ਵੈਰੀ ਬੀਊਟੀਫ਼ਲ ਸੱਤੀ ਨੂੰ ਦੱਸਦੇਉ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

ਜਦੋਂ ਨਜ਼ਰਾਂ ਭਰ ਸਾਨੂੰ ਤੱਕਦੇਉ।

ਸ਼ੀਸ਼ੇ ਤੋਂ ਵੀ ਸੱਚ ਤੁਸੀਂ ਦੱਸਦੇਉ।

ਵੈਰੀ ਬੀਊਟੀਫ਼ਲ ਸੱਤੀ ਨੂੰ ਦੱਸਦੇਉ।

ਗੱਲਾਂ ਤੇ ਹੋਠਾਂ ਨਾਲ ਲਵਯੂ ਲਿਖਦੇਉ।

ਵਾਂਗ ਸ਼ੀਸ਼ੇ ਦੇ ਸਿਫ਼ਤਾਂ ਕਰਦੇਉ।

ਸ਼ੀਸ਼ੇ ਵਾਂਗ ਮੂਹਰੇ ਰੱਖ ਕੇ ਆਪ ਨੂੰ ਪਲ ਪਲ ਸੀ ਤੱਕਿਆ।

ਸ਼ੱਕ ਦੀ ਨਜ਼ਰ ਨੇ ਪਿਆਰ ਦਾ ਸ਼ੀਸ਼ਾਂ ਤੋੜ ਸੁਟਿਆ.

ਸ਼ੀਸ਼ਾ ਡੱਗ ਕੇ
ਟੁੱਟਦਾ ਤਾਂ ਚਕਨਾਂ ਚੂਰ ਹੁੰਦਾ।

ਦਿਲ ਟੁੱਟਦਾ ਤਾਂ ਰੁਸਣ ਲਈ ਮਜ਼ਬੂਰ ਹੁੰਦਾ।

ਸਤਵਿੰਦਰ ਜੀ ਸ਼ੀਸ਼ਾ ਟੁੱਟ ਕੇ ਨਹੀਂ ਜੁੜਦਾ।

ਦਿਲ ਟੁੱਟ ਕੇ ਹੋਰ ਦੀ ਝੋਲੀ ਜਾ ਡਿਗਦਾ।

ਸ਼ੀਸ਼ਾ ਝੂਠ ਬੋਲਕੇ ਸ਼ਕਲਾ ਨੂੰ, ਅਸਮਾਨ ਉਤੇ ਚਾੜ੍ਹ ਦਿੰਦਾ।

ਸੱਤੀ ਸ਼ੀਸ਼ਾ ਦਿਲਾਂ ਕਾਲਿਆਂ ਨੂੰ, ਕਿਉ ਨਹੀਂ ਬਿਆਨ ਕਰਦਾ।

Comments

Popular Posts