ਗਾਂਉਂ
-ਪਿੰਡ

-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

satwinder_7@hotmail.com

ਹਮ ਗਾਂਉ ਕੇ ਹੈ ਪੰਜਾਬੀ
, ਆਪ ਕੋ ਸਾਰਾ ਗਾਂਉਂ ਘੁਮਾਏਗੇ।

ਹਮਾਰੇ ਗਾਂਉ
ਆਈਉ ਖੱਟੀ ਮਿਠੀ ਜ਼ਾਮਨ ਖਿਲਾਏਗੇ।

ਲੱਸੀ ਦਹੀਂ ਦੂਧ ਤਾਜ਼ੀ ਸਬਜ਼ੀ, ਤੰਦੂਰੀ ਰੋਟੀ ਖਿਲਾਏਗੇ।

ਹਮ ਆਪ ਕੋ ਖੂਹ ਕੀ ਬੰਬੀ ਟੂਬਲ ਪੇ ਬਾਥ ਕਰਾਂਏਗੇ।

ਪਿਆਰੇ ਸੁੰਦਰ ਗਾਂਉਂ ਕੇ ਲੋਗੋ ਪੜੋਸੀਉ ਕੋ ਭੀ ਮਿਲਾਏਗੇ।

ਇੰਟਰਨਿੰਟ ਹਮਾਰੇ ਗਾਂਉਂ ਮੇ ਮੀ ਹੈ ਹਮ ਰੇਡੀਓ ਸਿਣਾਏਗੇ।

ਪਿੰਡ ਮੇਰਾ ਮੈਨੂੰ ਜਿੰਦ-ਜਾਨ, ਦੁਨੀਆਂ ਤੋਂ ਪਿਆਰਾ।

ਪਿੰਡ ਵਰਗਾ ਮਿਲਦਾ ਨਹੀਂ ਕਿਤੇ ਹੋਰ ਨਜ਼ਾਰਾ।

ਬਗੈਰ ਕੰਮ ਤੋਂ ਵਿਹਲਿਆ ਨੇ ਕੱਟਣਾਂ ਦਿਨ ਸਾਰਾ।

ਭਈਏ ਲਗਾਕੇ, ਕਰੂਗਾ ਆਪੇ ਬਾਪੂ ਹੀ ਕੰਮ ਸਾਰਾ।

ਪਿੰਡ ਅਮੀਰ ਹੋ ਕੇ ਵੀ ਅਜ਼ਿਬੋ ਗਰੀਬ ਹੋ ਗਏ।

ਆਪਿਣਆਂ ਦੇ ਹੱਥੋਂ ਜ਼ਮੀਨ ਦੇ ਚੱਪਾ ਚੱਪਾ ਵਿੱਕ ਗਏ।

ਕੱਲ ਦੇ ਮੇਹਨਤੀ ਪਿੰਡੂ ਅੱਜ ਦੇ ਸ਼ਹਿਰੀਆਂ ਨੂੰ ਮਾਤ ਕਰ ਗਏ।

ਪਾ ਕੇ ਪੈਂਟ ਕੋਟ ਟੈਲੀਵੀਜ਼ ਦੇ ਬਟਨ ਦੱਬਣ ਯੋਗੇ ਰਹਿ ਗਏ।

ਸਤਵਿੰਦਰ ਪਿੰਡ ਦੇ ਹਰ ਰਾਤ ਸੁਪਨੇ ਦੇਖਣ ਯੋਗੇ ਰਹਿ ਗਏ।

ਸੱਤੀ ਇੰਡੀਆ ਛੱਡ ਕੇ ਕੈਲਗਰੀ ਕਨੇਡਾ ਵਿੱਚ ਆ ਕੇ ਬਹਿ ਗਏ।

Comments

Popular Posts