ਜੇ ਜੁਵਾਨੀ ਮਰਦ ਉਤੇ ਆਉਂਦੀ ਹੈ, ਉਵੇਂ ਹੀ ਹੁਸਨ ਔਰਤ ਉਤੇ ਆਉਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੀ ਕਦੇ ਕਿਸੇ ਉਤੇ ਤਰਸ ਆਇਆ ਹੈ? ਵੈਸੇ ਜੇ ਕੋਈ ਧਰਮੀ ਹੈ। ਉਸ ਦੇ ਦਿਲ ਵਿੱਚ ਤਰਸ ਹੋਣਾਂ ਜਰੂਰੀ ਹੈ। ਲੋਕ ਸੇਵਾ ਕਰਨੀ ਬਹੁਤ ਜਰੂਰੀ ਹੈ। ਸਬ ਨਾਲ ਮਿਲ ਕੇ ਚੱਲਣਾਂ ਹੈ। ਅਸੀਂ ਸਬ ਨੂੰ ਆਪਦੇ ਬਰਾਬਰ ਦਾ ਦਰਜਾ ਦੇਈਏ। ਕਮਾਈ ਕਰੀਏ। ਇਸ ਵਿਚੋਂ ਲੋੜਬੰਦ ਨੂੰ ਦੇਈਏ। ਇੱਕਲੇ ਗੁਰਦੁਆਰੇ ਦੀਆਂ ਗੋਲਕਾਂ, ਸਾਧਾ ਦੀਆਂ ਜੇਬਾਂ ਹੀ ਨਾਂ ਭਰੀਏ। ਉਸ ਤੋਂ ਬਾਹਰ ਵੀ ਬਹੁਤ ਜਰੂਰਤ ਮੰਦ ਹਨ। ਚੱਲੋ ਨਿਗਾ ਮਾਰੀਏ। ਨੌਜੁਵਾਨ ਪੜ੍ਹਨ ਵੱਲੋਂ ਰਹਿ ਜਾਂਦੇ ਹਨ। ਗਰੀਬਾਂ ਦੀਆਂ ਧੀਆਂ ਵਿਆਹੁਣ ਵੱਲੋਂ ਬੈਠੀਆਂ ਹਨ। ਕੀ ਤੁਸੀਂ ਜਾਂਣਦੇ ਹੋ? ਬਹੁਤੇ ਰੂੜੀਆਂ ਉਤੇ ਪਏ ਨਵ ਜੰਮੇ ਬੱਚੇ ਐਸੀਆਂ ਕੁੜੀਆਂ ਦੇ ਹੀ ਹਨ। ਉਨਾਂ ਨੂੰ ਕਾਂਮ ਦੀ ਭੁੱਖ ਉਤਾਰਨ ਲਈ ਮਰਦ ਤਾਂ ਮਿਲ ਜਾਂਦੇ ਹਨ। ਜਦੋਂ ਬੱਚੇ ਠਹਿਰ ਜਾਂਦੇ ਹਨ। ਮਰਦ ਤਾਂ ਪਤਰੇ ਵਾਚ ਜਾਂਦੇ ਹਨ। ਔਰਤ ਦੇ ਗਲ਼ ਵਿੱਚ ਅੜਲੀ ਫਸ ਜਾਂਦੀ ਹੈ। ਅੰਤ ਨੂੰ ਉਹ ਕੁਆਰੀ ਹੋਣ ਕਰਕੇ, ਲੋਕਾ ਦੇ ਡਰੋਂ ਬੱਚਾ ਜੰਮ ਕੇ, ਕਿਤੇ ਰੂੜੀ ਉਤੇ ਸਿੱਟ ਦਿੰਦੀ ਹੈ। ਕੀ ਕੋਈ ਉਸ ਬੱਚੇ ਨੂੰ ਪਾਲਣ ਲਈ ਤਿਆਰ ਹੈ? ਕੀ ਇਸ ਉਤੇ ਆਪਣੀ ਕਮਾਈ ਦੀ ਬੱਚਤ, ਦਸਾਂ ਨੂੰਹਾਂ ਦੀ ਕਿਰਤ ਲਗਾ ਕੇ, ਕਿਸੇ ਐਸੇ ਬੱਚੇ ਨੂੰ ਪਾਲ਼ ਸਕਦੇ ਹਾਂ? ਹੈ ਨਾਂ ਸਮਾਜ ਦੇ ਮੂੰਹ ਉਤੇ ਚਪੇੜ। ਐਸੇ ਬੱਚੇ ਨੂੰ ਪਾਲਣ ਲਈ ਕਿਸੇ ਬਾਂਝ ਔਰਤ ਨੇ ਵੀ ਪੱਲਾ ਨਹੀਂ ਕਰਨਾਂ। ਲੋਕ ਇਸ ਤਰਾ ਦੇ ਬੱਚੇ ਨੂੰ ਹਰਾਮੀ ਗੰਦਾ ਖੂਨ ਕਹਿੰਦੇ ਹਨ। ਹੁਣ ਸੋਚੀਏ ਹਰਾਮੀ-ਗੰਦਾ ਖੂਨ ਕਿਹਦਾ ਹੈ? ਇਹ ਉਸ ਮਰਦ ਦਾ ਹੈ। ਜੋ ਔਰਤ ਨਾਲ ਸੈਕਸ ਦੀ ਭੁੱਖ ਤਾਂ ਮਿਟਾ ਲੈਂਦਾ ਹੈ। ਪਰ ਸਮਾਜ ਦੇ ਡਰੋ, ਘਰ ਦੀਆਂ ਜੁੰਮੇਵਾਰੀਆਂ ਸਭਾਲਣ ਤੋਂ ਬੱਚਣ ਲਈ, ਸੈਕਸ ਦੀ ਭੁੱਖ ਮਿਟਾਉਣ ਵਾਲੀ ਔਰਤ ਨਾਲ ਘਰ ਨਹੀਂ ਵੱਸਾ ਸਕਦਾ। ਘਰ ਵਸਾਉਣ ਲਈ ਹੋਰ ਕੁਆਰੀ ਕੁੜੀ ਦੀ ਲੋੜ ਹੈ। ਇਸ ਮਰਦ ਨੂੰ ਕੋਈ ਪੁੱਛੇ, " ਜੇ ਤੂੰ ਕਿਸੇ ਔਰਤ ਨਾਲ ਬਗੈਰ ਉਸ ਦੀ ਜੁੰਮੇਬਾਰੀ ਉਠਾਈ, ਸੈਕਸ ਦੀ ਭੁੱਖ ਮਿਟਾ ਸਕਦਾ ਹੈ। ਤਾਂ ਜਿਸ ਨਾਲ ਤੂੰ ਵਿਆਹ ਕਰਾਉਣ ਦਾ ਸੁਪਨਾਂ ਦੇਖ ਰਿਹਾਂ ਹੈ। ਉਹ ਵੀ ਇਸੇ ਸਮਾਜ ਵਿੱਚ ਵਿਚਰਦੀ ਹੈ। ਉਸ ਅੰਦਰ ਵੀ ਸੈਕਸ ਦੀ ਭੁੱਖ ਹੈ। "
ਜੁਵਾਨੀ ਉਤੇ ਸੌ ਪਹਿਰੇ ਲੱਗਾ ਦਿਉ। ਇਸ਼ਕ ਦਾ ਚੋਰ ਲੱਗ ਹੀ ਜਾਂਣਾਂ ਹੈ। ਜੇ ਜੁਵਾਨੀ ਮਰਦ ਉਤੇ ਆਉਂਦੀ ਹੈ। ਉਵੇਂ ਹੀ ਹੁਸਨ ਔਰਤ ਉਤੇ ਆਉਂਦਾ ਹੈ। ਜੇ ਮਰਦ ਬਗੈਰ ਵਿਆਹ ਤੋਂ ਕਿਸੇ ਔਰਤ ਦਾ ਸਾਥ ਮਾਣਦੇ ਹਨ। ਤਾਂ ਕੀ ਔਰਤ ਨੂੰ ਕਿਸੇ ਪੰਡਤ ਨੇ ਸਰਾਪ ਦਿੱਤਾ ਹੈ? ਬਈ ਉਹ ਆਪਦੇ ਹੁਸਨ ਨੂੰ ਧੂਪ ਬੱਤੀ ਦੇ ਕੇ ਰੱਖੇ। ਉਸ ਦਾ ਵੀ ਹੱਕ ਹੈ। ਉਹ ਕਿਸੇ ਹਮਸਫ਼ਰ ਨਾਲ ਆਪਦੇ ਹੁਸਨ ਦੀ ਖੇਡ-ਖੇਡਣੀ ਚਹੁੰਦੀ ਹੈ। ਜਾਂ ਕੀ ਫਿਰ ਇਹ ਲੁੱਕ ਛਿਪ ਕੇ ਹੀ ਕਰੀ ਚੱਲੇ? ਲੋਕਾਂ ਤੋਂ ਡਰੀ ਚੱਲੇ। ਮਰਦ ਜੋ ਮਰਜ਼ੀ ਕਰਦੇ ਫਿਰਨ। ਇੱਕ ਨੇ ਮੈਨੂੰ ਕਿਹਾ, " ਮਰਦ ਤਾਂ ਨਹ੍ਹਾਤਾ-ਧੋਤਾ ਸਾਫ਼ ਸੁਥਰਾ ਹੋ ਜਾਂਦਾ ਹੈ। ਔਰਤ ਦੇ ਬੱਚਾ ਠਹਿਰ ਜਾਂਦਾ ਹੈ। " ਐਸੇ ਲੋਕਾ ਨੂੰ ਕੋਈ ਪੁੱਛੇ, ਜਦੋਂ ਬਗੈਰ ਬਾਪ ਦੇ ਐਸੇ ਬੱਚੇ ਦਾ ਜਨਮ ਹੁੰਦਾ ਹੈ। ਉਸ ਦੇ ਬਲਡ ਦਾ ਟੈਸਟ ਕੀਤਾ ਜਾਵੇ। ਮਾਂ ਦਾ ਨਹੀਂ, ਬਾਪ ਦਾ ਪਤਾ ਲੱਗ ਜਾਂਦਾ ਹੈ। ਖੂਨ ਦੱਸਦਾ ਹੈ। ਇਸ ਖੂਨ ਦਾ ਅਸਲੀ ਖ਼ਸਮ ਕੌਣ ਹੈ? ਕੀ ਇਹ ਕੋਈ ਮਰਦਾਨਗੀ ਹੈ? ਔਰਤ ਨਾਲ ਬਿਸਤਰ ਸਾਂਝਾ ਕਰ ਲਵੋ। ਉਸ ਤੋਂ ਪੈਦਾ ਹੋਈ ਔਲਦ ਕੋਈ ਦੂਜਾਂ ਮਰਦ ਆ ਕੇ ਪਾਲ਼ੇ। ਹੋਰ ਮਰਦ ਉਸ ਨਾਲ ਵਿਆਹ ਕਰਾਵੇ। ਉਹ ਦਿਨ ਕਿਸ ਦਿਨ ਆਵੇਗਾ। ਜਿਸ ਦਿਨ ਔਰਤ ਵੀ ਮਰਦ ਵਾਂਗ ਆਪ ਨੂੰ ਜਿਉਂਦਾ ਮਹਿਸੂਸ ਕਰੇਗੀ। ਅਜ਼ਾਦੀ ਨਾਲ ਮਰਦ ਵਾਂਗ ਜਿਵੇਂਗੀ। ਸਮਾਜ ਤੋਂ ਔਰਤ ਕਦੋਂ ਡਰਨੋਂ ਹਟੇਗੀ। ਸਮਾਜ, ਲੋਕਾਂ, ਰਿਸ਼ਤੇਦਾਰਾਂ ਦੀਆਂ ਜ਼ਜ਼ੀਰਾਂ ਕਦੋ ਤੋੜੇਗੀ। ਇੰਨਾਂ ਲਈ ਕਦੋਂ ਜਿਉਣਾਂ ਛੱਡੇਗੀ? ਆਪਦੇ ਲਈ ਕਦੋਂ ਜਿਉਂਵੇਗੀ? ਇਹ ਫੁਕਰੇ ਲਿਫ਼ਾਫੇ ਔਰਤ ਨੇ ਬੱਣੇ ਰੱਖਣੇ ਹਨ। ਜਾਂ ਸਹੀਂ ਜਿੰਦਗੀ, ਸ਼ਰੇਅਮ ਜਿਉਂਣੀ ਹੈ। ਕੀ ਇਹ ਜਿੰਦਗੀ ਇੱਕਲੇ ਮਰਦਾਂ ਨੂੰ ਮਿਲੀ ਹੈ? ਕੀ ਔਰਤ ਲਈ ਚੱਜਦਾ ਜਿਉਣਾਂ ਇਵੇਂ ਹੀ ਲੋਕਾਂ ਨੂੰ ਰੱੜਕਦਾ ਰਹੇਗਾ। ਜੇ ਇਵੇਂ ਹੀ ਹੈ। ਤਾਂ ਔਰਤ ਨੂੰ ਇਹ ਸਮਾਜ ਨੂੰ ਹੀ ਸੂਲ ਦੇ ਕੰਢੇ ਵਾਂਗ ਵਗਾਹ ਮਾਰਨਾਂ ਚਾਹੀਦਾ ਹੈ। ਜੇ ਮਰਦ ਸਮਾਜ ਨਹੀਂ ਵੀ ਸਹਿਮਤ ਹੁੰਦਾ। ਤਾਂ ਇੱਕ ਮਜ਼ੇ ਦੀ ਗੱਲ ਅੱਖਾਂ ਖੌਲ ਕੇ ਪੜ੍ਹੋ। ਇਹ ਆਪ ਮਰਦ ਹੀ ਔਰਤ ਨੂੰ ਚੋਰੀ ਛੁੱਪੇ ਐਸ਼ ਕਰਾਉਂਦਾ ਹੈ। ਇਹੀ ਕੁਆਰੀ ਔਰਤ ਨੂੰ ਸੈਕਸ ਤੋਂ ਵਰਜ਼ਦਾ ਹੈ। ਮਰਦ ਹੀ ਕੁਆਰੀ ਔਰਤ ਦੀ ਇੱਛਾ ਰੱਖਦਾ ਹੈ। ਸ਼ਇਦ ਇਹੀ ਇਛਾਂ ਔਰਤਾਂ ਦੇ ਦਿਲ ਵਿੱਚ ਵੀ ਹੋਵੇ। ਕਿ ਉਹ ਵੀ ਆਪ ਤੋਂ ਜੁਵਾਨ ਹਾਣੀ ਦਾ ਸੁਖ ਮਾਨਣ। ਜਿਉਂ ਹੀ ਮਰਦ ਬੱਢਾ ਹੂੰਦਾ ਜਾਂਦਾ ਹੈ। ਉਹ ਸੂਸਰੀ ਵਾਂਗ ਸੁੱਤਾ ਹੀ ਰਹਿੰਦਾ ਹੈ। ਔਰਤ ਨੂੰ ਵੀ ਸ਼ੇਰ ਵਰਗਾ ਮਰਦ ਚਾਹੀਦਾ ਹੈ। ਮੌਲਾਂ ਬੱਲਦ ਨਹੀਂ ਚਾਹੀਦਾ। ਐਸੇ ਬੱਲਦ ਨੂੰ ਮਾਲਕ ਜੋਤਣੋਂ ਹੱਟ ਜਾਂਦਾ ਹੈ। ਪਤਾ ਨਹੀਂ ਕਿਥੇ ਬੈਠ ਜਾਵੇ? ਬੇਫ਼ਿਕਰ ਹੋ ਜਾਵੋ। ਜੋ ਬਿਚਾਰ ਮਰਦ ਸੋਚਦੇ ਹਨ। ਉਹੀ ਔਰਤਾਂ ਵੀ ਹੁੰਢਾਉਣਾਂ ਚਹੁੰਦੀਆਂ ਹਨ। ਮਰਦ ਔਰਤ ਨੂੰ ਆਪਦੇ ਹੀ ਕਿੱਲੇ ਨਾਲ ਬੰਨਣਾਂ ਚਹੁੰਦਾ ਹੈ। ਪਰ ਆਪ ਹੋਰਾਂ ਔਰਤਾਂ ਨੂੰ ਝਾਤ ਕਰਦਾ ਫਿਰਦਾ ਹੈ। ਉਸ ਨੂੰ ਇਹ ਨਹੀਂ ਪਤਾ, ਉਸ ਦੀ ਆਪਦੀ ਔਰਤ ਨੂੰ ਵੀ ਕੋਈ ਹੋਰ ਬਹਿਲਾ ਸਕਦਾ ਹੈ। ਹਰ ਕੋਈ ਮੌਜ਼-ਮਸਤੀ ਚਹੁੰਦਾ ਹੈ। ਜਿੰਨੀਆਂ ਵੀ ਬੰਦਸ਼ਾਂ ਲਗਾ ਦੇਵੋ। ਬੰਦਾ ਆਪਦੀ ਖੇਡ, ਖੇਡ ਜਾਦਾ ਹੈ। ਚੋਰੀ ਦਾ ਗੁੜ ਮਿੱਠਾ ਹੁੰਦਾ ਹੈ।

Comments

Popular Posts