ਲੋਕਾਂ ਨੂੰ ਮੇਰੇ ਮਜ਼ਾਕ ਲਈ ਛੱਡਤਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਰੱਬ ਤੂੰ ਤਾਂ ਕਹਿੰਦਾ ਸਿਰ ਹੱਥ ਧਰਦਾ।
ਮੁੱਨਖਾ ਜਨਮ ਦੇ ਅਹਿਸਾਨ ਕਰਤਾ।
ਤੂੰ ਤਾਂ ਲੱਗਦਾ ਸਾਰਾ ਕੂਫ਼ਰ ਤੋਲਤਾ।
ਮੈਨੂੰ ਤਾਂ ਮਸੀਬਤਾ ਵਿੱਚ ਘੇਰਤਾ।
ਰੱਸਤਾ ਮੇਰਾ ਹਰਇੱਕ ਬੰਦ ਕਰਤਾ।
ਪਤਾ ਨਹੀਂ ਸੀ ਇੰਨਾ ਝੂਠ ਬੋਲਦਾ।
ਦੁਨੀਆਂ ਦਾ ਹਰ ਦੁੱਖ ਪੱਲੇ ਬੰਨਤਾ।
ਲੋਕਾਂ ਨੂੰ ਮੇਰੇ ਮਜ਼ਾਕ ਲਈ ਛੱਡਤਾ।
ਤੂੰ ਤਾਹਨੇ ਮੇਹਣੇ ਦਾ ਅਸੂਲ ਕਰਤਾ।
ਤੂੰ ਦਿਲ ਮੇਰਾ ਛੱਨਣੀ-ਛੱਨਣੀ ਕਰਤਾ।
ਸੱਤੀ ਨੂੰ ਕਹੇਗਾ ਮੈਂ ਤਾਂ ਮਜ਼ਾਕ ਕਰਤਾ।
ਤੇਰੇ ਹਵਾਲੇ ਪੂਰੀ ਦੁਨੀਆਂ ਨੂੰ ਕਰਤਾ।
ਬੱਲੇ ਰੱਬਾ ਸਤਵਿੰਦਰ ਤੇ ਤਰਸ ਕਰਤਾ।
ਤੂੰ ਕੰਮ-ਕਾਰ ਛੱਡਾ ਲਿਖਣ ਉਤੇ ਕਰਤਾ।

Comments

Popular Posts