ਵੀਰ ਭਾਬੀ ਦੀ ਜੋੜੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

satwinder_7@hotmail.com

ਵੀਰ ਭਾਬੀ ਦੀ ਜੋੜੀ ਪਿਆਰੀ ਲੱਗਦੀ

ਭਾਬੀ ਵੀਰ ਤੋਂ ਵੀ ਪਿਆਰੀ ਲੱਗਦੀ।

ਧਰਤੀ ਉਤੇ ਪੋਲੇ
-ਪੋਲੇ ਪੱਬ ਧੱਰਦੀ।

ਤੁਰਦੀ ਤਾਂ ਛੱਮ-ਛੱਮ ਝਾਜ਼ਰ ਵੱਜਦੀ

ਸੋਹਰੇ ਘਰ
-ਬਾਰ ਦੀ ਮਾਲਕਣ ਲੱਗਦੀ

ਭਾਬੀ ਵੀਰ ਦੇ ਦਿਲ ਉਤੇ ਰਾਜ ਕਰਦੀ।

ਨਿੱਤ ਨਵੇ ਪਕਵਾਨ ਬਣਾਂ ਅੱਗੇ ਰੱਖਦੀ

ਭਾਬੀ ਤੇਰੇ ਨਾਲ ਹੀ ਤਾਂ ਰਸੋਈ ਸੱਜਦੀ।

ਵਿਹੜੇ ਵਿੱਚ ਬੈਠੀ ਬੜੀ ਸੋਹਣੀ ਲੱਗਦੀ।

ਮਾਂ ਤੈਨੂੰ ਵਾਰ-ਵਾਰ ਦੇਖ-ਦੇਖ ਨਹੀਂ ਰੱਜਦੀ।

ਭਾਬੀ ਨਾਲ ਹੀ ਬਾਬਲ ਦੇ ਘਰ ਰੌਣਕ ਲੱਗਾਦੀ।

ਸਤਵਿੰਦਰ ਰੱਬ ਕੋਲੋ ਤੇਰੀ ਸਦਾ ਸੁੱਖ ਮੰਗਦੀ।

ਸੱਤੀ ਤੇਰੇ ਕੋਲੋ ਨਿੱਤ ਖੁੱਲਾ ਪਿਆਰ ਮੰਗਦੀ।

ਭਾਬੀ-ਵੀਰ ਦੀ ਜੋੜੀ ਰਹੇ ਦੁਨੀਆਂ ਤੇ ਵੱਸਦੀ।

Comments

Popular Posts