ਪਾਪਾ
ਸੱਤ ਧੀਆਂ ਦੇ ਬਾਪ ਕਹਾਉਂਦੇ ਨੇ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜਿਹੜੇ ਛੱਡ ਜਾਂਦੇ ਨੇ ਉਹੀ ਯਾਦ ਵੱਧ ਆਦੇ ਨੇ
ਮਾਂ-ਬਾਪ ਦਿਲ ਵਿੱਚ ਸਦਾ ਜਿੰਦਾ ਰਹਿੰਦੇ ਨੇ
ਐਵੇਂ ਲੋਕੀਂ ਕਹਿੰਦੇ ਮਾਂਪੇ ਮਰ ਜਾਂਦੇ ਨੇ
ਮਾਂ-ਬਾਪ ਸਦਾ ਸਾਡੇ ਨਾਲ ਰਹਿੰਦੇ ਨੇ
ਅੱਕਲ, ਸ਼ਕਲ, ਬੋਲਚਾਲ ਵਿੱਚ ਰਹਿੰਦੇ ਨੇ
ਜੋ ਸੱਤੀ ਦੁਨੀਆਂ ਇਹ ਦਿਖਾਉਂਦੇ ਨੇ
ਉਹ ਸਤਵਿੰਦਰ ਮਾਂ-ਬਾਪ ਕਹਾਉਂਦੇ ਨੇ
ਸੱਤੀ ਦੇ ਪਾਪਾ ਸੱਤ ਧੀਆਂ ਦੇ ਬਾਪ ਕਹਾਉਂਦੇ ਨੇ
ਐਸੇ ਬਾਪ ਨੂੰ ਲੋਕੀ ਦੁਆਵਾਂ ਸ਼ਬਾਸ਼ੇ ਦਿੰਦੇ ਨੇ
ਪਾਪਾ ਸਾਡੇ ਅੱਠਾਂ ਭੈਣਾਂ ਭਰਾ ਵਿੱਚ ਰਹਿੰਦੇ ਨੇ
ਮਰ ਕੇ ਵੀ, ਸਾਡੇ ਸੁਭਾਅ ਉਤੇ ਛਾਏ ਰਹਿੰਦੇ ਨੇ
ਮਾਂ ਕਹੇ ਬੱਚੇ ਪਾਪਾ ਵਾਂਗ ਆਪਣੀ ਮੰਨਾਉਂਦੇ ਨੇ
ਥੋੜਾ ਰੁਸ ਕੇ, ਆਪਣੀ ਹੀ ਜਿੰਦ ਪਗਾਉਂਦੇ ਨੇ।।

Comments

Popular Posts