ।
ਫਿਰ ਤੂੰ ਮੇਰੇ ਬਾਰੇ ਚੰਗੀ ਤਰਾ ਸੋਚ ਬਿਚਾਰ ਵੀ ਕਰ ਲਈ।
ਮੇਰੀ ਕੱਲੀ ਭੋਲੀ ਸ਼ਕਲ ਦੇਖ ਕੇ ਹੀ ਨਾਂ ਜ਼ਕੀਨ ਕਰ ਲਈ।
ਥੋੜਾਂ ਜਿਹਾ ਲੋਕਾਂ ਤੋਂ ਵੀ ਖਾਨ-ਦਾਨ ਪਤਾ ਕਰ ਕਰ ਲਈ।
ਪਰ ਤੂੰ ਤਾਂ ਬਹੁਤ ਕਾਹਲੀ ਮੇਰੇ ਪਿਆਰ ਵਿੱਚ ਕਰ ਲਈ।
ਤੂੰ ਸਤਵਿੰਦਰ ਆਪਦੇ ਕਬਜ਼ੇ ਵਿੱਚ ਇੱਕੋ ਰਾਤ ਕਰ ਲਈ।
ਮਾਣ ਕੇ ਸੇਜ ਮੇਰੇ ਵੱਲ ਸੱਜਣਾਂ ਤੂੰ ਪਿੱਠ ਉਦੋਂ ਕਰ ਲਈ।
ਜਦੋਂ ਸੱਤੀ ਨੇ ਤੇਰੇ ਪਿਆਰ ਅੱਗੇ ਸੀ ਹਾਰ ਮੰਨ ਕਰ ਲਈ।
ਤੈਨੂੰ ਆਪਣਾ ਸਿਰਤਾਜ ਬੱਣਾਂ ਰੱਬ ਨਾਲ ਗੱਲ ਕਰ ਲਈ।
ਦਿਲਦਾਰਾ ਤੂੰ ਹੁਣ ਤਲਾਕ ਦੀ ਵੀ ਤਿਆਰੀ ਕਰ ਲਈ।

Comments

Popular Posts