ਸ਼ਗਨ ਪਿਆਰ ਦਾ ਪਾਇਆ

-
sqivMdr kOr swqI (kYlgrI) - knyzf

satwinder_7@hotmail.com

ਪਹਿਲਾ ਤਾ ਵੱਟਣਾਂ ਭੈਣਾਂ ਨੇ ਲਾਇਆ

ਜੀਜਿਆਂ ਨੇ ਸ਼ਗਨ ਪਿਆਰ ਦਾ ਪਾਇਆ

ਸੋਹਣਾਂ ਵੀਰਾ ਤਾਂ ਮਾਂਈਏ ਅੱਜ ਲਾਇਆ।

ਸ਼ੁਕਰ
ਰੱਬਾ ਅੱਜ ਦਿਨ ਖੁਸ਼ੀਆਂ ਦਾ ਆਇਆ

ਦੂਜਾ ਤਾ ਵੱਟਣਾਂ ਅੰਮਾਂ ਨੇ ਲਾਇਆ

ਬਾਪੂ ਨੇ ਸ਼ਗਨ ਨੋਟਾਂ ਲੱਡੂਆਂ ਦਾ ਪਾਇਆ।

ਸੋਹਣਾ ਪੁੱਤਰ ਤਾ ਮਈਏ ਅੱਜ ਲਾਇਆ।

ਸਭ ਨੂੰ ਅੱਜ ਦਿਨ ਖੁਸ਼ੀਆਂ ਦਾ ਆਇਆ।

ਵਿਰਾ ਵਿਰਾ ਅੱਜ ਘੋੜੀ ਚੜ੍ਹਾਇਆ।

ਭੈਣਾਂ ਭਾਬੀਆਂ ਨੇ ਨੱਚ ਕੇ ਵਿਹੜਾ ਹਿਲਾਆਇਆ।

ਮਾਮੀਆਂ ਮਾਸੀਆਂ ਨੇ ਜਾਗੋ ਨਾਲ ਪਿੰਡ ਜਗਾਇਆ।

ਮਾਮੇ ਮਾਸੜਾਂ ਨੇ ਦਾਰੂ ਪੀ ਕੇ ਭੜਥੂ ਪਾਇਆ।

ਚਾਚੇ ਤਾਇਆਂ ਨੂੰ ਅੱਜ ਬਗੈਰ ਪੀਤੀ ਨਸ਼ਾ ਆਇਆ।

ਚਾਚੀਆਂ ਤਾਈਆਂ ਨੇ ਗੀਤ ਸੰਗਨਾਂ ਦਾ ਗਾਇਆ।

ਲਾੜਾ ਬੱਣ ਅੱਜ ਨਵੀ ਬੰਨੋਂ ਵਿਆਹ ਲਿਆਇਆ।

ਰੱਲ ਕੇ ਜੋੜੀ ਨੂੰ ਪੂਰੇ ਮੇਲ ਨੇ ਹੈ ਨੱਚਾਇਆ।

ਵਿਆਹ ਵਾਲਾਂ ਮੇਲ ਘਰ ਨੱਚਦਾ ਆਇਆ।

Comments

Popular Posts